ਪ੍ਰਕਾਸ਼ਨ 100, ਸ਼ਿਪਿੰਗ ਅਤੇ ਡਿਲਿਵਰੀ ਖਰਚੇ

ਦਿਸੰਬਰ 2017

ਬਿਲ ਅਤੇ ਰਿਕਾਰਡ

California ਵਿਕਰੀ ਟੈਕਸ ਡਿਲੀਵਰੀ, ਸ਼ਿਪਿੰਗ, ਅਤੇ ਹੈਂਡਲਿੰਗ ਲਈ ਖਰਚਿਆਂ ਤੇ ਲਾਗੂ ਹੋ ਸਕਦਾ ਹੈ। ਤੁਹਾਡੇ ਵਪਾਰ ਵਿੱਚ ਟੈਕਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਤਤਕਾਲ ਸੰਦਰਭ ਗਾਈਡ ਬਣਾਈ ਹੈ (ਵਿਕਰੀ ਟੈਕਸ ਲਾਗੂ ਕਰਨਾ ਵੇਖੋ) । ਇਹ ਆਮ ਸ਼ਿਪਿੰਗ ਸਥਿਤੀਆਂ ਅਤੇ ਖਰਚਿਆਂ ਦੀਆਂ ਉਦਾਹਰਨਾਂ ਦਿੰਦਾ ਹੈ ਅਤੇ ਦੱਸਦਾ ਹੈ ਕਿ ਹਰੇਕ ਸਥਿਤੀ ਵਿੱਚ ਵਿਕਰੀ ਟੈਕਸ ਕਿਵੇਂ ਲਾਗੂ ਹੁੰਦਾ ਹੈ। ਚਾਰਟ ਵਿੱਚ ਦਿੱਤੇ ਨੋਟਸ ਅਤੇ ਅਪਵਾਦਾਂ ਨੂੰ ਜ਼ਰੂਰ ਪੜ੍ਹੋ ("ਫਾਈਨ ਪ੍ਰਿੰਟ") ਅਤੇ ਯਾਦ ਰੱਖੋ ਕਿ ਤੁਹਾਡੀ ਖਾਸ ਵਿਕਰੀ ਤੇ ਇੱਕ ਤੋਂ ਵੱਧ ਸ਼ਰਤਾਂ ਲਾਗੂ ਹੋ ਸਕਦੀਆਂ ਹਨ। ਤਤਕਾਲ ਸੰਦਰਭ ਗਾਈਡ ਦੀ ਸਮੀਖਿਆ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਹੇਠਾਂ ਦਿੱਤੀ ਮੁਢਲੀ ਜਾਣਕਾਰੀ ਤੇ ਵਿਚਾਰ ਕਰੋ।

ਇਸ ਗੱਲ ਨੂੰ ਸੁਨਿਸ਼ਚਿਤ ਕਰੋ ਕਿ ਤੁਹਾਡੇ ਬਿਲ ਠੀਕ ਹਨ

ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਬਿਲ ਅਤੇ ਰਸੀਦਾਂ ਡਿਲੀਵਰੀ-ਸਬੰਧਤ ਖਰਚਿਆਂ ਦਾ ਵਰਣਨ ਕਰਨ ਲਈ ਖਾਸ ਸ਼ਬਦਾਂ ਦੀ ਵਰਤੋਂ ਕਰਦੇ ਹਨ। ਜੇਕਰ ਤੁਸੀਂ ਸ਼ਿਪਿੰਗ ਲਈ ਖਰਚਾ ਲੈ ਰਹੇ ਹੋ, ਜਿਸ ਉੱਤੇ ਟੈਕਸ ਨਹੀਂ ਲਗ ਸਕਦਾ ਹੈ, ਤਾਂ ਸ਼ਿਪਿੰਗ, ਡਿਲੀਵਰੀ, ਮਾਲ-ਭਾੜਾ ਜਾਂ ਡਾਕ ਵਰਗੇ ਸ਼ਬਦਾਂ ਦੀ ਵਰਤੋਂ ਕਰੋ। ਜੇ ਤੁਸੀਂ ਹੈਂਡਲਿੰਗ ਲਈ ਖਰਚਾ ਲੈ ਰਹੇ ਹੋ, ਜਿਸ ਉੱਤੇ ਟੈਕਸ ਲੱਗੇਗਾ, ਤਾਂ ਆਪਣੇ ਬਿਲ ਤੇ ਉਸ ਸ਼ਬਦ ਦੀ ਵਰਤੋਂ ਕਰਨਾ ਸੁਨਿਸ਼ਚਿਤ ਕਰੋ। ਇਸ ਨਾਲ ਤੁਹਾਨੂੰ ਇਹ ਤੈਅ ਕਰਨ ਵਿੱਚ ਮਦਦ ਮਿਲੇਗੀ ਕਿ ਟੈਕਸ ਕਿਵੇਂ ਲਾਗੂ ਕਰਨਾ ਹੈ ਅਤੇ ਤੁਹਾਡੇ ਗਾਹਕਾਂ ਲਈ ਚੀਜ਼ ਹੋਰ ਸਪੱਸ਼ਟ ਹੋ ਜਾਣਗੀਆਂ। ਜੇ ਅਸੀਂ ਤੁਹਾਡੇ ਰਿਕਾਰਡਾਂ ਦਾ ਆਡਿਟ ਕਰਦੇ ਹਾਂ ਤਾਂ ਇਸ ਨਾਲ ਸਾਰੀਆਂ ਲਈ ਕੰਮ ਆਸਾਨ ਹੋ ਜਾਵੇਗਾ।

ਵਧੀਆ ਰਿਕਾਰਡ ਬਣਾ ਕੇ ਰੱਖੋ

ਅਜਿਹੇ ਵਧੀਆ ਰਿਕਾਰਡ ਰੱਖਣਾ ਮਹੱਤਵਪੂਰਨ ਹੈ ਜੋ ਤੁਹਾਡੇ ਸ਼ਿਪਿੰਗ ਖਰਚਿਆਂ ਦਾ ਪੂਰੀ ਤਰ੍ਹਾਂ ਦਸਤਾਵੇਜ਼ੀਕਰਣ ਕਰਦੇ ਹਨ। ਦਸਤਾਵੇਜ ਦੁਆਰਾ ਪ੍ਰਮਾਣ ਦੇ ਸਵੀਕਾਰਯੋਗ ਰੂਪਾਂ ਵਿੱਚ ਹੇਠ ਦਿੱਤੇ ਸ਼ਾਮਲ ਹਨ:

  • ਡਿਲਿਵਰੀ ਦੇ ਬਿਲ
  • ਮਾਲ-ਭਾੜੇ ਦੇ ਬਿਲ
  • ਐਕਸਪ੍ਰੈਸ ਰਸੀਦਾਂ ਜਾਂ ਐਕਸਪ੍ਰੈਸ ਕੰਪਨੀ ਬਿਲ
  • ਪਾਰਸਲ ਡਾਕ ਰਾਹੀਂ ਭੇਜਣ ਦੀਆਂ ਰਸੀਦਾਂ ਜਾਂ ਮਾਲ ਭੇਜਣ ਦੇ ਰਿਕਾਰਡ
  • ਵਿਕਰੀ ਬਿਲ ਵਿੱਚ ਦਿਖਾਏ ਜਾਣ ਵਾਲੇ ਆਵਾਜਾਈ ਦੇ ਖਰਚੇ ਅਤੇ ਸ਼ਿਪਿੰਗ ਹਿਦਾਇਤਾਂ
  • ਤੁਹਾਡੇ ਡਿਲੀਵਰੀ ਖਰਚੇ ਦਾ ਸਮਰਥਨ ਕਣ ਵਾਲਿਆਂ ਡਿਲਿਵਰੀ ਰਸੀਦਾਂ ਅਤੇ ਖਰਚੇ ਦੇ ਵਾਊਚਰ
  • ਡਿਲੀਵਰੀ ਦੀ ਲੋੜ ਅਤੇ ਮੁਕੰਮਲ ਹੋਣ ਬਾਰੇ ਦੱਸਣ ਵਾਲਾਂ ਪੱਤਰ ਵਿਹਾਰ
  • ਅਧਿਕਾਰ ਟ੍ਰਾਂਸਫਰ ਸਮਝੌਤੇ

ਕਿਰਪਾ ਕਰਕੇ ਨੋਟ ਕਰੋ: ਜੇਕਰ ਤੁਸੀਂ ਇੱਕ ਵਿਅਕਤੀਗਤ ਡਿਲੀਵਰੀ ਦੀ ਅਸਲ ਕੀਮਤ ਨੂੰ ਦਰਸ਼ਾਉਣ ਵਾਲੇ ਰਿਕਾਰਡ ਨਹੀਂ ਰੱਖਦੇ, ਤਾਂ ਟੈਕਸ ਤੁਹਾਡੇ ਪੂਰੇ ਡਿਲੀਵਰੀ ਖਰਚੇ ਤੇ ਲਾਗੂ ਹੁੰਦਾ ਹੈ ਜੇਕਰ ਇਹ ਟੈਕਸਯੋਗ ਵਿਕਰੀ ਦੇ ਸਬੰਧ ਵਿੱਚ ਕੀਤਾ ਗਿਆ ਹੈ।

ਆਪਣੀ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ ਭਰਨ ਵੇਲੇ ਧਿਆਨ ਰੱਖੋ

ਤੁਹਾਨੂੰ ਆਪਣੀ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ ਤੇ ਰਿਪੋਰਟਿੰਗ ਮਿਆਦ ਲਈ ਆਪਣੀ ਕੁੱਲ ਵਿਕਰੀ ਦੀ ਰਿਪੋਰਟ ਕਰਨੀ ਹੋਵੇਗੀ। ਜੇਕਰ ਤੁਹਾਡੀ ਕੁੱਲ ਵਿਕਰੀ ਵਿੱਚ ਬਿਨਾਂ ਟੈਕਸ ਵਾਲੇ ਡਿਲੀਵਰੀ ਖਰਚੇ ਸ਼ਾਮਲ ਹਨ, ਤਾਂ ਤੁਹਾਨੂੰ "ਹੋਰ" ਕਟੌਤੀਆਂ ਵਾਂਗ ਉਹਨਾਂ ਰਕਮਾਂ ਲਈ ਕਟੌਤੀ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਕਟੌਤੀ ਨਹੀਂ ਲੈਂਦੇ ਹੋ, ਤਾਂ ਤੁਹਾਨੂੰ ਆਪਣੀ ਬਕਾਇਆ ਰਕਮ ਤੋਂ ਵੱਧ ਟੈਕਸ ਦਾ ਭੁਗਤਾਨ ਕਰਨਾ ਪਵੇਗਾ।

ਨੋਟ: ਜਿਵੇਂ ਕੀ ਉੱਪਰ ਦੱਸਿਆ ਗਿਆ ਹੈ, ਇਹ ਪ੍ਰਕਾਸ਼ਨ ਲਿਖੇ ਜਾਣ ਤਕ ਉਸਦੇ ਕਾਨੂੰਨ ਅਤੇ ਲਾਗੂ ਹੋਣ ਵਾਲੇ ਨਿਯਮਾਂ ਦਾ ਸਾਰ ਦਿੰਦਾ ਹੈ। ਹਾਲਾਂਕਿ, ਉਸ ਸਮੇਂ ਤੋਂ ਕਾਨੂੰਨ ਜਾਂ ਨਿਯਮਾਂ ਵਿੱਚ ਬਦਲਾਅ ਹੋ ਸਕਦੇ ਹਨ। ਜੇਕਰ ਇਸ ਪ੍ਰਕਾਸ਼ਨ ਅਤੇ ਕਨੂੰਨ ਵਿੱਚ ਲਿਖਤ ਵਿੱਚ ਕੋਈ ਟਕਰਾਅ ਹੈ, ਤਾਂ ਫੈਸਲੇ ਕਾਨੂੰਨ ਦੇ ਅਧਾਰ 'ਤੇ ਹੋਵੇਗਾ ਨਾ ਕਿ ਇਸ ਪ੍ਰਕਾਸ਼ਨ ਤੇ ਹੋਵੇਗਾ।

ਵਿਕਰੀ ਟੈਕਸ ਨੂੰ ਲਾਗੂ ਕਰਨਾ

ਡਿਲਿਵਰੀ-ਸਬੰਧਤ ਖਰਚਿਆਂ ਤੇ ਵਿਕਰੀ ਟੈਕਸ ਲਾਗੂ ਕਰਨਾ

ਵਿਕਰੀ ਦੀ ਸਥਿਤੀ ਜਾਂ ਡਿਲੀਵਰੀ ਚਾਰਜ ਦੀ ਕਿਸਮ ਨੋਟ ਅਤੇ ਅਪਵਾਦ
ਵਿਕਰੀ ਇੱਕ ਟੈਕਸ ਯੋਗ ਲੈਣ-ਦੇਣ ਨਹੀਂ ਹੈ। ਸੰਬੰਧਿਤ ਖਰਚੇ ਟੈਕਸਯੋਗ ਨਹੀਂ ਹਨ।
ਵਿਕਰੀ ਇੱਕ ਟੈਕਸ ਯੋਗ ਲੈਣ-ਦੇਣ ਹੈ। ਡਿਲਿਵਰੀ-ਸੰਬੰਧੀ ਖਰਚੇ ਗੈਰ-ਟੈਕਸਯੋਗ, ਅੰਸ਼ਕ ਤੌਰ ਤੇ ਟੈਕਸਯੋਗ, ਜਾਂ ਪੂਰੀ ਤਰ੍ਹਾਂ ਟੈਕਸਯੋਗ ਹੋ ਸਕਦੇ ਹਨ। ਬਾਕੀ ਦੀ ਸਾਰਣੀ ਵੇਖੋ।

ਡਿਲੀਵਰੀ-ਸਬੰਧਤ ਖਰਚੇ ਟੈਕਸਯੋਗ ਨਹੀਂ ਹੁੰਦੇ ਜਦੋਂ:

ਵਿਕਰੀ ਦੀ ਸਥਿਤੀ ਜਾਂ ਡਿਲੀਵਰੀ ਚਾਰਜ ਦੀ ਕਿਸਮ ਨੋਟ ਅਤੇ ਅਪਵਾਦ

ਇਹ ਸਾਰੀਆਂ ਸ਼ਰਤਾਂ ਉਦੋਂ ਲਾਗੂ ਹੋਣਗੀਆਂ ਜਦੋਂ:

  • ਤੁਸੀਂ ਆਮ ਕੈਰੀਅਰ, ਕੰਟਰੈਕਟ ਕੈਰੀਅਰ, ਜਾਂ ਯੂਐਸ ਮੇਲ ਦੁਆਰਾ ਸਿੱਧੇ ਖਰੀਦਦਾਰ ਨੂੰ ਭੇਜਦੇ ਹੋ;
  • ਤੁਹਾਡੇ ਬਿਲ ਵਿੱਚ ਸਪਸ਼ਟ ਤੌਰ ਤੇ ਇੱਕ ਵੱਖਰੇ ਖਰਚੇ ਵਜੋਂ ਡਿਲੀਵਰੀ, ਸ਼ਿਪਿੰਗ, -ਮਾਲ-ਭਾੜੇ ਜਾਂ ਡਾਕ ਖਰਚਾ ਸੂਚੀਬੱਧ ਹੈ;
  • ਇਹ ਖਰਚਾ ਗਾਹਕ ਨੂੰ ਡਿਲੀਵਰੀ ਲਈ ਤੁਹਾਡੀ ਅਸਲ ਲਾਗਤ ਤੋਂ ਵੱਧ ਨਹੀਂ ਹੈ।
  1. ਅਪਵਾਦ: ਜੇਕਰ ਤੁਸੀਂ ਡਿਲੀਵਰੀ ਦੀ ਅਸਲ ਲਾਗਤ ਨੂੰ ਦਿਖਾਉਣ ਵਾਲੇ ਰਿਕਾਰਡ ਨਹੀਂ ਰੱਖਦੇ ਹੋ ਤਾਂ ਖਰਚੇ ਟੈਕਸਯੋਗ ਹਨ (ਬਿਲ ਅਤੇ ਰਿਕਾਰਡ ਵੇਖੋ) ।
  2. ਜੇਕਰ ਵਿਕਰੀ ਦੇ ਲਈ ਗਣਨਾ ਕੀਤੀ ਗਈ ਟੈਕਸ ਰਕਮ ਉਸ ਚੀਜ਼ ਦੀ ਲਾਗਤ ਦੇ ਨਾਲ ਬਿਨਾਂ ਟੈਕਸ ਵਾਲੇ ਡਿਲੀਵਰੀ ਖਰਚੇ ਤੇ ਆਧਾਰਿਤ ਸੀ, ਤੁਹਾਨੂੰ ਡਿਲੀਵਰੀ ਤੇ ਇਕੱਤਰ ਕੀਤੀ ਗਈ ਟੈਕਸ ਦੀ ਰਕਮ ਵਾਪਸ ਕਰਨੀ ਪਵੇਗੀ ਜਾਂ ਉਸ ਰਕਮ ਦਾ ਭੁਗਤਾਨ CDTFA ਨੂੰ ਕਰਨਾ ਪਵੇਗਾ।
  3. "ਹੈਂਡਲਿੰਗ" ਖਰਚਿਆਂ ਤੇ ਚਰਚਾ ਕਰਨ ਵਾਲੇ ਸੈਕਸ਼ਨ ਵੇਖੋ।

ਡਿਲਿਵਰੀ-ਸਬੰਧਤ ਖਰਚੇ ਅੰਸ਼ਕ ਤੌਰ ਤੇ ਟੈਕਸਯੋਗ ਹੁੰਦਾ ਹਨ ਜਦੋਂ (ਸਿਰਫ ਟੈਕਸਯੋਗ ਵਿਕਰੀ ਲਈ):

ਵਿਕਰੀ ਦੀ ਸਥਿਤੀ ਜਾਂ ਡਿਲੀਵਰੀ ਚਾਰਜ ਦੀ ਕਿਸਮ ਨੋਟ ਅਤੇ ਅਪਵਾਦ
ਡਿਲਿਵਰੀ ਉਪਰੋਕਤ ਬਕਸੇ ਵਿੱਚ ਦੱਸੀਆਂ ਗਈਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ, ਸਿਵਾਏ ਇਸਦੇ ਕਿ: ਡਿਲੀਵਰੀ ਲਈ ਗਾਹਕ ਤੋਂ ਤੁਹਾਡਾ ਖਰਚਾ ਤੁਹਾਡੀ ਅਸਲ ਸ਼ਿਪਿੰਗ ਲਾਗਤ ਤੋਂ ਵੱਧ ਹੈ। ਡਿਲੀਵਰੀ ਖਰਚ ਦਾ ਹਿੱਸਾ ਜੋ ਅਸਲ ਡਿਲੀਵਰੀ ਲਾਗਤ ਤੋਂ ਵੱਧ ਹੈ, ਉਹ ਟੈਕਸਯੋਗ ਹੈ।
ਕਿਰਪਾ ਕਰਕੇ ਨੋਟ ਕਰੋ: ਤੁਹਾਡੇ ਰਿਕਾਰਡ ਵਿੱਚ ਤੁਹਾਡੀ ਡਿਲੀਵਰੀ ਦੀ ਅਸਲ ਕੀਮਤ ਜ਼ਰੂਰ ਦਰਸ਼ਾਈ ਜਾਣੀ ਚਾਹੀਦੀ ਹੈ। ਬਿਲ ਤੇ ਡਿਲਿਵਰੀ ਖਰਚਾ ਵੱਖਰਾ ਲਿਖੀਆਂ ਜਾਣਾ ਚਾਹੀਦਾ ਹੈ।
ਤੁਸੀਂ "ਸ਼ਿਪਿੰਗ ਅਤੇ ਹੈਂਡਲਿੰਗ" ਜਾਂ "ਡਾਕ ਅਤੇ ਹੈਂਡਲਿੰਗ" ਲਈ ਇੱਕ ਇਕੱਠਾ ਖਰਚਾ ਲੈਂਦੇ ਹੋ। ਟੈਕਸਯੋਗ ਖਰਚੇ ਦਾ ਹੈਂਡਲਿੰਗ ਭਾਗ; ਸ਼ਿਪਿੰਗ ਭਾਗ ਟੈਕਸਯੋਗ ਹੋ ਸਕਦਾ ਹੈ—ਇਸ ਸਾਰਣੀ ਵਿੱਚ ਹੋਰ ਮਾਪਦੰਡ ਦੇਖੋ।

ਡਿਲਿਵਰੀ-ਸਬੰਧਤ ਖਰਚਾ ਉਦੋਂ ਟੈਕਸਯੋਗ ਹੁੰਦਾ ਹੈ ਜਦੋਂ (ਸਿਰਫ਼ ਟੈਕਸਯੋਗ ਵਿਕਰੀ ਲਈ):

ਵਿਕਰੀ ਦੀ ਸਥਿਤੀ ਜਾਂ ਡਿਲੀਵਰੀ ਚਾਰਜ ਦੀ ਕਿਸਮ ਨੋਟ ਅਤੇ ਅਪਵਾਦ
ਤੁਸੀਂ ਅਜਿਹੇ ਰਿਕਾਰਡ ਨਹੀਂ ਰੱਖਦੇ ਜੋ ਡਿਲੀਵਰੀ ਦੀ ਅਸਲ ਲਾਗਤ ਨੂੰ ਦਰਸ਼ਾਉਂਦੇ ਹਨ। ਕਈ ਵਪਾਰ ਸ਼ਿਪਿੰਗ ਲਈ ਮਿਆਰੀ ਰਕਮਾਂ ਲੈਂਦੇ ਹਨ ਅਤੇ ਵਿਅਕਤੀਗਤ ਡਿਲੀਵਰੀ ਦੀ ਲਾਗਤ ਨੂੰ ਟਰੈਕ ਨਹੀਂ ਕਰਦੇ ਹਨ।
ਤੁਸੀਂ ਆਪਣੇ ਵਾਹਨਾਂ ਨਾਲ ਵਪਾਰਕ ਮਾਲ ਦੀ ਡਿਲੀਵਰੀ ਕਰਦੇ ਹੋ। ਅਪਵਾਦ: ਜੇ ਡਿਲੀਵਰੀ ਤੋਂ ਪਹਿਲਾਂ ਖਰੀਦਦਾਰ ਨੂੰ ਵਪਾਰਕ ਮਾਲ ਦਾ ਅਧਿਕਾਰ ਟ੍ਰਾਂਸਫਰ ਕੀਤਾ ਜਾਂਦਾ ਹੈ ਤਾਂ ਟੈਕਸਯੋਗ ਨਹੀਂ ਹੋਵੇਗਾ। ਇਹ ਵਿਸ਼ੇਸ਼ ਹੈ- CDTFA ਨਾਲ ਸੰਪਰਕ ਕਰੋ।
ਤੁਸੀਂ ਫਿਊਲ ਸਰਚਾਰਜ ਜਾਂ "ਹੈਂਡਲਿੰਗ" ਆਦਿ ਲਈ ਵੱਖਰੇ ਤੌਰ ਤੇ ਦੱਸੇ ਗਏ ਖਰਚੇ ਬਣਾਉਂਦੇ ਹੋ। ਅਸਲ ਸ਼ਿਪਿੰਗ ਖਰਚਿਆਂ ਤੋਂ ਇਲਾਵਾ ਵੱਖਰੇ ਤੌਰ ਤੇ ਦੱਸੇ ਗਏ ਖਰਚੇ, ਆਮ ਤੌਰ ਤੇ ਟੈਕਸਯੋਗ ਹੁੰਦੇ ਹਨ। "ਸ਼ਿਪਿੰਗ ਅਤੇ ਹੈਂਡਲਿੰਗ" ਲਈ ਖਰਚੇ ਬਾਰੇ ਉਪਰੋਕਤ ਭਾਗ ਦੇਖੋ।
ਤੁਸੀਂ ਵੇਚੀ ਗਈ ਆਈਟਮ ਦੀ ਯੂਨਿਟ ਕੀਮਤ ਵਿੱਚ ਇੱਕ ਡਿਲੀਵਰੀ ਖਰਚ ਸ਼ਾਮਲ ਕਰਦੇ ਹੋ। ਨਮੂਨਾ ਬਿਲ ਐਂਟਰੀ: "$ 6.50 ਪ੍ਰਤੀ ਗੰਡ, ਡਿਲਿਵਰੀ ਸਮੇਤ।"
ਤੁਹਾਡੇ ਗ੍ਰਾਹਕ ਲਈ ਤੁਹਾਡਾ ਖਰਚ ਤੁਹਾਡੇ ਵਪਾਰ ਦੇ ਸਥਾਨ ("ਆਉਣ ਦਾ ਮਾਲ-ਭਾੜਾ") ਤੇ ਮਾਲ ਭੇਜਣ ਦੀ ਲਾਗਤ ਨੂੰ ਦਰਸ਼ਾਉਂਦਾ ਹੈ। "ਆਉਣ ਵਾਲੇ ਮਾਲ ਤੇ ਮਾਲ-ਭਾੜਾ" "ਜਾਣ ਵਾਲੇ ਮਾਲ ਤੇ ਮਾਲ-ਭਾੜੇ" ਤੋਂ ਵੱਖ ਹੈ। ਜੇਕਰ ਤੁਸੀਂ ਆਪਣੇ ਗਾਹਕ ਨੂੰ ਮਾਲ-ਭਾੜੇ ਲਈ ਬਿਲ ਦਿੰਦੇ ਹੋ, ਤਾਂ ਖਰਚਾ ਟੈਕਸਯੋਗ ਹੁੰਦਾ ਹੈ। ਜਾਣ ਵਾਲੇ ਮਾਲ ਦਾ ਮਾਲ-ਭਾੜਾ ਟੈਕਸਯੋਗ ਹੋ ਸਕਦਾ ਹੈ। ਇਸ ਸਾਰਣੀ ਵਿੱਚ ਹੋਰ ਮਾਪਦੰਡ ਦੇਖੋ।
ਤੁਸੀਂ ਇੱਕ ਡਿਲੀਵਰ ਕੀਤੇ ਕੀਮਤ ਉੱਤੇ ਵਿਕਰੀ ਕਰਦੇ ਹੋ (ਵਿਕਰੀ ਸਮਝੌਤਾ ਇਹ ਦਰਸ਼ਾਉਂਦਾ ਹੈ ਕਿ ਡਿਲਿਵਰੀ ਕੀਮਤ ਵਿੱਚ ਹੀ ਸ਼ਾਮਲ ਕੀਤੀ ਗਈ ਹੈ, ਭਾਵੇਂ ਡਿਲੀਵਰੀ ਖਰਚਾ ਵੱਖਰੇ ਤੌਰ ਤੇ ਸੂਚੀਬੱਧ ਕੀਤਾ ਗਿਆ ਹੋਵੇ, ਪ੍ਰਤੀ-ਆਈਟਮ ਲਾਗਤ ਵਿੱਚ ਸ਼ਾਮਲ ਹੋਵੇ, ਜਾਂ "ਮਾਲ-ਭਾੜੇ ਦਾ ਭੁਗਤਾਨ ਪਹਿਲਾਂ ਹੀ ਕੀਤਾ ਗਿਆ ਹੈ" ਵਜੋਂ ਸੂਚੀਬੱਧ ਹੋਵੇ) । ਅਪਵਾਦ: ਜੇ ਡਿਲੀਵਰੀ ਤੋਂ ਪਹਿਲਾਂ ਖਰੀਦਦਾਰ ਨੂੰ ਵਪਾਰਕ ਮਾਲ ਦਾ ਅਧਿਕਾਰ ਟ੍ਰਾਂਸਫਰ ਕੀਤਾ ਜਾਂਦਾ ਹੈ ਤਾਂ ਡਿਲੀਵਰੀ ਖਰਚਾ ਟੈਕਸਯੋਗ ਨਹੀਂ ਹੋਵੇਗਾ। ਇਹ ਵਿਸ਼ੇਸ਼ ਹੈ- ਜਾਣਕਾਰੀ ਲਈ CDTFA ਨਾਲ ਸੰਪਰਕ ਕਰੋ।