ਪ੍ਰਕਾਸ਼ਨਾ 117, ਰਿਫੰਡ ਲਈ ਦਾਅਵਾ ਫਾਇਲ ਕਰਨਾ

ਦਿਸੰਬਰ 2019

ਦਾਆਵਾ ਫਾਇਲ ਕਰਨਾ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਬਕਾਇਆ ਰਕਮ ਤੋਂ ਵੱਧ ਰਕਮ ਦੇ ਟੈਕਸ ਜਾਂ ਫੀਸ (ਟੈਕਸ) ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਇਹ ਪ੍ਰਕਾਸ਼ਨ ਦੱਸਦਾ ਹੈ ਕਿ ਦਾਅਵਾ ਕਿਵੇਂ ਫਾਇਲ ਕਰਨਾ ਹੈ ਅਤੇ ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ।

ਮੈਂ ਦਾਅਵਾ ਕਿਵੇਂ ਫਾਇਲ ਕਰਾਂ?

ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਰਿਫੰਡ ਲਈ ਦਾਅਵਾ ਦਰਜ਼ ਕਰਨ ਲਈ, ਬਸ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ, ਅਤੇ ਉਸ ਅਕਾਉਂਟ ਤੇ ਕਲਿੱਕ ਕਰੋ ਜਿਸ ਤੇ ਤੁਸੀਂ ਰਿਫੰਡ ਲੈਣ ਲਈ ਬੇਨਤੀ ਕਰਨਾ ਚਾਹੁੰਦੇ ਹੋ। ਮੈਂ ਚਾਹੁੰਦਾ ਹਾਂ ਸੈਕਸ਼ਨ ਦੇ ਹੇਠਾਂ ਹੋਰ ਲਿੰਕ ਤੇ ਕਲਿੱਕ ਕਰੋ। ਫਿਰ ਰਿਫੰਡ ਲਈ ਦਾਅਵਾ ਜਮ੍ਹਾਂ ਕਰੋ ਲਿੰਕ ਨੂੰ ਚੁਣੋ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਕੇ, ਜਾਂ ਸਾਨੂੰ ਇੱਕ ਪੱਤਰ ਭੇਜ ਕੇ ਰਿਫੰਡ ਲਈ ਦਾਅਵਾ ਵੀ ਫਾਇਲ ਕਰ ਸਕਦੇ ਹੋ। ਤੁਹਾਡੇ ਦਾਅਵੇ ਵਿੱਚ ਹੇਠ ਲਿਖੀਆਂ ਸਾਰੀਆਂ ਗੱਲਾਂ ਦਾ ਵੇਰਵਾ ਦੱਸਿਆ ਜਾਣਾ ਚਾਹੀਦਾ ਹੈ:

  • ਤੁਹਾਡੇ ਵੱਲੋਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤੇ ਜਾਣ ਦਾ ਕੋਈ ਖਾਸ ਕਾਰਨ।
  • ਟੈਕਸ ਦੀ ਰਕਮ ਜਿਸ ਦਾ ਤੁਸੀਂ ਵੱਧ ਭੁਗਤਾਨ ਕੀਤਾ ਹੈ। ਜੇਕਰ ਤੁਸੀਂ ਅਜੇ ਤੱਕ ਰਕਮ ਬਾਰੇ ਸੁਨਿਸ਼ਚਿਤ ਨਹੀਂ ਹੋ, ਤਾਂ ਤੁਸੀਂ ਇੱਕ ਅਨਿਸ਼ਚਿਤ ਰਕਮ ਲਈ ਟੈਕਸ ਫਾਈਲ ਕਰ ਸਕਦੇ ਹੋ।
  • ਰਿਪੋਰਟਿੰਗ ਅਵਧੀ ਜਾਂ ਮਿਆਦ ਜਿਸ ਲਈ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ। ਤੁਹਾਡਾ ਦਾਅਵਾ ਵਿੱਚ ਇੱਕ ਤੋਂ ਵੱਧ ਰਿਪੋਰਟਿੰਗ ਮਿਆਦ ਸ਼ਾਮਿਲ ਹੋ ਸਕਦੀਆਂ ਹਨ।

ਤੁਹਾਨੂੰ ਆਪਣੇ ਦਾਅਵੇ ਤੇ ਦਸਤਖਤ ਕਰਨੇ ਚਾਹੀਦੇ ਹਨ ਅਤੇ ਮਿਤਿ ਪਾਣੀ ਚਹੀਦੀ ਹੈ। ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਦਰਜ਼ ਕਰੋ ਤਾਂ ਜੋ ਜੇਕਰ ਸਾਡੇ ਕੋਈ ਸਵਾਲ ਹਨ ਜਾਂ ਸਾਨੂੰ ਹੋਰ ਜਾਣਕਾਰੀ ਦੀ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ। ਆਪਣੇ ਦਾਅਵੇ ਦੀ ਪ੍ਰਕਿਰਿਆ ਦੀ ਜਲ੍ਹਦ ਕਾਰਵਾਈ ਕਰਵਾਉਣ ਲਈ, ਤੁਹਾਨੂੰ ਆਪਣੇ ਦਾਅਵੇ ਦੇ ਨਾਲ ਸਹਾਇਕ ਦਸਤਾਵੇਜ਼ ਜਿਵੇਂ ਕਿ ਬਿਲ ਜਾਂ ਛੋਟ ਦੇ ਸਰਟੀਫਿਕੇਟ ਦੀਆਂ ਕਾਪੀਆਂ ਅਤੇ ਇੱਕ ਸੋਧੀ ਹੋਈ ਰਿਟਰਨ (ਰਿਟਰਨਾਂ) ਭੇਜਣੀ ਚਾਹੀਦੀ ਹੈ। ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਲੋੜੀਂਦੀ ਜਾਣਕਾਰੀ ਭਾਗ ਵੇਖੋ।

ਮੈਂ ਆਪਣਾ ਦਾਅਵਾ ਕਿੱਥੇ ਭੇਜਾਂ?

ਰਿਫੰਡ ਲਈ ਕਾਗਜ਼ੀ ਦਾਅਵਿਆਂ ਨੂੰ ਹੇਠਾਂ ਦੱਸੇ ਅਨੁਸਾਰ ਜਮ੍ਹਾਂ ਕਰਵਾਏ ਜਾਂ ਸਕਦੇ ਹਨ:

ਸੰਸ਼ੋਧਿਤ ਰਿਟਰਨਾਂ ਸਮੇਤ ਰਿਫੰਡ ਅਤੇ ਸਹਾਇਕ ਦਸਤਾਵੇਜ਼ਾਂ ਲਈ ਹੇਠ ਦਿੱਤੇ ਪਤੇ ਤੇ ਆਪਣਾ ਵਿਕਰੀ ਅਤੇ ਵਰਤੋਂ ਟੈਕਸ ਦਾਆਵਾ ਭੇਜੋ:

Audit Determination and Refund Section, MIC:39
California Department of Tax and Fee Administration
PO Box 942879
Sacramento, CA 94279-0039

ਪ੍ਰਮਾਣਿਤ ਡਾਕ ਜਾਂ ਡਿਲੀਵਰੀ ਸੇਵਾ ਲਈ:
Audit Determination and Refund Section, MIC:39
California Department of Tax and Fee Administration
450 N Street, Sacramento, CA 95814.

ਡੀਜ਼ਲ ਫਿਊਲ ਟੈਕਸ ਫੀਸ, ਈ-ਵੇਸਟ ਫੀਸ, ਲੈਡ-ਐਸਿਡ ਬੈਟਰੀ ਫੀਸ, ਮੋਟਰ ਵਾਹਨ ਫਿਊਲ ਟੈਕਸ, ਜਾਂ ਬੀਮਾਕਰਤਾਵਾਂ ਤੇ ਟੈਕਸ ਦੇ ਦਾਅਵਿਆਂ ਨੂੰ ਛੱਡ ਕੇ ਹੇਠਾਂ ਦਿੱਤੇ ਪਤੇ ਤੇ ਆਪਣਾ ਰਿਫੰਡ ਲਈ ਵਿਸ਼ੇਸ਼ ਟੈਕਸ ਅਤੇ ਫੀਸ ਦਾ ਦਾਅਵਾ ਅਤੇ ਸਹਾਇਕ ਦਸਤਾਵੇਜ਼ ਭੇਜੋ। ਅਪਵਾਦਾਂ ਦੀ ਵਿਆਖਿਆ ਲਈ ਪ੍ਰੋਗਰਾਮ ਸੰਬੰਧੀ ਦਿਸ਼ਾ-ਨਿਰਦੇਸ਼ ਵਾਲਾ ਭਾਗ ਦੇਖੋ।

Appeals and Data Analysis Branch, MIC:33
California Department of Tax and Fee Administration
PO Box 942879
Sacramento, CA 94279-0033

ਪ੍ਰਮਾਣਿਤ ਡਾਕ ਜਾਂ ਡਿਲੀਵਰੀ ਸੇਵਾ ਲਈ:

ਅਪੀਲ ਅਤੇ ਡਾਟਾ ਵਿਸ਼ਲੇਸ਼ਣ ਸ਼ਾਖਾ, MIC:33
ਕੈਲੀਫੋਰਨੀਆ ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ
450 N Street, Sacramento, CA 95814.

ਰਿਫੰਡ ਲਈ ਦਾਅਵਾ ਫਾਇਲ ਕਰਨ ਦੀ ਆਖਰੀ ਮਿਤੀ ਕੀ ਹੈ?

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਬਕਾਇਆ ਤੋਂ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ, ਅਤੇ ਤੁਸੀਂ ਰਿਫੰਡ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਿਫੰਡ ਲਈ ਸਮੇਂ ਸਿਰ ਦਾਅਵਾ ਫਾਇਲ ਕਰਨਾ ਚਾਹੀਦਾ ਹੈ, ਨਹੀਂ ਤਾਂ CDTFA ਰਿਫੰਡ ਜਾਰੀ ਕਰਨ ਵਿੱਚ ਅਸਮਰੱਥ ਹੋਵੇਗਾ। ਹੇਠ ਲਿਖੀਆਂ ਮਿਤੀਆਂ ਵਿੱਚੋਂ ਜੋ ਵੀ ਆਖਰੀ ਹੁੰਦੀ ਹੈ, ਉਹ ਰਿਫੰਡ ਲਈ ਸਮੇਂ ਸਿਰ ਦਾਅਵਾ ਫਾਇਲ ਕਰਨ ਦੀ ਤੁਹਾਡੀ ਆਖਰੀ ਮਿਤੀ ਹੈ:

  • ਰਿਟਰਨ ਦੀ ਭੁਗਤਾਨ ਕਰਨ ਦੀ ਮਿਤੀ ਤੋਂ ਲੈ ਕੇ ਤਿੰਨ ਸਾਲ, ਜਿਸ ਤੇ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਸੀ (ਬੀਮਾਕਰਤਾਵਾਂ ਤੇ ਲੱਗੇ ਟੈਕਸ ਨੂੰ ਛੱਡ ਕੇ)। ਮੋਟਰ ਵਾਹਨ ਵਿਭਾਗ (Department of Motor Vehicles, DMV) ਦੇ ਨਾਲ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਾਇਰ ਕਰਨਾ ਆਮ ਤੌਰ ਤੇ ਰਿਟਰਨ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ CDTFA ਕੋਲ ਫਾਇਲ ਕਰਨ ਲਈ ਹੋਰ ਦੇਣਦਾਰੀ ਤੋਂ ਰਾਹਤ ਦਿੰਦਾ ਹੈ।
  • ਤੁਹਾਡੇ ਵੱਲੋਂ ਜਿਆਦਾ ਟੈਕਸ ਦਾ ਭੁਗਤਾਨ ਕੀਤੇ ਜਾਣ ਵਾਲੀ ਮਿਤੀ ਤੋਂ ਛੇ ਮਹੀਨੇ ਬਾਅਦ।
  • ਬਹੁਤੇ ਪ੍ਰੋਗਰਾਮਾਂ ਲਈ, ਇੱਕ ਨਿਰਧਾਰਨ (ਬਿਲਿੰਗ) ਅੰਤਿਮ ਹੋ ਜਾਣ ਦੀ ਮਿਤੀ ਤੋਂ ਛੇ ਮਹੀਨੇ।
  • ਜਿਸ ਮਿਤੀ ਤੋਂ ਅਸੀਂ ਇੱਕ ਅਣਇੱਛਤ ਭੁਗਤਾਨ ਇਕੱਤਰ ਕੀਤਾ ਸੀ, ਜਿਵੇਂ ਕਿ ਕਰ ਵਸੂਲੀ ਜਾਂ ਲੀਨ (ਮੋਟਰ ਵਹੀਕਲ ਫਿਊਲ ਟੈਕਸ ਅਤੇ ਬੀਮਾਕਰਤਾਵਾਂ ਤੇ ਟੈਕਸ ਨੂੰ ਛੱਡ ਕੇ, ਕਿਉਂਕਿ ਇਹਨਾਂ ਟੈਕਸ ਪ੍ਰੋਗਰਾਮਾਂ ਲਈ ਟੈਕਸ ਵਸੂਲੀ ਸੂਬਾਈ ਕੰਟਰੋਲਰ ਦੇ ਦਫ਼ਤਰ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ)।

ਲਾਗੂ ਸਮਾਂ-ਸੀਮਾ ਤੱਕ ਰਿਫੰਡ ਦੇ ਲਈ ਆਪਣਾ ਦਾਅਵਾ ਫਾਇਲ ਕਰਨਾ ਸੁਨਿਸ਼ਚਿਤ ਕਰੋ। ਜੇਕਰ ਤੁਸੀਂ ਸਮੇਂ ਸਿਰ ਫਾਈਲ ਨਹੀਂ ਕਰਦੇ ਹੋ, ਤਾਂ ਤੁਹਾਨੂੰ ਕੋਈ ਰਿਫੰਡ ਨਹੀਂ ਮਿਲੇਗਾ, ਭਾਵੇਂ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੋਵੇ।

ਫਿਊਲ ਟੈਕਸ ਪ੍ਰੋਗਰਾਮਾਂ ਸਮੇਤ ਕੁਝ ਵਿਸ਼ੇਸ਼ ਟੈਕਸ ਅਤੇ ਫੀਸ ਪ੍ਰੋਗਰਾਮਾਂ ਦੀਆਂ ਕੁਝ ਖਾਸ ਲੋੜਾਂ ਹੁੰਦੀਆਂ ਹਨ। ਵਧੇਰੇ ਜਾਣਕਾਰੀ ਲਈ ਪ੍ਰੋਗਰਾਮ ਸੰਬੰਧੀ ਖਾਸ ਦਿਸ਼ਾ-ਨਿਰਦੇਸ਼ ਭਾਗ ਦੀ ਸਮੀਖਿਆ ਜ਼ਰੂਰ ਕਰੋ।

ਬਿਲਿੰਗ ਲਈ ਕਿਸ਼ਤ ਦਾ ਭੁਗਤਾਨ ਕੀਤਾ ਗਿਆ

1 ਜਨਵਰੀ, 2017 ਤੋਂ ਸ਼ੁਰੂ ਹੁੰਦੇ ਹੋ, ਜੇਕਰ ਤੁਸੀਂ ਅੰਤਮ ਅਦਾਲਤੀ ਫੈਸਲੇ ਦੇ ਨੋਟਿਸ (ਬਿਲਿੰਗ) ਤੇ ਕਿਸ਼ਤਾਂ ਦਾ ਭੁਗਤਾਨ ਕਰ ਰਹੇ ਹੋ ਅਤੇ ਆਪਣੀ ਟੈਕਸ ਦੇਣਦਾਰੀ ਬਾਰੇ ਵਿਵਾਦ ਕਰ ਰਹੇ ਹੋ, ਤਾਂ ਤੁਸੀਂ ਉਸ ਬਿਲਿੰਗ ਤੇ ਲਾਗੂ ਹੋਣ ਵਾਲੇ ਸਾਰੇ ਭਵਿੱਖੀ ਭੁਗਤਾਨਾਂ ਅਤੇ ਕੋਈ ਵੀ ਪੂਰਵ ਭੁਗਤਾਨ ਜੋ ਸੀਮਾਵਾਂ ਦੇ ਲਾਗੂ ਕਾਨੂੰਨ ਦੇ ਅੰਦਰ ਰਹਿੰਦਾ ਹੈ, ਨੂੰ ਕਵਰ ਕਰਨ ਲਈ ਰਿਫੰਡ ਲਈ ਇੱਕ ਸਮੇਂ ਸਿਰ ਦਾਅਵਾ ਫਾਇਲ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਤੋਂ ਵੱਧ ਬਿਲਿੰਗ ਬਾਰੇ ਵਿਵਾਦ ਕਰ ਰਹੇ ਹੋ, ਤਾਂ ਤੁਹਾਨੂੰ ਹਰੇਕ ਵੱਖਰੀ ਬਿਲਿੰਗ ਦੇ ਰਿਫੰਡ ਲਈ ਸਮੇਂ ਸਿਰ ਦਾਅਵਾ ਫਾਇਲ ਕਰਨਾ ਚਾਹੀਦਾ ਹੈ।

DMV ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ

ਜੇਕਰ ਤੁਸੀਂ ਕਿਸੇ ਪ੍ਰਾਈਵੇਟ-ਪਾਰਟੀ ਦੀ ਵਿਕਰੀ (ਕਿਸੇ ਰਜਿਸਟਰਡ ਡੀਲਰ ਤੋਂ ਨਹੀਂ) ਰਾਹੀਂ ਕੋਈ ਵਾਹਨ ਖਰੀਦਦੇ ਹੋ, ਤਾਂ ਤੁਹਾਨੂੰ ਇਸਨੂੰ DMV ਨਾਲ ਰਜਿਸਟਰ ਕਰਨ ਦੀ ਲੋੜ ਹੈ। ਆਮ ਤੌਰ 'ਤੇ, DMV ਉਸ ਸਥਾਨ ਦੇ ਪਤੇ ਦੇ ਆਧਾਰ ਤੇ ਤੁਹਾਡੇ ਤੋਂ ਲੈਣ-ਦੇਣ ਤੇ ਵਰਤੋਂ ਟੈਕਸ ਵਸੂਲ ਕਰੇਗਾ ਜਿੱਥੇ ਵਾਹਨ ਰਜਿਸਟਰ ਕੀਤਾ ਗਿਆ ਹੈ। ਕੁਝ ਮਾਮਲਿਆਂ ਵਿੱਚ, ਜਦੋਂ ਪਤਾ ਕਿਸੇ ਸ਼ਹਿਰ ਜਾਣ ਕਾਉਂਟੀ ਲਾਈਨ ਨੂੰ ਪਾਰ ਕਰਨ ਵਾਲੇ ਜ਼ਿਪ ਕੋਡ ਤੇ ਆਧਾਰਿਤ ਹੁੰਦਾ ਹੈ, ਤਾਂ ਗਲਤ ਟੈਕਸ ਦਰ ਲਗਾਈ ਜਾਂ ਸਕਦੀ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਟੈਕਸ ਦੀ ਸਹੀ ਰਕਮ ਵਸੂਲੀ ਗਈ ਹੈ, ਤੁਸੀਂ DMV ਦੇ ਕੋਲ ਜਾਣ ਤੋਂ ਪਹਿਲਾਂ ਆਪਣੀ ਟੈਕਸ ਦਰ ਦੀ ਪੁਸ਼ਟੀ ਕਰ ਸਕਦੇ ਹੋ।

ਆਪਨੇ ਟੈਕਸ ਦਰ ਦੀ ਪੁਸ਼ਟੀ ਕਰਨ ਲਈ, ਇੰਟਰਐਕਟਿਵ ਮੈਪ ਦੀ ਵਰਤੋਂ ਕਰੋ ਅਤੇ ਉਹ ਪਤਾ ਦਾਖਲ ਕਰੋ ਜਿੱਥੇ ਵਾਹਨ ਰਜਿਸਟਰ ਕੀਤਾ ਗਿਆ ਸੀ। ਇਸ ਦਰ ਦੀ ਤੁਲਨਾ ਉਸ ਦਰ ਨਾਲ ਕਰੋ ਜੋ ਤੁਹਾਡੇ ਕੋਲੋਂ ਵਾਹਨ ਰਜਿਸਟਰ ਕਰਵਾਉਂਦੇ ਵੇਲੇ ਲੀਤਾ ਗਿਆ ਸੀ। ਜੇਕਰ ਤੁਸੀਂ DMV ਨੂੰ ਗਲਤ ਰਕਮ ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਰਿਫੰਡ ਲਈ ਇੱਕ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਇਸਨੂੰ CDTFA ਕੋਲ ਜਮ੍ਹਾਂ ਕਰ ਸਕਦੇ ਹੋ।

ਸਾਡੀ ਵੈਬਸਾਈਟ ਤੇ ਸਾਡਾ California ਸ਼ਹਿਰ ਅਤੇ ਕਾਉਂਟੀ ਵਿਕਰੀ ਅਤੇ ਵਰਤੋਂ ਟੈਕਸ ਦਰ ਪੰਨਾ ਟੈਕਸ ਦਰਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਇਸਦੇ ਨਾਲ ਹੀ ਹਾਲ ਹੀ ਵਿੱਚ ਟੈਕਸ ਦਰਾਂ ਵਿੱਚ ਤਬਦੀਲੀਆਂ, ਵਿਕਰੀ ਅਤੇ ਵਰਤੋਂ ਟੈਕਸ ਦੀਆਂ ਦਰਾਂ ਦੇ ਇਤਿਹਾਸ, ਜ਼ਿਲ੍ਹਾ ਟੈਕਸਾਂ ਦੀਆਂ ਦਰਾਂ ਅਤੇ ਪ੍ਰਭਾਵੀ ਮਿਤੀਆਂ ਦੀ ਵਿਆਖਿਆ ਕਰਦਾ ਹੈ।

ਇਸ ਤੋਂ ਇਲਾਵਾ, ਕੁਝ ਸ਼ਹਿਰਾਂ ਨੇ ਪ੍ਰਚੂਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਖਾਸ ਟੈਕਸ ਅਧਿਕਾਰ ਖੇਤਰਾਂ ਦੇ ਅੰਦਰ ਸਥਿਤ ਪਤਿਆਂ ਦੀ ਪਛਾਣ ਕਰਨ ਵਿੱਚ ਦੀ ਸਹਾਇਤਾ ਲਈ ਉਪਲਬਧ ਪਤਿਆਂ ਦਾ ਇੱਕ ਡੇਟਾਬੇਸ ਵਿਕਸਤ ਕੀਤਾ ਹੈ। ਇਹਨਾਂ ਸ਼ਹਿਰਾਂ ਦੇ ਸਹਿਯੋਗ ਦੇ ਨਾਲ, CDTFA ਵੈਬਸਾਈਟ ਉਹਨਾਂ ਦੇ ਪਤੇ ਵਾਲੇ ਡੇਟਾਬੇਸ ਦੇ ਲਿੰਕ ਪ੍ਰਦਾਨ ਕਰਦੀ ਹੈ। ਜੇਕਰ ਪਤਿਆਂ ਬਾਰੇ ਤੁਹਾਦੇ ਕੋਇ ਸਵਾਲ ਹਨ, ਤਾਂ ਤੁਹਾਨੂੰ ਸਿੱਧੇ ਸ਼ਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਉਦਾਹਰਣ: ਤੁਸੀਂ ਆਪਣੀ ਗੱਡੀ ਨੂੰ Frenso ਕਾਉਂਟੀ ਵਿੱਚ ਆਪਣੇ ਘਰ ਬੈਠੇ ਰਜਿਸਟਰ ਕਰਦੇ ਹੋ। ਤੁਸੀਂ Reedley ਸ਼ਹਿਰ ਵਿੱਚ ਨਹੀਂ, ਬਲਕਿ ਉਸਦੇ ਨੇੜੇ ਰਹਿੰਦੇ ਹੋ, ਜਿੱਥੇ ਇੱਕ ਖਾਸ ਟੈਕਸ ਜ਼ਿਲ੍ਹਾ ਹੈ। Reedley ਸ਼ਹਿਰ ਦੇ ਘਰਾਂ ਦਾ ਜ਼ਿਪ ਕੋਡ ਉਹੀ ਹੈ ਜੋ Frenso ਵਿੱਚ ਤੁਹਾਡੇ ਘਰ ਦਾ ਹੈ। ਜੇਕਰ DMV ਦੁਆਰਾ ਲਗਾਏ ਗਏ ਵਰਤੋਂ ਟੈਕਸ ਦੀ ਦਰ ਵਿੱਚ Reedley ਜ਼ਿਲ੍ਹਾ ਟੈਕਸ ਸ਼ਾਮਲ ਹੈ, ਤਾਂ ਤੁਸੀਂ ਉਸ ਜ਼ਿਲ੍ਹਾ ਟੈਕਸ ਲਈ ਯੋਗ ਨਹੀਂ ਹੋ, ਅਤੇ ਵਾਧੂ ਭੁਗਤਾਨ ਕੀਤੇ ਗਏ ਜ਼ਿਲ੍ਹਾ ਟੈਕਸ ਦੇ ਰਿਫੰਡ ਲਈ ਹੱਕਦਾਰ ਹੋ।

ਜੇਕਰ DMV ਤੁਹਾਡੇ ਤੋਂ ਇੱਕ ਜ਼ਿਲ੍ਹਾ ਟੈਕਸ ਵਸੂਲਦਾ ਹੈ ਜਿਸ ਦੇ ਤੁਸੀਂ ਯੋਗ ਨਹੀਂ ਹੋ (ਉਦਾਹਰਣ ਵਜੋਂ, ਤੁਹਾਡਾ ਪਤਾ ਜ਼ਿਲ੍ਹਾ ਟੈਕਸ ਸੀਮਾ ਤੋਂ ਬਾਹਰ ਸਥਿਤ ਹੈ), ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਤਾਂ ਤੁਹਾਡੇ ਕੋਲ ਦੋ ਵਿਕਲਪ ਹਨ। ਤੁਸੀਂ:

  • CDTFA ਦਫ਼ਤਰ ਵਿੱਚ ਸਹੀ ਟੈਕਸ ਦਾ ਭੁਗਤਾਨ ਕਰ ਸਕਦੇ ਹੋ ਅਤੇ ਆਪਣੇ ਵਾਹਨ ਨੂੰ DMV ਦੇ ਨਾਲ ਰਜਿਸਟਰ ਕਰਨ ਤੋਂ ਪਹਿਲਾਂ ਟੈਕਸ ਕਲੀਅਰੈਂਸ ਪ੍ਰਾਪਤ ਕਰ ਸਕਦੇ ਹੋ, ਜਾਂ
  • ਤੁਸੀਂ DMV ਦੁਆਰਾ ਬੇਨਤੀ ਕੀਤੇ ਟੈਕਸ ਦਾ ਭੁਗਤਾਨ ਕਰ ਸਕਦੇ ਹੋ ਅਤੇ ਕਿਸੇ ਵੀ ਵਾਧੂ ਭੁਗਤਾਨ ਕੀਤੇ ਗਏ ਜ਼ਿਲ੍ਹਾ ਟੈਕਸ ਲਈ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਇਸਨੂੰ CDTFA ਕੋਲ ਜਮ੍ਹਾਂ ਕਰ ਸਕਦੇ ਹੋ।

DMV ਨੂੰ ਵਾਧੂ ਭੁਗਤਾਨ ਕੀਤੇ ਗਏ ਵਤਰੋਂ ਟੈਕਸ ਤੇ ਰਿਫੰਡ ਲਈ ਦਾਅਵਾ ਫਾਇਲ ਕਰਨ ਲਈ, ਕਿਰਪਾ ਕਰਕੇ ਇਹਨਾਂ ਕਦਮਾਂ ਦੀ ਪਾਲਣਾ ਕਰੋ:

  • ਜਿਸ ਪਤੇ ਤੁਹਾਡਾ ਵਾਹਨ ਰਜਿਸਟਰਡ ਹੈ, ਉਸ ਪਤੇ ਲਈ ਟੈਕਸ ਦੀ ਸਹੀ ਦਰ ਦੀ ਪੁਸ਼ਟੀ ਕਰੋ।
  • ਇਸ ਦਰ ਦੀ ਤੁਲਨਾ DMV ਦੇ ਨਾਲ ਰਜਿਸਟਰ ਕਰਦੇ ਵੇਲੇ ਤੁਹਾਡੇ ਤੋਂ ਲਿੱਤੀ ਗਈ ਦਰ ਨਾਲ ਕਰੋ।
  • ਜੇਕਰ ਤੁਹਾਡੇ ਕੋਲੋਂ ਅਸਲ ਵਿੱਚ ਜਿਆਦਾ ਪੈਸੇ ਵਸੂਲੇ ਗਏ ਸੀ, ਕਿਰਪਾ ਕਰਕੇ ਆਪਣੇ ਰਿਫੰਡ ਦੀ ਬੇਨਤੀ ਕਰਨ ਲਈ ਇੱਕ ਪੂਰੀ ਤਰ੍ਹਾਂ ਭਰੇ ਹੋਏ CDTFA-101-DMV, DMV ਨੂੰ ਭੁਗਤਾਨ ਕੀਤੇ ਟੈਕਸ ਲਈ ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ, ਅਤੇ ਆਪਣੇ ਸਹਾਇਕ ਦਸਤਾਵੇਜ਼ਾਂ ਡਾਊਨਲੋਡ ਕਰੋ ਅਤੇ CDTFA ਨੂੰ ਜਮ੍ਹਾਂ ਕਰਵਾਓ।

ਆਪਣਾ ਪੂਰੀ ਤਰ੍ਹਾਂ ਭਰੇ ਹੋਏ CDTFA-101-DMV ਫਾਰਮ ਅਤੇ ਸਹਾਇਕ ਦਸਤਾਵੇਜ਼ ਕਿਸੇ ਵੀ CDTFA ਦਫ਼ਤਰ ਜਾਂ CDTFA ਦੇ ਖਪਤਕਾਰ ਵਰਤੋਂ ਟੈਕਸ ਸੈਕਸ਼ਨ ਵਿੱਚ ਹੇਠ ਦਿੱਤੇ ਪਤੇ ਤੇ ਭੇਜੋ:

Consumer Use Tax Section, MIC:37
California Department of Tax and Fee Administration
PO Box 942879
Sacramento, CA 94279-0037

ਕਿਰਪਾ ਕਰਕੇ ਪ੍ਰਕਾਸ਼ਨ 52, ਵਾਹਨ ਅਤੇ ਸਮੁੰਦਰੀ ਜਹਾਜ਼: ਵਰਤੋਂ ਟੈਕਸ ਵੇਖੋ, ਜਾਂ ਜਾਂ ਸਹਾਇਤਾ ਲਈ 1-800-400-7115 (TTY:711) ਤੇ ਸਾਡੇ CDTFA ਦੇ ਗਾਹਕ ਸੇਵਾ ਕੇਂਦਰ ਨੂੰ ਕਾਲ ਕਰੋ।

ਲੋੜੀਂਦੀ ਜਾਣਕਾਰੀ

ਮੈਨੂੰ ਕਿੰਨਾ ਵੇਰਵਾ ਪ੍ਰਦਾਨ ਕਰਨਾ ਚਾਹੀਦਾ ਹੈ?

ਜ਼ਿਆਦਾ ਭੁਗਤਾਨ ਕਰਨ ਦਾ ਕਾਰਨ

ਪੂਰਾ ਬਿਊਰਾ ਦਿਓ। ਉਦਾਹਰਨ ਲਈ, ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਮੁੜ-ਵੇਚਣ ਲਈ ਗੈਰ-ਟੈਕਸਯੋਗ ਵਿਕਰੀ ਵਿੱਚ $1,550 ਦੀ ਕਟੌਤੀ ਨਹੀਂ ਲਿੱਤੀ ਹੈ, ਤਾਂ ਤੁਹਾਡੇ ਦਾਅਵੇ ਵਿੱਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ ਕਿਉਂਕਿ ਤੁਸੀਂ ਉਸ ਰਿਟਰਨ ਤੇ $1,550 ਦੀ ਵਿਕਰੀ ਤੇ ਮੁੜ-ਵਿਕਰੀ ਕਟੌਤੀ ਲਈ ਨਹੀਂ ਲਈ ਹੈ। ਜੇਕਰ ਤੁਸੀਂ ਕਿਸੇ ਆਡਿਟ ਨਿਰਧਾਰਨ ਤੇ ਕੀਤੇ ਗਏ ਭੁਗਤਾਨ ਲਈ ਦਾਅਵਾ ਫਾਇਲ ਕਰ ਰਹੇ ਹੋ, ਤਾਂ ਇਹ ਦੱਸਣਾ ਸਿਨਿਸ਼ਚਿਤ ਕਰੋ ਕਿ ਤੁਹਾਨੂੰ ਕਿਓਂ ਲੱਗਦਾ ਹੈ ਕਿ ਆਡਿਟ ਵਿੱਚ ਮੁਲਾਂਕਣ ਕੀਤਾ ਗਿਆ ਟੈਕਸ ਬਕਾਇਆ ਨਹੀਂ ਹੈ।

ਇੱਕ ਤੋਂ ਵੱਧ ਟੈਕਸ ਰਿਪੋਰਟਿੰਗ ਮਿਆਦ ਲਈ ਦਾਅਵੇ

ਜੇਕਰ ਤੁਹਾਡਾ ਦਾਅਵਾ ਇੱਕ ਤੋਂ ਵੱਧ ਰਿਪੋਰਟਿੰਗ ਮਿਆਦ ਦੇ ਲਈ ਹੈ, ਤਾਂ ਕਿਰਪਾ ਕਰਕੇ ਦੱਸੋ ਕਿ, ਜੇਕਰ ਪਤਾ ਹੋਵੇ, ਤਾਂ ਤੁਸੀਂ ਹਰੇਕ ਮਿਆਦ ਵਿੱਚ ਕਿੰਨਾ ਵਾਧੂ ਟੈਕਸ ਦਾ ਭੁਗਤਾਨ ਕੀਤਾ ਹੈ। ਕਿਰਪਾ ਕਰਕੇ ਹਰੇਕ ਮਿਆਦ ਦੌਰਾਨ ਕੀਤੇ ਗਏ ਵੱਧ ਭੁਗਤਾਨ ਨੂੰ ਸੂਬੇ, ਸਥਾਨਕ, ਅਤੇ ਖਾਸ ਜ਼ਿਲ੍ਹਾ ਟੈਕਸ ਦੀ ਰਕਮ ਵਜੋਂ ਵੰਡੋ।

ਸਹਾਇਕ ਦਸਤਾਵੇਜ਼

ਤੁਹਾਡੇ ਦਾਅਵੇ ਤੇ ਤੇਜ਼ੀ ਨਾਲ ਕਾਰਵਾਈ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਹਾਇਕ ਦਸਤਾਵੇਜ਼ਾਂ ਜਿਵੇਂ ਕਿ ਬਿਲ ਦੀਆਂ ਕਾਪੀਆਂ ਜਾਂ ਛੋਟ ਸਰਟੀਫਿਕੇਟ ਭੇਜੋ। ਹਾਲਾਂਕਿ, ਤੁਹਾਡੇ ਅਸਲ ਫਾਰਮ ਜਾਂ ਪੱਤਰ ਦੇ ਨਾਲ ਵਿਸਤ੍ਰਿਤ ਦਸਤਾਵੇਜ਼ਾਂ ਨੂੰ ਨੱਥੀ ਕਰਨਾ ਜ਼ਰੂਰੀ ਨਹੀਂ ਹੈ। ਜੇਕਰ ਸਾਨੂੰ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਅਸੀਂ ਤੁਹਾਨੂੰ ਦੱਸਾਂਗੇ।

ਰਿਫੰਡ ਲਈ ਤੁਹਾਡੇ ਦਾਅਵੇ ਲਈ ਸਹਾਇਕ ਦਸਤਾਵੇਜ਼ਾਂ ਵਿੱਚ ਇੱਕ ਸੋਧੀ ਗਈ ਰਿਟਰਨ ਸ਼ਾਮਲ ਹੋਣੀ ਚਾਹੀਦੀ ਹੈ। ਤੁਸੀਂ ਵਰਤਮਾਨ ਵਿੱਚ, 7 ਮਈ, 2018 ਤੋਂ ਬਾਅਦ ਲਈ ਨਿਯਤ ਮਿਤੀਆਂ ਲਈ ਸਾਡੀਆਂ CDTFA ਦੀਆਂ ਔਨਲਾਈਨ ਸੇਵਾਵਾਂ ਪ੍ਰੋਗਰਾਮਾਂ ਲਈ ਆਪਣੀਆਂ ਰਿਟਰਨਾਂ ਵਿੱਚ ਔਨਲਾਈਨ ਸੋਧ ਕਰ ਸਕਦੇ ਹੋ (ਵਿੱਤੀ ਸਾਲ, ਜਿਹੜਾ ਕਿ 2018 ਨੂੰ ਖਤਮ ਹੁੰਦਾ ਹੈ, ਦੀ ਰਿਟਰਨ ਮਿਆਦ ਨੂੰ ਛੱਡ ਕੇ)। ਜੇਕਰ ਤੁਸੀਂ 7 ਮਈ, 2018 ਤੋਂ ਪਹਿਲਾਂ ਦੀ ਨਿਯਤ ਮਿਤੀ (ਮਿਤੀਆਂ) ਦੀਆਂ ਰਿਟਰਨ (ਰਿਟਰਨਾਂ) ਨੂੰ ਸੋਧ ਰਹੇ ਹੋ ਤਾਂ ਹੇਠਾਂ ਵੇਖੋ। ਜਦੋਂ ਤੁਸੀਂ ਆਪਣਾ ਦਾਅਵਾ ਔਨਲਾਈਨ ਫਾਇਲ ਕਰਦੇ ਹੋ, ਤਾਂ ਤੁਸੀਂ ਆਪਣੀ ਸੋਧੀ ਹੋਈ ਰਿਟਰਨ ਦੀ ਕਾਪੀ ਸਮੇਤ ਆਪਣੇ ਸਹਾਇਕ ਦਸਤਾਵੇਜ਼ ਵੀ ਅੱਪਲੋਡ ਕਰ ਸਕਦੇ ਹੋ।

ਆਪਣੀ ਰਿਟਰਨ ਨੂੰ ਔਨਲਾਈਨ ਸੋਧਣ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਕੰਮ ਕਰੋ:

  • ਆਪਣੇ ਯੂਜ਼ਰਨੇਮ ਅਤੇ ਪਾਸਵਰਡ ਨਾਲ CDTFA ਦੀ ਸੁਰੱਖਿਅਤ ਵੈੱਬਸਾਈਟ ਤੇ ਲੌਗਇਨ ਕਰੋ।
  • ਅਕਾਊਂਟਸ ਟੈਬ ਦੇ ਹੇਠਾਂ ਉਸ ਅਕਾਊਂਟ ਦੀ ਚੋਣ ਕਰੋ ਜਿਸ ਲਈ ਤੁਸੀਂ ਸੋਧੀ ਹੋਈ ਰਿਟਰਨ ਜਮ੍ਹਾਂ ਕਰਾਉਣਾ ਚਾਹੁੰਦੇ ਹੋ।
  • ਹਾਲੀਆ ਅਵਧੀ ਟੈਬ ਦੇ ਅਧੀਨ ਉਸ ਮਿਆਦ ਦੀ ਚੋਣ ਕਰੋ ਜਿਸ ਲਈ ਤੁਸੀਂ ਇੱਕ ਸੋਧ ਕੀਤੀ ਰਿਟਰਨ ਜਮ੍ਹਾਂ ਕਰਨਾ ਚਾਹੁੰਦੇ ਹੋ।
  • ਮੈਂ ਚਾਹੁੰਦਾ ਹਾਂ ਕਾਲਮ ਵਿੱਚ, ਰਿਟਰਨ ਫਾਇਲ ਕਰੋ, ਸੋਧੋ, ਜਾਂ ਪ੍ਰਿੰਟ ਕਰੋ ਦੀ ਚੋਣ ਕਰੋ।
  • ਮੈਂ ਚਾਹੁੰਦਾ ਹਾਂ ਕਾਲਮ ਦੇ ਹੇਠ, ਰਿਟਰਨ ਸੋਧੋ ਦੀ ਚੋਣ ਕਰੋ।
  • ਆਪਣੇ ਸੋਧੇ ਹੋਏ ਅੰਕੜਿਆਂ ਦੇ ਨਾਲ ਔਨਲਾਈਨ ਟੈਕਸ ਰਿਟਰਨ ਨੂੰ ਪੂਰਾ ਕਰੋ।
  • ਅਗਲਾ ਦੀ ਚੋਣ ਕਰੋ।
  • ਸਬਮਿਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਕ੍ਰੀਨ ਤੇ ਦਰਸ਼ਾਏ ਜਾਂ ਰਹੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਜੇਕਰ ਤੁਸੀਂ ਆਪਣੀ ਰਿਟਰਨ ਨੂੰ ਔਨਲਾਈਨ ਤਰੀਕੇ ਦੇ ਨਾਲ ਸੋਧਣ ਵਿੱਚ ਅਸਮਰੱਥ ਹੋ, ਤਾਂ ਤੁਸੀਂ ਆਪਣੀ ਕਾਗਜ਼ੀ ਰਿਟਰਨ ਨੂੰ ਹੇਠਾਂ ਦਿੱਤੇ ਅਨੁਸਾਰ ਸੋਧ ਸਕਦੇ ਹੋ:

  • ਰਿਟਰਨ ਤੇ ਸੰਸ਼ੋਧਿਤ ਰਿਟਰਨ ਚੈਕਬਾਕਸ ਤੇ ਸਹੀ ਦਾ ਨਿਸ਼ਾਨ ਲਗਾਓ ਜਾਂ ਦਸਤਾਵੇਜ਼ ਦੇ ਸਿਖਰ ਤੇ ਸੰਸ਼ੋਧਿਤ ਰਿਟਰਨ ਲਿਖੋ।
  • ਉਹ ਸਹੀ ਜਾਣਕਾਰੀ ਲਿਖੋ ਜੋ ਅਸਲ ਰਿਟਰਨ ਤੇ ਦੱਸੀ ਜਾਣੀ ਚਾਹੀਦੀ ਸੀ। ਜੇਕਰ ਤੁਸੀਂ ਪਹਿਲਾਂ ਫਾਇਲ ਕੀਤੀ ਗਈ ਪੇਪਰ ਰਿਟਰਨ ਦੀ ਕਾਪੀ ਵਰਤ ਰਹੇ ਹੋ ਤਾਂ ਲਿਖੀ ਜਾਣ ਵਾਲੀ ਜਾਣਕਾਰੀ ਨੂੰ ਅਸਲ ਜਾਣਕਾਰੀ ਤੋਂ ਵੱਖ ਨਜ਼ਰ ਆਉਣ ਲਈ ਇੱਕ ਵੱਖਰੇ ਰੰਗ ਦੀ ਸਿਆਹੀ ਦੀ ਵਰਤੋਂ ਕਰੋ।
  • ਅਸਲ ਰਿਟਰਨ ਵਿੱਚ ਕੀਤੇ ਗਏ ਬਦਲਾਅ ਬਾਰੇ ਵੇਰਵਾ ਪ੍ਰਦਾਨ ਕਰਦੇ ਹੋ ਇੱਕ ਕਵਰ ਲੈਟਰ ਨੱਥੀ ਕਰੋ।
  • ਆਪਣੇ ਰਿਕਾਰਡ ਲਈ ਸੰਸ਼ੋਧਿਤ ਰਿਟਰਨ ਦੀ ਇੱਕ ਕਾਪੀ ਬਣਾਓ।
  • ਤੁਹਾਡੀ ਰਿਟਰਨ ਤੇ ਸੂਚੀਬੱਧ ਪਤੇ ਤੇ ਡਾਕ ਰਾਹੀਂ ਭੇਜੋ।

ਪ੍ਰੋਗਰਾਮ ਸੰਬੰਧੀ ਖਾਸ ਦਿਸ਼ਾ-ਨਿਰਦੇਸ਼

ਇਸ ਪ੍ਰਕਾਸ਼ਨ ਵਿੱਚ ਵਿਚਾਰੇ ਗਏ ਆਮ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ California ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ (CDTFA) ਦੁਆਰਾ ਸੰਚਾਲਿਤ ਜ਼ਿਆਦਾਤਰ ਟੈਕਸ ਅਤੇ ਫ਼ੀਸ ਪ੍ਰੋਗਰਾਮਾਂ ਲਈ ਰਿਫੰਡ ਲਈ ਦਾਅਵਾ ਫਾਇਲ ਕਰਨ ਵੇਲੇ ਕੀਤਾ ਜਾਂ ਸਕਦਾ ਹੈ। ਹਾਲਾਂਕਿ, ਹੇਠ ਦੱਸੇ ਪ੍ਰੋਗਰਾਮਾਂ ਲਈ ਰਿਫੰਡ ਲਈ ਦਾਅਵਾ ਫਾਇਲ ਕਰਦੇ ਵੇਲੇ ਖਾਸ ਦਿਸ਼ਾ-ਨਿਰਦੇਸ਼ ਹਨ:

  • ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ
  • ਕਵਰਡ ਇਲੈਕਟ੍ਰਾਨਿਕ ਕਚਰਾ (ਈ-ਵੇਸਟ) ਨਵਿਆਉਣ ਫੀਸ
  • ਡੀਜ਼ਲ ਫਿਊਲ ਟੈਕਸ
  • ਲੈੱਡ-ਐਸਿਡ ਬੈਟਰੀ ਫੀਸ
  • ਮੋਟਰ ਵਾਹਨ ਫਿਊਲ ਟੈਕਸ ਅਤੇ ਹਵਾਈ ਜ਼ਹਾਜ ਜੈਟ ਫਿਊਲ ਟੈਕਸ
  • ਬੀਮਾ ਕੰਪਨੀਆਂ ਉੱਤੇ ਟੈਕਸ
  • ਪਾਣੀ ਸੰਬੰਧੀ ਅਧਿਕਾਰ ਫੀਸ

ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ

ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ ਦੀ ਵਾਪਸੀ ਲਈ ਦਾਅਵਿਆਂ ਦੀ ਸਮੀਖਿਆ ਜਨ ਸਿਹਤ ਵਿਭਾਗ, ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸ਼ਾਖਾ (DPH) ਦੁਆਰਾ ਕੀਤੀ ਜਾਂਦੀ ਹੈ, ਜਿਸ ਵਿੱਚ ਮੁਲਾਂਕਣ ਕੀਤੀ ਗਈ ਫੀਸ ਦੇ ਸਾਰੇ ਜਾਂ ਕੁਝ ਹਿੱਸੇ ਤੇ ਵਿਵਾਦ ਹੁੰਦਾ ਹੈ। CDTFA ਦਾਅਵੇ ਨੂੰ DPH ਕੋਲ ਵਿਚਾਰਨ ਲਈ ਭੇਜਦਾ ਹੈ। ਤੁਹਾਨੂੰ ਇਹਨਾਂ ਦਾਅਵਿਆਂ ਨੂੰ ਹੱਲ ਕਰਨ ਲਈ DPH ਅਤੇ CDTFA ਨਾਲ ਕੰਮ ਕਰਨਾ ਚਾਹੀਦਾ ਹੈ।

ਹਾਲਾਂਕਿ, ਜੇਕਰ ਤੁਸੀਂ ਮੁਲਾਂਕਣ ਕੀਤੀਆਂ ਫੀਸਾਂ ਨਾਲ ਸਹਿਮਤ ਹੋ ਪਰ ਗਲਤੀ ਨਾਲ ਵੱਧ ਭੁਗਤਾਨ ਕਰ ਦਿੰਦੇ ਹੋ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਦੇ ਹੋਏ CDTFA ਨਾਲ ਵੱਧ ਕੀਤੇ ਗਏ ਭੁਗਤਾਨ ਦੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਤੁਹਾਨੂੰ ਫੀਸ ਦਾ ਭੁਗਤਾਨ ਕਰਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਆਪਣਾ ਦਾਅਵਾ ਫਾਇਲ ਕਰਨਾ ਚਾਹੀਦਾ ਹੈ।

ਕਵਰਡ ਇਲੈਕਟ੍ਰਾਨਿਕ ਕਚਰਾ (ਈ-ਵੇਸਟ) ਨਵਿਆਉਣ ਫੀਸ

ਜ਼ਹਿਰੀਲੇ ਪਦਾਰਥ ਨਿਯੰਤਰਣ ਵਿਭਾਗ (Department of Toxic Substances Control, DTSC) ਇਸ ਆਧਾਰ ਤੇ ਪੁਨਰ ਵਿਚਾਰ ਕਰਨ ਜਾਂ ਰਿਫੰਡ ਲਈ ਦਾਅਵੇ ਦੀ ਕਿਸੇ ਵੀ ਪਟੀਸ਼ਨ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਕਿ ਕੋਈ ਉਤਪਾਦ ਕਵਰ ਕਿਤਾ ਇਲੈਕਟ੍ਰਾਨਿਕ ਉਪਕਰਣ (CED) ਨਹੀਂ ਹੈ। ਤੁਸੀਂ CDTFA ਦੇ ਕੋਲ ਇੱਕ ਪਟੀਸ਼ਨ ਜਾਂ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਅਸੀਂ ਜਵਾਬ ਲਈ ਬੇਨਤੀ ਨੂੰ DTSC ਨੂੰ ਭੇਜਾਂਗੇ, ਜਾਂ ਤੁਸੀਂ ਆਪਣੀ ਬੇਨਤੀ ਸਿੱਧੀ DTSC ਨੂੰ Fees@DTSC.ca.gov ਤੇ ਭੇਜ ਸਕਦੇ ਹੋ।

ਜੇਕਰ ਤੁਸੀਂ ਸਿੱਧਾ CDTFA ਨੂੰ ਈ-ਵੇਸਟ ਫੀਸ ਦਾ ਵੱਧ ਭੁਗਤਾਨ ਕੀਤਾ ਹੈ, ਤਾਂ ਤੁਸੀਂ ਇੱਕ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ।

ਡੀਜ਼ਲ ਫਿਊਲ ਟੈਕਸ

ਲਾਇਸੰਸਸ਼ੁਦਾ ਡੀਜ਼ਲ ਫਿਊਲ ਸਪਲਾਇਰ

ਜੇਕਰ ਤੁਸੀਂ ਇੱਕ ਬਲੈਂਡਰ, ਐਂਟਰਰ, ਪੋਜੀਸ਼ਨ ਹੋਲਡਰ, ਰਿਫਾਈਨਰ, ਟਰਮੀਨਲ ਆਪਰੇਟਰ, ਜਾਂ ਥ੍ਰੁਪੁੱਟਰ ਹੋ, ਤਾਂ ਤੁਸੀਂ ਡੀਜ਼ਲ ਫਿਊਲ ਟੈਕਸ ਕਾਨੂੰਨ ਸੈਕਸ਼ਨ 60033 ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ ਇੱਕ "ਸਪਲਾਇਰ" ਹੋ। ਡੀਜ਼ਲ ਫਿਊਲ ਸਪਲਾਇਰਾਂ ਨੂੰ ਟੈਕਸ ਰਿਟਰਨ, CDTFA-501-DD, ਡੀਜ਼ਲ ਫਿਊਲ ਦੇ ਸਪਲਾਇਰ ਟੈਕਸ ਰਿਟਰਨ ਨੂੰ CDTFA ਕੋਲ ਫਾਈਲ ਕਰਨ ਦੀ ਲੋੜ ਹੁੰਦੀ ਹੈ। ਰਿਫੰਡ ਲਈ ਦਾਅਵਾ ਫਾਇਲ ਕਰਨ ਦੀ ਬਜਾਏ ਤੁਹਾਡੀ ਰਿਟਰਨ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਕ੍ਰੈਡਿਟ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਇਸ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਲਾਇਸੈਂਸਸ਼ੁਦਾ ਡੀਜ਼ਲ ਫਿਊਲ ਸਪਲਾਇਰ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ ਦੇਖੋ। ਤੁਸੀਂ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀਆਂ ਔਨਲਾਈਨ ਸੇਵਾਵਾਂ ਵਿੱਚ ਲੌਗਇਨ ਕਰਕੇ ਆਪਣਾ CDTFA-501-DD ਔਨਲਾਈਨ ਫਾਈਲ ਕਰ ਸਕਦੇ ਹੋ।

ਛੋਟ ਪ੍ਰਾਪਤ ਵਿਕਰੇਤਾ

ਜੇ ਤੁਸੀਂ ਗਾਹਕਾਂ ਨੂੰ ਛੋਟ ਦੇਣ ਲਈ ਟੈਕਸ ਦਾ ਭੁਗਤਾਨ ਕੀਤੇ ਡੀਜ਼ਲ ਫਿਊਲ ਨੂੰ ਨਿਰਯਾਤ ਕਰਦੇ ਹੋ ਜਾਂ ਵੇਚਦੇ ਹੋ (ਸੰਯੁਕਤ ਰਾਜ ਸਰਕਾਰ ਦੇ ਟ੍ਰੇਨ ਓਪਰੇਟਰ, ਅਤੇ ਹੋਰ) ਅਤੇ ਤੁਸੀਂ ਡੀਜ਼ਲ ਫਿਊਲ ਦੇ ਲਾਇਸੰਸਸ਼ੁਦਾ ਅੰਤਮ ਵਿਕਰੇਤਾ ਜਾਂ ਸਪਲਾਇਰ ਨਹੀਂ ਹੋ, ਤਾਂ ਤੁਸੀਂ ਛੋਟ ਪ੍ਰਾਪਤ ਵਿਕਰੇਤਾ ਹੋ। ਰਜਿਸਟਰਡ ਛੋਟ ਪ੍ਰਾਪਤ ਵਿਕਰੇਤਾ CDTFA-770-DZ, ਡੀਜ਼ਲ ਈਂਧਨ ਦੀ ਗੈਰ-ਟੈਕਸਯੋਗ ਵਿਕਰੀ ਅਤੇ ਨਿਰਯਾਤ 'ਤੇ ਰਿਫੰਡ ਦਾ ਦਾਅਵਾ ਦੀ ਵਰਤੋਂ ਕਰਦੇ ਹੋਏ ਬਿਨਾਂ ਫਿਲਟਰ ਕੀਤੇ (undyed) ਡੀਜ਼ਲ ਫਿਊਲ ਦੇ ਨਿਰਯਾਤ ਜਾਂ ਛੋਟ ਪ੍ਰਾਪਤ ਖਰੀਦਦਾਰਾਂ ਨੂੰ ਬਿਨਾਂ ਕੋਈ ਟੈਕਸ ਇਕੱਤਰ ਕਿਤੇ ਵੇਚੇ ਜਾਣ ਤੇ ਕੀਤੇ ਹਏ ਟੈਕਸ ਦੇ ਭੁਗਤਾਨ ਤੇ ਰੀਫੰਡ ਲਈ ਦਾਅਵਾ ਫਾਇਲ ਕਰ ਸਕਦੇ ਹਨ। ਰਿਫੰਡ ਲਈ ਦਾਅਵਾ ਫਾਇਲ ਕਰਨ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਕਰਨਾ ਪਵੇਗਾ। ਤੁਸੀਂ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀਆਂ ਔਨਲਾਈਨ ਸੇਵਾਵਾਂ ਵਿੱਚ ਲੌਗਇਨ ਕਰਕੇ ਆਪਣਾ CDTFA-770-DZ ਔਨਲਾਈਨ ਫਾਈਲ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਛੋਟ ਵਾਲੇ ਵਿਕਰੇਤਾ - ਟੈਕਸ ਰਹਿਤ ਵਿਕਰੀ ਅਤੇ ਨਿਰਯਾਤ - ਰਿਫੰਡ ਲਈ ਦਾਅਵੇ ਦਾਇਰ ਕਰੋ ਵੈਬਪੇਜ਼ ਦੇਖੋ।

ਅੰਤਮ ਵਿਕਰੇਤਾ

ਜੇਕਰ ਤੁਸੀਂ ਕਿਸਾਨਾਂ (ਜੋ ਖੇਤੀ ਦੇ ਉਦੇਸ਼ਾਂ ਲਈ ਡੀਜ਼ਲ ਫਿਊਲ ਦੀ ਵਰਤੋਂ ਕਰਦੇ ਹਨ) ਅਤੇ ਛੋਟ ਪ੍ਰਾਪਤ ਬੱਸ ਆਪਰੇਟਰਾਂ (ਜੋ ਛੋਟ ਪ੍ਰਾਪਤ ਬੱਸ ਸੰਚਾਲਨ ਵਿੱਚ ਡੀਜ਼ਲ ਫਿਊਲ ਦੀ ਵਰਤੋਂ ਕਰਦੇ ਹਨ) ਸਮੇਤ ਅੰਤਿਮ ਖਰੀਦਦਾਰਾਂ ਨੂੰ ਛੋਟ ਸਰਟੀਫਿਕੇਟ ਦੇ ਤਹਿਤ ਟੈਕਸ ਇਕੱਠਾ ਕੀਤੇ ਬਿਨਾਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਫਿਲਟਰ ਕੀਤਾ ਡੀਜ਼ਲ ਫਿਊਲ ਵੇਚਦੇ ਹੋ, ਤਾਂ ਤੁਸੀਂ ਇੱਕ ਅੰਤਮ ਵਿਕਰੇਤਾ ਹੋ।

ਅੰਤਮ ਵਿਕਰੇਤਾਵਾਂ ਲਈ CDTFA-770-DV, ਡੀਜ਼ਲ ਫਿਊਲ ਅੰਤਮ ਵਿਕਰੇਤਾ ਰਿਪੋਰਟ/ਰਿਫੰਡ ਲਈ ਦਾਅਵਾ ਫਾਇਲ ਕਰਨਾ ਜ਼ਰੂਰੀ ਹੈ, ਜਿਸ ਵਿੱਚ ਉਹਨਾਂ ਡੀਜ਼ਲ ਫਿਊਲ ਦੀਆਂ ਖਰੀਦ ਅਤੇ ਵਿਕਰੀ/ਵਰਤੋਂ ਨੂੰ ਸੂਚੀਬੱਧ ਕਰਨਾ ਹੋਵੇਗਾ ਜੋ ਰਿਫੰਡ ਲਈ ਯੋਗ ਹਨ। ਤੁਹਾਨੂੰ ਇੱਕ ਰਿਪੋਰਟ ਫਾਇਲ ਕਰਨੀ ਚਾਹੀਦੀ ਹੈ ਭਾਵੇਂ ਤੁਹਾਡੇ ਕੋਲ ਰਿਪੋਰਟਿੰਗ ਮਿਆਦ ਲਈ ਦਾਅਵਾ ਕਰਨ ਲਈ ਕੋਈ ਛੋਟ ਲੈਣ-ਦੇਣ ਜਾਂ ਰਿਫੰਡ ਨਾ ਹੋਵੇ। ਇਸ ਰਿਪੋਰਟ ਨੂੰ ਫਾਈਲ ਕਰਨ ਵਿੱਚ ਅਸਫਲ ਹੋਣ ਦੇ ਨਤੀਜੇ ਵਜੋਂ ਭਵਿੱਖ ਵਿੱਚ ਕਿਸੇ ਵੀ ਰਿਫੰਡ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ। ਤੁਸੀਂ ਆਪਣਾ CDTFA-770-DV ਆਨਲਾਈਨ ਫਾਈਲ ਕਰ ਸਕਦੇ ਹੋ। ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀ ਔਨਲਾਈਨ ਸੇਵਾਵਾਂ ਤੇ ਲੌਗਇਨ ਕਰੋ। ਕੁਝ ਅੰਤਮ ਵਿਕਰੇਤਾ ਘੱਟ ਤੋਂ ਘੱਟ ਇੱਕ ਹਫ਼ਤੇ ਅਤੇ ਕੁੱਲ ਘੱਟ ਤੋਨ ਘੱਟ $200 ਦੀ ਰਿਫੰਡ ਲਈ ਦਾਅਵੇ ਦੀ ਮਿਆਦ ਲਈ CDTFA-770-DVW, ਰਿਫੰਡ ਲਈ ਡੀਜ਼ਲ ਫਿਊਲ ਟੈਕਸ ਦਾ ਦਾਅਵਾ - ਅੰਤਮ ਖਰੀਦਦਾਰਾਂ ਨੂੰ ਵਿਕਰੀ ਫਾਇਲ ਕਰ ਸਕਦੇ ਹਨ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਅੰਤਮ ਵਿਕਰੇਤਾ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ਼ ਵੇਖੋ।

ਲਾਇਸੰਸਸ਼ੁਦਾ ਸਰਕਾਰੀ ਸੰਸਥਾਵਾਂ

ਸਰਕਾਰੀ ਸੰਸਥਾਵਾਂ ਨੂੰ ਡੀਜ਼ਲ ਫਿਊਲ ਟੈਕਸ ਤੋਂ ਛੋਟ ਨਹੀਂ ਹੈ; ਹਾਲਾਂਕਿ, ਤੁਹਾਨੂੰ ਹਾਈਵੇ ਤੇ ਵਰਤੋਂ ਲਈ ਫਿਲਟਰ ਕੀਤੇ ਡੀਜ਼ਲ ਫਿਊਲ ਦੀ ਖਰੀਦ ਕਰਨ ਦੀ ਇਜਾਜ਼ਤ ਹੈ। ਅਜਿਹਾ ਕਰਨ ਲਈ, ਤੁਹਾਨੂੰ ਲਾਇਸੈਂਸ ਲਈ CDTFA ਨਾਲ ਰਜਿਸਟਰ ਕਰਨਾ ਪਵੇਗਾ ਅਤੇ ਜਨਤਕ ਹਾਈਵੇ ਤੇ ਵਰਤੇ ਜਾਣ ਵਾਲੇ ਫਿਲਟਰ ਕੀਤੇ ਡੀਜ਼ਲ ਫਿਊਲ ਤੇ ਆਬਕਾਰੀ (ਐਕਸਾਇਜ਼) ਟੈਕਸ ਦੀ ਰਿਪੋਰਟ ਅਤੇ ਭੁਗਤਾਨ ਕਰਨਾ ਪਵੇਗਾ। ਤੁਸੀਂ ਆਪਣੇ ਰੀਟੇਲ ਵਿਕਰੇਤਾ ਨੂੰ ਭੁਗਤਾਨ ਕੀਤੇ ਗਏ ਕੀਤੇ ਟੈਕਸ ਲਈ, ਆਪਣੇ CDTFA-501-DG, ਸਰਕਾਰੀ ਇਕਾਈ ਡੀਜ਼ਲ ਫਿਊਲ ਟੈਕਸ ਰਿਟਰਨ ਤੇ ਕ੍ਰੈਡਿਟ ਲੈ ਸਕਦੇ ਹੋ, ਅਤੇ ਜੇਕਰ ਇਹ ਮਿਆਦ ਲਈ ਤੁਹਾਡੀ ਟੈਕਸ ਦੀ ਦੇਣਦਾਰੀ ਤੋਂ ਵੱਧ ਹੈ, ਤਾਂ ਤੁਹਾਨੂੰ ਇੱਕ ਰਿਫੰਡ ਜਾਰੀ ਕੀਤਾ ਜਾਵੇਗਾ। ਤੁਸੀਂ ਆਪਣਾ CDTFA-501 ਆਨਲਾਈਨ ਫਾਈਲ ਕਰ ਸਕਦੇ ਹੋ। ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀ ਔਨਲਾਈਨ ਸੇਵਾਵਾਂ ਤੇ ਲੌਗਇਨ ਕਰੋ।

ਡੀਜ਼ਲ ਫਿਊਲ ਉਪਭੋਗਤਾ

ਜੇਕਰ ਤੁਸੀਂ ਟੈਕਸ ਅਦਾ ਕੀਤਾ ਹੋਇਆ ਡੀਜ਼ਲ ਫਿਊਲ ਖਰੀਦਦੇ ਹੋ ਅਤੇ ਇਸਦਾ ਇਸਤੇਮਾਲ ਗੈਰ-ਟੈਕਸਯੋਗ ਤਰੀਕੇ ਦੇ ਨਾਲ ਕਰਦੇ ਹੋ, ਤਾਂ ਤੁਸੀਂ ਡੀਜ਼ਲ ਫਿਊਲ ਉਪਭੋਗਤਾ ਹੋ। ਰਿਫੰਡ ਲਈ ਦਾਅਵਾ ਫਾਇਲ ਕਰਨ ਤੋਂ ਪਹਿਲਾਂ ਤੁਹਾਨੂੰ CDTFA ਨਾਲ ਰਜਿਸਟਰ ਕਰਨਾ ਪਵੇਗਾ। ਰਿਫੰਡ ਲਈ ਦਾਅਵਾ ਜਮ੍ਹਾਂ ਕਰਨ ਲਈ, ਤੁਹਾਨੂੰ CDTFA-770-DU, ਗੈਰ-ਟੈਕਸਯੋਗ ਵਰਤੋਂ 'ਤੇ ਰਿਫੰਡ ਲਈ ਡੀਜ਼ਲ ਬਾਲਣ ਦਾ ਦਾਅਵਾ ਫਾਇਲ ਕਰਨਾ ਪਵੇਗਾ। ਤੁਸੀਂ ਆਪਣਾ CDTFA-770DU ਆਨਲਾਈਨ ਫਾਈਲ ਕਰ ਸਕਦੇ ਹੋ। ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀ ਔਨਲਾਈਨ ਸੇਵਾਵਾਂ ਤੇ ਲੌਗਇਨ ਕਰੋ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਉਪਭੋਗਤਾ - ਗੈਰ-ਟੈਕਸਯੋਗ ਵਰਤੋਂ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ਼ ਵੇਖੋ।

ਲੈੱਡ-ਐਸਿਡ ਬੈਟਰੀ ਫੀਸ

ਜ਼ਹਿਰੀਲੇ ਪਦਾਰਥ ਨਿਯੰਤਰਣ ਵਿਭਾਗ (Department of Toxic Substances Control, DTSC) ਇਸ ਆਧਾਰ ਤੇ ਪੁਨਰ ਵਿਚਾਰ ਕਰਨ ਜਾਂ ਰਿਫੰਡ ਲਈ ਦਾਅਵੇ ਦੀ ਪਟੀਸ਼ਨ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਕਿ ਉਕਤ ਬੈਟਰੀ, ਲੈਡ-ਏਸਿਡ ਬੈਟਰੀ ਨਹੀਂ ਹੈ। ਤੁਸੀਂ CDTFA ਦੇ ਕੋਲ ਇੱਕ ਪਟੀਸ਼ਨ ਜਾਂ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਅਸੀਂ ਜਵਾਬ ਲਈ ਬੇਨਤੀ ਨੂੰ DTSC ਨੂੰ ਭੇਜਾਂਗੇ, ਜਾਂ ਤੁਸੀਂ ਆਪਣੀ ਬੇਨਤੀ ਸਿੱਧੀ DTSC ਨੂੰ Fees@DTSC.ca.gov ਤੇ ਭੇਜ ਸਕਦੇ ਹੋ।

ਸਿਰਫ਼ ਉਹ ਵਿਅਕਤੀ ਜਿਸਨੇ ਸੂਬੇ ਨੂੰ ਲੈਡ-ਐਸਿਡ ਬੈਟਰੀ ਫੀਸ ਦਾ ਭੁਗਤਾਨ ਕੀਤਾ ਹੈ, ਜਾਂ ਇੱਕ ਉਪਭੋਗਤਾ ਜਿਸਨੇ California ਬੈਟਰੀ ਫੀਸ ਲਈ ਇੱਕ ਡੀਲਰ ਨੂੰ ਵੱਖ ਤੋਂ ਦੱਸੀ ਰਕਮ ਦਾ ਭੁਗਤਾਨ ਕੀਤਾ ਹੈ, ਜਾਂ ਇੱਕ ਅਜਿਹੇ ਫੀਸ ਦਾ ਭੁਗਤਾਨ ਕਰਨ ਵਾਲੇ ਦੇ ਪ੍ਰਤੀਨਿਧੀ, ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹਨ। ਜੇਕਰ ਤੁਸੀਂ ਲੈਡ-ਐਸਿਡ ਬੈਟਰੀ ਫੀਸ ਵਿੱਚੋਂ ਕਿਸੇ ਇੱਕ ਦਾ ਵੀ ਜ਼ਿਆਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ।

ਮੋਟਰ ਵਾਹਨ ਫਿਊਲ ਟੈਕਸ ਅਤੇ ਹਵਾਈ ਜ਼ਹਾਜ ਜੈਟ ਫਿਊਲ ਟੈਕਸ

ਜੇਕਰ ਤੁਸੀਂ ਇੱਕ ਬਲੈਂਡਰ, ਐਂਟਰਰ, ਪੋਜੀਸ਼ਨ ਹੋਲਡਰ, ਰਿਫਾਈਨਰ, ਟਰਮੀਨਲ ਆਪਰੇਟਰ, ਜਾਂ ਥ੍ਰੁਪੁੱਟਰ ਹੋ, ਤਾਂ ਤੁਸੀਂ ਮੋਟਰ ਵਾਹਨ ਫਿਊਲ ਟੈਕਸ ਕਾਨੂੰਨ ਸੈਕਸ਼ਨ 7338 ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ ਇੱਕ "ਸਪਲਾਇਰ" ਹੋ। ਮੋਟਰ ਵਾਹਨ ਫਿਊਲ (Motor Vehicle Fuel, MVF) ਸਪਲਾਇਰਾਂ ਨੂੰ ਟੈਕਸ ਰਿਟਰਨ, CDTFA-501-PS, ਮੋਟਰ ਵਾਹਨ ਫਿਊਲ ਟੈਕਸ ਰਿਟਰਨ ਦਾ ਸਪਲਾਇਰਫਾਈਲ ਕਰਨਾ ਜ਼ਰੂਰੀ ਹੈ। ਆਮ ਤੌਰ 'ਤੇ, ਮੋਟਰ ਵਾਹਨ ਫਿਊਲ (Motor Vehicle Fuel, MVF) ਟੈਕਸ ਦੇ ਰਿਫੰਡ ਲਈ ਦਾਅਵੇ California ਸੂਬਾਈ ਨਿਯੰਤਰਣ ਦਫ਼ਤਰ (State Controller’s Office, SCO) ਕੋਲ ਫਾਇਲ ਕੀਤੇ ਜਾਣੇ ਚਾਹੀਦੇ ਹਨ। ਕੁਝ ਵਿਕਰੀਆਂ ਤੇ ਰਿਫੰਡ ਲਈ SCO ਤੋਂ ਰਿਫੰਡ ਲਈ ਦਾਅਵਾ ਫਾਇਲ ਕਰਨ ਦੀ ਬਜਾਏ, ਇੱਕ ਲਾਇਸੰਸਸ਼ੁਦਾ MVF ਸਪਲਾਇਰ ਆਪਣੀ ਟੈਕਸ ਰਿਟਰਨ ਤੇ ਬਕਾਇਆ ਟੈਕਸ ਦੀ ਰਕਮ ਤੱਕ ਆਪਣੇ ਟੈਕਸ ਰਿਟਰਨ ਤੇ ਕ੍ਰੈਡਿਟ ਲੈ ਸਕਦਾ ਹੈ (ਰਿਟਰਨ, ਨੇਗੇਟਿਵ/ਕ੍ਰੈਡਿਟ ਰਿਟਰਨ ਨਹੀਂ ਹੋ ਸਕਦੀ)। ਜੇਕਰ ਤੁਸੀਂ ਆਪਣੇ CDTFA-501-PS, ਮੋਟਰ ਵਾਹਨ ਫਿਊਲ ਟੈਕਸ ਰਿਟਰਨ ਦਾ ਸਪਲਾਇਰ ਜਾਂ CDTFA-501-MJ, ਹਵਾਈ ਜ਼ਹਾਜ ਜੈੱਟ ਫਿਊਲ ਡੀਲਰ ਟੈਕਸ ਰਿਟਰਨ ਫਾਈਲ ਕਰਦੇ ਵੇਲੇ ਸੂਚਨਾ ਪ੍ਰਦਾਨ ਕਰਨ ਵਿੱਚ ਗਲਤੀਆਂ ਕਰਦੇ ਹੋ ਜਿਸ ਦੇ ਨਤੀਜੇ ਵਜੋਂ ਜ਼ਿਆਦਾ ਭੁਗਤਾਨ ਹੋ ਜਾਂਦਾ ਹੈ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਦੇ ਹੋਏ CDTFA ਨਾਲ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ, ਜਾਂ ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਰਿਫੰਡ ਲਈ ਔਨਲਾਈਨ ਦਾਅਵਾ ਦਰਜ਼ ਕਰਨ ਲਈ, ਬਸ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ, ਅਤੇ ਉਸ ਅਕਾਉਂਟ ਦੀ ਚੋਣ ਕਰੋ ਜਿਸ ਤੇ ਤੁਸੀਂ ਰਿਫੰਡ ਲੈਣ ਲਈ ਬੇਨਤੀ ਕਰਨਾ ਚਾਹੁੰਦੇ ਹੋ। ਮੈਂ ਚਾਹੁੰਦਾ ਹਾਂ ਸੈਕਸ਼ਨ ਦੇ ਹੇਠਾਂ ਹੋਰ ਲਿੰਕ ਤੇ ਕਲਿੱਕ ਕਰੋ। ਫਿਰ, ਰਿਫੰਡ ਲਈ ਦਾਅਵਾ ਜਮ੍ਹਾਂ ਕਰੋ ਲਿੰਕ ਨੂੰ ਚੁਣੋ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਰਿਫੰਡ ਲਈ ਹੇਠ ਲਿਖੇ ਦਾਅਵਿਆਂ ਨੂੰ ਮੋਟਰ ਵਾਹਨ ਫਿਊਲ ਦੀ ਖਰੀਦ ਦੀ ਮਿਤੀ ਤੋਂ ਤਿੰਨ ਸਾਲਾਂ ਦੇ ਅੰਦਰ ਸੂਬਾ ਨਿਯੰਤਰਣ ਦਫ਼ਤਰ ਵਿੱਚ ਫ਼ਾਰਮ SCGR-1, ਗੈਸੋਲੀਨ ਟੈਕਸ ਰਿਫੰਡ ਦਾ ਦਾਅਵਾ ਤੇ ਫਾਇਲ ਕੀਤਾ ਜਾਣਾ ਚਾਹੀਦਾ ਹੈ:

ਸੂਬਾਈ ਨਿਯੰਤਰਣ ਦਫ਼ਤਰ ਦੇ ਦਾਅਵੇ ਡਾਕ ਰਾਹੀਂ ਹੇਠ ਦਿੱਤੇ ਪਤੇ ਤੇ ਭੇਜੋ:

Bureau of Tax Administration
State Controller's Office
PO Box 942850
Sacramento, CA 94250-5880

ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਮੋਟਰ ਵਾਹਨ ਫਿਊਲ ਟੈਕਸ ਸਪਲਾਇਰ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ਼ ਦੇਖੋ।

ਬੀਮਾ ਕੰਪਨੀਆਂ ਉੱਤੇ ਟੈਕਸ

ਜੇਕਰ ਤੁਸੀਂ ਬੀਮਾਕਰਤਾਵਾਂ ਨੂੰ ਟੈਕਸ ਦਾ ਜ਼ਿਆਦਾ ਭੁਗਤਾਨ ਕੀਤਾ ਹੈ, ਤੁਸੀਂ ਇੱਕ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ, ਦੀ ਵਰਤੋਂ ਕਰਕੇ, ਜਾਂ ਵਾਧੂ ਭੁਗਤਾਨ ਦੇ ਲਈ ਕੋਈ ਖਾਸ ਕਾਰਨ ਦੱਸਦੇ ਹੋਏ, ਸੰਸ਼ੋਧਿਤ ਰਿਟਰਨ ਫਾਇਲ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਰਿਫੰਡ ਲਈ ਦਾਅਵੇ ਲਿਖਤੀ ਤੌਰ ਤੇ ਹੋਣੇ ਚਾਹੀਦੇ ਹਨ, ਉਸ ਉੱਤੇ ਤੁਹਾਡੇ ਦੁਆਰਾ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ, ਅਤੇ ਉਹ ਮਿਆਦ ਅਤੇ ਰਕਮ ਨਿਰਧਾਰਿਤ ਹੋਣੀ ਚਾਹੀਦੀ ਹੈ ਜਿਸ ਲਈ ਤੁਸੀਂ ਦਾਅਵਾ ਕਰ ਰਹੇ ਹੋ।

ਰਿਫੰਡ ਲਈ ਦਾਅਵੇ ਅਤੇ/ਜਾਂ ਸੰਸ਼ੋਧਿਤ ਰਿਟਰਨ ਨੂੰ ਡਾਕ ਰਾਹੀਂ ਹੇਠ ਦਿੱਤੇ ਪਤੇ ਤੇ ਭੇਜੋ:

Appeals and Data Analysis Branch MIC:33
California Department of Tax and Fee Administration
PO Box 942879
Sacramento, CA 94279-0033

ਜਾਂ adab@cdtfa.ca.gov ਤੇ ਈਮੇਲ ਕਰੋ

ਰਿਫੰਡ ਲਈ ਦਾਅਵੇ ਅਤੇ ਸੰਸ਼ੋਧਿਤ ਰਿਟਰਨ ਦੀ ਇੱਕ ਕਾਪੀ ਵੀ ਹੇਠ ਦਿੱਤੇ ਪਤੇ ਤੇ ਭੇਜੀ ਜਾਣੀ ਚਾਹੀਦੀ ਹੈ:

Premium Tax Audit Unit
California Department of Insurance
300 South Spring Street, 13th Floor
Los Angeles, CA 90013-1230

ਤਵੱਜੋ: ਸੰਸ਼ੋਧਿਤ ਟੈਕਸ ਰਿਟਰਨ

ਪਾਣੀ ਸੰਬੰਧੀ ਅਧਿਕਾਰ ਫੀਸ

ਪਾਣੀ ਦੇ ਅਧਿਕਾਰਾਂ ਦੀਆਂ ਫੀਸਾਂ ਦੇ ਵਿਵਾਦਾਂ ਨੂੰ ਪਾਣੀ ਸੰਹਿਤਾ ਦੇ ਤਹਿਤ ਪੁਨਰ-ਵਿਚਾਰ ਪਟੀਸ਼ਨ ਮੰਨਿਆ ਜਾਂਦਾ ਹੈ ਅਤੇ ਇਸਨੂੰ ਨੋਟਿਸ ਮੁਲਾਂਕਣ ਦੀ ਮਿਤੀ ਤੋਂ ਤੀਹ ਦਿਨਾਂ ਦੇ ਅੰਦਰ ਸੂਬਾਈ ਜਲ ਸਰੋਤ ਕੰਟਰੋਲ ਬੋਰਡ, ਪਾਣੀ ਦੀ ਵੰਡ ਦੇ ਅਧਿਕਾਰਾਂ ਤੇ ਫਾਇਲ ਕੀਤਾ ਜਾਣਾ ਚਾਹੀਦਾ ਹੈ।

ਆਪਣਾ ਦਾਅਵੇ ਨੂੰ ਡਾਕ ਰਾਹੀਂ ਹੇਠ ਦਿੱਤੇ ਪਤੇ ਤੇ ਭੇਜੋ:

Division of Water Rights
State Water Resources Control Board
PO Box 2000
Sacramento, CA 95812

ਹਾਲਾਂਕਿ, ਜੇਕਰ ਤੁਸੀਂ ਮੁਲਾਂਕਣ ਕੀਤੀਆਂ ਫੀਸਾਂ ਨਾਲ ਸਹਿਮਤ ਹੋ ਪਰ ਗਲਤੀ ਨਾਲ ਵੱਧ ਭੁਗਤਾਨ ਕਰ ਦਿੰਦੇ ਹੋ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਦੇ ਹੋਏ CDTFA ਨਾਲ ਵੱਧ ਕੀਤੇ ਗਏ ਭੁਗਤਾਨ ਦੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਤੁਸੀਂ ਆਪਣਾ ਪੂਰਾ ਦਾਆਵਾ ਫਾਰਮ ਤੇ ਸੂਚੀਬੱਧ ਪਤੇ ਤੇ ਡਾਕ ਰਾਹੀਂ ਭੇਜ ਸਕਦੇ ਹੋ। ਤੁਹਾਨੂੰ ਫੀਸ ਦਾ ਭੁਗਤਾਨ ਕਰਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਆਪਣਾ ਦਾਅਵਾ ਫਾਇਲ ਕਰਨਾ ਚਾਹੀਦਾ ਹੈ।

ਵਧੇਰੇ ਜਾਣਕਾਰੀ ਵਾਸਤੇ

ਜੇਕਰ ਤੁਹਾਨੂੰ ਖਾਸ ਟੈਕਸ ਅਤੇ ਫੀਸਾਂ ਪ੍ਰੋਗਰਾਮਾਂ ਲਈ ਰਿਫੰਡ ਲਈ ਦਾਅਵਾ ਫਾਇਲ ਕਰਨ ਸੰਬੰਧੀ ਵਾਧੂ ਜਾਣਕਾਰੀ ਦੀ ਲੋੜ ਹੈ, ਕਿਰਪਾ ਕਰਕੇ ਸਾਡੇ ਰਿਫੰਡ ਲਈ ਦਾਅਵੇ ਫਾਇਲ ਕਰੋ - ਖਾਸ ਟੈਕਸ ਅਤੇ ਫੀਸਾਂ ਵੈਬਪੇਜ਼ ਨੂੰ ਦੇਖੋ ਜਿਸ ਵਿੱਚ ਅਕਸਰ ਪੁੱਛੇ ਜਾਣ ਵਾਲੇ ਸਵਾਲ ਅਤੇ ਰਿਕਾਰਡ ਰੱਖਣ ਦੀਆਂ ਲੋੜਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਸ਼ਾਮਲ ਹਨ।

ਦਾਅਵੇ ਦੀ ਪ੍ਰਕਿਰਿਆ

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਦਾਆਵਾ ਸਵੀਕਾਰ ਕਰ ਲਿਆ ਗਿਆ ਹੈ ਜਾਂ ਨਹੀਂ ? ਇਸ ਵਿੱਚ ਕਿੰਨਾ ਸਮਾਂ ਲੱਗੇਗਾ?

ਅਸੀਂ ਤੁਹਾਨੂੰ ਦਾਅਵੇ ਦੀ ਰਸੀਦ ਨੂੰ ਸਵੀਕਾਰ ਕਰਨ ਬਾਰੇ ਇੱਕ ਪੱਤਰ ਭੇਜਾਂਗੇ। ਅਸੀਂ ਦਾਅਵਿਆਂ ਦੀ ਜਿੰਨੀ ਜਲਦੀ ਹੋ ਸਕੇ ਸਮੀਖਿਆ ਕਰਦੇ ਹਾਂ, ਆਮ ਤੌਰ ਤੇ ਉਹਨਾਂ ਨੂੰ ਪ੍ਰਾਪਤ ਹੋਣ ਦੇ ਕ੍ਰਮ ਵਿੱਚ, ਲੇਕਿਨ ਪ੍ਰਕਿਰਿਆ ਵਿੱਚ ਕਈ ਮਹੀਨੇ ਲੱਗ ਸਕਦੇ ਹਨ।

ਜੇਕਰ ਅਸੀਂ ਤੁਹਾਡੇ ਦਾਅਵੇ ਨੂੰ ਸਵੀਕਾਰ ਕਰਦੇ ਹਾਂ, ਤਾਂ ਤੁਹਾਡੇ ਦੁਆਰਾ ਵੱਧ ਭੁਗਤਾਨ ਕੀਤੀ ਗਈ ਰਕਮ ਨੂੰ ਦਰਸ਼ਾਉਂਦੀ ਰਿਫੰਡ ਦੀ ਸੂਚਨਾ ਜਾਰੀ ਕੀਤਾ ਜਾਵੇਗੀ। ਰਿਫੰਡ ਦੀ ਸੂਚਨਾ ਤੇ ਵਾਧੂ ਭੁਗਤਾਨ ਦੇ ਤੌਰ ਤੇ ਦਿਖਾਈ ਗਈ ਰਕਮ ਦਾ ਭੁਗਤਾਨ ਸਿੱਧੇ ਤੌਰ ਤੇ ਤੁਹਾਨੂੰ ਨਹੀਂ ਕੀਤਾ ਜਾਵੇਗਾ ਜੇਕਰ ਉਸ ਰਕਮ ਵਿੱਚੋਂ ਕੋਈ ਵੀ ਰਕਮ ਤੁਹਾਡੇ ਦੁਆਰਾ CDTFA ਜਾਂ ਹੋਰ ਸੂਬਾਈ ਏਜੰਸੀਆਂ ਨੂੰ ਦੇਣ ਵਾਲੀਆਂ ਹੋਰ ਰਕਮਾਂ ਦੇ ਵਿਰੁੱਧ ਕ੍ਰੈਡਿਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਜੇਕਰ ਇਹ ਨਤੀਜਾ ਕੱਢਿਆ ਜਾਂਦਾ ਹੈ ਕਿ $50,000 ਤੋਂ ਵੱਧ ਦੀ ਰਕਮ ਵਾਪਸ ਕੀਤੀ ਜਾਣੀ ਚਾਹੀਦੀ ਹੈ, ਤਾਂ ਇਹ ਨਤੀਜਾ ਇਸਦੀ ਪ੍ਰਭਾਵੀ ਮਿਤੀ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਜਨਤਕ ਰਿਕਾਰਡ ਦੇ ਮਾਮਲੇ ਦੇ ਤੌਰ ਤੇ ਉਪਲਬਧ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਰਿਫੰਡ ਕੁਝ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਅਸੀਂ ਉਸ ਉੱਤੇ ਵਿਆਜ ਦਾ ਭੁਗਤਾਨ ਕਰਾਂਗੇ। ਹੋਰ ਜਾਣਕਾਰੀ ਲਈ, ਪ੍ਰਕਾਸ਼ਨ 75, ਵਿਆਜ, ਜੁਰਮਾਨੇ ਅਤੇ ਫੀਸ ਦੇਖੋ

ਜੇਕਰ ਅਸੀਂ ਤੁਹਾਡੇ ਦਾਅਵੇ ਤੋਂ ਇਨਕਾਰ ਕਰਦੇ ਹਾਂ ਅਤੇ ਤੁਸੀਂ ਆਪਣੀ ਅਪੀਲ ਨੂੰ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਅਗਲਾ ਕਦਮ ਅਦਾਲਤ ਵਿੱਚ ਰਿਫੰਡ ਲਈ ਮੁਕੱਦਮਾ ਦਾਇਰ ਕਰਨਾ ਹੈ। ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ CDTFA ਦੇ ਰਿਫੰਡ ਲਈ ਦਾਅਵੇ ਤੋਂ ਇਨਕਾਰ ਕਰਨ ਦੇ ਨੋਟਿਸ ਨੂੰ ਡਾਕ ਰਾਹੀਂ ਭੇਜਣ ਦੇ 90 ਦਿਨਾਂ ਦੇ ਅੰਦਰ ਮੁਕੱਦਮਾ ਦਾਇਰ ਕਰਨਾ ਚਾਹੀਦਾ ਹੈ। ਵਧੇਰੀ ਜਾਣਕਾਰੀ ਲਈ, ਪ੍ਰਕਾਸ਼ਨਾ 17, ਅਪੀਲਾਂ ਦੀਆਂ ਪ੍ਰਕਿਰਿਆਵਾਂ: ਵਿਕਰੀਆਂ ਅਤੇ ਉਪਯੋਗ ਟੈਕਸ ਅਤੇ ਵਿਸ਼ੇਸ਼ ਟੈਕਸ ਅਤੇ ਫੀਸ ਦੇਖੋ।

ਜੇਕਰ ਅਸੀਂ ਤੁਹਾਡੇ ਦਾਅਵੇ ਨੂੰ ਫਾਇਲ ਕਰਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਉਸ ਤੇ ਕਾਰਵਾਈ ਨਹੀਂ ਕੀਤੀ, ਤਾਂ ਤੁਸੀਂ ਉਸ ਰਕਮ ਨੂੰ ਮੁੜ ਪ੍ਰਾਪਤ ਕਰਨ ਲਈ ਇੱਕ ਮੁਕੱਦਮਾ ਦਾਇਰ ਕਰ ਸਕਦੇ ਹੋ ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੱਧ ਭੁਗਤਾਨ ਕੀਤਾ ਹੈ (ਪ੍ਰਕਾਸ਼ਨਾ 17, ਅਪੀਲਾਂ ਦੀਆਂ ਪ੍ਰਕਿਰਿਆਵਾਂ: ਵਿਕਰੀਆਂ ਅਤੇ ਉਪਯੋਗ ਟੈਕਸ ਅਤੇ ਵਿਸ਼ੇਸ਼ ਟੈਕਸ ਅਤੇ ਫੀਸ ਦੇਖੋ)।

ਕਿਰਪਾ ਕਰਕੇ ਨੋਟ ਕਰੋ: ਇਸ ਪ੍ਰਕਾਸ਼ਨ ਵਿੱਚ ਕਾਨੂੰਨ ਅਤੇ ਲਾਗੂ ਨਿਯਮਾਂ ਦਾ ਸਾਰਾਂਸ਼ ਮੌਜੂਦ ਹੈ, ਜਦੋਂ ਪ੍ਰਕਾਸ਼ਨ ਲਿਖਿਆ ਗਿਆ ਸੀ, ਜਿਵੇਂ ਕਿ ਨੋਟ ਕੀਤਾ ਗਿਆ ਹੈ। ਹਾਲਾਂਕਿ, ਉਸ ਸਮੇਂ ਤੋਂ ਲੈਕੇ ਕਨੂੰਨ ਜਾਂ ਅਧਿਨਿਯਮਾਂ ਵਿੱਚ ਤਬਦੀਲੀਆਂ ਹੋਈਆਂ ਹੋ ਸਕਦੀਆਂ ਹਨ। ਜੇਕਰ ਇਸ ਪ੍ਰਕਾਸ਼ਨ ਅਤੇ ਕਨੂੰਨ ਵਿੱਚ ਲਿਖਤ ਵਿੱਚ ਕੋਈ ਟਕਰਾਅ ਹੈ, ਤਾਂ ਫੈਸਲੇ ਕਾਨੂੰਨ ਦੇ ਅਧਾਰ 'ਤੇ ਹੋਵੇਗਾ ਨਾ ਕਿ ਇਸ ਪ੍ਰਕਾਸ਼ਨ ਤੇ ਹੋਵੇਗਾ।

ਵਾਧੂ ਜਾਣਕਾਰੀ

ਨਿਯਮ

ਪ੍ਰਕਾਸ਼ਨ

ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਸੈਕਸ਼ਨ (ਆਮਦਨ ਅਤੇ ਟੈਕਸੇਸ਼ਨ ਕੋਡ)

ਫੀਸ ਵਸੂਲੀ ਪ੍ਰਕਿਰਿਆਵਾਂ ਕਾਨੂੰਨ ਸੈਕਸ਼ਨ, ਜੋ ਕਿ ਹੇਠਾਂ ਦਿੱਤੇ ਪ੍ਰੋਗਰਾਮਾਂ ਤੇ ਲਾਗੂ ਹੁੰਦੇ ਹਨ:

  • ਕੈਲੀਫੋਰਨੀਆ ਟਾਇਰ ਫੀਸ
  • ਕੈਨਾਬਿਸ ਟੈਕਸ
  • ਕਵਰਡ ਇਲੈਕਟ੍ਰਾਨਿਕ ਕਚਰਾ ਨਵਿਆਉਣ ਫੀਸ
  • ਲੈੱਡ-ਐਸਿਡ ਬੈਟਰੀ ਫੀਸ
  • ਲੱਕੜ ਦੇ ਉਤਪਾਦਾਂ ਦਾ ਮੁਲਾਂਕਣ
  • ਅਵੈਧ ਸਮੁੰਦਰੀ ਜੀਵ (ਵਾਟਰ ਬੈਲਾਸਟ) ਫੀਸ
  • ਕੁਦਰਤੀ ਗੈਸ ਸਰਚਾਰਜ
  • ਪਾਣੀ ਸੰਬੰਧੀ ਅਧਿਕਾਰ ਫੀਸ

ਅਲਕੋਹਲ-ਯੁਕਤ ਪੀਣ ਵਾਲੇ ਪਦਾਰਥਾਂ ‘ਤੇ ਟੈਕਸ ਸੈਕਸ਼ਨ

ਬਚਪਨ ਵਿੱਚ ਸਿੱਕੇ ਅਤੇ ਕਿੱਤਾ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ ਸੈਕਸ਼ਨ

ਸਿਗਰੇਟ ਅਤੇ ਤੰਬਾਕੂ ਉਤਪਾਦ ਟੈਕਸ ਸੈਕਸ਼ਨ

ਡੀਜ਼ਲ ਫਿਊਲ ਟੈਕਸ ਕਾਨੂੰਨ ਸੈਕਸ਼ਨ

ਸੰਕਟਕਾਲੀ ਟੈਲੀਫ਼ੋਨ ਵਰਤੋਂਕਾਰਾਂ ਦਾ ਸਰਚਾਰਜ ਸੈਕਸ਼ਨ

ਊਰਜਾ ਸਰੋਤ ਸਰਚਾਰਜ ਸੈਕਸ਼ਨ

ਖਤਰਨਾਕ ਪਦਾਰਥਾਂ ਦੇ ਟੈਕਸ ਕਾਨੂੰਨ ਸੈਕਸ਼ਨ

ਸੰਯੁਕਤ ਕਚਰਾ ਪ੍ਰਬੰਧਨ ਫੀਸ ਕਾਨੂੰਨ ਸੈਕਸ਼ਨ

ਹਵਾਈ ਜ਼ਹਾਜ ਜੈੱਟ ਫਿਊਲ ਟੈਕਸ ਅਤੇ ਮੋਟਰ ਵਾਹਨ ਫਿਊਲ ਟੈਕਸ ਕਾਨੂੰਨ ਸੈਕਸ਼ਨ

ਤੇਲ ਡੁਲ੍ਹਣ ਦੀ ਰੋਕਥਾਮ, ਜਵਾਬ ਅਤੇ ਪ੍ਰਸ਼ਾਸਨ ਫੀਸ

ਬੀਮਾਕਰਤਾਵਾਂ 'ਤੇ ਟੈਕਸ ਕਾਨੂੰਨ ਸੈਕਸ਼ਨ

ਅੰਡਰਗ੍ਰਾਊਂਡ ਸਟੋਰੇਜ ਟੈਂਕ ਸਾਂਭ-ਸੰਭਾਲ ਫੀਸ ਸੈਕਸ਼ਨ

ਵਰਤੋਂ ਫਿਊਲ ਟੈਕਸ ਕਾਨੂੰਨ ਸੈਕਸ਼ਨ