ਟਿਪ, ਗ੍ਰੈਚੁਟੀ, ਅਤੇ ਸਰਵਿਸ ਚਾਰਜ਼ (ਪ੍ਰਕਾਸ਼ਨ 115)
ਰੈਸਟੋਰੈਂਟ, ਹੋਟਲ, ਕੇਟਰਰ, ਬੋਰਡਿੰਗ ਹਾਊਸ, ਡ੍ਰਾਈਵ-ਇਨ ਅਤੇ ਸਮਾਨ ਅਦਾਰਿਆਂ ਵਰਗੇ ਕਾਰੋਬਾਰ ਅਕਸਰ ਆਪਣੇ ਗਾਹਕਾਂ ਤੋਂ ਟਿਪ, ਗ੍ਰੈਚੁਟੀ ਅਤੇ ਸਰਵਿਸ ਚਾਰਜ਼ ਵਜੋਂ ਇੱਕ ਨਿਯੁਕਤ ਭੁਗਤਾਨ ਪ੍ਰਾਪਤ ਕਰਦੇ ਹਨ। ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼ ਵਜੋਂ ਨਿਯੁਕਤ ਇੱਕ ਵਿਕਲਪਿਕ ਭੁਗਤਾਨ ਟੈਕਸ ਦੇ ਅਧੀਨ ਨਹੀਂ ਹੁੰਦਾ। ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼ ਵਜੋਂ ਨਿਯੁਕਤ ਇੱਕ ਲਾਜ਼ਮੀ ਭੁਗਤਾਨ ਨੂੰ ਟੈਕਸ ਯੋਗ ਕੁੱਲ ਆਮਦਨ ਵਿੱਚ ਸ਼ਾਮਲ ਹੁੰਦਾ ਹੈ, ਭਾਵੇਂ ਇਹ ਰਕਮ ਬਾਅਦ ਵਿੱਚ ਰਿਟੇਲਰ ਦੁਆਰਾ ਕਰਮਚਾਰੀਆਂ ਨੂੰ ਅਦਾ ਕੀਤੀ ਜਾਂਦੀ ਹੈ।
ਵਿਕਲਪਿਕ ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼
ਆਮ ਤੌਰ ਤੇ, ਜੇਕਰ ਤੁਹਾਡਾ ਗਾਹਕ ਬਿਲ ਵਿੱਚ ਰਕਮ ਜੋੜਦਾ ਹੈ, ਜਾਂ ਤੁਹਾਡੇ ਖਾਣੇ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਲਈ ਭੁਗਤਾਨ ਕੀਤੇ ਜਾਣ ਵਾਲੀ ਅਸਲ ਰਕਮ ਤੋਂ ਇਲਾਵਾ ਇੱਕ ਵੱਖਰੀ ਰਕਮ ਜੋੜਦਾ ਹੈ ਜਿਸ ਵਿੱਚ ਸੇਵਾਵਾਂ ਸ਼ਾਮਲ ਹਨ, ਤਾਂ ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼ (ਟਿਪ) ਵਿਕਲਪਿਕ ਹੈ।
ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼ ਵਿਕਲਪਿਕ ਹੈ ਅਤੇ ਟੈਕਸਯੋਗ ਕੁੱਲ ਆਮਦਨ ਵਿੱਚ ਸ਼ਾਮਲ ਨਹੀਂ ਹੈ ਜਦੋਂ:
- ਰੈਸਟੋਰੈਂਟ ਦਾ ਬਿਲ "ਟਿਪ" ਖੇਤਰ ਨੂੰ ਖਾਲੀ ਛੱਡ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਗਾਹਕ ਆਪਣੀ ਮਰਜ਼ੀ ਨਾਲ ਕੋਈ ਵੀ ਰਕਮ ਉਸ ਵਿੱਚ ਲਿਖ ਸਕੇ, ਜਾਂ
- ਰੈਸਟੋਰੈਂਟ ਦਾ ਬਿਲ ਤੁਹਾਡੇ ਗਾਹਕ ਨੂੰ ਟਿਪ ਲਈ ਦਿੱਤੇ ਗਏ ਸੁਝਾਵਾਂ ਦੇ ਨਾਲ ਪੇਸ਼ ਕਿਤਾਂ ਜਾਂਦਾ ਹੈ ਅਤੇ "ਟਿਪ" ਖੇਤਰ ਖਾਲੀ ਰੱਖਿਆ ਜਾਂਦਾ ਹੈ ਤਾਂ ਜੋ ਤੁਹਾਡੇ ਗਾਹਕ ਟਿਪ ਦੇਣਾ ਚਾਹੁੰਦੇ ਹਨ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਉੱਥੇ ਇੱਕ ਰਕਮ ਲਿਖ ਸਕਦੇ ਹਨ।
ਮਹਿਮਾਨ ਦਾ ਬਿਲ | |
---|---|
ਭੋਜਨ ਆਈਟਮ A | $9.95 |
ਪੀਣ ਵਾਲੀ ਆਈਟਮ B | 3.75 |
ਉਪ ਕੁੱਲ ਜੋੜ: | $13.70 |
8.25% ਵਿਕਰੀ ਟੈਕਸ | 1.13 |
ਉਪ ਕੁੱਲ ਜੋੜ: | $14.83 |
ਟਿਪ* | ______ |
ਕੁੱਲ ਜੋੜ | ______ |
*ਸੁਝਾਏ ਗਏ ਟਿਪ: 15%=$2.06; 18%=$2.47; 20%=$2.74; ਹੋਰ। |
ਕਿਰਪਾ ਕਰਕੇ ਧਿਆਨ ਦਿਓ: 8.25 ਪ੍ਰਤੀਸ਼ਤ ਦੀ ਟੈਕਸ ਦਰ ਦਾ ਇਸਤੇਮਾਲ ਸਿਰਫ਼ ਉਦਾਹਰਣ ਕਿਤਾ ਗਿਆ ਸੀ; ਤੁਹਾਡੀ ਅਸਲ ਦਰ ਵੱਖ ਹੋ ਸਕਦੀ ਹੈ। ਆਪਣੇ ਖੇਤਰ ਜਾਂ ਕਾਰੋਬਾਰੀ ਸਥਾਨ ਲਈ ਸਹੀ ਟੈਕਸ ਦਰ ਦਾ ਪਤਾ ਲਗਾਉਣ ਲਈ, www.cdtfa.ca.gov ਤੇ ਜਾਓ ਅਤੇ ਮੇਰਾ ਟੈਕਸ ਦਰ ਲੱਭੋ ਤੇ ਕਲਿੱਕ ਕਰੋ।
1 ਜਨਵਰੀ 2015 ਨੂੰ ਅਤੇ ਇਸ ਤੋਂ ਬਾਅਦ ਜਦੋਂ ਕੋਈ ਰਿਟੇਲਰ ਅੰਦਰੂਨੀ ਆਮਦਨ ਸੇਵਾ (Internal Revenue Service, IRS) ਉਦੇਸ਼ਾਂ ਲਈ ਟਿਪ ਵਜੋਂ ਪ੍ਰਾਪਤ ਵੇਤਨ ਦੇ ਤੌਰ ਤੇ ਮਿਲੀ ਰਕਮਾਂ ਦੇ ਮੁਤਾਬਕ ਰਿਕਾਰਡ ਰੱਖਦਾ ਹੈ, ਤਾਂ ਅਜਿਹੀਆਂ ਰਕਮਾਂ ਵਿਕਲਪਿਕ ਮੰਨੀਆਂ ਜਾਂਦੀਆਂ ਹਨ ਅਤੇ ਟੈਕਸ ਦੇ ਅਧੀਨ ਨਹੀਂ ਹੁੰਦੀਆਂ ਹਨ। ਜਦੋਂ ਇੱਕ ਰਿਟੇਲਰ ਅਜਿਹੇ ਰਿਕਾਰਡ ਨਹੀਂ ਰੱਖਦਾ, ਤਾਂ ਇਹ ਧਾਰਣਾ ਲਾਗੂ ਨਹੀਂ ਹੁੰਦੀ ਅਤੇ ਰਕਮ ਲਾਜ਼ਮੀ ਹੋ ਸਕਦੀਆਂ ਹਨ ਅਤੇ ਟੈਕਸਯੋਗ ਕੁੱਲ ਆਮਦਨੀ ਵਿੱਚ ਸ਼ਾਮਲ ਹੋ ਸਕਦੀਆਂ ਹਨ।
ਜੇਕਰ ਕੋਈ ਮਾਲਕ ਕਿਸੇ ਕਰਮਚਾਰੀ ਨੂੰ ਪ੍ਰਾਪਤ ਹੋਈ ਗ੍ਰੈਚੁਟੀ ਦੇ ਰਕਮ ਦੀ ਦੁਰਵਰਤੋਂ ਕਰਦਾ ਹੈ ਤਾਂ ਇਹ ਰਕਮ ਰਿਟੇਲਰ ਦੀਆਂ ਟੈਕਸਯੋਗ ਕੁੱਲ ਆਮਦਨ ਵਿੱਚ ਸ਼ਾਮਲ ਕੀਤੀਆਂ ਜਾਂਦੀਆਂ ਹਨ।
ਸੰਸ਼ੋਧਨ ਸਤੰਬਰ 2018