ਪ੍ਰਕਾਸ਼ਨ 108, ਲੇਬਰ ਦੇ ਖਰਚੇ

ਸਤੰਬਰ 2018

ਆਮ ਤੌਰ ਤੇ ਹੋਏ ਲੇਬਰ ਦੇ ਖਰਚੇ

ਲੇਬਰ ਦੇ ਖਰਚੇ

ਕਈ ਵਿਕਰੇਤਾਵਾਂ ਦਾ ਮੰਨਣਾ ਹੈ ਕਿ ਲੇਬਰ ਦੇ ਖਰਚਿਆਂ ਤੇ ਵਿਕਰੀ ਟੈਕਸ ਨਾਲੋਂ ਆਮ ਛੋਟ ਹੈ। ਹਾਲਾਂਕਿ, California ਵਿੱਚ ਕਈ ਤਰ੍ਹਾਂ ਦੇ ਲੇਬਰ ਦੇ ਖਰਚਿਆਂ ਤੇ ਟੈਕਸ ਲੱਗਦਾ ਹੈ। ਤੁਹਾਡੇ ਗਾਹਕਾਂ ਲਈ ਭੋਤਿਕ ਨਿੱਜੀ ਸੰਪੱਤੀ ਦੇ ਉਤਪਾਦਨ, ਨਿਰਮਾਣ, ਜਾਂ ਪ੍ਰੋਸੈਸਿੰਗ ਲਈ ਖਰਚਿਆਂ ਤੇ ਟੈਕਸ ਲਾਗੂ ਹੁੰਦਾ ਹੈ। ਆਮ ਤੌਰ ਤੇ, ਜੇਕਰ ਤੁਸੀਂ California ਵਿੱਚ ਟੈਕਸਯੋਗ ਲੇਬਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਵਿਕਰੇਤਾ ਪਰਮਿਟ ਪ੍ਰਾਪਤ ਕਰਨਾ ਹੋਵੇਗਾ ਅਤੇ ਆਪਣੀ ਟੈਕਸਯੋਗ ਵਿਕਰੀ ਤੇ ਇਸਦੀ ਸੂਚਨਾ ਪ੍ਰਦਾਨ ਕਰਨੀ ਪਵੇਗੀ ਅਤੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ।

ਤੁਸੀਂ ਰਜਿਸਟਰ ਅਤੇ ਫਿਰ ਨਵੀਂ ਕਾਰੋਬਾਰੀ ਗਤੀਵਿਧੀ ਜਾਂ ਸਥਾਨ ਰਜਿਸਟਰ ਕਰੋ ਦੀ ਚੋਣ ਕਰਕੇ ਰਜਿਸਟਰ ਕਰ ਸਕਦੇ ਹੋ। ਤੁਸੀਂ ਸਾਡੇ ਕਿਸੇ ਵੀ ਦਫਤਰ ਵਿੱਚ ਵਿਅਕਤੀਗਤ ਤੌਰ ਤੇ ਵੀ ਰਜਿਸਟਰ ਕਰ ਸਕਦੇ ਹੋ। ਸਹਾਇਤਾ ਲਈ ਕਿਰਪਾ ਕਰਕੇ ਸਾਡੇ ਗਾਹਕ ਸੇਵਾ ਕੇਂਦਰ ਨੂੰ 1-800-400-7115 (TTY:711) ਤੇ ਸੰਪਰਕ ਕਰੋ।

ਜਦੋਂ ਤੁਸੀਂ ਘਰਾਂ, ਇਮਾਰਤਾਂ, ਅਤੇ ਹੋਰ ਅਸਲ ਸੰਪਤੀ ਤੇ ਕੰਮ ਕਰਦੇ ਹੋ ਤਾਂ ਲੇਬਰ ਉੱਤੇ ਵਿਸ਼ੇਸ਼ ਨਿਯਮ ਲਾਗੂ ਹੁੰਦੇ ਹਨ। ਵਾਧੂ ਜਾਣਕਾਰੀ ਲਈ, ਕਿਰਪਾ ਪ੍ਰਕਾਸ਼ਨ 9, ਉਸਾਰੀ ਅਤੇ ਇਮਾਰਤ ਦੇ ਠੇਕੇਦਾਰ, ਜਾਂ ਨਿਯਮ 1521, ਉਸਾਰੀ ਠੇਕੇਦਾਰ, ਵੇਖੋ, ਜੋ ਕਿ ਸਾਡੇ ਗਾਹਕ ਸੇਵਾ ਕੇਂਦਰ ਨੂੰ 1-800-400-7115 (TTY:711) ਤੇ ਕਾਲ ਕਰਕੇ ਵੀ ਉਪਲਬਧ ਹਨ।

ਨੋਟ: ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਇਹ ਪ੍ਰਕਾਸ਼ਨ ਉਸ ਸਮੇਂ ਪ੍ਰਭਾਵੀ ਕਾਨੂੰਨ ਅਤੇ ਲਾਗੂ ਨਿਯਮਾਂ ਦਾ ਸਾਰ ਦਿੰਦਾ ਹੈ ਜਦੋਂ ਪ੍ਰਕਾਸ਼ਨ ਲਿਖੀਆਂ ਗਿਆ ਸੀ। ਹਾਲਾਂਕਿ, ਉਸ ਸਮੇਂ ਤੋਂ ਕਾਨੂੰਨ ਜਾਂ ਨਿਯਮਾਂ ਵਿੱਚ ਬਦਲਾਅ ਹੋ ਸਕਦੇ ਹਨ। ਜੇਕਰ ਇਸ ਪ੍ਰਕਾਸ਼ਨ ਅਤੇ ਕਨੂੰਨ ਵਿੱਚ ਲਿਖਤ ਵਿੱਚ ਕੋਈ ਟਕਰਾਅ ਹੈ, ਤਾਂ ਫੈਸਲੇ ਕਾਨੂੰਨ ਦੇ ਅਧਾਰ 'ਤੇ ਹੋਵੇਗਾ ਨਾ ਕਿ ਇਸ ਪ੍ਰਕਾਸ਼ਨ ਤੇ ਹੋਵੇਗਾ।

ਟੈਕਸਯੋਗ ਲੇਬਰ

ਨਿਰਮਾਣ ਕਿਰਤ ਟੈਕਸਯੋਗ ਹੈ

ਨਿਰਮਾਣ ਨੂੰ ਕਿਸੇ ਉਤਪਾਦ ਨੂੰ ਬਣਾਉਣ, ਉਤਪਾਦਨ, ਪ੍ਰੋਸੈਸਿੰਗ, ਜਾਂ ਅਸੈਂਬਲ ਕਰਨ ਵਿੱਚ ਕੀਤਾ ਗਿਆ ਕੰਮ ਮੰਨਿਆ ਜਾਂਦਾ ਹੈ। ਵਿਕਰੀ ਦੇ ਹਿੱਸੇ ਵਜੋਂ ਕਿਸੇ ਵਸਤੂ ਜਾਂ ਪ੍ਰਣਾਲੀ ਨੂੰ ਸੋਧਣਾ ਵੀ ਨਿਰਮਾਣ ਵਜੋਂ ਮੰਨਿਆ ਜਾਂਦਾ ਹੈ। ਨਿਰਮਾਣ ਲੇਬਰ ਦੇ ਖਰਚੇ ਆਮ ਤੌਰ ਤੇ ਟੈਕਸਯੋਗ ਹੁੰਦੇ ਹਨ, ਭਾਵੇਂ ਤੁਸੀਂ ਆਪਣੇ ਲੇਬਰ ਦੇ ਖਰਚਿਆਂ ਨੂੰ ਵੜਖ-ਵੱਖ ਕਰ ਲਵੋ ਜਾਂ ਉਨ੍ਹਾਂ ਨੂੰ ਉਤਪਾਦ ਦੀ ਕੀਮਤ ਵਿੱਚ ਸ਼ਾਮਲ ਕਰ ਲਵੋ। ਇਹ ਉਦੋਂ ਵੀ ਸੱਚ ਹੈ ਜੇਕਰ ਤੁਸੀਂ ਕੰਮ ਲਈ ਸਮੱਗਰੀ ਦੀ ਸਪਲਾਈ ਕਰਦੇ ਹੋ ਜਾਂ ਤੁਹਾਡਾ ਗਾਹਕ ਸਮੱਗਰੀ ਸਪਲਾਈ ਕਰਦਾ ਹੈ।

ਨਿਰਮਾਣ ਲੇਬਰ ਦੀਆਂ ਉਦਾਹਰਨਾਂ ਵਿੱਚ ਹੇਠ ਦਿੱਤੇ ਸ਼ਾਮਲ ਹਨ:

  • ਮਸ਼ੀਨਰੀ ਦਾ ਇੱਕ ਨਵਾਂ ਟੁਕੜਾ ਬਣਾਉਣਾ।
  • ਤੁਸੀਂ ਕਿਸੇ ਗਾਹਕ ਨੂੰ ਇੱਕ ਨਵੀਂ ਮੁੰਦਰੀ ਵੇਚ ਰਹੇ ਹੋ, ਉਸਨੂੰ ਆਕਾਰ ਦੇਣਾ ਅਤੇ ਉਕੇਰਨਾ।
  • ਗਾਹਕ ਦੀ ਕਟਿੰਗ ਡਾਈ ਨੂੰ ਬਦਲਣਾ ਤਾਂ ਜੋ ਇੱਕ ਨਵੀਂ ਅਤੇ ਵੱਖਰੀ ਚੀਜ਼ ਬਣਾਈ ਜਾਂ ਸਕੇ।
  • ਗਾਹਕ ਦੁਆਰਾ ਮੁਹੱਈਆ ਕੀਤੀ ਗਈ ਧਾਤ ਜਾਂ ਲੱਕੜ ਨੂੰ ਕੱਟਣਾ।
  • ਕਿਸੇ ਗਾਹਕ ਦੇ ਨਵੇਂ ਬਾਰਬਿਕਯੂ ਜਾਂ ਨਵੇਂ ਸਾਈਕਲ ਨੂੰ ਅਸੈਂਬਲ ਕਰਨਾ ਜੋ ਵੱਖ-ਵੱਖ ਪੁਰਜ਼ਿਆਂ ਵਿੱਚ ਆਇਆ ਹੈ।
  • ਇੱਕ ਨਵੇਂ ਸੂਟ ਨੂੰ ਖਰੀਦਦਾਰ ਲਈ ਬਿਹਤਰ ਫਿੱਟ ਕਰਨ ਲਈ ਉਸਨੂੰ ਆਲਟਰ ਕਰਨਾ (ਜਦੋਂ ਤੱਕ ਕਿ ਤੁਹਾਨੂੰ ਕੱਪੜੇ ਸਾਫ਼ ਕਰਨ ਵਾਲਾ ਜਾਂ ਡਾਇਰ ਕਰਨ ਵਾਲਾਂ ਨਹੀਂ ਮੰਨਿਆ ਜਾਂਦਾ ਹੈ [ਹੇਠਾਂ ਦੇਖੋ])।

ਨਵੀਆਂ ਚੀਜ਼ਾਂ ਦੀ ਬਦਲਾਅ ਵਿੱਚ ਤੁਹਾਡੇ ਗਾਹਕ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਭੋਤਿਕ ਨਿੱਜੀ ਸੰਪਤੀ (ਵਪਾਰਕ ਵਸਤੂਆਂ) ਦੀਆਂ ਨਵੀਆਂ ਚੀਜ਼ਾਂ ਤੇ ਕੀਤਾ ਗਿਆ ਕੋਈ ਵੀ ਕੰਮ ਸ਼ਾਮਲ ਹੁੰਦਾ ਹੈ। ਤੁਹਾਡੇ ਕੰਮ ਵਿੱਚ ਚੀਜ਼ਾਂ ਵਿੱਚੋਂ ਸਮੱਗਰੀ ਨੂੰ ਜੋੜਨਾ ਜਾਂ ਹਟਾਉਣਾ, ਮੁੜ ਵਿਵਸਥਿਤ ਕਰਨਾ, ਰੀਸਟਾਇਲ ਕਰਨਾ, ਜਾਂ ਕਿਸੇ ਹੋਰ ਚੀਜ਼ ਵਿੱਚ ਤਬਦੀਲੀ ਕਰਨਾ ਸ਼ਾਮਲ ਹੋ ਸਕਦਾ ਹੈ। ਇਸ ਤਰ੍ਹਾਂ ਦੇ ਬਦਲਾਅ (ਆਲਟਰੇਸ਼ਨ) ਵਜੋਂ ਕਿਸੇ ਨਵੀਂ ਚੀਜ਼ ਦਾ ਨਿਰਮਾਣ ਜਾਂ ਉਤਪਾਦਨ ਹੁੰਦਾ ਹੈ ਜਾਂ ਤੁਹਾਡੇ ਗਾਹਕ ਲਈ ਇੱਕ ਨਵੀਂ ਚੀਜ਼ ਦਾ ਨਿਰਮਾਣ ਜਾਂ ਉਤਪਾਦਨ ਵਿੱਚ ਇੱਕ ਕਦਮ ਬਣਦਾ ਹੈ ਅਤੇ ਅਜਿਹੇ ਲੇਬਰ ਲਈ ਖਰਚੇ ਟੈਕਸ ਦੇ ਅਧੀਨ ਹਨ।

ਕਪੜੇ ਸਾਫ਼ ਕਰਨ ਵਾਲੇ ਜਾਂ ਡਾਇਰ ਅਦਾਰਿਆਂ ਬਾਰੇ ਜਾਣਕਾਰੀ ਲਈ ਕਿਰਪਾ ਕਰਕੇ ਨਿਯਮ 1506, ਫੁਟਕਲ ਸੇਵਾ ਉਦਯੋਗ, ਅਤੇ ਪ੍ਰਕਾਸ਼ਨ 125, ਡ੍ਰਾਈ ਕਲੀਨਰ ਵੇਖੋ। ਜੇਕਰ ਨਿਯਮ 1506, ਫੁਟਕਲ ਸੇਵਾ ਉਦਯੋਗ ਵਿੱਚ ਦਰਸ਼ਾਏ ਗਏ ਅਨੁਸਾਰ ਕਿਸੇ ਅਦਾਰੇ ਨੂੰ ਕੱਪੜੇ ਸਾਫ਼ ਕਰਨ ਵਾਲਾ ਜਾਂ ਰੰਗਣ ਵਾਲਾ ਨਹੀਂ ਮੰਨਿਆ ਜਾਂਦਾ ਹੈ, ਤਾਂ ਨਿਯਮ 1524, ਨਿੱਜੀ ਸੰਪਤੀ ਦੇ ਨਿਰਮਾਤਾ ਵਿੱਚ ਦਰਸ਼ਾਏ ਗਏ ਅਨੁਸਾਰ ਕੱਪੜੇ ਆਲਟਰ ਕਰਨ ਦੇ ਖਰਚਿਆਂ ਤੇ ਟੈਕਸ ਲਾਗੂ ਹੁੰਦਾ ਹੈ।

ਪੁਰਜਿਆਂ ਦੀ ਮੁਰੰਮਤ ਅਤੇ ਪੁਨਰ-ਨਿਰਮਾਣ

ਕਿਸੇ ਹਿੱਸੇ ਦੀ ਮੁਰੰਮਤ ਜਾਂ ਪੁਨਰ-ਨਿਰਮਾਣ ਲਈ ਹੋਏ ਖਰਚਿਆਂ ਤੇ ਟੈਕਸ ਦੀ ਵਰਤੋਂ ਇਸ ਗੱਲ ਤੇ ਨਿਰਭਰ ਕਰੇਗੀ ਕਿ ਤੁਸੀਂ:

  • ਗਾਹਕ ਨੂੰ ਉਹੀ ਪੁਰਜਾ ਵਾਪਸ ਕਰੋ ਜੋ ਮੁਰੰਮਤ ਲਈ ਲਿਆਂਦਾ ਗਿਆ ਹੈ, ਜਾਂ
  • ਕਿਸੇ ਵੱਖਰੇ ਪੁਰਜੇ ਨਾਲ ਬਦਲਦੇ ਹੋ।

ਜੇਕਰ ਤੁਸੀਂ ਗਾਹਕ ਦੇ ਅਸਲੀ ਪੁਰਜੇ ਦੀ ਮੁਰੰਮਤ ਕਰਦੇ ਹੋ ਅਤੇ ਉਸਨੂੰ ਉਹੀ ਵਾਪਸ ਕਰਦੇ ਹੋ, ਤਾਂ ਟੈਕਸ ਆਮ ਤੌਰ ਤੇ ਹਿੱਸੇ ਨੂੰ ਮੁਰੰਮਤ ਕਰਨ ਜਾਂ ਮੁਰੰਮਤ ਕਰਨ ਲਈ ਤਿਆਰ ਕੀਤੇ ਗਏ ਪੁਰਜ਼ਿਆਂ ਅਤੇ ਸਮੱਗਰੀਆਂ ਦੇ ਖਰਚੇ ਤੇ ਹੀ ਲਾਗੂ ਹੁੰਦਾ ਹੈ। ਮੁਰੰਮਤ ਕਰਨ ਦੀ ਲੇਬਰ ਟੈਕਸਯੋਗ ਨਹੀਂ ਹੈ। ਉਦਾਹਰਨ ਲਈ, ਤੁਸੀਂ ਇੱਕ ਟਰਾਂਸਮਿਸ਼ਨ ਨੂੰ ਮੁੜ ਬਣਾਉਣ ਲਈ $2,800 ਲੈਂਦੇ ਹੋ: ਪੁਰਜਿਆਂ ਲਈ $2,000 ਅਤੇ ਮੁਰੰਮਤ ਦੀ ਲੇਬਰ ਲਈ $800. ਪੁਰਜ਼ਿਆਂ ਲਈ $2,000 ਤੇ ਟੈਕਸ ਲਾਗੂ ਹੋਵੇਗਾ।

ਜੇਕਰ ਗਾਹਕ ਨੂੰ ਕੋਈ ਵੱਖਰਾ ਪੁਰਜਾ ਵਾਪਸ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਮੁੜ-ਬਣਾਏ ਗਏ ਪੁਰਜੇ ਦਾ ਰਿਟੇਲਰ ਮੰਨਿਆ ਜਾਂਦਾ ਹੈ ਅਤੇ ਟੈਕਸ ਪੂਰੇ ਖਰਚੇ ਤੇ ਲਾਗੂ ਹੁੰਦਾ ਹੈ। ਉਪਰੋਕਤ ਉਦਾਹਰਨ ਦੀ ਵਰਤੋਂ ਕਰਦੇ ਹੋਏ, ਜੇਕਰ ਗਾਹਕ ਨੂੰ ਵਾਪਸ ਕੀਤਾ ਟਰਾਂਸਮਿਸ਼ਨ ਉਹੀ ਨਹੀਂ ਹੈ ਜੋ ਕਿ ਮੁਰੰਮਤ ਲਈ ਲਿਆਇਆ ਗਿਆ ਸੀ, ਤਾਂ ਵਿਕਰੀ ਟੈਕਸ ਪੂਰੇ $2,800 ਤੇ ਬਕਾਇਆ ਹੈ। ਜੇਕਰ ਕਸੀ ਮੁੱਖ ਖਰਚੇ ਲਈ ਕ੍ਰੈਡਿਟ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ ਵਿਕਰੀ ਟੈਕਸ ਦੀ ਗਣਨਾ ਕਰਨ ਤੋਂ ਪਹਿਲਾਂ $2,800 ਤੋਂ ਮੁੱਖ ਖਰਚਾ ਕ੍ਰੈਡਿਟ ਘਟਾ ਲੈਣਾ ਚਾਹੀਦਾ ਹੈ।

ਲੇਬਰ ਖਰਚਿਆਂ ਬਾਰੇ ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮ 1546, ਆਮ ਤੌਰ ਤੇ ਇੰਸਟਾਲ ਕਰਨਾ, ਮੁਰੰਮਤ ਕਰਨਾ, ਠੀਕ ਕਰਨਾ ਅਤੇ ਪ੍ਰਕਾਸ਼ਨ 25 ਆਟੋ ਰਿਪੇਅਰ ਗੈਰੇਜ ਅਤੇ ਸਰਵਿਸ ਸਟੇਸ਼ਨ ਦੇਖੋ।

ਟੈਕਸਯੋਗ ਵਿਕਰੀ ਨਾਲ ਸਬੰਧਤ ਸੇਵਾਵਾਂ

ਟੈਕਸਯੋਗ ਵਿਕਰੀ ਨਾਲ ਸਬੰਧਤ ਸੇਵਾਵਾਂ ਲਈ ਤੁਹਾਡੇ ਵੱਲੋਂ ਲਿੱਤੇ ਗਏ ਖਰਚੇ ਆਮ ਤੌਰ ਤੇ ਟੈਕਸਯੋਗ ਹਨ। ਤੁਸੀਂ ਭਾਵੇਂ ਖਰਚਿਆਂ ਨੂੰ ਵੱਖ-ਵੱਖ ਕਰੋ ਜਾਂ ਉਨ੍ਹਾਂ ਨੂੰ ਉਤਪਾਦ ਦੀ ਕੀਮਤ ਵਿੱਚ ਸ਼ਾਮਲ ਕਰੋ। ਉਦਾਹਰਨ ਲਈ, ਮੰਨ ਲਓ ਕਿ ਤੁਹਾਡੇ ਕੰਪਿਊਟਰ ਪ੍ਰੋਗਰਾਮ ਦੀ ਟੈਕਸਯੋਗ ਵਿਕਰੀ ਵਿੱਚ 20 ਘੰਟੇ ਦੀ ਟ੍ਰੇਨਿੰਗ ਸਿਖਲਾਈ ਸ਼ਾਮਲ ਹੈ, ਅਤੇ ਗਾਹਕ ਟ੍ਰੇਨਿੰਗ ਸੇਵਾਵਾਂ ਤੋਂ ਬਿਨਾਂ ਪ੍ਰੋਗਰਾਮ ਨੂੰ ਨਹੀਂ ਖਰੀਦ ਸਕਦਾ। ਟ੍ਰੇਨਿੰਗ ਵਿਕਰੀ ਦੇ ਹਿੱਸੇ ਵਜੋਂ ਟੈਕਸਯੋਗ ਹੈ ਭਾਵੇਂ ਇਸਦੇ ਲਈ ਤੁਸੀਂ ਆਪਣੇ ਬਿਲ ਤੇ ਇੱਕ ਵੱਖਰਾ ਲੀਤਾ ਗਿਆ ਖਰਚਾ ਦਿਖਾਓ ਜਾਂ ਪ੍ਰੋਗਰਾਮ ਅਤੇ ਟ੍ਰੇਨਿੰਗ ਲਈ ਇਕੱਕੋਂ ਰਕਮ ਦਾ ਖਰਚਾ ਲਵੋ।

ਟੈਕਸਯੋਗ ਸਰਵਿਸ ਦੇ ਖਰਚੇ ਦਾ ਇੱਕ ਹੋਰ ਉਦਾਹਰਨ ਹੈ "ਟ੍ਰਿਪ ਚਾਰਜ" ਜਿਸਨੂੰ ਤੁਸੀਂ ਇੱਕ ਟੈਕਸਯੋਗ ਵਿਕਰੀ ਦੇ ਨਾਲ ਜੋੜਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਹਾਡੇ ਬਿਲ ਵਿੱਚ ਵੱਖ -ਵੱਖ ਸਰਵਿਸ ਚਾਰਜ ਦੇ ਨਾਲ ਟੈਕਸਯੋਗ ਅਤੇ ਗੈਰ-ਟੈਕਸਯੋਗ ਖਰਚੇ ਸ਼ਾਮਲ ਕੀਤੇ ਗਏ ਹਨ, ਤਾਂ ਸਰਵਿਸ ਖਰਚੇ ਦਾ ਕੁਝ ਹਿੱਸਾ ਟੈਕਸਯੋਗ ਨਹੀਂ ਹੋ ਸਕਦਾ ਹੈ। ਤਾਲਾ ਬਣਾਉਣ ਵਾਲਿਆਂ ਵੱਲੋਂ ਲਿੱਤੇ ਗਏ ਖਰਚੇ ਤੇ ਟੈਕਸ ਕਿਵੇਂ ਲਾਗੂ ਹੁੰਦਾ ਹੈ, ਇਹ ਨਿਰਧਾਰਿਤ ਕਰਨ ਵਿੱਚ ਮਦਦ ਲਈ, ਕਿਰਪਾ ਕਰਕੇ ਪ੍ਰਕਾਸ਼ਨ 62, ਮਰਮੰਤ ਕਰਨ ਵਾਲੇ ਦੇਖੋ।

ਟੈਕਸ ਰਹਿਤ ਖਰਚੇ

ਬਿਨਾਂ ਟੈਕਸ ਵਾਲੀ ਵਿਕਰੀ ਨਾਲ ਸਬੰਧਤ ਲੇਬਰ ਜਾਂ ਸਰਵਿਸ ਖਰਚੇ ਟੈਕਸਯੋਗ ਨਹੀਂ ਹਨ

ਮੁੜ-ਵਿਕਰੀ ਲਈ ਵਿਕਰੀ ਸਮੇਤ, ਲੇਬਰ ਜਾਂ ਗੈਰ-ਟੈਕਸਯੋਗ ਵਿਕਰੀ ਨਾਲ ਸਬੰਧਤ ਸੇਵਾਵਾਂ ਤੇ ਟੈਕਸ ਲਾਗੂ ਨਹੀਂ ਹੁੰਦਾ। ਉਦਾਹਰਣ ਲਈ, ਜੇ ਤੁਸੀਂ ਕਿਸੇ ਰਿਟੇਲਰ ਲਈ ਇੱਕ ਕਸਟਮ ਕੰਪਿਊਟਰ ਡਿਜ਼ਾਈਨ ਕਰਦੇ ਹੋ ਅਤੇ ਬਣਾਉਂਦੇ ਹੋ ਜੋ ਇਸਨੂੰ ਕੰਪਿਊਟਰ ਸਟੋਰ ਵਿੱਚ ਵੇਚੇਗਾ, ਤਾਂ ਤੁਹਾਡੇ ਖਰਚਿਆਂ ਵਿੱਚੋਂ ਕੋਈ ਵੀ ਟੈਕਸ ਯੋਗ ਨਹੀਂ ਹੈ—ਬਸ਼ਰਤੇ ਤੁਸੀਂ ਰਿਟੇਲਰ ਤੋਂ ਇੱਕ ਸਮੇਂ ਸਿਰ ਅਤੇ ਸਹੀ ਢੰਗ ਨਾਲ ਪੂਰਾ ਕੀਤਾ ਮੁੜ-ਵਿਕਰੀ ਸਰਟੀਫਿਕੇਟ ਪ੍ਰਾਪਤ ਕਰੋ।

ਮੁਰੰਮਤ ਕਰਵਾਉਣ ਦੀ ਲੇਬਰ ਦੇ ਗੈਰ-ਟੈਕਸਯੋਗ ਪ੍ਰਕਾਰ

ਆਮ ਤੌਰ ਤੇ ਮੁਰੰਮਤ ਕਰਵਾਉਣ ਦੀ ਲੇਬਰ ਲਈ ਤੁਹਾਡੇ ਵੱਖ-ਵੱਖ ਖਰਚਿਆਂ ਤੇ ਟੈਕਸ ਲਾਗੂ ਨਹੀਂ ਹੁੰਦਾ। ਮੁਰੰਮਤ ਕਰਵਾਉਣ ਲਈ ਲੇਬਰ ਕਿਸੇ ਉਤਪਾਦ ਦੀ ਮੁਰੰਮਤ ਕਰਨ ਜਾਂ ਇਸਨੂੰ ਇਸਦੇ ਉਦੇਸ਼ਿਤ ਵਰਤੋਂ ਲਈ ਬਹਾਲ ਕਰਨ ਲਈ ਕੀਤਾ ਗਿਆ ਕੰਮ ਹੈ। ਉਦਾਹਰਨਾਂ ਵਿੱਚ ਹੇਠ ਦਿੱਤੇ ਸ਼ਾਮਲ ਹਨ:

  • ਕਿਸੇ ਗਾਹਕ ਦੀ ਪੁਰਾਣੀ ਕਾਰ ਤੇ ਟੁੱਟੇ ਹੋਏ ਪਾਣੀ ਦੇ ਪੰਪ ਨੂੰ ਬਦਲਣਾ
  • ਕਿਸੇ ਪੁਰਾਣੇ ਕੰਪਿਊਟਰ ਵਿੱਚ ਹਾਰਡ ਡਰਾਈਵ ਨੂੰ ਬਦਲਣਾ
  • ਖਰਾਬ ਪੇਂਟਿੰਗ ਨੂੰ ਠੀਕ ਕਰਨਾ
  • ਗਾਹਕ ਦੇ ਪੁਰਾਣੇ ਸੂਟ ਨੂੰ ਬਿਹਤਰ ਢੰਗ ਨਾਲ ਫਿੱਟ ਕਰਨ ਲਈ ਆਲਟਰ ਕਰਨਾ

ਪੁਰਜੇ

ਇੱਕ ਰਿਟੇਲਰ ਦੇ ਤੌਰ ਤੇ
ਜੇਕਰ ਮੁਰੰਮਤ ਦੇ ਕੰਮ ਦੇ ਸਬੰਧ ਵਿੱਚ ਠੀਕ ਕੀਤੇ ਗਏ ਪੁਰਜ਼ਿਆਂ ਅਤੇ ਸਮੱਗਰੀਆਂ ਦੀ ਰੀਟੇਲ ਕੀਮਤ ਕੁੱਲ ਖਰਚੇ ਦੇ ਦਸ ਪ੍ਰਤੀਸ਼ਤ ਤੋਂ ਵੱਧ ਹੈ, ਜਾਂ ਜੇਕਰ ਮੁਰੰਮਤ ਕਰਨ ਵਾਲਾ ਵਿਅਕਤੀ ਅਜਿਹੀ ਸੰਪਤੀ ਲਈ ਵੱਖਰਾ ਖਰਚਾ ਲੈਂਦਾ ਹੈ, ਮੁਰੰਮਤ ਕਰਨ ਵਾਲਾ ਵਿਅਕਤੀ ਰਿਟੇਲਰ ਹੈ ਅਤੇ ਟੈਕਸ ਸੰਪਤੀ ਦੀ ਉਚਿਤ ਰੀਟੇਲ ਵਿਕਰੀ ਕੀਮਤ ਤੇ ਲਾਗੂ ਹੁੰਦਾ ਹੈ।

ਜੇਕਰ ਮੁਰੰਮਤ ਦੇ ਕੰਮ ਦੇ ਸਬੰਧ ਵਿੱਚ ਠੀਕ ਕੀਤੇ ਗਏ ਪੁਰਜ਼ਿਆਂ ਅਤੇ ਸਮੱਗਰੀਆਂ ਦਾ ਟਇਟੇਲ ਕੀਮਤ ਕੁੱਲ ਖਰਚੇ ਦੇ ਦਸ ਪ੍ਰਤੀਸ਼ਤ ਤੋਂ ਵੱਧ ਹੈ, ਫਿਰ ਮੁਰੰਮਤ ਕਰਨ ਵਾਲੇ ਵਿਅਕਤੀ ਨੂੰ ਰਿਕਾਰਡ ਵਿੱਚ ਪੁਰਜ਼ਿਆਂ ਅਤੇ ਸਮੱਗਰੀਆਂ ਦੀ ਉਚਿਤ ਰੀਟੇਲ ਵਿਕਰੀ ਕੀਮਤ ਅਤੇ ਮੁਰੰਮਤ ਜਾਂ ਇੰਸਟਾਲੇਸ਼ਨ ਲੇਬਰ ਜਾਂ ਕੀਤੀਆਂ ਗਈਆਂ ਹੋਰ ਸੇਵਾਵਾਂ ਲਈ ਖਰਚੇ, ਪੁਰਜ਼ਿਆਂ ਅਤੇ ਸਮੱਗਰੀ ਦੀ ਵਿਕਰੀ ਤੇ ਟੈਕਸ ਦੇ ਨਾਲ ਗਾਹਕਾਂ ਨੂੰ ਇੱਕ ਵੱਖਰਾ ਬਿਲ ਦੇਣਾ ਪਵੇਗਾ। "ਕੁੱਲ ਖਰਚੇ" ਦਾ ਮਤਲਬ ਹੈ ਮੁਰੰਮਤ ਕਰਨ ਲਈ ਤਿਆਰ ਕੀਤੇ ਗਏ ਜਾਂ ਖਪਤ ਕੀਤੇ ਗਏ ਪੁਰਜ਼ਿਆਂ ਅਤੇ ਸਮੱਗਰੀ ਦੇ ਰੀਟੇਲ ਕੀਮਤ ਦੀ ਕੁੱਲ ਰਕਮ, ਇੰਸਟਾਲੇਸ਼ਨ ਲਈ ਖਰਚੇ, ਅਤੇ ਮੁਰੰਮਤ ਦੀ ਲੇਬਰ ਜਾਂ ਮੁਰੰਮਤ ਕਰਨ ਵਿੱਚ ਕੀਤੀਆਂ ਗਈਆਂ ਹੋਰ ਸੇਵਾਵਾਂ ਦੇ ਖਰਚੇ, ਜਿਸ ਵਿੱਚ ਪਲਾਂਟ ਦੇ ਅੰਦਰ ਜਾਂ ਉਸ ਟਿਕਾਣੇ ਤੇ ਜਾਂ ਕੇ ਹੈਂਡਲਿੰਗ, ਅਸੈਂਬਲੀ ਅਤੇ ਮੁੜ-ਅਸੈਂਬਲੀ ਦੇ ਖਰਚੇ ਸ਼ਾਮਲ ਹਨ। ਇਸ ਵਿੱਚ ਪਿਕ-ਅੱਪ ਜਾਂ ਡਿਲੀਵਰੀ ਖਰਚੇ ਸ਼ਾਮਲ ਨਹੀਂ ਹਨ।

ਇੱਕ ਖਪਤਕਾਰ ਦੇ ਤੌਰ ਤੇ
ਜੇ ਮੁਰੰਮਤ ਦੇ ਕੰਮ ਦੇ ਸਬੰਧ ਵਿੱਚ ਤਿਆਰ ਕੀਤੇ ਗਏ ਪੁਰਜ਼ਿਆਂ ਅਤੇ ਸਮੱਗਰੀਆਂ ਦੀ ਰੀਟੇਲ ਕੀਮਤ ਕੁੱਲ ਖਰਚੇ ਦਾ ਦਸ ਪ੍ਰਤੀਸ਼ਤ ਜਾਂ ਘੱਟ ਹੈ ਅਤੇ ਜੇਕਰ ਅਜਿਹੀ ਸੰਪਤੀ ਲਈ ਕੋਈ ਵੱਖਰਾ ਖਰਚਾ ਨਹੀਂ ਲਿਆ ਜਾਂਦਾ ਹੈ, ਮੁਰੰਮਤ ਕਰਨ ਵਾਲਾ ਵਿਅਕਤੀ ਸੰਪਤੀ ਦਾ ਖਪਤਕਾਰ ਹੈ, ਅਤੇ ਮੁਰੰਮਤ ਕਰਨ ਵਾਲੇ ਵਿਅਕਤੀ ਨੂੰ ਸੰਪਤੀ ਦੀ ਵਿਕਰੀ ਤੇ ਟੈਕਸ ਲਾਗੂ ਹੁੰਦਾ ਹੈ।

ਖਪਤਕਾਰ ਦੇ ਤੌਰ ਤੇ, ਪੁਰਜੇ ਜਾਂ ਸਮੱਗਰੀ ਖਰੀਦਦੇ ਵੇਲੇ, ਆਪਣੇ ਸਪਲਾਇਰ ਨੂੰ ਮੁੜ ਵਿਕਰੀ ਪ੍ਰਮਾਣ-ਪੱਤਰ ਪ੍ਰਦਾਨ ਨਾ ਕਰੋ। ਸਪਲਾਇਰ ਨੂੰ ਤੁਹਾਡੀ ਖਰੀਦ 'ਤੇ ਵਿਕਰੀ ਟੈਕਸ ਇਕੱਠਾ ਕਰਨਾ ਚਾਹੀਦਾ ਹੈ। ਜੇਕਰ ਵਸਤੂਆਂ ਕਿਸੇ ਸੂਬੇ ਤੋਂ ਬਾਹਰਲੇ ਰਿਟੇਲਰ ਤੋਂ ਖਰੀਦੀਆਂ ਜਾਂਦੀਆਂ ਹਨ ਜੋ California ਵਰਤੋਂ ਟੈਕਸ ਨਹੀਂ ਲੈਂਦਾ ਹੈ, ਜਾਂ ਜੇਕਰ ਤੁਸੀਂ ਵਸਤੂਆਂ ਨੂੰ ਮੁੜ-ਵੇਚਣ ਲਈ, ਟੈਕਸ ਤੋਂ ਬਿਨਾਂ ਖਰੀਦਿਆ ਹੈ ਅਤੇ ਫਿਰ ਮੁਰੰਮਤ ਦੇ ਕੰਮ ਲਈ ਵਸਤੂਆਂ ਦੀ ਵਰਤੋਂ ਕੀਤੀ ਹੈ, ਤਾਂ ਖਰੀਦਦਾਰੀ ਦੀ ਲਾਗਤ ਦੀ ਸੂਚਨਾ ਵਰਤੋਂ ਟੈਕਸ ਦੇ ਅਧੀਨ ਖਰੀਦਦਾਰੀ ਦੇ ਅਧੀਨ ਤੁਹਾਡੀ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ ਤੇ ਦੱਸੀ ਜਾਣੀ ਚਾਹੀਦੀ ਹੈ।

ਇੰਸਟਾਲੇਸ਼ਨ। ਵਿਕਰੀ ਟੈਕਸ ਆਮ ਤੌਰ ਤੇ ਇੰਸਟਾਲੇਸ਼ਨ ਲੇਬਰ ਦੇ ਖਰਚਿਆਂ ਤੇ ਲਾਗੂ ਨਹੀਂ ਹੁੰਦਾ ਹੈ। ਉਦਾਹਰਨ ਲਈ, ਪੁਰਾਣੀ ਕਾਰ ਵਿੱਚ ਕਾਰ ਸਟੀਰੀਓ ਨੂੰ ਇੰਸਟਾਲ ਕਰਨ ਲਈ ਤੁਹਾਡੇ ਵੱਖ-ਵੱਖ ਖਰਚਿਆਂ ਤੇ ਟੈਕਸ ਲਾਗੂ ਨਹੀਂ ਹੋਵੇਗਾ। ਕਿਰਪਾ ਕਰਕੇ ਧਿਆਨ ਦਿਓ ਕਿ ਸਾਈਟ ਤੇ ਗੈਰ-ਟੈਕਸਯੋਗ ਇੰਸਟਾਲੇਸ਼ਨ ਅਤੇ ਟੈਕਸਯੋਗ ਨਿਰਮਾਣ ਦੇ ਵਿੱਚਕਾਰ ਫਰਕ ਦੱਸਣਾ ਮੁਸ਼ਕਲ ਹੋ ਸਕਦਾ ਹੈ। ਨਿਰਮਾਣ ਲੇਬਰ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਟੈਕਸਯੋਗ ਲੇਬਰ ਦੇਖੋ।

ਵਾਧੂ ਜਾਣਕਾਰੀ

ਲੇਬਰ ਲਈ ਤੁਹਾਡੇ ਆਪਣੇ ਖਰਚਿਆਂ ਤੇ ਟੈਕਸ ਕਿਵੇਂ ਲਾਗੂ ਹੁੰਦਾ ਹੈ, ਇਹ ਜਾਣਨ ਵਿੱਚ ਤੁਹਾਡੀ ਮਦਦ ਕਰਨ ਲਈ, ਤੁਸੀਂ ਹੇਠਾਂ ਦਿੱਤੇ ਨਿਯਮਾਂ ਵਿੱਚੋਂ ਇੱਕ ਜਾਂ ਸਾਡੇ ਉਦਯੋਗ-ਵਿਸ਼ੇਸ਼ ਪ੍ਰਕਾਸ਼ਨਾਂ ਵਿੱਚੋਂ ਇੱਕ ਨੂੰ ਲੈ ਸਕਦੇ ਹੋ। ਤੁਸੀਂ ਪ੍ਰਕਾਸ਼ਨਾਂ ਅਤੇ ਨਿਯਮਾਂ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ, ਜਾਂ ਉਹਨਾਂ ਨੂੰ ਸਾਡੇ ਗਾਹਕ ਸੇਵਾ ਕੇਂਦਰ ਤੋਂ 1-800-400-7115 (TTY:711) ਤੇ ਕਾਲ ਕਰਕੇ ਆਰਡਰ ਕਰ ਸਕਦੇ ਹੋ।

ਪ੍ਰਕਾਸ਼ਨ

ਨਿਯਮ