
ਪ੍ਰਕਾਸ਼ਨ 108-PI, ਲੇਬਰ ਦੇ ਖਰਚੇ
ਵਾਧੂ ਜਾਣਕਾਰ
ਵਾਧੂ ਜਾਣਕਾਰੀ ਜਾਂ ਸਹਾਇਤਾ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਸਰੋਤਾਂ ਦਾ ਲਾਭ ਉਠਾਓ।
ਗਾਹਕ ਸੇਵਾ ਕੇਂਦਰ
1-800-400-7115 (TTY:711)
ਗਾਹਕ ਸੇਵਾ ਪ੍ਰਤੀਨਿਧੀ ਰਾਜ ਦੀਆਂ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪ੍ਰਸ਼ਾਂਤ ਸਮਾਂ) ਤੱਕ ਉਪਲਬਧ ਹੁੰਦੇ ਹਨ। ਅੰਗਰੇਜ਼ੀ ਤੋਂ ਇਲਾਵਾ, ਹੋਰ ਭਾਸ਼ਾਵਾਂ ਵਿੱਚ ਸਹਾਇਤਾ ਉਪਲਬਧ ਹੈ।
ਦਫ਼ਤਰ
ਕਿਰਪਾ ਕਰਕੇ ਸਾਡੇ ਦਫ਼ਤਰ ਸਥਾਨਾਂ ਦੀ ਇੱਕ ਪੂਰੀ ਸੂਚੀ ਲਈ ਦਫਤਰ ਸਥਾਨ ਅਤੇ ਪਤੇ ਤੇ ਜਾਓ।
ਤੁਸੀਂ ਕਨੂੰਨ ਅਤੇ ਨੀਤੀ-ਸਬੰਧੀ ਵਾਧੂ ਜਾਣਕਾਰੀ ਕਾਰੋਬਾਰੀ ਟੈਕਸ ਕਾਨੂੰਨ ਗਾਈਡ) ਅਤੇ ਗਾਈਡਲਾਈਨਾਂ/ਮੈਨੁਅਲਸ – ਵਿਕਰੀ ਅਤੇ ਵਰਤੋਂ ਟੈਕਸ ਅਤੇ ਵਿਸ਼ੇਸ਼ ਟੈਕਸ ਅਤੇ ਫੀਸਾਂ ਤੇ ਪ੍ਰਾਪਤ ਕਰ ਸਕਦੇ ਹੋ, ਜੋ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗੀ ਕਿ ਕਨੂੰਨ ਤੁਹਾਡੇ ਕਾਰੋਬਾਰ ਤੇ ਕਿਵੇਂ ਲਾਗੂ ਹੁੰਦਾ ਹੈ।
ਤੁਸੀਂ ਵਿਕਰੇਤਾ ਦੇ ਪਰਮਿਟ ਨੰਬਰ ਵੀ ਪ੍ਰਮਾਣਿਤ ਕਰ ਸਕਦੇ ਹੋ (ਪਰਮਿਟ, ਲਾਇਸੈਂਸ, ਜਾਂ ਖਾਤਾ ਪ੍ਰਮਾਣਿਤ ਕਰੋਦੇਖੋ)।
ਪ੍ਰਕਾਸ਼ਨਾਂ ਦੇ ਕਈ ਸੰਸਕਰਨ ਉਪਲਬਧ ਹਨ (ਫਾਰਮ ਅਤੇ ਪ੍ਰਕਾਸ਼ਨ ਦੇਖੋ)।
ਇੱਕ ਹੋਰ ਵਧੀਆ ਸਰੋਤ—ਖਾਸ ਤੌਰ 'ਤੇ ਕਾਰੋਬਾਰ ਸ਼ੁਰੂ ਕਰਨ ਲਈ— 'ਤੇ ਕੈਲੀਫੋਰਨੀਆ ਟੈਕਸ ਸੇਵਾ ਕੇਂਦਰ ਹੈ ।
ਟੈਕਸ ਜਾਣਕਾਰੀ ਬੁਲੇਟਿਨ
ਤਿਮਾਹੀ ਟੈਕਸ ਜਾਣਕਾਰੀ ਬੁਲੇਟਿਨ (TIB) ਵਿੱਚ ਵਿਸ਼ੇਸ਼ ਕਿਸਮ ਦੇ ਲੈਣ-ਦੇਣਾਂ ਲਈ ਕਾਨੂੰਨ ਦੀ ਵਰਤੋਂ ਬਾਰੇ ਲੇਖ, ਨਵੇਂ ਅਤੇ ਸੰਸ਼ੋਧਿਤ ਪ੍ਰਕਾਸ਼ਨਾਂ ਬਾਰੇ ਘੋਸ਼ਣਾਵਾਂ, ਅਤੇ ਦਿਲਚਸਪੀ ਦੇ ਹੋਰ ਲੇਖ ਸ਼ਾਮਲ ਹਨ। ਸਾਡੀ CDTFA ਅੱਪਡੇਟ ਈਮੇਲ ਸੂਚੀ ਲਈ ਸਾਈਨ ਅੱਪ ਕਰੋ ਅਤੇ ਸਾਡੀ ਵੈੱਬਸਾਈਟ 'ਤੇ TIB ਦੇ ਨਵੀਨਤਮ ਮੁੱਦੇ ਪੋਸਟ ਕੀਤੇ ਜਾਣ 'ਤੇ ਸੂਚਨਾ ਪ੍ਰਾਪਤ ਕਰੋ।
ਮੁਫ਼ਤ ਕਲਾਸਾਂ ਅਤੇ ਸੈਮੀਨਾਰ
ਅਸੀਂ ਇਸ ਬਾਰੇ ਇੱਕ ਟਿਊਟੋਰੀਅਲ ਸਮੇਤ ਕਿ ਤੁਹਾਡੇ ਟੈਕਸ ਰਿਟਰਨ ਕਿਵੇਂ ਫਾਈਲ ਕਰਨੇ ਹਨ, ਮੁਫ਼ਤ ਔਨਲਾਈਨ ਬੁਨਿਆਤੀ ਵਿਕਰੀ ਅਤੇ ਵਰਤੋਂ ਟੈਕਸ ਕਲਾਸਾਂ ਪੇਸ਼ ਕਰਦੇ ਹਾਂ। ਕੁਝ ਕਲਾਸਾਂ ਕਈ ਭਾਸ਼ਾਵਾਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਹਨ।
ਲਿਖਤੀ ਟੈਕਸ ਸਲਾਹ
ਤੁਹਾਡੀ ਸੁਰੱਖਿਆ ਲਈ, ਲਿਖਤੀ ਰੂਪ ਵਿੱਚ ਟੈਕਸ ਸਲਾਹ ਲੈਣਾ ਸਭ ਤੋਂ ਵਧੀਆ ਹੈ। ਅਸੀਂ ਇਹ ਨਿਰਧਾਰਿਤ ਕਰਦੇ ਹਾਂ ਕਿ ਅਸੀਂ ਤੁਹਾਨੂੰ ਲੈਣ-ਦੇਣ ਦੇ ਸੰਬੰਧ ਵਿੱਚ ਗਲਤ ਲਿਖਤੀ ਸਲਾਹ ਦਿੱਤੀ ਹੈ ਅਤੇ ਤੁਹਾਨੂੰ ਟੈਕਸ ਦੀ ਉਚਿੱਤ ਰਕਮ ਦਾ ਭੁਗਤਾਨ ਕਰਨ ਵਿੱਚ ਅਸਫ਼ਲ ਰਹਿਣ 'ਤੇ ਉਸ ਸਲਾਹ 'ਤੇ ਵਾਜਬ ਤੌਰ 'ਤੇ ਭਰੋਸਾ ਕੀਤਾ ਹੈ, ਤਾਂ ਤੁਹਾਨੂੰ ਲੈਣ-ਦੇਣ 'ਤੇ ਲੱਗਣ ਵਾਲੇ ਟੈਕਸ, ਜੁਰਮਾਨੇ ਜਾਂ ਵਿਆਜ ਦੇ ਸ਼ੁਲਕ ਵਿੱਚ ਰਾਹਤ ਮਿਲ ਸਕਦੀ ਹੈ। ਇਸ ਰਾਹਤ ਨੂੰ ਲਾਗੂ ਕਰਨ ਲਈ, ਸਲਾਹ ਲਈ ਬੇਨਤੀ ਲਿਖਤੀ ਰੂਪ ਵਿੱਚ ਹੋਣੀ ਚਾਹੀਦੀ ਹੈ, ਉਸ ਟੈਕਸਦਾਤਾ ਦੀ ਪਛਾਣ ਕਰਨੀ ਚਾਹੀਦੀ ਹੈ, ਜਿਸ 'ਤੇ ਸਲਾਹ ਲਾਗੂ ਹੁੰਦੀ ਹੈ, ਅਤੇ ਲੈਣ-ਦੇਣ ਦੇ ਤੱਥਾਂ ਅਤੇ ਹਾਲਾਤਾਂ ਦਾ ਪੂਰੀ ਤਰ੍ਹਾਂ ਵਰਣਨ ਕਰਨਾ ਚਾਹੀਦਾ ਹੈ।
ਆਮ ਟੈਕਸ ਅਤੇ ਫੀਸ ਦੀ ਜਾਣਕਾਰੀ ਬਾਰੇ ਲਿਖਤੀ ਸਲਾਹ ਲਈ, ਕਿਰਪਾ ਕਰਕੇ ਆਪਣੀ ਬੇਨਤੀ ਨੂੰ ਈਮੇਲ ਕਰਨ ਲਈ ਸਾਡੇ General, Non-Confidential Tax Questions Form (ਸਧਾਰਨ, ਗੈਰ-ਗੁਪਤ ਟੈਕਸ ਸਵਾਲ ਫਾਰਮ) 'ਤੇ ਜਾਓ।
ਤੁਸੀਂ ਆਪਣੀ ਬੇਨਤੀ ਪੱਤਰ ਵਿੱਚ ਵੀ ਭੇਜ ਸਕਦੇ ਹੋ। ਸਧਾਰਨ ਵਿਕਰੀ ਅਤੇ ਵਰਤੋਂ ਟੈਕਸ ਸਬੰਧੀ ਜਾਣਕਾਰੀ ਲਈ, California ਲੱਕੜ ਦੇ ਉਤਪਾਦਾਂ ਦਾ ਮੁਲਾਂਕਣ ਜਾਂ ਪ੍ਰੀਪੇਡ ਮੋਬਾਈਲ ਟੈਲੀਫੋਨੀ ਸਰਵਿਸਿਜ਼ (MTS) ਸਰਚਾਰਜ ਸਮੇਤ, ਆਪਣੀ ਬੇਨਤੀ ਇੱਥੇ ਭੇਜੋ:
Audit and Information Section (ਔਡਿਟ ਅਤੇ ਜਾਣਕਾਰੀ ਸੈਕਸ਼ਨ), MIC:44California Department of Tax and Fee Administration (California ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ, CDTFA)
PO Box 942879
Sacramento, CA 94279-0044
ਹੋਰ ਸਾਰੇ ਖਾਸ ਟੈਕਸ ਅਤੇ ਫੀਸ ਪ੍ਰੋਗਰਾਮਾਂ ਬਾਰੇ ਲਿਖਤੀ ਸਲਾਹ ਲਈ, ਆਪਣੀ ਬੇਨਤੀ ਇੱਥੇ ਭੇਜੋ:
Program Administration Branch (ਪ੍ਰੋਗਰਾਮ ਪ੍ਰਸ਼ਾਸਕੀ ਸ਼ਾਖਾ) MIC:31California Department of Tax and Fee Administration (CDTFA)
PO Box 942879
Sacramento, CA 94279-0031
ਟੈਕਸਪੇਅਰਜ਼' ਰਾਈਟਸ ਐਡਵੋਕੇਟ
ਜੇਕਰ ਤੁਸੀਂ ਇੱਕ ਟੈਕਸਦਾਤਾ ਵਜੋਂ ਆਪਣੇ ਅਧਿਕਾਰਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਜਾਂ ਜੇਕਰ ਤੁਸੀਂ ਆਮ ਚੈਨਲਾਂ (ਉਦਾਹਰਨ ਲਈ, ਸੁਪਰਵਾਈਜ਼ਰ ਨਾਲ ਗੱਲ ਕਰਕੇ) ਕਿਸੇ ਸਮੱਸਿਆ ਨੂੰ ਹੱਲ ਕਰਨ ਦੇ ਯੋਗ ਨਹੀਂ ਹੋ, ਤਾਂ ਪ੍ਰਕਾਸ਼ਨ 70, Understanding Your Rights as a California Taxpayer (ਕੈਲੀਫੋਰਨੀਆ ਟੈਕਸਦਾਤਾ ਵਜੋਂ ਆਪਣੇ ਅਧਿਕਾਰਾਂ ਨੂੰ ਸਮਝਣਾ) ਨੂੰ ਦੇਖੋ, ਜਾਂ 1-888-324-2798 'ਤੇ ਮਦਦ ਲਈ ਟੈਕਸਪੇਅਰਜ਼ ਰਾਈਟਸ ਐਡਵੋਕੇਟ ਦਫ਼ਤਰ ਨਾਲ ਸੰਪਰਕ ਕਰੋ। ਉਨ੍ਹਾਂ ਦਾ ਫੈਕਸ ਨੰਬਰ 1-916-323-3319 ਹੈ।
ਜੇਕਰ ਤੁਸੀਂ ਚਾਹੋ, ਤਾਂ ਪੱਤਰ ਲਿਖ ਸਕਦੇ ਹੋ:
Taxpayers' Rights Advocate (ਟੈਕਸਪੇਅਰਜ਼ ਰਾਈਟਸ ਐਡਵੋਕੇਟ), MIC:70California Department of Tax and Fee Administration (CDTFA)
PO Box 942879
Sacramento, CA 94279-0070
ਪ੍ਰਕਾਸ਼ਨ
- ਪ੍ਰਕਾਸ਼ਨ 9, ਉਸਾਰੀ ਅਤੇ ਇਮਾਰਤ ਦੇ ਠੇਕੇਦਾਰ
- ਪ੍ਰਕਾਸ਼ਨ 25, ਆਟੋ ਰਿਪੇਅਰ ਗੈਰੇਜ ਅਤੇ ਸਰਵਿਸ ਸਟੇਸ਼ਨ
- ਪ੍ਰਕਾਸ਼ਨ 34, ਮੋਟਰ ਵਾਹਨ ਡੀਲਰ
- ਪ੍ਰਕਾਸ਼ਨ 35, ਇੰਟੀਰਿਅਰ ਡਿਜ਼ਾਈਨਰ ਅਤੇ ਡੈਕੋਰੇਟਰ
- ਪ੍ਰਕਾਸ਼ਨ 37, ਗ੍ਰਾਫਿਕ ਡਿਜ਼ਾਈਨ, ਪ੍ਰਿੰਟਿੰਗ ਅਤੇ ਪਬਲਿਸ਼ਿੰਗ
- ਪ੍ਰਕਾਸ਼ਨ 62, ਮੁਰੰਮਤ ਕਰ ਵਾਲੇ
- ਪ੍ਰਕਾਸ਼ਨ 125, ਡ੍ਰਾਈ ਕਲੀਨਰ
ਨਿਯਮ
- ਨਿਯਮਾਵਲੀ 1506, ਫੁਟਕਲ ਸੇਵਾ ਉਦਯੋਗ
- ਨਿਯਮਾਵਲੀ 1521, ਉਸਾਰੀ ਦੇ ਠੇਕੇਦਾਰ
- ਨਿਯਮਾਵਲੀ 1524, ਨਿੱਜੀ ਸੰਪਤੀ ਦੇ ਨਿਰਮਾਤਾ
- ਨਿਯਮਾਵਲੀ 1526, ਖਪਤਕਾਰਾਂ ਦੁਆਰਾ ਬਣਾਈ ਗਈ ਸੰਪਤੀ ਦਾ ਉਤਪਾਦਨ, ਨਿਰਮਾਣ ਅਤੇ ਪ੍ਰੋਸੈਸਿੰਗ—ਆਮ ਨਿਯਮ
- ਨਿਯਮਾਵਲੀ 1546, ਆਮ ਤੌਰ ਤੇ ਇੰਸਟਾਲ ਕਰਨਾ, ਮੁਰੰਮਤ ਕਰਨਾ, ਠੀਕ ਕਰਨਾ
- ਨਿਯਮਾਵਲੀ 1548, ਟਾਇਰ ਦੀ ਰੀਟਰੇਡਿੰਗ ਅਤੇ ਰੀਕੈਪ ਕਰਨਾ
- ਨਿਯਮਾਵਲੀ 1549, ਫਰ ਮੁਰੰਮਤ ਕਰਨ ਵਾਲੇ, ਆਲਟਰ ਕਰਨ ਵਾਲੇ, ਅਤੇ ਰੀਮੋਡਲ ਕਰਨ ਵਾਲੇ
- ਨਿਯਮਾਵਲੀ 1550, ਰੀਅੱਪਹੋਲਟਰ
- ਨਿਯਮਾਵਲੀ 1551, ਮੁੜ ਪੈਂਟ ਕਰਨਾ ਅਤੇ ਮੁੜਫਿਨਿਸ਼ਿੰਗ ਕਰਨਾ
- ਨਿਯਮਾਵਲੀ 1553, ਫੁਟਕਲ ਮੁਰੰਮਤ ਦੇ ਕੰਮ
ਸੰਸ਼ੋਧਨ ਸਤੰਬਰ 2018