ਪ੍ਰਾਪਤ ਕੀਤੇ ਪੱਤਰ ਜਾਂ ਨੋਟਿਸ
ਕੀ ਤੁਹਾਨੂੰ ਕੋਈ ਪੱਤਰ ਜਾਂ ਨੋਟਿਸ ਮਿਲਿਆ ਹੈ? ਵਧੇਰੀ ਜਾਣਕਾਰੀ ਲਈ ਹੇਠਾਂ ਦਿੱਤੇ ਪੱਤਰ ਜਾਂ ਨੋਟਿਸ ਨੂੰ ਚੁਣੋ ਜੋ ਤੁਹਾਨੂੰ ਪ੍ਰਾਪਤ ਹੋਇਆ ਹੈ।
ਜੇ ਤੁਹਾਨੂੰ ਪ੍ਰਾਪਤ ਹੋਏ ਪੱਤਰ ਵਿੱਚ ਕੋਈ ਸਿਰਲੇਖ ਨਹੀਂ ਹੈ, ਤਾਂ ਤੁਸੀਂ ਕਿਵੇਂ ਨਿਰਧਾਰਿਤ ਕਰਦੇ ਹੋ ਕਿ ਇਹ ਕਿਸ ਕਿਸਮ ਦਾ ਪੱਤਰ ਹੈ?
- ਪੱਤਰ ਦੇ ਹੇਠਲੇ ਖੱਬੇ ਪਾਸੇ ਪੱਤਰ ਦੀ ਕਿਸਮ ਲਈ CDTFA-#### ਨੰਬਰ ਹੋਵੇਗਾ।
- ਉਦਾਹਰਨ: CDTFA-1210-DET REV. 2 (9-20)
Customs Pre-Notification Letter (CDTFA-400-USC) (ਕਸਟਮਜ਼ ਪ੍ਰੀ-ਨੋਟੀਫਿਕੇਸ਼ਨ ਪੱਤਰ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਸਾਨੂੰ ਸੰਯੁਕਤ ਰਾਜ ਕਸਟਮਜ਼ ਅਤੇ ਬਾਰਡਰ ਸੁਰੱਖਿਆ (Customs and Border Protection, CBP) ਤੋਂ ਜਾਣਕਾਰੀ ਮਿਲੀ ਹੈ ਕਿ ਤੁਸੀਂ ਪਿਛਲੇ ਕੈਲੰਡਰ ਸਾਲ ਦੌਰਾਨ California ਵਿੱਚ ਭੰਡਾਰਨ, ਵਰਤੋਂ, ਜਾਂ ਹੋਰ ਖਪਤ ਲਈ ਵਸਤੂਆਂ ਦਾ ਆਯਾਤ ਕੀਤਾ ਹੈ ਜਿਸ ਲਈ ਤੁਹਾਨੂੰ ਵਰਤੋਂ ਟੈਕਸ ਦੇਣ ਦੀ ਲੋੜ ਹੋ ਸਕਦੀ ਹੈ।
ਆਮ ਤੌਰ 'ਤੇ, ਜੇ ਤੁਸੀਂ California ਵਿੱਚ ਭੌਤਿਕ ਵਸਤੂਆਂ ਖਰੀਦਦੇ ਹੋ ਤਾਂ ਵਿਕਰੀ ਟੈਕਸ ਲਾਗੂ ਹੋਵੇਗਾ, ਪਰ ਜਦੋਂ ਤੁਸੀਂ ਰਾਜ ਤੋਂ ਬਾਹਰ ਸਥਿਤ ਕਾਰੋਬਾਰ ਤੋਂ ਬਿਨਾਂ ਟੈਕਸ ਦੇ ਇੱਕ ਸਮਾਨ ਖਰੀਦ ਕਰਦੇ ਹੋ ਤਾਂ ਵਰਤੋਂ ਟੈਕਸ ਲਾਗੂ ਹੁੰਦਾ ਹੈ। ਇਹਨਾਂ ਖਰੀਦਾਂ ਲਈ, ਤੁਹਾਨੂੰ ਵਰਤੋਂ ਟੈਕਸ ਵੱਖਰੇ ਤੌਰ 'ਤੇ ਭੁਗਤਾਨ ਕਰਨ ਦੀ ਲੋੜ ਹੈ।
ਵਰਤੋਂ ਟੈਕਸ ਖਰੀਦ ਕੀਤੇ ਸਾਲ ਤੋਂ ਬਾਅਦ 15 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਦੇਣਯੋਗ ਹੈ।
ਮੈਨੂੰ ਕੀ ਕਰਨ ਦੀ ਲੋੜ ਹੈ?
ਇਸ ਪੱਤਰ ਦਾ ਆਨਲਾਈਨ ਜਵਾਬ ਦੇਣ ਅਤੇ ਆਯਾਤ ਕੀਤੀਆਂ ਵਸਤੂਆਂ ਨੂੰ ਵੇਖਣ ਲਈ, ਸਾਡੇ ਆਨਲਾਈਨ ਸੇਵਾਵਾਂ ਵੈੱਬਪੇਜ 'ਤੇ ਜਾਓ।
ਸੀਮਿਤ ਪਹੁੰਚ ਕਾਰਜਾਂ ਹੇਠ ਪੱਤਰ/ਪੁੱਛਗਿੱਛ ਦਾ ਜਵਾਬ ਦਿਓ ਲਿੰਕ 'ਤੇ ਕਲਿੱਕ ਕਰੋ ਅਤੇ ਅੱਗੇ ਵਧਣ ਲਈ ਪੱਤਰ ਦੇ ਸਿਖਰ 'ਤੇ ਦਿੱਤੇ ਗਏ ਪੱਤਰ ID ਅਤੇ ਮਿਤੀ ਦਰਜ਼ ਕਰੋ।
ਵਾਧੂ ਸਰੋਤ
Customs Statement of Proposed Liability (CDTFA-537) (ਕਸਟਮਜ਼ ਪੱਖੋਂ ਪ੍ਰਸਤਾਵਿਤ ਜ਼ਿੰਮੇਵਾਰੀ ਦਾ ਬਿਆਨ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਸਾਨੂੰ ਸੰਯੁਕਤ ਰਾਜ ਕਸਟਮਜ਼ ਅਤੇ ਬਾਰਡਰ ਸੁਰੱਖਿਆ (Customs and Border Protection, CBP) ਤੋਂ ਜਾਣਕਾਰੀ ਮਿਲੀ ਹੈ ਕਿ ਤੁਸੀਂ ਪਿਛਲੇ ਕੈਲੰਡਰ ਸਾਲ ਦੌਰਾਨ California ਵਿੱਚ ਭੰਡਾਰਨ, ਵਰਤੋਂ, ਜਾਂ ਹੋਰ ਖਪਤ ਲਈ ਵਸਤੂਆਂ ਦਾ ਆਯਾਤ ਕੀਤਾ ਹੈ। ਇਸ ਪੱਤਰ ਵਿੱਚ ਦਰਸ਼ਾਈ ਗਈ ਰਕਮ ਤੇ ਪਛਾਣੇ ਗਏ ਸਾਲ ਲਈ ਆਯਾਤ ਦੇ ਘੋਸ਼ਿਤ ਮੁੱਲ 'ਤੇ ਦੇਣਯੋਗ ਟੈਕਸ ਹੈ।
ਆਮ ਤੌਰ 'ਤੇ, ਜੇ ਤੁਸੀਂ California ਵਿੱਚ ਭੌਤਿਕ ਵਸਤੂਆਂ ਖਰੀਦਦੇ ਹੋ ਤਾਂ ਵਿਕਰੀ ਟੈਕਸ ਲਾਗੂ ਹੋਵੇਗਾ, ਪਰ ਜਦੋਂ ਤੁਸੀਂ ਰਾਜ ਤੋਂ ਬਾਹਰ ਸਥਿਤ ਕਾਰੋਬਾਰ ਤੋਂ ਬਿਨਾਂ ਟੈਕਸ ਦੇ ਇੱਕ ਸਮਾਨ ਖਰੀਦ ਕਰਦੇ ਹੋ ਤਾਂ ਵਰਤੋਂ ਟੈਕਸ ਲਾਗੂ ਹੁੰਦਾ ਹੈ। ਇਹਨਾਂ ਖਰੀਦਾਂ ਲਈ, ਤੁਹਾਨੂੰ ਵਰਤੋਂ ਟੈਕਸ ਵੱਖਰੇ ਤੌਰ 'ਤੇ ਭੁਗਤਾਨ ਕਰਨ ਦੀ ਲੋੜ ਹੈ। ਵਰਤੋਂ ਟੈਕਸ ਖਰੀਦ ਕੀਤੇ ਸਾਲ ਤੋਂ ਬਾਅਦ 15 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਦੇਣਯੋਗ ਹੈ।
ਮੈਨੂੰ ਕੀ ਕਰਨ ਦੀ ਲੋੜ ਹੈ?
- ਸਾਡੇ ਆਨਲਾਈਨ ਸੇਵਾਵਾਂ ਵੈੱਬਪੇਜ 'ਤੇ ਜਾਓ। ਸੀਮਿਤ ਪਹੁੰਚ ਕਾਰਜਾਂ ਹੇਠ ਪੱਤਰ/ਪੁੱਛਗਿੱਛ ਦਾ ਜਵਾਬ ਦਿਓ ਲਿੰਕ 'ਤੇ ਕਲਿੱਕ ਕਰੋ ਅਤੇ ਅੱਗੇ ਵਧਣ ਲਈ ਇਸ ਪੱਤਰ ਦੇ ਸਿਖਰ 'ਤੇ ਦਿੱਤੇ ਗਏ ਪੱਤਰ ID ਅਤੇ ਮਿਤੀ ਦੀ ਵਰਤੋਂ ਕਰੋ। ਉੱਥੇ ਤੁਸੀਂ ਆਯਾਤ ਜਾਣਕਾਰੀ ਵੇਖ ਸਕੋਗੇ।
ਜੇ ਮੈਂ ਬਕਾਇਆ ਰਕਮ ਨਾਲ ਅਸਹਿਮਤ ਹਾਂ ਤਾਂ ਕੀ ਹੋਵੇਗਾ?
ਜੇ ਤੁਹਾਨੂੰ ਲੱਗਦਾ ਹੈ ਕਿ ਵਰਤੋਂ ਟੈਕਸ ਬਕਾਇਆ ਨਹੀਂ ਹੈ, ਤਾਂ ਵੀ ਤੁਹਾਨੂੰ ਰਿਟਰਨ ਦਾਇਰ ਕਰਨ, ਛੋਟ ਦਾ ਦਾਅਵਾ ਕਰਨ, ਅਤੇ ਆਪਣੇ ਸਹਾਇਕ ਦਸਤਾਵੇਜ਼ਾਂ ਦੀਆਂ ਕਾਪੀਆਂ ਅਪਲੋਡ ਕਰਨ ਦੀ ਲੋੜ ਹੋਵੇਗੀ। ਜੇ ਪੱਤਰ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਰਿਟਰਨ ਜਾਂ ਭੁਗਤਾਨ ਪ੍ਰਾਪਤ ਨਹੀਂ ਹੁੰਦਾ, ਤਾਂ ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਦੇ ਧਾਰਾ 6481 ਦੁਆਰਾ ਅਧਿਕਾਰਤ ਕੀਤੇ ਅਨੁਸਾਰ ਤੁਹਾਨੂੰ ਇੱਕ ਨਿਰਧਾਰਨ ਦਾ ਨੋਟਿਸ (ਬਿਲਿੰਗ) ਜਾਰੀ ਕੀਤਾ ਜਾ ਸਕਦਾ ਹੈ।
ਵਾਧੂ ਸਰੋਤ
- Publication 61, Sales and Use Tax: Tax Expenditures (ਪ੍ਰਕਾਸ਼ਨ 61, ਵਿਕਰੀ ਅਤੇ ਵਰਤੋਂ ਟੈਕਸ: ਟੈਕਸ ਖਰਚੇ)
- Publication 110, California Use Tax Basics (ਪ੍ਰਕਾਸ਼ਨ 110, ਕੈਲੀਫੋਰਨੀਆ ਵਰਤੋਂ ਟੈਕਸ ਦੀਆਂ ਮੂਲ ਗੱਲਾਂ)
- Publication 217, Use Tax: Guide Reporting Out-of-State Purchases (ਪ੍ਰਕਾਸ਼ਨ 217, ਵਰਤੋਂ ਟੈਕਸ: ਰਾਜ ਤੋਂ ਬਾਹਰ ਦੀਆਂ ਖਰੀਦਾਂ ਦੀ ਰਿਪੋਰਟਿੰਗ ਲਈ ਗਾਈਡ)
Demand for Immediate Payment (CDTFA-1210-DEM) (ਤੁਰੰਤ ਭੁਗਤਾਨ ਲਈ ਮੰਗ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਤੁਹਾਨੂੰ ਪੂਰਾ ਭੁਗਤਾਨ ਕਰਨਾ ਚਾਹੀਦਾ ਹੈ, ਜਦੋਂ ਤੱਕ ਕਿ ਤੁਸੀਂ ਦਰਸ਼ਾਈਆਂ ਰਕਮਾਂ ਲਈ ਭੁਗਤਾਨ ਯੋਜਨਾ ਵਿੱਚ ਨਹੀਂ ਹੋ। ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਆਨਲਾਈਨ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਜੇਕਰ ਤੁਸੀਂ ਚੈੱਕ ਦੁਆਰਾ ਭੁਗਤਾਨ ਕਰ ਰਹੇ ਹੋ, ਤਾਂ ਕਿਰਪਾ ਕਰਕੇ ਚੈੱਕ 'ਤੇ ਆਪਣਾ ਖਾਤਾ ਨੰਬਰ ਅਤੇ ਪੱਤਰ ID (ਤੁਹਾਡੇ ਪੱਤਰ ਦੇ ਉੱਪਰ ਸੱਜੇ ਪਾਸੇ ਦਿੱਤਾ ਗਿਆ) ਲਿਖੋ ਅਤੇ ਆਪਣੇ ਲਿਫਾਫੇ ਵਿੱਚ ਤੁਹਾਡੇ ਪੱਤਰ ਨਾਲ ਦਿੱਤੇ ਗਏ ਭੁਗਤਾਨ ਵਾਊਚਰ ਨੂੰ ਪਾਓ। ਆਪਣਾ ਚੈੱਕ 'California Department of Tax and Fee Administration' ਦੇ ਨਾਮ 'ਤੇ ਬਣਾਓ ਅਤੇ ਇਸ ਪਤੇ 'ਤੇ ਭੇਜੋ:
California Department of Tax and Fee AdministrationPO Box 942879
Sacramento CA 94279-7072
ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ ਤਾਂ ਕੀ ਹੋਵੇਗਾ?
ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਜਾਂ ਆਪਣੇ ਸਥਾਨਕ ਦਫ਼ਤਰ ਨਾਲ ਸੰਪਰਕ ਕਰਕੇ ਆਨਲਾਈਨ ਭੁਗਤਾਨ ਯੋਜਨਾ ਦੀ ਬੇਨਤੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
Excess Tax Reimbursement Letter (CDTFA-5033) (ਵਾਧੂ ਟੈਕਸ ਮੁੜ-ਅਦਾਇਗੀ ਪੱਤਰ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋ ਰਿਹਾ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਪੱਤਰ 'ਤੇ ਸੂਚੀਬੱਧ ਮਿਆਦ ਲਈ ਦਾਖਲ ਕੀਤੀ ਆਪਣੀ ਰਿਟਰਨ ਦੀ ਸਮੀਖਿਆ ਕਰੋ ਅਤੇ ਤਸਦੀਕ ਕਰੋ ਕਿ ਰਿਪੋਰਟ ਕੀਤੇ ਅੰਕੜੇ ਸਹੀ ਸਨ।
- ਜੇਕਰ ਰਿਟਰਨ ਸਹੀ ਨਹੀਂ ਹੈ, ਕਿਰਪਾ ਕਰਕੇ ਇੱਕ ਸੰਸ਼ੋਧਿਤ ਰਿਟਰਨ ਜਮ੍ਹਾਂ ਕਰੋ।
- ਜੇਕਰ ਰਿਟਰਨ ਦਾਇਰ ਕੀਤੇ ਅਨੁਸਾਰ ਸਹੀ ਹੈ, ਤਾਂ ਤੁਹਾਡੇ ਗਾਹਕਾਂ ਤੋਂ ਟੈਕਸ, ਫੀਸ, ਜਾਂ ਸਰਚਾਰਜ ਦੀ ਕੋਈ ਵੀ ਵਾਧੂ ਵਸੂਲੀ ਤੁਹਾਡੇ ਜਾਂ ਤੁਹਾਡੇ ਕਾਰੋਬਾਰ ਦੁਆਰਾ ਨਹੀਂ ਰੱਖੀ ਜਾ ਸਕਦੀ। ਵਾਧੂ ਇਕੱਠੇ ਕੀਤੇ ਟੈਕਸ ਲਈ ਤੁਸੀਂ ਜਾਂ ਤਾਂ:
- ਵਧੇਰੇ ਇਕੱਠੇ ਕੀਤੇ ਟੈਕਸ, ਫੀਸ, ਜਾਂ ਸਰਚਾਰਜ ਨੂੰ ਉਨ੍ਹਾਂ ਵਿਸ਼ੇਸ਼ ਗਾਹਕ(ਕਾਂ) ਨੂੰ ਵਾਪਸ ਕਰ ਸਕਦੇ ਹੋ ਜਿਨ੍ਹਾਂ ਤੋਂ ਇਹ ਵਧੇਰੇ ਇਕੱਠਾ ਕੀਤਾ ਗਿਆ ਸੀ। ਜੇਕਰ ਤੁਸੀਂ ਇਹ ਵਿਕਲਪ ਚੁਣਦੇ ਹੋ, ਤਾਂ ਤੁਹਾਨੂੰ ਚਾਹੀਦਾ ਹੈ:
- ਆਡਿਟ ਦੇ ਉਦੇਸ਼ਾਂ ਲਈ ਰਿਫੰਡ ਦੇ ਵਿਸਤ੍ਰਿਤ ਰਿਕਾਰਡ ਬਣਾਈ ਰੱਖੋ।
- ਪੱਤਰ ਦੇ ਜਵਾਬ ਵਿੱਚ ਇੱਕ ਲਿਖਤੀ ਵਿਆਖਿਆ ਪ੍ਰਦਾਨ ਕਰੋ ਕਿ ਤੁਸੀਂ ਵਾਧੂ ਟੈਕਸ ਇਕੱਠਾ ਕਰਨ ਦਾ ਹੱਲ ਕਿਵੇਂ ਕਰ ਰਹੇ ਹੋ। ਕਿਰਪਾ ਕਰਕੇ ਆਪਣਾ ਪੱਤਰ ਉਸ ਪਤੇ 'ਤੇ ਭੇਜੋ ਜੋ ਪੱਤਰ ਦੇ ਉੱਪਰ ਖੱਬੇ ਪਾਸੇ ਦਿੱਤਾ ਗਿਆ ਹੈ।
- ਪੱਤਰ 'ਤੇ ਦੱਸੀ ਗਈ ਰਕਮ ਦਾ ਭੁਗਤਾਨ ਕਰੋ। ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਆਨਲਾਈਨ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਜੇਕਰ ਤੁਸੀਂ ਚੈੱਕ ਦੁਆਰਾ ਭੁਗਤਾਨ ਕਰ ਰਹੇ ਹੋ, ਤਾਂ ਕਿਰਪਾ ਕਰਕੇ ਚੈੱਕ 'ਤੇ ਆਪਣਾ ਖਾਤਾ ਨੰਬਰ ਅਤੇ ਪੱਤਰ ID (ਤੁਹਾਡੇ ਪੱਤਰ ਦੇ ਉੱਪਰ ਸੱਜੇ ਪਾਸੇ ਸੂਚੀਬੱਧ) ਲਿਖੋ। ਆਪਣਾ ਚੈੱਕ 'California Department of Tax and Fee Administration' ਦੇ ਨਾਮ 'ਤੇ ਬਣਾਓ ਅਤੇ ਇਸ ਪਤੇ 'ਤੇ ਭੇਜੋ:
California Department of Tax and Fee Administration
PO Box 942879
Sacramento CA 94279-7072
- ਵਧੇਰੇ ਇਕੱਠੇ ਕੀਤੇ ਟੈਕਸ, ਫੀਸ, ਜਾਂ ਸਰਚਾਰਜ ਨੂੰ ਉਨ੍ਹਾਂ ਵਿਸ਼ੇਸ਼ ਗਾਹਕ(ਕਾਂ) ਨੂੰ ਵਾਪਸ ਕਰ ਸਕਦੇ ਹੋ ਜਿਨ੍ਹਾਂ ਤੋਂ ਇਹ ਵਧੇਰੇ ਇਕੱਠਾ ਕੀਤਾ ਗਿਆ ਸੀ। ਜੇਕਰ ਤੁਸੀਂ ਇਹ ਵਿਕਲਪ ਚੁਣਦੇ ਹੋ, ਤਾਂ ਤੁਹਾਨੂੰ ਚਾਹੀਦਾ ਹੈ:
ਜੇਕਰ ਮੇਰੇ ਹੋਰ ਸਵਾਲ ਹੋਵੇ ਤਾਂ ਕੀ ਹੋਵੇਗਾ?
Notice of Cancellation of Permit/License/Account (CDTFA-1293-A) (ਪਰਮਿਟ/ਲਾਇਸੈਂਸ/ਖਾਤੇ ਦੇ ਰੱਦ ਹੋਣ ਦਾ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਜੇਕਰ ਤੁਸੀਂ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਅਜੇ ਵੀ ਸਾਡੇ ਨਾਲ ਪਰਮਿਟ/ਲਾਇਸੈਂਸ/ਖਾਤੇ ਦੀ ਲੋੜ ਹੈ, ਤਾਂ ਆਪਣੇ ਪਰਮਿਟ/ਲਾਇਸੈਂਸ/ਖਾਤੇ ਨੂੰ ਬਹਾਲ ਕਰਨ ਵਿੱਚ ਸਹਾਇਤਾ ਲਈ ਆਪਣੇ ਸਥਾਨਕ ਦਫ਼ਤਰ ਨਾਲ ਸੰਪਰਕ ਕਰੋ।
ਨੋਟ: ਜੇਕਰ ਤੁਸੀਂ ਆਪਣਾ ਕਾਰੋਬਾਰ ਨਹੀਂ ਚਲਾ ਰਹੇ ਹੋ ਅਤੇ ਸਾਰੇ ਰਿਟਰਨ ਅਤੇ ਭੁਗਤਾਨ ਦਾਇਰ ਕਰ ਦਿੱਤੇ ਗਏ ਹਨ, ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ।
Notice of Delinquency (CDTFA-431-XXX) (ਬਕਾਇਆ ਦਾ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
- ਬਕਾਇਆ ਮਿਆਦ(ਦਾਂ) ਲਈ ਰਿਟਰਨ ਦਾਇਰ ਕਰੋ। ਭਾਵੇਂ ਤੁਹਾਡੀ ਉਸ ਮਿਆਦ ਲਈ ਕੋਈ ਵਿਕਰੀ ਨਹੀਂ ਹੋਈ ਹੈ, ਫਿਰ ਵੀ ਤੁਹਾਨੂੰ ਰਿਟਰਨ ਦਾਇਰ ਕਰਨਾ ਲਾਜ਼ਮੀ ਹੈ।
- ਕਿਸੇ ਵੀ ਬਕਾਇਆ ਰਕਮ ਦਾ ਭੁਗਤਾਨ ਕਰੋ।
ਲੌਗ ਇਨ ਕਰਨ, ਰਿਟਰਨ ਦਾਇਰ ਕਰਨ, ਜਾਂ ਭੁਗਤਾਨ ਕਰਨ ਵਿੱਚ ਸਹਾਇਤਾ ਲਈ ਕਿਰਪਾ ਕਰਕੇ ਇਨ੍ਹਾਂ ਕਿਸੇ ਵੀ ਕਾਰਜਾਂ ਨੂੰ ਕਰਨ ਦੇ ਤਰੀਕੇ 'ਤੇ ਮਾਰਗਦਰਸ਼ਨ ਲਈ ਸਾਡੇ ਵੀਡੀਓ ਟਿਊਟੋਰੀਅਲ ਦੇਖੋ।
ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ ਤਾਂ ਕੀ ਹੋਵੇਗਾ?
ਜੇਕਰ ਮੈਂ ਹੁਣ ਕਾਰੋਬਾਰ ਵਿੱਚ ਨਹੀਂ ਹਾਂ ਤਾਂ ਕੀ ਹੋਵੇਗਾ?
Notice of Delinquency (CDTFA-431-CUTS) (ਬਕਾਇਆ ਦਾ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਵਰਤੋਂ ਟੈਕਸ ਦਾ ਭੁਗਤਾਨ ਕਰਨ ਜਾਂ ਛੋਟ ਦਾ ਦਾਅਵਾ ਕਰਨ ਲਈ ਤੁਹਾਨੂੰ ਰਿਟਰਨ ਦਾਖ਼ਲ ਕਰਨੀ ਪਵੇਗੀ। ਰਿਟਰਨ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਨ ਲਈ, ਸਾਡੀ ਔਨਲਾਈਨ ਸੇਵਾਵਾਂ ਵੈੱਬਪੇਜ 'ਤੇ ਜਾਓ।
- ਸੀਮਿਤ ਪਹੁੰਚ ਕਾਰਜਾਂ ਹੇਠ, ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਘਰ ਲਈ ਰਿਟਰਨ ਦਾਖ਼ਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਲਿੰਕ 'ਤੇ ਕਲਿੱਕ ਕਰੋ।
- ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਆਪਣੇ ਲੈਣ-ਦੇਣ ਲਈ ਸਹਾਇਕ ਦਸਤਾਵੇਜ਼ ਅਪਲੋਡ ਕਰੋ, ਜਿਵੇਂ ਕਿ ਤੁਹਾਡਾ ਖਰੀਦ ਬਿੱਲ।
ਡਾਕ ਰਾਹੀਂ ਰਿਟਰਨ ਜਮ੍ਹਾਂ ਕਰਨ ਲਈ, ਕਿਰਪਾ ਕਰਕੇ CDTFA-401-CUTS ਵਾਹਨ, ਮੋਬਾਈਲ ਘਰ, ਸਮੁੰਦਰੀ ਜਹਾਜ਼, ਜਾਂ ਹਵਾਈ ਜਹਾਜ਼ ਲਈ ਸੰਯੁਕਤ ਰਾਜ ਅਤੇ ਸਥਾਨਕ ਉਪਭੋਗਤਾ ਵਰਤੋਂ ਟੈਕਸ ਰਿਟਰਨ ਭਰੋ ਅਤੇ ਰਿਟਰਨ ਨੂੰ ਸਹਾਇਕ ਦਸਤਾਵੇਜ਼ਾਂ ਦੇ ਨਾਲ ਇਸ ਪਤੇ 'ਤੇ ਭੇਜੋ:
Consumer Use Tax Section MIC: 37
PO BOX 942879
Sacramento, CA 94279-8074
ਜੇਕਰ ਮੇਰੇ ਹੋਰ ਸਵਾਲ ਹੋਵੇ ਤਾਂ ਕੀ ਹੋਵੇਗਾ?
ਵਾਧੂ ਸਰੋਤ
- ਵਾਹਨਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਖਰੀਦ ਲਈ ਟੈਕਸ ਗਾਈਡ
- Publication 110, California Use Tax Basics (ਪ੍ਰਕਾਸ਼ਨ 110, ਕੈਲੀਫੋਰਨੀਆ ਵਰਤੋਂ ਟੈਕਸ ਦੀਆਂ ਮੂਲ ਗੱਲਾਂ)
- Publication 54, Collection Procedures (ਪ੍ਰਕਾਸ਼ਨ 54, ਉਗਰਾਹੀ ਪ੍ਰਕਿਰਿਆਵਾਂ)
- Publication 52, Vehicles and Vessels: Use Tax (ਪ੍ਰਕਾਸ਼ਨ 52, ਵਾਹਨ ਅਤੇ ਸਮੁੰਦਰੀ ਜਹਾਜ਼: ਵਰਤੋਂ ਟੈਕਸ)
- ਨਿਯਮ 1610
Notice of Determination (CDTFA-1210-XX) (ਨਿਰਧਾਰਨ ਦਾ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
- ਪੱਤਰ 'ਤੇ ਦਿਖਾਈ ਗਈ ਬਕਾਇਆ ਰਕਮ ਦਾ ਭੁਗਤਾਨ ਕਰੋ।
ਪੱਤਰ 'ਤੇ ਦਿਖਾਈ ਗਈ ਬਕਾਇਆ ਰਕਮ ਦਾ ਭੁਗਤਾਨ ਕਰੋ।
ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਆਨਲਾਈਨ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਜੇਕਰ ਤੁਸੀਂ ਚੈੱਕ ਦੁਆਰਾ ਭੁਗਤਾਨ ਕਰ ਰਹੇ ਹੋ, ਤਾਂ ਕਿਰਪਾ ਕਰਕੇ ਚੈੱਕ 'ਤੇ ਆਪਣਾ ਖਾਤਾ ਨੰਬਰ ਅਤੇ ਪੱਤਰ ID (ਤੁਹਾਡੇ ਪੱਤਰ ਦੇ ਉੱਪਰ ਸੱਜੇ ਪਾਸੇ ਦਿੱਤਾ ਗਿਆ) ਲਿਖੋ ਅਤੇ ਆਪਣੇ ਲਿਫਾਫੇ ਵਿੱਚ ਪੱਤਰ ਨਾਲ ਦਿੱਤੇ ਗਏ ਭੁਗਤਾਨ ਵਾਊਚਰ ਨੂੰ ਪਾਓ। ਆਪਣਾ ਚੈੱਕ 'California Department of Tax and Fee Administration' ਦੇ ਨਾਮ 'ਤੇ ਬਣਾਓ ਅਤੇ ਇਸ ਪਤੇ 'ਤੇ ਭੇਜੋ:
California Department of Tax and Fee AdministrationPO Box 942879
Sacramento CA 94279-7072
ਜੇ ਮੈਂ ਬਕਾਇਆ ਰਕਮ ਨਾਲ ਅਸਹਿਮਤ ਹਾਂ ਤਾਂ ਕੀ ਹੋਵੇਗਾ?
ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ ਤਾਂ ਕੀ ਹੋਵੇਗਾ?
ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਜਾਂ ਆਪਣੇ ਸਥਾਨਕ ਦਫ਼ਤਰ ਨਾਲ ਸੰਪਰਕ ਕਰਕੇ ਆਨਲਾਈਨ ਭੁਗਤਾਨ ਯੋਜਨਾ ਦੀ ਬੇਨਤੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਵਾਧੂ ਸਰੋਤ
Notice of Levy (CDTFA-425-LA) (ਜ਼ਬਤੀ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਆਪਣੇ ਖਾਤੇ ਬਾਰੇ ਚਰਚਾ ਕਰਨ ਲਈ ਤੁਹਾਡੇ ਪੱਤਰ ਦੇ ਪਹਿਲੇ ਪੰਨੇ ਦੇ ਹੇਠਾਂ ਸੂਚੀਬੱਧ ਜ਼ਬਤੀ (ਲੇਵੀ) ਅਧਿਕਾਰੀ ਨਾਲ ਸੰਪਰਕ ਕਰੋ।
Notice of Pending Account Closure (CDTFA-1293) (ਲੰਬਿਤ ਖਾਤਾ ਬੰਦ ਹੋਣ ਦਾ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਅਸੀਂ ਤੁਹਾਡਾ ਪਰਮਿਟ, ਲਾਇਸੈਂਸ, ਜਾਂ ਖਾਤਾ ਬੰਦ ਕਰਨ ਦੀ ਯੋਜਨਾ ਬਣਾ ਰਹੇ ਹਾਂ ਕਿਉਂਕਿ ਤੁਸੀਂ ਕੋਈ ਹਾਲੀਆ ਵਿਕਰੀ ਜਾਂ ਖਰੀਦ ਦੀ ਰਿਪੋਰਟ ਨਹੀਂ ਕੀਤੀ ਹੈ, ਜਾਂ ਤੁਸੀਂ ਪੱਤਰ 'ਤੇ ਸੂਚੀਬੱਧ ਆਪਣੇ ਖਾਤੇ ਲਈ ਯੋਗ ਕਾਰੋਬਾਰੀ ਗਤੀਵਿਧੀਆਂ ਨਹੀਂ ਕੀਤੀਆਂ ਹਨ।
ਮੈਨੂੰ ਕੀ ਕਰਨ ਦੀ ਲੋੜ ਹੈ?
ਜੇਕਰ ਤੁਹਾਡੀ ਪੱਤਰ ਵਿੱਚ ਦੱਸੀ ਗਈ ਮਿਆਦ ਦੌਰਾਨ ਕੋਈ ਵਿਕਰੀ ਨਹੀਂ ਹੋਈ ਹੈ ਅਤੇ ਤੁਹਾਨੂੰ ਹੁਣ ਆਪਣੇ ਪਰਮਿਟ, ਲਾਇਸੈਂਸ, ਜਾਂ ਖਾਤੇ ਦੀ ਲੋੜ ਨਹੀਂ ਹੈ, ਤਾਂ ਕਿਸੇ ਕਾਰਵਾਈ ਦੀ ਲੋੜ ਨਹੀਂ ਹੈ। ਜੇਕਰ ਤੁਹਾਡੀ ਇਸ ਮਿਆਦ ਦੌਰਾਨ ਰਿਪੋਰਟ ਕਰਨ ਲਈ ਵਿਕਰੀ ਸੀ, ਤਾਂ ਤੁਹਾਨੂੰ ਆਪਣੀ ਰਿਟਰਨ ਦਾਇਰ ਜਾਂ ਸੰਸ਼ੋਧਿਤ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਆਪਣਾ ਖਾਤਾ ਬਰਕਰਾਰ ਰੱਖਣ ਦੀ ਲੋੜ ਹੈ, ਤਾਂ ਤੁਹਾਨੂੰ ਸਾਡੇ ਔਨਲਾਈਨ ਸੇਵਾਵਾਂ ਵੈੱਬਪੇਜ 'ਤੇ ਜਾ ਕੇ ਇਸ ਪੱਤਰ ਦਾ ਔਨਲਾਈਨ ਜਵਾਬ ਦੇਣਾ ਹੋਵੇਗਾ।
ਸੀਮਿਤ ਪਹੁੰਚ ਕਾਰਜਾਂ ਦੇ ਅਧੀਨ (ਹੇਠਾਂ ਸਥਿਤ) ਪੱਤਰ/ਪੁੱਛਗਿੱਛ ਦਾ ਜਵਾਬ ਦਿਓ ਤੇ ਕਲਿੱਕ ਕਰੋ (ਹੇਠਾਂ ਦਿੱਤੀ ਤਸਵੀਰ ਦੇਖੋ)। ਪੱਤਰ ID ਅਤੇ ਪੱਤਰ ਦੀ ਤਾਰੀਖ ਦਰਜ ਕਰੋ ਅਤੇ ਲੱਭੋ ਤੇ ਕਲਿੱਕ ਕਰੋ। ਇੱਕ ਵਾਰ ਜਦੋਂ ਸਿਸਟਮ ਪੱਤਰ ਦਾ ਪਤਾ ਲਗਾ ਲੈਂਦਾ ਹੈ, ਜਾਰੀ ਰੱਖੋ ਚੁਣੋ। ਕਿਰਪਾ ਕਰਕੇ ਆਪਣਾ ਲਿਖਤੀ ਜਵਾਬ ਪ੍ਰਦਾਨ ਕਰੋ ਅਤੇ ਜਮ੍ਹਾਂ ਕਰੋ ਚੁਣੋ।
Notice of Proposed Liability (CDTFA-846) (ਪ੍ਰਸਤਾਵਿਤ ਦੇਣਦਾਰੀ ਦਾ ਨੋਟਿਸ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਸਾਨੂੰ ਤੁਹਾਡੇ ਪੱਤਰ 'ਤੇ ਸੂਚੀਬੱਧ ਖਾਤਾ ਨੰਬਰ ਅਤੇ ਮਿਆਦ ਲਈ ਤੁਹਾਡਾ ਦਾਇਰ ਕੀਤਾ ਰਿਟਰਨ ਪ੍ਰਾਪਤ ਨਹੀਂ ਹੋਇਆ। ਇਸ ਲਈ, ਜਿਸ ਮਿਆਦ ਲਈ ਤੁਸੀਂ ਰਿਟਰਨ ਦਾਇਰ ਨਹੀਂ ਕੀਤੀ, ਉਸ ਦੇ ਮੁਲਾਂਕਣ ਲਈ ਇੱਕ ਦੇਣਦਾਰੀ ਬਣਾਈ ਗਈ ਹੈ।
ਮੈਨੂੰ ਕੀ ਕਰਨ ਦੀ ਲੋੜ ਹੈ?
- ਪੱਤਰ ਤੇ ਸੂਚੀਬੱਧ ਮਿਆਦ ਲਈ ਰਿਟਰਨ ਦਾਇਰ ਕਰੋ।
- ਕਿਸੇ ਵੀ ਬਕਾਇਆ ਰਕਮ ਦਾ ਭੁਗਤਾਨ ਕਰੋ।
ਜੇ ਮੈਂ ਬਕਾਇਆ ਰਕਮ ਨਾਲ ਅਸਹਿਮਤ ਹਾਂ ਤਾਂ ਕੀ ਹੋਵੇਗਾ?
- ਪੱਤਰ 'ਤੇ ਦਿੱਤੀ ਮਿਆਦ ਲਈ ਜਿੰਨੀ ਜਲਦੀ ਹੋ ਸਕੇ ਆਪਣਾ ਰਿਟਰਨ ਦਾਇਰ ਕਰੋ।
ਲੌਗ ਇਨ ਕਰਨ, ਰਿਟਰਨ ਦਾਇਰ ਕਰਨ, ਅਤੇ/ਜਾਂ ਭੁਗਤਾਨ ਕਰਨ ਵਿੱਚ ਸਹਾਇਤਾ ਲਈ ਕਿਰਪਾ ਕਰਕੇ ਸਾਡੇ ਵੀਡੀਓ ਟਿਊਟੋਰੀਅਲ ਦੇਖੋ।
ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ ਤਾਂ ਕੀ ਹੋਵੇਗਾ?
ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਜਾਂ ਆਪਣੇ ਸਥਾਨਕ ਦਫ਼ਤਰ ਨਾਲ ਸੰਪਰਕ ਕਰਕੇ ਆਨਲਾਈਨ ਭੁਗਤਾਨ ਯੋਜਨਾ ਦੀ ਬੇਨਤੀ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਵਾਧੂ ਸਰੋਤ
Notice to Appear (CDTFA-431-XX) ਪੇਸ਼ ਹੋਣ ਦਾ ਨੋਟਿਸ
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
- ਬਕਾਇਆ ਮਿਆਦ(ਦਾਂ) ਲਈ ਰਿਟਰਨ(ਨਾਂ) ਦਾਇਰ ਕਰੋ। ਭਾਵੇਂ ਤੁਹਾਡੀ ਉਸ ਮਿਆਦ ਲਈ ਕੋਈ ਵਿਕਰੀ ਨਹੀਂ ਹੋਈ ਹੈ, ਫਿਰ ਵੀ ਤੁਹਾਨੂੰ ਰਿਟਰਨ(ਨਾਂ) ਦਾਇਰ ਕਰਨਾ ਲਾਜ਼ਮੀ ਹੈ। ਜੇਕਰ ਤੁਹਾਨੂੰ ਹੁਣ ਆਪਣੇ ਪਰਮਿਟ ਦੀ ਲੋੜ ਨਹੀਂ ਹੈ, ਤਾਂ ਤੁਸੀਂ ਆਪਣੇ ਔਨਲਾਈਨ ਸੇਵਾਵਾਂ ਖਾਤੇ ਵਿੱਚ ਲੌਗ ਇਨ ਕਰਕੇ ਇਸਨੂੰ ਬੰਦ ਕਰ ਸਕਦੇ ਹੋ। ਮੈਂ ਚਾਹੁੰਦਾ ਹਾਂ ਦੇ ਅਧੀਨ ਹੋਰ 'ਤੇ ਕਲਿੱਕ ਕਰੋ ਅਤੇ ਖਾਤਾ ਰੱਖ-ਰਖਾਵ ਅਨੁਭਾਗ ਦੇ ਅਧੀਨ ਖਾਤਾ ਬੰਦ ਕਰੋ ਦੀ ਚੌਣ ਕਰੋ।
- ਕਿਸੇ ਵੀ ਬਕਾਇਆ ਰਕਮ ਦਾ ਭੁਗਤਾਨ ਕਰੋ।
ਲੌਗ ਇਨ ਕਰਨ, ਰਿਟਰਨ ਦਾਇਰ ਕਰਨ, ਜਾਂ ਭੁਗਤਾਨ ਕਰਨ ਵਿੱਚ ਸਹਾਇਤਾ ਲਈ ਕਿਰਪਾ ਕਰਕੇ ਇਨ੍ਹਾਂ ਕਿਸੇ ਵੀ ਕਾਰਜਾਂ ਨੂੰ ਕਰਨ ਦੇ ਤਰੀਕੇ 'ਤੇ ਮਾਰਗਦਰਸ਼ਨ ਲਈ ਸਾਡੇ ਵੀਡੀਓ ਟਿਊਟੋਰੀਅਲ ਦੇਖੋ।
ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ ਤਾਂ ਕੀ ਹੋਵੇਗਾ?
ਜੇਕਰ ਮੈਂ ਹੁਣ ਕਾਰੋਬਾਰ ਵਿੱਚ ਨਹੀਂ ਹਾਂ ਤਾਂ ਕੀ ਹੋਵੇਗਾ?
Questionable Deductions Letter (CDTFA-1641) (ਸ਼ੱਕੀ ਕਟੌਤੀਆਂ ਦਾ ਪੱਤਰ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋ ਰਿਹਾ ਹੈ?
ਤੁਹਾਡੇ ਪੱਤਰ 'ਤੇ ਦੱਸੀ(ਆਂ) ਗਈ(ਆਂ) ਮਿਆਦ(ਦਾਂ) ਲਈ ਤੁਹਾਡੇ ਰਿਟਰਨ(ਨਾਂ) 'ਤੇ ਦਾਅਵਾ ਕੀਤੀਆਂ ਗਈਆਂ ਇੱਕ ਜਾਂ ਜਿਆਦਾ ਕਟੌਤੀਆਂ:
- ਤੁਹਾਡੇ ਰਜਿਸਟਰਡ ਕਾਰੋਬਾਰ ਦੀ ਕਿਸਮ ਨਾਲ ਮੇਲ ਖਾਂਦੀਆਂ ਨਹੀਂ ਜਾਪਦੀਆਂ
- ਵੈਧ ਗੈਰ-ਕਰਯੋਗ ਲੈਣ-ਦੇਣ ਨਹੀਂ ਜਾਪਦੀਆਂ, ਜਾਂ
- ਰਿਪੋਰਟ ਕੀਤੀ(ਆਂ) ਗਈ(ਆਂ) ਰਕਮ(ਮਾਂ) ਰਿਟਰਨ(ਨਾਂ) 'ਤੇ ਰਿਪੋਰਟ ਕੀਤੇ ਗਏ ਹੋਰ ਅੰਕੜਿਆਂ ਨਾਲ ਮੇਲ ਖਾਂਦੀਆਂ ਨਹੀਂ ਜਾਪਦੀਆਂ।
ਮੈਨੂੰ ਕੀ ਕਰਨ ਦੀ ਲੋੜ ਹੈ?
ਤੁਹਾਡੇ ਪੱਤਰ 'ਤੇ ਸੂਚੀਬੱਧ ਮਿਆਦ(ਦਾਂ) ਲਈ ਦਾਇਰ ਕੀਤੀ ਤੁਹਾਡੀ ਰਿਟਰਨ(ਨਾਂ) 'ਤੇ ਦਾਅਵਾ ਕੀਤੀਆਂ ਗਈਆਂ ਕਟੌਤੀਆਂ ਦੀ ਸਮੀਖਿਆ ਕਰੋ ਅਤੇ ਤਸਦੀਕ ਕਰੋ ਕਿ ਰਿਪੋਰਟ ਕੀਤੇ ਅੰਕੜੇ ਸਹੀ ਸਨ।
- ਜੇਕਰ ਤੁਹਾਨੂੰ ਲੱਗਦਾ ਹੈ ਕਿ ਰਿਟਰਨ ਸਹੀ ਨਹੀਂ ਹੈ, ਤਾਂ ਕਿਰਪਾ ਕਰਕੇ ਇੱਕ ਸੰਸ਼ੋਧਿਤ ਰਿਟਰਨ ਜਮ੍ਹਾਂ ਕਰੋ।
- ਜੇਕਰ ਰਿਟਰਨ ਦਾ ਬਾਕੀ ਹਿੱਸਾ ਦਾਇਰ ਕੀਤੇ ਅਨੁਸਾਰ ਸਹੀ ਸੀ ਅਤੇ ਤੁਸੀਂ ਸਹਿਮਤ ਹੋ ਕਿ ਕਟੌਤੀਆਂ ਗਲਤ ਸਨ, ਤਾਂ ਤੁਸੀਂ ਪੱਤਰ 'ਤੇ ਦੱਸੀ ਗਈ ਰਕਮ ਦਾ ਭੁਗਤਾਨ ਕਰ ਸਕਦੇ ਹੋ। ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਆਨਲਾਈਨ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਜੇਕਰ ਤੁਸੀਂ ਚੈੱਕ ਦੁਆਰਾ ਭੁਗਤਾਨ ਕਰ ਰਹੇ ਹੋ, ਤਾਂ ਕਿਰਪਾ ਕਰਕੇ ਚੈੱਕ 'ਤੇ ਆਪਣਾ ਖਾਤਾ ਨੰਬਰ ਅਤੇ ਪੱਤਰ ID (ਤੁਹਾਡੇ ਪੱਤਰ ਦੇ ਉੱਪਰ ਸੱਜੇ ਪਾਸੇ ਸੂਚੀਬੱਧ) ਲਿਖੋ। ਆਪਣਾ ਚੈੱਕ 'California Department of Tax and Fee Administration' ਦੇ ਨਾਮ 'ਤੇ ਬਣਾਓ ਅਤੇ ਇਸ ਪਤੇ 'ਤੇ ਭੇਜੋ:
California Department of Tax and Fee Administration
PO Box 942879
Sacramento CA 94279-7072 - ਜੇਕਰ ਰਿਟਰਨ ਦਾਇਰ ਕੀਤੇ ਅਨੁਸਾਰ ਸਹੀ ਸੀ, ਤਾਂ ਕਿਰਪਾ ਕਰਕੇ ਤੁਹਾਡੇ ਪੱਤਰ ਦੇ ਉੱਪਰ ਸੂਚੀਬੱਧ ਡਾਕ ਪਤੇ 'ਤੇ ਪੱਤਰ ਦਾ ਜਵਾਬ ਦਿਓ, ਜਿਸ ਵਿੱਚ ਸਵਾਲ ਅਧੀਨ ਕਟੌਤੀ(ਆਂ) ਵਿੱਚ ਸ਼ਾਮਲ ਲੈਣ-ਦੇਣ ਦੀਆਂ ਕਿਸਮਾਂ ਦਾ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੋਵੇ।
ਵਾਧੂ ਸਰੋਤ
Schedule A Letter (CDTFA-5030) (ਅਨੁਸੂਚੀ A ਪੱਤਰ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋ ਰਿਹਾ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਪੱਤਰ 'ਤੇ ਸੂਚੀਬੱਧ ਮਿਆਦ(ਦਾਂ) ਲਈ ਦਾਇਰ ਕੀਤੇ ਆਪਣੇ ਰਿਟਰਨ(ਨਾਂ) ਦੀ ਸਮੀਖਿਆ ਕਰੋ ਅਤੇ ਤਸਦੀਕ ਕਰੋ ਕਿ ਰਿਪੋਰਟ ਕੀਤੇ ਅੰਕੜੇ ਸਹੀ ਸਨ ਅਤੇ ਤੁਹਾਡੇ ਕਰਯੋਗ ਲੈਣ-ਦੇਣ ਅਨੁਸੂਚੀ A-ਜ਼ਿਲ੍ਹਾ ਟੈਕਸ ਵੰਡ 'ਤੇ ਸਹੀ ਕਾਉਂਟੀ ਅਤੇ ਸ਼ਹਿਰ ਨੂੰ ਵੰਡੇ ਗਏ ਸਨ।
- ਜੇਕਰ ਮੂਲ ਰਿਟਰਨ ਸਹੀ ਨਹੀਂ ਸੀ, ਤਾਂ ਕਿਰਪਾ ਕਰਕੇ ਇੱਕ ਸੰਸ਼ੋਧਿਤ ਰਿਟਰਨ ਜਮ੍ਹਾਂ ਕਰੋ।
- ਜੇਕਰ ਮੂਲ ਅੰਕੜੇ ਸਹੀ ਨਹੀਂ ਸਨ ਅਤੇ ਤੁਸੀਂ ਪੱਤਰ ਵਿੱਚ ਸ਼ਾਮਲ ਸੁਝਾਈ ਗਈ ਬਕਾਇਆ ਰਕਮ ਨਾਲ ਸਹਿਮਤ ਹੋ, ਤਾਂ ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਔਨਲਾਈਨ ਭੁਗਤਾਨ ਜਮ੍ਹਾਂ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਜੇਕਰ ਤੁਸੀਂ ਚੈੱਕ ਦੁਆਰਾ ਭੁਗਤਾਨ ਕਰ ਰਹੇ ਹੋ, ਤਾਂ ਕਿਰਪਾ ਕਰਕੇ ਚੈੱਕ 'ਤੇ ਆਪਣਾ ਖਾਤਾ ਨੰਬਰ ਅਤੇ ਪੱਤਰ ID (ਤੁਹਾਡੇ ਪੱਤਰ ਦੇ ਉੱਪਰ ਸੱਜੇ ਪਾਸੇ ਸੂਚੀਬੱਧ) ਲਿਖੋ। ਆਪਣਾ ਚੈੱਕ 'California Department of Tax and Fee Administration' ਦੇ ਨਾਮ 'ਤੇ ਬਣਾਓ ਅਤੇ ਇਸ ਪਤੇ 'ਤੇ ਭੇਜੋ:
California Department of Tax and Fee AdministrationPO Box 942879
Sacramento CA 94279-7072
ਜੇਕਰ ਰਿਟਰਨ ਦਾਇਰ ਕੀਤੇ ਮੁਤਾਬਕ ਸਹੀ ਸੀ, ਤਾਂ ਕਿਰਪਾ ਕਰਕੇ ਪਛਾਣੀ ਗਈ ਗਲਤੀਆਂ ਨੂੰ ਠੀਕ ਕਰਨ ਲਈ ਇੱਕ ਲਿਖਤੀ ਵਿਆਖਿਆ ਦੇ ਨਾਲ ਪੱਤਰ ਦਾ ਜਵਾਬ ਦਿਓ। ਯਕੀਨੀ ਬਣਾਓ ਕਿ ਤੁਸੀਂ ਆਪਣਾ ਖਾਤਾ ਨੰਬਰ ਅਤੇ ਪੱਤਰ ID ਸ਼ਾਮਲ ਕਰੋ।
ਜੇਕਰ ਮੇਰੇ ਹੋਰ ਸਵਾਲ ਹੋਵੇ ਤਾਂ ਕੀ ਹੋਵੇਗਾ?
ਸਾਡੇ ਨਾਲ ਪੱਤਰ ਦੇ ਉੱਪਰ ਖੱਬੇ ਪਾਸੇ ਦਿੱਤੇ ਗਏ ਟੈਲੀਫ਼ੋਨ ਨੰਬਰ 'ਤੇ ਸੰਪਰਕ ਕਰੋ।
ਵਾਧੂ ਸਰੋਤ
Statement of Account (CDTFA-1210-STA) (ਖਾਤੇ ਦਾ ਵਿਵਰਣ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਮੈਨੂੰ ਕੀ ਕਰਨ ਦੀ ਲੋੜ ਹੈ?
ਤੁਹਾਨੂੰ ਪੂਰੀ ਰਕਮ ਦਾ ਭੁਗਤਾਨ ਕਰਨਾ ਲਾਜ਼ਮੀ ਹੈ, ਜਦੋਂ ਤੱਕ ਕਿ ਤੁਸੀਂ ਸੂਚੀਬੱਧ ਰਕਮਾਂ ਲਈ ਕਿਸੇ ਭੁਗਤਾਨ ਯੋਜਨਾ ਵਿੱਚ ਨਹੀਂ ਹੋ ਜਾਂ ਕੋਈ ਵੀ ਰਕਮ ਅਪੀਲ ਅਧੀਨ ਜਾਂ ਦੀਵਾਲੀਆਪਨ ਅਦਾਲਤ ਦੀ ਸੁਰੱਖਿਆ ਅਧੀਨ ਨਹੀਂ ਹੈ। ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਆਨਲਾਈਨ ਭੁਗਤਾਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
ਜੇਕਰ ਤੁਸੀਂ ਚੈੱਕ ਦੁਆਰਾ ਭੁਗਤਾਨ ਕਰ ਰਹੇ ਹੋ, ਤਾਂ ਕਿਰਪਾ ਕਰਕੇ ਚੈੱਕ 'ਤੇ ਆਪਣਾ ਖਾਤਾ ਨੰਬਰ ਅਤੇ ਪੱਤਰ ID (ਤੁਹਾਡੇ ਪੱਤਰ ਦੇ ਉੱਪਰ ਸੱਜੇ ਪਾਸੇ ਦਿੱਤਾ ਗਿਆ) ਲਿਖੋ ਅਤੇ ਆਪਣੇ ਲਿਫਾਫੇ ਦੇ ਪੱਤਰ ਨਾਲ ਦਿੱਤੇ ਗਏ ਭੁਗਤਾਨ ਵਾਊਚਰ ਨੂੰ ਪਾਓ। ਆਪਣਾ ਚੈੱਕ 'California Department of Tax and Fee Administration' ਦੇ ਨਾਮ 'ਤੇ ਬਣਾਓ ਅਤੇ ਇਸ ਪਤੇ 'ਤੇ ਭੇਜੋ:
California Department of Tax and Fee AdministrationPO Box 942879
Sacramento CA 94279-7072
ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਮਰੱਥ ਹਾਂ ਤਾਂ ਕੀ ਹੋਵੇਗਾ?
ਤੁਸੀਂ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਆਪਣੇ ਖਾਤੇ ਵਿੱਚ ਲੌਗ ਇਨ ਕਰਕੇ ਜਾਂ ਆਪਣੇ ਸਥਾਨਕ ਦਫ਼ਤਰ ਨਾਲ ਸੰਪਰਕ ਕਰਕੇ ਔਨਲਾਈਨ ਭੁਗਤਾਨ ਯੋਜਨਾ ਦੀ ਬੇਨਤੀ ਜਮ੍ਹਾਂ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਉਪਭੋਗਤਾ ਨਾਮ ਅਤੇ ਪਾਸਵਰਡ ਨਹੀਂ ਹੈ, ਤਾਂ ਤੁਸੀਂ ਹੁਣੇ ਸਾਈਨ ਅੱਪ ਕਰੋ 'ਤੇ ਕਲਿੱਕ ਕਰਕੇ ਅਤੇ ਨਿਰਦੇਸ਼ਾਂ ਦੀ ਪਾਲਣਾ ਕਰਕੇ ਉਹਨਾਂ ਲਈ ਰਜਿਸਟਰ ਕਰ ਸਕਦੇ ਹੋ।
Statement of Proposed Liability (CDTFA-432) (ਪ੍ਰਸਤਾਵਿਤ ਜ਼ਿੰਮੇਵਾਰੀ ਦਾ ਬਿਆਨ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਸਾਨੂੰ ਤੁਹਾਡੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਘਰ ਦੀ ਖਰੀਦ ਦੇ ਸਬੰਧ ਵਿੱਚ ਭੇਜੇ ਗਏ ਪਿਛਲੇ ਪੱਤਰਾਂ ਦਾ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ। ਇਹ ਪੱਤਰ ਸਾਡਾ ਅਨੁਮਾਨਿਤ ਬਿੱਲ ਹੈ।
ਮੈਨੂੰ ਕੀ ਕਰਨ ਦੀ ਲੋੜ ਹੈ?
ਵਰਤੋਂ ਟੈਕਸ ਦਾ ਭੁਗਤਾਨ ਕਰਨ ਜਾਂ ਛੋਟ ਦਾ ਦਾਅਵਾ ਕਰਨ ਲਈ ਤੁਹਾਨੂੰ ਰਿਟਰਨ ਦਾਖ਼ਲ ਕਰਨੀ ਪਵੇਗੀ। ਰਿਟਰਨ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਨ ਲਈ, ਸਾਡੀ ਔਨਲਾਈਨ ਸੇਵਾਵਾਂ ਵੈੱਬਪੇਜ 'ਤੇ ਜਾਓ।
- ਸੀਮਿਤ ਪਹੁੰਚ ਕਾਰਜਾਂ ਹੇਠ, ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਘਰ ਲਈ ਰਿਟਰਨ ਦਾਖ਼ਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਲਿੰਕ 'ਤੇ ਕਲਿੱਕ ਕਰੋ।
- ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਆਪਣੇ ਲੈਣ-ਦੇਣ ਲਈ ਸਹਾਇਕ ਦਸਤਾਵੇਜ਼ ਅਪਲੋਡ ਕਰੋ, ਜਿਵੇਂ ਕਿ ਤੁਹਾਡਾ ਖਰੀਦ ਬਿੱਲ।
ਡਾਕ ਰਾਹੀਂ ਰਿਟਰਨ ਜਮ੍ਹਾਂ ਕਰਨ ਲਈ, ਕਿਰਪਾ ਕਰਕੇ CDTFA-401-CUTS ਵਾਹਨ, ਮੋਬਾਈਲ ਘਰ, ਸਮੁੰਦਰੀ ਜਹਾਜ਼, ਜਾਂ ਹਵਾਈ ਜਹਾਜ਼ ਲਈ ਸੰਯੁਕਤ ਰਾਜ ਅਤੇ ਸਥਾਨਕ ਉਪਭੋਗਤਾ ਵਰਤੋਂ ਟੈਕਸ ਰਿਟਰਨ ਭਰੋ ਅਤੇ ਰਿਟਰਨ ਨੂੰ ਸਹਾਇਕ ਦਸਤਾਵੇਜ਼ਾਂ ਦੇ ਨਾਲ ਇਸ ਪਤੇ 'ਤੇ ਭੇਜੋ:
Consumer Use Tax Section MIC: 37
PO BOX 942879
Sacramento, CA 94279-8074
ਜੇ ਮੈਂ ਬਕਾਇਆ ਰਕਮ ਨਾਲ ਅਸਹਿਮਤ ਹਾਂ ਤਾਂ ਕੀ ਹੋਵੇਗਾ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਰਤੋਂ ਟੈਕਸ ਨਹੀਂ ਦੇਣਾ, ਫਿਰ ਵੀ ਤੁਹਾਨੂੰ ਰਿਟਰਨ ਦਾਖ਼ਲ ਕਰਨੀ ਪਵੇਗੀ, ਛੋਟ ਦਾ ਦਾਅਵਾ ਕਰਨਾ ਪਵੇਗਾ, ਅਤੇ ਆਪਣੇ ਸਹਾਇਕ ਦਸਤਾਵੇਜ਼ਾਂ ਦੀਆਂ ਕਾਪੀਆਂ ਅਪਲੋਡ ਕਰਨੀਆਂ ਪੈਣਗੀਆਂ। ਜੇਕਰ ਸਾਨੂੰ 30 ਦਿਨਾਂ ਦੇ ਅੰਦਰ ਤੁਹਾਡੀ ਰਿਟਰਨ ਜਾਂ ਭੁਗਤਾਨ ਪ੍ਰਾਪਤ ਨਹੀਂ ਹੁੰਦਾ, ਤਾਂ ਅਸੀਂ ਤੁਹਾਨੂੰ ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਦੀ ਧਾਰਾ 6481 ਦੇ ਅਧਿਕਾਰ ਅਨੁਸਾਰ ਇੱਕ ਬਿੱਲ ਭੇਜਾਂਗੇ। ਜੇਕਰ ਤੁਸੀਂ ਅਨੁਮਾਨਿਤ ਬਿੱਲ ਦੀ ਰਕਮ ਨਾਲ ਸਹਿਮਤ ਨਹੀਂ ਹੋ, ਤਾਂ ਕਿਰਪਾ ਕਰਕੇ ਅਸਲ ਖਰੀਦ ਕੀਮਤ ਦੇ ਸਮਰਥਨ ਲਈ ਦਸਤਾਵੇਜ਼ ਪ੍ਰਦਾਨ ਕਰੋ ਜਿਵੇਂ ਕਿ ਵਿਕਰੀ ਬਿੱਲ ਜਾਂ ਖਰੀਦ ਸਮਝੌਤਾ।
ਜੇਕਰ ਮੇਰੇ ਹੋਰ ਸਵਾਲ ਹੋਵੇ ਤਾਂ ਕੀ ਹੋਵੇਗਾ?
Vehicle, Vessel, Aircraft, Mobile Home- Use Tax Not Paid Contact Letter (CDTFA-1169-B) (ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਮੋਬਾਈਲ ਘਰ - ਵਰਤੋਂ ਟੈਕਸ ਨਾ ਭਰਨ ਸਬੰਧੀ ਸੰਪਰਕ ਪੱਤਰ)
ਮੈਨੂੰ ਇਹ ਪੱਤਰ ਕਿਉਂ ਪ੍ਰਾਪਤ ਹੋਇਆ ਹੈ?
ਸਾਨੂੰ California Department of Motor Vehicles (ਕੈਲੀਫੋਰਨੀਆ ਮੋਟਰ ਵਾਹਨ ਵਿਭਾਗ, DMV), United States Coast Guard (ਯੂਨਾਈਟਡ ਸਟੇਟਸ ਕੋਸਟ ਗਾਰਡ, USCG), ਜਾਂ Federal Aviation Administration (ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ, FAA) ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਜੋ ਦਰਸ਼ਾਉਂਦੀ ਹੈ ਕਿ ਤੁਸੀਂ ਇੱਕ ਵਾਹਨ, ਸਮੁੰਦਰੀ ਜਹਾਜ਼, ਮੋਬਾਈਲ ਘਰ, ਜਾਂ ਹਵਾਈ ਜਹਾਜ਼ ਖਰੀਦਿਆ ਹੈ ਅਤੇ ਤੁਹਾਨੂੰ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਹੋ ਸਕਦੀ ਹੈ।
ਮੈਨੂੰ ਕੀ ਕਰਨ ਦੀ ਲੋੜ ਹੈ?
ਵਰਤੋਂ ਟੈਕਸ ਦਾ ਭੁਗਤਾਨ ਕਰਨ ਜਾਂ ਛੋਟ ਦਾ ਦਾਅਵਾ ਕਰਨ ਲਈ ਤੁਹਾਨੂੰ ਰਿਟਰਨ ਦਾਖ਼ਲ ਕਰਨੀ ਪਵੇਗੀ। ਰਿਟਰਨ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾਂ ਕਰਨ ਲਈ, ਸਾਡੀ ਔਨਲਾਈਨ ਸੇਵਾਵਾਂ ਵੈੱਬਪੇਜ 'ਤੇ ਜਾਓ।
- ਸੀਮਿਤ ਪਹੁੰਚ ਕਾਰਜਾਂ ਹੇਠ, ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਘਰ ਲਈ ਰਿਟਰਨ ਦਾਖ਼ਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਲਿੰਕ 'ਤੇ ਕਲਿੱਕ ਕਰੋ।
- ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਆਪਣੇ ਲੈਣ-ਦੇਣ ਲਈ ਸਹਾਇਕ ਦਸਤਾਵੇਜ਼ ਅਪਲੋਡ ਕਰੋ, ਜਿਵੇਂ ਕਿ ਤੁਹਾਡਾ ਖਰੀਦ ਬਿੱਲ।
ਡਾਕ ਰਾਹੀਂ ਰਿਟਰਨ ਜਮ੍ਹਾਂ ਕਰਨ ਲਈ, ਕਿਰਪਾ ਕਰਕੇ CDTFA-401-CUTS ਵਾਹਨ, ਮੋਬਾਈਲ ਘਰ, ਸਮੁੰਦਰੀ ਜਹਾਜ਼, ਜਾਂ ਹਵਾਈ ਜਹਾਜ਼ ਲਈ ਸੰਯੁਕਤ ਰਾਜ ਅਤੇ ਸਥਾਨਕ ਉਪਭੋਗਤਾ ਵਰਤੋਂ ਟੈਕਸ ਰਿਟਰਨ ਭਰੋ ਅਤੇ ਰਿਟਰਨ ਨੂੰ ਸਹਾਇਕ ਦਸਤਾਵੇਜ਼ਾਂ ਦੇ ਨਾਲ ਇਸ ਪਤੇ 'ਤੇ ਭੇਜੋ:
Consumer Use Tax Section MIC: 37
PO BOX 942879
Sacramento, CA 94279-8074
ਜੇਕਰ ਮੇਰੇ ਹੋਰ ਸਵਾਲ ਹੋਵੇ ਤਾਂ ਕੀ ਹੋਵੇਗਾ?
ਨੋਟ: ਜੇਕਰ ਤੁਹਾਡੇ ਕੋਲ ਅਜੇ ਵੀ ਸਵਾਲ ਹਨ ਜਾਂ ਤੁਹਾਡਾ ਨੋਟਿਸ ਇੱਥੇ ਸੂਚੀਬੱਧ ਨਹੀਂ ਹੈ, ਤਾਂ ਤੁਹਾਡੇ ਨੋਟਿਸ ਜਾਂ ਪੱਤਰ 'ਤੇ ਸੂਚੀਬੱਧ ਟੈਲੀਫ਼ੋਨ ਨੰਬਰ 'ਤੇ ਸਾਡੇ ਨਾਲ ਸੰਪਰਕ ਕਰੋ।