ਕੀ ਤੁਹਾਨੂੰ California ਵਿਕਰੇਤਾ ਦੇ ਪਰਮਿਟ ਦੀ ਲੋੜ ਹੈ? (ਪ੍ਰਕਾਸ਼ਨ 107)
ਵਿਕਰੇਤਾ ਦੇ ਪਰਮਿਟ ਲਈ ਅਰਜ਼ੀ ਦੇਣਾ
ਤੁਸੀਂ ਸਾਡੀ ਵੈੱਬਸਾਈਟ www.cdtfa.ca.gov ਤੇ ਪਰਮਿਟ ਲਈ ਰਜਿਸਟਰ ਕਰੋ ਦੇ ਅਧੀਨ ਰਜਿਸਟਰ ਔਨਲਾਈਨ ਦੀ ਚੌਣ ਕਰਕੇ ਅਤੇ ਫਿਰ ਨਵੀਂ ਵਪਾਰਕ ਗਤੀਵਿਧੀ ਰਜਿਸਟਰ ਕਰੋ ਦੀ ਚੌਣ ਕਰਕੇ ਰਜਿਸਟਰ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ, ਸਾਡੇ ਔਨਲਾਈਨ ਸੇਵਾਵਾਂ ਰਜਿਸਟ੍ਰੇਸ਼ਨ ਵੈੱਬਪੇਜ ਤੇ ਜਾਓ। ਤੁਸੀਂ ਸਾਡੇ ਕਿਸੇ ਵੀ ਦਫ਼ਤਰ ਵਿੱਚ ਜਾ ਕੇ ਵਿਅਕਤੀਗਤ ਤੌਰ ਤੇ ਵੀ ਰਜਿਸਟਰ ਕਰ ਸਕਦੇ ਹੋ। ਤੁਹਾਨੂੰ ਆਪਣੇ ਵਪਾਰ ਬਾਰੇ ਬੈਂਕ ਖਾਤੇ ਦੇ ਵੇਰਵੇ ਅਤੇ ਅੰਦਾਜ਼ਨ ਆਮਦਨ ਸਮੇਤ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ। ਤੁਹਾਨੂੰ ਆਪਣੇ ਬਾਰੇ ਜਾਣਕਾਰੀ ਵੀ ਦੇਣੀ ਪਵੇਗੀ ਜਿਸ ਵਿੱਚ ਤੁਹਾਡਾ ਡਰਾਈਵਿੰਗ ਲਾਇਸੰਸ ਨੰਬਰ ਅਤੇ ਸਮਾਜਿਕ ਸੁਰੱਖਿਆ ਨੰਬਰ (ਜਾਂ ਬਦਲਵਾਂ ਦਸਤਾਵੇਜ਼, ਜਿਵੇਂ ਕਿ ਅਰਜ਼ੀ ਵਿੱਚ ਦੱਸਿਆ ਗਿਆ ਹੈ) ਸ਼ਾਮਲ ਹੈ। ਵਿਕਰੇਤਾ ਦੇ ਪਰਮਿਟ ਲਈ ਕੋਈ ਖਰਚ ਨਹੀਂ ਹੈ। ਹਾਲਾਂਕਿ, ਤੁਹਾਡੇ ਕਾਰੋਬਾਰ ਦੀ ਕਿਸਮ ਅਤੇ ਅੰਦਾਜ਼ਨ ਟੈਕਸਯੋਗ ਵਿਕਰੀ ਦੇ ਅਧਾਰ ਤੇ, ਅਸੀਂ ਤੁਹਾਡੇ ਕੋਲੋਂ ਸੁਰੱਖਿਆ ਡਿਪਾਜ਼ਿਟ ਮੰਗ ਸਕਦੇ ਹਾਂ। ਅਸੀਂ ਸੰਭਾਵੀ ਤੌਰ ਤੇ ਉਸੇ ਦਿਨ ਤੁਹਾਡਾ ਪਰਮਿਟ ਜਾਰੀ ਕਰ ਸਕਾਂਗੇ।
ਜੇਕਰ ਤੁਸੀਂ ਆਪਣਾ ਕਾਰੋਬਾਰ ਖਰੀਦਿਆ ਹੈ, ਤਾਂ ਤੁਹਾਨੂੰ ਪਿਛਲੇ ਮਾਲਕ ਦਾ ਨਾਮ ਅਤੇ ਵਿਕਰੇਤਾ ਦਾ ਪਰਮਿਟ ਨੰਬਰ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਪਿਛਲੇ ਮਾਲਕ ਵੱਲੋਂ ਬਕਾਇਆ ਕੋਈ ਟੈਕਸ, ਵਿਆਜ, ਜਾਂ ਜੁਰਮਾਨਾ ਨਹੀਂ ਦੇਣਾ ਪਵੇਗਾ, ਤੁਹਾਨੂੰ ਆਪਣੀ ਖਰੀਦ ਤੋਂ 60 ਦਿਨ ਪਹਿਲਾਂ ਸਾਡੇ ਤੋਂ ਲਿਖਤੀ ਰੂਪ ਵਿੱਚ ਟੈਕਸ ਕਲੀਅਰੈਂਸ ਦੀ ਬੇਨਤੀ ਕਰਨੀ ਚਾਹੀਦੀ ਹੈ। ਤੁਸੀਂ ਸਾਡੀ ਵੈੱਬਸਾਈਟ www.cdtfa.ca.gov ਤੇ ਸਾਡੀਆਂ ਔਨਲਾਈਨ ਸੇਵਾਵਾਂ ਰਾਹੀਂ ਟੈਕਸ ਕਲੀਅਰੈਂਸ ਲਈ ਬੇਨਤੀ ਕਰ ਸਕਦੇ ਹੋ: ਲੌਗਇਨ/ਰਜਿਸਟਰ ਟੈਬ ਚੁਣੋ, ਅਤੇ ਫਿਰ ਸੀਮਤ ਪਹੁੰਚ ਫੰਕਸ਼ਨ ਦੇ ਤਹਿਤ ਟੈਕਸ ਅਤੇ ਫੀਸ ਕਲੀਅਰੈਂਸ ਲਈ ਬੇਨਤੀ ਚੁਣੋ। ਵਿਕਲਪਕ ਤੌਰ ਤੇ, ਤੁਸੀਂ ਸਾਡੇ ਕਿਸੇ ਵੀ ਦਫ਼ਤਰ ਵਿਚ ਟੈਕਸ ਕਲੀਅਰੈਂਸ ਲਈ ਲਿਖਤੀ ਬੇਨਤੀ ਦਰਜ਼ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਪ੍ਰਕਾਸ਼ਨ 74, ਆਪਣਾ ਖਾਤਾ ਬੰਦ ਕਰੋ ਵਿੱਚ ਵਾਰਸ ਦੀ ਦੇਣਦਾਰੀ ਅਤੇ ਟੈਕਸ ਕਲੀਅਰੈਂਸ ਭਾਗ ਵੇਖੋ।
ਜੇਕਰ ਤੁਹਾਨੂੰ ਰਜਿਸਟ੍ਰੇਸ਼ਨ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਹਾਇਤਾ ਲਈ ਸਾਡੇ ਗਾਹਕ ਸੇਵਾ ਕੇਂਦਰ ਨਾਲ 1‑800‑400‑7115 (TTY:711) ਤੇ ਸੰਪਰਕ ਕਰੋ। ਗਾਹਕ ਸੇਵਾ ਪ੍ਰਤੀਨਿਧੀ ਰਾਜ ਦੀਆਂ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪ੍ਰਸ਼ਾਂਤ ਸਮਾਂ) ਤੱਕ ਉਪਲਬਧ ਹੁੰਦੇ ਹਨ।
ਅਸਥਾਈ ਪਰਮਿਟ
ਜੇਕਰ ਤੁਸੀਂ ਅਸਥਾਈ ਕਿਸਮ ਦੇ ਸਮਾਨ ਦੀ ਵਿਕਰੀ ਕਰਦੇ ਹੋ, ਜਿਵੇਂ ਕਿ ਕ੍ਰਿਸਮਸ ਟ੍ਰੀ ਜਾਂ ਪਟਾਕਿਆਂ ਦੀ ਵਿਕਰੀ, ਤਾਂ ਤੁਸੀਂ ਅਸਥਾਈ ਵਿਕਰੇਤਾ ਦੇ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ। ਅਸਥਾਈ ਪਰਮਿਟ 90 ਦਿਨਾਂ ਤੱਕ ਵੈਧ ਹੁੰਦੇ ਹਨ।
ਤੁਹਾਡੇ ਕਾਰੋਬਾਰ ਲਈ ਵਾਧੂ ਲੋੜਾਂ
ਵਿਕਰੇਤਾ ਦੇ ਪਰਮਿਟ ਲਈ ਰਜਿਸਟਰ ਕਰਨ ਤੋਂ ਇਲਾਵਾ, ਤੁਹਾਨੂੰ ਸਾਡੇ ਦੁਆਰਾ ਪ੍ਰਬੰਧਿਤ ਕੀਤੇ ਗਏ ਹੋਰ ਟੈਕਸ ਅਤੇ ਫੀਸਾਂ ਵਿੱਚੋਂ ਕਿਸੇ ਇੱਕ ਲਈ ਰਜਿਸਟਰ ਕਰਨ ਦੀ ਲੋੜ ਹੋ ਸਕਦੀ ਹੈ। ਸਾਡੇ ਦੁਆਰਾ ਪ੍ਰਬੰਧਿਤ ਕੀਤੇ ਗਏ ਖਾਸ ਟੈਕਸ ਅਤੇ ਫੀਸ ਪ੍ਰੋਗਰਾਮਾਂ ਦੀ ਸੂਚੀ ਲਈ, ਕਿਰਪਾ ਕਰਕੇ ਸਾਡਾ ਖਾਸ ਟੈਕਸ ਅਤੇ ਫੀਸ ਵੈਬਪੇਜ ਦੇਖੋ। ਤੁਸੀਂ ਸਾਡੀ ਵੈੱਬਸਾਈਟ www.cdtfa.ca.gov ਤੇ ਪਰਮਿਟ ਲਈ ਰਜਿਸਟਰ ਕਰੋ ਦੇ ਤਹਿਤ ਆਨਲਾਈਨ ਰਜਿਸਟਰ ਕਰੋ ਦ ਚੌਣ ਕਰਕੇ ਅਤੇ ਫਿਰ ਨਵੀਂ ਵਪਾਰਕ ਗਤੀਵਿਧੀ ਰਜਿਸਟਰ ਕਰੋ ਦੀ ਚੌਣ ਕਰਕੇ ਰਜਿਸਟਰ ਕਰ ਸਕਦੇ ਹੋ। ਤੁਸੀਂ ਸਾਡੇ ਕਿਸੇ ਵੀ ਦਫ਼ਤਰ ਵਿੱਚ ਵਿਅਕਤੀਗਤ ਤੌਰ ਤੇ ਜਾ ਕੇ ਵੀ ਰਜਿਸਟਰ ਕਰ ਸਕਦੇ ਹੋ।
ਰਾਜ ਅਤੇ ਫੈਡਰਲ ਸਰਕਾਰਾਂ ਕੋਲ ਕਾਰੋਬਾਰਾਂ ਲਈ ਵਾਧੂ ਲੋੜਾਂ ਹਨ। ਤੁਹਾਨੂੰ California ਫਰੈਂਚਾਈਜ਼ ਟੈਕਸ ਬੋਰਡ ਅਤੇ ਸੰਯੁਕਤ ਰਾਜ ਇੰਟਰਨਲ ਰੈਵੇਨਿਊ ਸਰਵਿਸ (U.S. Internal Revenue Service IRS) ਕੋਲ ਇਨਕਮ ਟੈਕਸ ਰਿਟਰਨ ਭਰਨਾ ਲਾਜ਼ਮੀ ਹੈ। ਕੁਝ ਕਾਰੋਬਾਰਾਂ ਨੂੰ California ਦੇ ਖਪਤਕਾਰ ਮਾਮਲਿਆਂ ਦੇ ਵਿਭਾਗ (California Department of Consumer Affairs) ਅਤੇ ਰਾਜ ਅਤੇ ਸਥਾਨਕ ਵਾਤਾਵਰਣ ਏਜੰਸੀਆਂ ਤੋਂ ਪਰਮਿਟ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਹਾਡੇ ਕੋਲ ਕਰਮਚਾਰੀ ਹਨ, ਤਾਂ ਤੁਹਾਨੂੰ California ਰੋਜ਼ਗਾਰ ਵਿਕਾਸ ਵਿਭਾਗ ਅਤੇ IRS ਦੇ ਨਾਲ ਇੱਕ ਰੁਜ਼ਗਾਰਦਾਤਾ ਵਜੋਂ ਰਜਿਸਟਰ ਕਰਨ ਅਤੇ ਤਨਖਾਹ ਕਟੌਤੀ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਅਸੀਂ ਵਪਾਰਕ ਲਾਇਸੰਸ ਅਤੇ ਹੋਰ ਸਥਾਨਕ, ਰਾਜ, ਅਤੇ ਫੈਡਰਲ ਕਾਰੋਬਾਰੀ ਪਰਮਿਟ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ www.calosba.ca.gov ਜਾਂ www.calgold.ca.gov ਤੇ ਜਾਣ ਦੀ ਸਲਾਹ ਦਿੰਦੇ ਹਾਂ। ਚੈਂਬਰ ਆਫ਼ ਕਾਮਰਸ (Chambers of commerce), ਆਰਥਿਕ ਵਿਕਾਸ ਸੰਸਥਾਵਾਂ, ਅਤੇ ਹੋਰ ਵਪਾਰਕ ਸੰਸਥਾਵਾਂ ਵੀ ਜਾਣਕਾਰੀ ਦੇ ਹੋਰ ਚੰਗੇ ਸਰੋਤ ਹਨ। ਅਕਸਰ ਕਿਸੇ ਸ਼ਹਿਰ ਜਾਂ ਕਾਉਂਟੀ ਦਾ ਵਪਾਰਕ ਲਾਇਸੰਸਿੰਗ ਵਿਭਾਗ ਵੀ ਤੁਹਾਡੀ ਮਦਦ ਕਰ ਸਕਦਾ ਹੈ। ਕੁਝ ਕਾਉਂਟੀਆਂ ਅਤੇ ਸ਼ਹਿਰ ਛੋਟੇ ਕਾਰੋਬਾਰਾਂ ਲਈ ਖਾਸ ਗਾਈਡ ਪ੍ਰਕਾਸ਼ਿਤ ਕਰਦੇ ਹਨ, ਜੋ ਮੁਫ਼ਤ ਜਾਂ ਘੱਟ ਕੀਮਤ ਤੇ ਉਪਲਬਧ ਹੁੰਦੇ ਹਨ।
ਜੇਕਰ ਤੁਹਾਡੀ ਰਜਿਸਟ੍ਰੇਸ਼ਨ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਵਾਧੂ ਜਾਣਕਾਰੀ ਲਈ ਸਾਡੇ ਗਾਹਕ ਸੇਵਾ ਕੇਂਦਰ ਨਾਲ 1‑800‑400‑7115 (TTY:711) ਤੇ ਸੰਪਰਕ ਕਰੋ। ਗਾਹਕ ਸੇਵਾ ਪ੍ਰਤੀਨਿਧੀ ਰਾਜ ਦੀਆਂ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪ੍ਰਸ਼ਾਂਤ ਸਮਾਂ) ਤੱਕ ਉਪਲਬਧ ਹੁੰਦੇ ਹਨ।
ਸੰਸ਼ੋਧਨ ਜੁਲਾਈ 2024