ਸਵੈਪ ਮੀਟਸ, ਫਲੀ ਮਾਰਕੀਟਸ (ਬਾੜ ਬਜਾਰ), ਜਾਂ ਸਪੈਸ਼ਲ ਇਵੈਂਟਸ ਦੇ ਸੰਚਾਲਕ (ਪ੍ਰਕਾਸ਼ਨ 111)
ਜੇਕਰ ਤੁਸੀਂ ਕੈਲੀਫੋਰਨੀਆ ਵਿੱਚ ਇੱਕ ਸਵੈਪ ਮੀਟ, ਫਲੀ ਮਾਰਕਿਟ, ਜਾਂ ਸਪੈਸ਼ਲ ਇਵੈਂਟ ਦਾ ਸੰਚਾਲਨ ਕਰਦੇ ਹੋ, ਤਾਂ ਰਾਜ ਦੇ ਕਾਨੂੰਨ ਅਨੁਸਾਰ ਤੁਹਾਨੂੰ ਉਹਨਾਂ ਸਾਰੇ ਲੋਕਾਂ ਦੇ ਲਿਖਤੀ ਰਿਕਾਰਡ ਰੱਖਣ ਦੀ ਜ਼ਰੂਰਤ ਹੁੰਦੀ ਹੈ, ਜੋ ਤੁਹਾਡੇ ਇਵੈਂਟਾਂ ਵਿੱਚ ਵਿਕਰੀ ਕਰਦੇ ਹਨ। ਤੁਸੀਂ ਵਿਕਰੇਤਾਵਾਂ ਨੂੰ ਉਦੋਂ ਤੱਕ ਜਗ੍ਹਾ ਕਿਰਾਏ 'ਤੇ ਨਹੀਂ ਦੇ ਸਕਦੇ, ਜਦੋਂ ਤੱਕ ਉਹ ਤੁਹਾਨੂੰ ਇਸ ਪ੍ਰਕਾਸ਼ਨ ਵਿੱਚ ਵਰਣਿਤ ਲਿਖਤੀ ਦਸਤਾਵੇਜ਼ ਪ੍ਰਦਾਨ ਨਹੀਂ ਕਰਦੇ।
ਸਵੈਪ ਮੀਟ, ਫਲੀ ਮਾਰਕਿਟ, ਜਾਂ ਸਪੈਸ਼ਲ ਇਵੈਂਟ ਕੀ ਹੈ?
ਸਵੈਪ ਮੀਟ, ਫਲੀ ਮਾਰਕਿਟ, ਜਾਂ ਸਪੈਸ਼ਲ ਇਵੈਂਟ ਕੋਈ ਵੀ ਇਵੈਂਟ ਹੁੰਦਾ ਹੈ, ਜਿੱਥੇ:
- ਦੋ ਜਾਂ ਦੋ ਤੋਂ ਵੱਧ ਲੋਕ ਜਾਂ ਕਾਰੋਬਾਰ ਵਿਕਰੀ ਜਾਂ ਵਟਾਂਦਰੇ ਲਈ ਵਪਾਰਕ ਮਾਲ ਦੀ ਪੇਸ਼ਕਸ਼ ਕਰਦੇ ਹਨ, ਅਤੇ
- ਸੰਭਾਵੀ ਵਿਕਰੇਤਾਵਾਂ ਤੋਂ ਜਗ੍ਹਾਂ ਕਿਰਾਏ ਤੇ ਲੈਣ ਲਈ ਫੀਸ ਲਈ ਜਾਂਦੀ ਹੈ ਜਾਂ ਸੰਭਾਵੀ ਖਰੀਦਦਾਰਾਂ ਤੋਂ ਦਾਖ਼ਲਾ ਫੀਸ ਲਈ ਜਾਂਦੀ ਹੈ।
ਉਹ ਲੋੜੀਂਦੀ ਵਿਕਰੇਤਾ ਜਾਣਕਾਰੀ ਜੋ ਤੁਹਾਨੂੰ ਪ੍ਰਾਪਤ ਕਰਨੀ ਚਾਹੀਦੀ ਹੈ
ਤੁਹਾਡੇ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਜਾਣਕਾਰੀ ਵਿਕਰੇਤਾ ਦੀ ਸਥਿਤੀ ਤੇ ਨਿਰਭਰ ਕਰਦੀ ਹੈ।
ਤੁਹਾਨੂੰ ਉਹਨਾਂ ਸਾਰੇ ਵਿਕਰੇਤਾਵਾਂ ਬਾਰੇ ਕੁਝ ਖਾਸ ਜਾਣਕਾਰੀ ਦਸਤਾਵੇਜ਼ੀ ਕਰਨੀ ਚਾਹੀਦੀ ਹੈ, ਜੋ ਤੁਹਾਡੀ ਮਾਲਕੀ ਵਾਲੇ ਜਾਂ ਨਿਯੰਤ੍ਰਿਤ ਬਿਲਡਿੰਗਾਂ 'ਤੇ ਗਤੀਵਿਧੀਆਂ ਕਰਦੇ ਹਨ।
ਲੋੜੀਂਦੀ ਵਿਕਰੇਤਾ ਜਾਣਕਾਰੀ ਇਕੱਠੀ ਕਰਨ ਲਈ ਵਰਤਿਆ ਜਾਣ ਵਾਲਾ ਸੁਵਿਧਾਜਨਕ ਫਾਰਮ
ਤੁਸੀਂ ਆਪਣੇ ਵਿਕਰੇਤਾਵਾਂ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ CDTFA-410-D, ਸਵੈਪ ਮੀਟਸ, ਫਲੀ ਮਾਰਕਿਟ, ਜਾਂ ਸਪੈਸ਼ਲ ਇਵੈਂਟ ਸਰਟੀਫਿਕੇਸ਼ਨ ਟੂ ਓਪਰੇਟਰ ਦੀ ਵਰਤੋਂ ਕਰ ਸਕਦੇ ਹੋ। ਇਹ ਫਾਰਮ ਸਾਡੇ ਗਾਹਕ ਸੇਵਾ ਕੇਂਦਰ ਨੂੰ 1‑800‑400‑7115 (CRS:711) ਤੇ ਕਾਲ ਕਰਕੇ ਵੀ ਉਪਲਬਧ ਹੈ। ਗਾਹਕ ਸੇਵਾ ਪ੍ਰਤੀਨਿਧੀ ਰਾਜ ਦੀਆਂ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪ੍ਰਸ਼ਾਂਤ ਸਮਾਂ) ਤੱਕ ਉਪਲਬਧ ਹੁੰਦੇ ਹਨ।
ਭਾਵੇਂ ਜੇਕਰ ਤੁਸੀਂ ਫਾਰਮ ਦੀ ਵਰਤੋਂ ਨਾ ਕਰਨ ਦੀ ਚੋਣ ਕਰਦੇ ਹੋ, ਤਾਂ ਵੀ ਇਹ ਗੱਲ ਮਹੱਤਵਪੂਰਨ ਹੈ ਕਿ ਤੁਸੀਂ ਲਿਖਤੀ ਰੂਪ ਵਿੱਚ ਸਾਰੀ ਲੋੜੀਂਦੀ ਵਿਕਰੇਤਾ ਜਾਣਕਾਰੀ ਪ੍ਰਾਪਤ ਕਰੋ।
ਲੋੜੀਂਦੀ ਵਿਕਰੇਤਾ ਜਾਣਕਾਰੀ ਵਿੱਚ ਇਹ ਸ਼ਾਮਲ ਹਨ:
- ਵਿਕਰੇਤਾ ਦੇ ਕਾਰੋਬਾਰ ਦਾ ਨਾਮ
- ਡਾਕ ਭੇਜਣ ਦਾ ਪਤਾ
- ਟੈਲੀਫ਼ੋਨ ਨੰਬਰ
- ਡਰਾਈਵਰ ਲਾਇਸੰਸ ਨੰਬਰ ਜਾਂ ਰਾਜ-ਦੁਆਰਾ-ਜਾਰੀ ਪਛਾਣ-ਪੱਤਰ (ID) ਅਤੇ ਜਾਰੀ ਕਰਨ ਵਾਲੇ ਰਾਜ ਦਾ ਨਾਮ
- ਵੇਚੀਆਂ ਜਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਵਸਤਾਂ ਦਾ ਵਰਣਨ
- ਵਿਕਰੇਤਾ ਦਾ ਪਰਮਿਟ ਨੰਬਰ
ਜੇਕਰ ਵਿਕਰੇਤਾ ਨੂੰ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਨਹੀਂ ਹੈ, ਤਾਂ ਉਹਨਾਂ ਨੂੰ ਕਾਰਨ ਦੱਸਣਾ ਪਵੇਗਾ, ਜਿਵੇਂ ਕਿ:
- ਮੇਰੇ ਰੀਟੇਲ ਉਤਪਾਦ ਦੀ ਵਿਕਰੀ ਟੈਕਸ ਦੇ ਅਧੀਨ ਨਹੀਂ ਹੈ,
- ਮੇਰੀ ਵਿਕਰੀ ਨੂੰ ਓਕੇਜ਼ਨਲ ਸੇਲਸ (ਕਦੇ ਕਦਾਈਂ ਕੀਤੀ ਜਾਣ ਵਾਲੀ ਵਿਕਰੀ) ਤੋਂ ਛੋਟ ਹੈ, ਅਤੇ/ਜਾਂ
- ਮੈਂ ਸੈਕਸ਼ਨ 6015 ਰਿਟੇਲਰ ਦੀ ਤਰਫ਼ੋਂ ਵੇਚਦਾ ਹਾਂ।*
1 ਜਨਵਰੀ, 2022 ਤੋਂ, ਯਾਤਰਾ ਕਰਨ ਵਾਲੇ ਵਿਕਰੇਤਾ** ਹੁਣ ਅਜਿਹੇ ਵਿਅਕਤੀ ਦੇ ਤੌਰ ਤੇ ਯੋਗ ਨਹੀਂ ਹਨ ਜਿਹਨਾਂ ਨੂੰ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਨਹੀਂ ਹੈ।
ਹਾਲਾਂਕਿ ਇਸਦੀ ਜ਼ਰੂਰਤ ਨਹੀਂ ਹੈ, ਅਸੀਂ ਤੁਹਾਨੂੰ ਆਪਣੇ ਰਿਕਾਰਡਾਂ ਲਈ ਹਰੇਕ ਵਿਕਰੇਤਾ ਦੇ ਪਰਮਿਟ ਦੀ ਇੱਕ ਕਾਪੀ ਪ੍ਰਾਪਤ ਕਰਨ ਦੀ ਸਿਫ਼ਾਰਸ਼ ਕਰਦੇ ਹਾਂ। ਘੱਟ ਤੋਂ ਘੱਟ ਚਾਰ ਸਾਲਾਂ ਲਈ ਵਿਕਰੇਤਾ ਪੁਸ਼ਟੀਕਰਨ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਬਰਕਰਾਰ ਰੱਖਣਾ ਮਹੱਤਵਪੂਰਨ ਹੈ।
*ਇਸ ਉਦਾਹਰਣ ਵਿੱਚ, ਵਿਕਰੇਤਾ ਨੂੰ ਰੀਟੇਲਰ ਦੀ ਪਛਾਣ ਕਰਨੀ ਹੋਵੇਗੀ।
**ਆਮਦਨ ਅਤੇ ਟੈਕਸ ਸੰਹਿਤਾ (Revenue & Taxation Code R&TC) ਸੈਕਸ਼ਨ 6018.3, ਯਾਤਰਾ ਕਰਨ ਵਾਲੇ ਅਨੁਭਵੀ ਵਿਕਰੇਤਾ ਵੇਖੋ।
ਵਿਕਰੇਤਾ ਦੀ ਪਰਮਿਟ ਸਥਿਤੀ ਦੀ ਕੈਲੀਫੋਰਨੀਆ ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ (California Department of Tax and Fee Administration, CDTFA) ਵੱਲੋਂ ਤਸਦੀਕ
ਤੁਸੀਂ ਵਿਕਰੇਤਾਵਾਂ ਨੂੰ ਉਦੋਂ ਤੱਕ ਜਗ੍ਹਾ ਕਿਰਾਏ 'ਤੇ ਨਹੀਂ ਦੇ ਸਕਦੇ ਹੋ, ਜਦੋਂ ਤੱਕ ਤੁਹਾਡੇ ਕੋਲ ਇਸ ਗੱਲ ਦਾ ਪੁਸ਼ਟੀਕਰਨ ਨਹੀਂ ਹੁੰਦਾ ਕਿ ਉਨ੍ਹਾਂ ਕੋਲ ਇੱਕ ਵੈਧ ਵਿਕਰੇਤਾ ਦਾ ਪਰਮਿਟ ਹੈ, ਜਦੋਂ ਤੱਕ ਕਿ ਉਹਨਾਂ ਨੂੰ ਪਿਛਲੇ ਸੈਕਸ਼ਨ ਵਿੱਚ ਦਿੱਤੇ ਅਨੁਸਾਰ ਵਿਕਰੇਤਾ ਦਾ ਪਰਮਿਟ ਰੱਖਣ ਦੀ ਜ਼ਰੂਰਤ ਨਹੀਂ ਹੈ।
ਜੇਕਰ ਅਸੀਂ ਤੁਹਾਨੂੰ ਉਹਨਾਂ ਵਿਕਰੇਤਾਵਾਂ ਬਾਰੇ ਜਾਣਕਾਰੀ ਲਈ ਬੇਨਤੀ ਭੇਜਦੇ ਹਾਂ, ਜਿਨ੍ਹਾਂ ਨੇ ਤੁਹਾਡੀਆਂ ਬਿਲਡਿੰਗਾਂ 'ਤੇ ਗਤੀਵਿਧੀਆਂ ਕੀਤੀਆਂ ਹਨ, ਤਾਂ ਤੁਹਾਨੂੰ ਸਾਡੀ ਲਿਖਤੀ ਬੇਨਤੀ ਦੇ 30 ਦਿਨਾਂ ਦੇ ਅੰਦਰ ਇਹ ਜਾਣਕਾਰੀ ਜਾਂ ਵਿਅਕਤੀਗਤ ਵਿਕਰੇਤਾ ਪੁਸ਼ਟੀਕਰਨ ਦਸਤਾਵੇਜ਼ਾਂ ਦੀਆਂ ਕਾਪੀਆਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਅਸੀਂ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੀ ਪੁਸ਼ਟੀ ਕਰਾਂਗੇ ਅਤੇ ਤੁਹਾਨੂੰ ਇਹ ਦੱਸਾਂਗੇ ਕਿ ਕੀ ਤੁਹਾਡੇ ਇਵੈਂਟ ਵਿੱਚ ਕਿਸੇ ਵੀ ਵਿਕਰੇਤਾ ਨੇ ਆਪਣੇ ਵਿਕਰੇਤਾ ਦੀ ਪਰਮਿਟ ਸਥਿਤੀ ਨੂੰ ਗਲਤ ਢੰਗ ਨਾਲ ਦਰਸਾਇਆ ਹੈ।
ਵਿਕਰੇਤਾ ਦੇ ਪਰਮਿਟ ਦੀ ਪੁਸ਼ਟੀ ਕਰੋ
ਇਹ ਤਸਦੀਕ ਕਰਨ ਦੇ ਦੋ ਤਰੀਕੇ ਹਨ ਕਿ ਵਿਕਰੇਤਾ ਕੋਲ ਇੱਕ ਵੈਧ ਵਿਕਰੇਤਾ ਦਾ ਪਰਮਿਟ ਹੈ:
- ਸਾਡੀ ਵੈਬਸਾਈਟ www.cdtfa.ca.gov ਤੇ ਜਾ ਕੇ, ਮੈਂ ਕਿਵੇਂ ਕਰਾਂ... ਚੁਣੋ ਅਤੇ ਫਿਰ ਪਰਮਿਟ, ਲਾਇਸੈਂਸ, ਜਾਂ ਖਾਤੇ ਦੀ ਪੁਸ਼ਟੀ ਕਰੋ ਵਿਸ਼ੇਸ਼ਤਾ ਦੀ ਚੌਣ ਕਰੋ। ਤੁਸੀਂ ਇਸ ਦੀ ਪੁਸ਼ਟੀ ਕਰਨ ਲਈ ਵੀ ਇਸ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ ਕਿ ਕੀ ਪਰਮਿਟ, ਲਾਇਸੰਸ, ਜਾਂ ਖਾਤਾ ਉਨ੍ਹਾਂ ਹੋਰ ਪ੍ਰੋਗਰਾਮਾਂ ਲਈ ਵੈਧ ਹੈ ਜਿਨ੍ਹਾਂ ਦਾ ਅਸੀਂ ਪ੍ਰਬੰਧਨ ਕਰਦੇ ਹਾਂ।
- ਤੁਸੀਂ ਸਾਡੇ ਸਵੈਚਲਿਤ ਟੋਲ-ਫ੍ਰੀ ਨੰਬਰ 1-888-225-5263 ਤੇ ਵੀ ਕਾਲ ਕਰ ਸਕਦੇ ਹੋ, ਜੋ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਉਪਲਬਧ ਹੁੰਦਾ ਹੈ। ਤੁਹਾਨੂੰ ਵਿਕਰੇਤਾ ਦੇ ਪਰਮਿਟ ਨੰਬਰ ਦੀ ਜ਼ਰੂਰਤ ਹੋਵੇਗੀ, ਜਿਸਦੀ ਤੁਸੀਂ ਪੁਸ਼ਟੀ ਕਰਨਾ ਚਾਹੁੰਦੇ ਹੋ।
CDTFA ਸਾਈਟ ਦੀਆਂ ਮੁਲਾਕਾਤਾਂ
ਸਾਡੇ ਪ੍ਰਤੀਨਿਧੀ ਇਸ ਗੱਲ ਦੀ ਪੁਸ਼ਟੀ ਕਰਨ ਲਈ ਸਮੇਂ-ਸਮੇਂ 'ਤੇ ਵਿਕਰੀ ਇਵੈਂਟਾਂ 'ਤੇ ਜਾਂਦੇ ਹਨ ਕਿ ਸੰਚਾਲਕਾਂ ਨੇ ਸਵੈਪ ਮੀਟ, ਫਲੀ ਮਾਰਕਿਟ, ਜਾਂ ਵਿਸ਼ੇਸ਼ ਇਵੈਂਟ ਨੂੰ ਚਲਾਉਣ ਲਈ ਕਾਨੂੰਨੀ ਜ਼ਰੂਰਤਾਂ ਦੀ ਪਾਲਣਾ ਕੀਤੀ ਹੈ। ਸਾਡੇ ਪ੍ਰਤੀਨਿਧੀ ਇਹ ਦੇਖਣ ਲਈ ਵੀ ਜਾਂਚ ਕਰ ਸਕਦੇ ਹਨ ਕਿ ਟੈਕਸਯੋਗ ਵਿਕਰੀ ਕਰਨ ਵਾਲੇ ਵਿਕਰੇਤਾ ਕਾਨੂੰਨ ਦੁਆਰਾ ਜ਼ਰੂਰਤ ਅਨੁਸਾਰ ਆਪਣੇ ਵਿਕਰੇਤਾ ਦੇ ਪਰਮਿਟ ਪ੍ਰਦਰਸ਼ਿਤ ਕਰ ਰਹੇ ਹਨ।
ਹਰ ਮੁਲਾਕਾਤ ਤੇ, ਸਾਡੀ ਟੀਮ ਦੇ ਸਦੱਸ:
- ਉਨ੍ਹਾਂ ਦੀ ਪਛਾਣ ਕਰਵਾਉਣਗੇ ਅਤੇ ਤੁਹਾਨੂੰ ਉਨ੍ਹਾਂ ਦੀ ਪਛਾਣ ਦਿਖਾਉਣਗੇ,
- ਵਿਕਰੇਤਾ ਦੇ ਪਰਮਿਟ, ਫੀਸ ਪਰਮਿਟ, ਅਤੇ ਹੋਰ ਵਪਾਰਕ ਲਾਇਸੰਸਾਂ ਅਤੇ ਪਰਮਿਟਾਂ ਦੀ ਮੌਜੂਦਗੀ ਦੀ ਪੁਸ਼ਟੀ ਕਰਣਗੇ, ਜਿਨ੍ਹਾਂ ਦੀ ਜ਼ਰੂਰਤ ਹੋ ਸਕਦੀ ਹੈ, ਜਿਸ ਵਿੱਚ ਜੇਕਰ ਉਚਿਤ ਹੋਵੇ, ਤਾਂ ਸ਼ਹਿਰ ਜਾਂ ਕਾਉਂਟੀ ਕਾਰੋਬਾਰੀ ਲਾਇਸੰਸ ਸ਼ਾਮਲ ਹੁੰਦਾ ਹੈ,
- ਇਸ ਗੱਲ ਦੀ ਪੁਸ਼ਟੀ ਕਰਨ ਲਈ ਤੁਹਾਡੇ ਲੋੜੀਂਦੇ ਦਸਤਾਵੇਜ਼ਾਂ ਦੀ ਸਮੀਖਿਆ ਕਰਣਗੇ ਕਿ ਇਸਨੂੰ ਸਹੀ ਜਾਣਕਾਰੀ ਨਾਲ ਅੱਪਡੇਟ ਕੀਤਾ ਗਿਆ ਹੈ,
- ਤੁਹਾਡੀ ਜਾਣਕਾਰੀ ਨੂੰ ਸਹੀ ਢੰਗ ਨਾਲ ਰਿਪੋਰਟ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਣਗੇ, ਅਤੇ
- ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਜੋ ਕਿ ਤੁਹਾਡੇ ਹੋ ਸਕਦੇ ਹਨ।
ਜੇਕਰ ਮੇਰੇ ਕੋਲ ਮੇਰੇ ਇਵੈਂਟ (ਘਟਨਾ) ਲਈ ਸਹੀ ਦਸਤਾਵੇਜ਼ ਨਹੀਂ ਹਨ, ਤਾਂ ਕੀ ਹੁੰਦਾ ਹੈ?
ਜੇਕਰ ਤੁਸੀਂ ਉਹਨਾਂ ਸਾਰੇ ਵਿਕਰੇਤਾਵਾਂ 'ਤੇ ਪਰਮਿਟ ਅਤੇ/ਜਾਂ ਲਾਇਸੰਸ ਦੀ ਜਾਣਕਾਰੀ ਨਹੀਂ ਰੱਖਦੇ, ਜੋ ਤੁਹਾਡੀ ਮਾਲਕੀ ਵਾਲੇ ਜਾਂ ਨਿਯੰਤ੍ਰਿਤ ਸਥਾਨਾਂ 'ਤੇ ਗਤੀਵਿਧੀਆਂ ਕਰਦੇ ਹਨ, ਤਾਂ ਤੁਸੀਂ ਰਾਜ ਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਸਕਦੇ ਹੋ।*
ਤੁਹਾਨੂੰ ਹਰੇਕ ਵਿਕਰੇਤਾ ਲਈ $1,000 ਤੱਕ ਦੇ ਜੁਰਮਾਨੇ ਦਾ ਭੁਗਤਾਨ ਕਰਨ ਦੀ ਲੋੜ ਹੋ ਸਕਦੀ ਹੈ, ਜਿਸ ਲਈ ਤੁਸੀਂ ਰਿਕਾਰਡ ਨਹੀਂ ਰੱਖਦੇ ਹੋ, ਜੇਕਰ ਉਸ ਵਿਅਕਤੀ ਨੂੰ ਵਿਕਰੇਤਾ ਦਾ ਪਰਮਿਟ ਰੱਖਣ ਦੀ ਜ਼ਰੂਰਤ ਹੁੰਦੀ ਹੈ ਅਤੇ ਤੁਹਾਡੀ ਬਿਲਡਿੰਗ ਵਿੱਚ ਕੀਤੀ ਵਿਕਰੀ ਲਈ ਇੱਕ ਵੈਧ ਪਰਮਿਟ ਨਹੀਂ ਰੱਖਦਾ ਹੈ।
* R&TC ਸੈਕਸ਼ਨ 6073 ਵੇਖੋ।
ਕਿਰਪਾ ਕਰਕੇ ਨੋਟ ਕਰੋ: ਇਸ ਪ੍ਰਕਾਸ਼ਨ ਵਿੱਚ ਕਾਨੂੰਨ ਅਤੇ ਲਾਗੂ ਨਿਯਮਾਂ ਦਾ ਸਾਰਾਂਸ਼ ਮੌਜੂਦ ਹੈ, ਜਦੋਂ ਪ੍ਰਕਾਸ਼ਨ ਲਿਖਿਆ ਗਿਆ ਸੀ, ਜਿਵੇਂ ਕਿ ਉੱਪਰ ਨੋਟ ਕੀਤਾ ਗਿਆ ਹੈ। ਹਾਲਾਂਕਿ, ਉਸ ਸਮੇਂ ਤੋਂ ਕਾਨੂੰਨ ਜਾਂ ਨਿਯਮਾਂ ਵਿੱਚ ਬਦਲਾਅ ਹੋਏ ਹੋ ਸਕਦੇ ਹਨ। ਜੇਕਰ ਇਸ ਪ੍ਰਕਾਸ਼ਨ ਅਤੇ ਕਨੂੰਨ ਵਿੱਚ ਲਿਖਤ ਵਿੱਚ ਕੋਈ ਟਕਰਾਅ ਹੈ, ਤਾਂ ਟੈਕਸ ਦੀ ਵਰਤੋਂ ਕਾਨੂੰਨ 'ਤੇ ਅਧਾਰਿਤ ਹੋਵੇਗੀ, ਨਾ ਕਿ ਇਸ ਪ੍ਰਕਾਸ਼ਨ 'ਤੇ ਅਧਾਰਿਤ ਹੋਵੇਗੀ।
ਫਰਵਰੀ 2024