ਤੁਸੀਂ ਅਜਿਹੇ ਰਿਕਾਰਡ ਨਹੀਂ ਰੱਖਦੇ ਜੋ ਡਿਲੀਵਰੀ ਦੀ ਅਸਲ ਲਾਗਤ ਨੂੰ ਦਰਸ਼ਾਉਂਦੇ ਹਨ। |
ਕਈ ਵਪਾਰ ਸ਼ਿਪਿੰਗ ਲਈ ਮਿਆਰੀ ਰਕਮਾਂ ਲੈਂਦੇ ਹਨ ਅਤੇ ਵਿਅਕਤੀਗਤ ਡਿਲੀਵਰੀ ਦੀ ਲਾਗਤ ਨੂੰ ਟਰੈਕ ਨਹੀਂ ਕਰਦੇ ਹਨ। |
ਤੁਸੀਂ ਆਪਣੇ ਵਾਹਨਾਂ ਨਾਲ ਵਪਾਰਕ ਮਾਲ ਦੀ ਡਿਲੀਵਰੀ ਕਰਦੇ ਹੋ। |
ਅਪਵਾਦ: ਜੇ ਡਿਲੀਵਰੀ ਤੋਂ ਪਹਿਲਾਂ ਖਰੀਦਦਾਰ ਨੂੰ ਵਪਾਰਕ ਮਾਲ ਦਾ ਅਧਿਕਾਰ ਟ੍ਰਾਂਸਫਰ ਕੀਤਾ ਜਾਂਦਾ ਹੈ ਤਾਂ ਟੈਕਸਯੋਗ ਨਹੀਂ ਹੋਵੇਗਾ। ਇਹ ਵਿਸ਼ੇਸ਼ ਹੈ- CDTFA ਨਾਲ ਸੰਪਰਕ ਕਰੋ। |
ਤੁਸੀਂ ਫਿਊਲ ਸਰਚਾਰਜ ਜਾਂ "ਹੈਂਡਲਿੰਗ" ਆਦਿ ਲਈ ਵੱਖਰੇ ਤੌਰ ਤੇ ਦੱਸੇ ਗਏ ਖਰਚੇ ਬਣਾਉਂਦੇ ਹੋ। |
ਅਸਲ ਸ਼ਿਪਿੰਗ ਖਰਚਿਆਂ ਤੋਂ ਇਲਾਵਾ ਵੱਖਰੇ ਤੌਰ ਤੇ ਦੱਸੇ ਗਏ ਖਰਚੇ, ਆਮ ਤੌਰ ਤੇ ਟੈਕਸਯੋਗ ਹੁੰਦੇ ਹਨ। "ਸ਼ਿਪਿੰਗ ਅਤੇ ਹੈਂਡਲਿੰਗ" ਲਈ ਖਰਚੇ ਬਾਰੇ ਉਪਰੋਕਤ ਭਾਗ ਦੇਖੋ। |
ਤੁਸੀਂ ਵੇਚੀ ਗਈ ਆਈਟਮ ਦੀ ਯੂਨਿਟ ਕੀਮਤ ਵਿੱਚ ਇੱਕ ਡਿਲੀਵਰੀ ਖਰਚ ਸ਼ਾਮਲ ਕਰਦੇ ਹੋ। |
ਨਮੂਨਾ ਬਿਲ ਐਂਟਰੀ: "$ 6.50 ਪ੍ਰਤੀ ਗੰਡ, ਡਿਲਿਵਰੀ ਸਮੇਤ।" |
ਤੁਹਾਡੇ ਗ੍ਰਾਹਕ ਲਈ ਤੁਹਾਡਾ ਖਰਚ ਤੁਹਾਡੇ ਵਪਾਰ ਦੇ ਸਥਾਨ ("ਆਉਣ ਦਾ ਮਾਲ-ਭਾੜਾ") ਤੇ ਮਾਲ ਭੇਜਣ ਦੀ ਲਾਗਤ ਨੂੰ ਦਰਸ਼ਾਉਂਦਾ ਹੈ। |
"ਆਉਣ ਵਾਲੇ ਮਾਲ ਤੇ ਮਾਲ-ਭਾੜਾ" "ਜਾਣ ਵਾਲੇ ਮਾਲ ਤੇ ਮਾਲ-ਭਾੜੇ" ਤੋਂ ਵੱਖ ਹੈ। ਜੇਕਰ ਤੁਸੀਂ ਆਪਣੇ ਗਾਹਕ ਨੂੰ ਮਾਲ-ਭਾੜੇ ਲਈ ਬਿਲ ਦਿੰਦੇ ਹੋ, ਤਾਂ ਖਰਚਾ ਟੈਕਸਯੋਗ ਹੁੰਦਾ ਹੈ। ਜਾਣ ਵਾਲੇ ਮਾਲ ਦਾ ਮਾਲ-ਭਾੜਾ ਟੈਕਸਯੋਗ ਹੋ ਸਕਦਾ ਹੈ। ਇਸ ਸਾਰਣੀ ਵਿੱਚ ਹੋਰ ਮਾਪਦੰਡ ਦੇਖੋ। |
ਤੁਸੀਂ ਇੱਕ ਡਿਲੀਵਰ ਕੀਤੇ ਕੀਮਤ ਉੱਤੇ ਵਿਕਰੀ ਕਰਦੇ ਹੋ (ਵਿਕਰੀ ਸਮਝੌਤਾ ਇਹ ਦਰਸ਼ਾਉਂਦਾ ਹੈ ਕਿ ਡਿਲਿਵਰੀ ਕੀਮਤ ਵਿੱਚ ਹੀ ਸ਼ਾਮਲ ਕੀਤੀ ਗਈ ਹੈ, ਭਾਵੇਂ ਡਿਲੀਵਰੀ ਖਰਚਾ ਵੱਖਰੇ ਤੌਰ ਤੇ ਸੂਚੀਬੱਧ ਕੀਤਾ ਗਿਆ ਹੋਵੇ, ਪ੍ਰਤੀ-ਆਈਟਮ ਲਾਗਤ ਵਿੱਚ ਸ਼ਾਮਲ ਹੋਵੇ, ਜਾਂ "ਮਾਲ-ਭਾੜੇ ਦਾ ਭੁਗਤਾਨ ਪਹਿਲਾਂ ਹੀ ਕੀਤਾ ਗਿਆ ਹੈ" ਵਜੋਂ ਸੂਚੀਬੱਧ ਹੋਵੇ) । |
ਅਪਵਾਦ: ਜੇ ਡਿਲੀਵਰੀ ਤੋਂ ਪਹਿਲਾਂ ਖਰੀਦਦਾਰ ਨੂੰ ਵਪਾਰਕ ਮਾਲ ਦਾ ਅਧਿਕਾਰ ਟ੍ਰਾਂਸਫਰ ਕੀਤਾ ਜਾਂਦਾ ਹੈ ਤਾਂ ਡਿਲੀਵਰੀ ਖਰਚਾ ਟੈਕਸਯੋਗ ਨਹੀਂ ਹੋਵੇਗਾ। ਇਹ ਵਿਸ਼ੇਸ਼ ਹੈ- ਜਾਣਕਾਰੀ ਲਈ CDTFA ਨਾਲ ਸੰਪਰਕ ਕਰੋ। |