ਕੀ ਤੁਹਾਨੂੰ California ਵਿਕਰੇਤਾ ਦੇ ਪਰਮਿਟ ਦੀ ਲੋੜ ਹੈ? (ਪ੍ਰਕਾਸ਼ਨ 107)
ਕੀ ਤੁਹਾਨੂੰ California ਵਿਕਰੇਤਾ ਦੇ ਪਰਮਿਟ ਦੀ ਲੋੜ ਹੈ?
ਜਦੋਂ ਤੁਸੀਂ California ਵਿੱਚ ਵਪਾਰਕ ਵਸਤਾਂ, ਵਾਹਨ, ਜਾਂ ਹੋਰ ਠੋਸ ਨਿੱਜੀ ਜਾਇਦਾਦ (ਚੀਜ਼ਾਂ) ਨੂੰ ਵੇਚਦੇ ਜਾਂ ਕਿਰਾਏ ਤੇ ਦਿੰਦੇ ਹੋ, ਭਾਵੇਂ ਅਸਥਾਈ ਤੌਰ ਤੇ ਹੀ, ਤੁਹਾਨੂੰ ਆਮ ਤੌਰ ਤੇ ਸਾਡੇ ਨਾਲ ਰਜਿਸਟਰ ਕਰਨਾ ਅਤੇ ਆਪਣੀ ਟੈਕਸਯੋਗ ਵਿਕਰੀ ਤੇ ਵਿਕਰੀ ਟੈਕਸ ਅਦਾ ਕਰਨਾ ਪੈਂਦਾ ਹੈ। ਜਦੋਂ ਤੁਸੀਂ ਰਜਿਸਟਰ ਕਰਦੇ ਹੋ, ਤਾਂ ਅਸੀਂ ਤੁਹਾਨੂੰ ਵਿਕਰੇਤਾ ਦਾ ਪਰਮਿਟ ਜਾਰੀ ਕਰਾਂਗੇ।
California ਵਿੱਚ ਵਪਾਰਕ ਵਸਤਾਂ, ਵਸਤੂਆਂ, ਜਾਂ ਹੋਰ ਚੀਜ਼ਾਂ ਦੀ ਵਿਕਰੀ ਕਰਨਾ, ਪਹਿਲਾਂ ਵਿਕਰੇਤਾ ਦਾ ਪਰਮਿਟ ਪ੍ਰਾਪਤ ਕੀਤੇ ਬਿਨਾਂ, ਕਾਨੂੰਨ ਦੀ ਉਲੰਘਣਾ ਕਰਦਾ ਹੈ ਅਤੇ ਫਿਰ ਤੁਹਾਨੂੰ ਜੁਰਮਾਨੇ ਅਤੇ ਸਜ਼ਾਵਾਂ ਦਾ ਅਧੀਨ ਕਰਦਾ ਹੈ।
ਕਈ ਵਾਰ ਲੋਕ ਵਿਕਰੇਤਾ ਦੇ ਪਰਮਿਟ ਨੂੰ ਗਲਤੀ ਨਾਲ ਮੁੜ ਵਿਕਰੀ ਨੰਬਰ (resale number) ਜਾਂ ਮੁੜ ਵਿਕਰੀ ਪਰਮਿਟ (resale permit) ਕਹਿ ਦਿੰਦੇ ਹਨ। ਵਿਕਰੇਤਾ ਦਾ ਪਰਮਿਟ ਇੱਕ ਸੂਬਾ ਲਾਇਸੰਸ ਹੁੰਦਾ ਹੈ ਜਿਸ ਨਾਲ ਤੁਸੀਂ ਥੋਕ ਜਾਂ ਪ੍ਰਚੂਨ ਪੱਧਰ ਤੇ ਚੀਜ਼ਾਂ ਵੇਚਣ ਅਤੇ ਸਪਲਾਇਰਾਂ ਨੂੰ ਮੁੜ ਵਿਕਰੀ ਸਰਟੀਫਿਕੇਟ ਜਾਰੀ ਕਰ ਸਕਦੇ ਹੋ। ਮੁੜ ਵਿਕਰੀ ਸਰਟੀਫਿਕੇਟ ਜਾਰੀ ਕਰਨ ਨਾਲ ਤੁਸੀਂ ਆਪਣੇ ਸਪਲਾਇਰਾਂ ਨੂੰ ਟੈਕਸ ਦੀ ਰਕਮ ਅਦਾ ਕੀਤੇ ਬਿਨਾਂ ਆਪਣੇ ਕਾਰੋਬਾਰੀ ਸੰਚਾਲਨ ਵਿੱਚ ਵੇਚੀ ਜਾਣ ਵਾਲਿਆਂ ਚੀਜ਼ਾਂ ਖਰੀਦ ਸਕਦੇ ਹੋ।
ਤੁਹਾਨੂੰ ਸਿਰਫ਼ ਆਪਣੇ ਸਪਲਾਇਰਾਂ ਨੂੰ ਮੁੜ-ਵਿਕਰੀ ਸਰਟੀਫਿਕੇਟ ਜਾਰੀ ਕਰਨ ਦੇ ਮੌਕੇ ਦਾ ਫਾਇਦਾ ਚੁੱਕਣ ਲਈ ਵਿਕਰੇਤਾ ਦਾ ਪਰਮਿਟ ਪ੍ਰਾਪਤ ਨਹੀਂ ਕਰਨਾ ਚਾਹੀਦਾ ਹੈ। ਜਿਨ੍ਹਾਂ ਚੀਜ਼ਾਂ ਦੀ ਤੁਸੀਂ ਵਰਤੋਂ ਕਰੋਗੇ, ਉਹਨਾਂ ਨੂੰ ਵੇਚਣ ਦੀ ਬਜਾਏ ਟੈਕਸ ਦਾ ਭੁਗਤਾਨ ਕਰਨ ਤੋਂ ਬਚਣ ਲਈ ਮੁੜ-ਵਰਤੋਂ ਸਰਟੀਫਿਕੇਟ ਜਾਰੀ ਕਰਨਾ ਕਾਨੂੰਨ ਦੇ ਖਿਲਾਫ਼ ਹੈ ਅਤੇ ਇਸਦੇ ਨਤੀਜੇ ਵਜੋਂ ਜੁਰਮਾਨੇ ਅਤੇ ਸਜ਼ਾਵਾਂ ਹੋ ਸਕਦੀਆਂ ਹਨ। ਜੇਕਰ ਖਰੀਦ ਦੇ ਸਮੇਂ, ਤੁਹਾਡਾ ਮਾਲ ਨੂੰ ਦੁਬਾਰਾ ਵੇਚਣ ਦਾ ਇਰਾਦਾ ਨਹੀਂ ਹੈ ਤਾਂ ਮੁੜ-ਵਿਕਰੀ ਸਰਟੀਫਿਕੇਟ ਜਾਰੀ ਕਰਨਾ ਇੱਕ ਜੁਰਮ ਹੈ।
ਆਮ ਤੌਰ ਤੇ, ਜੇਕਰ ਤੁਸੀਂ California ਵਿੱਚ ਠੋਸ ਨਿੱਜੀ ਜਾਇਦਾਦ ਦੀ ਵਿਕਰੀ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਵਿਕਰੀਆਂ ਤੇ ਟੈਕਸ ਦੀ ਰਿਪੋਰਟ ਕਰਨ ਅਤੇ ਭੁਗਤਾਨ ਕਰਨ ਲਈ ਇੱਕ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਹੁੰਦੀ ਹੈ, ਜਦੋਂ ਤੱਕ ਕਿ ਵਿਕਰੀ ਕਿਸੇ ਖਾਸ ਛੋਟ ਜਾਂ ਅਪਵਾਦ ਲਈ ਯੋਗ ਨਹੀਂ ਹੁੰਦੀ। ਇਹ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਤੁਹਾਡੀ ਵਿਕਰੀ ਇੰਟਰਨੈਟ ਨਿਲਾਮੀ ਘਰਾਂ ਜਾਂ ਔਨਲਾਈਨ ਵਰਗੀਕ੍ਰਿਤ ਇਸ਼ਤਿਹਾਰਾਂ ਦੀ ਪੇਸ਼ਕਸ਼ ਕਰਨ ਵਾਲੀਆਂ ਵੈੱਬਸਾਈਟਾਂ (ਔਨਲਾਈਨ ਵਿਗਿਆਪਨਕਰਤਾਵਾਂ) ਰਾਹੀਂ ਕੀਤੀ ਜਾਂਦੀ ਹੈ। ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਪ੍ਰਕਾਸ਼ਨ 109, ਇੰਟਰਨੈੱਟ ਵਿਕਰੀ ਦੇਖੋ।
ਆਮ ਤੌਰ ਤੇ, ਜੇ ਤੁਸੀਂ ਕਦੇ-ਕਦਾਈਂ ਵਿਕਰੀ ਕਰਦੇ ਹੋ, *ਤਾਂ ਤੁਹਾਨੂੰ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਨਹੀਂ ਹੁੰਦੀ ਹੈ। ਇੱਕ ਔਕੇਜ਼ਨਲ ਸੇਲ (occasional sale) ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਨਹੀਂ ਹੁੰਦੀ ਹੈ ਅਤੇ ਤੁਸੀਂ 12 ਮਹੀਨਿਆਂ ਦੀ ਮਿਆਦ ਵਿੱਚ ਦੋ ਤੋਂ ਵੱਧ ਵਿਕਰੀ ਨਹੀਂ ਕਰਦੇ। ਉਦਾਹਰਨ ਲਈ, ਜਦੋਂ ਤੁਹਾਡੇ ਕੋਲ ਗੈਰੇਜ ਸੇਲ ਹੁੰਦੀ ਹੈ ਅਤੇ ਤੁਸੀਂ ਵਰਤੀਆਂ ਹੋਈਆਂ ਚੀਜ਼ਾਂ ਵੇਚਦੇ ਹੋ, ਤਾਂ ਤੁਹਾਨੂੰ ਆਮ ਤੌਰ ਤੇ ਵਿਕਰੇਤਾ ਦੇ ਪਰਮਿਟ ਦੀ ਲੋੜ ਨਹੀਂ ਹੁੰਦੀ ਹੈ ਜਦੋਂ ਤੱਕ ਕਿ ਤੁਹਾਡੇ ਕੋਲ 12 ਮਹੀਨਿਆਂ ਦੀ ਮਿਆਦ ਵਿੱਚ ਦੋ ਤੋਂ ਵੱਧ ਗੈਰੇਜ ਸੇਲ ਨਹੀਂ ਹੁੰਦੀਆਂ ਹਨ ਜਾਂ ਤੁਹਾਡੀਆਂ ਵਿਕਰੀ ਗਤੀਵਿਧੀਆਂ ਦੀ ਗਿਣਤੀ, ਦਾਇਰੇ ਅਤੇ ਕਿਰਦਾਰ ਦੇ ਕਾਰਨ ਤੁਹਾਨੂੰ ਵਪਾਰਕ ਵਸਤਾਂ, ਸਾਮਾਨ ਜਾਂ ਚੀਜ਼ਾਂ (ਠੋਸ ਨਿੱਜੀ ਜਾਇਦਾਦ) ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਲਈ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਨਹੀਂ ਹੁੰਦੀ ਹੈ।
ਇੱਕ ਪ੍ਰਚੂਨ ਵਿਕਰੇਤਾ ਜਿਸਦਾ ਕੰਪਿਊਟਰ ਸਰਵਰ California ਵਿੱਚ ਸਥਿਤ ਹੈ ਜਿਸ ਤੇ ਇੱਕ ਵੈੱਬਸਾਈਟ ਰਹਿੰਦੀ ਹੈ, ਨੂੰ ਵਿਕਰੇਤਾ ਦਾ ਪਰਮਿਟ ਲੈਣ ਦੀ ਲੋੜ ਨਹੀਂ ਹੋ ਸਕਦੀ ਜਦੋਂ ਤੱਕ ਕਿ ਪ੍ਰਚੂਨ ਵਿਕਰੇਤਾ ਦਾ ਸਰਵਰ ਵਿੱਚ ਮਾਲਕਾਨਾ ਹਿੱਤ ਨਹੀਂ ਹੈ ਅਤੇ ਉਸ ਸਥਾਨ 'ਤੇ ਗਤੀਵਿਧੀਆਂ ਹੋਰ ਤਰੀਕਿਆਂ ਨਾਲ ਵਿਕਰੇਤਾ ਦੇ ਪਰਮਿਟ ਲਈ ਯੋਗ ਨਹੀਂ ਹਨ। ਤੁਹਾਨੂੰ ਆਪਣਾ ਕਾਰੋਬਾਰ ਚਲਾਉਣ ਲਈ ਹੋਰ ਲਾਇਸੰਸ, ਪਰਮਿਟ, ਜਾਂ ਦਸਤਾਵੇਜ਼ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ (ਆਪਣੇ ਕਾਰੋਬਾਰ ਲਈ ਵਾਧੂ ਲੋੜਾਂ ਵੇਖੋ ), ਜਾਂ ਜੇਕਰ ਤੁਸੀਂ "ਯੋਗ ਖਰੀਦਦਾਰ" ਹੋ ਤਾਂ ਤੁਹਾਨੂੰ ਸਾਡੇ ਨਾਲ ਵਰਤੋਂ ਟੈਕਸ ਖਾਤੇ ਲਈ ਰਜਿਸਟਰ ਕਰਨ ਦੀ ਲੋੜ ਹੋ ਸਕਦੀ ਹੈ (ਵਰਤੋਂ ਟੈਕਸ ਦੀ ਰਿਪੋਰਟ ਕਰਨ ਲਈ ਲੋੜੀਂਦੀ ਰਜਿਸਟ੍ਰੇਸ਼ਨ ਵੇਖੋ )।
California ਦੇ ਕਾਨੂੰਨ ਅਨੁਸਾਰ, ਜਦੋਂ ਪ੍ਰਚੂਨ ਵਿਕਰੇਤਾ ਦੇ ਇਸ ਰਾਜ ਵਿੱਚ ਇੱਕ ਜਾਂ ਵੱਧ ਵਿਕਰੀ ਦਫ਼ਤਰ ਹੁੰਦੇ ਹਨ, ਵਿਕਰੀ ਰਾਜ ਤੋਂ ਬਾਹਰ ਗੱਲਬਾਤ ਕੀਤੀ ਜਾਂਦੀ ਹੈ, ਅਤੇ ਆਰਡਰ ਵੇਅਰਹਾਊਸ ਵਿੱਚ ਪ੍ਰਚੂਨ ਵਿਕਰੇਤਾ ਦੇ ਰਾਜ ਦੇ ਅੰਦਰਲੇ ਸਟਾਕ ਤੋਂ ਪੂਰਾ ਕੀਤਾ ਜਾਂਦਾ ਹੈ, ਤਾਂ ਵੇਅਰਹਾਊਸ ਸਥਾਨਾਂ ਲਈ ਇੱਕ ਵਿਕਰੇਤਾ ਪਰਮਿਟ ਰੱਖਣਾ ਲਾਜ਼ਮੀ ਹੈ। ਜੇਕਰ ਤੁਹਾਡੀਆਂ ਸਾਰੀਆਂ ਵਿਕਰੀਆਂ ਖਾਸ ਤੌਰ ਤੇ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਕੀਤੀਆਂ ਜਾਂਦੀਆਂ ਹਨ, ਅਤੇ ਤੁਸੀਂ ਇਸ ਰਾਜ ਵਿੱਚ ਕੋਈ ਵਿਕਰੀ ਨਹੀਂ ਕਰਦੇ, ਤਾਂ ਤੁਹਾਨੂੰ ਵਿਕਰੇਤਾ ਦਾ ਪਰਮਿਟ ਰੱਖਣ ਦੀ ਲੋੜ ਨਹੀਂ ਹੈ। ਹਾਲਾਂਕਿ, ਤੁਹਾਡੇ ਕਾਰੋਬਾਰ ਨੂੰ ਵਰਤੋਂ ਟੈਕਸ ਦੀ ਰਿਪੋਰਟ ਕਰਨ ਲਈ ਲੋੜੀਂਦੀ ਰਜਿਸਟ੍ਰੇਸ਼ਨ ਵੈੱਬ ਪੇਜ ਵਿੱਚ ਦੱਸੇ ਅਨੁਸਾਰ ਇੱਕ ਵਰਤੋਂ ਟੈਕਸ ਖਾਤੇ ਲਈ ਰਜਿਸਟਰ ਕਰਨ ਦੀ ਲੋੜ ਹੋ ਸਕਦੀ ਹੈ।
*ਨਿਯਮ 1595, ਕਦੇ-ਕਦਾਈਂ ਹੋਣ ਵਾਲੀ ਵਿਕਰੀ—ਇੱਕ ਕਾਰੋਬਾਰ ਦੀ ਵਿਕਰੀ—ਵਪਾਰ ਦਾ ਪੁਨਰਗਠਨ ਵੇਖੋ।
ਵਿਕਰੇਤਾ ਦੇ ਪਰਮਿਟ ਧਾਰਕਾਂ ਦੀਆਂ ਜ਼ਿੰਮੇਵਾਰੀਆਂ
ਜਦੋਂ ਤੁਹਾਡੇ ਕੋਲ ਵਿਕਰੇਤਾ ਦਾ ਪਰਮਿਟ ਹੁੰਦਾ ਹੈ, ਤਾਂ ਤੁਹਾਨੂੰ ਵਿਕਰੀ ਅਤੇ ਵਰਤੋਂ ਟੈਕਸ ਰਿਟਰਨਾਂ ਦਾਇਰ ਕਰਨੀਆਂ ਚਾਹੀਦੀਆਂ ਹਨ ਅਤੇ ਆਪਣੀ ਵਿਕਰੀ ਅਤੇ ਖਰੀਦਦਾਰੀ ਤੇ ਬਕਾਇਆ ਕਿਸੇ ਵੀ ਵਿਕਰੀ ਜਾਂ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ। ਤੁਹਾਨੂੰ ਹਰੇਕ ਟੈਕਸਯੋਗ ਵਿਕਰੀ ਤੇ ਵਿਕਰੀ ਟੈਕਸ ਦੀ ਰਿਪੋਰਟ ਕਰਨਾ ਅਤੇ ਭੁਗਤਾਨ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਵਿਕਰੀ ਕਰਦੇ ਹੋ, ਤਾਂ ਤੁਸੀਂ ਆਪਣੇ ਗਾਹਕ ਤੋਂ ਉਸ ਟੈਕਸ ਦੇ ਬਰਾਬਰ ਦੀ ਰਕਮ ਵਸੂਲਦੇ ਹੋ ਜੋ ਤੁਸੀਂ ਦੇਣਾ ਹੈ। ਤੁਹਾਨੂੰ ਆਪਣੀ ਵਿਕਰੀ ਅਤੇ ਖਰੀਦਦਾਰੀ ਦੇ ਦਸਤਾਵੇਜ਼ ਬਣਾਉਣ ਲਈ ਲੋੜੀਂਦੇ ਰਿਕਾਰਡ ਵੀ ਰੱਖਣੇ ਪੈਣਗੇ। ਇੱਕ ਰਜਿਸਟਰਡ ਵਿਕਰੇਤਾ ਦੇ ਤੌਰ 'ਤੇ, ਤੁਹਾਨੂੰ ਆਪਣੇ ਕਾਰੋਬਾਰੀ ਕੰਮਾਂ ਵਿੱਚ ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਦਾ ਤਰੀਕਾ ਸਿੱਖਣ ਲਈ ਸਮਾਂ ਕੱਢਣ ਦੀ ਲੋੜ ਹੋਵੇਗੀ। ਸਾਡੇ ਪ੍ਰਕਾਸ਼ਨ, ਕਲਾਸਾਂ, ਅਤੇ ਔਨਲਾਈਨ ਸੈਮੀਨਾਰ ਤੁਹਾਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਸਿੱਖਣ ਵਿੱਚ ਮਦਦ ਕਰ ਸਕਦੇ ਹਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਤੁਸੀਂ ਆਪਣੇ ਬਕਾਏ ਤੋਂ ਵੱਧ ਜਾਂ ਘੱਟ ਟੈਕਸ ਦਾ ਭੁਗਤਾਨ ਨਾ ਕਰੋ।
ਜੇਕਰ ਤੁਸੀਂ ਆਪਣਾ ਕਾਰੋਬਾਰ ਵੇਚਣਾ ਜਾਂ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵਿਕਰੀ ਨਹੀਂ ਕਰ ਰਹੇ ਹੋ, ਤਾਂ ਅਸੀਂ ਤੁਹਾਡਾ ਪਰਮਿਟ ਰੱਦ ਕਰ ਸਕਦੇ ਹਾਂ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮ 1699, ਪਰਮਿਟ, ਅਤੇ ਪ੍ਰਕਾਸ਼ਨ 74, ਆਪਣਾ ਖਾਤਾ ਬੰਦ ਕਰਨਾ ਦੇਖੋ।
ਕਿਰਪਾ ਕਰਕੇ ਨੋਟ ਕਰੋ: ਇਸ ਪ੍ਰਕਾਸ਼ਨ ਵਿੱਚ ਕਾਨੂੰਨ ਅਤੇ ਲਾਗੂ ਨਿਯਮਾਂ ਦਾ ਸਾਰਾਂਸ਼ ਮੌਜੂਦ ਹੈ, ਜਦੋਂ ਪ੍ਰਕਾਸ਼ਨ ਲਿਖਿਆ ਗਿਆ ਸੀ, ਜਿਵੇਂ ਕਿ ਇਸ ਪ੍ਰਕਾਸ਼ਨ ਦੀ ਸੰਸ਼ੋਧਨ ਮਿਤੀ ਦੁਆਰਾ ਨੋਟ ਕੀਤਾ ਗਿਆ ਹੈ। ਹਾਲਾਂਕਿ, ਉਸ ਸਮੇਂ ਤੋਂ ਕਾਨੂੰਨ ਜਾਂ ਨਿਯਮਾਂ ਵਿੱਚ ਬਦਲਾਅ ਹੋ ਸਕਦੇ ਹਨ। ਜੇਕਰ ਇਸ ਪ੍ਰਕਾਸ਼ਨ ਅਤੇ ਕਨੂੰਨ ਵਿੱਚ ਲਿਖਤ ਵਿੱਚ ਕੋਈ ਟਕਰਾਅ ਹੈ, ਤਾਂ ਫੈਸਲੇ ਕਾਨੂੰਨ ਦੇ ਅਧਾਰ 'ਤੇ ਹੋਵੇਗਾ ਨਾ ਕਿ ਇਸ ਪ੍ਰਕਾਸ਼ਨ ਤੇ ਹੋਵੇਗਾ।
ਸੰਸ਼ੋਧਨ ਜੁਲਾਈ 2024