ਰਿਫੰਡ ਲਈ ਦਾਅਵਾ ਫਾਇਲ ਕਰਨਾ (ਪ੍ਰਕਾਸ਼ਨ 117)
ਪ੍ਰੋਗਰਾਮ ਸੰਬੰਧੀ ਖਾਸ ਦਿਸ਼ਾ-ਨਿਰਦੇਸ਼
ਇਸ ਪ੍ਰਕਾਸ਼ਨ ਵਿੱਚ ਵਿਚਾਰੇ ਗਏ ਆਮ ਦਿਸ਼ਾ-ਨਿਰਦੇਸ਼ਾਂ ਦੀ ਵਰਤੋਂ California ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ (CDTFA) ਦੁਆਰਾ ਸੰਚਾਲਿਤ ਜ਼ਿਆਦਾਤਰ ਟੈਕਸ ਅਤੇ ਫ਼ੀਸ ਪ੍ਰੋਗਰਾਮਾਂ ਲਈ ਰਿਫੰਡ ਲਈ ਦਾਅਵਾ ਫਾਇਲ ਕਰਨ ਵੇਲੇ ਕੀਤਾ ਜਾਂ ਸਕਦਾ ਹੈ। ਹਾਲਾਂਕਿ, ਹੇਠ ਦੱਸੇ ਪ੍ਰੋਗਰਾਮਾਂ ਲਈ ਰਿਫੰਡ ਲਈ ਦਾਅਵਾ ਫਾਇਲ ਕਰਦੇ ਵੇਲੇ ਖਾਸ ਦਿਸ਼ਾ-ਨਿਰਦੇਸ਼ ਹਨ:
- ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ
- ਕਵਰਡ ਇਲੈਕਟ੍ਰਾਨਿਕ ਕਚਰਾ (ਈ-ਵੇਸਟ) ਨਵਿਆਉਣ ਫੀਸ
- ਡੀਜ਼ਲ ਫਿਊਲ ਟੈਕਸ
- ਲੈੱਡ-ਐਸਿਡ ਬੈਟਰੀ ਫੀਸ
- ਮੋਟਰ ਵਾਹਨ ਫਿਊਲ ਟੈਕਸ ਅਤੇ ਹਵਾਈ ਜ਼ਹਾਜ ਜੈਟ ਫਿਊਲ ਟੈਕਸ
- ਬੀਮਾ ਕੰਪਨੀਆਂ ਉੱਤੇ ਟੈਕਸ
- ਪਾਣੀ ਸੰਬੰਧੀ ਅਧਿਕਾਰ ਫੀਸ
ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ
ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸੰਬੰਧੀ ਫੀਸ ਦੀ ਵਾਪਸੀ ਲਈ ਦਾਅਵਿਆਂ ਦੀ ਸਮੀਖਿਆ ਜਨ ਸਿਹਤ ਵਿਭਾਗ, ਬਚਪਨ ਵਿੱਚ ਸਿੱਕੇ ਦੇ ਜ਼ਹਿਰੀਲੇਪਣ ਦੀ ਰੋਕਥਾਮ ਸ਼ਾਖਾ (DPH) ਦੁਆਰਾ ਕੀਤੀ ਜਾਂਦੀ ਹੈ, ਜਿਸ ਵਿੱਚ ਮੁਲਾਂਕਣ ਕੀਤੀ ਗਈ ਫੀਸ ਦੇ ਸਾਰੇ ਜਾਂ ਕੁਝ ਹਿੱਸੇ ਤੇ ਵਿਵਾਦ ਹੁੰਦਾ ਹੈ। CDTFA ਦਾਅਵੇ ਨੂੰ DPH ਕੋਲ ਵਿਚਾਰਨ ਲਈ ਭੇਜਦਾ ਹੈ। ਤੁਹਾਨੂੰ ਇਹਨਾਂ ਦਾਅਵਿਆਂ ਨੂੰ ਹੱਲ ਕਰਨ ਲਈ DPH ਅਤੇ CDTFA ਨਾਲ ਕੰਮ ਕਰਨਾ ਚਾਹੀਦਾ ਹੈ।
ਹਾਲਾਂਕਿ, ਜੇਕਰ ਤੁਸੀਂ ਮੁਲਾਂਕਣ ਕੀਤੀਆਂ ਫੀਸਾਂ ਨਾਲ ਸਹਿਮਤ ਹੋ ਪਰ ਗਲਤੀ ਨਾਲ ਵੱਧ ਭੁਗਤਾਨ ਕਰ ਦਿੰਦੇ ਹੋ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਦੇ ਹੋਏ CDTFA ਨਾਲ ਵੱਧ ਕੀਤੇ ਗਏ ਭੁਗਤਾਨ ਦੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਤੁਹਾਨੂੰ ਫੀਸ ਦਾ ਭੁਗਤਾਨ ਕਰਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਆਪਣਾ ਦਾਅਵਾ ਫਾਇਲ ਕਰਨਾ ਚਾਹੀਦਾ ਹੈ।
ਕਵਰਡ ਇਲੈਕਟ੍ਰਾਨਿਕ ਕਚਰਾ (ਈ-ਵੇਸਟ) ਨਵਿਆਉਣ ਫੀਸ
ਜ਼ਹਿਰੀਲੇ ਪਦਾਰਥ ਨਿਯੰਤਰਣ ਵਿਭਾਗ (Department of Toxic Substances Control, DTSC) ਇਸ ਆਧਾਰ ਤੇ ਪੁਨਰ ਵਿਚਾਰ ਕਰਨ ਜਾਂ ਰਿਫੰਡ ਲਈ ਦਾਅਵੇ ਦੀ ਕਿਸੇ ਵੀ ਪਟੀਸ਼ਨ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਕਿ ਕੋਈ ਉਤਪਾਦ ਕਵਰ ਕਿਤਾ ਇਲੈਕਟ੍ਰਾਨਿਕ ਉਪਕਰਣ (CED) ਨਹੀਂ ਹੈ। ਤੁਸੀਂ CDTFA ਦੇ ਕੋਲ ਇੱਕ ਪਟੀਸ਼ਨ ਜਾਂ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਅਸੀਂ ਜਵਾਬ ਲਈ ਬੇਨਤੀ ਨੂੰ DTSC ਨੂੰ ਭੇਜਾਂਗੇ, ਜਾਂ ਤੁਸੀਂ ਆਪਣੀ ਬੇਨਤੀ ਸਿੱਧੀ DTSC ਨੂੰ Fees@DTSC.ca.gov ਤੇ ਭੇਜ ਸਕਦੇ ਹੋ।
ਜੇਕਰ ਤੁਸੀਂ ਸਿੱਧਾ CDTFA ਨੂੰ ਈ-ਵੇਸਟ ਫੀਸ ਦਾ ਵੱਧ ਭੁਗਤਾਨ ਕੀਤਾ ਹੈ, ਤਾਂ ਤੁਸੀਂ ਇੱਕ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ।
ਡੀਜ਼ਲ ਫਿਊਲ ਟੈਕਸ
ਲਾਇਸੰਸਸ਼ੁਦਾ ਡੀਜ਼ਲ ਫਿਊਲ ਸਪਲਾਇਰ
ਜੇਕਰ ਤੁਸੀਂ ਇੱਕ ਬਲੈਂਡਰ, ਐਂਟਰਰ, ਪੋਜੀਸ਼ਨ ਹੋਲਡਰ, ਰਿਫਾਈਨਰ, ਟਰਮੀਨਲ ਆਪਰੇਟਰ, ਜਾਂ ਥ੍ਰੁਪੁੱਟਰ ਹੋ, ਤਾਂ ਤੁਸੀਂ ਡੀਜ਼ਲ ਫਿਊਲ ਟੈਕਸ ਕਾਨੂੰਨ ਸੈਕਸ਼ਨ 60033 ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ ਇੱਕ "ਸਪਲਾਇਰ" ਹੋ। ਡੀਜ਼ਲ ਫਿਊਲ ਸਪਲਾਇਰਾਂ ਨੂੰ ਟੈਕਸ ਰਿਟਰਨ, CDTFA-501-DD, ਡੀਜ਼ਲ ਫਿਊਲ ਦੇ ਸਪਲਾਇਰ ਟੈਕਸ ਰਿਟਰਨ ਨੂੰ CDTFA ਕੋਲ ਫਾਈਲ ਕਰਨ ਦੀ ਲੋੜ ਹੁੰਦੀ ਹੈ। ਰਿਫੰਡ ਲਈ ਦਾਅਵਾ ਫਾਇਲ ਕਰਨ ਦੀ ਬਜਾਏ ਤੁਹਾਡੀ ਰਿਟਰਨ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਕ੍ਰੈਡਿਟ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਇਸ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਲਾਇਸੈਂਸਸ਼ੁਦਾ ਡੀਜ਼ਲ ਫਿਊਲ ਸਪਲਾਇਰ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ ਦੇਖੋ। ਤੁਸੀਂ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀਆਂ ਔਨਲਾਈਨ ਸੇਵਾਵਾਂ ਵਿੱਚ ਲੌਗਇਨ ਕਰਕੇ ਆਪਣਾ CDTFA-501-DD ਔਨਲਾਈਨ ਫਾਈਲ ਕਰ ਸਕਦੇ ਹੋ।
ਛੋਟ ਪ੍ਰਾਪਤ ਵਿਕਰੇਤਾ
ਜੇ ਤੁਸੀਂ ਗਾਹਕਾਂ ਨੂੰ ਛੋਟ ਦੇਣ ਲਈ ਟੈਕਸ ਦਾ ਭੁਗਤਾਨ ਕੀਤੇ ਡੀਜ਼ਲ ਫਿਊਲ ਨੂੰ ਨਿਰਯਾਤ ਕਰਦੇ ਹੋ ਜਾਂ ਵੇਚਦੇ ਹੋ (ਸੰਯੁਕਤ ਰਾਜ ਸਰਕਾਰ ਦੇ ਟ੍ਰੇਨ ਓਪਰੇਟਰ, ਅਤੇ ਹੋਰ) ਅਤੇ ਤੁਸੀਂ ਡੀਜ਼ਲ ਫਿਊਲ ਦੇ ਲਾਇਸੰਸਸ਼ੁਦਾ ਅੰਤਮ ਵਿਕਰੇਤਾ ਜਾਂ ਸਪਲਾਇਰ ਨਹੀਂ ਹੋ, ਤਾਂ ਤੁਸੀਂ ਛੋਟ ਪ੍ਰਾਪਤ ਵਿਕਰੇਤਾ ਹੋ। ਰਜਿਸਟਰਡ ਛੋਟ ਪ੍ਰਾਪਤ ਵਿਕਰੇਤਾ CDTFA-770-DZ, ਡੀਜ਼ਲ ਈਂਧਨ ਦੀ ਗੈਰ-ਟੈਕਸਯੋਗ ਵਿਕਰੀ ਅਤੇ ਨਿਰਯਾਤ 'ਤੇ ਰਿਫੰਡ ਦਾ ਦਾਅਵਾ ਦੀ ਵਰਤੋਂ ਕਰਦੇ ਹੋਏ ਬਿਨਾਂ ਫਿਲਟਰ ਕੀਤੇ (undyed) ਡੀਜ਼ਲ ਫਿਊਲ ਦੇ ਨਿਰਯਾਤ ਜਾਂ ਛੋਟ ਪ੍ਰਾਪਤ ਖਰੀਦਦਾਰਾਂ ਨੂੰ ਬਿਨਾਂ ਕੋਈ ਟੈਕਸ ਇਕੱਤਰ ਕਿਤੇ ਵੇਚੇ ਜਾਣ ਤੇ ਕੀਤੇ ਹਏ ਟੈਕਸ ਦੇ ਭੁਗਤਾਨ ਤੇ ਰੀਫੰਡ ਲਈ ਦਾਅਵਾ ਫਾਇਲ ਕਰ ਸਕਦੇ ਹਨ। ਰਿਫੰਡ ਲਈ ਦਾਅਵਾ ਫਾਇਲ ਕਰਨ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਕਰਨਾ ਪਵੇਗਾ। ਤੁਸੀਂ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀਆਂ ਔਨਲਾਈਨ ਸੇਵਾਵਾਂ ਵਿੱਚ ਲੌਗਇਨ ਕਰਕੇ ਆਪਣਾ CDTFA-770-DZ ਔਨਲਾਈਨ ਫਾਈਲ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਛੋਟ ਵਾਲੇ ਵਿਕਰੇਤਾ - ਟੈਕਸ ਰਹਿਤ ਵਿਕਰੀ ਅਤੇ ਨਿਰਯਾਤ - ਰਿਫੰਡ ਲਈ ਦਾਅਵੇ ਦਾਇਰ ਕਰੋ ਵੈਬਪੇਜ਼ ਦੇਖੋ।
ਅੰਤਮ ਵਿਕਰੇਤਾ
ਜੇਕਰ ਤੁਸੀਂ ਕਿਸਾਨਾਂ (ਜੋ ਖੇਤੀ ਦੇ ਉਦੇਸ਼ਾਂ ਲਈ ਡੀਜ਼ਲ ਫਿਊਲ ਦੀ ਵਰਤੋਂ ਕਰਦੇ ਹਨ) ਅਤੇ ਛੋਟ ਪ੍ਰਾਪਤ ਬੱਸ ਆਪਰੇਟਰਾਂ (ਜੋ ਛੋਟ ਪ੍ਰਾਪਤ ਬੱਸ ਸੰਚਾਲਨ ਵਿੱਚ ਡੀਜ਼ਲ ਫਿਊਲ ਦੀ ਵਰਤੋਂ ਕਰਦੇ ਹਨ) ਸਮੇਤ ਅੰਤਿਮ ਖਰੀਦਦਾਰਾਂ ਨੂੰ ਛੋਟ ਸਰਟੀਫਿਕੇਟ ਦੇ ਤਹਿਤ ਟੈਕਸ ਇਕੱਠਾ ਕੀਤੇ ਬਿਨਾਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਫਿਲਟਰ ਕੀਤਾ ਡੀਜ਼ਲ ਫਿਊਲ ਵੇਚਦੇ ਹੋ, ਤਾਂ ਤੁਸੀਂ ਇੱਕ ਅੰਤਮ ਵਿਕਰੇਤਾ ਹੋ।
ਅੰਤਮ ਵਿਕਰੇਤਾਵਾਂ ਲਈ CDTFA-770-DV, ਡੀਜ਼ਲ ਫਿਊਲ ਅੰਤਮ ਵਿਕਰੇਤਾ ਰਿਪੋਰਟ/ਰਿਫੰਡ ਲਈ ਦਾਅਵਾ ਫਾਇਲ ਕਰਨਾ ਜ਼ਰੂਰੀ ਹੈ, ਜਿਸ ਵਿੱਚ ਉਹਨਾਂ ਡੀਜ਼ਲ ਫਿਊਲ ਦੀਆਂ ਖਰੀਦ ਅਤੇ ਵਿਕਰੀ/ਵਰਤੋਂ ਨੂੰ ਸੂਚੀਬੱਧ ਕਰਨਾ ਹੋਵੇਗਾ ਜੋ ਰਿਫੰਡ ਲਈ ਯੋਗ ਹਨ। ਤੁਹਾਨੂੰ ਇੱਕ ਰਿਪੋਰਟ ਫਾਇਲ ਕਰਨੀ ਚਾਹੀਦੀ ਹੈ ਭਾਵੇਂ ਤੁਹਾਡੇ ਕੋਲ ਰਿਪੋਰਟਿੰਗ ਮਿਆਦ ਲਈ ਦਾਅਵਾ ਕਰਨ ਲਈ ਕੋਈ ਛੋਟ ਲੈਣ-ਦੇਣ ਜਾਂ ਰਿਫੰਡ ਨਾ ਹੋਵੇ। ਇਸ ਰਿਪੋਰਟ ਨੂੰ ਫਾਈਲ ਕਰਨ ਵਿੱਚ ਅਸਫਲ ਹੋਣ ਦੇ ਨਤੀਜੇ ਵਜੋਂ ਭਵਿੱਖ ਵਿੱਚ ਕਿਸੇ ਵੀ ਰਿਫੰਡ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ। ਤੁਸੀਂ ਆਪਣਾ CDTFA-770-DV ਆਨਲਾਈਨ ਫਾਈਲ ਕਰ ਸਕਦੇ ਹੋ। ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀ ਔਨਲਾਈਨ ਸੇਵਾਵਾਂ ਤੇ ਲੌਗਇਨ ਕਰੋ। ਕੁਝ ਅੰਤਮ ਵਿਕਰੇਤਾ ਘੱਟ ਤੋਂ ਘੱਟ ਇੱਕ ਹਫ਼ਤੇ ਅਤੇ ਕੁੱਲ ਘੱਟ ਤੋਨ ਘੱਟ $200 ਦੀ ਰਿਫੰਡ ਲਈ ਦਾਅਵੇ ਦੀ ਮਿਆਦ ਲਈ CDTFA-770-DVW, ਰਿਫੰਡ ਲਈ ਡੀਜ਼ਲ ਫਿਊਲ ਟੈਕਸ ਦਾ ਦਾਅਵਾ - ਅੰਤਮ ਖਰੀਦਦਾਰਾਂ ਨੂੰ ਵਿਕਰੀ ਫਾਇਲ ਕਰ ਸਕਦੇ ਹਨ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਅੰਤਮ ਵਿਕਰੇਤਾ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ਼ ਵੇਖੋ।
ਲਾਇਸੰਸਸ਼ੁਦਾ ਸਰਕਾਰੀ ਸੰਸਥਾਵਾਂ
ਸਰਕਾਰੀ ਸੰਸਥਾਵਾਂ ਨੂੰ ਡੀਜ਼ਲ ਫਿਊਲ ਟੈਕਸ ਤੋਂ ਛੋਟ ਨਹੀਂ ਹੈ; ਹਾਲਾਂਕਿ, ਤੁਹਾਨੂੰ ਹਾਈਵੇ ਤੇ ਵਰਤੋਂ ਲਈ ਫਿਲਟਰ ਕੀਤੇ ਡੀਜ਼ਲ ਫਿਊਲ ਦੀ ਖਰੀਦ ਕਰਨ ਦੀ ਇਜਾਜ਼ਤ ਹੈ। ਅਜਿਹਾ ਕਰਨ ਲਈ, ਤੁਹਾਨੂੰ ਲਾਇਸੈਂਸ ਲਈ CDTFA ਨਾਲ ਰਜਿਸਟਰ ਕਰਨਾ ਪਵੇਗਾ ਅਤੇ ਜਨਤਕ ਹਾਈਵੇ ਤੇ ਵਰਤੇ ਜਾਣ ਵਾਲੇ ਫਿਲਟਰ ਕੀਤੇ ਡੀਜ਼ਲ ਫਿਊਲ ਤੇ ਆਬਕਾਰੀ (ਐਕਸਾਇਜ਼) ਟੈਕਸ ਦੀ ਰਿਪੋਰਟ ਅਤੇ ਭੁਗਤਾਨ ਕਰਨਾ ਪਵੇਗਾ। ਤੁਸੀਂ ਆਪਣੇ ਰੀਟੇਲ ਵਿਕਰੇਤਾ ਨੂੰ ਭੁਗਤਾਨ ਕੀਤੇ ਗਏ ਕੀਤੇ ਟੈਕਸ ਲਈ, ਆਪਣੇ CDTFA-501-DG, ਸਰਕਾਰੀ ਇਕਾਈ ਡੀਜ਼ਲ ਫਿਊਲ ਟੈਕਸ ਰਿਟਰਨ ਤੇ ਕ੍ਰੈਡਿਟ ਲੈ ਸਕਦੇ ਹੋ, ਅਤੇ ਜੇਕਰ ਇਹ ਮਿਆਦ ਲਈ ਤੁਹਾਡੀ ਟੈਕਸ ਦੀ ਦੇਣਦਾਰੀ ਤੋਂ ਵੱਧ ਹੈ, ਤਾਂ ਤੁਹਾਨੂੰ ਇੱਕ ਰਿਫੰਡ ਜਾਰੀ ਕੀਤਾ ਜਾਵੇਗਾ। ਤੁਸੀਂ ਆਪਣਾ CDTFA-501 ਆਨਲਾਈਨ ਫਾਈਲ ਕਰ ਸਕਦੇ ਹੋ। ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀ ਔਨਲਾਈਨ ਸੇਵਾਵਾਂ ਤੇ ਲੌਗਇਨ ਕਰੋ।
ਡੀਜ਼ਲ ਫਿਊਲ ਉਪਭੋਗਤਾ
ਜੇਕਰ ਤੁਸੀਂ ਟੈਕਸ ਅਦਾ ਕੀਤਾ ਹੋਇਆ ਡੀਜ਼ਲ ਫਿਊਲ ਖਰੀਦਦੇ ਹੋ ਅਤੇ ਇਸਦਾ ਇਸਤੇਮਾਲ ਗੈਰ-ਟੈਕਸਯੋਗ ਤਰੀਕੇ ਦੇ ਨਾਲ ਕਰਦੇ ਹੋ, ਤਾਂ ਤੁਸੀਂ ਡੀਜ਼ਲ ਫਿਊਲ ਉਪਭੋਗਤਾ ਹੋ। ਰਿਫੰਡ ਲਈ ਦਾਅਵਾ ਫਾਇਲ ਕਰਨ ਤੋਂ ਪਹਿਲਾਂ ਤੁਹਾਨੂੰ CDTFA ਨਾਲ ਰਜਿਸਟਰ ਕਰਨਾ ਪਵੇਗਾ। ਰਿਫੰਡ ਲਈ ਦਾਅਵਾ ਜਮ੍ਹਾਂ ਕਰਨ ਲਈ, ਤੁਹਾਨੂੰ CDTFA-770-DU, ਗੈਰ-ਟੈਕਸਯੋਗ ਵਰਤੋਂ 'ਤੇ ਰਿਫੰਡ ਲਈ ਡੀਜ਼ਲ ਬਾਲਣ ਦਾ ਦਾਅਵਾ ਫਾਇਲ ਕਰਨਾ ਪਵੇਗਾ। ਤੁਸੀਂ ਆਪਣਾ CDTFA-770DU ਆਨਲਾਈਨ ਫਾਈਲ ਕਰ ਸਕਦੇ ਹੋ। ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ CDTFA ਦੀ ਔਨਲਾਈਨ ਸੇਵਾਵਾਂ ਤੇ ਲੌਗਇਨ ਕਰੋ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਉਪਭੋਗਤਾ - ਗੈਰ-ਟੈਕਸਯੋਗ ਵਰਤੋਂ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ਼ ਵੇਖੋ।
ਲੈੱਡ-ਐਸਿਡ ਬੈਟਰੀ ਫੀਸ
ਜ਼ਹਿਰੀਲੇ ਪਦਾਰਥ ਨਿਯੰਤਰਣ ਵਿਭਾਗ (Department of Toxic Substances Control, DTSC) ਇਸ ਆਧਾਰ ਤੇ ਪੁਨਰ ਵਿਚਾਰ ਕਰਨ ਜਾਂ ਰਿਫੰਡ ਲਈ ਦਾਅਵੇ ਦੀ ਪਟੀਸ਼ਨ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ ਕਿ ਉਕਤ ਬੈਟਰੀ, ਲੈਡ-ਏਸਿਡ ਬੈਟਰੀ ਨਹੀਂ ਹੈ। ਤੁਸੀਂ CDTFA ਦੇ ਕੋਲ ਇੱਕ ਪਟੀਸ਼ਨ ਜਾਂ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਅਸੀਂ ਜਵਾਬ ਲਈ ਬੇਨਤੀ ਨੂੰ DTSC ਨੂੰ ਭੇਜਾਂਗੇ, ਜਾਂ ਤੁਸੀਂ ਆਪਣੀ ਬੇਨਤੀ ਸਿੱਧੀ DTSC ਨੂੰ Fees@DTSC.ca.gov ਤੇ ਭੇਜ ਸਕਦੇ ਹੋ।
ਸਿਰਫ਼ ਉਹ ਵਿਅਕਤੀ ਜਿਸਨੇ ਸੂਬੇ ਨੂੰ ਲੈਡ-ਐਸਿਡ ਬੈਟਰੀ ਫੀਸ ਦਾ ਭੁਗਤਾਨ ਕੀਤਾ ਹੈ, ਜਾਂ ਇੱਕ ਉਪਭੋਗਤਾ ਜਿਸਨੇ California ਬੈਟਰੀ ਫੀਸ ਲਈ ਇੱਕ ਡੀਲਰ ਨੂੰ ਵੱਖ ਤੋਂ ਦੱਸੀ ਰਕਮ ਦਾ ਭੁਗਤਾਨ ਕੀਤਾ ਹੈ, ਜਾਂ ਇੱਕ ਅਜਿਹੇ ਫੀਸ ਦਾ ਭੁਗਤਾਨ ਕਰਨ ਵਾਲੇ ਦੇ ਪ੍ਰਤੀਨਿਧੀ, ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹਨ। ਜੇਕਰ ਤੁਸੀਂ ਲੈਡ-ਐਸਿਡ ਬੈਟਰੀ ਫੀਸ ਵਿੱਚੋਂ ਕਿਸੇ ਇੱਕ ਦਾ ਵੀ ਜ਼ਿਆਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ।
ਮੋਟਰ ਵਾਹਨ ਫਿਊਲ ਟੈਕਸ ਅਤੇ ਹਵਾਈ ਜ਼ਹਾਜ ਜੈਟ ਫਿਊਲ ਟੈਕਸ
ਜੇਕਰ ਤੁਸੀਂ ਇੱਕ ਬਲੈਂਡਰ, ਐਂਟਰਰ, ਪੋਜੀਸ਼ਨ ਹੋਲਡਰ, ਰਿਫਾਈਨਰ, ਟਰਮੀਨਲ ਆਪਰੇਟਰ, ਜਾਂ ਥ੍ਰੁਪੁੱਟਰ ਹੋ, ਤਾਂ ਤੁਸੀਂ ਮੋਟਰ ਵਾਹਨ ਫਿਊਲ ਟੈਕਸ ਕਾਨੂੰਨ ਸੈਕਸ਼ਨ 7338 ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ ਇੱਕ "ਸਪਲਾਇਰ" ਹੋ। ਮੋਟਰ ਵਾਹਨ ਫਿਊਲ (Motor Vehicle Fuel, MVF) ਸਪਲਾਇਰਾਂ ਨੂੰ ਟੈਕਸ ਰਿਟਰਨ, CDTFA-501-PS, ਮੋਟਰ ਵਾਹਨ ਫਿਊਲ ਟੈਕਸ ਰਿਟਰਨ ਦਾ ਸਪਲਾਇਰਫਾਈਲ ਕਰਨਾ ਜ਼ਰੂਰੀ ਹੈ। ਆਮ ਤੌਰ 'ਤੇ, ਮੋਟਰ ਵਾਹਨ ਫਿਊਲ (Motor Vehicle Fuel, MVF) ਟੈਕਸ ਦੇ ਰਿਫੰਡ ਲਈ ਦਾਅਵੇ California ਸੂਬਾਈ ਨਿਯੰਤਰਣ ਦਫ਼ਤਰ (State Controller's Office, SCO) ਕੋਲ ਫਾਇਲ ਕੀਤੇ ਜਾਣੇ ਚਾਹੀਦੇ ਹਨ। ਕੁਝ ਵਿਕਰੀਆਂ ਤੇ ਰਿਫੰਡ ਲਈ SCO ਤੋਂ ਰਿਫੰਡ ਲਈ ਦਾਅਵਾ ਫਾਇਲ ਕਰਨ ਦੀ ਬਜਾਏ, ਇੱਕ ਲਾਇਸੰਸਸ਼ੁਦਾ MVF ਸਪਲਾਇਰ ਆਪਣੀ ਟੈਕਸ ਰਿਟਰਨ ਤੇ ਬਕਾਇਆ ਟੈਕਸ ਦੀ ਰਕਮ ਤੱਕ ਆਪਣੇ ਟੈਕਸ ਰਿਟਰਨ ਤੇ ਕ੍ਰੈਡਿਟ ਲੈ ਸਕਦਾ ਹੈ (ਰਿਟਰਨ, ਨੇਗੇਟਿਵ/ਕ੍ਰੈਡਿਟ ਰਿਟਰਨ ਨਹੀਂ ਹੋ ਸਕਦੀ)। ਜੇਕਰ ਤੁਸੀਂ ਆਪਣੇ CDTFA-501-PS, ਮੋਟਰ ਵਾਹਨ ਫਿਊਲ ਟੈਕਸ ਰਿਟਰਨ ਦਾ ਸਪਲਾਇਰ ਜਾਂ CDTFA-501-MJ, ਹਵਾਈ ਜ਼ਹਾਜ ਜੈੱਟ ਫਿਊਲ ਡੀਲਰ ਟੈਕਸ ਰਿਟਰਨ ਫਾਈਲ ਕਰਦੇ ਵੇਲੇ ਸੂਚਨਾ ਪ੍ਰਦਾਨ ਕਰਨ ਵਿੱਚ ਗਲਤੀਆਂ ਕਰਦੇ ਹੋ ਜਿਸ ਦੇ ਨਤੀਜੇ ਵਜੋਂ ਜ਼ਿਆਦਾ ਭੁਗਤਾਨ ਹੋ ਜਾਂਦਾ ਹੈ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਦੇ ਹੋਏ CDTFA ਨਾਲ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ, ਜਾਂ ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਰਿਫੰਡ ਲਈ ਔਨਲਾਈਨ ਦਾਅਵਾ ਦਰਜ਼ ਕਰਨ ਲਈ, ਬਸ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ, ਅਤੇ ਉਸ ਅਕਾਉਂਟ ਦੀ ਚੋਣ ਕਰੋ ਜਿਸ ਤੇ ਤੁਸੀਂ ਰਿਫੰਡ ਲੈਣ ਲਈ ਬੇਨਤੀ ਕਰਨਾ ਚਾਹੁੰਦੇ ਹੋ। ਮੈਂ ਚਾਹੁੰਦਾ ਹਾਂ ਸੈਕਸ਼ਨ ਦੇ ਹੇਠਾਂ ਹੋਰ ਲਿੰਕ ਤੇ ਕਲਿੱਕ ਕਰੋ। ਫਿਰ, ਰਿਫੰਡ ਲਈ ਦਾਅਵਾ ਜਮ੍ਹਾਂ ਕਰੋ ਲਿੰਕ ਨੂੰ ਚੁਣੋ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਰਿਫੰਡ ਲਈ ਹੇਠ ਲਿਖੇ ਦਾਅਵਿਆਂ ਨੂੰ ਮੋਟਰ ਵਾਹਨ ਫਿਊਲ ਦੀ ਖਰੀਦ ਦੀ ਮਿਤੀ ਤੋਂ ਤਿੰਨ ਸਾਲਾਂ ਦੇ ਅੰਦਰ ਸੂਬਾ ਨਿਯੰਤਰਣ ਦਫ਼ਤਰ ਵਿੱਚ ਫ਼ਾਰਮ SCGR-1, ਗੈਸੋਲੀਨ ਟੈਕਸ ਰਿਫੰਡ ਦਾ ਦਾਅਵਾ ਤੇ ਫਾਇਲ ਕੀਤਾ ਜਾਣਾ ਚਾਹੀਦਾ ਹੈ:
- ਰਿਫੰਡ-ਸੰਯੁਕਤ ਰਾਜ ਖੇਤੀਬਾੜੀ ਸੜਕ ਵਿਭਾਗ, R&TC ਸੈਕਸ਼ਨ 8101.1
- ਰਿਫੰਡ-ਜਨਤਕ ਆਵਾਜਾਈ, R&TC ਸੈਕਸ਼ਨ 8101.6.
- ਰਿਫੰਡ-ਸਮੁੰਦਰੀ ਜਹਾਜ਼, R&TC ਸੈਕਸ਼ਨ 8101.7.
ਸੂਬਾਈ ਨਿਯੰਤਰਣ ਦਫ਼ਤਰ ਦੇ ਦਾਅਵੇ ਡਾਕ ਰਾਹੀਂ ਹੇਠ ਦਿੱਤੇ ਪਤੇ ਤੇ ਭੇਜੋ:
Bureau of Tax AdministrationState Controller's Office
PO Box 942850
Sacramento, CA 94250-5880
ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਮੋਟਰ ਵਾਹਨ ਫਿਊਲ ਟੈਕਸ ਸਪਲਾਇਰ - ਰਿਫੰਡ ਲਈ ਦਾਅਵੇ ਫਾਇਲ ਕਰੋ ਵੈਬਪੇਜ਼ ਦੇਖੋ।
ਬੀਮਾ ਕੰਪਨੀਆਂ ਉੱਤੇ ਟੈਕਸ
ਜੇਕਰ ਤੁਸੀਂ ਬੀਮਾਕਰਤਾਵਾਂ ਨੂੰ ਟੈਕਸ ਦਾ ਜ਼ਿਆਦਾ ਭੁਗਤਾਨ ਕੀਤਾ ਹੈ, ਤੁਸੀਂ ਇੱਕ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ, ਦੀ ਵਰਤੋਂ ਕਰਕੇ, ਜਾਂ ਵਾਧੂ ਭੁਗਤਾਨ ਦੇ ਲਈ ਕੋਈ ਖਾਸ ਕਾਰਨ ਦੱਸਦੇ ਹੋਏ, ਸੰਸ਼ੋਧਿਤ ਰਿਟਰਨ ਫਾਇਲ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਰਿਫੰਡ ਲਈ ਦਾਅਵੇ ਲਿਖਤੀ ਤੌਰ ਤੇ ਹੋਣੇ ਚਾਹੀਦੇ ਹਨ, ਉਸ ਉੱਤੇ ਤੁਹਾਡੇ ਦੁਆਰਾ ਹਸਤਾਖਰ ਕੀਤੇ ਜਾਣੇ ਚਾਹੀਦੇ ਹਨ, ਅਤੇ ਉਹ ਮਿਆਦ ਅਤੇ ਰਕਮ ਨਿਰਧਾਰਿਤ ਹੋਣੀ ਚਾਹੀਦੀ ਹੈ ਜਿਸ ਲਈ ਤੁਸੀਂ ਦਾਅਵਾ ਕਰ ਰਹੇ ਹੋ।
ਰਿਫੰਡ ਲਈ ਦਾਅਵੇ ਅਤੇ/ਜਾਂ ਸੰਸ਼ੋਧਿਤ ਰਿਟਰਨ ਨੂੰ ਡਾਕ ਰਾਹੀਂ ਹੇਠ ਦਿੱਤੇ ਪਤੇ ਤੇ ਭੇਜੋ:
Appeals and Data Analysis Branch MIC:33California Department of Tax and Fee Administration
PO Box 942879
Sacramento, CA 94279-0033
ਜਾਂ adab@cdtfa.ca.gov ਤੇ ਈਮੇਲ ਕਰੋ
ਰਿਫੰਡ ਲਈ ਦਾਅਵੇ ਅਤੇ ਸੰਸ਼ੋਧਿਤ ਰਿਟਰਨ ਦੀ ਇੱਕ ਕਾਪੀ ਵੀ ਹੇਠ ਦਿੱਤੇ ਪਤੇ ਤੇ ਭੇਜੀ ਜਾਣੀ ਚਾਹੀਦੀ ਹੈ:
Premium Tax Audit UnitCalifornia Department of Insurance
300 South Spring Street, 13th Floor
Los Angeles, CA 90013-1230
ਤਵੱਜੋ: ਸੰਸ਼ੋਧਿਤ ਟੈਕਸ ਰਿਟਰਨ
ਪਾਣੀ ਸੰਬੰਧੀ ਅਧਿਕਾਰ ਫੀਸ
ਪਾਣੀ ਦੇ ਅਧਿਕਾਰਾਂ ਦੀਆਂ ਫੀਸਾਂ ਦੇ ਵਿਵਾਦਾਂ ਨੂੰ ਪਾਣੀ ਸੰਹਿਤਾ ਦੇ ਤਹਿਤ ਪੁਨਰ-ਵਿਚਾਰ ਪਟੀਸ਼ਨ ਮੰਨਿਆ ਜਾਂਦਾ ਹੈ ਅਤੇ ਇਸਨੂੰ ਨੋਟਿਸ ਮੁਲਾਂਕਣ ਦੀ ਮਿਤੀ ਤੋਂ ਤੀਹ ਦਿਨਾਂ ਦੇ ਅੰਦਰ ਸੂਬਾਈ ਜਲ ਸਰੋਤ ਕੰਟਰੋਲ ਬੋਰਡ, ਪਾਣੀ ਦੀ ਵੰਡ ਦੇ ਅਧਿਕਾਰਾਂ ਤੇ ਫਾਇਲ ਕੀਤਾ ਜਾਣਾ ਚਾਹੀਦਾ ਹੈ।
ਆਪਣਾ ਦਾਅਵੇ ਨੂੰ ਡਾਕ ਰਾਹੀਂ ਹੇਠ ਦਿੱਤੇ ਪਤੇ ਤੇ ਭੇਜੋ:
Division of Water RightsState Water Resources Control Board
PO Box 2000
Sacramento, CA 95812
ਹਾਲਾਂਕਿ, ਜੇਕਰ ਤੁਸੀਂ ਮੁਲਾਂਕਣ ਕੀਤੀਆਂ ਫੀਸਾਂ ਨਾਲ ਸਹਿਮਤ ਹੋ ਪਰ ਗਲਤੀ ਨਾਲ ਵੱਧ ਭੁਗਤਾਨ ਕਰ ਦਿੰਦੇ ਹੋ, ਤਾਂ ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਦੇ ਹੋਏ CDTFA ਨਾਲ ਵੱਧ ਕੀਤੇ ਗਏ ਭੁਗਤਾਨ ਦੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਤੁਸੀਂ ਆਪਣਾ ਪੂਰਾ ਦਾਆਵਾ ਫਾਰਮ ਤੇ ਸੂਚੀਬੱਧ ਪਤੇ ਤੇ ਡਾਕ ਰਾਹੀਂ ਭੇਜ ਸਕਦੇ ਹੋ। ਤੁਹਾਨੂੰ ਫੀਸ ਦਾ ਭੁਗਤਾਨ ਕਰਨ ਦੀ ਮਿਤੀ ਤੋਂ ਛੇ ਮਹੀਨਿਆਂ ਦੇ ਅੰਦਰ ਆਪਣਾ ਦਾਅਵਾ ਫਾਇਲ ਕਰਨਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਵਾਸਤੇ
ਜੇਕਰ ਤੁਹਾਨੂੰ ਖਾਸ ਟੈਕਸ ਅਤੇ ਫੀਸਾਂ ਪ੍ਰੋਗਰਾਮਾਂ ਲਈ ਰਿਫੰਡ ਲਈ ਦਾਅਵਾ ਫਾਇਲ ਕਰਨ ਸੰਬੰਧੀ ਵਾਧੂ ਜਾਣਕਾਰੀ ਦੀ ਲੋੜ ਹੈ, ਕਿਰਪਾ ਕਰਕੇ ਸਾਡੇ ਰਿਫੰਡ ਲਈ ਦਾਅਵੇ ਫਾਇਲ ਕਰੋ - ਖਾਸ ਟੈਕਸ ਅਤੇ ਫੀਸਾਂ ਵੈਬਪੇਜ਼ ਨੂੰ ਦੇਖੋ ਜਿਸ ਵਿੱਚ ਅਕਸਰ ਪੁੱਛੇ ਜਾਣ ਵਾਲੇ ਸਵਾਲ ਅਤੇ ਰਿਕਾਰਡ ਰੱਖਣ ਦੀਆਂ ਲੋੜਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਸ਼ਾਮਲ ਹਨ।
نظر ثانی دسمبر 2019