ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ (ਪ੍ਰਕਾਸ਼ਨ 116)
ਜੇਕਰ ਤੁਹਾਡੇ ਕੋਲ California ਵਿਕਰੇਤਾ ਦਾ ਪਰਮਿਟ ਹੈ, ਤਾਂ ਤੁਹਾਨੂੰ ਇਸ ਗੱਲ ਦੀ ਪੁਸ਼ਟੀ ਕਰਨ ਲਈ ਆਪਣੇ ਕਾਰੋਬਾਰ ਦੇ ਰਿਕਾਰਡ ਸਾਂਭ ਕੇ ਰੱਖਣੇ ਲੋੜੀਂਦੇ ਹਨ ਕਿ ਤੁਸੀਂ ਸਹੀ ਢੰਗ ਨਾਲ ਟੈਕਸ ਦਾ ਭੁਗਤਾਨ ਕੀਤਾ ਹੈ। ਇਹ ਪ੍ਰਕਾਸ਼ਨ ਜ਼ਿਆਦਾਤਰ ਕਾਰੋਬਾਰਾਂ ਲਈ ਆਮ ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ ਰੱਖਣ ਦੀਆਂ ਲੋੜਾਂ ਦਾ ਵਰਣਨ ਕਰਦਾ ਹੈ। ਕਿਰਪਾ ਕਰਕੇ ਧਿਆਨ ਦਿਓ ਕਿ ਕਿਸੇ ਹੋਰ ਸੂਬੇ, ਸਥਾਨਕ, ਅਤੇ ਸੰਘੀ ਟੈਕਸ ਅਤੇ ਫ਼ੀਸਾਂ ਲਈ ਰਿਕਾਰਡ ਰੱਖਣ ਦੀਆਂ ਲੋੜਾਂ ਇੱਥੇ ਦਰਸ਼ਾਈਆਂ ਗਈਆਂ ਲੋੜਾਂ ਨਾਲੋਂ ਵੱਖ ਹੋ ਸਕਦੀਆਂ ਹਨ।
ਮੈਨੂੰ ਰਿਕਾਰਡ ਰੱਖਣ ਦੀ ਲੋੜ ਕਿਉਂ ਹੈ?
ਤੁਹਾਨੂੰ, ਆਮ ਤੌਰ ਤੇ, ਕਾਰੋਬਾਰ ਦੇ ਰਿਕਾਰਡ ਬਣਾਈ ਰੱਖਣ ਦੀ ਲੋੜ ਹੁੰਦੀ ਹੈ ਤਾਂ ਜੋ ਕੈਲੀਫੋਰਨੀਆ ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ (California Department of Tax and Fee Administration, CDTFA) ਦੇ ਪ੍ਰਤੀਨਿਧੀ:
- ਤੁਹਾਡੀ ਵਿਕਰੀ ਅਤੇ ਵਰਤੋਂ ਟੈਕਸ ਦੀਆਂ ਰਿਟਰਨ ਦੇ ਸਹੀ ਹੋਣ ਦੀ ਪੁਸ਼ਟੀ ਕਰ ਸਕਦੇ ਹਨ; ਅਤੇ
- ਇਹ ਨਿਰਧਾਰਤ ਕਰ ਸਕਦੇ ਹਨ ਕਿ ਜੇਕਰ ਤੁਸੀਂ ਆਪਣੀ ਵਿਕਰੀ ਅਤੇ ਖਰੀਦਦਾਰੀ ਤੇ ਟੈਕਸ ਦਾ ਸਹੀ ਭੁਗਤਾਨ ਕੀਤਾ ਹੈ ਜਾਂ ਨਹੀਂ।
ਜੇਕਰ CDTFA ਤੁਹਾਡੇ ਖਾਤੇ ਦਾ ਆਡਿਟ ਕਰਦਾ ਹੈ ਅਤੇ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਤੁਹਾਡੇ ਰਿਕਾਰਡ ਉਚਿਤ ਨਹੀਂ ਹਨ, ਤਾਂ ਇਹ ਨਿਰਧਾਰਤ ਕਰਨ ਲਈ ਕਿ ਤੁਹਾਨੂੰ ਕਿੰਨਾ ਟੈਕਸ ਦੇਣਾ ਚਾਹੀਦਾ ਹੈ, ਅਸੀਂ ਸਟੈਂਡਰਡ ਅਕਾਊਂਟਿੰਗ ਤਰੀਕਿਆਂ ਦੀ ਵਰਤੋਂ ਕਰਾਂਗੇ। ਇਸ ਤੋਂ ਇਲਾਵਾ, ਪੂਰੇ, ਸਹੀ ਰਿਕਾਰਡ ਪ੍ਰਦਾਨ ਕਰਨ ਦੀ ਕਮੀ ਨੂੰ ਲਾਪਰਵਾਹੀ ਜਾਂ ਤੁਹਾਡੇ ਵੱਲੋਂ ਟੈਕਸ ਦੇ ਭੁਗਤਾਨ ਤੋਂ ਬਚਣ ਦਾ ਇਰਾਦਾ ਮੰਨਿਆ ਜਾ ਸਕਦਾ ਹੈ, ਅਤੇ ਤੁਹਾਨੂੰ ਨਤੀਜੇ ਵਜੋਂ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ।
ਵਿਕਰੀ ਨੂੰ ਲੁਕਾਉਣ ਵਾਲੇ ਸਾਫਟਵੇਅਰ ਪ੍ਰੋਗਰਾਮ ਅਤੇ ਡਿਵਾਈਸ
ਕਿਸੇ ਵੀ ਵਿਅਕਤੀ ਲਈ ਜਾਣਬੁੱਝ ਕੇ ਸੌਫਟਵੇਅਰ ਪ੍ਰੋਗਰਾਮ ਜਾਂ ਡਿਵਾਈਸ ਨੂੰ ਵੇਚਣਾ, ਖਰੀਦਣਾ, ਇੰਸਟਾਲ ਕਰਨਾ, ਟ੍ਰਾਂਸਫਰ ਕਰਨਾ ਜਾਂ ਉਹਨਾਂ ਨੂੰ ਆਪਣੇ ਕੋਲ ਰੱਖਣਾ ਇੱਕ ਜੁਰਮ ਹੈ, ਜੋ ਕਿ ਵਿਕਰੀ ਨੂੰ ਲੁਕਾਉਣ ਜਾਂ ਹਟਾਉਣ ਅਤੇ ਰਿਕਾਰਡ ਵਿੱਚ ਹੇਰਾਫੇਰੀ ਕਰਨ ਲਈ ਵਰਤੇ ਜਾਂਦੇ ਹਨ।
ਇਹਨਾਂ ਡਿਵਾਇਸਾਂ ਦੀ ਵਰਤੋਂ ਕਰਨ ਨਾਲ ਉਹਨਾਂ ਕਾਰੋਬਾਰੀ ਮਾਲਕਾਂ ਨਾਲੋਂ ਅਨੁਚਿਤ ਪ੍ਰਤੀਯੋਗੀ ਲਾਭ ਮਿਲਦਾ ਹੈ ਜੋ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਟੈਕਸ ਅਤੇ ਫੀਸ ਦੇ ਆਪਣੇ ਉਚਿਤ ਹਿੱਸੇ ਦਾ ਭੁਗਤਾਨ ਕਰਦੇ ਹਨ। ਉਲੰਘਣਾ ਕਰਨ ਵਾਲਿਆਂ ਨੂੰ ਕਾਊਂਟੀ ਜੇਲ੍ਹ ਵਿੱਚ ਤਿੰਨ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, $10,000 ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਅਤੇ ਉਹਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੋਕੇ ਗਏ ਸਾਰੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ, ਨਾਲ ਹੀ ਲਾਗੂ ਵਿਆਜ ਅਤੇ ਫੀਸ ਸਮੇਤ ਜੁਰਮਾਨਾ ਦਾ ਭੁਗਤਾਨ ਵੀ ਕਰਨਾ ਪਵੇਗਾ।
ਨੋਟ: ਜਿਵੇਂ ਕੀ ਉੱਪਰ ਦੱਸਿਆ ਗਿਆ ਹੈ, ਇਹ ਪ੍ਰਕਾਸ਼ਨ ਲਿਖੇ ਜਾਣ ਤਕ ਉਸਦੇ ਕਾਨੂੰਨ ਅਤੇ ਲਾਗੂ ਹੋਣ ਵਾਲੇ ਨਿਯਮਾਂ ਦਾ ਸਾਰ ਦਿੰਦਾ ਹੈ। ਹਾਲਾਂਕਿ, ਉਸ ਸਮੇਂ ਤੋਂ ਕਾਨੂੰਨ ਜਾਂ ਨਿਯਮਾਂ ਵਿੱਚ ਬਦਲਾਅ ਹੋ ਸਕਦੇ ਹਨ। ਜੇਕਰ ਇਸ ਪ੍ਰਕਾਸ਼ਨ ਅਤੇ ਕਨੂੰਨ ਵਿੱਚ ਲਿਖਤ ਵਿੱਚ ਕੋਈ ਅਸਹਿਮਤੀ ਹੈ, ਤਾਂ ਫੈਸਲੇ ਪ੍ਰਕਾਸ਼ਨ ਦੀ ਬਜਾਏ ਕਨੂੰਨ ਤੇ ਅਧਾਰਤ ਹੋਣਗੇ।
ਸੰਸ਼ੋਧਨ ਸਤੰਬਰ 2018