ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ (ਪ੍ਰਕਾਸ਼ਨ 116)
ਗੋਪਨੀਯਤ

ਕੀ CDTFA ਮੇਰੇ ਰਿਕਾਰਡ ਨੂੰ ਗੁਪਤ ਰੱਖਦਾ ਹੈ?

ਤੁਹਾਡੇ ਰਿਕਾਰਡ ਆਮ ਤੌਰ ਤੇ ਸੂਬਾਈ ਕਾਨੂੰਨਾਂ ਦੇ ਹੇਠਾਂ ਆਉਂਦੇ ਹਨ ਜੋ ਤੁਹਾਡੀ ਗੋਪਨੀਯਤਾ ਦੀ ਰੱਖਿਆ ਕਰਦੇ ਹਨ। ਹਾਲਾਂਕਿ, ਕੁਝ ਖਾਸ ਸਥਿਤੀਆਂ ਵਿੱਚ ਅਸੀਂ ਤੁਹਾਡੇ ਵਿਕਰੇਤਾ ਦੇ ਪਰਮਿਟ ਤੇ ਪ੍ਰਿੰਟ ਹੋਈ ਜਾਣਕਾਰੀ, ਖਾਤਾ ਸ਼ੁਰੂ ਅਤੇ ਬੰਦ ਹੋਣ ਦੀਆਂ ਮਿਤੀਆਂ, ਅਤੇ ਕਾਰੋਬਾਰ ਦੇ ਮਾਲਕਾਂ ਜਾਂ ਭਾਈਵਾਲਾਂ ਦੇ ਨਾਵਾਂ ਨੂੰ ਜਨਤਾ ਲਈ ਜਾਰੀ ਕਰ ਸਕਦੇ ਹਾਂ। ਅਸੀਂ ਤੁਹਾਡੇ ਖਾਤੇ ਨਾਲ ਸੰਬੰਧਿਤ ਜਾਣਕਾਰੀ ਕੁਝ ਸੂਬਾਈ ਅਤੇ ਸੰਘੀ ਏਜੰਸੀਆਂ, ਸਥਾਨਕ ਸਰਕਾਰਾਂ ਅਤੇ ਉਹਨਾਂ ਦੀ ਨੁਮਾਇੰਦਗੀ ਕਰਨ ਲਈ ਅਧਿਕਾਰਤ ਨਿੱਜੀ ਫਰਮਾਂ ਨਾਲ ਵੀ ਸਾਂਝੀ ਕਰ ਸਕਦੇ ਹਾਂ। ਜਦੋਂ ਤੁਸੀਂ ਕੋਈ ਕਾਰੋਬਾਰ ਵੇਚਦੇ ਹੋ, ਤਾਂ ਅਸੀਂ ਖਰੀਦਦਾਰ ਜਾਂ ਹੋਰ ਸੰਬੰਧਿਤ ਧਿਰਾਂ ਨੂੰ ਤੁਹਾਡੀ ਬਕਾਇਆ ਟੈਕਸ ਦੇਣਦਾਰੀ ਬਾਰੇ ਜਾਣਕਾਰੀ ਦੇ ਸਕਦੇ ਹਾਂ। ਤੁਹਾਡੀ ਲਿਖਤੀ ਇਜਾਜ਼ਤ ਦੇ ਨਾਲ, ਅਸੀਂ ਤੁਹਾਡੇ ਖਾਤੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਅਕਾਊਂਟੈਂਟ, ਤੁਹਾਡੇ ਵਕੀਲ, ਜਾਂ ਤੁਹਾਡੇ ਵੱਲੋਂ ਮਨੋਨੀਤ ਕਿਸੇ ਹੋਰ ਵਿਅਕਤੀ ਨੂੰ ਜਾਰੀ ਕਰ ਸਕਦੇ ਹਾਂ।

ਸੰਸ਼ੋਧਨ ਸਤੰਬਰ 2018