ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ (ਪ੍ਰਕਾਸ਼ਨ 116)
ਰਿਕਾਰਡ ਨੂੰ ਸੰਭਾਲਣ

ਮੈਨੂੰ ਆਪਣੇ ਕਾਰੋਬਾਰੀ ਰਿਕਾਰਡ ਨੂੰ ਕਿੰਨੀ ਦੇਰ ਤੱਕ ਸਾਂਭ ਕੇ ਰੱਖਣਾ ਚਾਹੀਦਾ ਹੈ?

ਤੁਹਾਨੂੰ ਘੱਟੋ-ਘੱਟ ਚਾਰ ਸਾਲਾਂ ਤੱਕ ਲੋੜੀਂਦੇ ਰਿਕਾਰਡ ਸਾਂਭ ਕੇ ਰੱਖਣੇ ਚਾਹੀਦੇ ਹਨ, ਜਾਂ ਜਦੋਂ ਤੱਕ ਕਿ ਅਸੀਂ ਤੁਹਾਨੂੰ ਉਨ੍ਹਾਂ ਨੂੰ ਉਸ ਤੋਂ ਪਹਿਲਾਂ ਨਸ਼ਟ ਕਰਨ ਲਈ ਖਾਸ, ਲਿਖਤੀ ਅਧਿਕਾਰ ਨਹੀਂ ਦਿੰਦੇ ਹਾਂ।

ਜੇਕਰ ਤੁਹਾਡਾ ਆਡਿਟ ਕੀਤਾ ਜਾ ਰਿਹਾ ਹੈ, ਤਾਂ ਆਡਿਟ ਦੀ ਮਿਆਦ ਨੂੰ ਕਵਰ ਕਰਨ ਵਾਲੇ ਸਾਰੇ ਰਿਕਾਰਡ, ਆਡਿਟ ਪੂਰਾ ਹੋਣ ਤੱਕ ਆਪਣੇ ਕੋਲ ਰੱਖੋ, ਭਾਵੇਂ ਇਸਦੇ ਲਈ ਉਹਨਾਂ ਨੂੰ ਚਾਰ ਸਾਲਾਂ ਤੋਂ ਵੱਧ ਸਮੇਂ ਲਈ ਰੱਖਣਾ ਕਿਉਂ ਨਾ ਹੋਵੇ। ਇਸ ਤੋਂ ਇਲਾਵਾ, ਜੇਕਰ ਤੁਹਾਡਾ ਸਾਡੇ ਨਾਲ ਇਸ ਗੱਲ ਨੂੰ ਲਈ ਕੇ ਕੋਈ ਵਿਵਾਦ ਹੈ ਕਿ ਤੁਹਾਡੇ ਤੇ ਕਿੰਨਾ ਟੈਕਸ ਬਕਾਇਆ ਹੈ, ਤਾਂ ਜਦੋਂ ਤੱਕ ਉਸ ਵਿਵਾਦ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਸਬੰਧਤ ਰਿਕਾਰਡਾਂ ਨੂੰ ਸੰਭਾਲਣਾ ਮਹੱਤਵਪੂਰਨ ਹੈ। ਉਦਾਹਰਣ ਲਈ, ਜੇਕਰ ਤੁਸੀਂ ਕਿਸੇ ਆਡਿਟ ਜਾਂ ਕਿਸੇ ਹੋਰ ਨਿਰਧਾਰਨ (ਬਿਲਿੰਗ) ਦੇ ਨਤੀਜਿਆਂ ਦੇ ਖਿਲਾਫ਼ ਅਪੀਲ ਕਰਦੇ ਹੋ, ਜਾਂ ਰਿਫੰਡ ਲਈ ਦਾਅਵਾ ਦਾਇਰ ਕਰਦੇ ਹੋ, ਤਾਂ ਮਾਮਲਾ ਲੰਬਿਤ ਹੋਣ ਤੱਕ ਆਪਣੇ ਰਿਕਾਰਡ ਸਾਂਭ ਕੇ ਰੱਖੋ।

ਜੇਕਰ ਤੁਹਾਡੇ ਕੋਲ ਇੱਕ ਪੁਆਇੰਟ-ਆਫ-ਸੇਲ ਸਿਸਟਮ ਹੈ ਜੋ ਚਾਰ ਸਾਲਾਂ ਤੋਂ ਘੱਟ ਸਮੇਂ ਦੇ ਬਾਅਦ ਡਾਟਾ ਨੂੰ ਮਿਟਾ ਦਿੰਦਾ ਹੈ, ਤਾਂ ਤੁਹਾਨੂੰ ਉਹ ਸਾਰਾ ਡਾਟਾ ਉੱਪਰ ਦਰਸ਼ਾਏ ਗਏ ਲੋੜੀਂਦੇ ਸਮੇਂ ਲਈ ਟ੍ਰਾਂਸਫਰ, ਸਾਂਭ ਕੇ ਰੱਖਣ ਅਤੇ ਉਲਬੱਧ ਕਰਵਾਉਣਾ ਚਾਹੀਦਾ ਹੈ, ਜੋ ਸਿਸਟਮ ਤੋਂ ਮਿਟਾ ਜਾਂ ਹਟਾ ਦਿੱਤੇ ਗਏ ਹੋਣਗੇ।

ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮ 1698, ਰਿਕਾਰਡ ਵੇਖੋ ਜਾਂ ਸਾਡੇ ਗਾਹਕ ਸੇਵਾ ਕੇਂਦਰ ਨੂੰ 1‑800‑400‑7115 (TTY:711) ਤੇ ਕਾਲ ਕਰੋ।

ਸੰਸ਼ੋਧਨ ਸਤੰਬਰ 2018