ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ (ਪ੍ਰਕਾਸ਼ਨ 116)
ਵੇਰਵੇਵਾਰ ਰਿਕਾਰਡ

ਮੇਰੇ ਵਿਕਰੀ ਰਿਕਾਰਡ ਕਿੰਨੇ ਵੇਰਵੇਵਾਰ ਹੋਣੇ ਚਾਹੀਦੇ ਹਨ?

ਲੋੜੀਂਦੇ ਵੇਰਵੇ ਦਾ ਪੱਧਰ ਉਦਯੋਗ ਦੇ ਮੁਤਾਬਕ ਵੱਖ-ਵੱਖ ਹੁੰਦਾ ਹੈ। ਕਿਸੇ ਵੀ ਸਥਿਤੀ ਵਿੱਚ, CDTFA ਵਿਕਰੀ ਦੀ ਮਿਤੀ, ਤੁਸੀਂ ਕੀ ਵੇਚਿਆ ਹੈ, ਸਾਰੇ ਟੈਕਸਯੋਗ ਅਤੇ ਗੈਰ-ਟੈਕਸਯੋਗ ਖਰਚੇ, ਅਤੇ ਵਿਕਰੀ 'ਤੇ ਕਿੰਨਾ ਟੈਕਸ ਲਾਗੂ ਕੀਤਾ ਗਿਆ ਸੀ, ਨੂੰ ਨਿਰਧਾਰਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਵਿਅਕਤੀਗਤ ਵਿਕਰੀ ਬਿਲ ਵਿੱਚ ਆਮ ਤੌਰ ਤੇ ਮਿਤੀ, ਗਾਹਕ ਦਾ ਨਾਮ ਅਤੇ ਪਤਾ, ਸ਼ਿਪਿੰਗ ਪਤਾ, ਉਤਪਾਦ ਦੀ ਕਿਸਮ, ਵੇਚੀ ਗਈ ਮਾਤਰਾ, ਵਿਕਰੀ ਮੁੱਲ, ਕਿਸੇ ਵੀ ਤਰ੍ਹਾਂ ਦੇ ਸ਼ਿਪਿੰਗ ਖਰਚੇ, ਅਤੇ ਟੈਕਸ ਦੀ ਰਕਮ ਸ਼ਾਮਲ ਹੋਣੀ ਚਾਹੀਦੀ ਹੈ। ਲੇਕਿਨ, ਉਦਾਹਰਣ ਵਜੋਂ, ਜੇਕਰ ਤੁਸੀਂ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੇ ਹੋ ਜਿਸਦਾ ਅਸਲੀ ਵਿਕਰੀ ਰਿਕਾਰਡ ਰਜਿਸਟਰ ਟੇਪ ਹਨ, ਤਾਂ ਤੁਹਾਡੇ ਕੋਲ ਸਪੱਸ਼ਟ ਤੌਰ ਤੇ ਹਰੇਕ ਵਿਕਰੀ ਲਈ ਬਹੁਤ ਜ਼ਿਆਦਾ ਵੇਰਵੇ ਨਹੀਂ ਹੋਣਗੇ।

ਜੇਕਰ ਤੁਸੀਂ ਗੈਰ-ਟੈਕਸਯੋਗ ਵਿਕਰੀ ਕੀਤੀ ਹੈ, ਤਾਂ ਇਹ ਪੁਸ਼ਟੀ ਕਰਨ ਲਈ ਕਿ ਟੈਕਸ ਲਾਗੂ ਨਹੀਂ ਹੋਇਆ ਹੈ, ਦਸਤਾਵੇਜ਼ ਰੱਖਣਾ ਜ਼ਰੂਰੀ ਹਨ। ਅਜਿਹੇ ਦਸਤਾਵੇਜ਼ਾਂ ਵਿੱਚ ਮੁੜ ਵਿਕਰੀ ਸਰਟੀਫਿਕੇਟ, ਛੋਟ ਸਰਟੀਫਿਕੇਟ, ਸ਼ਿਪਿੰਗ ਬਿਲ, ਲੇਡਿੰਗ ਦੇ ਬਿਲ, ਅਤੇ ਹੋਰ ਵੀ ਬਹੁਤ ਕੁਝ ਸ਼ਾਮਲ ਹਨ। ਮੁੜ ਵਿਕਰੀ ਲਈ ਵਿਕਰੀ ਦੇ ਦਸਤਾਵੇਜ਼ੀਕਰਨ ਬਾਰੇ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਪ੍ਰਕਾਸ਼ਨ 103, ਮੁੜ ਵਿਕਰੀ ਲਈ ਵਿਕਰੀ ਦੇਖੋ। ਜੇਕਰ ਤੁਸੀਂ ਹੋਰ ਕਿਸਮ ਦੀਆਂ ਗੈਰ-ਟੈਕਸਯੋਗ ਵਿਕਰੀ ਕਰਦੇ ਹੋ, ਤਾਂ ਕਿਰਪਾ ਕਰਕੇ ਲੋੜੀਂਦੇ ਦਸਤਾਵੇਜ਼ਾਂ ਦੇ ਸੰਬੰਧ ਵਿੱਚ ਸਾਡੇ ਨਾਲ ਸੰਪਰਕ ਕਰੋ।

ਕੀ ਮੇਰੇ ਰਿਕਾਰਡ ਕਿਸੇ ਖਾਸ ਰੂਪ ਵਿੱਚ ਹੋਣੇ ਚਾਹੀਦੇ ਹਨ?

ਤੁਹਾਡੇ ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ ਕਾਗਜ਼ ਜਾਂ ਇਲੈਕਟ੍ਰਾਨਿਕ ਰੂਪ ਵਿੱਚ ਹੋ ਸਕਦੇ ਹਨ ਜਾਂ ਸਟੋਰੇਜ਼ ਮੀਡੀਆ ਜਿਵੇਂ ਕਿ ਹਟਾਉਣਯੋਗ ਡਿਸਕ ਜਾਂ ਫਿਲਮ ਵਿੱਚ ਰੱਖੇ ਜਾ ਸਕਦੇ ਹਨ। ਜੇਕਰ ਤੁਸੀਂ ਇਲੈਕਟ੍ਰਾਨਿਕ ਜਾਂ ਫਿਲਮ ਰਿਕਾਰਡ ਰੱਖਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਸਾਡੇ ਵੱਲੋਂ ਬੇਨਤੀ ਕਰਨ ਤੇ ਸਾਡੇ ਲਈ ਉਹਨਾਂ ਨੂੰ ਪ੍ਰਿੰਟ ਕਰਨ ਦੇ ਯੋਗ ਹੋਵੋਗੇ। ਇਲੈਕਟ੍ਰਾਨਿਕ ਰੂਪ ਵਿੱਚ ਜਾਂ ਫਿਲਮ ਸਟੋਰੇਜ਼ ਮੀਡੀਆ ਤੇ ਰੱਖੇ ਗਏ ਰਿਕਾਰਡ ਦੀ ਲੋੜਾਂ ਬਾਰੇ ਵਧੇਰੀ ਜਾਣਕਾਰੀ ਲਈ, ਨਿਯਮ 1698, ਰਿਕਾਰਡ ਵੇਖੋ।

ਸੰਸ਼ੋਧਨ ਸਤੰਬਰ 2018