ਵਿਕਰੀ ਅਤੇ ਵਰਤੋਂ ਟੈਕਸ ਦੇ ਰਿਕਾਰਡ (ਪ੍ਰਕਾਸ਼ਨ 116)
ਰਿਕਾਰਡ ਦੀਆਂ ਕਿਸਮ

ਮੈਨੂੰ ਕਿਸ ਕਿਸਮ ਦੇ ਰਿਕਾਰਡ ਰੱਖਣੇ ਚਾਹੀਦੇ ਹਨ?

ਆਪਣੀ ਸਹੀ ਵਿਕਰੀ ਅਤੇ ਵਰਤੋਂ ਟੈਕਸ ਦੀ ਦੇਣਦਾਰੀ ਦਾ ਪਤਾ ਲਗਾਉਣ ਲਈ ਸਾਰੇ ਲੋੜੀਂਦੇ ਰਿਕਾਰਡ ਸਾਂਭ ਕੇ ਰੱਖੋ, ਜਿਸ ਵਿੱਚ ਹੇਠ ਦਿੱਤੇ ਸ਼ਾਮਲ ਹਨ:

  • ਆਮ ਲੇਖੇ-ਜੋਖੇ ਦੀਆਂ ਕਿਤਾਬਾਂ ਜੋ ਤੁਹਾਡੀ ਕਾਰੋਬਾਰੀ ਆਮਦਨ ਅਤੇ ਖਰਚ ਦਰਸਾਉਂਦੀ ਹੈ (ਹੇਠਾਂ ਮੇਰੇ ਰਿਕਾਰਡ ਵਿੱਚ ਕੀ ਦਿਖਾਇਆ ਜਾਣਾ ਚਾਹੀਦਾ ਹੈ? ਦੇਖੋ);
  • ਕੀਤੀ ਗਈ ਐਂਟਰੀ ਦੇ ਅਸਲ ਦਸਤਾਵੇਜ਼, ਜਿਵੇਂ ਕਿ ਬਿਲ, ਰਸੀਦਾਂ, ਜੋਬ ਆਰਡਰ; ਖਰੀਦ ਆਰਡਰ, ਇਕਰਾਰਨਾਮੇ, ਜਾਂ ਤੁਹਾਡੇ ਲੇਖੇ-ਜੋਖੇ ਦੀਆਂ ਕਿਤਾਬਾਂ ਦੇ ਆਧਾਰ ਵਜੋਂ ਵਰਤੇ ਗਏ ਹੋਰ ਦਸਤਾਵੇਜ਼; ਅਤੇ
  • ਤੁਹਾਡਾ ਵਿਕਰੀ ਅਤੇ ਵਰਤੋਂ ਟੈਕਸ ਦੀ ਰਿਟਰਨ ਤਿਆਰ ਕਰਨ ਲਈ ਵਰਤੀਆਂ ਗਈਆਂ ਸਾਰੀਆਂ ਅਨੁਸੂਚੀਆਂ ਜਾਂ ਕੰਮਕਾਜੀ ਦਸਤਾਵੇਜ਼।

ਉਹਨਾਂ ਕਾਰੋਬਾਰਾਂ ਲਈ ਰਿਕਾਰਡ ਰੱਖਣ ਦੀਆਂ ਖਾਸ ਲੋੜਾਂ ਹਨ ਜਿਹਨਾਂ ਦੇ ਵਿਕਰੀ ਅਤੇ ਵਰਤੋਂ ਟੈਕਸ ਦੇ ਲੈਣ-ਦੇਣ ਜਿਆਦਾ ਗੁੰਝਲਦਾਰ ਹਨ, ਜਿਵੇਂ ਕਿ ਬਾਰ ਅਤੇ ਰੈਸਟੋਰੈਂਟ, ਉਸਾਰੀ ਠੇਕੇਦਾਰ ਅਤੇ ਮੋਟਰ ਵਾਹਨ ਡੀਲਰ। ਵੇਰਵਿਆਂ ਲਈ, ਕਿਰਪਾ ਕਰਕੇ ਸਾਡੇ ਉਦਯੋਗ-ਵਿਸ਼ੇਸ਼ ਪ੍ਰਕਾਸ਼ਨ ਵੇਖੋ ਜਾਂ ਸਾਡੇ ਗਾਹਕ ਸੇਵਾ ਕੇਂਦਰ ਨੂੰ 1‑800‑400‑7115 (TTY:711) ਤੇ ਕਾਲ ਕਰੋ।

ਮੇਰੇ ਰਿਕਾਰਡ ਵਿੱਚ ਕੀ ਦਿਖਾਇਆ ਜਾਣਾ ਚਾਹੀਦਾ ਹੈ?

ਤੁਹਾਡੇ ਰਿਕਾਰਡ ਵਿੱਚ ਹੇਠ ਦੱਸਿਆ ਦਿਖਾਇਆ ਜਾਣਾ ਚਾਹੀਦਾ ਹੈ:

  • ਤੁਹਾਡੀ ਸਾਰੀ ਕਾਰੋਬਾਰੀ ਆਮਦਨ ਦੀਆਂ ਸਮੁੱਚੀ ਰਸੀਦਾਂ, ਜਿਸ ਵਿੱਚ ਵਿਕਰੀ, ਲੀਜ਼, ਸੇਵਾ ਖਰਚੇ, ਅਤੇ ਲੇਬਰ ਆਮਦਨ ਸ਼ਾਮਲ ਹੈ;
  • ਤੁਹਾਡੇ ਵਿਕਰੀ ਅਤੇ ਵਰਤੋਂ ਟੈਕਸ ਦੀਆਂ ਰਿਟਰਨ ਤੇ ਦਾਅਵਾ ਕੀਤੀਆਂ ਗਈਆਂ ਸਾਰੀਆਂ ਕਟੌਤੀਆਂ ਦੇ ਨਾਲ ਉਹਨਾਂ ਕਟੌਤੀਆਂ ਲਈ ਸਹਾਇਕ ਦਸਤਾਵੇਜ਼; ਅਤੇ
  • ਮੁੜ-ਵੇਚਣ, ਲੀਜ਼, ਜਾਂ ਤੁਹਾਡੀ ਆਪਣੀ ਵਰਤੋਂ ਲਈ ਖਰੀਦੀ ਗਈ ਸਾਰੀਆਂ ਚੀਜ਼ਾਂ ਦੀਆਂ ਰਸੀਦਾਂ ਸਮੇਤ ਖਰੀਦ ਦੀ ਕੁੱਲ ਕੀਮਤ।

ਸੰਸ਼ੋਧਨ ਸਤੰਬਰ 2018