ਰਿਫੰਡ ਲਈ ਦਾਅਵਾ ਫਾਇਲ ਕਰਨਾ (ਪ੍ਰਕਾਸ਼ਨ 117)
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਬਕਾਇਆ ਰਕਮ ਤੋਂ ਵੱਧ ਰਕਮ ਦੇ ਟੈਕਸ ਜਾਂ ਫੀਸ (ਟੈਕਸ) ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਇਹ ਪ੍ਰਕਾਸ਼ਨ ਦੱਸਦਾ ਹੈ ਕਿ ਦਾਅਵਾ ਕਿਵੇਂ ਫਾਇਲ ਕਰਨਾ ਹੈ ਅਤੇ ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ।
ਮੈਂ ਦਾਅਵਾ ਕਿਵੇਂ ਫਾਇਲ ਕਰਾਂ?
ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਰਿਫੰਡ ਲਈ ਦਾਅਵਾ ਦਰਜ਼ ਕਰਨ ਲਈ, ਬਸ ਆਪਣੇ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ, ਅਤੇ ਉਸ ਅਕਾਉਂਟ ਤੇ ਕਲਿੱਕ ਕਰੋ ਜਿਸ ਤੇ ਤੁਸੀਂ ਰਿਫੰਡ ਲੈਣ ਲਈ ਬੇਨਤੀ ਕਰਨਾ ਚਾਹੁੰਦੇ ਹੋ। ਮੈਂ ਚਾਹੁੰਦਾ ਹਾਂ ਸੈਕਸ਼ਨ ਦੇ ਹੇਠਾਂ ਹੋਰ ਲਿੰਕ ਤੇ ਕਲਿੱਕ ਕਰੋ। ਫਿਰ ਰਿਫੰਡ ਲਈ ਦਾਅਵਾ ਜਮ੍ਹਾਂ ਕਰੋ ਲਿੰਕ ਨੂੰ ਚੁਣੋ ਅਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਤੁਸੀਂ CDTFA-101, ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ ਦੀ ਵਰਤੋਂ ਕਰਕੇ, ਜਾਂ ਸਾਨੂੰ ਇੱਕ ਪੱਤਰ ਭੇਜ ਕੇ ਰਿਫੰਡ ਲਈ ਦਾਅਵਾ ਵੀ ਫਾਇਲ ਕਰ ਸਕਦੇ ਹੋ। ਤੁਹਾਡੇ ਦਾਅਵੇ ਵਿੱਚ ਹੇਠ ਲਿਖੀਆਂ ਸਾਰੀਆਂ ਗੱਲਾਂ ਦਾ ਵੇਰਵਾ ਦੱਸਿਆ ਜਾਣਾ ਚਾਹੀਦਾ ਹੈ:
- ਤੁਹਾਡੇ ਵੱਲੋਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤੇ ਜਾਣ ਦਾ ਕੋਈ ਖਾਸ ਕਾਰਨ।
- ਟੈਕਸ ਦੀ ਰਕਮ ਜਿਸ ਦਾ ਤੁਸੀਂ ਵੱਧ ਭੁਗਤਾਨ ਕੀਤਾ ਹੈ। ਜੇਕਰ ਤੁਸੀਂ ਅਜੇ ਤੱਕ ਰਕਮ ਬਾਰੇ ਸੁਨਿਸ਼ਚਿਤ ਨਹੀਂ ਹੋ, ਤਾਂ ਤੁਸੀਂ ਇੱਕ ਅਨਿਸ਼ਚਿਤ ਰਕਮ ਲਈ ਟੈਕਸ ਫਾਈਲ ਕਰ ਸਕਦੇ ਹੋ।
- ਰਿਪੋਰਟਿੰਗ ਅਵਧੀ ਜਾਂ ਮਿਆਦ ਜਿਸ ਲਈ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ। ਤੁਹਾਡਾ ਦਾਅਵਾ ਵਿੱਚ ਇੱਕ ਤੋਂ ਵੱਧ ਰਿਪੋਰਟਿੰਗ ਮਿਆਦ ਸ਼ਾਮਿਲ ਹੋ ਸਕਦੀਆਂ ਹਨ।
ਤੁਹਾਨੂੰ ਆਪਣੇ ਦਾਅਵੇ ਤੇ ਦਸਤਖਤ ਕਰਨੇ ਚਾਹੀਦੇ ਹਨ ਅਤੇ ਮਿਤਿ ਪਾਣੀ ਚਹੀਦੀ ਹੈ। ਕਿਰਪਾ ਕਰਕੇ ਆਪਣਾ ਫ਼ੋਨ ਨੰਬਰ ਦਰਜ਼ ਕਰੋ ਤਾਂ ਜੋ ਜੇਕਰ ਸਾਡੇ ਕੋਈ ਸਵਾਲ ਹਨ ਜਾਂ ਸਾਨੂੰ ਹੋਰ ਜਾਣਕਾਰੀ ਦੀ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ। ਆਪਣੇ ਦਾਅਵੇ ਦੀ ਪ੍ਰਕਿਰਿਆ ਦੀ ਜਲ੍ਹਦ ਕਾਰਵਾਈ ਕਰਵਾਉਣ ਲਈ, ਤੁਹਾਨੂੰ ਆਪਣੇ ਦਾਅਵੇ ਦੇ ਨਾਲ ਸਹਾਇਕ ਦਸਤਾਵੇਜ਼ ਜਿਵੇਂ ਕਿ ਬਿਲ ਜਾਂ ਛੋਟ ਦੇ ਸਰਟੀਫਿਕੇਟ ਦੀਆਂ ਕਾਪੀਆਂ ਅਤੇ ਇੱਕ ਸੋਧੀ ਹੋਈ ਰਿਟਰਨ (ਰਿਟਰਨਾਂ) ਭੇਜਣੀ ਚਾਹੀਦੀ ਹੈ। ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਲੋੜੀਂਦੀ ਜਾਣਕਾਰੀ ਭਾਗ ਵੇਖੋ।
ਮੈਂ ਆਪਣਾ ਦਾਅਵਾ ਕਿੱਥੇ ਭੇਜਾਂ?
ਰਿਫੰਡ ਲਈ ਕਾਗਜ਼ੀ ਦਾਅਵਿਆਂ ਨੂੰ ਹੇਠਾਂ ਦੱਸੇ ਅਨੁਸਾਰ ਜਮ੍ਹਾਂ ਕਰਵਾਏ ਜਾਂ ਸਕਦੇ ਹਨ:
ਸੰਸ਼ੋਧਿਤ ਰਿਟਰਨਾਂ ਸਮੇਤ ਰਿਫੰਡ ਅਤੇ ਸਹਾਇਕ ਦਸਤਾਵੇਜ਼ਾਂ ਲਈ ਹੇਠ ਦਿੱਤੇ ਪਤੇ ਤੇ ਆਪਣਾ ਵਿਕਰੀ ਅਤੇ ਵਰਤੋਂ ਟੈਕਸ ਦਾਆਵਾ ਭੇਜੋ:
Audit Determination and Refund Section, MIC:39California Department of Tax and Fee Administration
PO Box 942879
Sacramento, CA 94279-0039 ਪ੍ਰਮਾਣਿਤ ਡਾਕ ਜਾਂ ਡਿਲੀਵਰੀ ਸੇਵਾ ਲਈ:
Audit Determination and Refund Section, MIC:39
California Department of Tax and Fee Administration
651 Bannon Street, Suite 100, Sacramento, CA 95811
ਡੀਜ਼ਲ ਫਿਊਲ ਟੈਕਸ ਫੀਸ, ਈ-ਵੇਸਟ ਫੀਸ, ਲੈਡ-ਐਸਿਡ ਬੈਟਰੀ ਫੀਸ, ਮੋਟਰ ਵਾਹਨ ਫਿਊਲ ਟੈਕਸ, ਜਾਂ ਬੀਮਾਕਰਤਾਵਾਂ ਤੇ ਟੈਕਸ ਦੇ ਦਾਅਵਿਆਂ ਨੂੰ ਛੱਡ ਕੇ ਹੇਠਾਂ ਦਿੱਤੇ ਪਤੇ ਤੇ ਆਪਣਾ ਰਿਫੰਡ ਲਈ ਵਿਸ਼ੇਸ਼ ਟੈਕਸ ਅਤੇ ਫੀਸ ਦਾ ਦਾਅਵਾ ਅਤੇ ਸਹਾਇਕ ਦਸਤਾਵੇਜ਼ ਭੇਜੋ। ਅਪਵਾਦਾਂ ਦੀ ਵਿਆਖਿਆ ਲਈ ਪ੍ਰੋਗਰਾਮ ਸੰਬੰਧੀ ਦਿਸ਼ਾ-ਨਿਰਦੇਸ਼ ਵਾਲਾ ਭਾਗ ਦੇਖੋ।
Appeals and Data Analysis Branch, MIC:33California Department of Tax and Fee Administration
PO Box 942879
Sacramento, CA 94279-0033
ਪ੍ਰਮਾਣਿਤ ਡਾਕ ਜਾਂ ਡਿਲੀਵਰੀ ਸੇਵਾ ਲਈ:
ਅਪੀਲ ਅਤੇ ਡਾਟਾ ਵਿਸ਼ਲੇਸ਼ਣ ਸ਼ਾਖਾ, MIC:33ਕੈਲੀਫੋਰਨੀਆ ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ
651 Bannon Street, Suite 100, Sacramento, CA 95811
ਰਿਫੰਡ ਲਈ ਦਾਅਵਾ ਫਾਇਲ ਕਰਨ ਦੀ ਆਖਰੀ ਮਿਤੀ ਕੀ ਹੈ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਬਕਾਇਆ ਤੋਂ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ, ਅਤੇ ਤੁਸੀਂ ਰਿਫੰਡ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਿਫੰਡ ਲਈ ਸਮੇਂ ਸਿਰ ਦਾਅਵਾ ਫਾਇਲ ਕਰਨਾ ਚਾਹੀਦਾ ਹੈ, ਨਹੀਂ ਤਾਂ CDTFA ਰਿਫੰਡ ਜਾਰੀ ਕਰਨ ਵਿੱਚ ਅਸਮਰੱਥ ਹੋਵੇਗਾ। ਹੇਠ ਲਿਖੀਆਂ ਮਿਤੀਆਂ ਵਿੱਚੋਂ ਜੋ ਵੀ ਆਖਰੀ ਹੁੰਦੀ ਹੈ, ਉਹ ਰਿਫੰਡ ਲਈ ਸਮੇਂ ਸਿਰ ਦਾਅਵਾ ਫਾਇਲ ਕਰਨ ਦੀ ਤੁਹਾਡੀ ਆਖਰੀ ਮਿਤੀ ਹੈ:
- ਰਿਟਰਨ ਦੀ ਭੁਗਤਾਨ ਕਰਨ ਦੀ ਮਿਤੀ ਤੋਂ ਲੈ ਕੇ ਤਿੰਨ ਸਾਲ, ਜਿਸ ਤੇ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਸੀ (ਬੀਮਾਕਰਤਾਵਾਂ ਤੇ ਲੱਗੇ ਟੈਕਸ ਨੂੰ ਛੱਡ ਕੇ)। ਮੋਟਰ ਵਾਹਨ ਵਿਭਾਗ (Department of Motor Vehicles, DMV) ਦੇ ਨਾਲ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਾਇਰ ਕਰਨਾ ਆਮ ਤੌਰ ਤੇ ਰਿਟਰਨ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ CDTFA ਕੋਲ ਫਾਇਲ ਕਰਨ ਲਈ ਹੋਰ ਦੇਣਦਾਰੀ ਤੋਂ ਰਾਹਤ ਦਿੰਦਾ ਹੈ।
- ਤੁਹਾਡੇ ਵੱਲੋਂ ਜਿਆਦਾ ਟੈਕਸ ਦਾ ਭੁਗਤਾਨ ਕੀਤੇ ਜਾਣ ਵਾਲੀ ਮਿਤੀ ਤੋਂ ਛੇ ਮਹੀਨੇ ਬਾਅਦ।
- ਬਹੁਤੇ ਪ੍ਰੋਗਰਾਮਾਂ ਲਈ, ਇੱਕ ਨਿਰਧਾਰਨ (ਬਿਲਿੰਗ) ਅੰਤਿਮ ਹੋ ਜਾਣ ਦੀ ਮਿਤੀ ਤੋਂ ਛੇ ਮਹੀਨੇ।
- ਜਿਸ ਮਿਤੀ ਤੋਂ ਅਸੀਂ ਇੱਕ ਅਣਇੱਛਤ ਭੁਗਤਾਨ ਇਕੱਤਰ ਕੀਤਾ ਸੀ, ਜਿਵੇਂ ਕਿ ਕਰ ਵਸੂਲੀ ਜਾਂ ਲੀਨ (ਮੋਟਰ ਵਹੀਕਲ ਫਿਊਲ ਟੈਕਸ ਅਤੇ ਬੀਮਾਕਰਤਾਵਾਂ ਤੇ ਟੈਕਸ ਨੂੰ ਛੱਡ ਕੇ, ਕਿਉਂਕਿ ਇਹਨਾਂ ਟੈਕਸ ਪ੍ਰੋਗਰਾਮਾਂ ਲਈ ਟੈਕਸ ਵਸੂਲੀ ਸੂਬਾਈ ਕੰਟਰੋਲਰ ਦੇ ਦਫ਼ਤਰ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ)।
ਲਾਗੂ ਸਮਾਂ-ਸੀਮਾ ਤੱਕ ਰਿਫੰਡ ਦੇ ਲਈ ਆਪਣਾ ਦਾਅਵਾ ਫਾਇਲ ਕਰਨਾ ਸੁਨਿਸ਼ਚਿਤ ਕਰੋ। ਜੇਕਰ ਤੁਸੀਂ ਸਮੇਂ ਸਿਰ ਫਾਈਲ ਨਹੀਂ ਕਰਦੇ ਹੋ, ਤਾਂ ਤੁਹਾਨੂੰ ਕੋਈ ਰਿਫੰਡ ਨਹੀਂ ਮਿਲੇਗਾ, ਭਾਵੇਂ ਤੁਸੀਂ ਬਹੁਤ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੋਵੇ।
ਫਿਊਲ ਟੈਕਸ ਪ੍ਰੋਗਰਾਮਾਂ ਸਮੇਤ ਕੁਝ ਵਿਸ਼ੇਸ਼ ਟੈਕਸ ਅਤੇ ਫੀਸ ਪ੍ਰੋਗਰਾਮਾਂ ਦੀਆਂ ਕੁਝ ਖਾਸ ਲੋੜਾਂ ਹੁੰਦੀਆਂ ਹਨ। ਵਧੇਰੇ ਜਾਣਕਾਰੀ ਲਈ ਪ੍ਰੋਗਰਾਮ ਸੰਬੰਧੀ ਖਾਸ ਦਿਸ਼ਾ-ਨਿਰਦੇਸ਼ ਭਾਗ ਦੀ ਸਮੀਖਿਆ ਜ਼ਰੂਰ ਕਰੋ।
ਬਿਲਿੰਗ ਲਈ ਕਿਸ਼ਤ ਦਾ ਭੁਗਤਾਨ ਕੀਤਾ ਗਿਆ
1 ਜਨਵਰੀ, 2017 ਤੋਂ ਸ਼ੁਰੂ ਹੁੰਦੇ ਹੋ, ਜੇਕਰ ਤੁਸੀਂ ਅੰਤਮ ਅਦਾਲਤੀ ਫੈਸਲੇ ਦੇ ਨੋਟਿਸ (ਬਿਲਿੰਗ) ਤੇ ਕਿਸ਼ਤਾਂ ਦਾ ਭੁਗਤਾਨ ਕਰ ਰਹੇ ਹੋ ਅਤੇ ਆਪਣੀ ਟੈਕਸ ਦੇਣਦਾਰੀ ਬਾਰੇ ਵਿਵਾਦ ਕਰ ਰਹੇ ਹੋ, ਤਾਂ ਤੁਸੀਂ ਉਸ ਬਿਲਿੰਗ ਤੇ ਲਾਗੂ ਹੋਣ ਵਾਲੇ ਸਾਰੇ ਭਵਿੱਖੀ ਭੁਗਤਾਨਾਂ ਅਤੇ ਕੋਈ ਵੀ ਪੂਰਵ ਭੁਗਤਾਨ ਜੋ ਸੀਮਾਵਾਂ ਦੇ ਲਾਗੂ ਕਾਨੂੰਨ ਦੇ ਅੰਦਰ ਰਹਿੰਦਾ ਹੈ, ਨੂੰ ਕਵਰ ਕਰਨ ਲਈ ਰਿਫੰਡ ਲਈ ਇੱਕ ਸਮੇਂ ਸਿਰ ਦਾਅਵਾ ਫਾਇਲ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਤੋਂ ਵੱਧ ਬਿਲਿੰਗ ਬਾਰੇ ਵਿਵਾਦ ਕਰ ਰਹੇ ਹੋ, ਤਾਂ ਤੁਹਾਨੂੰ ਹਰੇਕ ਵੱਖਰੀ ਬਿਲਿੰਗ ਦੇ ਰਿਫੰਡ ਲਈ ਸਮੇਂ ਸਿਰ ਦਾਅਵਾ ਫਾਇਲ ਕਰਨਾ ਚਾਹੀਦਾ ਹੈ।
DMV ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ
ਜੇਕਰ ਤੁਸੀਂ ਕਿਸੇ ਪ੍ਰਾਈਵੇਟ-ਪਾਰਟੀ ਦੀ ਵਿਕਰੀ (ਕਿਸੇ ਰਜਿਸਟਰਡ ਡੀਲਰ ਤੋਂ ਨਹੀਂ) ਰਾਹੀਂ ਕੋਈ ਵਾਹਨ ਖਰੀਦਦੇ ਹੋ, ਤਾਂ ਤੁਹਾਨੂੰ ਇਸਨੂੰ DMV ਨਾਲ ਰਜਿਸਟਰ ਕਰਨ ਦੀ ਲੋੜ ਹੈ। ਆਮ ਤੌਰ 'ਤੇ, DMV ਉਸ ਸਥਾਨ ਦੇ ਪਤੇ ਦੇ ਆਧਾਰ ਤੇ ਤੁਹਾਡੇ ਤੋਂ ਲੈਣ-ਦੇਣ ਤੇ ਵਰਤੋਂ ਟੈਕਸ ਵਸੂਲ ਕਰੇਗਾ ਜਿੱਥੇ ਵਾਹਨ ਰਜਿਸਟਰ ਕੀਤਾ ਗਿਆ ਹੈ। ਕੁਝ ਮਾਮਲਿਆਂ ਵਿੱਚ, ਜਦੋਂ ਪਤਾ ਕਿਸੇ ਸ਼ਹਿਰ ਜਾਣ ਕਾਉਂਟੀ ਲਾਈਨ ਨੂੰ ਪਾਰ ਕਰਨ ਵਾਲੇ ਜ਼ਿਪ ਕੋਡ ਤੇ ਆਧਾਰਿਤ ਹੁੰਦਾ ਹੈ, ਤਾਂ ਗਲਤ ਟੈਕਸ ਦਰ ਲਗਾਈ ਜਾਂ ਸਕਦੀ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਟੈਕਸ ਦੀ ਸਹੀ ਰਕਮ ਵਸੂਲੀ ਗਈ ਹੈ, ਤੁਸੀਂ DMV ਦੇ ਕੋਲ ਜਾਣ ਤੋਂ ਪਹਿਲਾਂ ਆਪਣੀ ਟੈਕਸ ਦਰ ਦੀ ਪੁਸ਼ਟੀ ਕਰ ਸਕਦੇ ਹੋ।
ਆਪਨੇ ਟੈਕਸ ਦਰ ਦੀ ਪੁਸ਼ਟੀ ਕਰਨ ਲਈ, ਇੰਟਰਐਕਟਿਵ ਮੈਪ ਦੀ ਵਰਤੋਂ ਕਰੋ ਅਤੇ ਉਹ ਪਤਾ ਦਾਖਲ ਕਰੋ ਜਿੱਥੇ ਵਾਹਨ ਰਜਿਸਟਰ ਕੀਤਾ ਗਿਆ ਸੀ। ਇਸ ਦਰ ਦੀ ਤੁਲਨਾ ਉਸ ਦਰ ਨਾਲ ਕਰੋ ਜੋ ਤੁਹਾਡੇ ਕੋਲੋਂ ਵਾਹਨ ਰਜਿਸਟਰ ਕਰਵਾਉਂਦੇ ਵੇਲੇ ਲੀਤਾ ਗਿਆ ਸੀ। ਜੇਕਰ ਤੁਸੀਂ DMV ਨੂੰ ਗਲਤ ਰਕਮ ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਰਿਫੰਡ ਲਈ ਇੱਕ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਇਸਨੂੰ CDTFA ਕੋਲ ਜਮ੍ਹਾਂ ਕਰ ਸਕਦੇ ਹੋ।
ਸਾਡੀ ਵੈਬਸਾਈਟ ਤੇ ਸਾਡਾ California ਸ਼ਹਿਰ ਅਤੇ ਕਾਉਂਟੀ ਵਿਕਰੀ ਅਤੇ ਵਰਤੋਂ ਟੈਕਸ ਦਰ ਪੰਨਾ ਟੈਕਸ ਦਰਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਇਸਦੇ ਨਾਲ ਹੀ ਹਾਲ ਹੀ ਵਿੱਚ ਟੈਕਸ ਦਰਾਂ ਵਿੱਚ ਤਬਦੀਲੀਆਂ, ਵਿਕਰੀ ਅਤੇ ਵਰਤੋਂ ਟੈਕਸ ਦੀਆਂ ਦਰਾਂ ਦੇ ਇਤਿਹਾਸ, ਜ਼ਿਲ੍ਹਾ ਟੈਕਸਾਂ ਦੀਆਂ ਦਰਾਂ ਅਤੇ ਪ੍ਰਭਾਵੀ ਮਿਤੀਆਂ ਦੀ ਵਿਆਖਿਆ ਕਰਦਾ ਹੈ।
ਇਸ ਤੋਂ ਇਲਾਵਾ, ਕੁਝ ਸ਼ਹਿਰਾਂ ਨੇ ਪ੍ਰਚੂਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਖਾਸ ਟੈਕਸ ਅਧਿਕਾਰ ਖੇਤਰਾਂ ਦੇ ਅੰਦਰ ਸਥਿਤ ਪਤਿਆਂ ਦੀ ਪਛਾਣ ਕਰਨ ਵਿੱਚ ਦੀ ਸਹਾਇਤਾ ਲਈ ਉਪਲਬਧ ਪਤਿਆਂ ਦਾ ਇੱਕ ਡੇਟਾਬੇਸ ਵਿਕਸਤ ਕੀਤਾ ਹੈ। ਇਹਨਾਂ ਸ਼ਹਿਰਾਂ ਦੇ ਸਹਿਯੋਗ ਦੇ ਨਾਲ, CDTFA ਵੈਬਸਾਈਟ ਉਹਨਾਂ ਦੇ ਪਤੇ ਵਾਲੇ ਡੇਟਾਬੇਸ ਦੇ ਲਿੰਕ ਪ੍ਰਦਾਨ ਕਰਦੀ ਹੈ। ਜੇਕਰ ਪਤਿਆਂ ਬਾਰੇ ਤੁਹਾਦੇ ਕੋਇ ਸਵਾਲ ਹਨ, ਤਾਂ ਤੁਹਾਨੂੰ ਸਿੱਧੇ ਸ਼ਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਦਾਹਰਣ: ਤੁਸੀਂ ਆਪਣੀ ਗੱਡੀ ਨੂੰ Frenso ਕਾਉਂਟੀ ਵਿੱਚ ਆਪਣੇ ਘਰ ਬੈਠੇ ਰਜਿਸਟਰ ਕਰਦੇ ਹੋ। ਤੁਸੀਂ Reedley ਸ਼ਹਿਰ ਵਿੱਚ ਨਹੀਂ, ਬਲਕਿ ਉਸਦੇ ਨੇੜੇ ਰਹਿੰਦੇ ਹੋ, ਜਿੱਥੇ ਇੱਕ ਖਾਸ ਟੈਕਸ ਜ਼ਿਲ੍ਹਾ ਹੈ। Reedley ਸ਼ਹਿਰ ਦੇ ਘਰਾਂ ਦਾ ਜ਼ਿਪ ਕੋਡ ਉਹੀ ਹੈ ਜੋ Frenso ਵਿੱਚ ਤੁਹਾਡੇ ਘਰ ਦਾ ਹੈ। ਜੇਕਰ DMV ਦੁਆਰਾ ਲਗਾਏ ਗਏ ਵਰਤੋਂ ਟੈਕਸ ਦੀ ਦਰ ਵਿੱਚ Reedley ਜ਼ਿਲ੍ਹਾ ਟੈਕਸ ਸ਼ਾਮਲ ਹੈ, ਤਾਂ ਤੁਸੀਂ ਉਸ ਜ਼ਿਲ੍ਹਾ ਟੈਕਸ ਲਈ ਯੋਗ ਨਹੀਂ ਹੋ, ਅਤੇ ਵਾਧੂ ਭੁਗਤਾਨ ਕੀਤੇ ਗਏ ਜ਼ਿਲ੍ਹਾ ਟੈਕਸ ਦੇ ਰਿਫੰਡ ਲਈ ਹੱਕਦਾਰ ਹੋ।
ਜੇਕਰ DMV ਤੁਹਾਡੇ ਤੋਂ ਇੱਕ ਜ਼ਿਲ੍ਹਾ ਟੈਕਸ ਵਸੂਲਦਾ ਹੈ ਜਿਸ ਦੇ ਤੁਸੀਂ ਯੋਗ ਨਹੀਂ ਹੋ (ਉਦਾਹਰਣ ਵਜੋਂ, ਤੁਹਾਡਾ ਪਤਾ ਜ਼ਿਲ੍ਹਾ ਟੈਕਸ ਸੀਮਾ ਤੋਂ ਬਾਹਰ ਸਥਿਤ ਹੈ), ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਤਾਂ ਤੁਹਾਡੇ ਕੋਲ ਦੋ ਵਿਕਲਪ ਹਨ। ਤੁਸੀਂ:
- CDTFA ਦਫ਼ਤਰ ਵਿੱਚ ਸਹੀ ਟੈਕਸ ਦਾ ਭੁਗਤਾਨ ਕਰ ਸਕਦੇ ਹੋ ਅਤੇ ਆਪਣੇ ਵਾਹਨ ਨੂੰ DMV ਦੇ ਨਾਲ ਰਜਿਸਟਰ ਕਰਨ ਤੋਂ ਪਹਿਲਾਂ ਟੈਕਸ ਕਲੀਅਰੈਂਸ ਪ੍ਰਾਪਤ ਕਰ ਸਕਦੇ ਹੋ, ਜਾਂ
- ਤੁਸੀਂ DMV ਦੁਆਰਾ ਬੇਨਤੀ ਕੀਤੇ ਟੈਕਸ ਦਾ ਭੁਗਤਾਨ ਕਰ ਸਕਦੇ ਹੋ ਅਤੇ ਕਿਸੇ ਵੀ ਵਾਧੂ ਭੁਗਤਾਨ ਕੀਤੇ ਗਏ ਜ਼ਿਲ੍ਹਾ ਟੈਕਸ ਲਈ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ ਅਤੇ ਇਸਨੂੰ CDTFA ਕੋਲ ਜਮ੍ਹਾਂ ਕਰ ਸਕਦੇ ਹੋ।
DMV ਨੂੰ ਵਾਧੂ ਭੁਗਤਾਨ ਕੀਤੇ ਗਏ ਵਤਰੋਂ ਟੈਕਸ ਤੇ ਰਿਫੰਡ ਲਈ ਦਾਅਵਾ ਫਾਇਲ ਕਰਨ ਲਈ, ਕਿਰਪਾ ਕਰਕੇ ਇਹਨਾਂ ਕਦਮਾਂ ਦੀ ਪਾਲਣਾ ਕਰੋ:
- ਜਿਸ ਪਤੇ ਤੁਹਾਡਾ ਵਾਹਨ ਰਜਿਸਟਰਡ ਹੈ, ਉਸ ਪਤੇ ਲਈ ਟੈਕਸ ਦੀ ਸਹੀ ਦਰ ਦੀ ਪੁਸ਼ਟੀ ਕਰੋ।
- ਇਸ ਦਰ ਦੀ ਤੁਲਨਾ DMV ਦੇ ਨਾਲ ਰਜਿਸਟਰ ਕਰਦੇ ਵੇਲੇ ਤੁਹਾਡੇ ਤੋਂ ਲਿੱਤੀ ਗਈ ਦਰ ਨਾਲ ਕਰੋ।
- ਜੇਕਰ ਤੁਹਾਡੇ ਕੋਲੋਂ ਅਸਲ ਵਿੱਚ ਜਿਆਦਾ ਪੈਸੇ ਵਸੂਲੇ ਗਏ ਸੀ, ਕਿਰਪਾ ਕਰਕੇ ਆਪਣੇ ਰਿਫੰਡ ਦੀ ਬੇਨਤੀ ਕਰਨ ਲਈ ਇੱਕ ਪੂਰੀ ਤਰ੍ਹਾਂ ਭਰੇ ਹੋਏ CDTFA-101-DMV, DMV ਨੂੰ ਭੁਗਤਾਨ ਕੀਤੇ ਟੈਕਸ ਲਈ ਰਿਫੰਡ ਜਾਂ ਕ੍ਰੈਡਿਟ ਲਈ ਦਾਅਵਾ, ਅਤੇ ਆਪਣੇ ਸਹਾਇਕ ਦਸਤਾਵੇਜ਼ਾਂ ਡਾਊਨਲੋਡ ਕਰੋ ਅਤੇ CDTFA ਨੂੰ ਜਮ੍ਹਾਂ ਕਰਵਾਓ।
ਆਪਣਾ ਪੂਰੀ ਤਰ੍ਹਾਂ ਭਰੇ ਹੋਏ CDTFA-101-DMV ਫਾਰਮ ਅਤੇ ਸਹਾਇਕ ਦਸਤਾਵੇਜ਼ ਕਿਸੇ ਵੀ CDTFA ਦਫ਼ਤਰ ਜਾਂ CDTFA ਦੇ ਖਪਤਕਾਰ ਵਰਤੋਂ ਟੈਕਸ ਸੈਕਸ਼ਨ ਵਿੱਚ ਹੇਠ ਦਿੱਤੇ ਪਤੇ ਤੇ ਭੇਜੋ:
Consumer Use Tax Section, MIC:37California Department of Tax and Fee Administration
PO Box 942879
Sacramento, CA 94279-0037
ਕਿਰਪਾ ਕਰਕੇ ਪ੍ਰਕਾਸ਼ਨ 52, ਵਾਹਨ ਅਤੇ ਸਮੁੰਦਰੀ ਜਹਾਜ਼: ਵਰਤੋਂ ਟੈਕਸ ਵੇਖੋ, ਜਾਂ ਜਾਂ ਸਹਾਇਤਾ ਲਈ 1‑800‑400‑7115 (TTY:711) ਤੇ ਸਾਡੇ CDTFA ਦੇ ਗਾਹਕ ਸੇਵਾ ਕੇਂਦਰ ਨੂੰ ਕਾਲ ਕਰੋ।
نظر ثانی دسمبر 2019