ਕਰਿਆਨੇ ਦੀਆਂ ਦੁਕਾਨਾਂ ਲਈ ਟੈਕਸ ਗਾਈਡ
View guide in other languages:
ਅਪਡੇਟ ਕੀਤੀ ਜਾਣਕਾਰੀ: 1 ਜਨਵਰੀ, 2020 ਤੋਂ ਪ੍ਰਭਾਵੀ, ਵਿਸ਼ੇਸ਼ ਡਾਇਪਰਾਂ ਅਤੇ ਮਾਹਵਾਰੀ ਸਵੱਛਤਾ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ਟੈਕਸ ਤੋਂ ਮੁਕਤ ਹੈ। ਵਧੇਰੀ ਜਾਣਕਾਰੀ ਲਈ, ਉਦਯੋਗ ਵਿਸ਼ਾ ਟੈਬ ਦੇ ਤਹਿਤ, ਨਵਾਂ ਵਿਸ਼ਾ, ਡਾਇਪਰ ਅਤੇ ਮਾਹਵਾਰੀ ਸਵੱਛਤਾ ਉਤਪਾਦ ਦੇਖੋ। ਕਿਰਪਾ ਕਰਕੇ ਧਿਆਨ ਦਿਓ: ਇਹ ਛੋਟ 16 ਜੁਲਾਈ, 2021 ਤੋਂ ਪ੍ਰਭਾਵੀ, ਕਾਨੂੰਨ ਦੁਆਰਾ ਸਥਾਈ ਬਣਾਈ ਗਈ ਸੀ।
ਤੁਹਾਡੇ ਕਾਰੋਬਾਰ ਨੂੰ ਸਫ਼ਲ ਬਣਾਉਣ ਵਿੱਚ ਮਦਦ ਕਰਨਾ California Department of Tax and Fee Administration (CDTFA) (ਕੈਲੀਫੋਰਨੀਆ ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ) ਲਈ ਮਹੱਤਵਪੂਰਨ ਹੈ। ਤੁਹਾਡੇ ਦੁਆਰਾ ਇਕੱਤਰ ਕੀਤੇ ਅਤੇ ਰਾਜ ਨੂੰ ਭੁਗਤਾਨ ਕੀਤੇ ਗਏ ਟੈਕਸ ਰਾਜ ਅਤੇ ਸਥਾਨਕ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਫੰਡ ਦੇਣ ਵਿੱਚ ਮਦਦ ਕਰਦੇ ਹਨ ਜੋ ਤੁਹਾਡੇ ਅਤੇ ਤੁਹਾਡੇ ਭਾਈਚਾਰੇ ਲਈ ਮਹੱਤਵਪੂਰਨ ਹਨ। ਅਸੀਂ ਮੰਨਦੇ ਹਾਂ ਕਿ ਤੁਹਾਡੇ ਉਦਯੋਗ ਨਾਲ ਸਬੰਧਤ ਟੈਕਸ ਮੁੱਦਿਆਂ ਨੂੰ ਸਮਝਣਾ ਸਮਾਂ ਲੈਣ ਵਾਲਾ ਅਤੇ ਗੁੰਝਲਦਾਰ ਹੋ ਸਕਦਾ ਹੈ, ਅਤੇ ਅਸੀਂ ਤੁਹਾਨੂੰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਵਧਾਉਣ 'ਤੇ ਧਿਆਨ ਦੇ ਸਕੋ।
ਕਰਿਆਨੇ ਦੀਆਂ ਦੁਕਾਨਾਂ ਨਾਲ ਸਬੰਧਤ ਟੈਕਸ ਦੇਣਦਾਰੀਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ, ਅਸੀਂ ਇਹ ਗਾਈਡ ਤਿਆਰ ਕੀਤੀ ਹੈ ਜਿਸ ਵਿੱਚ ਤੁਹਾਡੇ ਕਾਰੋਬਾਰ ਲਈ ਮਹੱਤਵਪੂਰਨ ਟੈਕਸ ਮੁੱਦਿਆਂ ਅਤੇ ਜਾਣਕਾਰੀ ਦਾ ਵੇਰਵਾ ਦਿੱਤਾ ਗਿਆ ਹੈ।
ਇਸ ਗਾਈਡ ਨੂੰ ਕਿਵੇਂ ਵਰਤਣਾ ਹੈ
ਇਸ ਗਾਈਡ ਦੇ ਹਰੇਕ ਭਾਗ ਵਿੱਚ ਤੁਹਾਡੇ ਕਾਰੋਬਾਰ ਨਾਲ ਸਬੰਧਤ ਜਾਣਕਾਰੀ ਹੈ। ਸ਼ੁਰੂਆਤ ਕਰਨਾ ਸੈਕਸ਼ਨ ਵਿੱਚ ਰਜਿਸਟ੍ਰੇਸ਼ਨ, ਰਿਟਰਨ ਦਾਇਰ ਕਰਨ, ਖਾਤਾ ਦੇ ਰੱਖ-ਰਖਾਅ, ਹੋਰ ਲੋੜੀਂਦੇ ਲਾਇਸੈਂਸਾਂ, ਅਤੇ ਹੋਰ ਮਹੱਤਵਪੂਰਨ ਜਾਣਕਾਰੀ ਨਾਲ ਸਬੰਧਤ ਮੁੱਖ ਸਰੋਤ ਪ੍ਰਦਾਨ ਕੀਤੇ ਗਏ ਹਨ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ।
ਉਦਯੋਗ ਵਿਸ਼ੇ ਸੈਕਸ਼ਨ ਵਿੱਚ ਆਮ ਉਦਯੋਗ ਵਿਸ਼ਿਆਂ ਨੂੰ ਇੱਕ ਝਲਕ ਵਾਲੇ ਫਾਰਮੈਟ ਵਿੱਚ ਪੇਸ਼ ਕੀਤਾ ਗਿਆ ਹੈ ਜਿਸਨੂੰ ਜੇਕਰ ਤੁਹਾਨੂੰ ਲੋੜ ਹੋਵੇ ਤਾਂ ਹੋਰ ਵਿਆਪਕ ਜਾਣਕਾਰੀ ਪ੍ਰਦਾਨ ਕਰਨ ਲਈ ਵਧਾਇਆ ਜਾ ਸਕਦਾ ਹੈ।
ਰਿਪੋਰਟਿੰਗ ਵਿਧੀਆਂ ਸੈਕਸ਼ਨ ਵਿੱਚ ਅੱਜ ਦੇ ਕਾਰੋਬਾਰੀ ਵਾਤਾਵਰਣਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਧੇਰੇ ਪ੍ਰਚਲਿਤ ਰਿਪੋਰਟਿੰਗ ਵਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਅੰਤ ਵਿੱਚ, ਸਰੋਤ ਸੈਕਸ਼ਨ ਜਾਣਕਾਰੀ ਦੇ ਭੰਡਾਰ ਦੇ ਲਿੰਕ ਪ੍ਰਦਾਨ ਕਰਦਾ ਹੈ, ਜਿਸ ਵਿੱਚ ਫਾਰਮ ਅਤੇ ਪ੍ਰਕਾਸ਼ਨ, ਕਾਨੂੰਨੀ ਅਤੇ ਨਿਯਾਮਕੀ ਜਾਣਕਾਰੀ, ਵੈਬ-ਅਧਾਰਤ ਸੈਮੀਨਾਰ, ਅਤੇ ਸਾਡੇ ਗਾਹਕ ਸੇਵਾ ਨੁਮਾਇੰਦਿਆਂ ਤੋਂ ਲਾਈਵ ਮਦਦ ਤੱਕ ਪਹੁੰਚ ਸ਼ਾਮਲ ਹੈ।
ਕਿਰਪਾ ਕਰਕੇ ਧਿਆਨ ਦਿਓ ਕਿ ਇਸ ਵਿੱਚ ਸ਼ਾਮਲ ਜਾਣਕਾਰੀ ਆਮ ਪ੍ਰਕਿਰਤੀ ਦੀ ਹੈ ਅਤੇ ਇਸਦਾ ਉਦੇਸ਼ ਕਿਸੇ ਕਾਨੂੰਨ ਜਾਂ ਨਿਯਮ ਨੂੰ ਬਦਲਣਾ ਨਹੀਂ ਹੈ।
ਜੇਕਰ ਤੁਹਾਨੂੰ ਮਦਦ ਦੀ ਲੋੜ ਹੈ
ਜੇਕਰ ਕਿਸੇ ਵੀ ਸਮੇਂ ਤੁਹਾਨੂੰ ਇਸ ਗਾਈਡ ਵਿੱਚ ਸ਼ਾਮਲ ਵਿਸ਼ਿਆਂ ਬਾਰੇ - ਜਾਂ ਹੋਰਾਂ ਨਾਲ ਜੋ ਅਸੀਂ ਸ਼ਾਮਲ ਨਹੀਂ ਕੀਤੇ ਹੋ ਸਕਦੇ ਹਨ - ਸਹਾਇਤਾ ਦੀ ਲੋੜ ਹੈ, ਤਾਂ ਬੇਝਿਜਕ ਸਾਡੇ ਨਾਲ ਟੈਲੀਫ਼ੋਨ ਜਾਂ ਈਮੇਲ ਰਾਹੀਂ ਸੰਪਰਕ ਕਰੋ। ਸੰਪਰਕ ਜਾਣਕਾਰੀ ਅਤੇ ਕੰਮ ਕਰਨ ਦਾ ਸਮਾਂ ਸਰੋਤ ਸੈਕਸ਼ਨ ਵਿੱਚ ਉਪਲਬਧ ਹਨ।
ਜੇਕਰ ਤੁਹਾਡੇ ਕੋਲ ਇਸ ਗਾਈਡ ਨੂੰ ਬਿਹਤਰ ਬਣਾਉਣ ਲਈ ਕੋਈ ਸੁਝਾਅ ਹਨ, ਤਾਂ ਕਿਰਪਾ ਕਰਕੇ ਸਾਨੂੰ ਈਮੇਲ ਰਾਹੀਂ ਸੰਪਰਕ ਕਰੋ।