ਕਰਿਆਨੇ ਦੀ ਦੁਕਾਨਾਂ ਲਈ ਉਦਯੋਗ ਵਿਸ਼ੇ
View guide in other languages:
ਇੱਕ ਕਰਿਆਨੇ ਦੀ ਦੁਕਾਨ ਇੱਕ ਅਜਿਹੀ ਸਥਾਪਨਾ ਹੈ ਜਿਸਦਾ ਮੁੱਖ ਕਾਰੋਬਾਰ ਭੋਜਨ ਉਤਪਾਦਾਂ ਅਤੇ ਸਬੰਧਤ ਵਸਤੂਆਂ ਦੀ ਵਿਕਰੀ ਹੈ। ਇਸ ਸ਼ਬਦ ਵਿੱਚ ਵੱਖਰੇ ਕਰਿਆਨੇ ਦੇ ਵਿਭਾਗ ਸ਼ਾਮਲ ਹਨ, ਪਰ ਇਸ ਵਿੱਚ ਵਿਸ਼ੇਸ਼ ਖਾਣ-ਪੀਣ ਦੀ ਦੁਕਾਨ, ਕੰਟਰੀ ਜਾਂ ਆਮ ਸਟੋਰ, ਜਾਂ ਉਹ ਕਾਰੋਬਾਰ ਸ਼ਾਮਲ ਨਹੀਂ ਹਨ ਜੋ ਇੱਕ ਸਾਈਡਲਾਈਨ ਵਜੋਂ ਸਿਰਫ਼ ਕਰਿਆਨੇ ਦਾ ਸਮਾਨ ਹੀ ਵੇਚਦੇ ਹਨ।
ਮਨੁੱਖੀ ਖਪਤ ਲਈ ਭੋਜਨ ਉਤਪਾਦਾਂ ਦੀ ਵਿਕਰੀ ਆਮ ਤੌਰ 'ਤੇ ਗੈਰ-ਟੈਕਸਯੋਗ ਹੁੰਦੀ ਹੈ। ਭੋਜਨ ਉਤਪਾਦਾਂ ਦੀ ਛੋਟ ਵਾਲੀ ਵਿਕਰੀ ਵਜੋਂ ਦਾਅਵਾ ਕੀਤੀਆਂ ਗਈਆਂ ਸਾਰੀਆਂ ਛੋਟਾਂ ਦੀ ਪੁਸ਼ਟੀ ਕਰਨ ਲਈ ਤੁਹਾਨੂੰ ਸਾਰੀਆਂ ਖਰੀਦਾਂ ਅਤੇ ਵਿਕਰੀਆਂ ਦਾ ਸਟੀਕ ਅਤੇ ਪੂਰਾ ਰਿਕਾਰਡ ਰੱਖਣਾ ਚਾਹੀਦਾ ਹੈ।
ਆਮ ਟੈਕਸਯੋਗ ਅਤੇ ਗੈਰ-ਟੈਕਸਯੋਗ ਭੋਜਨ ਉਤਪਾਦਾਂ ਦੀਆਂ ਵਿਸਤ੍ਰਿਤ ਸੂਚੀਆਂ ਲਈ ਕਿਰਪਾ ਕਰਕੇ ਪ੍ਰਕਾਸ਼ਨ 31, ਕਰਿਆਨੇ ਦੀਆਂ ਦੁਕਾਨਾਂ ਵੇਖੋ, ਜਾਂ ਤੁਸੀਂ ਸਾਡੇ ਗਾਹਕ ਸੇਵਾ ਕੇਂਦਰ ਨੂੰ 1-800-400-7115 ਤੇ ਕਾਲ ਕਰ ਸਕਦੇ ਹੋ।
ਮੁੱਢਲੀਆਂ ਗੱਲਾਂ
ਆਮ ਵਿਕਰੀ ਅਤੇ ਵਰਤੋਂ ਟੈਕਸ
California ਵਿੱਚ, ਸਾਰੀਆਂ ਵਿਕਰੀਆਂ ਟੈਕਸਯੋਗ ਹਨ ਜਦੋਂ ਤੱਕ ਕਾਨੂੰਨ ਇੱਕ ਖਾਸ ਛੋਟ ਪ੍ਰਦਾਨ ਨਹੀਂ ਕਰਦਾ। ਜ਼ਿਆਦਾਤਰ ਮਾਮਲਿਆਂ ਵਿੱਚ, ਟੈਕਸਯੋਗ ਵਿਕਰੀਆਂ ਭੌਤਿਕ ਨਿੱਜੀ ਜਾਇਦਾਦ ਦੀਆਂ ਹੁੰਦੀਆਂ ਹਨ, ਜਿਸ ਨੂੰ ਕਾਨੂੰਨ ਇੱਕ ਅਜਿਹੀ ਵਸਤੂ ਵਜੋਂ ਪਰਿਭਾਸ਼ਿਤ ਕਰਦਾ ਹੈ ਜਿਸਨੂੰ ਦੇਖਿਆ, ਤੋਲਿਆ, ਮਾਪਿਆ, ਮਹਿਸੂਸ ਕੀਤਾ, ਜਾਂ ਛੂਹਿਆ ਜਾ ਸਕਦਾ ਹੈ।
ਵਰਤੋਂ ਟੈਕਸ California ਦੇ ਵਿਕਰੀ ਟੈਕਸ ਨਾਲ ਮੇਲ ਖਾਂਦਾ ਹੈ, ਅਤੇ ਜਦੋਂ ਵੀ ਤੁਸੀਂ California ਵਿੱਚ ਵਰਤੋਂ ਲਈ ਕਿਸੇ ਬਾਹਰਲੇ ਰਾਜ ਦੇ ਵਿਕਰੇਤਾ ਤੋਂ California ਦੇ ਵਿਕਰੀ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਟੈਕਸਯੋਗ ਵਸਤੂਆਂ ਖਰੀਦਦੇ ਹੋ ਤਾਂ ਇਹ ਬਕਾਇਆ ਹੁੰਦਾ ਹੈ। ਤੁਸੀਂ ਉਨ੍ਹਾਂ ਵਸਤੂਆਂ 'ਤੇ ਵੀ ਵਰਤੋਂ ਟੈਕਸ ਦੇਣ ਲਈ ਜ਼ਿੰਮੇਵਾਰ ਹੋ ਜੋ ਤੁਸੀਂ ਆਪਣੀ ਵਸਤੂ-ਸੂਚੀ ਵਿੱਚੋਂ ਹਟਾਉਂਦੇ ਹੋ ਅਤੇ California ਵਿੱਚ ਵਰਤਦੇ ਹੋ ਜਦੋਂ ਤੁਸੀਂ ਵਸਤੂਆਂ ਖਰੀਦਣ ਵੇਲੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਸੀ। ਵਰਤੋਂ ਟੈਕਸ ਦਾ ਭੁਗਤਾਨ ਕਰਨ ਲਈ, ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ "ਖਰੀਦਦਾਰੀਆਂ ਜੋ ਵਰਤੋਂ ਟੈਕਸ ਦੇ ਅਧੀਨ ਹਨ" ਦੇ ਤਹਿਤ ਟੈਕਸਯੋਗ ਵਸਤੂਆਂ ਦੀ ਖਰੀਦ ਕੀਮਤ ਦੀ ਰਿਪੋਰਟ ਕਰੋ। ਉਹ ਖਰੀਦਦਾਰੀਆਂ ਕੁੱਲ ਰਕਮ ਦਾ ਹਿੱਸਾ ਬਣ ਜਾਂਦੀਆਂ ਹਨ ਜੋ ਟੈਕਸ ਦੇ ਅਧੀਨ ਹੁੰਦੀਆਂ ਹਨ।
ਜੇਕਰ ਤੁਸੀਂ ਵਿਕਰੀ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਖਰੀਦੀਆਂ ਗਈਆਂ ਟੈਕਸਯੋਗ ਗੈਰ-ਭੋਜਨ ਵਸਤੂਆਂ ਜਿਵੇਂ ਕਿ ਸੋਡਾ ਜਾਂ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੀ ਖਪਤ ਕਰਦੇ ਹੋ ਜਾਂ ਦਿੰਦੇ ਹੋ, ਤਾਂ ਤੁਸੀਂ ਉਨ੍ਹਾਂ ਵਸਤੂਆਂ ਦੀ ਤੁਹਾਡੇ ਲਈ ਲਾਗਤ ਦੇ ਆਧਾਰ 'ਤੇ ਇੱਕ ਬਰਾਬਰ ਵਰਤੋਂ ਟੈਕਸ ਦੇਣ ਲਈ ਜ਼ਿੰਮੇਵਾਰ ਹੋ। ਵਰਤੋਂ ਟੈਕਸ ਦੀ ਦਰ ਵਰਤੋਂ ਦੇ ਸਥਾਨ 'ਤੇ ਲਾਗੂ ਵਿਕਰੀ ਟੈਕਸ ਦਰ ਦੇ ਸਮਾਨ ਹੈ।
ਵਰਤੋਂ ਟੈਕਸ ਬਾਰੇ ਵਧੇਰੀ ਜਾਣਕਾਰੀ ਲਈ, ਪ੍ਰਕਾਸ਼ਨ 110, California ਵਰਤੋਂ ਟੈਕਸ ਸਬੰਧੀ ਮੂਲ ਗੱਲਾਂ ਦੇਖੋ।
ਵਿਕਰੇਤਾ ਦਾ ਪਰਮਿਟ
California ਵਿੱਚ ਟੈਕਸਯੋਗ ਵਸਤੂਆਂ ਵੇਚਣ ਵਾਲੇ ਜ਼ਿਆਦਾਤਰ ਲੋਕਾਂ ਨੂੰ, ਭਾਵੇਂ ਅਸਥਾਈ ਤੌਰ 'ਤੇ ਹੀ, ਵਿਕਰੇਤਾ ਦੇ ਪਰਮਿਟ ਲਈ CDTFA ਨਾਲ ਰਜਿਸਟਰ ਕਰਨਾ ਲਾਜ਼ਮੀ ਹੈ। ਵਿਕਰੇਤਾ ਦੇ ਪਰਮਿਟ ਲਈ ਰਜਿਸਟਰ ਕਰਨਾ ਮੁਫ਼ਤ ਹੈ, ਹਾਲਾਂਕਿ ਕੁਝ ਮਾਮਲਿਆਂ ਵਿੱਚ ਸੁਰੱਖਿਆ ਡਿਪਾਜ਼ਿਟ ਦੀ ਲੋੜ ਹੋ ਸਕਦੀ ਹੈ। ਜੇਕਰ ਤੁਹਾਡੇ ਕਈ ਟਿਕਾਣੇ ਹਨ, ਤਾਂ ਤੁਹਾਨੂੰ ਸਾਡੇ ਨਾਲ ਹਰੇਕ ਥਾਂ ਨੂੰ ਰਜਿਸਟਰ ਜ਼ਰੂਰ ਕਰਨਾ ਚਾਹੀਦਾ ਹੈ। ਤੁਸੀਂ ਸਾਡੀ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਦੀ ਵਰਤੋਂ ਕਰਕੇ ਵਿਕਰੇਤਾ ਦੇ ਪਰਮਿਟ ਜਾਂ ਸੰਯੁਕਤ ਵਿਕਰੇਤਾ ਦੇ ਪਰਮਿਟ ਲਈ CDTFA ਨਾਲ ਰਜਿਸਟਰ ਕਰ ਸਕਦੇ ਹੋ।
ਆਪਣੇ ਕਾਰੋਬਾਰ ਵਿੱਚ, ਜਾਂ ਆਪਣੇ ਡਾਕ ਜਾਂ ਈਮੇਲ ਪਤੇ ਵਿੱਚ ਕਿਸੇ ਵੀ ਤਬਦੀਲੀ ਬਾਰੇ ਸਾਨੂੰ ਜ਼ਰੂਰ ਦੱਸੋ ਤਾਂ ਜੋ ਅਸੀਂ ਤੁਹਾਡੇ ਰਿਕਾਰਡ ਅਪਡੇਟ ਰੱਖ ਸਕੀਏ ਅਤੇ ਤੁਹਾਨੂੰ ਕਾਨੂੰਨ, ਟੈਕਸ ਦਰਾਂ, ਜਾਂ ਪ੍ਰਕਿਰਿਆ ਵਿੱਚ ਮਹੱਤਵਪੂਰਨ ਤਬਦੀਲੀਆਂ ਬਾਰੇ ਸੂਚਿਤ ਕਰ ਸਕੀਏ। ਤੁਸੀਂ ਸਾਡੇ ਗਾਹਕ ਸੇਵਾ ਕੇਂਦਰ ਜਾਂ ਪੂਰੇ ਰਾਜ ਵਿੱਚ ਸਾਡੇ ਕਿਸੇ ਵੀ ਖੇਤਰੀ ਦਫ਼ਤਰ ਨਾਲ ਸੰਪਰਕ ਕਰਕੇ ਆਪਣੀ ਖਾਤਾ ਜਾਣਕਾਰੀ ਨੂੰ ਆਸਾਨੀ ਨਾਲ ਅਪਡੇਟ ਕਰ ਸਕਦੇ ਹੋ। ਸੰਪਰਕ ਜਾਣਕਾਰੀ ਇਸ ਗਾਈਡ ਦੇ ਸਰੋਤ ਸੈਕਸ਼ਨ ਵਿੱਚ ਉਪਲਬਧ ਹੈ।
ਸਿਗਰਟ ਅਤੇ ਤੰਬਾਕੂ ਉਤਪਾਦ
ਸਿਗਰਟ ਅਤੇ ਤੰਬਾਕੂ ਉਤਪਾਦਾਂ ਦੇ ਰਿਟੇਲ ਵਿਕਰੇਤਾਵਾਂ ਕੋਲ ਰਿਟੇਲ 'ਤੇ ਸਿਗਰਟ ਜਾਂ ਤੰਬਾਕੂ ਉਤਪਾਦ ਖਰੀਦਣ ਜਾਂ ਵੇਚਣ ਤੋਂ ਪਹਿਲਾਂ California ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ ਦਾ ਲਾਇਸੈਂਸ ਜ਼ਰੂਰ ਹੋਣਾ ਚਾਹੀਦਾ ਹੈ (ਸਿਰਫ਼ ਰਿਟੇਲ ਲਾਇਸੰਸ ਦੇ ਉਦੇਸ਼ਾਂ ਲਈ, ਤੰਬਾਕੂ ਉਤਪਾਦਾਂ ਵਿੱਚ ਨਿਕੋਟੀਨ ਉਤਪਾਦ ਸ਼ਾਮਲ ਹਨ ਜੋ ਮਨੁੱਖੀ ਖਪਤ, ਇਲੈਕਟ੍ਰਾਨਿਕ ਸਿਗਰਟਨੋਸ਼ੀ ਜਾਂ ਵੇਪਿੰਗ ਡਿਵਾਈਸ, ਜਾਂ ਕਿਸੇ ਵੀ ਹਿੱਸੇ, ਪੁਰਜ਼ੇ, ਜਾਂ ਤੰਬਾਕੂ ਉਤਪਾਦ ਦੇ ਸਹਾਇਕ ਉਪਕਰਣ ਲਈ)। ਤੁਹਾਨੂੰ ਆਪਣੇ ਵਿਕਰੇਤਾ ਦੇ ਪਰਮਿਟ ਤੋਂ ਇਲਾਵਾ ਇਹ ਲਾਇਸੈਂਸ ਪ੍ਰਾਪਤ ਜ਼ਰੂਰ ਕਰਨਾ ਚਾਹੀਦਾ ਹੈ। ਇੱਕ ਪ੍ਰਚੂਨ ਵਿਕਰੇਤਾ ਦਾ ਲਾਇਸੈਂਸ 12-ਮਹੀਨਿਆਂ ਦੀ ਮਿਆਦ ਲਈ ਵੈਧ ਹੁੰਦਾ ਹੈ, ਇਹ ਸਪੁਰਦ ਕਰਨ ਯੋਗ ਜਾਂ ਟ੍ਰਾਂਸਫਰਯੋਗ ਨਹੀਂ ਹੁੰਦਾ ਹੈ, ਅਤੇ ਇਸਨੂੰ ਸਲਾਨਾ ਤੌਰ ਤੇ ਜ਼ਰੂਰ ਨਵਿਆਇਆ ਜਾਣਾ ਚਾਹੀਦਾ ਹੈ। ਸ਼ੁਰੂਆਤੀ ਰਜਿਸਟ੍ਰੇਸ਼ਨ 'ਤੇ ਅਤੇ ਹਰ ਸਾਲ ਨਵਿਆਉਣ ਦੇ ਸਮੇਂ ਹਰੇਕ ਰਿਟੇਲ ਟਿਕਾਣੇ ਲਈ ਲਾਇਸੈਂਸ ਫੀਸ ਭੁਗਤਾਨ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਅਨੁਪਾਤ ਵਿੱਚ ਵੰਡਿਆ ਨਹੀਂ ਜਾ ਸਕਦਾ ਹੈ। ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ ਦੇ ਲਾਇਸੈਂਸ ਫੀਸ ਦੀ ਰਕਮ ਲਈ ਸਾਡਾ ਟੈਕਸ ਦਰਾਂ - ਵਿਸ਼ੇਸ਼ ਟੈਕਸ ਅਤੇ ਫੀਸਾਂ ਪੰਨਾ ਦੇਖੋ।
ਸਿਗਰਟ ਅਤੇ ਤੰਬਾਕੂ ਉਤਪਾਦਾਂ ਦੇ ਪ੍ਰਚੂਨ ਵਿਕਰੇਤਾ ਵਜੋਂ, ਤੁਹਾਡਾ ਇਹ ਕਰਨਾ ਲਾਜ਼ਮੀ ਹੈ:
- ਹਰੇਕ ਸਥਾਨ ਲਈ ਇੱਕ ਵੈਧ California ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ ਦਾ ਲਾਇਸੈਂਸ ਰੱਖੋ ਜਿੱਥੋਂ ਸਿਗਰਟ ਜਾਂ ਤੰਬਾਕੂ ਉਤਪਾਦ ਰਿਟੇਲ ਵਿੱਚ ਵੇਚੇ ਜਾਂਦੇ ਹਨ।
- ਆਪਣੇ ਲਾਇਸੰਸ ਨੂੰ ਹਰ ਰਿਟੇਲ ਟਿਕਾਣੇ ਉੱਤੇ ਪ੍ਰਦਰਸ਼ਿਤ ਕਰੋ ਤਾਂ ਜੋ ਇਹ ਜਨਤਾ ਨੂੰ ਦਿਖਣਯੋਗ ਹੋਵੇ।
- ਖਰੀਦ ਦੀ ਮਿਤੀ ਤੋਂ ਘੱਟੋ-ਘੱਟ ਇੱਕ ਸਾਲ ਲਈ ਹਰੇਕ ਲਾਇਸੰਸਸ਼ੁਦਾ ਸਥਾਨ 'ਤੇ ਪੂਰੇ ਅਤੇ ਪੜ੍ਹਨਯੋਗ ਖਰੀਦ ਬਿਲ ਰੱਖੋ।
- ਵੈਧ California ਸਿਗਰਟ ਟੈਕਸ ਸਟੈਂਪਾਂ ਲੱਗੇ ਸਿਗਰਟ ਅਤੇ California ਟੈਕਸ-ਭੁਗਤਾਨ ਕੀਤੇ ਤੰਬਾਕੂ ਉਤਪਾਦ ਖਰੀਦੋ।
- ਸਿਰਫ ਉਹੀ ਸਿਗਰਟਾਂ ਅਤੇ ਰੋਲ-ਯੂਅਰ-ਆਊਨ (RYO) ਤੰਬਾਕੂ ਖ਼ਰੀਦੋ ਅਤੇ ਵੇਚੋ ਜਿਸ ਦੀ ਵਿਕਰੀ California ਵਿੱਚ ਅਧਿਕਾਰਿਤ ਹੈ ਜਿਵੇਂ ਕਿ ਅਟਾਰਨੀ ਜਨਰਲ ਦੇ ਦਫਤਰ ਦੀ California ਤੰਬਾਕੂ ਡਾਇਰੈਕਟਰੀ ਉੱਤੇ ਸੂਚੀਬੱਧ ਹੈ।
- ਹੋਰ ਪ੍ਰਚੂਨ ਵਿਕਰੇਤਾਵਾਂ ਤੋਂ ਸਿਗਰਟ ਜਾਂ ਤੰਬਾਕੂ ਉਤਪਾਦ ਨਾ ਖਰੀਦੋ।
- ਆਪਣੀਆਂ ਸਿਗਰਟਾਂ ਅਤੇ ਤੰਬਾਕੂ ਉਤਪਾਦ ਸਿਰਫ਼ ਇੱਕ California ਲਾਇਸੰਸਸ਼ੁਦਾ ਡਿਸਟ੍ਰੀਬਿਊਟਰ ਜਾਂ ਥੋਕ ਵਿਕਰੇਤਾ ਤੋਂ ਖਰੀਦੋ (ਜਾਂ ਹੇਠਾਂ ਦੱਸੇ ਅਨੁਸਾਰ ਇੱਕ ਡਿਸਟ੍ਰੀਬਿਊਟਰ ਜਾਂ ਥੋਕ ਵਿਕਰੇਤਾ ਲਾਇਸੈਂਸ ਪ੍ਰਾਪਤ ਕਰੋ)।
- ਜੇਕਰ ਤੁਸੀਂ ਕਿਸੇ ਬਾਹਰਲੇ ਰਾਜ ਦੇ ਸਪਲਾਇਰ ਤੋਂ ਸਿਗਰਟ ਜਾਂ ਤੰਬਾਕੂ ਉਤਪਾਦ ਖਰੀਦਦੇ ਹੋ ਜਿਸ ਕੋਲ California ਸਿਗਰਟ ਅਤੇ ਤੰਬਾਕੂ ਉਤਪਾਦ ਲਾਇਸੈਂਸ ਨਹੀਂ ਹੈ, ਤਾਂ ਤੁਹਾਨੂੰ ਪ੍ਰਚੂਨ ਵਿਕਰੇਤਾ ਦੇ ਲਾਇਸੈਂਸ ਤੋਂ ਇਲਾਵਾ ਇੱਕ ਡਿਸਟ੍ਰੀਬਿਊਟਰ ਦਾ ਲਾਇਸੈਂਸ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ, ਅਤੇ California ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਸਿੱਧੇ ਰਾਜ ਨੂੰ ਜਮ੍ਹਾਂ ਕਰਵਾਉਣੇ ਚਾਹੀਦੇ ਹਨ।
- ਜੇਕਰ ਤੁਸੀਂ ਮੁੜ-ਵਿਕਰੀ ਲਈ (ਹੋਰ ਪ੍ਰਚੂਨ ਵਿਕਰੇਤਾਵਾਂ ਨੂੰ) ਟੈਕਸ-ਭੁਗਤਾਨ ਕੀਤੀਆਂ ਸਿਗਰਟਾਂ ਜਾਂ ਤੰਬਾਕੂ ਉਤਪਾਦ ਖਰੀਦਦੇ ਹੋ, ਤਾਂ ਤੁਹਾਨੂੰ ਪ੍ਰਚੂਨ ਵਿਕਰੇਤਾ ਦੇ ਲਾਇਸੈਂਸ ਤੋਂ ਇਲਾਵਾ ਇੱਕ ਥੋਕ ਵਿਕਰੇਤਾ ਦਾ ਲਾਇਸੈਂਸ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ।
- ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਪ੍ਰਕਾਸ਼ਨ 93, ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਦੇਖੋ।
ਧਿਆਨ ਦਿਓ
- ਇਹ ਉਸ ਤੰਬਾਕੂ ਉਤਪਾਦ 'ਤੇ ਲਾਗੂ ਨਹੀਂ ਹੁੰਦਾ ਜੋ ਤੰਬਾਕੂ ਉਤਪਾਦ ਟੈਕਸ ਦੇ ਅਧੀਨ ਨਹੀਂ ਹੈ। ਉਦਾਹਰਨ ਲਈ, ਵੇਪ ਤਰਲ ਜਿਨ੍ਹਾਂ ਵਿੱਚ ਕੋਈ ਨਿਕੋਟੀਨ ਨਹੀਂ ਹੁੰਦਾ, ਉਹ ਤੰਬਾਕੂ ਉਤਪਾਦ ਟੈਕਸ ਦੇ ਅਧੀਨ ਨਹੀਂ ਹੁੰਦੇ, ਹਾਲਾਂਕਿ ਉਹ ਰਿਟੇਲ ਲਾਇਸੰਸਿੰਗ ਲੋੜ ਦੇ ਅਧੀਨ ਹੁੰਦੇ ਹਨ।
ਤੁਸੀਂ ਸਾਡੀ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਦੀ ਵਰਤੋਂ ਕਰਕੇ ਜਾਂ CDTFA ਦੇ ਕਿਸੇ ਵੀ ਖੇਤਰੀ ਦਫ਼ਤਰ 'ਤੇ ਸਿਗਰਟ ਅਤੇ ਤੰਬਾਕੂ ਉਤਪਾਦ ਲਾਇਸੈਂਸ ਲਈ ਆਨਲਾਈਨ ਅਰਜ਼ੀ ਦੇ ਸਕਦੇ ਹੋ। ਸੰਭਾਵੀ ਲਾਇਸੰਸਧਾਰਕਾਂ ਨੂੰ California ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ ਦੇ ਲਾਇਸੈਂਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਸਥਾਨਕ ਸਿਹਤ ਵਿਭਾਗ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਉਨ੍ਹਾਂ ਦੇ ਭਾਈਚਾਰੇ ਵਿੱਚ ਕੋਈ ਸਥਾਨਕ ਲਾਇਸੰਸਿੰਗ ਲੋੜ ਹੈ ਜਾਂ ਨਹੀਂ ਅਤੇ ਇਸ ਦੀਆਂ ਜ਼ਰੂਰਤਾਂ ਦੀ ਪਾਲਣਾ ਕਿਵੇਂ ਕਰਨੀ ਹੈ, ਇਹ ਸਿੱਖਿਆ ਜਾ ਸਕੇ। ਕੁਝ ਮਾਮਲਿਆਂ ਵਿੱਚ, ਸਥਾਨਕ ਲਾਇਸੰਸਿੰਗ ਲੋੜਾਂ ਰਾਜ ਦੀਆਂ ਲਾਇਸੰਸਿੰਗ ਲੋੜਾਂ ਨਾਲੋਂ ਜਿਆਦਾ ਪਾਬੰਦੀਸ਼ੁਦਾ ਹੋ ਸਕਦੀਆਂ ਹਨ।
ਕਿਰਪਾ ਕਰਕੇ ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਅਤੇ ਲਾਇਸੰਸਿੰਗ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਗਾਈਡ ਵੇਖੋ।
ਸਟੋਰਾਂ ਵਿਚਕਾਰ ਉਤਪਾਦਾਂ ਦਾ ਟ੍ਰਾਂਸਫ਼ਰ ਕਰਨਾ
ਜੇਕਰ ਤੁਹਾਡੇ ਇੱਕ ਤੋਂ ਵੱਧ ਸਟੋਰ ਹਨ ਅਤੇ ਹਰੇਕ ਟਿਕਾਣੇ ਲਈ ਲੋੜੀਂਦੇ ਲਾਇਸੈਂਸ ਹਨ, ਤਾਂ ਤੁਹਾਨੂੰ ਖਾਸ ਮਾਮਲਿਆਂ ਵਿੱਚ, ਸਟੋਰਾਂ ਵਿਚਕਾਰ ਸਿਗਰਟ ਅਤੇ ਤੰਬਾਕੂ ਉਤਪਾਦਾਂ ਨੂੰ ਟ੍ਰਾਂਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸਿਗਰਟਾਂ ਅਤੇ ਤੰਬਾਕੂ ਉਤਪਾਦਾਂ ਨੂੰ ਟ੍ਰਾਂਸਫਰ ਕਰਦੇ ਸਮੇਂ, ਪੜ੍ਹੇ ਜਾਣ ਯੋਗ ਟ੍ਰਾਂਸਫਰ ਰਿਕਾਰਡ ਅਤੇ ਮੂਲ ਖਰੀਦ ਇਨਵੌਇਸ ਦੀਆਂ ਨਕਲਾਂ ਹਰ ਉਸ ਟਿਕਾਣੇ ’ਤੇ ਲਾਜ਼ਮੀ ਤੌਰ ’ਤੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਜੋ ਟ੍ਰਾਂਸਫਰ ਵਿੱਚ ਸ਼ਾਮਲ ਹੈ।
ਟ੍ਰਾਂਸਫਰ ਰਿਕਾਰਡ ਟ੍ਰਾਂਸਫ਼ਰ ਦੇ ਸਮੇਂ ਤਿਆਰ ਕੀਤੇ ਜਾਣੇ ਲਾਜ਼ਮੀ ਹਨ ਅਤੇ ਇਸ ਵਿੱਚ ਹਰੇਕ ਰਿਟੇਲ ਟਿਕਾਣੇ ਦਾ ਪਤਾ ਅਤੇ ਤੰਬਾਕੂ ਲਾਇਸੈਂਸ ਨੰਬਰ, ਖਰੀਦ ਬਿਲ ਦੀ ਮਿਤੀ, ਖਰੀਦ ਬਿਲ ਨੰਬਰ, ਬਿਲ 'ਤੇ ਸਪਲਾਇਰ ਦਾ ਨਾਮ, ਬ੍ਰਾਂਡ, ਪੈਕੇਜਿੰਗ ਦੀ ਕਿਸਮ, ਫਲੇਵਰ, ਅਤੇ/ਜਾਂ ਸ਼ੈਲੀ, ਅਤੇ ਟ੍ਰਾਂਸਫਰ ਕੀਤੀਆਂ ਆਈਟਮਾਂ ਦੀ ਮਾਤਰਾ ਸ਼ਾਮਲ ਹੋਣੀ ਲਾਜ਼ਮੀ ਹੈ।
ਤੁਹਾਨੂੰ CDTFA ਸਟਾਫ ਜਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਬੇਨਤੀ ਕਰਨ 'ਤੇ ਅਜਿਹੇ ਦਸਤਾਵੇਜ਼ ਪ੍ਰਦਾਨ ਜ਼ਰੂਰ ਕਰਨੇ ਚਾਹੀਦੇ ਹਨ।
ਇਹ ਜ਼ਰੂਰਤਾਂ ਉਨ੍ਹਾਂ ਤੰਬਾਕੂ ਉਤਪਾਦਾਂ 'ਤੇ ਲਾਗੂ ਨਹੀਂ ਹੁੰਦੀਆਂ ਜੋ ਤੰਬਾਕੂ ਉਤਪਾਦ ਟੈਕਸ ਦੇ ਅਧੀਨ ਨਹੀਂ ਹਨ। ਉਦਾਹਰਨ ਲਈ, ਵੇਪ ਤਰਲ ਜਿਨ੍ਹਾਂ ਵਿੱਚ ਕੋਈ ਨਿਕੋਟੀਨ ਨਹੀਂ ਹੁੰਦਾ, ਉਹ ਇਨ੍ਹਾਂ ਜ਼ਰੂਰਤਾਂ ਦੇ ਅਧੀਨ ਨਹੀਂ ਹੁੰਦੇ, ਹਾਲਾਂਕਿ ਉਹ ਰਿਟੇਲ ਲਾਇਸੰਸਿੰਗ ਲੋੜ ਦੇ ਅਧੀਨ ਹੁੰਦੇ ਹਨ।
ਸਿਗਰਟਾਂ ਅਤੇ ਤੰਬਾਕੂ ਉਤਪਾਦਾਂ ਦੇ ਵਿਕਰੇਤਾਵਾਂ ਲਈ ਲਾਇਸੰਸਿੰਗ ਜ਼ਰੂਰਤਾਂ ਬਾਰੇ ਵਧੇਰੀ ਜਾਣਕਾਰੀ ਲਈ, CDTFA publication 78, Sales of Cigarettes and Tobacco Products in California (ਪੰਜਾਬੀ ਵਿੱਚ ਉਪਲਬਧ ਹੈ, ਪ੍ਰਕਾਸ਼ਨ 78-PI, California ਵਿੱਚ ਸਿਗਰਟਾਂ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ) ਦੇਖੋ। ਤੁਸੀਂ ਪ੍ਰਚੂਨ ਵਿਕਰੇਤਾਵਾਂ ਲਈ ਇੱਕ ਤੰਬਾਕੂ ਕਲਾਸ ਵਿੱਚ ਵੀ ਹਾਜ਼ਰ ਹੋ ਸਕਦੇ ਹੋ ਜਾਂ ਸਾਡਾ ਆਨਲਾਈਨ ਤੰਬਾਕੂ ਸੈਮੀਨਾਰ ਦੇਖ ਸਕਦੇ ਹੋ।
ਸਿਗਰਟ ਦੀ ਖਰੀਦ-ਫ਼ਰੋਖਤ
ਜੇਕਰ ਕੋਈ ਸਿਗਰਟ ਨਿਰਮਾਤਾ ਜਾਂ ਵਿਤਰਕ "ਖਰੀਦ-ਫ਼ਰੋਖਤ" ਪ੍ਰਚਾਰ ਦੀ ਪੇਸ਼ਕਸ਼ ਕਰਦਾ ਹੈ, ਜਿੱਥੇ ਤੁਸੀਂ ਕੁਝ ਸਿਗਰਟਾਂ ਨੂੰ ਘੱਟ ਕੀਮਤ 'ਤੇ ਵੇਚਣ ਲਈ ਸਹਿਮਤ ਹੁੰਦੇ ਹੋ ਅਤੇ ਨਿਰਮਾਤਾ ਜਾਂ ਵਿਤਰਕ ਤੋਂ ਮੁਆਵਜ਼ਾ ਪ੍ਰਾਪਤ ਕਰਦੇ ਹੋ, ਤਾਂ ਵਿਕਰੀ ਟੈਕਸ ਗਾਹਕ ਤੋਂ ਪ੍ਰਾਪਤ ਕੁੱਲ ਰਕਮ ਅਤੇ ਨਿਰਮਾਤਾ ਜਾਂ ਵਿਤਰਕ ਤੋਂ ਪ੍ਰਾਪਤ ਕਿਸੇ ਵੀ ਰਕਮ 'ਤੇ ਲਾਗੂ ਹੁੰਦਾ ਹੈ।
ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ CDTFA ਪ੍ਰਕਾਸ਼ਨ 113, ਕੂਪਨ, ਛੋਟਾਂ, ਅਤੇ ਰੀਬੇਟ, ਜਾਂ ਨਿਯਮ 1671.1, ਛੋਟਾਂ, ਕੂਪਨ, ਰੀਬੇਟ, ਅਤੇ ਹੋਰ ਪ੍ਰੋਤਸਾਹਨ ਦੇਖੋ।
ਫਾਰਮੇਸੀ ਅਤੇ ਡ੍ਰਗ ਸਟੋਰ ਦੀ ਵਿਕਰੀ
ਨੁਸਖੇ ਵਾਲੀਆਂ ਦਵਾਈਆਂ
ਆਮ ਤੌਰ 'ਤੇ, ਤੁਹਾਨੂੰ ਨਿਰਧਾਰਤ ਦਵਾਈਆਂ ਅਤੇ ਬਿਮਾਰੀ ਦੇ ਇਲਾਜ, ਨਿਦਾਨ, ਉਪਚਾਰ, ਘਟਾਉਣ ਜਾਂ ਰੋਕਥਾਮ ਲਈ ਵਰਤੀਆਂ ਜਾਂਦੀਆਂ ਹੋਰ ਤਿਆਰੀਆਂ ਦੀ ਵਿਕਰੀ 'ਤੇ ਟੈਕਸ ਦੀ ਰਿਪੋਰਟ ਕਰਨ ਅਤੇ ਭੇਜਣ ਦੀ ਲੋੜ ਨਹੀਂ ਹੁੰਦੀ ਹੈ।
ਛੋਟ ਲਈ ਯੋਗ ਹੋਣ ਲਈ, ਦਵਾਈ ਜਾਂ ਤਿਆਰੀ ਕਿਸੇ ਅਜਿਹੇ ਵਿਅਕਤੀ ਦੁਆਰਾ ਨਿਰਧਾਰਤ ਕੀਤੀ ਜਾਣੀ ਲਾਜ਼ਮੀ ਹੈ ਜਿਸ ਨੂੰ ਦਵਾਈਆਂ ਜਿਵੇਂ ਕਿ ਲਾਇਸੰਸਸ਼ੁਦਾ ਡਾਕਟਰ, ਦੰਦਾਂ ਦਾ ਡਾਕਟਰ, ਜਾਂ ਪੋਡੀਆਟ੍ਰਿਸਟ ਦੁਆਰਾ ਦਵਾਈਆਂ ਲਿਖਣ ਦਾ ਅਧਿਕਾਰ ਹੈ, ਅਤੇ ਨੁਸਖ਼ਾ ਇੱਕ ਰਜਿਸਟਰਡ ਫਾਰਮਾਸਿਸਟ ਦੁਆਰਾ ਭਰਿਆ ਜਾਣਾ ਲਾਜ਼ਮੀ ਹੈ।
ਇੱਕ ਰਜਿਸਟਰਡ ਫਾਰਮਾਸਿਸਟ ਉਹ ਵਿਅਕਤੀ ਹੁੰਦਾ ਹੈ ਜਿਸਨੂੰ ਫਾਰਮੇਸੀ ਬੋਰਡ ਦੁਆਰਾ ਇੱਕ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਬਿਨਾਂ ਨੁਸਖੇ ਵਾਲੀਆਂ ਦਵਾਈਆਂ
ਬਿਨਾਂ ਨੁਸਖੇ ਵਾਲੀਆਂ ਦਵਾਈਆਂ ਦੀ ਵਿਕਰੀ ਆਮ ਤੌਰ 'ਤੇ ਟੈਕਸਯੋਗ ਹੁੰਦੀ ਹੈ।
ਬਿਨਾਂ ਨੁਸਖੇ ਵਾਲੀਆਂ ਦਵਾਈਆਂ ਦੀਆਂ ਉਦਾਹਰਨਾਂ ਵਿੱਚ ਐਸਪਰੀਨ, ਖੰਘ ਦੇ ਸਿਰਪ, ਖੰਘ ਦੀਆਂ ਬੂੰਦਾਂ, ਗਲੇ ਦੇ ਲੌਂਜੈਂਜ ਆਦਿ ਸ਼ਾਮਲ ਹਨ। ਜੇਕਰ ਕੋਈ ਬਿਨਾਂ ਨੁਸਖੇ ਵਾਲੀਆਂ ਦਵਾਈਆਂ ਕਿਸੇ ਡਾਕਟਰ ਦੁਆਰਾ ਲਿਖੀ ਗਈ ਹੈ ਅਤੇ ਕਿਸੇ ਫਾਰਮਾਸਿਸਟ ਤੋਂ ਖਰੀਦੀ ਗਈ ਹੈ, ਤਾਂ ਵਿਕਰੀ ਟੈਕਸਯੋਗ ਨਹੀਂ ਵੀ ਹੋ ਸਕਦੀ।
ਸ਼ੂਗਰ ਦੇ ਰੋਗੀਆਂ ਲਈ ਸਪਲਾਈਆਂ
ਇਨਸੁਲਿਨ ਅਤੇ ਸਰਿੰਜਾਂ, ਗਲੂਕੋਜ਼ ਟੈਸਟ ਸਟ੍ਰਿਪਸ, ਜਾਂ ਚਮੜੀ ਪੰਚਰ ਲੈਂਸੇਟ ਦੀ ਵਿਕਰੀ ਜਾਂ ਵਰਤੋਂ 'ਤੇ ਟੈਕਸ ਲਾਗੂ ਨਹੀਂ ਹੁੰਦਾ ਹੈ ਜੋ ਕਿਸੇ ਫਾਰਮਾਸਿਸਟ ਦੁਆਰਾ ਕਿਸੇ ਡਾਕਟਰ ਦੁਆਰਾ ਸ਼ੂਗਰ ਦੇ ਇਲਾਜ ਲਈ ਸ਼ੂਗਰ ਦੇ ਰੋਗੀ ਨੂੰ ਨਿਰਦੇਸ਼ਿਤ ਕੀਤੇ ਅਨੁਸਾਰ ਪ੍ਰਦਾਨ ਕੀਤੇ ਜਾਂਦੇ ਹਨ।
ਇਹ ਵਸਤੂਆਂ ਇੱਕ ਫਾਰਮਾਸਿਸਟ ਦੁਆਰਾ ਮਰੀਜ਼ ਦੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰਨ ਲਈ ਪ੍ਰਦਾਨ ਕੀਤੀਆਂ ਜਾਣੀਆਂ ਲਾਜ਼ਮੀ ਹਨ। ਸ਼ੂਗਰ ਦੇ ਰੋਗੀ ਤੋਂ ਇਲਾਵਾ ਕਿਸੇ ਹੋਰ ਨੂੰ ਜਾਂ ਕਿਸੇ ਫਾਰਮਾਸਿਸਟ ਤੋਂ ਇਲਾਵਾ ਕਿਸੇ ਹੋਰ ਦੁਆਰਾ ਪ੍ਰਦਾਨ ਕੀਤੀ ਗਈ ਵਿਕਰੀ ਟੈਕਸਯੋਗ ਹੈ।
ਦਵਾਈ ਵਜੋਂ ਕੀ ਯੋਗਤਾ ਪੂਰੀ ਕਰਦਾ ਹੈ ਇਸ ਬਾਰੇ ਵਧੇਰੀ ਜਾਣਕਾਰੀ ਲਈ, ਨਿਯਮ 1591, ਦਵਾਈਆਂ ਅਤੇ ਡਾਕਟਰੀ ਉਪਕਰਣ ਦੇਖੋ।
ਵਿਕਰੀ
ਟੈਕਸਯੋਗ ਵਿਕਰੀਆਂ
ਵਿਕਰੀ ਟੈਕਸ ਆਮ ਤੌਰ 'ਤੇ ਹੇਠ ਲਿਖੀਆਂ ਦੀ ਵਿਕਰੀ 'ਤੇ ਲਾਗੂ ਹੁੰਦਾ ਹੈ:
- ਸ਼ਰਾਬ ਵਾਲੇ ਪੀਣ ਵਾਲੇ ਪਦਾਰਥ
- ਕਿਤਾਬਾਂ ਅਤੇ ਪ੍ਰਕਾਸ਼ਨ
- ਕੈਮਰੇ ਅਤੇ ਫਿਲਮ
- ਕਾਰਬੋਨੇਟਿਡ ਅਤੇ ਚਮਕਦਾਰ ਪਾਣੀ
- ਕਾਰਬੋਨੇਟਿਡ ਸੋਫਟ ਡ੍ਰਿੰਕਸ ਅਤੇ ਮਿਸ਼ਰਣ
- ਕੱਪੜੇ
- ਸ਼ਿੰਗਾਰ ਸਮੱਗਰੀ (ਕੋਸਮੈਟਿਕ)
- ਖੁਰਾਕ ਪੂਰਕ
- ਦਵਾਈਆਂ ਨਾਲ ਸਬੰਧਤ ਸਧਾਰਨ ਸਾਮਾਨ, ਖਿਡੌਣੇ, ਹਾਰਡਵੇਅਰ, ਅਤੇ ਘਰੇਲੂ ਸਮਾਨ
- ਇੱਕ ਵਿਕਰੇਤਾ ਦੇ ਪਰਮਿਟ ਨੂੰ ਰੱਖਣ ਦੀ ਲੋੜ ਵਾਲੀ ਗਤੀਵਿਧੀ ਵਿੱਚ ਵਰਤੇ ਜਾਣ ਵਾਲੇ ਫਿਕਸਚਰ ਅਤੇ ਉਪਕਰਣ, ਜੇਕਰ ਪ੍ਰਚੂਨ 'ਤੇ ਵੇਚੇ ਜਾਂਦੇ ਹਨ
- ਤੁਹਾਡੇ ਪਰਿਸਰਾਂ ਵਿੱਚ ਖਪਤ ਲਈ ਵੇਚਿਆ ਗਿਆ ਭੋਜਨ (ਭੋਜਨ ਸੇਵਾ ਸੰਚਾਲਨ ਦੇਖੋ)
- ਗਰਮ ਤਿਆਰ ਕੀਤੇ ਭੋਜਨ ਉਤਪਾਦ (ਗਰਮ ਤਿਆਰ ਕੀਤੇ ਭੋਜਨ ਉਤਪਾਦ ਦੇਖੋ)
- ਬਰਫ਼
- ਕੋਮਬੂਚਾ ਚਾਹ (ਜੇਕਰ ਅਲਕੋਹਲ ਦੀ ਮਾਤਰਾ ਵਾਲੀਅਮ ਅਨੁਸਾਰ 0.5% ਜਾਂ ਵੱਧ ਹੈ)
- ਦਵਾਈ ਵਾਲੀ ਗਮ (ਨਿਕੋਰੇਟ, ਐਸਪਰਗਮ)
- ਅਖ਼ਬਾਰ ਅਤੇ ਰਸਾਲੇ
- ਨਰਸਰੀ ਸਟਾਕ
- ਬਿਨਾਂ ਨੁਸਖੇ ਵਾਲੀਆਂ ਦਵਾਈਆਂ, ਜਿਵੇਂ ਕਿ ਐਸਪਰੀਨ, ਖੰਘ ਦੇ ਸਿਰਪ, ਖੰਘ ਦੀਆਂ ਬੂੰਦਾਂ, ਗਲੇ ਦੇ ਲੌਂਜੈਂਜ, ਅਤੇ ਹੋਰ ਬਹੁਤ ਕੁਝ
- ਪਾਲਤੂ ਜਾਨਵਰਾਂ ਦਾ ਭੋਜਨ ਅਤੇ ਸਪਲਾਈਆਂ
- ਪ੍ਰੀਪੇਡ ਮੋਬਾਈਲ ਟੈਲੀਫੋਨੀ ਸੇਵਾਵਾਂ
- ਸਾਬਣ ਜਾਂ ਸਰਫ
- ਖੇਡ ਦਾ ਸਮਾਨ
ਗੈਰ-ਟੈਕਸਯੋਗ ਵਿਕਰੀਆਂ
ਵਿਕਰੀ ਟੈਕਸ ਆਮ ਤੌਰ 'ਤੇ ਹੇਠ ਲਿਖੀਆਂ ਦੀ ਵਿਕਰੀ 'ਤੇ ਲਾਗੂ ਨਹੀਂ ਹੁੰਦਾ:
- ਬੱਚਿਆਂ ਦੇ ਫਾਰਮੂਲੇ (ਆਈਸੋਮਿਲ ਸਮੇਤ)
- ਖਾਣਾ ਪਕਾਉਣ ਵਾਲੀ ਵਾਈਨ
- ਐਜ ਬਾਰ, ਏਨਰਜੀ ਬਾਰ, ਪਾਵਰ ਬਾਰ
- ਭੋਜਨ ਉਤਪਾਦ
- ਗ੍ਰੈਨੋਲਾ ਬਾਰ
- ਕੋਮਬੂਚਾ ਚਾਹ (ਜੇਕਰ ਅਲਕੋਹਲ ਦੀ ਮਾਤਰਾ 0.5% ਤੋਂ ਘੱਟ ਹੈ ਅਤੇ ਕੁਦਰਤੀ ਤੌਰ 'ਤੇ ਚਮਕਦਾਰ ਹੈ)
- ਮਾਰਟੀਨੇਲੀ ਦਾ ਸਪਾਰਕਲਿੰਗ ਸਾਈਡਰ
- ਗੈਰ-ਕਾਰਬੋਨੇਟਿਡ ਸਪੋਰਟਸ ਡ੍ਰਿੰਕਸ (ਗੈਟੋਰੇਡ, ਪਾਵਰਏਡ, ਆਲ-ਸਪੋਰਟ)
- ਪੀਡੀਆਲਾਈਟ
- ਪਾਣੀ — ਬੋਤਲਬੰਦ ਗੈਰ-ਕਾਰਬੋਨੇਟਿਡ, ਗੈਰ-ਚਮਕਦਾਰ ਪੀਣ ਵਾਲਾ ਪਾਣੀ
ਡਾਇਪਰ ਅਤੇ ਮਾਹਵਾਰੀ ਸਵੱਛਤਾ ਉਤਪਾਦ
1 ਜਨਵਰੀ, 2020 ਤੋਂ ਪ੍ਰਭਾਵੀ, ਨਿਰਧਾਰਤ ਡਾਇਪਰ ਅਤੇ ਮਾਹਵਾਰੀ ਸਵੱਛਤਾ ਉਤਪਾਦਾਂ ਦੀ ਵਿਕਰੀ ਅਤੇ ਵਰਤੋਂ ਨੂੰ ਟੈਕਸ ਤੋਂ ਛੋਟ ਹੈ। ਜੇਕਰ ਤੁਸੀਂ ਇਹਨਾਂ ਵਸਤੂਆਂ ਨੂੰ ਵੇਚਣ ਵਾਲੇ ਪ੍ਰਚੂਨ ਵਿਕਰੇਤਾ ਹੋ, ਤਾਂ ਤੁਹਾਨੂੰ ਇਹਨਾਂ ਵਸਤੂਆਂ 'ਤੇ ਵਿਕਰੀ ਜਾਂ ਵਰਤੋਂ ਟੈਕਸ ਨਹੀਂ ਲਗਾਉਣਾ ਜਾਂ ਇਕੱਠਾ ਨਹੀਂ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਧਿਆਨ ਦਿਓ: ਇਹ ਛੋਟ 16 ਜੁਲਾਈ, 2021 ਤੋਂ ਪ੍ਰਭਾਵੀ, ਕਾਨੂੰਨ ਦੁਆਰਾ ਸਥਾਈ ਬਣਾਈ ਗਈ ਸੀ।
ਇਹ ਛੋਟ ਹੇਠ ਲਿਖੇ ਨਿਰਧਾਰਤ ਉਤਪਾਦਾਂ ਲਈ ਪ੍ਰਦਾਨ ਹੁੰਦੀ ਹੈ:
- ਡਾਇਪਰ ਦਾ ਮਤਲਬ ਹੈ ਉਹ ਡਾਇਪਰ ਜੋ ਕਿ ਨਵਜਾਤ ਸ਼ਿਸ਼ੂ, ਛੋਟੇ ਬੱਚੇ, ਅਤੇ ਬੱਚਿਆਂ ਦੁਆਰਾ ਵਰਤੋਂ ਲਈ ਡਿਜ਼ਾਈਨ ਕੀਤੇ ਗਏ, ਨਿਰਮਿਤ, ਪ੍ਰਕਿਰਿਆ ਕੀਤੇ, ਤਿਆਰ ਕੀਤੇ, ਜਾਂ ਪੈਕ ਕੀਤੇ ਗਏ ਹਨ।
- ਮਾਹਵਾਰੀ ਸਵੱਛਤਾ ਉਤਪਾਦ ਦਾ ਮਤਲਬ ਹੈ ਟੈਂਪੋਨ, ਸੈਨੇਟਰੀ ਨੈਪਕਿਨ ਜੋ ਮੁੱਖ ਤੌਰ 'ਤੇ ਮਾਹਵਾਰੀ ਸਫਾਈ ਦੀ ਵਰਤੋਂ ਲਈ ਤਿਆਰ ਕੀਤੇ ਅਤੇ ਲੇਬਲ ਕੀਤੇ ਗਏ ਹਨ, ਮਾਹਵਾਰੀ ਸਪੰਜ, ਅਤੇ ਮਾਹਵਾਰੀ ਕੱਪ।
ਤੁਹਾਨੂੰ ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ ਰਿਪੋਰਟ ਕੀਤੀ ਕੁੱਲ ਵਿਕਰੀ ਵਿੱਚ ਇਹਨਾਂ ਆਈਟਮਾਂ ਦੀ ਆਪਣੀ ਵਿਕਰੀ ਨੂੰ ਸ਼ਾਮਲ ਕਰਨਾ ਵੀ ਜਾਰੀ ਰੱਖਣਾ ਚਾਹੀਦਾ ਹੈ ਅਤੇ ਫਿਰ 1 ਜਨਵਰੀ, 2020 ਨੂੰ ਅਤੇ ਇਸ ਤੋਂ ਬਾਅਦ ਆਪਣੀ ਵਿਕਰੀ ਲਈ "ਡਾਇਪਰ" ਅਤੇ/ਜਾਂ "ਮਾਹਵਾਰੀ ਸਵੱਛਤਾ ਉਤਪਾਦ" ਵਜੋਂ ਕਟੌਤੀ ਦਾ ਦਾਅਵਾ ਕਰਨਾ ਚਾਹੀਦਾ ਹੈ।
ਪ੍ਰੀਪੇਡ ਮੋਬਾਈਲ ਟੈਲੀਫੋਨੀ ਸੇਵਾਵਾਂ (MTS)
Error processing SSI fileਪੌਸ਼ਟਿਕ ਪੀਣ ਵਾਲੇ ਪਦਾਰਥ
ਆਮ ਤੌਰ 'ਤੇ, ਜ਼ਿਆਦਾਤਰ ਪੌਸ਼ਟਿਕ ਪੀਣ ਵਾਲੇ ਪਦਾਰਥਾਂ ਸਮੇਤ, ਮਨੁੱਖੀ ਖਪਤ ਲਈ ਭੋਜਨ ਉਤਪਾਦਾਂ ਦੀ ਵਿਕਰੀ 'ਤੇ ਟੈਕਸ ਲਾਗੂ ਨਹੀਂ ਹੁੰਦਾ ਹੈ। ਪੌਸ਼ਟਿਕ ਪੀਣ ਵਾਲੇ ਉਤਪਾਦ ਆਮ ਤੌਰ 'ਤੇ ਦੁੱਧ ਜਾਂ ਜੂਸ ਅਧਾਰਤ ਉਤਪਾਦ ਹੁੰਦੇ ਹਨ ਜੋ ਅਕਸਰ ਵਾਧੂ ਪੌਸ਼ਟਿਕ ਤੱਤ ਹੋਣ ਦੇ ਰੂਪ ਵਿੱਚ ਆਪਣੇ-ਆਪ ਨੂੰ ਪ੍ਰਚਾਰਿਤ ਕਰਦੇ ਹਨ।
ਜਦੋਂ ਉਹਨਾਂ ਦੇ ਲੇਬਲ ਜਾਂ ਪੈਕੇਜ 'ਤੇ ਪੋਸ਼ਣ ਤੱਥ ਹੁੰਦੇ ਹਨ ਤਾਂ ਪੌਸ਼ਟਿਕ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਆਮ ਤੌਰ 'ਤੇ ਟੈਕਸ ਦੇ ਅਧੀਨ ਨਹੀਂ ਹੁੰਦੀ ਹੈ ਜਦੋਂ ਤੱਕ; ਲੇਬਲ ਜਾਂ ਪੈਕੇਜ ਉਤਪਾਦ ਨੂੰ ਭੋਜਨ ਪੂਰਕ, ਜਾਂ ਐਡਜੰਕਟ ਵਜੋਂ ਵਰਣਨ ਨਹੀਂ ਕਰਦਾ; ਜਾਂ ਉਤਪਾਦ ਨੂੰ ਖਾਸ ਖੁਰਾਕ ਦੀਆਂ ਕਮੀਆਂ ਨੂੰ ਦੂਰ ਕਰਨ ਜਾਂ ਵਧਾਉਣ ਜਾਂ ਘਟਾਉਣ ਲਈ ਨਿਰਧਾਰਤ ਜਾਂ ਡਿਜ਼ਾਇਨ ਕੀਤਾ ਗਿਆ ਹੈ: ਵਿਟਾਮਿਨ, ਪ੍ਰੋਟੀਨ, ਖਣਿਜ ਜਾਂ ਕੈਲੋਰੀ ਦਾ ਸੇਵਨ।
ਪੌਸ਼ਟਿਕ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਆਮ ਤੌਰ 'ਤੇ ਟੈਕਸ ਦੇ ਅਧੀਨ ਹੁੰਦੀ ਹੈ ਜਦੋਂ ਉਹਨਾਂ ਦੇ ਲੇਬਲ ਜਾਂ ਪੈਕੇਜ 'ਤੇ ਸਪਲੀਮੈਂਟ ਤੱਥ ਹੁੰਦੇ ਹਨ ਅਤੇ/ਜਾਂ ਲੇਬਲ ਜਾਂ ਪੈਕੇਜ 'ਤੇ ਭੋਜਨ ਪੂਰਕ, ਭੋਜਨ ਐਡਜੰਕਟ, ਖੁਰਾਕ ਪੂਰਕ, ਜਾਂ ਖੁਰਾਕ ਐਡਜੰਕਟ ਵਜੋਂ ਵਰਣਨ ਕੀਤਾ ਜਾਂਦਾ ਹੈ।
ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡਾ ਵਿਸ਼ੇਸ਼ ਨੋਟਿਸ, ਪੌਸ਼ਟਿਕ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਆਮ ਤੌਰ 'ਤੇ ਟੈਕਸਯੋਗ ਨਹੀਂ ਹੈ ਦੇਖੋ।
ਅਖ਼ਬਾਰਾਂ ਅਤੇ ਮੈਗਜ਼ੀਨ
ਤੁਹਾਡੇ ਦੁਆਰਾ ਆਪਣੇ ਗਾਹਕਾਂ ਨੂੰ ਵੇਚੇ ਜਾਣ ਵਾਲੇ ਅਖ਼ਬਾਰ, ਮੈਗਜ਼ੀਨ, ਅਤੇ ਹੋਰ ਰਸਾਲੇ ਟੈਕਸਯੋਗ ਹਨ।
ਤੁਹਾਡੇ ਵੱਲੋਂ ਮੁਫ਼ਤ ਪ੍ਰਦਾਨ ਕੀਤੇ ਜਾਣ ਵਾਲੇ ਅਖ਼ਬਾਰ, ਮੈਗਜ਼ੀਨ, ਅਤੇ ਹੋਰ ਰਸਾਲੇ ਟੈਕਸਯੋਗ ਨਹੀਂ ਹਨ। ਜੇਕਰ ਤੁਸੀਂ ਅਜਿਹੀਆਂ ਵਸਤੂਆਂ ਲਈ ਭੁਗਤਾਨ ਦੀ ਬੇਨਤੀ ਕਰਦੇ ਹੋ ਜਾਂ ਦਾਨ ਦਾ ਸੁਝਾਅ ਦਿੰਦੇ ਹੋ, ਪਰ ਭੁਗਤਾਨ ਜਾਂ ਦਾਨ ਦੀ ਲੋੜ ਨਹੀਂ ਹੈ, ਤਾਂ ਤੁਹਾਨੂੰ ਇਹ ਵਸਤੂਆਂ ਮੁਫ਼ਤ ਪ੍ਰਦਾਨ ਕਰਨ ਵਾਲਾ ਮੰਨਿਆ ਜਾਂਦਾ ਹੈ।
ਗਰਮ ਤਿਆਰ ਕੀਤੇ ਭੋਜਨ
ਗਰਮ ਕੀਤਾ ਭੋਜਨ ਆਮ ਤੌਰ 'ਤੇ ਟੈਕਸਯੋਗ ਹੁੰਦਾ ਹੈ, ਭਾਵੇਂ ਇਸਨੂੰ ਲਿਜਾਉਣ ਲਈ ਜਾਂ ਤੁਹਾਡੇ ਸਟੋਰ ਦੇ ਪਰਿਸਰ ਵਿੱਚ ਖਪਤ ਕਰਨ ਲਈ ਵੇਚਿਆ ਜਾਂਦਾ ਹੈ ਜਾਂ ਨਹੀਂ।
ਇੱਕ ਭੋਜਨ ਉਤਪਾਦ ਗਰਮ ਹੁੰਦਾ ਹੈ ਜਦੋਂ ਇਸਨੂੰ ਕਮਰੇ ਦੇ ਤਾਪਮਾਨ ਤੋਂ ਵੱਧ ਗਰਮ ਕੀਤਾ ਜਾਂਦਾ ਹੈ, ਅਤੇ ਇਸਦੇ ਠੰਢਾ ਹੋਣ ਤੋਂ ਬਾਅਦ ਵੀ ਇਸਨੂੰ ਗਰਮ ਮੰਨਿਆ ਜਾਂਦਾ ਹੈ, ਕਿਉਂਕਿ ਇਸਨੂੰ ਗਰਮ ਅਵਸਥਾ ਵਿੱਚ ਵੇਚੇ ਜਾਣ ਦਾ ਇਰਾਦਾ ਹੈ।
ਜ਼ਿਕਰਯੋਗ ਅਪਵਾਦ: ਗਰਮ ਬੇਕ ਕੀਤੇ ਸਮਾਨ
ਗਰਮ ਬੇਕ ਕੀਤੇ ਸਮਾਨ, ਜਿਵੇਂ ਕਿ ਗਰਮ ਬੇਕ ਕੀਤੇ ਪ੍ਰੈਟਜ਼ਲ ਜਾਂ ਕ੍ਰੋਇਸੈਂਟ, ਜੋ ਖਾਣ ਲਈ ਲਿਜਾਏ ਜਾਂਦੇ ਹਨ, ਵਿਕਰੀ ਟੈਕਸ ਤੋਂ ਛੋਟ ਵਾਲੇ ਹਨ। ਜੇਕਰ ਇਹਨਾਂ ਨੂੰ ਗਰਮ ਤਿਆਰ ਕੀਤੇ ਭੋਜਨ ਜਾਂ ਗਰਮ ਪੀਣ ਵਾਲੇ ਪਦਾਰਥ ਦੇ ਨਾਲ ਇੱਕ ਸੰਯੁਕਤ ਪੈਕੇਜ ਵਿੱਚ ਵੇਚਿਆ ਜਾਂਦਾ ਹੈ, ਤਾਂ ਪੂਰਾ ਸੰਯੁਕਤ ਪੈਕੇਜ ਟੈਕਸਯੋਗ ਹੁੰਦਾ ਹੈ। ਤੁਹਾਡੇ ਸਟੋਰ 'ਤੇ ਖਪਤ ਲਈ ਖਰੀਦੇ ਗਏ ਗਰਮ ਬੇਕ ਕੀਤੇ ਸਮਾਨ ਟੈਕਸਯੋਗ ਹਨ।
ਸੰਯੁਕਤ ਪੈਕੇਜ
ਜਦੋਂ ਤੁਸੀਂ ਦੋ ਜਾਂ ਦੋ ਤੋਂ ਵੱਧ ਭੋਜਨ ਵਸਤੂਆਂ ਨੂੰ ਇਕੱਠੇ ਇੱਕ ਪੈਕੇਜ ਵਿੱਚ ਇੱਕ ਹੀ ਕੀਮਤ 'ਤੇ ਖਾਣ ਲਈ ਲਿਜਾਉਣ ਦੇ ਤੌਰ ਤੇ ਵੇਚਦੇ ਹੋ, ਤਾਂ ਪੈਕੇਜ ਦੇ ਹਿੱਸਿਆਂ 'ਤੇ ਨਿਰਭਰ ਕਰਦੇ ਹੋਏ ਟੈਕਸ ਲਾਗੂ ਹੋ ਸਕਦਾ ਹੈ।
ਇੱਕ ਸੰਯੁਕਤ ਪੈਕੇਜ ਦੇ ਨਾਲ ਗਰਮ ਭੋਜਨ ਜਾਂ ਗਰਮ ਪੀਣ ਵਾਲੇ ਪਦਾਰਥ ਸ਼ਾਮਲ ਕਰਨ ਨਾਲ ਪੂਰਾ ਪੈਕੇਜ ਟੈਕਸਯੋਗ ਬਣ ਜਾਂਦਾ ਹੈ।
ਜੇਕਰ ਤੁਸੀਂ ਇੱਕ ਸੰਯੁਕਤ ਪੈਕੇਜ ਖਾਣ ਲਈ ਲਿਜਾਉਣ ਦੇ ਤੌਰ ਤੇ ਵੇਚਦੇ ਹੋ ਜਿਸ ਵਿੱਚ ਠੰਡਾ ਭੋਜਨ ਅਤੇ ਇੱਕ ਸੋਡਾ ਸ਼ਾਮਲ ਹੈ, ਤਾਂ ਸੋਡੇ ਦੀ ਵਿਕਰੀ ਕੀਮਤ ਦੀ ਰਕਮ ਟੈਕਸਯੋਗ ਹੈ।
ਤੁਹਾਡੇ ਸਟੋਰ ਵਿੱਚ ਖਾਣ ਲਈ ਤੁਹਾਡੇ ਗਾਹਕਾਂ ਨੂੰ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਹਮੇਸ਼ਾ ਟੈਕਸਯੋਗ ਹੁੰਦੀ ਹੈ।
ਬੈਗ ਫੀਸਾਂ
ਪ੍ਰਚੂਨ ਵਿਕਰੇਤਾਵਾਂ ਦੁਆਰਾ ਆਪਣੇ ਗਾਹਕਾਂ ਨੂੰ ਕੁਝ ਖਾਸ ਕੈਰੀਆਉਟ ਬੈਗ ਪ੍ਰਦਾਨ ਕਰਨ ਵੇਲੇ ਵਸੂਲ ਕੀਤੀ ਜਾਣ ਵਾਲੀ ਲੋੜੀਂਦੀ ਘੱਟੋ-ਘੱਟ ਰਕਮ ਟੈਕਸ ਦੇ ਅਧੀਨ ਨਹੀਂ ਹੈ ਅਤੇ ਵਿਕਰੀ ਟੈਕਸ ਰਿਪੋਰਟਿੰਗ ਦੇ ਉਦੇਸ਼ਾਂ ਲਈ ਪ੍ਰਚੂਨ ਵਿਕਰੇਤਾ ਦੀ ਕੁੱਲ ਰਸੀਦ ਵਿੱਚ ਸ਼ਾਮਲ ਨਹੀਂ ਕੀਤੀ ਜਾਣੀ ਚਾਹੀਦੀ, ਭਾਵੇਂ ਰਸੀਦਾਂ 'ਤੇ ਆਈਟਮ-ਵਾਰ ਕੀਤੀ ਗਈ ਹੋਵੇ।
ਜਿਵੇਂ ਕਿ ਰਾਜ ਦੇ ਕਾਨੂੰਨ ਦੁਆਰਾ ਲੋੜੀਂਦਾ ਹੈ, ਪ੍ਰਚੂਨ ਵਿਕਰੇਤਾ ਜੋ ਆਪਣੇ ਗਾਹਕਾਂ ਨੂੰ ਮੁੜ ਵਰਤੋਂ ਯੋਗ ਕਰਿਆਨੇ ਦਾ ਬੈਗ ਜਾਂ ਰੀਸਾਈਕਲ ਕੀਤੇ ਕਾਗਜ਼ ਦਾ ਬੈਗ ਪ੍ਰਦਾਨ ਕਰਦੇ ਹਨ, ਉਹਨਾਂ ਨੂੰ ਪ੍ਰਤੀ ਬੈਗ 10 ਸੈਂਟ ਤੋਂ ਘੱਟ ਬਿਲਕੁਲ ਨਹੀਂ ਲੈਣਾ ਚਾਹੀਦਾ ਹੈ। ਸਥਾਨਕ ਕਾਨੂੰਨਾਂ ਦੇ ਮੁਤਾਬਕ ਲੋੜ ਹੁੰਦੀ ਹੈ ਕਿ ਪ੍ਰਚੂਨ ਵਿਕਰੇਤਾ ਆਪਣੇ ਗਾਹਕ ਤੋਂ ਪ੍ਰਤੀ ਬੈਗ ਇੱਕ ਵੱਖਰੀ ਰਕਮ ਲੈ ਸਕਦਾ ਹੈ। ਇਹ ਖਰਚਾ ਗਾਹਕ 'ਤੇ ਲਗਾਇਆ ਜਾਂਦਾ ਹੈ। ਇਸ ਤਰ੍ਹਾਂ, ਇਹ ਖਰਚਾ ਵਿਕਰੇਤਾ ਦੀ ਕੁੱਲ ਰਸੀਦ ਵਿੱਚ ਸ਼ਾਮਲ ਨਹੀਂ ਹੈ ਅਤੇ ਵਿਕਰੀ ਟੈਕਸ ਦੇ ਅਧੀਨ ਨਹੀਂ ਹੈ।
ਇੱਕ ਵਾਰ ਵਰਤੋਂ ਵਾਲੇ ਕੈਰੀਆਉਟ ਬੈਗਾਂ 'ਤੇ ਪਾਬੰਦੀ ਬਾਰੇ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ CalRecycle ਦੇ ਇੱਕ ਵਾਰ ਵਰਤੋਂ ਵਾਲੇ ਕੈਰੀਆਉਟ ਬੈਗਾਂ 'ਤੇ ਪਾਬੰਦੀ ਸਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ ਵਾਲਾ ਪੰਨਾ ਵੇਖੋ।
California Redemption Value (CRV)
ਆਮ ਤੌਰ 'ਤੇ, ਜੇਕਰ ਤੁਹਾਡੇ ਵੱਲੋਂ ਵੇਚਿਆ ਜਾਣ ਵਾਲਾ ਪੀਣ ਵਾਲਾ ਪਦਾਰਥ ਟੈਕਸਯੋਗ ਹੈ, ਤਾਂ ਟੈਕਸ CRV ਲਈ ਵੱਖਰੇ ਤੌਰ 'ਤੇ ਲਏ ਜਾਣ ਵਾਲੇ ਖਰਚੇ ਤੇ ਵੀ ਲਾਗੂ ਹੁੰਦਾ ਹੈ। ਟੈਕਸ ਦੇ ਅਧੀਨ ਆਉਣ ਵਾਲੀ ਰਕਮ ਪੀਣ ਵਾਲੇ ਪਦਾਰਥ, ਕੰਟੇਨਰ ਅਤੇ CRV ਦੀ ਸੰਯੁਕਤ ਵਿਕਰੀ ਕੀਮਤ ਹੈ।
ਜੇਕਰ ਤੁਸੀਂ California ਵਿੱਚ ਪੀਣ ਵਾਲੇ ਪਦਾਰਥਾਂ ਨੂੰ ਬੋਤਲਬੰਦ ਕਰ ਰਹੇ ਹੋ, ਉਤਪਾਦਨ ਕਰ ਰਹੇ ਹੋ, ਆਯਾਤ ਕਰ ਰਹੇ ਹੋ ਜਾਂ ਵੇਚ ਰਹੇ ਹੋ, ਤਾਂ ਤੁਹਾਨੂੰ California ਬੇਵਰੇਜ ਕੰਟੇਨਰ ਰੀਸਾਈਕਲਿੰਗ ਅਤੇ ਲਿਟਰ ਰਿਡਕਸ਼ਨ ਐਕਟ ਦੇ ਤਹਿਤ CalRecycle ਨਾਲ ਰਜਿਸਟਰ ਕਰਨ ਦੀ ਲੋੜ ਹੋ ਸਕਦੀ ਹੈ। ਰਜਿਸਟਰ ਕਰਨ ਲਈ CalRecycle ਰਜਿਸਟ੍ਰੇਸ਼ਨ ਯੂਨਿਟ ਨਾਲ ਸੰਪਰਕ ਕਰੋ।
ਧਿਆਨ ਦਿਓ: CRV ਪ੍ਰੋਗਰਾਮ CalRecycle ਦੁਆਰਾ ਚਲਾਇਆ ਜਾਂਦਾ ਹੈ। ਫੀਸ ਸਬੰਧੀ ਸਵਾਲ ਉਨ੍ਹਾਂ ਨੂੰ ਨਿਰਦੇਸ਼ਿਤ ਕੀਤੇ ਜਾਣੇ ਚਾਹੀਦੇ ਹਨ। ਇਹ ਗਾਈਡ ਸਿਰਫ਼ ਇਹ ਕਵਰ ਕਰਦੀ ਹੈ ਕਿ ਵਿਕਰੀ ਟੈਕਸ CRV ਖਰਚਿਆਂ ਤੇ ਕਿਵੇਂ ਲਾਗੂ ਹੁੰਦਾ ਹੈ।
CRV ਫੀਸ ਬਾਰੇ ਵਧੇਰੀ ਜਾਣਕਾਰੀ ਲਈ, CalRecycle ਦੇ ਬੇਵਰੇਜ ਕੰਟੇਨਰ ਰੀਸਾਈਕਲਿੰਗ ਪੰਨੇ 'ਤੇ ਜਾਓ
EBT ਕਾਰਡ – CalFresh ਲਾਭ
CalFresh ਨੂੰ ਸੰਘੀ ਤੌਰ 'ਤੇ ਪੂਰਕ ਪੋਸ਼ਣ ਸਹਾਇਤਾ ਪ੍ਰੋਗਰਾਮ ਜਾਂ SNAP ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਯੋਗ ਵਿਅਕਤੀਆਂ ਨੂੰ ਲਾਭ ਪ੍ਰਦਾਨ ਕਰਦਾ ਹੈ ਜੋ ਸੰਘੀ ਆਮਦਨੀ ਯੋਗਤਾ ਨਿਯਮਾਂ ਨੂੰ ਪੂਰਾ ਕਰਦੇ ਹਨ। CalFresh ਲਾਭਾਂ ਵਾਲੇ ਇਲੈਕਟ੍ਰਾਨਿਕ ਲਾਭ ਟ੍ਰਾਂਸਫਰ (EBT) ਕਾਰਡ ਯੋਗ ਵਿਅਕਤੀਆਂ ਨੂੰ ਉਨ੍ਹਾਂ ਦੇ ਸਬੰਧਤ ਕਾਉਂਟੀ ਦੇ ਮਨੁੱਖੀ ਜਾਂ ਸਮਾਜਿਕ ਸੇਵਾਵਾਂ ਦੇ ਵਿਭਾਗ ਦੁਆਰਾ ਜਾਰੀ ਕੀਤੇ ਜਾਂਦੇ ਹਨ। CalFresh ਲਾਭਾਂ ਦੀ ਵਰਤੋਂ ਯੋਗ ਵਿਅਕਤੀਆਂ ਦੁਆਰਾ ਅਧਿਕਾਰਤ ਰਿਟੇਲ ਭੋਜਨ ਸਟੋਰਾਂ 'ਤੇ ਯੋਗ ਭੋਜਨ ਵਸਤੂਆਂ ਖਰੀਦਣ ਲਈ ਕੀਤੀ ਜਾ ਸਕਦੀ ਹੈ। CalFresh ਲਾਭਾਂ ਨਾਲ ਖਰੀਦੀਆਂ ਗਈਆਂ ਯੋਗ ਭੋਜਨ ਵਸਤੂਆਂ ਦੀ ਵਿਕਰੀ ਟੈਕਸ ਤੋਂ ਛੋਟ ਹੈ, ਭਾਵੇਂ ਭੋਜਨ ਵਸਤੂ ਦੀ ਵਿਕਰੀ ਆਮ ਤੌਰ 'ਤੇ ਟੈਕਸਯੋਗ ਵੀ ਹੋਵੇ। ਉਦਾਹਰਨ ਲਈ, ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ, ਬਰਫ਼, ਅਤੇ ਭੋਜਨ ਦੇ ਰੰਗ ਦੀ ਵਿਕਰੀ ਟੈਕਸ ਤੋਂ ਛੋਟ ਵਾਲੀ ਹੈ ਜਦੋਂ CalFresh ਲਾਭਾਂ ਨਾਲ ਖਰੀਦੀ ਜਾਂਦੀ ਹੈ।
ਜੇਕਰ ਤੁਹਾਡੇ ਗਾਹਕ ਕੋਲ CalFresh ਲਾਭ ਦੀ ਛੋਟ ਹੈ ਜੋ ਯੋਗ ਟੈਕਸਯੋਗ ਭੋਜਨ ਵਸਤੂਆਂ ਦੀ ਕੁੱਲ ਰਕਮ ਤੋਂ ਵੱਧ ਹੈ, ਤਾਂ ਬਾਕੀ ਰਕਮ ਸਿਰਫ਼ ਗੈਰ-ਟੈਕਸਯੋਗ ਭੋਜਨ ਵਸਤੂਆਂ 'ਤੇ ਹੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਟੈਕਸਯੋਗ ਵਸਤੂਆਂ ਦੀ ਸਾਰੀ ਵਿਕਰੀ 'ਤੇ ਟੈਕਸ ਲਾਗੂ ਹੁੰਦਾ ਹੈ ਜੋ CalFresh ਲਾਭਾਂ ਨਾਲ ਖਰੀਦ ਕੀਤੇ ਜਾਣ ਦੇ ਯੋਗ ਨਹੀਂ ਹਨ।
SNAP ਦੇ ਤਹਿਤ, CalFresh ਲਾਭਾਂ ਨਾਲ ਖਰੀਦੀਆਂ ਗਈਆਂ ਵਸਤੂਆਂ ਨੂੰ ਸੰਯੁਕਤ ਰਾਜ ਸਰਕਾਰ ਨੂੰ ਵੇਚੀਆਂ ਗਈਆਂ ਮੰਨਿਆ ਜਾਂਦਾ ਹੈ ਅਤੇ California ਵਿੱਚ ਟੈਕਸ ਤੋਂ ਛੋਟ ਦਿੱਤੀ ਜਾਂਦੀ ਹੈ। ਹਾਲਾਂਕਿ, CalWORKs ਨਕਦ ਸਹਾਇਤਾ ਲਾਭਾਂ ਨਾਲ ਖਰੀਦੀਆਂ ਗਈਆਂ ਵਸਤੂਆਂ ਨੂੰ ਸੰਯੁਕਤ ਰਾਜ ਸਰਕਾਰ ਨੂੰ ਵਿਕਰੀ ਨਹੀਂ ਮੰਨਿਆ ਜਾਂਦਾ ਹੈ ਅਤੇ ਉਹ ਟੈਕਸ ਦੇ ਅਧੀਨ ਹਨ, ਜਦੋਂ ਤੱਕ ਕਿ ਕੋਈ ਹੋਰ ਛੋਟ ਲਾਗੂ ਨਹੀਂ ਹੁੰਦੀ।
ਤੁਹਾਨੂੰ CalFresh ਲਾਭਾਂ ਨੂੰ ਰੀਡੀਮ ਕੀਤੇ ਜਾਣ ਲਈ ਵਿਕਰੀ ਅਤੇ ਵਰਤੋਂ ਟੈਕਸ ਕਟੌਤੀ ਲੈਣ ਦੀ ਇਜਾਜ਼ਤ ਹੈ। ਜੇਕਰ ਤੁਸੀਂ ਉਨ੍ਹਾਂ ਵਿਕਰੀਆਂ ਦਾ ਵੱਖਰੇ ਤੌਰ 'ਤੇ ਹਿਸਾਬ ਲਗਾਉਂਦੇ ਹੋ ਤਾਂ ਤੁਸੀਂ ਅਸਲ ਅਧਾਰ 'ਤੇ (CalFresh ਲਾਭ ਵਿਕਰੀ ਸਮੇਤ ਵਿਕਰੀ ਨੂੰ ਆਈਟਮ-ਵਾਰ ਕਰਨਾ) CalFresh ਲਾਭ ਵਿਕਰੀ ਦੀ ਕਟੌਤੀ ਦੀ ਰਿਪੋਰਟ ਕਰ ਸਕਦੇ ਹੋ। ਵਿਕਲਪਿਕ ਤੌਰ 'ਤੇ, CalFresh ਲਾਭ ਵਿਕਰੀ ਲਈ ਵੱਖਰੇ ਤੌਰ 'ਤੇ ਹਿਸਾਬ ਲਗਾਉਣ ਦੀ ਬਜਾਏ ਆਗਿਆਯੋਗ ਕਟੌਤੀ ਦੀ ਗਣਨਾ ਕਰਨ ਲਈ ਦੋ ਪ੍ਰਵਾਨਿਤ ਤਰੀਕੇ ਹਨ:
- ਢੰਗ 1: ਤੁਸੀਂ ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ ਉਸ ਮਿਆਦ ਦੇ ਦੌਰਾਨ ਰੀਡੀਮ ਕੀਤੇ ਗਏ CalFresh ਲਾਭਾਂ ਦੀ ਕੁੱਲ ਰਕਮ ਦੇ ਦੋ ਪ੍ਰਤੀਸ਼ਤ ਦੀ ਕਟੌਤੀ ਲੈ ਸਕਦੇ ਹੋ ਜਿਸ ਲਈ ਰਿਟਰਨ ਦਾਇਰ ਕੀਤੀ ਗਈ ਹੈ।
- ਢੰਗ 2: ਜੇਕਰ CalFresh ਲਾਭਾਂ ਨਾਲ ਖਰੀਦੀਆਂ ਗਈਆਂ ਟੈਕਸਯੋਗ ਵਸਤੂਆਂ ਦੇ ਜੋੜ ਨੂੰ CalFresh ਲਾਭਾਂ ਨਾਲ ਖਰੀਦੀਆਂ ਗਈਆਂ ਟੈਕਸਯੋਗ ਵਸਤੂਆਂ ਦੇ ਜੋੜ ਨਾਲ ਵੰਡ ਕੇ ਇਹ ਦੋ ਪ੍ਰਤੀਸ਼ਤ ਨਾਲੋਂ ਵੱਧ ਹੁੰਦਾ ਹੈ ਜਿਸ ਵਿੱਚ ਭੋਜਨ ਦੀਆਂ ਖਰੀਦਾਂ ਨਹੀਂ ਹਨ, ਤਾਂ ਤੁਸੀਂ ਵੱਧ ਪ੍ਰਤੀਸ਼ਤ ਦੀ ਕਟੌਤੀ ਲੈ ਸਕਦੇ ਹੋ। ਹੇਠਾਂ ਦਿੱਤੀ ਉਦਾਹਰਨ ਦੇਖੋ:
ਉਦਾਹਰਨ: | |
---|---|
CalFresh ਲਾਭਾਂ ਨਾਲ ਖਰੀਦੀਆਂ ਟੈਕਸਯੋਗ ਵਸਤੂਆਂ | $ 5,000 (a) |
ਛੋਟ ਵਾਲੇ ਭੋਜਨ ਉਤਪਾਦ | $130,000 (b) |
ਕੁੱਲ ਵਿਕਰੀ | $135,000 (c) |
CalFresh ਲਾਭਾਂ ਦੀ ਕਟੌਤੀ ਲਈ ਆਗਿਆਯੋਗ ਪ੍ਰਤੀਸ਼ਤ: $5,000 ÷ $135,000 = 3.7%
ਗਾਹਕ CalFresh ਲਾਭਾਂ ਦੀ ਵਰਤੋਂ ਸ਼ਰਾਬ ਵਾਲੇ ਪੀਣ ਵਾਲੇ ਪਦਾਰਥ, ਤੰਬਾਕੂ ਉਤਪਾਦ, ਪਾਲਤੂ ਜਾਨਵਰਾਂ ਦਾ ਭੋਜਨ, ਸਾਬਣ, ਕਾਗਜ਼ ਦੇ ਉਤਪਾਦ, ਵਿਟਾਮਿਨ, ਸਟੋਰ ਵਿੱਚ ਖਾਧਾ ਜਾਣ ਵਾਲਾ ਭੋਜਨ, ਜਾਂ ਗਰਮ ਭੋਜਨ ਵਰਗੀਆਂ ਵਸਤੂਆਂ ਨੂੰ ਖਰੀਦਣ ਲਈ ਨਹੀਂ ਕਰ ਸਕਦੇ ਹਨ। ਜੇਕਰ ਤੁਸੀਂ ਢੰਗ 2 ਦੀ ਵਰਤੋਂ ਕਰ ਰਹੇ ਹੋ, ਤਾਂ ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਇਹ ਵਸਤੂਆਂ ਤੁਹਾਡੀਆਂ ਉਹਨਾਂ ਵਸਤੂਆਂ ਦੇ ਜੋੜ ਵਿੱਚ ਸ਼ਾਮਲ ਨਹੀਂ ਹਨ ਜੋ ਆਮ ਤੌਰ 'ਤੇ ਟੈਕਸਯੋਗ ਹਨ ਅਤੇ CalFresh ਲਾਭਾਂ ਨਾਲ ਖਰੀਦੀਆਂ ਜਾ ਸਕਦੀਆਂ ਹਨ।
ਨਿਰਮਾਤਾ ਦੇ ਕੂਪਨ, ਛੋਟਾਂ, ਅਤੇ ਹੋਰ ਪ੍ਰਚਾਰ
ਜੇਕਰ ਤੁਸੀਂ ਡਿਸਕਾਊਂਟ ਕੂਪਨ ਸਵੀਕਾਰ ਕਰਦੇ ਹੋ ਜੋ ਤੁਹਾਡੇ ਗਾਹਕਾਂ ਨੂੰ ਵਪਾਰਕ ਵਸਤੂਆਂ ਨੂੰ ਘੱਟ ਕੀਮਤ 'ਤੇ ਖਰੀਦਣ ਦੀ ਇਜਾਜ਼ਤ ਦਿੰਦੇ ਹਨ, ਤਾਂ ਟੈਕਸ ਵਿਕਰੀ ਲਈ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਗਈ ਰਕਮ 'ਤੇ, ਨਾਲ ਹੀ ਕਿਸੇ ਤੀਜੀ ਧਿਰ ਤੋਂ ਭੁਗਤਾਨ ਵਜੋਂ ਤੁਹਾਡੇ ਦੁਆਰਾ ਪ੍ਰਾਪਤ ਹੋਈ ਕਿਸੇ ਵੀ ਰਕਮ 'ਤੇ ਦੇਣਯੋਗ ਹੈ।
ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਤੁਸੀਂ ਆਪਣੇ ਗਾਹਕਾਂ ਨੂੰ ਟੈਕਸਯੋਗ ਵਪਾਰਕ ਵਸਤੂਆਂ 'ਤੇ ਸਟੋਰ ਛੋਟ ਦੀ ਪੇਸ਼ਕਸ਼ ਕਰਦੇ ਹੋ ਪਰ ਤੁਹਾਨੂੰ ਕਿਸੇ ਤੀਜੀ ਧਿਰ ਦੁਆਰਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ, ਤੁਸੀਂ ਸਿਰਫ਼ ਆਪਣੇ ਗਾਹਕ ਤੋਂ ਪ੍ਰਾਪਤ ਰਕਮ 'ਤੇ ਟੈਕਸ ਦੇਣ ਲਈ ਜ਼ਿੰਮੇਵਾਰ ਹੋ।
ਇੱਕ ਨਿਰਮਾਤਾ ਵੱਲੋਂ ਦਿੱਤਾ ਗਿਆ ਡਿਸਕਾਊਂਟ ਉਹ ਹੁੰਦਾ ਹੈ ਜਿੱਥੇ ਤੁਸੀਂ ਮੁਆਵਜ਼ੇ ਵਜੋਂ ਕਿਸੇ ਨਿਰਮਾਤਾ ਜਾਂ ਹੋਰ ਧਿਰ ਤੋਂ ਪੈਸੇ ਪ੍ਰਾਪਤ ਕਰਦੇ ਹੋ। ਕਿਸੇ ਨਿਰਮਾਤਾ ਜਾਂ ਕਿਸੇ ਹੋਰ ਤੀਜੀ ਧਿਰ ਤੋਂ ਛੂਟ ਲਈ ਮੁਆਵਜ਼ੇ ਵਜੋਂ ਤੁਹਾਡੇ ਦੁਆਰਾ ਪ੍ਰਾਪਤ ਕੀਤੀ ਗਈ ਰਕਮ ਨੂੰ ਤੁਹਾਡੀ ਕੁੱਲ ਰਸੀਦ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਤੁਹਾਡੇ ਗਾਹਕ ਤੋਂ ਤੁਹਾਨੂੰ ਪ੍ਰਾਪਤ ਹੋਈ ਰਕਮ ਦੇ ਨਾਲ, ਟੈਕਸਯੋਗ ਹੁੰਦੀ ਹੈ।
ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ CDTFA ਪ੍ਰਕਾਸ਼ਨ 113, ਕੂਪਨ, ਛੋਟਾਂ ਅਤੇ ਰੀਬੇਟ ਦੇਖੋ।
ਲਾਟਰੀ ਦੀ ਵਿਕਰੀ
California ਲਾਟਰੀ ਗੇਮਾਂ ਲਈ ਟਿਕਟਾਂ ਦੀ ਵਿਕਰੀ ਟੈਕਸਯੋਗ ਨਹੀਂ ਹੈ, ਅਤੇ ਤੁਹਾਨੂੰ ਉਹਨਾਂ ਨੂੰ ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ ਆਪਣੀ ਕੁੱਲ ਰਸੀਦ ਦੇ ਹਿੱਸੇ ਵਜੋਂ ਸ਼ਾਮਲ ਨਹੀਂ ਕਰਨਾ ਚਾਹੀਦਾ ਹੈ।
ਯਾਦ ਰੱਖੋ, ਗੈਰ-ਟੈਕਸਯੋਗ ਵਿਕਰੀ ਲਈ ਆਪਣੀਆਂ ਰਸੀਦਾਂ - ਜਿਵੇਂ ਕਿ ਲਾਟਰੀ ਟਿਕਟਾਂ - ਨੂੰ ਟੈਕਸਯੋਗ ਵਿਕਰੀ ਲਈ ਰਸੀਦਾਂ ਤੋਂ ਵੱਖ ਰੱਖਣਾ ਮਹੱਤਵਪੂਰਨ ਹੈ।
ਸੇਵਾ ਖਰਚੇ (ਸਰਵਿਸ ਚਾਰਜਿਸ)
ਮਨੀ ਆਰਡਰ ਅਤੇ ਵਾਪਸ ਕੀਤੇ ਚੈੱਕਾਂ ਲਈ ਤੁਸੀਂ ਆਪਣੇ ਗਾਹਕਾਂ ਤੋਂ ਜੋ ਸੇਵਾ ਖਰਚੇ ਲੈਂਦੇ ਹੋ ਉਹ ਟੈਕਸਯੋਗ ਨਹੀਂ ਹਨ।
ਤੁਹਾਨੂੰ ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ ਆਪਣੀ ਕੁੱਲ ਰਸੀਦ ਦੇ ਹਿੱਸੇ ਵਜੋਂ ਮਨੀ ਆਰਡਰ ਜਾਂ ਵਾਪਸ ਕੀਤੇ ਚੈੱਕਾਂ ਲਈ ਸੇਵਾ ਖਰਚੇ ਸ਼ਾਮਲ ਨਹੀਂ ਕਰਨੇ ਚਾਹੀਦੇ ਹਨ।
ਬੁਰੇ ਕਰਜ਼ੇ ਦੀਆਂ ਕਟੌਤੀਆਂ
ਜੇਕਰ ਕੋਈ ਚੈੱਕ ਜਾਂ ਕ੍ਰੈਡਿਟ ਕਾਰਡ ਲੈਣ-ਦੇਣ ਬਿਨਾਂ ਭੁਗਤਾਨ ਹੋਏ ਵਾਪਸ ਆ ਜਾਂਦਾ ਹੈ ਅਤੇ ਤੁਸੀਂ ਇਸਨੂੰ ਵਸੂਲ ਨਾ ਹੋਣ ਯੋਗ ਪਾਉਂਦੇ ਹੋ ਅਤੇ ਇਸਨੂੰ ਆਮਦਨ ਕਰ ਉਦੇਸ਼ਾਂ ਲਈ ਰੱਦ ਕਰ ਦਿੰਦੇ ਹੋ, ਤਾਂ ਤੁਸੀਂ ਟੈਕਸਯੋਗ ਵਿਕਰੀ ਦੀ ਰਕਮ ਲਈ ਇੱਕ ਬੁਰੇ ਕਰਜ਼ੇ ਦੀ ਕਟੌਤੀ ਦਾ ਦਾਅਵਾ ਕਰ ਸਕਦੇ ਹੋ।
ਤੁਹਾਨੂੰ ਰਿਪੋਰਟਿੰਗ ਅਵਧੀ ਲਈ ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ ਕਟੌਤੀ ਦਾ ਦਾਅਵਾ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਇਸਨੂੰ ਰੱਦ ਕੀਤਾ ਸੀ। ਜੇਕਰ ਤੁਸੀਂ ਇਸਨੂੰ ਬਾਅਦ ਵਿੱਚ ਵਸੂਲ ਨਾ ਹੋਣ ਯੋਗ ਪਾਉਂਦੇ ਹੋ, ਤਾਂ ਤੁਹਾਨੂੰ ਰਿਫੰਡ ਲਈ ਇੱਕ ਦਾਅਵਾ ਜਮ੍ਹਾਂ ਜ਼ਰੂਰ ਕਰਾਉਣਾ ਚਾਹੀਦਾ ਹੈ ਅਤੇ ਉਚਿਤ ਅਵਧੀ ਲਈ ਆਪਣੇ ਰਿਟਰਨ ਵਿੱਚ ਸੋਧ ਕਰਨੀ ਚਾਹੀਦੀ ਹੈ। ਤੁਸੀਂ ਬੁਰੇ ਕਰਜ਼ੇ ਦੀ ਕਟੌਤੀ ਸਿਰਫ਼ ਤਾਂ ਹੀ ਲੈ ਸਕਦੇ ਹੋ ਜੇਕਰ ਤੁਸੀਂ ਪਹਿਲਾਂ ਵਿਕਰੀ ਨੂੰ ਟੈਕਸਯੋਗ ਵਜੋਂ ਰਿਪੋਰਟ ਕੀਤਾ ਸੀ।
ਆਮ ਤੌਰ 'ਤੇ, ਏਕਲ ਵਿਕਰੀ ਵਿੱਚ ਟੈਕਸਯੋਗ ਅਤੇ ਗੈਰ-ਟੈਕਸਯੋਗ ਦੋਵੇਂ ਵਸਤੂਆਂ ਸ਼ਾਮਲ ਹੋ ਸਕਦੀਆਂ ਹਨ। ਬੁਰੇ ਕਰਜ਼ੇ ਦੀ ਕਟੌਤੀ ਦਾ ਸਿਰਫ਼ ਉਹਨਾਂ ਟੈਕਸਯੋਗ ਵਸਤੂਆਂ ਲਈ ਦਾਅਵਾ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਤੁਸੀਂ ਵਿਕਰੀ ਦੇ ਸਮੇਂ ਟੈਕਸ ਦੀ ਰਿਪੋਰਟ ਕੀਤੀ ਸੀ। ਉਦਾਹਰਨ ਲਈ, ਤੁਹਾਨੂੰ $75 ਦੀਆਂ ਗੈਰ-ਟੈਕਸਯੋਗ ਵਸਤੂਆਂ ਅਤੇ $25 ਦੀਆਂ ਟੈਕਸਯੋਗ ਵਸਤੂਆਂ ਲਈ $100 ਦਾ ਚੈੱਕ ਮਿਲਦਾ ਹੈ। ਜੇਕਰ ਚੈੱਕ ਵਾਪਸ ਆ ਜਾਂਦਾ ਹੈ, ਤਾਂ ਤੁਸੀਂ ਸਿਰਫ਼ $25 ਦੀਆਂ ਟੈਕਸਯੋਗ ਵਸਤੂਆਂ ਲਈ ਬੁਰੇ ਕਰਜ਼ੇ ਦੀ ਕਟੌਤੀ ਹੀ ਲੈ ਸਕਦੇ ਹੋ ਜਿਸਦੀ ਤੁਸੀਂ ਅਸਲ ਵਿੱਚ ਰਿਪੋਰਟ ਕੀਤੀ ਸੀ। ਜਦੋਂ ਚੈੱਕਾਂ ਨੂੰ ਵਿਕਰੀ ਤੋਂ ਵੱਧ ਰਕਮ ਲਈ ਕੈਸ਼ ਬੈਕ ਲਈ ਨਕਦ ਕੀਤਾ ਜਾਂਦਾ ਹੈ, ਤਾਂ ਉਹ ਵਾਧੂ ਰਕਮ ਬੁਰੇ ਕਰਜ਼ੇ ਵਜੋਂ ਕਟੌਤੀਯੋਗ ਨਹੀਂ ਹੈ।
ਜੇਕਰ ਤੁਸੀਂ ਬਾਅਦ ਵਿੱਚ ਕਰਜ਼ਾ ਇਕੱਠਾ ਕਰਦੇ ਹੋ, ਤਾਂ ਕਟੌਤੀ ਵਜੋਂ ਦਾਅਵਾ ਕੀਤੀ ਗਈ ਕੋਈ ਵੀ ਰਕਮ ਇਕੱਠੀ ਕੀਤੀ ਗਈ ਮਿਆਦ ਵਿੱਚ ਟੈਕਸਯੋਗ ਵਿਕਰੀ ਵਜੋਂ ਰਿਪੋਰਟ ਕੀਤੀ ਜਾਣੀ ਲਾਜ਼ਮੀ ਹੈ। ਤੁਸੀਂ ਕਰਜ਼ਾ ਇਕੱਠਾ ਕਰਨ ਲਈ ਅਦਾ ਕੀਤੀਆਂ ਫੀਸਾਂ ਦੀ ਕਟੌਤੀ ਨਹੀਂ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ ਨਿਯਮ 1642, ਬੁਰੇ ਕਰਜ਼ੇ ਦੇਖੋ।
ਫਿਕਸਚਰ ਅਤੇ ਉਪਕਰਣਾਂ ਦੀ ਵਿਕਰੀ
ਜੇਕਰ ਤੁਸੀਂ ਆਪਣੇ ਕਾਰੋਬਾਰ ਵਿੱਚ ਵਰਤੇ ਜਾਣ ਵਾਲੇ ਕੋਈ ਵੀ ਫਿਕਸਚਰ ਜਾਂ ਉਪਕਰਣ ਵੇਚਦੇ ਹੋ, ਤਾਂ ਤੁਹਾਨੂੰ ਵਿਕਰੀ ਕੀਮਤ 'ਤੇ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ। ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਫਿਕਸਚਰ ਅਤੇ ਉਪਕਰਣਾਂ ਦੀ ਵਿਕਰੀ ਟੈਕਸਯੋਗ ਹੈ ਭਾਵੇਂ ਉਹ ਤੁਹਾਡੇ ਕਾਰੋਬਾਰ ਦੀ ਵਿਕਰੀ, ਪੁਨਰਗਠਨ, ਜਾਂ ਬੰਦ ਹੋਣ ਦੇ ਹਿੱਸੇ ਵਜੋਂ ਵੀ ਹੁੰਦੀ ਹੈ।
ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮ 1595, ਇੱਕ ਕਾਰੋਬਾਰ ਦੀ ਵਿਕਰੀ - ਕਾਰੋਬਾਰ ਪੁਨਰਗਠਨ ਦੇਖੋ।
ਖਰੀਦਦਾਰੀ
ਮੁੜ-ਵਿਕਰੀ ਲਈ ਖਰੀਦੀਆਂ ਗਈਆਂ ਵਸਤੂਆਂ
ਜਦੋਂ ਤੁਸੀਂ ਮੁੜ-ਵਿਕਰੀ ਲਈ ਟੈਕਸਯੋਗ ਵਸਤੂਆਂ ਖਰੀਦਣ ਲਈ ਇੱਕ ਮੁੜ-ਵਿਕਰੀ ਸਰਟੀਫਿਕੇਟ ਜਾਰੀ ਕਰਦੇ ਹੋ, ਤਾਂ ਤੁਸੀਂ ਖਰੀਦ ਦੇ ਸਮੇਂ ਵਿਕਰੀ ਟੈਕਸ ਦਾ ਭੁਗਤਾਨ ਨਹੀਂ ਕਰਦੇ ਹੋ। ਇਸ ਦੀ ਬਜਾਏ, ਵਿਕਰੀ ਟੈਕਸ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਵਸਤੂਆਂ ਨੂੰ ਰਿਟੇਲ ਵਿੱਚ ਵੇਚਦੇ ਹੋ।
ਜੇਕਰ ਤੁਸੀਂ ਮੁੜ-ਵਿਕਰੀ ਸਰਟੀਫਿਕੇਟ ਨਾਲ ਕੋਈ ਵਸਤੂ ਖਰੀਦਦੇ ਹੋ ਅਤੇ ਇਸਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਵਸਤੂ ਦੀ ਲਾਗਤ 'ਤੇ CDTFA ਨੂੰ ਵਰਤੋਂ ਦੇ ਟਿਕਾਣੇ 'ਤੇ ਵਿਕਰੀ ਟੈਕਸ ਦੇ ਬਰਾਬਰ ਦਰ 'ਤੇ, ਵਰਤੋਂ ਟੈਕਸ ਦੇਣ ਲਈ ਜ਼ਿੰਮੇਵਾਰ ਹੋ।
ਸਪਲਾਈਆਂ, ਉਪਕਰਣ, ਅਤੇ ਹੋਰ ਕਾਰੋਬਾਰੀ ਖਰਚੇ
ਤੁਹਾਡੇ ਵੱਲੋਂ ਆਪਣੇ ਕਾਰੋਬਾਰ ਵਿੱਚ ਵਰਤੋਂ ਲਈ ਖਰੀਦੀਆਂ ਜਾਣ ਵਾਲੀਆਂ ਵਸਤੂਆਂ (ਡਿਸਪਲੇ, ਵਿਗਿਆਪਨ ਸਮੱਗਰੀ, ਬੁੱਕਕੀਪਿੰਗ ਅਤੇ ਰੱਖ-ਰਖਾਅ ਸਪਲਾਈਆਂ, ਸਟੋਰੇਜ ਉਪਕਰਣ, ਅਤੇ ਰੈਫ੍ਰਿਜਰੇਸ਼ਨ ਯੂਨਿਟ, ਹੋਰਾਂ ਵਿੱਚ) ਖਰੀਦ ਦੇ ਸਮੇਂ ਟੈਕਸ ਦੇ ਅਧੀਨ ਹਨ।
ਆਮ ਤੌਰ 'ਤੇ ਅਜਿਹੀਆਂ ਵਸਤੂਆਂ ਸਥਾਨਕ ਸਪਲਾਇਰਾਂ ਤੋਂ ਖਰੀਦੀਆਂ ਜਾਂਦੀਆਂ ਹਨ ਜੋ ਵਿਕਰੀ ਟੈਕਸ ਜੋੜਦੇ ਹਨ ਅਤੇ ਰਿਪੋਰਟ ਕਰਦੇ ਹਨ। ਹਾਲਾਂਕਿ, ਜੇਕਰ ਤੁਸੀਂ ਕਿਸੇ ਬਾਹਰਲੇ ਰਾਜ ਦੇ ਵਿਕਰੇਤਾ ਤੋਂ ਉਪਕਰਣ ਜਾਂ ਸਪਲਾਈਆਂ ਖਰੀਦਦੇ ਹੋ, ਤਾਂ ਵਿਕਰੀ ਵਰਤੋਂ ਟੈਕਸ ਦੇ ਅਧੀਨ ਹੈ (ਹੇਠਾਂ ਵਰਤੋਂ ਟੈਕਸ ਦੇਖੋ)।
ਜੇਕਰ ਬਾਹਰਲੇ ਰਾਜ ਦਾ ਵਿਕਰੇਤਾ California ਵਰਤੋਂ ਟੈਕਸ ਨਹੀਂ ਲੈਂਦਾ ਹੈ, ਤਾਂ ਤੁਹਾਨੂੰ ਆਪਣੇ ਟੈਕਸ ਰਿਟਰਨ 'ਤੇ ("ਵਰਤੋਂ ਟੈਕਸ ਦੇ ਅਧੀਨ ਖਰੀਦਦਾਰੀਆਂ" ਦੇ ਤਹਿਤ) ਖਰੀਦ ਕੀਮਤ ਦੀ ਰਿਪੋਰਟ ਕਰਨੀ ਚਾਹੀਦੀ ਹੈ।
ਧਿਆਨ ਦਿਓ: ਵਸਤੂਆਂ ਨੂੰ ਲਪੇਟਣ ਲਈ ਵਰਤੀਆਂ ਜਾਣ ਵਾਲੀਆਂ ਰੈਪਿੰਗ ਅਤੇ ਪੈਕੇਜਿੰਗ ਸਪਲਾਈਆਂ ਜਾਂ ਬੈਗ ਜਿਨ੍ਹਾਂ ਵਿੱਚ ਤੁਸੀਂ ਆਪਣੇ ਗਾਹਕਾਂ ਨੂੰ ਵੇਚੀਆਂ ਗਈਆਂ ਵਸਤੂਆਂ ਰੱਖਦੇ ਹੋ, ਮੁੜ-ਵਿਕਰੀ ਲਈ ਖਰੀਦੀਆਂ ਜਾ ਸਕਦੀਆਂ ਹਨ। ਹਾਲਾਂਕਿ, ਸਪਲਾਈਆਂ ਦੀਆਂ ਹੋਰ ਸਾਰੀਆਂ ਖਰੀਦਦਾਰੀਆਂ ਆਮ ਤੌਰ 'ਤੇ ਟੈਕਸ ਦੇ ਅਧੀਨ ਹੁੰਦੀਆਂ ਹਨ।
ਵਰਤੋਂ ਟੈਕਸ
ਜੇਕਰ ਤੁਸੀਂ California ਟੈਕਸ ਦਾ ਭੁਗਤਾਨ ਕੀਤੇ ਬਿਨਾਂ ਟੈਕਸਯੋਗ ਜਾਇਦਾਦ ਖਰੀਦਦੇ ਹੋ ਅਤੇ ਜਾਇਦਾਦ ਦੀ ਵਰਤੋਂ ਮੁੜ-ਵਿਕਰੀ ਤੋਂ ਇਲਾਵਾ ਕਿਸੇ ਹੋਰ ਉਦੇਸ਼ ਲਈ ਕਰਦੇ ਹੋ, ਤਾਂ ਤੁਸੀਂ ਵਰਤੋਂ ਟੈਕਸ ਦੇਣ ਲਈ ਜ਼ਿੰਮੇਵਾਰ ਹੋ। ਉਦਾਹਰਨ ਲਈ, ਜੇਕਰ ਤੁਸੀਂ ਸੋਡਾ ਖਰੀਦਣ ਲਈ ਇੱਕ ਮੁੜ-ਵਿਕਰੀ ਸਰਟੀਫਿਕੇਟ ਜਾਰੀ ਕਰਦੇ ਹੋ ਪਰ ਇਸਨੂੰ ਦੇ ਦਿੰਦੇ ਹੋ ਜਾਂ ਇਸਦਾ ਸੇਵਨ ਕਰਦੇ ਹੋ, ਤਾਂ ਤੁਸੀਂ ਇਸਦੀ ਖਰੀਦ ਕੀਮਤ ਦੇ ਅਧਾਰ 'ਤੇ ਵਰਤੋਂ ਟੈਕਸ ਦੇਣ ਲਈ ਜ਼ਿੰਮੇਵਾਰ ਹੋ।
ਵਰਤੋਂ ਟੈਕਸ ਦੀ ਦਰ ਵਰਤੋਂ ਦੇ ਸਥਾਨ 'ਤੇ ਲਾਗੂ ਵਿਕਰੀ ਟੈਕਸ ਦਰ ਦੇ ਸਮਾਨ ਹੈ।
ਵਰਤੋਂ ਟੈਕਸ ਦਾ ਭੁਗਤਾਨ ਕਰਨ ਲਈ, ਆਪਣੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ "ਖਰੀਦਦਾਰੀਆਂ ਜੋ ਵਰਤੋਂ ਟੈਕਸ ਦੇ ਅਧੀਨ ਹਨ" ਦੇ ਤਹਿਤ ਟੈਕਸਯੋਗ ਵਸਤੂਆਂ ਦੀ ਖਰੀਦ ਕੀਮਤ ਦੀ ਰਿਪੋਰਟ ਕਰੋ। ਉਹ ਖਰੀਦਦਾਰੀਆਂ ਕੁੱਲ ਰਕਮ ਦਾ ਹਿੱਸਾ ਬਣ ਜਾਂਦੀਆਂ ਹਨ ਜੋ ਟੈਕਸ ਦੇ ਅਧੀਨ ਹੁੰਦੀਆਂ ਹਨ।
ਵਸਤੂ-ਸੂਚੀ
ਵਾਸਤੁ-ਸੂਚੀ ਨਿਯੰਤ੍ਰਣ
ਚੰਗੀਆਂ ਕਿਤਾਬਾਂ ਅਤੇ ਰਿਕਾਰਡ ਰੱਖਣ ਨਾਲ ਤੁਹਾਨੂੰ ਕਿਸੇ ਵੀ ਨੁਕਸਾਨ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਮਿਲੇਗੀ। ਅਸੀਂ ਜ਼ੋਰਦਾਰ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ:
- ਵਸਤੂ ਸੂਚੀ ਵਿੱਚੋਂ ਹਟਾਏ ਗਏ ਸਾਰੇ ਵਪਾਰਕ ਮਾਲ ਦਾ ਰਿਕਾਰਡ ਰੱਖੋ।
- ਵਿਕਰੀ ਅਤੇ ਖਰੀਦਦਾਰੀ ਦੇ ਸਹੀ ਅਤੇ ਪੂਰੇ ਰਿਕਾਰਡ ਰੱਖੋ।
- ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਭੌਤਿਕ ਤਰੀਕੇ ਦੇ ਨਾਲ ਵਸਤੂ-ਸੂਚੀ ਮਿਲਾਓ।
- ਵਸਤੂ ਸੂਚੀਆਂ ਦੇ ਵਿੱਚਕਾਰ ਦੀ ਮਿਆਦ ਵਿੱਚ, ਵੇਚੇ ਗਏ ਵਪਾਰਕ ਮਾਲ ਦੀ ਲਾਗਤ ਦੀ ਗਣਨਾ ਕਰੋ, ਮਾਰਕ-ਅਪ ਦਾ ਅਨੁਮਾਨਿਤ ਪ੍ਰਤੀਸ਼ਤ ਜੋੜੋ, ਅਤੇ ਸ਼ਾਮਲ ਸਮੇਂ ਦੀ ਮਿਆਦ ਲਈ ਛੋਟਾਂ ਨੂੰ ਘਟਾਓ। ਤੁਹਾਡਾ ਗਣਨਾ ਕੀਤਾ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਲਈ ਕੀਤੀ ਗਈ ਵਿਕਰੀ ਦੇ ਬਹੁਤ ਨੇੜੇ ਹੋਣਾ ਚਾਹੀਦਾ ਹੈ।
- ਇਹ ਯਕੀਨੀ ਬਣਾਓ ਕਿ ਮੁੜ-ਵਿਕਰੀ ਲਈ ਤੁਹਾਡੀਆਂ ਖਰੀਦਾਂ ਦੇ ਰਿਕਾਰਡ ਸਹੀ ਅਤੇ ਪੂਰੇ ਹਨ ਅਤੇ ਇਸ ਵਿੱਚ ਸਪਲਾਈਆਂ ਜਾਂ ਹੋਰ ਵਸਤੂਆਂ ਸ਼ਾਮਲ ਨਹੀਂ ਹਨ ਜੋ ਮੁੜ-ਵਿਕਰੀ ਲਈ ਨਹੀਂ ਹਨ।
ਆਮ ਵਾਸਤੂ-ਸੂਚੀ ਦੇ ਨੁਕਸਾਨ
ਹੇਠ ਲਿਖੀਆਂ ਨੁਕਸਾਨਾਂ ਦੀਆਂ ਕਿਸਮਾਂ 'ਤੇ ਨਜ਼ਰ ਰੱਖੋ:
- ਕਰਮਚਾਰੀਆਂ ਦੁਆਰਾ ਪੈਸੇ ਜੇਬ ਵਿੱਚ ਪਾ ਲਏ ਜਾਂਦੇ ਹਨ ਅਤੇ ਵਿਕਰੀ ਦਾ ਵੇਰਵਾ ਨਾ ਦੇ ਕੇ ਜਾਂ ਘੱਟ ਰਕਮ ਦੱਸ ਕੇ ਲੁਕਾਏ ਜਾਂਦੇ ਹਨ।
- ਕਰਮਚਾਰੀਆਂ, ਸਫਾਈ ਕਰਨ ਵਾਲੇ ਕਰਮਚਾਰੀਆਂ, ਜਾਂ ਸਟੋਰ ਤੱਕ ਪਹੁੰਚ ਵਾਲੇ ਹੋਰ ਵਿਅਕਤੀਆਂ ਦੁਆਰਾ ਚੋਰੀ ਕੀਤਾ ਗਿਆ ਵਪਾਰਕ ਮਾਲ।
- ਡਿਲੀਵਰੀ ਕਰਨ ਵਾਲੇ ਵਿਅਕਤੀਆਂ ਦੁਆਰਾ ਘੱਟ ਡਿਲੀਵਰੀ ਜਾਂ ਚੋਰੀ।
- ਗਾਹਕਾਂ ਦੁਆਰਾ ਦੁਕਾਨ ਤੋਂ ਚੋਰੀ ਕਰਨਾ।
ਧਿਆਨ ਦਿਓ: ਨਕਦੀ ਦੀਆਂ ਚੋਰੀਆਂ ਵਿਕਰੀ ਟੈਕਸ ਦੇ ਉਦੇਸ਼ਾਂ ਲਈ ਕਟੌਤੀਯੋਗ ਨਹੀਂ ਹਨ ਕਿਉਂਕਿ ਟੈਕਸ ਵਿਕਰੀ ਦੁਆਰਾ ਮਾਪਿਆ ਜਾਂਦਾ ਹੈ।