ਕਰਿਆਨੇ ਦੀਆਂ ਦੁਕਾਨਾਂ ਲਈ ਰਿਪੋਰਟਿੰਗ ਵਿਧੀਆਂ
View guide in other languages:
ਕੁੱਲ ਵਿਕਰੀ
ਤੁਹਾਡੀ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ 'ਤੇ ਰਿਪੋਰਟ ਕੀਤੀ ਗਈ ਤੁਹਾਡੀ ਕੁੱਲ ਵਿਕਰੀ ਵਿੱਚ ਰਿਪੋਰਟਿੰਗ ਅਵਧੀ ਵਿੱਚ ਕੀਤੀਆਂ ਗਈਆਂ ਸਾਰੀਆਂ ਵਿਕਰੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਕੁੱਲ ਵਿਕਰੀ ਵਿੱਚ ਛੋਟ ਵਾਲੀਆਂ ਵਸਤੂਆਂ ਅਤੇ ਟੈਕਸਯੋਗ ਵਸਤੂਆਂ ਦੀ ਵਿਕਰੀ, ਚਾਰਜ ਵਿਕਰੀ, ਅਤੇ ਕ੍ਰੈਡਿਟ ਕਾਰਡ ਵਿਕਰੀ ਸ਼ਾਮਲ ਹਨ। ਤੁਸੀਂ ਕ੍ਰੈਡਿਟ ਪ੍ਰੋਸੈਸਿੰਗ ਕੰਪਨੀਆਂ ਦੁਆਰਾ ਵਸੂਲੇ ਗਏ ਸੇਵਾ ਸ਼ੁਲਕਾਂ ਦੁਆਰਾ ਕੁੱਲ ਵਿਕਰੀ ਨੂੰ ਘਟਾ ਨਹੀਂ ਸਕਦੇ ਹੋ।
ਵਿਕਰੀ ਨੂੰ ਲੁਕਾਉਣ ਵਾਲੇ ਸੋਫਟਵੇਅਰ ਪ੍ਰੋਗਰਾਮ ਅਤੇ ਡਿਵਾਈਸ
1 ਜਨਵਰੀ, 2014 ਤੋਂ ਲੈ ਕੇ, ਕਿਸੇ ਵੀ ਵਿਅਕਤੀ ਲਈ ਜਾਣਬੁੱਝ ਕੇ, ਵੇਚਣਾ, ਖਰੀਦਣਾ, ਇੰਸਟਾਲ ਕਰਨਾ, ਟ੍ਰਾਂਸਫਰ ਕਰਨਾ ਜਾਂ ਸੋਫਟਵੇਅਰ ਪ੍ਰੋਗਰਾਮਾਂ ਜਾਂ ਡਿਵਾਈਸਾਂ ਨੂੰ ਰੱਖਣਾ ਜੋ ਵਿਕਰੀ ਨੂੰ ਲੁਕਾਉਣ ਜਾਂ ਹਟਾਉਣ ਅਤੇ ਰਿਕਾਰਡਾਂ ਨੂੰ ਗਲਤ ਬਣਾਉਣ ਲਈ ਵਰਤੇ ਜਾਂਦੇ ਹਨ, ਇੱਕ ਅਪਰਾਧ ਹੋਵੇਗਾ।
ਇਹਨਾਂ ਡਿਵਾਇਸਾਂ ਦੀ ਵਰਤੋਂ ਕਰਨ ਨਾਲ ਉਹਨਾਂ ਕਾਰੋਬਾਰੀ ਮਾਲਕਾਂ ਨਾਲੋਂ ਅਨੁਚਿਤ ਪ੍ਰਤੀਯੋਗੀ ਲਾਭ ਮਿਲਦਾ ਹੈ ਜੋ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਟੈਕਸ ਅਤੇ ਫੀਸ ਦੇ ਆਪਣੇ ਉਚਿਤ ਹਿੱਸੇ ਦਾ ਭੁਗਤਾਨ ਕਰਦੇ ਹਨ। ਉਲੰਘਣਾ ਕਰਨ ਵਾਲਿਆਂ ਨੂੰ ਕਾਉਂਟੀ ਜੇਲ੍ਹ ਵਿੱਚ ਤਿੰਨ ਸਾਲ ਤੱਕ ਦੀ ਕੈਦ, $10,000 ਤੱਕ ਦੇ ਜੁਰਮਾਨੇ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ, ਅਤੇ ਉਨ੍ਹਾਂ ਨੂੰ ਜੁਰਮਾਨੇ ਅਤੇ ਵਿਆਜ ਸਮੇਤ, ਸਾਰੇ ਗੈਰ-ਕਾਨੂੰਨੀ ਤੌਰ 'ਤੇ ਰੋਕੇ ਗਏ ਟੈਕਸਾਂ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ।
ਰਿਪੋਰਟਿੰਗ ਵਿਧੀਆਂ
ਤੁਸੀਂ ਛੋਟ ਵਾਲੀਆਂ ਖਾਣ ਵਾਲੀਆਂ ਵਸਤੂਆਂ ਅਤੇ ਟੈਕਸਯੋਗ ਵਸਤੂਆਂ ਦੀ ਵਿਕਰੀ ਦਾ ਪਤਾ ਲਗਾਉਣ ਲਈ ਕਿਸੇ ਵੀ ਤਰੀਕੇ ਦੀ ਵਰਤੋਂ ਕਰ ਸਕਦੇ ਹੋ ਜਦੋਂ ਤੱਕ ਇਹ ਬਕਾਇਆ ਟੈਕਸ ਦੀ ਰਕਮ ਨੂੰ ਸਹੀ ਢੰਗ ਨਾਲ ਦਰਸਾਉਂਦਾ ਹੈ। ਚੁਣੀ ਗਈ ਵਿਧੀ ਦੀ ਪਰਵਾਹ ਕੀਤੇ ਬਿਨਾਂ, ਤੁਹਾਡਾ ਇਹ ਦਰਸਾਉਣ ਲਈ ਤਿਆਰ ਰਹਿਣਾ ਲਾਜ਼ਮੀ ਹੈ ਕਿ ਵਿਧੀ ਸਹੀ ਢੰਗ ਨਾਲ ਬਕਾਇਆ ਟੈਕਸ ਦੀ ਸਹੀ ਰਕਮ ਦਾ ਖੁਲਾਸਾ ਕਰਦੀ ਹੈ ਅਤੇ ਆਡਿਟ ਵਿੱਚ ਤਸਦੀਕਯੋਗ ਹੈ।
ਹੇਠਾਂ ਕੁਝ ਹੋਰ ਆਮ ਰਿਪੋਰਟਿੰਗ ਵਿਧੀਆਂ ਸੂਚੀਬੱਧ ਹਨ। ਰਿਪੋਰਟਿੰਗ ਵਿਧੀਆਂ ਬਾਰੇ ਵਿਸਤ੍ਰਿਤ ਜਾਣਕਾਰੀ ਲਈ, ਨਿਯਮ 1602.5, ਕਰਿਆਨੇ ਲਈ ਰਿਪੋਰਟਿੰਗ ਵਿਧੀਆਂ ਦੇਖੋ।
ਇਲੈਕਟ੍ਰੋਨਿਕ ਸਕੈਨਿੰਗ ਸਿਸਟਮ
ਇਲੈਕਟ੍ਰੋਨਿਕ ਸਕੈਨਿੰਗ ਸਿਸਟਮ ਇੱਕ ਵਸਤੂ ਦੇ ਯੂਨੀਵਰਸਲ ਪ੍ਰੋਡਕਟ ਕੋਡ (Universal Product Code, UPC) ਦੇ ਅਰ 'ਤੇ ਟੈਕਸਯੋਗ ਵਿਕਰੀ, ਗੈਰ-ਟੈਕਸਯੋਗ ਵਿਕਰੀ, ਵਿਕਰੀ ਟੈਕਸ, ਅਤੇ ਸਬੰਧਤ ਡੇਟਾ ਨੂੰ ਰਿਕਾਰਡ ਕਰਦੇ ਹਨ।
ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਕੈਨਿੰਗ ਦੇ ਨਤੀਜਿਆਂ ਅਤੇ ਟੈਕਸ ਰਿਟਰਨਾਂ ਦੀ ਸਟੀਕਤਾ ਦੀ ਨਿਗਰਾਨੀ ਅਤੇ ਪੁਸ਼ਟੀ ਕਰਨ ਲਈ ਸਹੀ ਨਿਯੰਤ੍ਰਣ ਮੌਜੂਦ ਹਨ। ਤੁਹਾਨੂੰ ਕਿਸ ਕਿਸਮ ਦੇ ਦਸਤਾਵੇਜ਼ ਤਿਆਰ ਕਰਨੇ ਅਤੇ ਰੱਖਣੇ ਚਾਹੀਦੇ ਹਨ, ਇਸ ਬਾਰੇ ਸਹਾਇਤਾ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਰਿਕਾਰਡ ਵਿਕਰੀ ਦੀ ਮਿਤੀ ਤੋਂ ਚਾਰ ਸਾਲਾਂ ਲਈ ਰੱਖੇ ਜਾਣੇ ਚਾਹੀਦੇ ਹਨ।
ਸੁਝਾਏ ਗਏ ਦਸਤਾਵੇਜ਼ਾਂ ਵਿੱਚ ਹੇਠ ਦਿੱਤੇ ਸ਼ਾਮਲ ਹਨ ਪਰ ਇਹਨਾਂ ਤੱਕ ਸੀਮਿਤ ਨਹੀਂ ਹਨ:
- ਆਮ ਲੇਖਾ ਕਿਤਾਬਾਂ।
- ਉਤਪਾਦਾਂ ਦੀ ਮਾਸਟਰ ਸੂਚੀ।
- ਉਤਪਾਦ ਕੋਡਿੰਗ ਰਿਪੋਰਟਾਂ।
- ਉਤਪਾਦ ਗਤੀਵਿਧੀ ਸਬੰਧੀ ਰਿਪੋਰਟਾਂ।
ਜੇਕਰ ਤੁਸੀਂ ਇਹ ਰਿਪੋਰਟਿੰਗ ਵਿਧੀ ਚੁਣਦੇ ਹੋ, ਤਾਂ ਤੁਹਾਨੂੰ ਆਪਣੀਆਂ ਰਿਪੋਰਟਿੰਗ ਵਿਧੀਆਂ ਦੀ ਇੱਕ ਆਮ ਰੂਪਰੇਖਾ ਰੱਖਣ ਦੀ ਲੋੜ ਹੁੰਦੀ ਹੈ ਜਿਸ ਵਿੱਚ ਹੇਠ ਲਿਖੇ ਸ਼ਾਮਲ ਹੋਣੇ ਚਾਹੀਦੇ ਹਨ:
- ਤਿਆਰ ਕੀਤੇ ਰਿਕਾਰਡਾਂ ਅਤੇ ਰਿਪੋਰਟਾਂ ਦੀ ਕਿਸਮ ਅਤੇ ਫ਼ਾਰਮ।
- ਸਕੈਨਿੰਗ ਸਿਸਟਮ ਦੀ ਜਾਂਚ, ਰੱਖ-ਰਖਾਅ ਅਤੇ ਸੁਧਾਰ ਲਈ ਜ਼ਿੰਮੇਵਾਰ ਵਿਅਕਤੀ।
- ਫੂਡ ਸਟੈਂਪ, ਨਿਰਮਾਤਾ ਦੇ ਕੂਪਨ, ਬੋਤਲ ਡਿਪਾਜ਼ਿਟ, ਓਵਰ ਰਿੰਗ ਆਦਿ ਵਰਗੀਆਂ ਚੀਜ਼ਾਂ ਦਾ ਹਿਸਾਬ ਸਿਸਟਮ ਕਿਵੇਂ ਲਗਾਉਂਦਾ ਹੈ।
ਰਿਟੇਲ ਵਸਤੂ-ਸੂਚੀ ਵਿਧੀ
ਇਹ ਵਿਧੀ ਆਮ ਤੌਰ 'ਤੇ ਸਿਰਫ਼ ਵੱਡੇ ਕਰਿਆਨੇ ਸਟੋਰ ਦੁਆਰਾ ਵਰਤਣ ਲਈ ਉਚਿਤ ਹੈ। ਜਦੋਂ ਤੁਸੀਂ ਇਸ ਵਿਧੀ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਆਪਣੀ ਵਸਤੂ ਸੂਚੀ ਨੂੰ ਛੋਟ ਵਾਲੇ ਭੋਜਨ ਉਤਪਾਦਾਂ ਅਤੇ ਟੈਕਸਯੋਗ ਵਪਾਰਕ ਸਮਾਨ ਦੇ ਸਮੂਹਾਂ ਵਿੱਚ ਵੱਖ ਕਰਦੇ ਹੋ।
ਸ਼ੁਰੂਆਤੀ ਵਸਤੂ ਸੂਚੀ, ਖਰੀਦਦਾਰੀ, ਅਤੇ ਅੰਤਿਮ ਵਸਤੂ ਸੂਚੀ ਹਰੇਕ ਸਮੂਹ ਲਈ ਉਹਨਾਂ ਦੇ ਰਿਟੇਲ ਮੁੱਲਾਂ ਤੇ ਕੀਮਤ ਤੈਅ ਕੀਤੀ ਅਤੇ ਰਿਕਾਰਡ ਕੀਤੀ ਜਾਂਦੀ ਹੈ। ਸ਼ੁਰੂਆਤੀ ਵਸਤੂ ਸੂਚੀ ਵਿੱਚ ਖਰੀਦਾਂ ਜਮ੍ਹਾਂ ਕਰਕੇ ਅਤੇ ਅੰਤਿਮ ਵਸਤੂ ਸੂਚੀ ਵਿੱਚੋਂ ਘਟਾ ਕੇ ਇਹ ਹਰੇਕ ਸਮੂਹ ਲਈ ਤੁਹਾਡੀ ਉਮੀਦ ਕੀਤੀ ਵਿਕਰੀ ਨੂੰ ਦਰਸਾਉਂਦੀ ਹੈ। ਮਾਰਕ-ਓਨ, ਮਾਰਕ-ਡਾਊਨ ਅਤੇ ਘਟਾਉਟ ਲਈ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਅਸਲ ਵਿਕਰੀ ਨਿਯਤ ਕੀਤੀ ਜਾ ਸਕੇ। ਇਸ ਢੰਗ ਦੇ ਤਹਿਤ ਘਟਾਉਟ ਲਈ ਇੱਕ ਪ੍ਰਤੀਸ਼ਤ ਤੱਕ ਦੀ ਤਬਦੀਲੀ ਮਨਜ਼ੂਰਸ਼ੁਦਾ ਹੈ।
ਲਾਗਤ ਜਮ੍ਹਾਂ ਮਾਰਕਅਪ-ਟੈਕਸਯੋਗ ਵਪਾਰਕ ਮਾਲ
ਇਸ ਵਿਧੀ ਦੇ ਨਾਲ, ਤੁਸੀਂ ਆਪਣੇ ਟੈਕਸਯੋਗ ਵਪਾਰਕ ਮਾਲ ਦੀ ਲਾਗਤ ਵਿੱਚ ਮਾਰਕਅਪ ਜੋੜਦੇ ਹੋ; ਹਰੇਕ ਰਿਪੋਰਟਿੰਗ ਅਵਧੀ ਵਿੱਚ ਆਪਣੀ ਟੈਕਸਯੋਗ ਵਿਕਰੀ ਨਿਰਧਾਰਤ ਕਰਨ ਲਈ ਮਾਰਕਡਾਊਨ, ਮਾਰਕ-ਓਨ, ਮਾਤਰਾ ਛੋਟਾਂ, ਕੇਸ ਵਿਕਰੀ ਲਈ ਵਸਤੂ ਸੂਚੀ ਲਈ ਸਮਾਯੋਜਨ ਕਰਦੇ ਹੋ, ਅਤੇ ਜੇਕਰ ਨੁਕਸਾਨ ਹੁੰਦਾ ਹੈ ਤਾਂ ਇੱਕ ਪ੍ਰਤੀਸ਼ਤ ਤੱਕ ਘਟਾਉਣ ਵਾਲਾ ਸਮਾਯੋਜਨ ਕਰਦੇ ਹੋ।
ਤਿੰਨ ਸਾਲ ਦੀ ਮਿਆਦ ਦੇ ਅੰਦਰ ਘੱਟੋ-ਘੱਟ ਇੱਕ ਮਹੀਨੇ ਦੇ ਖਰੀਦ ਚੱਕਰ ਦੀ ਵਰਤੋਂ ਕਰਕੇ ਨੁਮਾਇੰਦਗੀ ਖਰੀਦਾਂ ਦੇ ਸ਼ੈਲਫ ਟੈਸਟ ਕਰਕੇ ਮਾਰਕਅਪ ਨਿਰਧਾਰਤ ਕੀਤੇ ਜਾਂਦੇ ਹਨ। ਆਈਟਮਾਂ ਨੂੰ ਉਤਪਾਦ ਕਿਸਮ (ਉਦਾਹਰਨ ਲਈ, ਬੀਅਰ, ਵਾਈਨ, ਕਾਗਜ਼ ਦੇ ਉਤਪਾਦ, ਪਾਲਤੂ ਜਾਨਵਰ ਲਈ ਭੋਜਨ, ਆਦਿ) ਦੁਆਰਾ ਵੱਖ ਕੀਤਾ ਜਾਂਦਾ ਹੈ। ਇਹਨਾਂ ਗਣਨਾਵਾਂ ਨੂੰ ਕਿਵੇਂ ਕਰਨਾ ਹੈ ਇਸ ਬਾਰੇ ਇੱਕ ਵਿਸਤ੍ਰਿਤ ਦ੍ਰਿਸ਼ਟਾਂਤ ਲਈ ਕਿਰਪਾ ਕਰਕੇ ਪ੍ਰਕਾਸ਼ਨ 31, ਕਰਿਆਨੇ ਦੀਆਂ ਦੁਕਾਨਾਂ ਦੇਖੋ।
ਹੋਰ ਰਿਪੋਰਟਿੰਗ ਮੁੱਦੇ
ਕਟੌਤੀਆਂ
ਛੋਟ ਵਾਲੇ ਵਪਾਰਕ ਮਾਲ ਦੀ ਵਿਕਰੀ ਲਈ ਕਟੌਤੀਆਂ ਕੁੱਲ ਵਿਕਰੀ ਤੋਂ ਲਿੱਤੀਆਂ ਜਾਣੀਆਂ ਚਾਹੀਦੀਆਂ ਹਨ। ਆਮ ਤੌਰ 'ਤੇ, ਤੁਹਾਡਾ ਛੋਟ ਵਾਲਾ ਵਪਾਰਕ ਮਾਲ ਭੋਜਨ ਉਤਪਾਦਾਂ ਦੀ ਗੈਰ-ਟੈਕਸਯੋਗ ਵਿਕਰੀ ਹੋਵੇਗਾ। ਤੁਹਾਨੂੰ ਆਪਣੇ ਰਿਕਾਰਡਾਂ ਵਿੱਚ ਗੈਰ-ਟੈਕਸਯੋਗ ਅਤੇ ਟੈਕਸਯੋਗ ਆਈਟਮਾਂ ਨੂੰ ਵੱਖ ਕਰਨਾ ਚਾਹੀਦਾ ਹੈ ਤਾਂ ਜੋ ਲਿੱਤੀ ਗਈ ਕਿਸੇ ਵੀ ਕਟੌਤੀ ਦਾ ਸਮਰਥਨ ਕੀਤਾ ਜਾ ਸਕੇ।
ਮਾੜੇ ਕਰਜ਼ੇ
ਜੇਕਰ ਤੁਹਾਡੇ ਕੋਲ ਅਜਿਹੇ ਭੁਗਤਾਨ ਹਨ ਜੋ ਬੈਂਕ ਦੁਆਰਾ ਬਿਨਾਂ ਭੁਗਤਾਨ ਕੀਤੇ ਵਾਪਸ ਕਰ ਦਿੱਤੇ ਗਏ ਹਨ, ਜੋ ਕਿ ਵਸੂਲੀਯੋਗ ਨਹੀਂ ਪਾਏ ਜਾਂਦੇ ਹਨ, ਅਤੇ ਆਮਦਨ ਕਰ ਦੇ ਉਦੇਸ਼ਾਂ ਲਈ ਰੱਦ ਕਰ ਦਿੱਤੇ ਗਏ ਹਨ, ਤਾਂ ਤੁਸੀਂ ਟੈਕਸਯੋਗ ਆਈਟਮਾਂ ਨਾਲ ਸਬੰਧਤ ਵਿਕਰੀ ਦੇ ਹਿੱਸੇ 'ਤੇ ਇੱਕ ਮਾੜੇ ਕਰਜ਼ੇ ਦੀ ਕਟੌਤੀ ਲੈ ਸਕਦੇ ਹੋ। ਜੇਕਰ ਪੈਸਾ ਬਾਅਦ ਵਿੱਚ ਵਸੂਲਿਆ ਜਾਂਦਾ ਹੈ, ਤਾਂ ਤੁਹਾਨੂੰ ਆਪਣੀ ਕੁੱਲ ਰਸੀਦਾਂ ਵਿੱਚ ਰਿਕਵਰੀ ਸ਼ਾਮਲ ਕਰਨੀ ਪਵੇਗੀ। ਮਾੜੇ ਕਰਜ਼ਿਆਂ ਬਾਰੇ ਵਧੇਰੀ ਜਾਣਕਾਰੀ ਲਈ ਨਿਯਮ 1642, ਮਾੜੇ ਕਰਜ਼ੇ ਦੇਖੋ।
ਨੁਕਸਾਨ
ਤੁਹਾਨੂੰ ਖਰਾਬ ਹੋਣ, ਟੁੱਟਣ, ਚੋਰੀ, ਅਤੇ ਹੋਰ ਕਾਰਨਾਂ ਕਰਕੇ ਨੁਕਸਾਨ ਹੋ ਸਕਦੇ ਹਨ। ਤੁਹਾਡੇ ਦੁਆਰਾ ਚੁਣੀ ਗਈ ਰਿਪੋਰਟਿੰਗ ਵਿਧੀ ਦੇ ਅਧਾਰ 'ਤੇ, ਤੁਹਾਨੂੰ ਟੈਕਸਯੋਗ ਵਸਤੂਆਂ ਦੀ ਲਾਗਤ ਦੇ 1% ਅਤੇ 3% ਦੇ ਵਿਚਕਾਰ ਕਟੌਤੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜੇਕਰ ਤੁਹਾਡੀ ਗੈਰ-ਕਿਰਿਆਨੇ ਟੈਕਸਯੋਗ ਵਸਤੂਆਂ ਦੀ ਵਿਕਰੀ ਅਸਲ ਵਿਕਰੀ 'ਤੇ ਅਧਾਰਤ ਹੈ ਤਾਂ ਨੁਕਸਾਨਾਂ ਲਈ ਸਮਾਯੋਜਨ ਦੀ ਇਜਾਜ਼ਤ ਨਹੀਂ ਹੈ।