ਕਰਿਆਨੇ ਦੀਆਂ ਦੁਕਾਨਾਂ ਲਈ ਟੈਕਸ ਗਾਈਡ
ਸ਼ੁਰੂਆਤ ਕਰਨਾ

ਜੇਕਰ ਤੁਹਾਡਾ California ਵਿੱਚ ਕਾਰੋਬਾਰ ਹੈ ਅਤੇ ਤੁਸੀਂ ਟੈਕਸਯੋਗ ਵਿਕਰੀ ਕਰਨ ਦੀ ਉਮੀਦ ਕਰਦੇ ਹੋ, ਤਾਂ ਤੁਹਾਨੂੰ ਸਾਡੇ ਨਾਲ ਇੱਕ ਵਿਕਰੇਤਾ ਦੇ ਪਰਮਿਟ ਲਈ ਰਜਿਸਟਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨਾਂ ਜ਼ਰੂਰ ਦਾਇਰ ਕਰਨੀਆਂ ਚਾਹੀਦੀਆਂ ਹਨ। ਤੁਹਾਡੇ ਲਈ ਸਾਡੀਆਂ ਔਨਲਾਈਨ ਸੇਵਾਵਾਂ ਵਰਤਦੇ ਹੋਏ ਦੂਜੇ ਲਾਇਸੰਸਾਂ ਜਾਂ ਖਾਤਿਆਂ ਲਈ ਰਜਿਸਟਰ ਕਰਨ ਅਤੇ ਹੋਰ ਰਿਟਰਨ ਅਤੇ ਰਿਪੋਰਟਾਂ ਫਾਈਲ ਕਰਨਾ ਜ਼ਰੂਰੀ ਹੋ ਸਕਦਾ ਹੈ। ਹੇਠਾਂ ਸੂਚੀਬੱਧ ਹੋਰ ਟੈਕਸ ਅਤੇ ਫੀਸ ਪ੍ਰੋਗਰਾਮ ਹਨ ਜੋ ਕਰਿਆਨੇ ਦੀਆਂ ਦੁਕਾਨਾਂ ਤੇ ਲਾਗੂ ਹੋ ਸਕਦੇ ਹਨ।

ਸਿਗਰਟ ਅਤੇ ਤੰਬਾਕੂ ਉਤਪਾਦ

21 ਦਸੰਬਰ, 2022 ਤੋਂ, ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ, ਉਹਨਾਂ ਦੇ ਕਰਮਚਾਰੀਆਂ ਜਾਂ ਏਜੰਟਾਂ ਸਮੇਤ, ਨੂੰ ਮੈਨਥੋਲ ਸਿਗਰਟਾਂ, ਜ਼ਿਆਦਾਤਰ ਫਲੇਵਰ ਵਾਲੇ ਤੰਬਾਕੂ ਉਤਪਾਦਾਂ, ਅਤੇ ਤੰਬਾਕੂ ਉਤਪਾਦਾਂ ਦੇ ਫਲੇਵਰ ਵਧਾਉਣ ਵਾਲੇ ਪਦਾਰਥਾਂ ਦੀ ਵਿਕਰੀ, ਵਿਕਰੀ ਲਈ ਪੇਸ਼ ਕਰਨ, ਜਾਂ ਵੇਚਣ ਦੇ ਇਰਾਦੇ ਨਾਲ ਕੋਲ ਰੱਖਣ ਦੀ ਮਨਾਹੀ ਹੈ। ਫਲੇਵਰ ਵਾਲੇ ਤੰਬਾਕੂ ਉਤਪਾਦਾਂ ਦੀ ਮਨਾਹੀ ਨਾਲ ਸਬੰਧਤ, ਅਸੈਂਬਲੀ ਬਿੱਲ (AB) 3218, ਸੀਨੇਟ ਬਿੱਲ (SB) 1230, AB 935, ਅਤੇ SB 793 ਬਾਰੇ ਵਧੇਰੀ ਜਾਣਕਾਰੀ ਲਈ ਸਿਗਰਟ ਅਤੇ ਤੰਬਾਕੂ ਉਤਪਾਦਾਂ ਲਈ ਟੈਕਸ ਗਾਈਡ ਦੇਖੋ।

ਸਿਗਰਟ ਅਤੇ ਤੰਬਾਕੂ ਉਤਪਾਦ ਲਾਇਸੰਸਿੰਗ

ਪ੍ਰਚੂਨ ਰੂਪ ਵਿੱਚ ਸਿਗਰਟਾਂ ਜਾਂ ਤੰਬਾਕੂ ਉਤਪਾਦ ਖਰੀਦਣ ਅਤੇ ਵੇਚਣ ਤੋਂ ਪਹਿਲਾਂ ਤੁਹਾਨੂੰ ਸਾਡੇ ਨਾਲ ਸਿਗਰਟ ਅਤੇ ਤੰਬਾਕੂ ਉਤਪਾਦ ਰਿਟੇਲਰਸ ਲਾਇਸੰਸ ਲਈ ਰਜਿਸਟਰ ਕਰਨਾ ਲਾਜ਼ਮੀ ਹੈ। ਪ੍ਰਚੂਨ ਲਾਇਸੰਸ ਦੇ ਮਕਸਦਾਂ ਵਾਸਤੇ ਤੰਬਾਕੂ ਉਤਪਾਦ ਵਿੱਚ ਸ਼ਾਮਲ ਹੈ, ਕੋਈ ਵੀ ਉਤਪਾਦ, ਜਿਸ ਵਿੱਚ ਤੰਬਾਕੂ ਜਾਂ ਨਿਕੋਟੀਨ ਹੈ, ਜੋ ਤੰਬਾਕੂ ਜਾਂ ਨਿਕੋਟੀਨ ਤੋਂ ਬਣਿਆ ਹੈ, ਜੋ ਮਨੁੱਖਾਂ ਦੁਆਰਾ ਖਪਤ ਲਈ ਹੈ; ਕੋਈ ਵੀ ਇਲੈਕਟ੍ਰੋਨਿਕ ਡਿਵਾਈਸਾਂ, ਜੋ ਨਿਕੋਟੀਨ ਜਾਂ ਹੋਰ ਵਾਸ਼ਪਯੁਕਤ ਤਰਲ-ਪਦਾਰਥ ਦਿੰਦੀ ਹੈ; ਜਾਂ ਕਿਸੇ ਤੰਬਾਕੂ ਉਤਪਾਦ ਦੇ ਅੰਸ਼, ਪੁਰਜ਼ੇ, ਜਾਂ ਉਪਸਾਧਨ (accessory) ਨੂੰ ਸ਼ਾਮਲ ਕੀਤਾ ਜਾ ਸਕੇ, ਚਾਹੇ ਇਹਨਾਂ ਨੂੰ ਇਕੱਠਿਆਂ ਵੇਚਿਆ ਜਾਂਦਾ ਹੋਵੇ ਜਾਂ ਵੱਖਰੇ ਤੌਰ ’ਤੇ। ਤੁਹਾਨੂੰ ਆਪਣੇ ਵਿਕਰੇਤਾ ਦੇ ਪਰਮਿਟ ਤੋਂ ਇਲਾਵਾ ਪ੍ਰਚੂਨ ਵਿਕਰੇਤਾ ਦਾ ਲਾਇਸੈਂਸ ਪ੍ਰਾਪਤ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਡੇ ਕੋਲ ਸਿਗਰਟਾਂ ਜਾਂ ਤੰਬਾਕੂ ਉਤਪਾਦਾਂ ਦੀ ਪ੍ਰਚੂਨ ਵਿਕਰੀ ਕਰਨ ਵਾਲੀ ਹਰੇਕ ਥਾਂ ਜਾਂ ਵੈਂਡਿੰਗ ਮਸ਼ੀਨ ਲਈ ਇੱਕ ਵੱਖਰਾ ਪ੍ਰਚੂਨ ਵਿਕਰੇਤਾ ਦਾ ਲਾਇਸੰਸ ਹੋਣਾ ਜ਼ਰੂਰੀ ਹੈ। ਇੱਕ ਪ੍ਰਚੂਨ ਵਿਕਰੇਤਾ ਦਾ ਲਾਇਸੈਂਸ ਜਾਰੀ ਕਰਨ ਦੀ ਤਾਰੀਖ ਤੋਂ 12-ਮਹੀਨੇ ਦੀ ਮਿਆਦ ਲਈ ਵੈਧ ਹੁੰਦਾ ਹੈ, ਨਿਰਧਾਰਤ ਜਾਂ ਟ੍ਰਾਂਸਫਰਯੋਗ ਨਹੀਂ ਹੁੰਦਾ ਹੈ, ਅਤੇ ਇਸਨੂੰ ਸਲਾਨਾ ਤੌਰ ਤੇ ਜ਼ਰੂਰ ਨਵਿਆਇਆ ਜਾਣਾ ਚਾਹੀਦਾ ਹੈ। ਤੁਹਾਡੇ ਲਈ ਹਰੇਕ ਪ੍ਰਚੂਨ ਸਥਾਨ ਲਈ ਸ਼ੁਰੂਆਤੀ ਰਜਿਸਟਰੇਸ਼ਨ ਵੇਲੇ ਅਤੇ ਨਵਿਆਉਣ ਵੇਲੇ ਸਾਲਾਨਾ ਤੌਰ ਤੇ ਲਾਇਸੰਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਲਾਇਸੰਸ ਫੀਸ ਨੂੰ ਸਮੇਂ ਜਾਂ ਹਿੱਸੇ ਵਿੱਚ ਨਹੀਂ ਵੰਡਿਆ ਜਾਵੇਗਾ। ਤੁਸੀਂ ਸਾਡੇ ਟੈਕਸ ਦਰਾਂ - ਖਾਸ ਟੈਕਸ ਅਤੇ ਫੀਸਾਂਵੈੱਬਪੇਜ ਤੇ ਸਿਗਰਟ ਅਤੇ ਤੰਬਾਕੂ ਉਤਪਾਦ ਲਾਇਸੰਸ ਫੀਸ ਦੇਖ ਸਕਦੇ ਹੋ।

ਸੰਭਾਵੀ ਲਾਇਸੰਸਧਾਰਕਾਂ ਨੂੰ California ਸਿਗਰਟ ਅਤੇ ਤੰਬਾਕੂ ਉਤਪਾਦ ਪ੍ਰਚੂਨ ਵਿਕਰੇਤਾ ਦੇ ਲਾਇਸੈਂਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ ਸਥਾਨਕ ਸਿਹਤ ਵਿਭਾਗ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਉਨ੍ਹਾਂ ਦੇ ਭਾਈਚਾਰੇ ਵਿੱਚ ਕੋਈ ਸਥਾਨਕ ਲਾਇਸੰਸਿੰਗ ਲੋੜ ਹੈ ਜਾਂ ਨਹੀਂ ਅਤੇ ਇਸ ਦੀਆਂ ਜ਼ਰੂਰਤਾਂ ਦੀ ਪਾਲਣਾ ਕਿਵੇਂ ਕਰਨੀ ਹੈ, ਇਹ ਸਿੱਖਿਆ ਜਾ ਸਕੇ। ਕੁਝ ਮਾਮਲਿਆਂ ਵਿੱਚ, ਸਥਾਨਕ ਲਾਇਸੰਸਿੰਗ ਲੋੜਾਂ ਰਾਜ ਦੀਆਂ ਲਾਇਸੰਸਿੰਗ ਲੋੜਾਂ ਨਾਲੋਂ ਜਿਆਦਾ ਪਾਬੰਦੀਸ਼ੁਦਾ ਹੋ ਸਕਦੀਆਂ ਹਨ।

ਪ੍ਰਚੂਨ ਵਿਕਰੇਤਾ ਸਿਰਫ ਇੱਕ ਵੈਧ California ਸਿਗਰਟ ਟੈਕਸ ਸਟੈਂਪ ਲੱਗੇ ਹਰੇਕ ਪੈਕੇਜ ਅਤੇ ਐਕਸਾਈਜ਼ ਟੈਕਸ-ਭੁਗਤਾਨ ਵਾਲੇ ਤੰਬਾਕੂ ਉਤਪਾਦਾਂ ਨੂੰ ਵੇਚ ਅਤੇ ਰੱਖ ਸਕਦਾ ਹੈ।

ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਅਤੇ ਲਾਇਸੰਸਿੰਗ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਲਈ, publication 78, Sales of Cigarettes and Tobacco Products in California (ਪੰਜਾਬੀ ਵਿੱਚ ਉਪਲਬਧ ਹੈ, ਪ੍ਰਕਾਸ਼ਨ 78-PI, ਕੈਲੀਫੋਰਨੀਆ ਵਿੱਚ ਸਿਗਰਟਾਂ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ), ਅਤੇ ਸਾਡੀ ਸਿਗਰਟ ਅਤੇ ਤੰਬਾਕੂ ਉਤਪਾਦ ਟੈਕਸ ਗਾਈਡਵੇਖੋ।

ਕੈਲੀਫੋਰਨੀਆ ਇਲੈਕਟ੍ਰਾਨਿਕ ਸਿਗਰਟ ਐਕਸਾਈਜ਼ ਟੈਕਸ

ਇਲੈਕਟ੍ਰੋਨਿਕ ਸਿਗਰਟਾਂ (ਈ-ਸਿਗਰਟਾਂ) ਦੇ ਪ੍ਰਚੂਨ ਵਿਕਰੇਤਾਵਾਂ ਨੂੰ California Electronic Cigarette Excise Tax (ਕੈਲੀਫੋਰਨੀਆ ਇਲੈਕਟ੍ਰਾਨਿਕ ਸਿਗਰਟ ਐਕਸਾਈਜ਼ ਟੈਕਸ, CECET), ਖਰੀਦਦਾਰ ਤੋਂ ਵਿਕਰੀ ਦੇ ਸਮੇਂ, ਨਿਕੋਟੀਨ ਵਾਲੀਆਂ ਜਾਂ ਨਿਕੋਟੀਨ ਨਾਲ ਵੇਚੀਆਂ ਗਈਆਂ ਈ-ਸਿਗਰਟਾਂ ਦੀ ਪ੍ਰਚੂਨ ਵਿਕਰੀ ਕੀਮਤ ਦੇ 12.5 ਪ੍ਰਤੀਸ਼ਤ (12.50%) ਦੀ ਦਰ ਨਾਲ ਇਕੱਠਾ ਕਰਨਾ ਜ਼ਰੂਰੀ ਹੈ। ਪ੍ਰਚੂਨ ਵਿਕਰੇਤਾ ਨੂੰ ਵਿਕਰੀ ਅਤੇ ਵਰਤੋਂ ਟੈਕਸ ਤੋਂ ਇਲਾਵਾ CECET ਇਕੱਠਾ ਕਰਨਾ ਜ਼ਰੂਰੀ ਹੈ।

ਨਿਕੋਟੀਨ ਵਾਲੀਆਂ ਜਾਂ ਨਿਕੋਟੀਨ ਨਾਲ ਵੇਚੀਆਂ ਗਈਆਂ ਈ-ਸਿਗਰਟਾਂ ਦੇ ਪ੍ਰਚੂਨ ਵਿਕਰੇਤਾ ਨੂੰ ਲਾਜ਼ਮੀ ਤੌਰ 'ਤੇ:

  • ਸਾਡੇ ਨਾਲ CECET ਪਰਮਿਟ (ਖਾਤਾ) ਹੋਵੇ,
  • ਕਿਸੇ ਵੀ ਚਿੰਨ੍ਹ ਜਾਂ ਡਿਸਪਲੇਅ 'ਤੇ ਕੀਮਤ ਦੀ ਮਾਰਕੀਟਿੰਗ ਵਿੱਚ CECET ਦੀ ਰਕਮ ਸ਼ਾਮਲ ਕਰਨਾ,
  • ਖਰੀਦਦਾਰ ਤੋਂ ਵਿਕਰੀ ਦੇ ਸਮੇਂ, ਨਿਕੋਟੀਨ ਵਾਲੀਆਂ ਜਾਂ ਨਿਕੋਟੀਨ ਨਾਲ ਵੇਚੀਆਂ ਗਈਆਂ ਈ-ਸਿਗਰਟਾਂ ਦੀ ਪ੍ਰਚੂਨ ਵਿਕਰੀ ਕੀਮਤ ਦੇ 12.5 ਪ੍ਰਤੀਸ਼ਤ (12.50%) ਦੀ ਦਰ ਨਾਲ ਵਿਕਰੀ ਦੇ ਸਮੇਂ CECET ਇਕੱਠਾ ਕਰਨਾ,
  • ਖਰੀਦਦਾਰ ਨੂੰ ਇੱਕ ਰਸੀਦ ਜਾਂ ਹੋਰ ਦਸਤਾਵੇਜ਼ ਪ੍ਰਦਾਨ ਕਰਨਾ ਜਿਸ ਵਿੱਚ ਹਰੇਕ ਈ-ਸਿਗਰਟ ਦੀ ਪ੍ਰਚੂਨ ਵਿਕਰੀ 'ਤੇ CECET ਅਤੇ ਉਹਨਾਂ ਦੁਆਰਾ ਅਦਾ ਕੀਤੀ ਗਈ ਰਕਮ ਵੱਖਰੇ ਤੌਰ 'ਤੇ ਦਰਜ ਹੋਵੇ,
  • CECET ਰਿਟਰਨ ਇਲੈਕਟ੍ਰਾਨਿਕ ਤਰੀਕੇ ਨਾਲ ਦਾਖਲ ਕਰਨਾ, ਅਤੇ
  • ਸਾਨੂੰ CECET ਦਾ ਭੁਗਤਾਨ ਕਰਨਾ।

ਵਧੇਰੇ ਜਾਣਕਾਰੀ ਲਈ, ਸਾਡੀ ਕੈਲੀਫੋਰਨੀਆ ਇਲੈਕਟ੍ਰੋਨਿਕ ਸਿਗਰਟ ਐਕਸਾਈਜ਼ ਟੈਕਸ ਲਈ ਟੈਕਸ ਗਾਈਡ ਦੇਖੋ।

ਪ੍ਰੀਪੇਡ ਮੋਬਾਈਲ ਟੈਲੀਫੋਨੀ ਸੇਵਾਵਾਂ (MTS)

ਜੇਕਰ ਤੁਸੀਂ California ਦੇ ਉਪਭੋਗਤਾਵਾਂ ਨੂੰ ਪ੍ਰੀਪੇਡ ਵਾਇਰਲੈਸ ਉਤਪਾਦ ਅਤੇ ਸੇਵਾਵਾਂ ਵੇਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਡੇ ਨਾਲ ਪ੍ਰੀਪੇਡ MTS ਵਿਕਰੇਤਾ ਵਜੋਂ ਰਜਿਸਟਰ ਜ਼ਰੂਰ ਹੋਣਾ ਪਵੇਗਾ। ਪ੍ਰੀਪੇਡ MTS ਖਾਤਾ ਤੁਹਾਡੇ ਵਿਕਰੇਤਾ ਪਰਮਿਟ ਤੋਂ ਇੱਕ ਵੱਖਰਾ ਖਾਤਾ ਹੈ।

ਪ੍ਰੀਪੇਡ MTS ਦੇ ਵਿਕਰੇਤਾ ਵਜੋਂ ਤੁਹਾਡੀਆਂ ਵਸੂਲੀ ਜ਼ਰੂਰਤਾਂ ਬਾਰੇ ਵਧੇਰੇ ਜਾਣਕਾਰੀ ਲਈ, ਸਾਡੀ ਪ੍ਰੀਪੇਡ ਮੋਬਾਈਲ ਟੈਲੀਫੋਨੀ ਸੇਵਾਵਾਂ (Mobile Telephony Services, MTS) ਅਤੇ ਟੈਲੀਕਮਿਊਨੀਕੇਸ਼ਨ ਸੇਵਾ ਸਪਲਾਇਰਾਂ ਲਈ ਟੈਕਸ ਗਾਈਡ ਦੇਖੋ

ਰਜਿਸਟ੍ਰੇਸ਼ਨ

ਆਨਲਾਈਨ ਰਜਿਸਟ੍ਰੇਸ਼ਨ — ਆਪਣੇ ਵਿਕਰੇਤਾ ਦੇ ਪਰਮਿਟ ਲਈ ਸਾਡੇ ਨਾਲ ਰਜਿਸਟਰ ਕਰੋ ਅਤੇ ਕਿਸੇ ਵੀ ਉਸ ਲਾਇਸੈਂਸ, ਪਰਮਿਟ, ਜਾਂ ਖਾਤੇ ਲਈ ਅਰਜ਼ੀ ਦਿਓ, ਜਿਨ੍ਹਾਂ ਦਾ ਅਸੀਂ ਪ੍ਰਬੰਧਨ ਕਰਦੇ ਹਾਂ ਜਾਂ ਕਿਸੇ ਮੌਜੂਦਾ ਖਾਤੇ ਵਿੱਚ ਇੱਕ ਕਾਰੋਬਾਰੀ ਸਥਾਨ ਸ਼ਾਮਲ ਕਰੋ।

ਜੇਕਰ ਤੁਸੀਂ ਪਹਿਲਾਂ ਹੀ ਸਾਡੇ ਨਾਲ ਰਜਿਸਟਰ ਕਰ ਚੁੱਕੇ ਹੋ, ਤਾਂ ਤੁਹਾਨੂੰ ਆਪਣਾ ਖਾਤਾ ਬਣਾਈ ਰੱਖਣ ਵਿੱਚ ਇਹ ਸਾਧਨ ਮਦਦਗਾਰ ਲੱਗਣਗੇ।

ਦਾਇਰ ਕਰਨਾ ਅਤੇ ਭੁਗਤਾਨ

ਕਾਰੋਬਾਰੀ ਤਬਦੀਲੀ ਦਾ ਨੋਟਿਸ

ਜਦੋਂ ਤੁਸੀਂ ਆਪਣਾ ਕਾਰੋਬਾਰ ਵੇਚੋ, ਆਪਣਾ ਕਾਰੋਬਾਰ ਬੰਦ ਕਰੋ, ਜਾਂ ਆਪਣਾ ਡਾਕ ਪਤਾ, ਈਮੇਲ ਪਤਾ, ਜਾਂ ਟੈਲੀਫੋਨ ਨੰਬਰ ਬਦਲੋ ਤਾਂ ਆਪਣੀ ਖਾਤਾ ਜਾਣਕਾਰੀ ਨੂੰ ਅੱਪਡੇਟ ਕਰਨ ਲਈ www.cdtfa.ca.gov ਤੇ ਜਾਓ ਅਤੇ ਆਪਣੇ ਉਪਭੋਗਤਾ ਨਾਮ ਅਤੇ ਪਾਸਵਰਡ ਨਾਲ ਲੌਗ ਇਨ ਕਰੋ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਸਾਨੂੰ ਤਬਦੀਲੀਆਂ ਬਾਰੇ ਸੂਚਿਤ ਕਰਨ ਲਈ ਫਾਰਮ ਪ੍ਰਾਪਤ ਕਰਨ ਵਾਸਤੇ ਹੇਠਾਂ ਦਿੱਤੇ ਲਿੰਕਾਂ ਦੀ ਵਰਤੋਂ ਕਰ ਸਕਦੇ ਹੋ। ਸਾਨੂੰ ਸੂਚਿਤ ਕਰਨਾ ਜ਼ਰੂਰੀ ਹੈ, ਤਾਂ ਜੋ ਅਸੀਂ ਇਹ ਯਕੀਨੀ ਬਣਾ ਸਕੀਏ ਕਿ ਤੁਹਾਨੂੰ ਸਮੇਂ ਸਿਰ ਜਾਣਕਾਰੀ ਮਿਲਦੀ ਹੈ, ਇਲੈਕਟ੍ਰੋਨਿਕ ਤੌਰ ਤੇ ਫਾਈਲ ਕਰਨ ਲਈ ਈਮੇਲ ਰਿਮਾਈਂਡਰ ਅਤੇ ਹੋਰ ਮਹੱਤਵਪੂਰਣ ਅੱਪਡੇਟ ਮਿਲਦੇ ਹਨ।