ਕੈਲੀਫੋਰਨੀਆ ਵਿੱਚ ਵਪਾਰ ਕਰਨਾ — ਤੁਹਾਨੂੰ ਕੀ ਜਾਣਨ ਦੀ ਲੋੜ ਹੈ (ਪ੍ਰਕਾਸ਼ਨ 51)

ਸੰਖੇਪ ਜਾਣਕਾਰੀ

ਕੈਲੀਫੋਰਨੀਆ ਦਾ ਟੈਕਸ ਅਤੇ ਫੀਸ ਪ੍ਰਸ਼ਾਸਨ ਵਿਭਾਗ (California Department of Tax and Fee Administration, CDTFA) ਕੈਲੀਫੋਰਨੀਆ ਦੀ ਵਿਕਰੀ ਅਤੇ ਵਰਤੋਂ, ਫਿਊਲ, ਤੰਬਾਕੂ, ਸ਼ਰਾਬ, ਅਤੇ ਕੈਨਾਬਿਸ (ਭੰਗ) ਟੈਕਸ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਕਈ ਹੋਰ ਟੈਕਸ ਅਤੇ ਫੀਸਾਂ ਦਾ ਪ੍ਰਬੰਧਨ ਕਰਦਾ ਹੈ ਜੋ ਖਾਸ ਸੂਬੇ ਪ੍ਰੋਗਰਾਮਾਂ ਲਈ ਫੰਡ ਦਿੰਦੇ ਹਨ। CDTFA ਦੁਆਰਾ ਸੰਚਾਲਿਤ ਪ੍ਰੋਗਰਾਮ ਸਾਲਾਨਾ $94.2 ਬਿਲੀਅਨ ਤੋਂ ਵੱਧ ਇਕੱਤਰ ਕਰਦੇ ਹਨ ਜੋ ਕਿ ਟੈਕਸ ਡਾਲਰਾਂ ਦੀ ਵੰਡ ਰਾਹੀਂ ਸਥਾਨਕ ਜ਼ਰੂਰੀ ਸੇਵਾਵਾਂ ਦਾ ਸਮਰਥਨ ਕਰਦੇ ਹਨ ਜਿਵੇਂ ਕਿ ਆਵਾਜਾਈ, ਜਨਤਕ ਸੁਰੱਖਿਆ ਅਤੇ ਸਿਹਤ, ਲਾਇਬ੍ਰੇਰੀਆਂ, ਸਕੂਲ, ਸਮਾਜਕ ਸੇਵਾਵਾਂ ਅਤੇ ਕੁਦਰਤੀ ਸਰੋਤ ਪ੍ਰਬੰਧਨ ਪ੍ਰੋਗਰਾਮ ਜੋ ਕਿ ਸਿੱਧੇ ਸਥਾਨਕ ਭਾਈਚਾਰਿਆਂ ਵਿੱਚ ਜਾਂਦੇ ਹਨ।

ਵਪਾਰਕ ਗਤੀਵਿਧੀ ਦੇ ਲਗਭਗ ਹਰ ਖੇਤਰ ਵਿੱਚ ਇੱਕ ਮਿਲੀਅਨ ਤੋਂ ਵੱਧ ਕਾਰੋਬਾਰ ਸਾਡੇ ਨਾਲ ਰਜਿਸਟਰਡ ਹਨ। ਸਾਡੇ ਕੋਲ ਪੂਰੇ ਕੈਲੀਫੋਰਨੀਆ ਦੇ ਨਾਲ-ਨਾਲ ਨਿਊਯਾਰਕ NY; ਸ਼ਿਕਾਗੋ, IL; ਅਤੇ ਹਿਊਸਟਨ, TX ਵਿੱਚ ਵੀ ਫੀਲਡ ਦਫ਼ਤਰ ਹਨ।

ਇਹ ਗਾਈਡ ਕੈਲੀਫੋਰਨੀਆ ਵਿੱਚ ਕਾਰੋਬਾਰ ਸ਼ੁਰੂ ਕਰਨ ਬਾਰੇ ਕੁਝ ਮੁੱਢਲੀ ਜਾਣਕਾਰੀ ਅਤੇ ਉਪਲਬਧ ਸਰੋਤਾਂ, ਸੇਵਾਵਾਂ, ਸੰਪਰਕ ਜਾਣਕਾਰੀ, ਵਿਦਿਅਕ ਮੌਕੇ, ਸਿਖਲਾਈ ਕਲਾਸਾਂ, ਅਤੇ ਉਪਯੋਗੀ ਪ੍ਰਕਾਸ਼ਨ ਦੀ ਸੂਚੀ ਪ੍ਰਦਾਨ ਕਰਦੀ ਹੈ।

ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਲਈ ਤੁਹਾਨੂੰ ਕਿਸੇ ਦਫਤਰ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ—ਬਹੁਤ ਸਾਰੀਆਂ ਸੇਵਾਵਾਂ ਹੁਣ ਔਨਲਾਈਨ ਉਪਲਬਧ ਹਨ।

ਤੁਸੀਂ ਔਨਲਾਈਨ ਕੀ ਕਰ ਸਕਦੇ ਹੋ

ਲਾਈਵ ਚੈਟ: ਜਿਨ੍ਹਾਂ ਟੈਕਸਦਾਤਾ ਨੂੰ ਕਿਸੇ ਸਵਾਲ ਦਾ ਤੁਰੰਤ ਜਵਾਬ ਚਾਹੀਦਾ ਹੈ, ਉਹ ਸਾਡੇ ਹੋਮਪੇਜ ਤੇ ਲਾਈਵ ਚੈਟ ਫੀਚਰ ਦੀ ਵਰਤੋਂ ਕਰ ਸਕਦੇ ਹਨ। ਇਹ ਸਾਡੇ ਪ੍ਰਤੀਨਿਧੀਆਂ ਤੋਂ ਕੁਸ਼ਲਤਾ ਨਾਲ ਤੁਰੰਤ ਅਤੇ ਸਹੀ ਜਵਾਬ ਪ੍ਰਾਪਤ ਕਰਨ ਦਾ ਇੱਕ ਸੁਵਿਧਾਜਨਕ ਤਰੀਕਾ ਹੈ।

ਸਾਡੇ ਗਾਹਕ ਸੇਵਾ ਕੇਂਦਰ ਨੂੰ ਕਾਲ ਕਰੋ: ਆਪਣੇ ਆਮ ਟੈਕਸ ਸਵਾਲਾਂ ਵਿੱਚ ਸਹਾਇਤਾ ਲਈ 1-800-400-7115 (TTY:711) ਤੇ ਕਾਲ ਕਰੋ।

ਆਪਣੇ ਨਜ਼ਦੀਕੀ ਦਫਤਰ ਨੂੰ ਲੱਭੋ: ਆਪਣੇ ਸਭ ਤੋਂ ਨਜ਼ਦੀਕੀ CDTFA ਦਫ਼ਤਰ ਨੂੰ ਲੱਭਣ ਲਈ ਸਾਡੀ ਦਫ਼ਤਰ ਦਾ ਸਥਾਨ ਅਤੇ ਪਤੇ ਸਾਈਟ ਦੀ ਵਰਤੋਂ ਕਰੋ।

ਕੀ ਤੁਹਾਨੂੰ ਭਾਸ਼ਾ ਸਹਾਇਤਾ ਚਾਹੀਦੀ ਹੈ? ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਕਈ ਤਰ੍ਹਾਂ ਦੇ ਫਾਰਮ, ਅਤੇ ਪ੍ਰਕਾਸ਼ਨ ਉਪਲਬਧ ਹਨ। ਤੁਸੀਂ ਸਪੈਨਿਸ਼ ਵਿੱਚ ਵੀ ਆਪਣੀ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ, ਭੁਗਤਾਨ ਜਾਂ ਪੂਰਵ-ਭੁਗਤਾਨ ਕਰ ਸਕਦੇ ਹੋ, ਅਤੇ ਔਨਲਾਈਨ ਸੇਵਾਵਾਂ ਦੁਆਰਾ ਸਾਡੇ ਨਾਲ ਰਜਿਸਟਰ ਕਰ ਸਕਦੇ ਹੋ। ਅਸੀਂ ਲਗਾਤਾਰ ਨਵੇਂ ਅਨੁਵਾਦਾਂ ਦੇ ਨਾਲ ਸਾਡੀ ਵੈੱਬਸਾਈਟ ਨੂੰ ਅਪਡੇਟ ਕਰ ਰਹੇ ਹਾਂ।

ਭੁਗਤਾਨ ਅਤੇ ਭੁਗਤਾਨ ਦੇ ਵਿਕਲਪ: ਸਾਡੇ ਔਨਲਾਈਨ ਸੇਵਾਵਾਂ ਭੁਗਤਾਨ ਦੇ ਵੈਬਪੇਜ ਤੇ ਜਾਓ। ਅਸੀਂ ਭੁਗਤਾਨ ਲਈ ਵੱਖ-ਵੱਖ ਤਰੀਕੇ ਸਵੀਕਾਰ ਕਰਦੇ ਹਾਂ, ਜਿਸ ਵਿੱਚ ਸਿੱਧੇ ਬੈਂਕ ਖਾਤੇ ਵਿੱਚ ਟ੍ਰਾਂਸਫ਼ਰ, ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (Electronic Funds Transfer, EFT), ਕ੍ਰੈਡਿਟ ਕਾਰਡ, ਚੈੱਕ, ਜਾਂ ਮਨੀ ਆਰਡਰ ਸ਼ਾਮਲ ਹਨ।

Rev. 1-24