ਕੈਲੀਫੋਰਨੀਆ ਵਿੱਚ ਵਪਾਰ ਕਰਨਾ — ਤੁਹਾਨੂੰ ਕੀ ਜਾਣਨ ਦੀ ਲੋੜ ਹੈ (ਪ੍ਰਕਾਸ਼ਨ 51)

ਸ਼ੁਰੂ ਕਰਨਾ ਅਤੇ ਆਪਣੀ ਰਿਟਰਨ ਫਾਈਲ ਕਰਨਾ

ਆਪਣਾ ਕਾਰੋਬਾਰ ਸ਼ੁਰੂ ਕਰੋ

ਜਦੋਂ ਤੁਸੀਂ ਕੈਲੀਫੋਰਨੀਆ ਦੇ ਅੰਦਰ ਕੋਈ ਵੀ ਵਪਾਰਕ ਮਾਲ ਵੇਚਦੇ ਹੋ ਜਾਂ ਕਿਰਾਏ ਤੇ ਦਿੰਦੇ ਹੋ, ਭਾਵੈ ਉਹ ਅਸਥਾਈ ਤੌਰ ਤੇ ਹੋਵੇ, ਤੁਹਾਨੂੰ ਆਮ ਤੌਰ ਤੇ ਸਾਡੇ ਨਾਲ ਰਜਿਸਟਰ ਕਰਨ, ਨਿਯਮਤ ਰਿਟਰਨ ਫਾਇਲ ਕਰਨ ਅਤੇ ਤੁਹਾਡੀ ਟੈਕਸਯੋਗ ਵਿਕਰੀ ਤੇ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਭਾਵੇਂ ਤੁਸੀਂ ਵਿਕਰੀ ਔਨਲਾਈਨ ਜਾਂ ਅਸਥਾਈ ਆਧਾਰ ਤੇ ਕਰਦੇ ਹੋ—ਜਿਵੇਂ ਕਿ ਇੱਕ ਫੰਡਰੇਜ਼ਰ, ਇੱਕ ਕਰਾਫਟ ਸ਼ੋਅ, ਜਾਂ ਇੱਕ ਫਲੀ ਮਾਰਕਿਟ ਦੇ ਕਾਰੋਬਾਰ ਵਿੱਚ ਇੱਕ ਬੂਥ—ਤਾਂ ਤੁਹਾਨੂੰ ਇੱਕ ਵਿਕਰੇਤਾ ਦੀ ਪਰਮਿਟ ਦੀ ਲੋੜ ਹੋ ਸਕਦੀ ਹੈ। ਇਹ ਪਰਮਿਟ ਟ੍ਰਾਂਸਫਰ ਕਰਨ ਦੇ ਯੋਗ ਨਹੀਂ ਹਨ।

ਤੁਹਾਡੀ ਵਪਾਰਕ ਗਤੀਵਿਧੀ ਤੇ ਨਿਰਭਰ ਕਰਦੇ ਹੋਏ, ਤੁਹਾਨੂੰ ਇੱਕ ਤੋਂ ਵੱਧ ਪਰਮਿਟ ਜਾਂ ਲਾਇਸੈਂਸ ਦੀ ਲੋੜ ਹੋ ਸਕਦੀ ਹੈ।

ਹਾਲਾਂਕਿ, ਜੇਕਰ ਤੁਸੀਂ ਸਿਰਫ਼ ਰਜਿਸਟਰਡ ਮਾਰਕੀਟਪਲੇਸ ਫੈਸਿਲੀਟੇਟਰ ਦੁਆਰਾ ਵੇਚਦੇ ਹੋ, ਤਾਂ ਤੁਹਾਨੂੰ ਸਾਡੇ ਨਾਲ ਇੱਕ ਰਿਟੇਲਰ ਵਜੋਂ ਰਜਿਸਟਰਡ ਹੋਣ ਦੀ ਲੋੜ ਨਹੀਂ ਹੈ। ਤੁਹਾਨੂੰ ਮਾਰਕਿਟਪਲੇਸ ਫੈਸਿਲੀਟੇਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ ਕਿ ਉਹ ਤੁਹਾਨੂੰ ਉਹ ਦਸਤਾਵੇਜ਼ ਪ੍ਰਦਾਨ ਕਰਨ ਉਹ ਸਾਡੇ ਨਾਲ ਰਜਿਸਟਰਡ ਹਨ ਅਤੇ ਉਹਨਾਂ ਦੇ ਮਾਰਕੀਟਪਲੇਸ ਰਾਹੀਂ ਕੀਤੀ ਗਈ ਵਿਕਰੀ ਤੇ ਟੈਕਸ ਲਈ ਜ਼ਿੰਮੇਵਾਰ ਹਨ।

ਸਾਡਾ ਔਨਲਾਈਨ ਰਜਿਸਟ੍ਰੇਸ਼ਨ ਸਿਸਟਮ ਤੁਹਾਡੀ ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਤੁਹਾਨੂੰ ਆਪਣੇ ਵਿਕਰੇਤਾ ਦਾ ਪਰਮਿਟ ਪ੍ਰਿੰਟ ਕਰਨ ਦੀ ਇਜਾਜ਼ਤ ਦਿੰਦਾ ਹੈ। ਕੁਝ ਖਾਸ ਟੈਕਸ ਅਤੇ ਫ਼ੀਸ ਪ੍ਰੋਗਰਾਮ ਖਾਤਿਆਂ ਲਈ, ਅਰਜ਼ੀ ਨੂੰ ਸਮੀਖਿਆ ਲਈ ਰਜਿਸਟ੍ਰੇਸ਼ਨ ਕਰਨ ਲਈ ਹੋਲਡ ਤੇ ਰੱਖਿਆ ਜਾ ਸਕਦਾ ਹੈ। ਸਮੀਖਿਆ ਪ੍ਰਕਿਰਿਆ ਦੌਰਾਨ, ਤੁਸੀਂ ਆਪਣੀ ਅਰਜ਼ੀ ਦੀ ਸਥਿਤੀ ਵੇਖਣ ਲਈ ਲੌਗਇਨ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇ, ਤਾਂ ਤੁਸੀਂ ਸਾਡੀ ਵੈੱਬਸਾਈਟ ਤੋਂ ਆਪਣਾ ਪਰਮਿਟ ਜਾਂ ਲਾਇਸੰਸ ਪ੍ਰਿੰਟ ਕਰ ਸਕਦੇ ਹੋ।

ਆਨਲਾਈਨ ਰਜਿਸਟਰ ਕਰੋ

ਹੇਠਾਂ ਦੱਸੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਲਈ, ਤੁਹਾਨੂੰ ਪਹਿਲਾਂ ਇੱਕ ਯੂਜ਼ਰਨੇਮ ਅਤੇ ਪਾਸਵਰਡ ਬਣਾਉਣਾ ਪਵੇਗਾ। ਅਜਿਹਾ ਕਰਨ ਲਈ, cdtfa.ca.govਦੇ ਉੱਪਰੀ ਸੱਜੇ ਪਾਸੇ ਦਿੱਤੇ ਰਜਿਸਟਰ ਬਟਨ ਦੀ ਵਰਤੋਂ ਕਰੋ। ਯੂਜ਼ਰਨੇਮ ਅਤੇ ਪਾਸਵਰਡ ਬਣਾਉਣ ਤੋਂ ਬਾਅਦ, ਤੁਸੀਂ ਲੌਗਇਨ ਬਟਨ ਤੇ ਕਲਿੱਕ ਕਰਕੇ ਸਾਡੀਆਂ ਕਿਸੇ ਵੀ ਸੇਵਾਵਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।

ਆਪਣੀ ਰਿਟਰਨ ਫਾਈਲ ਕਰੋ

ਆਪਣੀ ਰਿਟਰਨ ਫਾਈਲ ਕਰਨ ਅਤੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਲਈ ਸਾਡੀ ਆਨਲਾਈਨ ਫਾਈਲਿੰਗ ਸੇਵਾ ਦੀ ਵਰਤੋਂ ਕਰੋ। ਤੁਸੀਂ ਉਹਨਾਂ ਸਾਰੇ ਟੈਕਸ ਪ੍ਰੋਗਰਾਮਾਂ ਲਈ ਔਨਲਾਈਨ ਫਾਈਲ ਕਰ ਸਕਦੇ ਹੋ ਜੋ ਅਸੀਂ ਪ੍ਰਸ਼ਾਸਿਤ ਕਰਦੇ ਹਾਂ।

ਭੁਗਤਾਨ ਦੇ ਵਿਕਲਪ

ਜ਼ਿਆਦਾਤਰ ਗਾਹਕਾਂ ਨੂੰ ਫਾਈਲ ਕਰਨ ਸਮੇਂ ਆਪਣੀਆਂ ਦੇਣਦਾਰੀਆਂ ਦਾ ਭੁਗਤਾਨ ਕਰਨਾ ਪਵੇਗਾ। ਅਸੀਂ ਭੁਗਤਾਨ ਲਈ ਵੱਖ-ਵੱਖ ਤਰੀਕੇ ਸਵੀਕਾਰ ਕਰਦੇ ਹਾਂ, ਜਿਸ ਵਿੱਚ ਸਿੱਧੇ ਬੈਂਕ ਖਾਤੇ ਵਿੱਚ ਟ੍ਰਾਂਸਫ਼ਰ, ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (Electronic Funds Transfer, EFT), ਕ੍ਰੈਡਿਟ ਕਾਰਡ, ਚੈੱਕ, ਜਾਂ ਮਨੀ ਆਰਡਰ ਸ਼ਾਮਲ ਹਨ। ਭੁਗਤਾਨ ਯੋਜਨਾਵਾਂ ਵੀ ਉਪਲਬਧ ਹੋ ਸਕਦੀਆਂ ਹਨ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਭੁਗਤਾਨ ਜਾਂ ਪੂਰਵ-ਭੁਗਤਾਨ ਕਰੋ ਵੈੱਬਪੇਜ ਨੂੰ ਵੇਖੋ।

ਮੋਟਰ ਕੈਰੀਅਰ ਦਫ਼ਤਰ ਨੂੰ ਛੱਡ ਕੇ, ਸਾਡੇ ਦਫਤਰ ਭੁਗਤਾਨ ਦੇ ਤਰੀਕੇ ਵਜੋਂ ਨਕਦ ਸਵੀਕਾਰ ਨਹੀਂ ਕਰਦੇ ਹਨ। ਜੇਕਰ ਤੁਸੀਂ ਨਕਦੀ ਤੋਂ ਬਿਨਾਂ ਆਪਣੇ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹੋ, ਤਾਂ ਤੁਸੀਂ ਛੋਟ ਲਈ ਬੇਨਤੀ ਕਰਨ ਲਈ ਆਪਣੇ ਸਥਾਨਕ ਫੀਲਡ ਦਫ਼ਤਰਾਂ ਵਿੱਚੋਂ ਕਿਸੇ ਇੱਕ ਨਾਲ ਸੰਪਰਕ ਕਰ ਸਕਦੇ ਹੋ।

ਪਰਮਿਟ ਅਤੇ ਲਾਇਸੰਸ ਦੀ ਪੁਸ਼ਟੀ ਕਰੋ

ਜਦੋਂ ਕੋਈ ਗਾਹਕ ਤੁਹਾਨੂੰ ਮੁੜ-ਵਿਕਰੀ ਲਈ ਕੋਈ ਵਸਤੂ ਖਰੀਦਣ ਲਈ ਮੁੜ-ਵਿਕਰੀ ਸਰਟੀਫਿਕੇਟ ਪ੍ਰਦਾਨ ਕਰਦਾ ਹੈ, ਤਾਂ ਤੁਹਾਨੂੰ ਇਹ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਮੁੜ-ਵਿਕਰੀ ਸਰਟੀਫਿਕੇਟ ਤੇ ਦਿੱਤਾ ਗਿਆ ਵਿਕਰੇਤਾ ਦਾ ਪਰਮਿਟ ਨੰਬਰ ਪ੍ਰਮਾਣਿਕ ਹੈ ਜਾਂ ਨਹੀਂ। ਪਰਮਿਟ, ਲਾਇਸੈਂਸ, ਜਾਂ ਅਕਾਉਂਟ ਪੁਸ਼ਟੀਕਰਨ ਸਿਸਟਮ ਤੁਹਾਨੂੰ ਪਰਮਿਟ, ਲਾਇਸੈਂਸ, ਜਾਂ ਅਕਾਉਂਟ ਦੀ ਸਥਿਤੀ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਤੁਸੀਂ ਸਿਗਰਟ ਅਤੇ ਤੰਬਾਕੂ ਦੇ ਰਿਟੇਲਰ ਦੇ ਲਾਇਸੈਂਸ ਦਾ ਦਰਜ਼ੇ ਦੀ ਜਾਂਚ ਵੀ ਕਰ ਸਕਦੇ ਹੋ, ਕੀ ਕਿ ਕਵਰਡ ਇਲੈਕਟ੍ਰਾਨਿਕ ਡਿਵਾਈਸਾਂ (Covered Electronic Devices, CED) ਦਾ ਵਿਕਰੇਤਾ ਇਲੈਕਟ੍ਰਾਨਿਕ ਵੇਸਟ ਰੀਸਾਈਕਲਿੰਗ ਫੀਸ ਨੂੰ ਇਕੱਤਰ ਕਰਨ ਅਤੇ ਅਦਾ ਕਰਨ ਲਈ ਰਜਿਸਟਰਡ ਹੈ ਜਾਣ ਨਹੀਂ, ਜਾਂ ਇਹ ਨਿਰਧਾਰਿਤ ਕਰਨ ਲਈ ਕਿ ਭੂਮੀਗਤ ਸਟੋਰੇਜ ਟੈਂਕ ਦਾ ਮਾਲਕ ਕੌਣ ਹੈ।

ਤੁਸੀਂ ਆਪਣੇ ਗਾਹਕ ਦੇ ਵਿਕਰੇਤਾ ਦੇ ਪਰਮਿਟ ਦੀ ਪੁਸ਼ਟੀ ਕਰਨ ਲਈ ਵੀ ਕਾਲ ਕਰ ਸਕਦੇ ਹੋ। ਖਾਤਾ ਜਾਂ ਪਰਮਿਟ ਨੰਬਰ ਦਰਜ਼ ਕਰਨ ਲਈ ਸਾਡੀ ਸਵੈਚਲਿਤ ਸੇਵਾ ਦੀ ਵਰਤੋਂ ਕਰੋ ਜਾਂ ਸਾਡੇ ਗਾਹਕ ਸੇਵਾ ਕੇਂਦਰ ਨੂੰ ਕਾਲ ਕਰੋ।

  • ਆਟੋਮੇਟਿਡ ਵਿਕਰੇਤਾ ਦੀ ਪਰਮਿਟ ਪੁਸ਼ਟੀਕਰਨ ਸੇਵਾ: 1-888-225-5263
    ਕਿਸੇ ਵਿਕਰੇਤਾ ਦੇ ਪਰਮਿਟ ਦੀ ਪੁਸ਼ਟੀ ਕਰਨ ਲਈ ਤੁਸੀਂ ਕਿਸੇ ਵੀ ਸਮੇਂ ਇਸ ਟੋਲ-ਫ੍ਰੀ ਨੰਬਰ ਤੇ ਕਾਲ ਕਰ ਸਕਦੇ ਹੋ। ਇਸ ਨੰਬਰ ਤੇ ਤੁਹਾਨੂੰ ਗਾਹਕ ਸੇਵਾ ਪ੍ਰਤੀਨਿਧੀ ਤੱਕ ਪਹੁੰਚ ਨਹੀਂ ਮਿਲੇਗੀ।
  • ਗਾਹਕ ਸੇਵਾ ਕੇਂਦਰ: 1‑800‑400‑7115  (TTY:711)
    ਗਾਹਕ ਸੇਵਾ ਪ੍ਰਤੀਨਿਧੀ, ਸੂਬੇ ਦੀਆਂ ਛੂਟੀਆਂ ਨੂੰ ਛੱਡ ਕੇ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ ਤੱਕ (Pacific time) ਉਪਲਬਧ ਹੁੰਦੇ ਹਨ।

ਵਾਧੂ ਜਾਣਕਾਰੀ ਅਤੇ ਸੰਪਰਕ

ਗੈਰ-ਲਾਭਕਾਰੀ ਸੰਸਥਾਵਾਂ

ਹਾਲਾਂਕਿ ਬਹੁਤ ਸਾਰੀਆਂ ਗੈਰ-ਲਾਭਕਾਰੀ ਅਤੇ ਧਾਰਮਿਕ ਸੰਸਥਾਵਾਂ ਸੰਘੀ ਅਤੇ ਸੂਬੇ ਆਮਦਨ ਟੈਕਸ ਤੋਂ ਮੁਕਤ ਹਨ, ਲੇਕਿਨ California ਦੀ ਵਿਕਰੀ ਅਤੇ ਵਰਤੋਂ ਟੈਕਸ ਤੋਂ ਕੋਈ ਸਮਾਨ ਵਿਆਪਕ ਛੋਟ ਨਹੀਂ ਹੈ। ਆਮ ਤੌਰ ਤੇ, ਇੱਕ ਗੈਰ-ਲਾਭਕਾਰੀ ਸੰਸਥਾ ਦੀ ਵਿਕਰੀ ਅਤੇ ਖਰੀਦਦਾਰੀ ਤੇ ਟੈਕਸ ਲੱਗਦਾ ਹੈ। ਦੂਜੇ ਸ਼ਬਦਾਂ ਵਿੱਚ, ਆਮ ਤੌਰ ਤੇ, ਗੈਰ-ਲਾਭਕਾਰੀ ਅਤੇ ਧਾਰਮਿਕ ਸੰਸਥਾਵਾਂ ਦੇ ਨਾਲ ਵਿਕਰੀ ਅਤੇ ਵਰਤੋਂ ਟੈਕਸ ਦੇ ਉਦੇਸ਼ਾਂ ਲਈ California ਦੇ ਦੂਜੇ ਵਿਕਰੇਤਾਵਾਂ ਅਤੇ ਖਰੀਦਦਾਰਾਂ ਵਾਂਗ ਹੀ ਵਿਹਾਰ ਕੀਤਾ ਜਾਂਦਾ ਹੈ।

ਜੇਕਰ ਗੈਰ-ਲਾਭਕਾਰੀ ਸੰਸਥਾਵਾਂ California ਵਿੱਚ ਮਾਲ ਜਾਂ ਵਪਾਰਕ ਵਸਤੂਆਂ ਦੀ ਵਿਕਰੀ ਕਰਦੇ ਹਨ ਤਾਂ ਉਹਨਾਂ ਨੂੰ ਆਮ ਤੌਰ ਤੇ ਵਿਕਰੇਤਾ ਦੇ ਪਰਮਿਟ ਦੀ ਲੋੜ ਹੁੰਦੀ ਹੈ। ਇਹ ਸੱਚ ਹੈ, ਭਾਵੇਂ ਵਿਕਰੀ ਤੇ ਟੈਕਸ ਨਾ ਵੀ ਲੱਗਣਾ ਹੋਵੇ। ਸੀਮਤ ਮਾਮਲਿਆਂ ਵਿੱਚ, ਜਦੋਂ ਸੰਸਥਾ ਸਿਰਫ਼ ਕਦੇ-ਕਦਾਈਂ ਹੀ ਵਿਕਰੀ ਕਰਦੀ ਹੈ, ਤਾਂ ਅਸੀਂ ਕਿਸੇ ਅਸਥਾਈ ਵਿਕਰੇਤਾ ਦਾ ਪਰਮਿਟ ਜਾਰੀ ਕਰ ਸਕਦੇ ਹਾਂ। ਗੈਰ-ਲਾਭਕਾਰੀ ਸੰਸਥਾਵਾਂ ਤੇ California ਟੈਕਸ ਕਿਵੇਂ ਲਾਗੂ ਹੁੰਦਾ ਹੈ, ਇਸ ਬਾਰੇ ਵਧੇਰੀ ਜਾਣਕਾਰੀ ਪ੍ਰਕਾਸ਼ਨ 18, ਗੈਰ-ਲਾਭਕਾਰੀ ਸੰਸਥਾਵਾਂ ਵੇਖੋ।

ਇਸਨੂੰ ਲਿਖਤੀ ਰੂਪ ਵਿੱਚ ਪ੍ਰਾਪਤ ਕਰੋ

ਕਿਰਪਾ ਕਰਕੇ CDTFA-8, ਇਸਨੂੰ ਲਿਖਤੀ ਰੂਪ ਵਿੱਚ ਪ੍ਰਾਪਤ ਕਰੋ! ਵੱਖੋ ਵਿਕਰੀ ਅਤੇ ਵਰਤੋਂ ਟੈਕਸ ਕਾਨੂੰਨ ਗੁੰਝਲਦਾਰ ਹੋ ਸਕਦੇ ਹਨ, ਅਤੇ ਤੁਹਾਨੂੰ ਤੁਹਾਡੇ ਟੈਕਸ ਨਾਲ ਸੰਬੰਧਤ ਸਵਾਲਾਂ ਨੂੰ ਲਿਖਤੀ ਰੂਪ ਵਿੱਚ ਰੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਹ ਪਹੁੰਚ ਸਾਨੂੰ ਤੁਹਾਡੀ ਸਥਿਤੀ ਬਾਰੇ ਹੋਰ ਜਾਣਕਾਰੀ ਦੇਵੇਗੀ, ਅਤੇ ਜੇਕਰ ਤੁਹਾਨੂੰ ਗਲਤ ਜਾਣਕਾਰੀ ਮਿਲਦੀ ਹੈ ਤਾਂ ਇਹ ਤੁਹਾਨੂੰ ਟੈਕਸ, ਵਿਆਜ, ਜਾਂ ਜੁਰਮਾਨੇ ਤੋਂ ਬਚਾ ਸਕਦੀ ਹੈ। ਇਹ ਸੁਰੱਖਿਆ ਤੁਹਾਨੂੰ ਜ਼ੁਬਾਨੀ ਤੌਰ ਤੇ, ਵਿਅਕਤੀਗਤ ਤੌਰ ਤੇ, ਜਾਂ ਟੈਲੀਫੋਨ ਤੇ ਦਿੱਤੀ ਗਈ ਸਲਾਹ ਲਈ ਪ੍ਰਦਾਨ ਨਹੀਂ ਕੀਤੀ ਜਾਂਦੀ ਹੈ।

ਟੈਕਸਪੇਅਰਜ਼’ ਰਾਈਟਸ ਐਡਵੋਕੇਟ

Taxpayers' Rights Advocate (TRA) (ਟੈਕਸਪੇਅਰਜ਼ ਰਾਈਟਸ ਐਡਵੋਕੇਟ) ਦਫਤਰ ਟੈਕਸਦਾਤਾਵਾਂ ਦੀ ਉਦੋਂ ਮਦਦ ਕਰਦਾ ਹੈ ਜਦੋਂ ਉਹ ਆਮ ਚੈਨਲਾਂ ਰਾਹੀਂ ਕਿਸੇ ਮਾਮਲੇ ਨੂੰ ਹੱਲ ਕਰਨ ਵਿੱਚ ਅਸਮਰੱਥ ਹੁੰਦੇ ਹਨ, ਜਦੋਂ ਉਹ ਕਿਸੇ ਖਾਸ ਸਥਿਤੀ ਨਾਲ ਸਬੰਧਤ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਚਾਹੁੰਦੇ ਹਨ, ਜਾਂ ਜਦੋਂ ਆਡਿਟ ਜਾਂ ਟੈਕਸ ਜਾਂ ਫੀਸ ਇਕੱਤਰ ਕਰਨ ਦੌਰਾਨ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੁੰਦੀ ਹੈ।

TRA ਦਫ਼ਤਰ ਤੁਹਾਡੇ ਸੁਝਾਵਾਂ, ਟਿੱਪਣੀਆਂ ਅਤੇ ਚਿੰਤਾਵਾਂ ਨੂੰ ਸੁਣਨ ਲਈ ਸਾਲਾਨਾ ਟੈਕਸਦਾਤਾਵਾਂ ਦਾ ਅਧਿਕਾਰ ਬਿੱਲ ਦੀ ਬੈਠਕ ਦਾ ਆਯੋਜਨ ਕਰਦਾ ਹੈ। ਇਹ ਬੈਠਕਾਂ CDTFA ਦੇ ਸਾਡੇ ਟੈਕਸ ਅਤੇ ਫੀਸ ਪ੍ਰੋਗਰਾਮਾਂ ਦੇ ਪ੍ਰਸ਼ਾਸਨ ਨਾਲ ਸਬੰਧਤ ਤੁਹਾਡੇ ਆਈਡੀਆ, ਵਿਚਾਰ ਅਤੇ ਹੋਰ ਮੁੱਦਿਆਂ ਨੂੰ ਪੇਸ਼ ਕਰਨ ਦਾ ਮੌਕਾ ਦਿੰਦੀਆਂ ਹਨ।

ਇੱਕ ਸੂਚਨਾ ਸੂਚੀ ਵਿੱਚ ਰੱਖੇ ਜਾਣ ਲਈ, ਕਿਰਪਾ ਕਰਕੇ 1-888-324-2798 ਤੇ TRA ਦਫਤਰ ਨਾਲ ਸੰਪਰਕ ਕਰੋ ਜਾਂ cdtfa.ca.gov/subscribe ਤੇ ਜਾਓ ਅਤੇ ਉਪਲਬਧ ਨੋਟੀਫਿਕੇਸ਼ਨ ਵਿਕਲਪਾਂ ਦੇ ਤਹਿਤ ਟੈਕਸਦਾਤਾਵਾਂ ਦਾ ਅਧਿਕਾਰ ਬਿੱਲ ਦੀ ਬੈਠਕ ਲਈ ਬਾਕਸੇ ਵਿੱਚ ਸਹੀ ਦਾ ਨਿਸ਼ਾਨ ਲਗਾਓ।

ਟੈਕਸ ਅਪੀਲ ਸਹਾਇਤਾ ਪ੍ਰੋਗਰਾਮ

ਜਿਨ੍ਹਾਂ ਟੈਕਸਦਾਤਾਵਾਂ ਨੇ CDTFA ਦੇ ਨਾਲ ਅਪੀਲ ਦਾਇਰ ਕੀਤੀ ਹੈ, ਉਹ ਸਾਡੇ ਟੈਕਸ ਅਪੀਲ ਸਹਾਇਤਾ ਪ੍ਰੋਗਰਾਮ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦੇ ਯੋਗ ਹਨ, ਜਿਸਦਾ ਪ੍ਰਬੰਧਨ ਟੈਕਸਦਾਤਾਵਾਂ ਦੇ ਅਧਿਕਾਰਾਂ ਦੇ ਵਕੀਲ ਦੁਆਰਾ ਕੀਤਾ ਜਾਂਦਾ ਹੈ। ਯੋਗ ਕਾਨੂੰਨ ਦੇ ਵਿਦਿਆਰਥੀ, ਜਿਨ੍ਹਾਂ ਦੀ ਨਿਗਰਾਨੀ ਸਾਡੇ ਟੈਕਸ ਵਕੀਲਾਂ ਦੁਆਰਾ ਕੀਤੀ ਜਾਂਦੀ ਹੈ, ਉਹ $30,000 ਤੋਂ ਘੱਟ ਅਪੀਲ ਕਰਨ ਵਾਲੇ ਵਿਅਕਤੀਆਂ (ਅਪੀਲ ਕਰਨ ਵਾਲਿਆਂ) ਨੂੰ ਸਲਾਹ ਦਿੰਦੇ ਹਨ। ਕਨੂੰਨ ਦੇ ਵਿਦਿਆਰਥੀ ਅਪੀਲਕਰਤਾ ਵੱਲੋਂ ਪੜਚੋਲ ਕਰਦੇ ਹਨ ਅਤੇ ਅਪੀਲ ਦੀ ਸੰਖੇਪ ਜਾਣਕਾਰੀ ਤਿਆਰ ਕਰਦੇ ਹਨ ਅਤੇ ਉਹਨਾਂ ਦੇ ਹੋਰ ਮਾਮਲਿਆਂ ਨੂੰ ਸੰਭਾਲਦੇ ਹਨ। ਵਿਕਰੀ ਅਤੇ ਵਰਤੋਂ ਟੈਕਸ, ਸਿਗਰੇਟ ਅਤੇ ਤੰਬਾਕੂ ਉਤਪਾਦ ਲਾਇਸੰਸਿੰਗ ਐਕਟ, ਦੋਹਰੇ ਨਿਰਧਾਰਨ, ਸਿਗਰੇਟ ਇੰਟਰਨੈੱਟ ਖਰੀਦਦਾਰੀ, ਭੂਮੀਗਤ ਸਟੋਰੇਜ਼ ਟੈਂਕ ਫੀਸ, ਵਾਤਾਵਰਣ ਫੀਸ, ਜਨਰੇਟਰ ਫੀਸ, ਵਾਰਿਸ ਦੇਣਦਾਰੀ, ਅਤੇ ਕਸਟਮ ਅਪੀਲਾਂ ਦੇ ਸੰਬੰਧ ਵਿੱਚ ਅਪੀਲ ਕਰਨ ਵਾਲੇ ਯੋਗ ਅਪੀਲਕਰਤਾਵਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ, ਪ੍ਰਕਾਸ਼ਨ 215,ਮੁਫ਼ਤ ਕਾਨੂੰਨੀ ਮਦਦ… ਕੀ ਤੁਸੀਂ ਇਸ ਲਈ ਯੋਗ ਹੋ? ਵੇਖੋ

ਟੈਕਸਦਾਤਾ ਸਿੱਖਿਆ ਸਲਾਹ

ਟੈਕਸਦਾਤਾ ਸਿੱਖਿਆ ਸਲਾਹ ਪ੍ਰੋਗਰਾਮ (Taxpayer Education Consultation Program, TECP) ਇੱਕ ਮੁਫਤ ਪ੍ਰੋਗਰਾਮ ਹੈ ਜੋ ਨਵੇਂ ਟੈਕਸਦਾਤਾਵਾਂ ਨੂੰ ਵਿਅਕਤੀਗਤ ਟੈਕਸ ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਨੇ ਪਿਛਲੇ ਬਾਰਾਂ ਮਹੀਨਿਆਂ ਵਿੱਚ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਘੱਟੋ-ਘੱਟ ਦੋ ਵਾਰ ਵਿਕਰੀ ਅਤੇ ਵਰਤੋਂ ਟੈਕਸ ਰਿਟਰਨਾਂ ਫਾਇਲ ਕੀਤੀਆਂ ਹਨ। ਤੁਹਾਨੂੰ ਇੱਕ ਸਿਖਲਾਈ ਪ੍ਰਾਪਤ ਟੀਮ ਮੈਂਬਰ ਤੋਂ ਵਿਅਕਤੀਗਤ ਸਲਾਹ ਪ੍ਰਾਪਤ ਹੋਵੇਗੀ ਜੋ ਤੁਹਾਡੇ ਕਾਰੋਬਾਰੀ ਸੰਚਾਲਨ ਅਤੇ ਰਿਕਾਰਡਕੀਪਿੰਗ ਸਿਸਟਮ ਦੀ ਸਮੀਖਿਆ ਕਰੇਗਾ। ਸਲਾਹ ਆਡਿਟ ਨਹੀਂ ਹੁੰਦੇ; ਹਾਲਾਂਕਿ, ਤੁਹਾਨੂੰ ਟੀਮ ਦੇ ਮੈਂਬਰ ਨੂੰ ਆਪਣੀ ਕਿਤਾਬਾਂ ਅਤੇ ਰਿਕਾਰਡ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ ਤਾਂ ਜੋ ਉਹ ਤੁਹਾਨੂੰ ਸਭ ਤੋਂ ਵਧੀਆ ਜਾਣਕਾਰੀ ਪ੍ਰਦਾਨ ਕਰ ਸਕਣ ਅਤੇ ਤੁਹਾਡੇ ਕਾਰੋਬਾਰ ਨੂੰ ਸਫਲ ਬਣਾਉਣ ਵਿੱਚ ਮਦਦ ਕਰ ਸਕਣ। ਭਾਗ ਲੈਣ ਲਈ, ਜਾਂ ਵਧੇਰੀ ਜਾਣਕਾਰੀ ਲਈ ਅਤੇ ਇਹ ਪੁਸ਼ਟੀ ਕਰਨ ਲਈ ਕਿ ਤੁਹਾਡਾ ਕਾਰੋਬਾਰ ਯੋਗ ਹੈ, ਕਿਰਪਾ ਕਰਕੇ ਮੁਲਾਕਾਤ ਦਾ ਸਮਾਂ ਨਿਯਤ ਕਰਨ ਲਈ ਆਪਣੇ ਸਥਾਨਕ ਦਫ਼ਤਰ ਨਾਲ ਸੰਪਰਕ ਕਰੋ।

ਬਰਾਬਰ ਪਹੁੰਚ

ਅਸੀਂ ਆਪਣੀਆਂ ਸੇਵਾਵਾਂ ਤੱਕ ਸਮਾਨ ਜਨਤਕ ਪਹੁੰਚ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਅਮਰੀਕੀ ਅਪਾਹਜਤਾ ਐਕਟ (Americans with Disabilities Act, ADA) ਕੋਆਰਡੀਨੇਟਰ ਨੂੰ ਟੈਲੀਫੋਨ ਰਾਹੀਂ 1-916-309-8400 (TTY:711) ਤੇ ਜਾਂ ਈਮੇਲ ਰਾਹੀਂ EEO@cdtfa.ca.gov ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ADA ਦੇ ਤਹਿਤ ਰਿਹਾਇਸ਼ ਦੀ ਲੋੜ ਹੈ, ਤਾਂ ਤੁਸੀਂ ਆਪਣੇ ਸਥਾਨਕ ਫੀਲਡ ਦਫਤਰ ਨਾਲ ਵੀ ਸੰਪਰਕ ਕਰ ਸਕਦੇ ਹੋ।

ਸਾਡੇ CDTFA ADA ਕੋਆਰਡੀਨੇਟਰ ਤੋਂ ਵਿਕਲਪਕ ਫਾਰਮੈਟ ਅਤੇ ਹੋਰ ਉਚਿਤ ਆਵਾਸਾਂ ਤੇ ਦਸਤਾਵੇਜ਼ਾਂ ਦੀ ਬੇਨਤੀ ਕੀਤੀ ਜਾ ਸਕਦੀ ਹੈ, ਜਿੰਨਾਂ ਨੂੰ ਦਿੱਤੇ ਗਏ ਇਸ ਪਤੇ ਤੇ ਲਿਖ ਕੇ ਪਹੁੰਚਿਆ ਜਾ ਸਕਦਾ ਹੈ:

ADA Coordinator, MIC:51
Diversity and Inclusion Office
California Department of Tax and Fee Administration
PO Box 942879
Sacramento, CA 94279-0079

Rev. 1-24