ਕੈਲੀਫੋਰਨੀਆ ਵਿੱਚ ਵਪਾਰ ਕਰਨਾ — ਤੁਹਾਨੂੰ ਕੀ ਜਾਣਨ ਦੀ ਲੋੜ ਹੈ (ਪ੍ਰਕਾਸ਼ਨ 51)
ਸੰਦਰਭ ਅਤੇ ਸਰੋਤ
ਫਾਰਮ, ਪ੍ਰਕਾਸ਼ਨ, ਅਤੇ ਸੰਦਰਭ ਚੀਜ਼ਾਂ
ਅਸੀਂ ਤੁਹਾਡੇ ਟੈਕਸ ਅਤੇ ਫ਼ੀਸ ਸੰਬੰਧੀ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਲਈ ਕਈ ਤਰ੍ਹਾਂ ਦੇ ਫਾਰਮ, ਪ੍ਰਕਾਸ਼ਨ, ਅਤੇ ਉਦਯੋਗ ਗਾਈਡਾਂ ਦੀ ਪੇਸ਼ਕਸ਼ ਕਰਦੇ ਹਾਂ। ਉੱਪਰ ਦੱਸੇ ਗਏ ਸਰੋਤਾਂ ਤੋਂ ਇਲਾਵਾ, ਅਸੀਂ ਮੈਨੂਅਲ, ਕਾਨੂੰਨ ਗਾਈਡਾਂ, ਅਤੇ ਟੈਕਸ ਜਾਣਕਾਰੀ ਬੁਲੇਟਿਨ ਪ੍ਰਦਾਨ ਕਰਦੇ ਹਾਂ।
ਪ੍ਰਕਾਸ਼ਨਾਂ ਨੂੰ ਸਮੇਂ-ਸਮੇਂ ਤੇ ਸੋਧਿਆ ਜਾਂਦਾ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਸਭ ਤੋਂ ਹਾਲੀਆ ਸੰਸਕਰਣ ਹੈ, ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਪ੍ਰਕਾਸ਼ਨਾਂ ਦੀ ਸੂਚੀ ਵੇਖੋ। ਕੁਝ ਪ੍ਰਕਾਸ਼ਨ ਅੰਗਰੇਜ਼ੀ ਦੇ ਇਲਾਵਾ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹਨ।
ਉਦਯੋਗ ਅਤੇ ਟੈਕਸ ਅਤੇ ਫ਼ੀਸ ਗਾਈਡ ਮੁੱਖ ਟੈਕਸ ਅਤੇ ਫ਼ੀਸ ਮੁੱਦਿਆਂ ਤੇ ਢੁਕਵੀਂ ਜਾਣਕਾਰੀ ਦੀ ਭਾਲ ਕਰਨ ਵਾਲੇ ਮਾਲਕਾਂ ਅਤੇ ਓਪਰੇਟਰਾਂ ਲਈ ਮਦਦਗਾਰ ਸਾਧਨ ਹਨ। ਹਰੇਕ ਉਦਯੋਗ ਗਾਈਡ ਸਭ ਤੋਂ ਆਮ ਉਦਯੋਗਿਕ ਮੁੱਦਿਆਂ ਨੂੰ ਕਵਰ ਕਰਦੀ ਹੈ ਅਤੇ ਇਸ ਵਿੱਚ ਸੰਬੰਧਿਤ ਸਰੋਤਾਂ ਦੇ ਲਿੰਕ ਸ਼ਾਮਲ ਹੁੰਦੇ ਹਨ।
ਵੈਬਿਨਾਰ
CDTFA ਟੈਕਸ ਸਿੱਖਿਆ ਇਵੈਂਟਸ (ਵਿਅਕਤੀਗਤ ਅਤੇ ਵਰਚੁਅਲ, ਦੋਵੇਂ ਤੌਰ ਤੇ ਆਯੋਜਿਤ) ਨੂੰ ਜਾਣਕਾਰੀ ਦੇਣ, ਸਵਾਲਾਂ ਦੇ ਜਵਾਬ ਦੇਣ ਅਤੇ ਟੈਕਸਦਾਤਾਵਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸੂਬੇ ਦੀਆਂ ਲੋੜਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਚੁਣੇ ਹੋਏ ਵਿਸ਼ਿਆਂ ਲਈ ਸਪੈਨਿਸ਼-ਭਾਸ਼ਾ ਦੇ ਵੈਬੀਨਾਰ ਉਪਲਬਧ ਹਨ। ਮਸ਼ਹੂਰ ਕੋਰਸ ਵਿੱਚ ਸ਼ਾਮਲ ਹਨ:
- ਮੂਲ ਵਿਕਰੀ ਅਤੇ ਵਰਤੋਂ ਟੈਕਸ
- ਵਿਕਰੀ ਟੈਕਸ ਰਿਟਰਨ ਦੀ ਤਿਆਰੀ
- ਆਡਿਟ ਦੇ ਦੌਰਾਨ ਕੀ ਉਮੀਦ ਕਰਨੀ ਚਾਹੀਦੀ ਹੈ
- ਮੂਲ ਰਿਕਾਰਡ ਕੀਪਿੰਗ
ਉਦਯੋਗ-ਵਿਸ਼ੇਸ਼ ਸੈਮੀਨਾਰ: ਅਸੀਂ ਟੈਕਸਦਾਤਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਨ ਲਈ ਉਦਯੋਗ-ਵਿਸ਼ੇਸ਼ ਸੈਮੀਨਾਰ ਪ੍ਰਦਾਨ ਕਰਦੇ ਹਾਂ ਕਿ ਟੈਕਸ ਅਤੇ ਫੀਸਾਂ ਉਹਨਾਂ ਦੀਆਂ ਵਪਾਰਕ ਗਤੀਵਿਧੀਆਂ ਤੇ ਕਿਵੇਂ ਲਾਗੂ ਹੁੰਦੀਆਂ ਹਨ। ਅਸੀਂ ਆਮ ਤੌਰ ਤੇ ਈਮੇਲ ਰਾਹੀਂ ਟੈਕਸਦਾਤਾਵਾਂ ਨਾਲ ਸੰਪਰਕ ਕਰਦੇ ਹਾਂ ਜਦੋਂ ਉਹਨਾਂ ਦੇ ਖੇਤਰ ਵਿੱਚ ਉਹਨਾਂ ਦੇ ਉਦਯੋਗ ਲਈ ਇੱਕ ਸੈਮੀਨਾਰ ਨਿਯਤ ਕੀਤਾ ਜਾਂਦਾ ਹੈ। ਮਸ਼ਹੂਰ ਵਿਸ਼ਿਆਂ ਵਿੱਚ ਸ਼ਾਮਲ ਹਨ:
- ਭੋਜਨ ਉਦਯੋਗ (ਫੂਡ ਇੰਡਸਟਰੀ)
- ਇੰਟਰਨੈਟ ਅਤੇ ਘਰ-ਅਧਾਰਤ ਕਾਰੋਬਾਰ
- ਉਸਾਰੀ ਦੇ ਠੇਕੇਦਾਰ
- ਸਿਗਰੇਟ ਅਤੇ ਤੰਬਾਕੂ ਉਤਪਾਦਾਂ ਦੇ ਪ੍ਰਚੂਨ ਵਿਕਰੇਤਾ
ਵਿਭਿੰਨ ਵਿਸ਼ਿਆਂ ਨੂੰ ਕਵਰ ਕਰਨ ਵਾਲੇ ਵੀਡੀਓ ਸਾਡੇ ਔਨਲਾਈਨ ਸੈਮੀਨਾਰ ਵੈਬਪੇਜ਼ ਤੇ ਉਪਲਬਧ ਹਨ। ਤੁਹਾਡੀ ਰੁਚੀ ਨਾਲ ਮੇਲ ਖਾਂਦਾ ਵੀਡੀਓ ਲੱਭਣ ਲਈ ਆਪਣੇ ਕਾਰੋਬਾਰ ਨੂੰ ਵਧਾਉਣਾ ਸ਼ੁਰੂ ਕਰੋ, ਅਤੇ ਗੈਰ-ਲਾਭਕਾਰੀ, ਛੋਟ, ਅਤੇ ਵਿਸ਼ਵਾਸ-ਆਧਾਰਿਤ ਸੰਸਥਾਵਾਂ ਵਰਗੀਆਂ ਵਿਸ਼ਾ ਸ਼੍ਰੇਣੀਆਂ (ਹੋਰਾਂ ਦੇ ਨਾਲ) ਵੇਖੋ।
ਹੋਰ ਸੰਬੰਧਿਤ ਏਜੰਸੀਆਂ ਅਤੇ ਸੰਸਥਾਵਾਂ
ਅਸੀਂ ਸੰਘੀ ਏਜੰਸੀਆਂ ਅਤੇ ਹੋਰ ਕੈਲੀਫੋਰਨੀਆ ਸੂਬਾ ਏਜੰਸੀਆਂ ਦੇ ਨਾਲ ਸਾਂਝੇਦਾਰੀ ਕਰਦੇ ਹਾਂ ਤਾਂ ਜੋ ਛੋਟੇ ਕਾਰੋਬਾਰੀ ਮਾਲਕਾਂ ਨੂੰ ਵਪਾਰਕ ਟੈਕਸ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਹੇਠਾਂ ਸਾਡੀਆਂ ਕੁਝ ਸਹਿਭਾਗੀ ਏਜੰਸੀਆਂ ਅਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ।
ਸੰਘੀ ਏਜੰਸੀਆਂ
ਅੰਦਰੂਨੀ ਮਾਲੀਆ ਸੇਵਾ
ਅੰਦਰੂਨੀ ਮਾਲੀਆ ਸੇਵਾ (Internal Revenue Service, IRS) ਸ਼ਰਾਬ, ਤੰਬਾਕੂ, ਅਤੇ ਕਸਟਮ ਡਿਊਟੀਆਂ ਨੂੰ ਛੱਡ ਕੇ ਸਾਰੇ ਸੰਘੀ ਟੈਕਸ ਦਾ ਸੰਚਾਲਨ ਕਰਦੀ ਹੈ। ਹੋਰ ਸੰਘੀ ਟੈਕਸ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ IRS ਨਾਲ 1-800-829-1040 ਤੇ ਸੰਪਰਕ ਕਰੋ, ਜਾਂ www.irs.gov ਤੇ ਜਾਓ।
ਸੰਯੁਕਤ ਰਾਜ ਛੋਟਾ ਕਾਰੋਬਾਰ ਪ੍ਰਸ਼ਾਸਨ
ਛੋਟਾ ਕਾਰੋਬਾਰ ਪ੍ਰਸ਼ਾਸਨ ਕਾਰੋਬਾਰ (Small Business Administration, SBA) ਦੇ ਮਾਲਕਾਂ ਨੂੰ ਮਹੱਤਵਪੂਰਣ ਸਰੋਤਾਂ ਅਤੇ ਸਹਾਇਤਾ ਨਾਲ ਜੋੜਦਾ ਹੈ। ਕਮਿਊਨਿਟੀ ਨੈਵੀਗੇਟਰ ਅਨੁਭਵੀ ਗਾਈਡ ਹਨ ਜੋ ਤੁਹਾਨੂੰ SBA ਦੁਆਰਾ ਪ੍ਰਦਾਨ ਕੀਤੇ ਮੌਕਿਆਂ ਦੇ ਨਾਲ ਤੁਹਾਡੇ ਅਤੇ ਤੁਹਾਡੇ ਕਰਮਚਾਰੀਆਂ ਲਈ ਕਿਫਾਇਤੀ ਕਰਜ਼ੇ ਅਤੇ ਵਿੱਤ ਦੀਆਂ ਹੋਰ ਕਿਸਮਾਂ, ਮਾਰਕੀਟਿੰਗ ਅਤੇ ਵਪਾਰਕ ਵਿਕਾਸ, ਅਤੇ ਉਦਯੋਗ-ਵਿਸ਼ੇਸ਼ ਸਿਖਲਾਈ ਬਾਰੇ ਸਲਾਹ ਦੇ ਸਕਦੇ ਹਨ। ਵਧੇਰੀ ਜਾਣਕਾਰੀ ਲਈ www.sba.gov ਜਾਂ www.sba.gov/business-guide/manage-your-business/pay-taxes ਤੇ ਜਾਓ।
ਸੂਬਾ ਵਿਭਾਗ
ਫਰੈਂਚਾਈਜ਼ ਟੈਕਸ ਬੋਰਡ
ਫ੍ਰੈਂਚਾਈਜ਼ ਟੈਕਸ ਬੋਰਡ (Franchise Tax Board, FTB) ਸਾਡੇ ਸੂਬੇ ਲਈ ਜ਼ਰੂਰੀ ਕੈਲੀਫੋਰਨੀਆ ਦੇ ਦੋ ਪ੍ਰਮੁੱਖ ਟੈਕਸ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਹੈ: ਨਿੱਜੀ ਆਮਦਨ ਟੈਕਸ ਅਤੇ ਕਾਰਪੋਰੇਸ਼ਨ ਟੈਕਸ। FTB ਪ੍ਰੋਗਰਾਮਾਂ ਬਾਰੇ ਵਧੇਰੀ ਜਾਣਕਾਰੀ ਲਈ ਅਤੇ ਛੋਟੇ ਕਾਰੋਬਾਰ ਫਾਈਲਿੰਗ ਲੋੜਾਂ ਬਾਰੇ ਵਿਸਤ੍ਰਿਤ ਜਾਣਕਾਰੀ ਲਈ, ਕਿਰਪਾ ਕਰਕੇ FTB ਨਾਲ 1-800-852-5711 ਤੇ ਸੰਪਰਕ ਕਰੋ, ਜਾਂ www.ftb.ca.gov ਤੇ ਜਾਓ।
ਰੁਜ਼ਗਾਰ ਵਿਕਾਸ ਵਿਭਾਗ
ਰੋਜ਼ਗਾਰ ਵਿਕਾਸ ਵਿਭਾਗ (Employment Development Department, EDD) ਸੂਬੇ ਦੇ ਚਾਰ ਪੈਰੋਲ ਟੈਕਸ ਦਾ ਪ੍ਰਬੰਧਨ ਕਰਦਾ ਹੈ: ਬੇਰੁਜ਼ਗਾਰੀ ਬੀਮਾ (Unemployment Insurance, UI), ਰੁਜ਼ਗਾਰ ਸਿਖਲਾਈ ਟੈਕਸ (Employment Training Tax, ETT), ਸੂਬਾ ਅਪੰਗਤਾ ਬੀਮਾ (State Disability Insurance, SDI), ਅਤੇ ਨਿੱਜੀ ਆਮਦਨ ਟੈਕਸ (Personal Income Tax, PIT)। EDD ਕਾਰੋਬਾਰ ਲਈ ਈ-ਸੇਵਾਵਾਂ ਰਾਹੀਂ ਕਈ ਇਲੈਕਟ੍ਰਾਨਿਕ ਫਾਈਲਿੰਗ ਅਤੇ ਭੁਗਤਾਨ ਵਿਕਲਪ ਓਰਦਾਂ ਕਰਦਾ ਹੈ। ਇਸ ਪ੍ਰੋਗਰਾਮ ਬਾਰੇ ਵਧੇਰੀ ਜਾਣਕਾਰੀ ਲਈ ਅਤੇ ਰੁਜ਼ਗਾਰਦਾਤਾ ਦੀਆਂ ਜ਼ਰੂਰਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਲਈ, ਕਿਰਪਾ ਕਰਕੇ EDD ਨਾਲ 1-888-745-3886 ਤੇ ਸੰਪਰਕ ਕਰੋ, ਜਾਂ www.edd.ca.gov ਤੇ ਜਾਓ।
ਸੂਬੇ ਦੇ ਸਕੱਤਰ
ਸੂਬੇ ਦੇ ਸਕੱਤਰ ਦਾ ਦਫ਼ਤਰ ਚੋਣਾਂ, ਕਾਰੋਬਾਰ, ਸਿਆਸੀ ਪ੍ਰਚਾਰ, ਵਿਧਾਨਕ ਵਕਾਲਤ, ਅਤੇ ਇਤਿਹਾਸਕ ਖਜ਼ਾਨਿਆਂ ਦੇ ਖੇਤਰਾਂ ਵਿੱਚ ਸਰਕਾਰ ਨੂੰ ਜਿਆਦਾ ਪਾਰਦਰਸ਼ੀ ਅਤੇ ਪਹੁੰਚਯੋਗ ਬਣਾਉਣ ਲਈ ਸਮਰਪਿਤ ਹੈ। ਸੂਬੇ ਦੇ ਸਕੱਤਰ ਦੇ ਦਫ਼ਤਰ ਦਾ ਸਭ ਤੋਂ ਵੱਡਾ ਡਿਵੀਜ਼ਨ, ਕਾਰੋਬਾਰ ਪ੍ਰੋਗਰਾਮ ਡਿਵੀਜ਼ਨ, ਕਾਰੋਬਾਰੀ ਸੰਸਥਾਵਾਂ ਅਤੇ ਟ੍ਰੇਡਮਾਰਕਾਂ ਨੂੰ ਰਜਿਸਟਰ ਕਰਕੇ ਅਤੇ ਸੁਰੱਖਿਅਤ ਲੈਣਦਾਰਾਂ ਨੂੰ ਉਹਨਾਂ ਦੇ ਵਿੱਤੀ ਹਿੱਤਾਂ ਦੀ ਰੱਖਿਆ ਕਰਨ ਲਈ ਸਮਰੱਥ ਬਣਾ ਕੇ ਕੈਲੀਫੋਰਨੀਆ ਦੇ ਕਾਰੋਬਾਰਾਂ ਦਾ ਸਮਰਥਨ ਕਰਦਾ ਹੈ। ਆਪਣੇ ਕਾਰੋਬਾਰ ਨੂੰ ਰਜਿਸਟਰ ਕਰੋ, ਇੱਕ ਕਾਰੋਬਾਰੀ ਸੰਸਥਾ ਦਾ ਨਾਮ ਰਿਜ਼ਰਵ ਕਰੋ, ਅਤੇ ਬਿਜ਼ਫਾਈਲ ਔਨਲਾਈਨ ਦੀ ਵਰਤੋਂ ਕਰਕੇ ਜਾਣਕਾਰੀ ਦਾ ਵੇਰਵਾ ਦਰਜ਼ ਕਰੋ।
ਉਦਯੋਗਿਕ ਸਬੰਧਾਂ ਦਾ ਵਿਭਾਗ
ਉਦਯੋਗਿਕ ਸਬੰਧਾਂ ਦਾ ਵਿਭਾਗ (Department of Industrial Relations, DIR) ਕੰਮ ਦੀ ਥਾਂ ਦੇ ਕਾਨੂੰਨਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਕੇ ਛੋਟੇ ਕਾਰੋਬਾਰਾਂ ਦੀ ਮਦਦ ਕਰਦਾ ਹੈ। ਇਹ ਜਾਣਕਾਰੀ ਲੈਣ ਲਈ ਕਿ ਕੋਈ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ, ਜਾਂ ਮੌਜੂਦਾ ਛੋਟੇ ਕਾਰੋਬਾਰੀ ਕਾਰਜਾਂ ਵਿੱਚ ਸਹਾਇਤਾ ਲਈ ਕੀ ਲੋੜੀਂਦਾ ਹੈ, ਛੋਟੇ ਕਾਰੋਬਾਰੀ ਮਾਲਕ DIR ਵੈਬਪੇਜ ਦੁਆਰਾ ਲੱਭੇ ਗਏ ਸਰੋਤਾਂ ਦੀ ਵਰਤੋਂ ਕਰ ਸਕਦੇ ਹਨ ਇਸਦੇ ਸਮਾਲ ਬਿਜ਼ਨਸ ਪੋਰਟਲ www.dir.ca.gov/smallbusiness/index.htm ਤੇ ਜਾਓ।
ਕੈਲੀਫੋਰਨੀਆ ਪੇਸ਼ੇਵਰ ਸੁਰੱਖਿਆ ਅਤੇ ਸਿਹਤ ਦਾ ਵਿਭਾਗ (California Division of Occupational Safety and Health)
ਕੈਲੀਫੋਰਨੀਆ ਪੇਸ਼ੇਵਰ ਸੁਰੱਖਿਆ ਅਤੇ ਸਿਹਤ ਦਾ ਵਿਭਾਗ (California Division of Occupational Safety and Health, Cal/OSHA), ਜੋ ਕਿ DIR ਵਿੱਚ ਸਥਿਤ ਹੈ, ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਲਈ ਜ਼ਿੰਮੇਵਾਰ ਹੈ। ਇਹ ਕੈਲੀਫੋਰਨੀਆ ਦੇ ਕਾਰੋਬਾਰਾਂ ਨੂੰ ਸੁਰੱਖਿਆ ਅਤੇ ਸਿਹਤ ਦੇ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਮਦਦ ਕਰਨ ਲਈ ਕਈ ਤਰ੍ਹਾਂ ਦੇ ਸਰੋਤ ਪ੍ਰਦਾਨ ਕਰਦਾ ਹੈ ਅਤੇ, ਨਤੀਜੇ ਵਜੋਂ, ਆਪਣੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੀ ਰੱਖਿਆ ਕਰੋ। ਵਧੇਰੀ ਜਾਣਕਾਰੀ Cal/OSHA ਤੱਥਸ਼ੀਟ ਦੇ ਮੂਲ ਅਤੇ ਸੁਰੱਖਿਆ ਅਤੇ ਸਿਹਤ ਲਈ ਕਾਰਵਾਈ ਕਰਨਾ: ਛੋਟਾ ਕਾਰੋਬਾਰ ਗਾਈਡ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੈਲੀਫੋਰਨੀਆ ਟੈਕਸ ਸੇਵਾ ਕੇਂਦਰ
CDTFA ਕੈਲੀਫੋਰਨੀਆ ਟੈਕਸ ਸੇਵਾ ਕੇਂਦਰ ਦੀ ਵੈੱਬਸਾਈਟ ਦਾ ਸਮਰਥਨ ਕਰਨ ਲਈ ਕੈਲੀਫੋਰਨੀਆ ਸਟੇਟ ਬਰਾਬਰੀ ਦਾ ਬੋਰਡ (Board of Equalization, BOE), ਰੁਜ਼ਗਾਰ ਵਿਕਾਸ ਵਿਭਾਗ (Employment Development Department, EDD), ਫਰੈਂਚਾਈਜ਼ ਟੈਕਸ ਬੋਰਡ (Franchise Tax Board, FTB) ਅਤੇ ਅੰਦਰੂਨੀ ਮਾਲੀਆ ਸੇਵਾ (Internal Revenue Service, IRS) ਨਾਲ ਭਾਈਵਾਲੀ ਕਰਦਾ ਹੈ। ਵੈੱਬਸਾਈਟ ਨਵੀਨਤਮ ਟੈਕਸ ਜਾਣਕਾਰੀ ਲਈ ਇਕ ਇਕੱਲਾ ਸਰੋਤ ਪ੍ਰਦਾਨ ਕਰਦੀ ਹੈ। ਭਾਵੇਂ ਤੁਸੀਂ ਵਿਅਕਤੀਗਤ ਟੈਕਸਦਾਤਾ ਹੋ, ਇੱਕ ਛੋਟੇ ਕਾਰੋਬਾਰ ਦੇ ਮਾਲਕ ਹੋ, ਜਾਂ ਕੋਈ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ, www.taxes.ca.gov ਜਾਂ taxes.ca.gov/Small_Business_Assistance_Center/ ਦੀ ਸਮੀਖਿਆ ਜ਼ਰੂਰ ਕਰੋ।
CalGOLD
CalGOLD ਤੁਹਾਡੇ ਕਾਰੋਬਾਰ ਲਈ ਢੁਕਵੀਂ ਪਰਮਿਟ ਜਾਣਕਾਰੀ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਇੰਟਰਨੈੱਟ ਤੇ ਪੋਸਟ ਕੀਤੀ ਗਈ ਜਾਣਕਾਰੀ ਦੀ ਇੱਕ ਸੂਚੀ ਹੈ। CalGOLD ਉਹਨਾਂ ਏਜੰਸੀਆਂ ਨੂੰ ਲਿੰਕ ਅਤੇ ਸੰਪਰਕ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਸਰਕਾਰ ਦੇ ਸਾਰੇ ਪੱਧਰਾਂ ਤੋਂ ਵਪਾਰਕ ਪਰਮਿਟ, ਲਾਇਸੰਸ, ਅਤੇ ਰਜਿਸਟ੍ਰੇਸ਼ਨ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਜਾਰੀ ਕਰਦੀਆਂ ਹਨ। ਵਧੇਰੀ ਜਾਣਕਾਰੀ ਲਈ, www.calgold.ca.gov ਤੇ ਜਾਓ।
ਛੋਟੇ ਕਾਰੋਬਾਟੀ ਵਕੀਲ ਦਾ ਕੈਲੀਫੋਰਨੀਆ ਦਫਤਰ
ਛੋਟੇ ਕਾਰੋਬਾਰੀ ਬਕਿਲ ਦਾ ਦਾ ਕੈਲੀਫੋਰਨੀਆ ਦਾ ਦਫਤਰ (California Office of the Small Business Advocate, CalOSBA) ਇਹ ਸੁਨਿਸ਼ਚਿਤ ਕਰਦਾ ਹੈ ਕਿ ਸਾਰੇ ਕੈਲੀਫੋਰਨੀਆ ਦੇ ਸਾਰੇ ਛੋਟੇ ਕਾਰੋਬਾਰਾਂ ਅਤੇ ਨਵੇਂ ਸਟਾਰਟਅੱਪ ਕੋਲ ਸਰੋਤਾਂ, ਪ੍ਰੋਗਰਾਮਾਂ ਅਤੇ ਨਿਯਮਾਂ ਨੂੰ ਬਿਹਤਰ ਤਰੀਕੇ ਨਾਲ ਨੈਵੀਗੇਟ ਕਰਨ ਲਈ ਜ਼ਰੂਰੀ ਜਾਣਕਾਰੀ ਅਤੇ ਸਿੱਧੀ ਸਹਾਇਤਾ ਹੋਵੇ। CalOSBA ਦੀਆਂ ਖੇਤਰੀ ਟੀਮਾਂ ਦੁਆਰਾ ਸਮਰੱਥ ਮਿਸ਼ਨ-ਮਹੱਤਵਪੂਰਨ ਗਤੀਵਿਧੀਆਂ ਵਿੱਚ ਤਕਨੀਕੀ ਸਹਾਇਤਾ ਪ੍ਰਦਾਤਾਵਾਂ ਦੁਆਰਾ ਸਰੋਤਾਂ ਤੱਕ ਪਹੁੰਚ; ਸੂਬੇ ਦੀਆਂ ਏਜੰਸੀਆਂ ਵਿੱਚ ਛੋਟੇ ਕਾਰੋਬਾਰੀ ਮਾਲਕਾਂ ਲਈ ਵਕਾਲਤ ਕਰਨਾ; ਵਾਪਸੀ, ਰਿਕਵਰੀ, ਅਤੇ ਨਵੀਨਤਾ ਨੂੰ ਅੱਗੇ ਵਧਾਉਣਾ; ਅਤੇ ਘੱਟ ਸੇਵਾ ਵਾਲੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਲਈ ਆਰਥਿਕ ਗਤੀਸ਼ੀਲਤਾ ਦਾ ਸਮਰਥਨ ਕਰਨਾ ਸ਼ਾਮਲ ਹੈ। CalOSBA ਚਾਹੁੰਦਾ ਹੈ ਕਿ ਕੈਲੀਫੋਰਨੀਆ ਦੇ ਸਾਰੇ ਛੋਟੇ ਕਾਰੋਬਾਰ ਸਫਲਤਾਪੂਰਵਕ ਸ਼ੁਰੂ ਕਰਨ, ਪ੍ਰਬੰਧਿਤ ਕਰਨ, ਵਧਣ, ਅਤੇ ਮਜ਼ਬੂਤ ਬਣਨ। ਵਧੇਰੀ ਜਾਣਕਾਰੀ ਲਈ, www.calosba.ca.gov' ਜਾਓ।
ਸੇਵਾਮੁਕਤ ਕਾਰਜਕਾਰੀ ਦੇ ਸੇਵਾ ਦਲ
ਸੇਵਾਮੁਕਤ ਕਾਰਜਕਾਰੀ ਦੇ ਸੇਵਾ ਦਲ (Service Corps of Retired Executives, SCORE) ਉੱਦਮੀਆਂ ਲਈ ਮੁਫ਼ਤ ਗੋਪਨੀਯਤਾ ਸਲਾਹ ਅਤੇ ਸਿਖਲਾਈ ਦਾ ਪ੍ਰਮੁੱਖ ਸਰੋਤ ਹਨ ਜਿਸ ਵਿੱਚ 10,500 ਤੋਂ ਵੱਧ ਵਲੰਟੀਅਰ ਸਲਾਹਕਾਰ, ਅਤੇ 600 ਤੋਂ ਵੱਧ ਹੁਨਰਮੰਦ ਕੰਮ ਕਰਨ ਵਾਲੇ ਜਾਂ ਸੇਵਾਮੁਕਤ ਵਪਾਰਕ ਮਾਲਕ, ਕਾਰਜਕਾਰੀ, ਅਤੇ ਕਾਰਪੋਰੇਟ ਆਗੂ ਕਾਰੋਬਾਰ ਵਿੱਚ ਸਿੱਖੇ ਗਏ ਗਿਆਨ ਅਤੇ ਸਬਕ ਸਾਂਝੇ ਕਰਦੇ ਹਨ। ਵਧੇਰੀ ਜਾਣਕਾਰੀ ਲਈ, 1-800-634-0245 ਤੇ ਕਾਲ ਕਰੋ, ਜਾਂ www.score.org ਤੇ ਜਾਓ।
ਵਧੀਕ CDTFA ਸਰੋਤ
ਜਨਤਕ ਰਿਕਾਰਡ ਦੀ ਬੇਨਤੀ
ਬਹੁਤੇ ਜਨਤਕ ਰਿਕਾਰਡ ਸਾਡੀ ਵੈੱਬਸਾਈਟ www.cdtfa.ca.gov/public-records.htm#PublicRecords ਤੇ ਉਪਲਬਧ ਹਨ। ਜੇਕਰ ਤੁਹਾਨੂੰ ਉੱਥੇ ਉਹ ਨਹੀਂ ਮਿਲਦਾ ਜਿਸਦੀ ਤੁਹਾਨੂੰ ਲੋੜ ਹੈ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਤਰੀਕਿਆਂ ਵਿੱਚੋਂ ਕਿਸੇ ਇੱਕ ਰਾਹੀਂ ਸਾਡੇ ਡਿਸਕਲੋਜ਼ਰ ਦਫ਼ਤਰ ਨਾਲ ਸੰਪਰਕ ਕਰੋ:
ਈਮੇਲ:
Disclosure.Office@cdtfa.ca.gov
ਫੈਕਸ:
1-916-324-5995
California Department of Tax and Fee Administration
Attn: Disclosure Office MIC:82
PO Box 942879
Sacramento, CA 94279
ਸੂਚਨਾ ਅਭਿਆਸ ਐਕਟ
ਸੂਚਨਾ ਅਭਿਆਸ ਐਕਟ (Information Practices Act, IPA) ਆਮ ਤੌਰ ਤੇ ਵਿਅਕਤੀਆਂ ਨੂੰ CDTFA ਫਾਈਲਾਂ ਵਿੱਚ ਰੱਖੀ ਗਈ ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਦੀ ਇਜਾਜ਼ਤ ਦਿੰਦਾ ਹੈ, ਜਿਸ ਵਿੱਚ ਟੈਕਸ ਰਿਕਾਰਡ ਵਰਗੀ ਵਿੱਤੀ ਜਾਣਕਾਰੀ ਸ਼ਾਮਲ ਹੈ। IPA ਤੀਜੀ ਧਿਰ ਨੂੰ ਨਿੱਜੀ ਜਾਣਕਾਰੀ ਦੇ ਖੁਲਾਸੇ ਨੂੰ ਵੀ ਸੀਮਤ ਕਰਦਾ ਹੈ। ਬੇਨਤੀਆਂ ਟੈਕਸਦਾਤਾ, ਫੀਸ ਦੇਣ ਵਾਲੇ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਦੁਆਰਾ ਦਾਇਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਵਧੇਰੇ ਜਾਣਕਾਰੀ ਲਈ, CDTFA-854, ਕੈਲੀਫੋਰਨੀਆ ਦੇ ਟੈਕਸ ਅਤੇ ਫੀਸ ਪ੍ਰਸ਼ਾਸਨ ਰਿਕਾਰਡਾਂ ਦੇ ਵਿਭਾਗ ਤੱਕ ਪਹੁੰਚ ਦੀ ਸਮੀਖਿਆ ਕਰੋ।
Rev. 1-24