ਕੈਲੀਫੋਰਨੀਆ ਵਿੱਚ ਵਪਾਰ ਕਰਨਾ — ਤੁਹਾਨੂੰ ਕੀ ਜਾਣਨ ਦੀ ਲੋੜ ਹੈ (ਪ੍ਰਕਾਸ਼ਨ 51)
ਟੈਕਸ ਅਤੇ ਫੀਸ ਦੀਆਂ ਦਰਾਂ ਅਤੇ ਫਾਈਲ ਕਰਨ ਦੀ ਫਰੀਕੁਇੰਸੀ
ਸ਼ਹਿਰ, ਕਾਉਂਟੀ, ਜਾਂ ਕਿਸੇ ਖਾਸ ਪਤੇ ਦੇ ਆਧਾਰ ਤੇ ਟੈਕਸ ਦਰ ਦੇਖੋ
ਵਿਕਰੀ ਅਤੇ ਵਰਤੋਂ ਟੈਕਸ ਦਰਾਂ ਦੀ ਸੂਚੀ ਲੱਭੋ
ਵਿਸ਼ੇਸ਼ ਟੈਕਸ ਅਤੇ ਫੀਸ ਪ੍ਰੋਗਰਾਮ ਦਰਾਂ ਲੱਭੋ
ਕੈਲੀਫੋਰਨੀਆ ਦਾ ਵਿਕਤੀ ਟੈਕਸ ਆਮ ਤੌਰ ਤੇ ਸੂਬੇ ਵਿੱਚ ਵਾਹਨਾਂ ਸਮੇਤ, ਵਪਾਰਕ ਮਾਲ ਦੀ ਵਿਕਰੀ ਤੇ ਲਾਗੂ ਹੁੰਦਾ ਹੈ। ਆਮ ਤੌਰ 'ਤੇ, ਜੇਕਰ ਕੈਲੀਫੋਰਨੀਆ ਵਿੱਚ ਤੁਹਾਡੇ ਦੁਆਰਾ ਭੌਤਿਕ ਵਪਾਰਕ ਮਾਲ ਖਰੀਦਣ ਤੇ ਸੇਲਜ਼ ਟੈਕਸ ਲਾਗੂ ਹੋਵੇਗਾ, ਤਾਂ ਵਰਤੋਂ ਟੈਕਸ ਲਾਗੂ ਹੁੰਦਾ ਹੈ ਜਦੋਂ ਤੁਸੀਂ ਸੂਬੇ ਤੋਂ ਬਾਹਰ ਸਥਿਤ ਕਿਸੇ ਕਾਰੋਬਾਰ ਤੋਂ ਟੈਕਸ ਤੋਂ ਬਿਨਾਂ ਸਮਾਨ ਖਰੀਦ ਕਰਦੇ ਹੋ।
ਇਨ੍ਹਾਂ ਖਰੀਦਾਂ ਲਈ, ਖਰੀਦਦਾਰ ਨੂੰ ਵੱਖਰੇ ਤੌਰ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਜਿੰਨਾਂ ਵਸਤੂਆਂ ਤੇ ਵਿਕਰੀ ਟੈਕਸ ਤੋਂ ਛੋਟ ਪ੍ਰਾਪਤ ਹੈ ਉਹਨਾਂ ਨੂੰ ਵਰਤੋਂ ਟੈਕਸ ਤੋਂ ਵੀ ਛੋਟ ਪ੍ਰਾਪਤ ਹੈ। ਵਰਤੋਂ ਟੈਕਸ ਦੇਣਦਾਰੀਆਂ ਅਕਸਰ ਸੂਬੇ ਦੇ ਪ੍ਰਚੂਨ ਵਿਕਰੇਤਾ ਤੋਂ ਇੰਟਰਨੈੱਟ ਜਾਂ ਮੇਲ ਆਰਡਰ ਦੀ ਖਰੀਦਦਾਰੀ ਦੁਆਰਾ ਬਣਾਈ ਜਾਂਦੀ ਹੈ, ਜੋ ਇੱਕ ਮਾਰਕੀਟਪਲੇਸ ਫੈਸੀਲੀਟੇਟਰ ਦੁਆਰਾ ਵੇਚਦੇ ਹਨ, ਜਿਨ੍ਹਾਂ ਨੂੰ ਟੈਕਸ ਇਕੱਤਰ ਕਰਨ ਦੀ ਲੋੜ ਨਹੀਂ ਹੁੰਦੀ। ਇਹ ਨਿਰਧਾਰਿਤ ਕਰਨ ਲਈ ਕਿ ਕੀ ਤੁਹਾਡੇ ਤੋਂ ਟੈਕਸ ਵਸੂਲਿਆ ਗਿਆ ਸੀ, ਇੰਟਰਨੈਟ ਅਤੇ ਸੂਬੇ ਤੋਂ ਬਾਹਰ ਦੀਆਂ ਖਰੀਦਾਂ ਤੋਂ ਆਪਣੀਆਂ ਰਸੀਦਾਂ ਦੀ ਸਮੀਖਿਆ ਕਰਨਾ ਯਕੀਨੀ ਬਣਾਓ।
ਮੂਲ ਸੂਬਾ ਵਿਆਪੀ ਵਿਕਰੀ ਅਤੇ ਵਰਤੋਂ ਟੈਕਸ ਦਰ 7.25 ਪ੍ਰਤੀਸ਼ਤ ਹੈ। ਸੂਬੇ ਭਰ ਵਿੱਚ ਦਰਾਂ ਵੱਖਰੀਆਂ ਹੋ ਸਕਦੀਆਂ ਹਨ ਕਿਉਂਕਿ, ਇਸ ਮੂਲ ਟੈਕਸ ਦਰ ਤੋਂ ਇਲਾਵਾ, ਕੁਝ ਸ਼ਹਿਰਾਂ, ਕਾਉਂਟੀਆਂ, ਅਤੇ ਵਿਸ਼ੇਸ਼ ਜ਼ਿਲ੍ਹਿਆਂ ਵਿੱਚ ਵੋਟਰ-ਪ੍ਰਵਾਨਿਤ ਜਾਂ ਸਥਾਨਕ ਸਰਕਾਰ-ਪ੍ਰਵਾਨਿਤ ਡਿਸਟ੍ਰਿਕਟ ਟੈਕਸ ਹਨ। ਕੁਝ ਖੇਤਰਾਂ ਵਿੱਚ, ਇੱਕ ਤੋਂ ਵੱਧ ਡਿਸਟ੍ਰਿਕਟ ਟੈਕਸ ਪ੍ਰਭਾਵ ਵਿੱਚ ਹਨ, ਜਦੋਂ ਕਿ ਕੁਝ ਖੇਤਰਾਂ ਵਿੱਚ, ਕੋਈ ਨਹੀਂ ਹੈ।
ਫਾਈਲ ਕਰਨ ਦੀ ਫ੍ਰੀਕੁਐਂਸੀ
ਅਸੀਂ ਰਿਪੋਰਟ ਕੀਤੇ ਵਿਕਰੀ ਟੈਕਸ ਜਾਂ ਰਜਿਸਟ੍ਰੇਸ਼ਨ ਦੇ ਸਮੇਂ ਤੁਹਾਡੇ ਤੁਹਾਡੀ ਅਨੁਮਾਨਿਤ ਟੈਕਸਯੋਗ ਵਿਕਰੀ ਦੇ ਅਧਾਰ ਤੇ ਫਾਈਲਿੰਗ ਫ੍ਰੀਕੁਐਂਸੀ (ਤਿਮਾਹੀ ਪੂਰਵ-ਭੁਗਤਾਨ, ਤਿਮਾਹੀ, ਮਾਸਿਕ, ਵਿੱਤੀ ਸਾਲਾਨਾ, ਸਾਲਾਨਾ) ਨਿਰਧਾਰਤ ਕਰਦੇ ਹਾਂ। ਜੇਕਰ ਨਿਯਤ ਮਿਤੀ ਵੀਕਐਂਡ ਜਾਂ ਰਾਜ ਦੀ ਛੁੱਟੀ 'ਤੇ ਆਉਂਦੀ ਹੈ, ਤਾਂ ਨਿਯਤ ਮਿਤੀ ਅਗਲੇ ਕਾਰੋਬਾਰੀ ਦਿਨ ਤੱਕ ਵਧਾ ਦਿੱਤੀ ਜਾਂਦੀ ਹੈ। ਆਪਣੀ ਫਾਈਲ ਕਰਨ ਦੀ ਨਿਯਤ ਮਿਤੀ ਨੂੰ ਜਾਣਨ ਲਈ, ਪਹਿਲਾਂ ਸਾਡੇ ਗਾਹਕ ਸੇਵਾ ਕੇਂਦਰ ਨਾਲ ਆਪਣੀ ਫਾਈਲ ਕਰਨ ਦੀ ਫ੍ਰੀਕੁਐਂਸੀ ਦੀ ਪੁਸ਼ਟੀ ਕਰੋ ਅਤੇ ਫਿਰ ਸਾਡੇ ਵਿਕਰੀ ਅਤੇ ਵਰਤੋਂ ਟੈਕਸ ਰਿਟਰਨ ਫਾਈਲ ਕਰਨ ਦੀਆਂ ਤਾਰੀਖਾਂ ਵੈਬਪੇਜ਼ ਤੇ ਪੋਸਟ ਕੀਤੇ ਅਨੁਸੂਚੀ ਵੇਖੋ। ਪੂਰਵ-ਭੁਗਤਾਨ ਲਈ ਨਿਯਤ ਮਿਤੀਆਂ ਅਤੇ ਹੋਰ ਫਾਈਲਿੰਗ ਹਦਾਇਤਾਂ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ CDTFA-367, ਵਿਕਰੀ ਅਤੇ ਵਰਤੋਂ ਟੈਕਸ ਖਾਤਿਆਂ ਲਈ ਫਾਈਲਿੰਗ ਨਿਰਦੇਸ਼ ਵੇਖੋ।
ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ੁਰਮਾਨੇ ਤੋਂ ਬਚਣ ਲਈ ਸਮੇਂ ਤੇ ਫਾਈਲ ਕਰੋ। ਜੇਕਰ ਲੋੜ ਹੋਵੇ ਤਾਂ ਤੁਸੀਂ ਆਸਾਨੀ ਨਾਲ ਆਪਣੀ ਰਿਟਰਨ ਨੂੰ ਸੋਧ ਸਕਦੇ ਹੋ।
Rev. 1-24