ਵਾਹਨਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਖਰੀਦ ਲਈ ਟੈਕਸ ਗਾਈਡ
ਹਵਾਈ ਜਹਾਜ਼
ਤੁਹਾਨੂੰ ਵਰਤੋਂ ਟੈਕਸ ਦੇ ਅਧੀਨ ਹਵਾਈ ਜਹਾਜ਼ ਦੀ ਖਰੀਦ ਦੀ ਸੂਚਨਾ CDTFA ਨੂੰ ਦੇਣੀ ਪਵੇਗੀ। ਆਮ ਤੌਰ ਤੇ, ਵਰਤੋਂ ਟੈਕਸ ਇਸ ਸੂਬੇ ਵਿੱਚ ਵਰਤੋਂ ਲਈ ਹਵਾਈ ਜਹਾਜ਼ ਦੀ ਖਰੀਦ ਤੇ ਲਾਗੂ ਹੁੰਦਾ ਹੈ ਜਦੋਂ California ਦੇ ਡੀਲਰ ਨੂੰ ਵਿਕਰੀ ਟੈਕਸ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਇਸ ਵਿੱਚ ਸੂਬੇ ਤੋਂ ਬਾਹਰ ਦੇ ਵਿਕਰੇਤਾਵਾਂ, ਨਿੱਜੀ ਪਾਰਟੀਆਂ, ਜਾਂ California ਦੇ ਡੀਲਰਾਂ ਦੇ ਨਾਲ ਕੀਤੀ ਗਈ ਖਰੀਦਦਾਰੀ ਸ਼ਾਮਲ ਹੈ ਜਦੋਂ ਹਵਾਈ ਜਹਾਜ਼ ਦੀ ਡਿਲੀਵਰੀ ਸੂਬੇ ਤੋਂ ਬਾਹਰ ਕੀਤੀ ਜਾਂਦੀ ਹੈ। ਜਦੋਂ ਤੱਕ ਕੋਈ ਛੋਟ ਜਾਂ ਬੇਦਖਲੀ ਲਾਗੂ ਨਹੀਂ ਹੁੰਦੀ, ਤੁਹਾਨੂੰ ਆਪਣੇ ਹਵਾਈ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਸਿੱਧਾ CDTFA ਨੂੰ ਕਰਨਾ ਪਵੇਗਾ।
ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਪ੍ਰਣਾਲੀ ਦੀ ਵਰਤੋਂ ਕਰਕੇ ਅਤੇ ਸੀਮਤ ਐਕਸੈਸ ਫੰਕਸ਼ਨ ਦੇ ਹੇਠ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਇੱਕ ਹਵਾਈ ਜਹਾਜ਼ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰ ਸਕਦੇ ਜੋ ਅਤੇ ਇੱਕ ਛੋਟ ਜਾਂ ਬੇਦਖਲੀ ਦਾ ਦਾਅਵਾ ਕਰ ਸਕਦੇ ਹੋ।
ਤੁਹਾਡਾ ਟੈਕਸ ਭੁਗਤਾਨ ਹੇਠ ਦੱਸੇ ਦੇ ਆਖਰੀ ਦਿਨ ਜਾਂ ਇਸ ਤੋਂ ਪਹਿਲਾਂ ਬਕਾਇਆ ਹੈ:
- ਜਿਸ ਮਹੀਨੇ ਤੁਹਾਨੂੰ CDTFA ਦੁਆਰਾ ਸੰਪਰਕ ਕੀਤਾ ਗਿਆ ਸੀ, ਉਸ ਤੋਂ ਅਗਲੇ ਮਹੀਨੇ ਜਾਂ
- ਜਿਸ ਮਹੀਨੇ ਤੁਸੀਂ ਹਵਾਈ ਜਹਾਜ਼ ਖਰੀਦਿਆ ਸੀ, ਉਸ ਤੋਂ ਬਾਅਦ ਦਾ ਬਾਰ੍ਹਵਾਂ ਮਹੀਨਾ, ਜੋ ਵੀ ਮਿਆਦ ਪਹਿਲਾਂ ਸਮਾਪਤ ਹੋਵੇ।
ਨਿਯਤ ਮਿਤੀ ਲੰਘ ਜਾਣ ਤੋਂ ਬਾਅਦ ਜੁਰਮਾਨਾ ਅਤੇ ਵਿਆਜ ਦੇ ਖਰਚੇ ਲੱਗਣੇ ਸ਼ੁਰੂ ਹੋ ਜਾਣਗੇ।
ਵਰਤੋਂ ਟੈਕਸ ਦੀ ਦਰ ਨਿਰਧਾਰਿਤ ਕਰਨਾ
ਵਰਤੋਂ ਟੈਕਸ ਦੀ ਦਰ ਵਿਕਰੀ ਟੈਕਸ ਦਰ ਦੇ ਬਰਾਬਰ ਹੈ ਅਤੇ ਇਹ ਉਸ ਪਤੇ ਤੇ ਆਧਾਰਿਤ ਹੈ ਜਿੱਥੇ ਤੁਸੀਂ ਮੁੱਖ ਤੌਰ ਤੇ ਹਵਾਈ ਜਹਾਜ਼ ਨੂੰ ਹੈਂਗਰ ਵਿੱਚ ਰੱਖਦੇ ਹੋ।
ਉਦਾਹਰਨ ਲਈ, ਜੇਕਰ ਤੁਸੀਂ Anaheim, California ਵਿੱਚ ਰਹਿੰਦੇ ਹੋ, ਲੇਕਿਨ ਆਪਣੇ ਜਹਾਜ਼ ਨੂੰ Long Beach, California ਵਿੱਚ ਰੱਖਦੇ ਹੋ, ਤੁਹਾਨੂੰ Long Beach ਸ਼ਹਿਰ ਵਿੱਚ ਲੱਗਣ ਵਾਲੇ ਦਰ ਦੇ ਮੁਤਾਬਕ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਤੁਸੀਂ ਸਾਡੇ ਵਿਕਰੀ ਅਤੇ ਵਰਤੋਂ ਟੈਕਸ ਦਰ ਲੱਭੋ ਵੈੱਬਪੇਜ਼ ਤੇ ਪਤੇ ਦੇ ਮੁਤਾਬਕ ਵਰਤਮਾਨ ਦਰ ਦੇਖ ਸਕਦੇ ਹੋ। ਤੁਹਾਨੂੰ ਸਾਡੇ California ਸ਼ਹਿਰ ਅਤੇ ਕਾਉਂਟੀ ਵਿਕਰੀ ਅਤੇ ਵਰਤੋਂ ਟੈਕਸ ਦਰਾਂ ਵੈੱਬਪੇਜ ਤੇ ਮੌਜੂਦਾ ਅਤੇ ਪੁਰਾਣੀਆਂ ਦਰਾਂ ਦੀ ਸੂਚੀ ਵੀ ਮਿਲ ਸਕਦੀ ਹੈ।
ਟੈਕਸ ਦੇ ਤਹਿਤ ਰਕਮ ਨਿਰਧਾਰਿਤ ਕਰਨਾ
ਤੁਹਾਡੇ ਹਵਾਈ ਜਹਾਜ਼ ਦੀ ਕੁੱਲ ਖਰੀਦ ਮੁੱਲ ਟੈਕਸ ਦੇ ਅਧੀਨ ਹੈ। ਕੁੱਲ ਖਰੀਦ ਮੁੱਲ ਵਿੱਚ ਕਿਸੇ ਵੀ ਕਿਸਮ ਦਾ ਭੁਗਤਾਨ ਸ਼ਾਮਲ ਹੈ, ਜਿਵੇਂ ਕਿ ਨਕਦ, ਚੈਕ, ਕਰਜ਼ੇ ਜਾਂ ਕਰਜ਼ੇ ਦਾ ਭੁਗਤਾਨ ਜਾਂ ਅਨੁਮਾਨ, ਅਤੇ ਹਵਾਈ ਜਹਾਜ਼ ਦੇ ਬਦਲੇ ਅਤੇ ਕਿਸੇ ਵੀ ਸੰਪਤੀ ਦਾ ਉਚਿਤ ਬਾਜ਼ਾਰ ਮੁੱਲ ਅਤੇ/ਜਾਂ ਕੀਤਾ ਗਿਆ ਵਪਾਰ, ਬਦਲੀ, ਜਾਂ ਵਟਾਂਦਰਾ।
ਉਦਾਹਰਣ ਲਈ, ਜੇਕਰ ਤੁਸੀਂ $50,000 ਵਿੱਚ ਇੱਕ ਹਵਾਈ ਜਹਾਜ਼ ਖਰੀਦਦੇ ਹੋ ਅਤੇ ਵਿਕਰੇਤਾ ਨੂੰ $30,000 ਦੀ ਕੀਮਤ ਵਾਲਾ ਆਪਣਾ ਮੌਜੂਦਾ ਹਵਾਈ ਜਹਾਜ਼, ਅਤੇ $20,000 ਨਕਦ ਦਿੰਦੇ ਹੋ, ਤਾਂ ਤੁਹਾਨੂੰ ਪੂਰੇ $50,000 ਦੀ ਖਰੀਦ ਕੀਮਤ ਤੇ ਟੈਕਸ ਦਾ ਭੁਗਤਾ ਕਰਨਾ ਪਵੇਗਾ।
ਕਿਸੇ ਹੋਰ ਸੂਬੇ ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਕ੍ਰੈਡਿਟ
ਜੇਕਰ ਤੁਸੀਂ ਆਪਣਾ ਹਵਾਈ ਜਹਾਜ਼ ਖਰੀਦਣ ਵੇਲੇ ਕਿਸੇ ਹੋਰ ਸੂਬੇ ਨੂੰ ਟੈਕਸ ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਉਸ ਸੂਬੇ ਨੂੰ ਪਹਿਲਾਂ ਭੁਗਤਾਨ ਕੀਤੇ ਟੈਕਸ ਲਈ ਕ੍ਰੈਡਿਟ ਦਾ ਦਾਅਵਾ ਕਰਨ ਦੇ ਹੱਕਦਾਰ ਹੋ ਸਕਦੇ ਹੋ।
ਉਦਾਹਰਣ ਲਈ, ਜੇਕਰ ਤੁਸੀਂ ਹਵਾਈ ਜਹਾਜ਼ ਦੀ ਖਰੀਦ ਲਈ ਪਹਿਲਾਂ ਹੀ ਕਿਸੇ ਹੋਰ ਸੂਬੇ ਨੂੰ $15,000 ਵਿਕਰੀ ਜਾਂ ਵਰਤੋਂ ਟੈਕਸ ਦਾ ਭੁਗਤਾਨ ਕੀਤਾ ਸੀ, ਅਤੇ California ਵਰਤੋਂ ਟੈਕਸ ਦਾ ਬਕਾਇਆ $20,000 ਹੈ, ਤਾਂ California ਵੱਲ ਬਕਾਇਆ ਵਰਤੋਂ ਟੈਕਸ $5,000 ਹੋਵੇਗਾ।
ਡੀਲਰ ਬਨਾਮ ਬ੍ਰੋਕਰ ਤੋਂ ਖਰੀਦਦਾਰੀ
ਆਮ ਤੌਰ ਤੇ, ਜੇਕਰ ਤੁਸੀਂ ਆਪਣੇ ਹਵਾਈ ਜਹਾਜ਼ ਨੂੰ ਕਿਸੇ ਅਜਿਹੇ ਡੀਲਰ ਤੋਂ ਖਰੀਦਦੇ ਹੋ ਜਿਸ ਕੋਲ California ਵਿੱਚ ਵੇਚਣ ਦਾ ਪਰਮਿਟ ਹੈ, ਤਾਂ ਡੀਲਰ CDTFA ਨੂੰ ਵਿਕਰੀ ਟੈਕਸ ਦਾ ਭੁਗਤਾਨ ਕਰਨ ਲਈ ਜਿੰਮੇਵਾਰ ਹੈ, ਜਦੋਂ ਤੱਕ ਕਿ ਡੀਲਰ ਇੱਕ ਬ੍ਰੋਕਰ ਵਜੋਂ ਕੰਮ ਨਹੀਂ ਕਰ ਰਿਹਾ ਹੁੰਦਾ। ਹਾਲਾਂਕਿ, ਜੇਕਰ ਤੁਸੀਂ ਕਿਸੇ ਬ੍ਰੋਕਰ ਰਾਹੀਂ ਆਪਣਾ ਹਵਾਈ ਜਹਾਜ਼ ਖਰੀਦਦੇ ਹੋ, ਤਾਂ ਬ੍ਰੋਕਰ ਨੂੰ CDTFA ਲਈ ਟੈਕਸ ਇਕੱਤਰ ਕਰਨ ਅਤੇ ਉਸਦੀ ਸੂਚਨਾ ਦੇਣ ਦੀ ਲੋੜ ਨਹੀਂ ਹੈ। ਜੇਕਰ ਬ੍ਰੋਕਰ ਤੁਹਾਡੇ ਤੋਂ ਵਿਕਰੀ ਜਾਂ ਵਰਤੋਂ ਟੈਕਸ ਲਈ ਕੋਈ ਰਕਮ ਨਹੀਂ ਵਸੂਲਦਾ, ਤਾਂ ਤੁਹਾਨੂੰ CDTFA ਨੂੰ ਇਸਦੀ ਸੂਚਨਾ ਦੇਣ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਹੈ।
ਬ੍ਰੋਕਰ ਉਹ ਵਿਅਕਤੀ ਹੁੰਦਾ ਹੈ ਜੋ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੇ ਵਿੱਚਕਾਰ ਲੈਣ-ਦੇਣ ਦਾ ਪ੍ਰਬੰਧ ਕਰਦਾ ਹੈ, ਅਤੇ ਜਿਸ ਕੋਲ ਹਵਾਈ ਜਹਾਜ਼ ਮਲਕੀਅਤ ਦਾ ਹੱਕ ਖਰੀਦਦਾਰ ਨੂੰ ਟ੍ਰਾਂਸਫ਼ਰ ਕਰਨ ਦੀ ਸਮਰੱਥਾ ਜਾਂ ਅਧਿਕਾਰ ਨਹੀਂ ਹੈ। ਬ੍ਰੋਕਰ ਨੂੰ ਰਿਟੇਲਰ ਨਹੀਂ ਮੰਨਿਆ ਜਾਂਦਾ ਹੈ ਅਤੇ, ਇਸ ਲਈ ਉਹ ਟੈਕਸ ਦੇ ਭੁਗਤਾਨ ਲਈ ਜ਼ਿੰਮੇਵਾਰ ਨਹੀਂ ਹੈ। ਜੇਕਰ ਬ੍ਰੋਕਰ ਟੈਕਸ ਦੀ ਸਹੀ ਰਕਮ ਇਕੱਤਰ ਕਰਦਾ ਹੈ ਅਤੇ CDTFA ਨੂੰ ਟੈਕਸ ਦੀ ਸਹੀ ਰਕਮ ਬਾਰੇ ਸੂਚਿਤ ਕਰਦਾ ਹੈ, ਤਾਂ ਤੁਹਾਡੀ ਕੋਈ ਵਾਧੂ ਦੇਣਦਾਰੀ ਨਹੀਂ ਹੈ। ਹਾਲਾਂਕਿ, ਜੇਕਰ CDTFA ਇਹ ਨਿਰਧਾਰਿਤ ਕਰਦਾ ਹੈ ਕਿ ਟੈਕਸ ਦੀ ਘੱਟ ਰਕਮ ਇਕੱਤਰ ਕੀਤੀ ਗਈ ਸੀ ਅਤੇ ਉਸੇ ਦੀ ਸੂਚਨਾ ਦਿੱਤੀ ਗਈ ਸੀ, ਤਾਂ ਤੁਹਾਡੇ ਕੋਲੋਂ ਵਾਧੂ ਟੈਕਸ ਦਾ ਬਿੱਲ ਲੀਤਾ ਜਾਵੇਗਾ। ਉਦਾਹਰਨ ਲਈ, ਜੇਕਰ ਬ੍ਰੋਕਰ ਗਲਤ ਤਰੀਕੇ ਦੇ ਨਾਲ 8 ਫੀਸਦੀ ਟੈਕਸ ਦਰ ਦੇ ਆਧਾਰ ਤੇ ਟੈਕਸ ਇਕੱਤਰ ਕਰਦਾ ਹੈ ਜੱਦ ਕਿ ਲਾਗੂ ਟੈਕਸ ਦਰ ਅਸਲ ਵਿੱਚ 9 ਫੀਸਦੀ ਹੈ, ਤਾਂ ਤੁਹਾਨੂੰ ਬਕਾਇਆ ਟੈਕਸ ਦਾ ਇਕ ਵਾਧੂ ਬਿੱਲ ਦਿੱਤਾ ਜਾਵੇਗਾ।
ਜੇਕਰ ਬ੍ਰੋਕਰ ਵਿਕਰੀ ਜਾਂ ਵਰਤੋਂ ਟੈਕਸ ਲਈ ਰਕਮ ਇਕੱਤਰ ਕਰਦਾ ਹੈ, ਲੇਕਿਨ CDTFA ਨੂੰ ਇਸਦੀ ਸੂਚਨਾ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਬ੍ਰੋਕਰ ਨੂੰ ਭੁਗਤਾਨ ਕੀਤੀ ਗਈ ਰਕਮ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਬਸ਼ਰਤੇ ਤੁਹਾਡੇ ਕੋਲ ਬ੍ਰੋਕਰ ਤੋਂ ਪ੍ਰਾਪਤ ਕੀਤੀ ਗਈ ਇੱਕ ਰਸੀਦ ਹੋਵੇ ਜਿਸ ਵਿੱਚ ਉਸ ਬ੍ਰੋਕਰ ਨੂੰ ਭੁਗਤਾਨ ਕੀਤੇ ਗਏ ਟੈਕਸ ਦੀ ਰਕਮ ਦਰਸ਼ਾਈ ਗਈ ਹੋਵੇ।
ਵਰਤੋਂ ਟੈਕਸ ਤੋਂ ਛੋਟ ਜਾਂ ਣਾ ਦੇਣ ਦਾ ਦਾਅਵਾ ਕਰਨਾ
ਜੇਕਰ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਹਵਾਈ ਜਹਾਜ਼ ਦੀ ਖਰੀਦ ਤੇ ਛੋਟ ਹੈ ਜਾਂ ਉਹ ਟੈਕਸਯੋਗ ਨਹੀਂ ਹੈ, ਤਾਂ ਤੁਹਾਨੂੰ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ CDTFA ਕੋਲ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ।
ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਸਿਸਟਮ ਦੀ ਵਰਤੋਂ ਕਰਕੇ ਅਤੇ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਇੱਕ ਹਵਾਈ ਜਹਾਜ਼ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰ ਸਕਦੇ ਜੋ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰ ਸਕਦੇ ਹੋ।
ਹਵਾਈ ਜਹਾਜ਼ ਬਹੁਤ ਸਾਰੀਆਂ ਟੈਕਸ ਛੋਟਾਂ ਅਤੇ ਬੇਦਖਲੀ ਦੀ ਟੈਸਟ ਮਿਆਦ 6 ਤੋਂ 12 ਮਹੀਨੇ ਹੈ। ਜੇਕਰ ਲਾਗੂ ਟੈਸਟ ਮਿਆਦ ਤੁਹਾਡੀ ਵਰਤੋਂ ਟੈਕਸ ਦੇ ਭੁਗਤਾਨ ਦੀ ਨਿਯਤ ਮਿਤੀ ਤੋਂ ਪਹਿਲਾਂ ਖਤਮ ਨਹੀਂ ਹੋਈ ਹੈ, ਤਾਂ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਵਰਤਮਾਨ ਵਿੱਚ ਉਪਲੱਬਧ ਦਸਤਾਵੇਜ਼ਾਂ ਦੀਆਂ ਕਾਪੀਆਂ ਜਮ੍ਹਾਂ ਕਰਾਓ। ਤੁਸੀਂ ਆਪਣੇ ਟੈਸਟ ਮਿਆਦ ਸਮਾਪਤ ਹੋਣ ਤੋਂ ਬਾਅਦ ਬਾਕੀ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰ ਸਕਦੇ ਹੋ। (ਤੁਹਾਡੇ ਦਾਅਵੇ ਦੇ ਸਮਰਥਨ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ, ਇਸ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀਆਂ ਛੋਟਾਂ ਅਤੇ ਬੇਦਖਲੀ ਦੇਖੋ।)
California ਵਿੱਚ ਵਰਤੋਂ ਲਈ ਨਹੀਂ ਖਰੀਦੀ ਗਈ
ਜੇਕਰ ਤੁਸੀਂ ਆਪਣਾ ਹਵਾਈ ਜਹਾਜ਼ California ਤੋਂ ਬਾਹਰ ਵਰਤੋਂ ਲਈ ਖਰੀਦਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡੀ ਖਰੀਦ ਵਰਤੋਂ ਟੈਕਸ ਦੇ ਅਧੀਨ ਨਾ ਹੋਵੇ।
ਹਾਲਾਂਕਿ, ਜਦੋਂ California ਤੋਂ ਬਾਹਰ ਖਰੀਦਿਆ ਗਿਆ ਕੋਈ ਹਵਾਈ ਜਹਾਜ਼ , ਪਹਿਲੀ ਵਾਰ ਕਾਰਜਸ਼ੀਲ ਤੌਰ ਤੇ California ਤੋਂ ਬਾਹਰ ਵਾਰ ਵਰਤਿਆ ਜਾਂਦਾ ਹੈ, ਅਤੇ ਇਸਦੀ ਖਰੀਦ ਦੀ ਮਿਤੀ ਤੋਂ 12 ਮਹੀਨਿਆਂ ਦੇ ਅੰਦਰ California ਵਿੱਚ ਲਿਆਇਆ ਜਾਂਦਾ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਹਵਾਈ ਜਹਾਜ਼ California ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ ਅਤੇ ਇਹ ਵਰਤੋਂ ਟੈਕਸ ਦੇ ਅਧੀਨ ਹੈ, ਜੇਕਰ ਹੇਠ ਲਿਖਿਆਂ ਵਿੱਚੋਂ ਕੁਝ ਵੀ ਵਾਪਰਦਾ ਹੈ:
- ਹਵਾਈ ਜਹਾਜ਼ California ਦੇ ਨਿਵਾਸੀ ਦੁਆਰਾ ਖਰੀਦਿਆ ਗਿਆ ਹੈ।
- ਹਵਾਈ ਜਹਾਜ਼ ਮਾਲਕੀ ਦੇ ਪਹਿਲੇ 12 ਮਹੀਨਿਆਂ ਦੌਰਾਨ California ਵਿੱਚ ਸੰਪਤੀ ਟੈਕਸ ਦੇ ਅਧੀਨ ਹੈ।
- ਜੇਕਰ California ਦੇ ਕਿਸੇ ਗੈਰ-ਨਿਵਾਸੀ ਦੁਆਰਾ ਖਰੀਦਿਆ ਗਿਆ ਹੈ, ਤਾਂ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੌਰਾਨ ਅੱਧੇ ਤੋਂ ਵੱਧ ਸਮੇਂ ਲਈ ਹਵਾਈ ਜਹਾਜ਼ ਦੀ ਵਰਤੋਂ California ਵਿੱਚ ਕੀਤੀ ਜਾਂਦੀ ਹੈ ਜਾਂ ਵਾਹਨ ਨੂੰ ਉੱਥੇ ਰੱਖਿਆ ਜਾਂਦਾ ਹੈ।
ਜੇ ਹਵਾਈ ਜਹਾਜ਼ ਖਰੀਦਣ ਦੇ 12 ਮਹੀਨਿਆਂ ਦੇ ਅੰਦਰ California ਵਿੱਚ ਦਾਖਲ ਹੁੰਦਾ ਹੈ, ਤਾਂ ਤੁਸੀਂ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਹੇਠਾਂ ਦਿੱਤੇ ਦਸਤਾਵੇਜ਼ ਮੁਹੱਈਆ ਕਰਵਾ ਕੇ ਇਸ ਧਾਰਨਾ ਨੂੰ ਗਤਲ ਸਾਬਤ ਕਰ ਸਕਦੇ ਹੋ ਕਿ ਹਵਾਈ ਜਹਾਜ਼ California ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ:
- ਤੁਹਾਡੇ ਖਰੀਦ ਦੇ ਸਮਝੌਤੇ ਦੀ ਇੱਕ ਕਾਪੀ।
- ਸੂਬੇ ਤੋਂ ਬਾਹਰ ਹਵਾਈ ਜਹਾਜ਼ ਦੀ ਡਿਲੀਵਰੀ ਦੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਕਰਨ ਵਾਲਾਂ ਬਿਆਨ ਜਿਸ ਉੱਤੇ ਵਿਕਰੇਤਾ ਦੁਆਰਾ ਦਸਤਖਤ ਕੀਤੇ ਗਏ ਹੋਣ।
- ਖਰੀਦ ਦੀ ਮਿਤੀ ਤੋਂ ਲੈ ਕੇ ਡਿਲੀਵਰੀ ਦੀ ਮਿਤੀ ਤੱਕ ਅਤੇ ਅਗਲੇ 12 ਮਹੀਨਿਆਂ ਲਈ ਫਲਾਈਟ ਲੌਗ।
- ਹਵਾਈ ਜਹਾਜ਼ ਜਾਂ ਇੰਜਣ ਰੱਖ-ਰਖਾਅ ਦੇ ਲੌਗ ਖਰੀਦਦਾਰੀ ਦੀ ਮਿਤੀ ਦੇ ਬਾਅਦ ਵਿੱਚੋਂ ਰਿਕਾਰਡ ਕੀਤੇ ਕੁੱਲ ਇੰਜਣ ਦੇ ਘੰਟੇ ਦਿਖਾਉਂਦਾ ਹੈ।
- ਰਾਜ ਤੋਂ ਬਾਹਰ ਦੇ ਉਚਿਤ ਅਧਿਕਾਰ ਦੇ ਨਾਲ ਰਜਿਸਟਰੇਸ਼ਨ ਦਾ ਸਬੂਤ।
- ਕਿਸੇ ਹੋਰ ਸੂਬੇ ਨੂੰ ਟੈਕਸ ਅਦਾ ਕੀਤੇ ਜਾਣ ਦਾ ਸਬੂਤ।
- ਹਵਾਈ ਜਹਾਜ਼ ਲਈ ਬੀਮਾ ਪਾਲਿਸੀ ਦੀ ਇੱਕ ਕਾਪੀ।
- ਡਿਲੀਵਰੀ ਦੀ ਮਿਤੀ ਤੋਂ ਅਤੇ ਅਗਲੇ 12 ਮਹੀਨਿਆਂ ਲਈ ਟਾਈ-ਡਾਊਨ, ਹੈਂਗਰ ਦਾ ਕਿਰਾਇਆ, ਫਿਊਲ, ਮੁਰੰਮਤ ਚਲਾਨ, ਅਤੇ ਰੱਖ-ਰਖਾਵ ਦੀਆਂ ਰਸੀਦਾਂ। ਇਹਨਾਂ ਦਸਤਾਵੇਜ਼ਾਂ ਵਿੱਚ ਹਵਾਈ ਜਹਾਜ਼ ਦੀ ਪਛਾਣ ਪਿਛਲੇ ਹਿੱਸੇ ਜਾਂ ਸੀਰੀਅਲ ਨੰਬਰ ਦੇ ਆਧਾਰ ਤੇ ਹੋਣੀ ਚਾਹੀਦੀ ਹੈ।
- ਸੂਬੇ ਤੋਂ ਬਾਹਰ ਦੀ ਡਿਲੀਵਰੀ ਦੀ ਮਿਤੀ ਤੋਂ ਲੈ ਕੇ ਅਤੇ ਅਗਲੇ 12 ਮਹੀਨਿਆਂ ਲਈ ਹਵਾਈ ਜਹਾਜ਼ ਦੇ ਟਿਕਾਣੇ ਅਤੇ ਵਰਤੋਂ ਬਾਰੇ ਦੱਸਦੇ ਹੋ ਕ੍ਰੈਡਿਟ ਕਾਰਡ/ਬੈਂਕ ਸਟੇਟਮੈਂਟ।
ਇਸ ਤੋਂ ਇਲਾਵਾ, ਖਾਰ ਤੌਰ ਤੇ ਮੁਰੰਮਤ, ਰੀਟਰੋਫਿਟ, ਜਾਂ ਸੋਧ ਦੇ ਉਦੇਸ਼ਾਂ ਲਈ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੇ ਅੰਦਰ ਇਸ ਸੂਬੇ ਵਿੱਚ ਦਾਖਲ ਹੋਏ ਹਵਾਈ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਲਾਗੂ ਨਹੀਂ ਹੁੰਦਾ ਹੈ। ਕਿਸੇ ਹਵਾਈ ਜਹਾਜ਼ ਦੀ ਕੋਈ ਵੀ ਮੁਰੰਮਤ, ਰੀਟਰੋਫਿਟ, ਜਾਂ ਸੋਧ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰਮਾਣਿਤ ਮੁਰੰਮਤ ਸਟੇਸ਼ਨ ਜਾਂ ਨਿਰਮਾਤਾ ਦੀ ਰੱਖ-ਰਖਾਅ ਸਹੂਲਤ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਇਸ ਲਈ, ਜਦੋਂ ਇੱਕ ਹਵਾਈ ਜਹਾਜ਼ ਜੋ ਕਿ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੁਆਰਾ ਪ੍ਰਮਾਣਿਤ ਮੁਰੰਮਤ ਸਟੇਸ਼ਨ ਜਾਂ ਨਿਰਮਾਤਾ ਦੀ ਰੱਖ-ਰਖਾਅ ਦੀ ਸਹੂਲਤ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੁਆਰਾ ਮੁਰੰਮਤ, ਰੀਟਰੋਫਿਟ, ਜਾਂ ਸੋਧ ਦੇ ਉਦੇਸ਼ ਲਈ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੌਰਾਨ California ਵਿੱਚ ਦਾਖਲ ਹੁੰਦਾ ਹੈ, ਉਦੋਂ ਛੋਟ ਲਾਗੂ ਨਹੀਂ ਹੁੰਦੀ।
ਨੋਟ
*ਇਸ ਛੋਟ ਦੇ ਉਦੇਸ਼ਾਂ ਲਈ, ਇੱਕ ਲਾਇਸੰਸਸ਼ੁਦਾ ਮੁਰੰਮਤ ਸਹੂਲਤ ਕੋਲ CDTFA ਦੁਆਰਾ ਜਾਰੀ ਕੀਤਾ ਇੱਕ ਢੁਕਵਾਂ ਪਰਮਿਟ ਹੋਣਾ ਚਾਹੀਦਾ ਹੈ ਅਤੇ ਜੇਕਰ ਸ਼ਹਿਰ, ਕਾਉਂਟੀ, ਜਾਂ ਸ਼ਹਿਰ ਅਤੇ ਕਾਊਂਟੀ ਨੂੰ ਇਸਦੀ ਲੋੜ ਹੋਵੇ ਤਾਂ ਉਸਨੂੰ ਉਸ ਸ਼ਹਿਰ, ਕਾਊਂਟੀ, ਜਾਂ ਸ਼ਹਿਰ ਅਤੇ ਕਾਊਂਟੀ ਦੁਆਰਾ ਵਪਾਰ ਕਰਨ ਲਈ ਲਾਇਸੰਸਸ਼ੁਦਾ ਹੋਣਾ ਚਾਹੀਦਾ ਹੈ।
ਪਰਿਵਾਰਕ ਲੈਣ-ਦੇਣ
ਜੇਕਰ ਤੁਸੀਂ ਆਪਣਾ ਵਹਾਈ ਜਹਾਜ਼ ਕਿਸੇ ਯੋਗ ਪਰਿਵਾਰਕ ਸਦੱਸ ਤੋਂ ਖਰੀਦਦੇ ਹੋ ਜੋ ਵਹਾਈ ਜਹਾਜ਼ ਵੇਚਣ ਦਾ ਕਾਰੋਬਾਰ ਨਹੀਂ ਕਰਦਾ ਹੈ, ਤਾਂ ਤੁਹਾਨੂੰ ਉਸ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।
ਇੱਕ ਯੋਗ ਪਰਿਵਾਰਕ ਸਦੱਸ ਵਿੱਚ ਸ਼ਾਮਲ ਹਨ:
- ਮਾਤਾ-ਪਿਤਾ
- ਦਾਦਾ-ਦਾਦੀ / ਨਾਨਾ-ਨਾਨੀ
- ਬੇਟਾ/ ਬੇਟੀ
- ਪੋਤਾ-ਪੋਤੀ / ਦੋਹਤਾ-ਦੋਹਤੀ
- ਪਤੀ-ਪਤਨੀ ਜਾਂ ਰਜਿਸਟਰਡ ਘਰੇਲੂ ਸਾਥੀ (ਜਿਵੇਂ ਕਿ ਪਰਿਵਾਰਕ ਸੰਹਿਤਾ ਅਨੁਭਾਗ 297.5 ਵਿੱਚ ਹਵਾਲਾ ਦਿੱਤਾ ਗਿਆ ਹੈ) ।
- ਭਰਾ ਜਾਂ ਭੈਣ (ਜਿਸਦਾ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ ਜਾਂ ਗੋਦ ਲੀਤਾ ਗਿਆ ਸੀ), ਜੇਕਰ ਵਿਕਰੀ ਉਦੋਂ ਹੁੰਦੀ ਹੈ ਜਦੋਂ ਦੋਵੇਂ ਨਾਬਾਲਗ ਹਨ।
ਜੇਕਰ ਕੋਈ ਜਮਾਂਦਰੂ ਮਾਤਾ ਜਾਂ ਪਿਤਾ ਜਾਂ ਬੱਚਾ ਜਾਂ ਕੋਈ ਕਾਨੂੰਨੀ ਗੋਦ ਲੀਤਾ ਗਿਆ ਇਸ ਵਿੱਚ ਸ਼ਾਮਲ ਨਹੀਂ ਹੈ ਤਾਂ ਇਹ ਛੋਟ ਮਤਰੇਏ ਮਾਤਾ-ਪਿਤਾ ਜਾਂ ਮਤਰੇਏ ਬੱਚਿਆਂ ਤੋਂ ਖਰੀਦਦਾਰੀ ਤੇ ਲਾਗੂ ਨਹੀਂ ਹੈ। ਇਹ ਛੋਟ ਤਲਾਕ ਦੇ ਆਦੇਸ਼ ਤੋਂ ਬਾਅਦ ਸਾਬਕਾ ਪਤੀ-ਪਤਨੀ ਦੇ ਵਿੱਚਕਾਰ ਲੈਣ-ਦੇਣ ਤੇ ਵੀ ਲਾਗੂ ਨਹੀਂ ਹੁੰਦੀ ਹੈ।
ਉਦਾਹਰਣ ਲਈ, ਤੁਹਾਡੇ ਆਪਣੇ ਜੰਮੇ ਜਾਂ ਗੋਦ ਲਏ ਬੱਚੇ ਤੋਂ ਕੋਈ ਵੀ ਖਰੀਦਦਾਰੀ ਇੱਕ ਛੋਟ ਪ੍ਰਾਪਤ ਪਰਿਵਾਰਕ ਲੈਣ-ਦੇਣ ਦੇ ਤੌਰ ਤੇ ਯੋਗ ਹੋਵੇਗੀ; ਹਾਲਾਂਕਿ, ਤੁਹਾਡੇ ਮਤਰੇਏ ਬੱਚੇ ਤੋਂ ਖਰੀਦਦਾਰੀ ਆਮ ਤੌਰ ਤੇ ਇਸਦੇ ਯੋਗ ਨਹੀਂ ਹੋਵੇਗੀ।
ਛੋਟ ਲਈ ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਪਰਿਵਾਰਕ ਸਬੰਧਾਂ ਦਾ ਸਮਰਥਨ ਕਰਨ ਲਈ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਹਨ, ਜਿਵੇਂ ਕਿ ਜਨਮ ਸਰਟੀਫਿਕੇਟ, ਵਿਆਹ ਦਾ ਲਾਇਸੈਂਸ, ਅਤੇ/ਜਾਂ ਗੋਦ ਲੈਣ ਦੇ ਕਾਗਜ਼ਾਤ।
ਆਮ ਕੈਰੀਅਰ
ਜੇਕਰ ਤੁਸੀਂ ਆਪਣੇ ਵਹਾਈ ਨੂੰ ਵਿਅਕਤੀਆਂ ਜਾਂ ਸੰਪੱਤੀ ਦੇ ਸਾਂਝੇ ਕੈਰੀਅਰ ਵਜੋਂ ਵਰਤਣ ਲਈ ਖਰੀਦਦੇ ਹੋ, ਤਾਂ ਤੁਹਾਡੀ ਖਰੀਦ ਟੈਕਸ ਤੋਂ ਮੁਕਤ ਹੋਣ ਦੇ ਯੋਗ ਹੋ ਸਕਦੀ ਹੈ।
ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਪਹਿਲੀ ਸੰਚਾਲਨ ਵਰਤੋਂ ਤੋਂ ਸ਼ੁਰੂ ਹੋਣ ਵਾਲੇ ਪਹਿਲੇ 12 ਮਹੀਨਿਆਂ ਦੌਰਾਨ 50 ਪ੍ਰਤੀਸ਼ਤ ਤੋਂ ਵੱਧ ਸੰਚਾਲਨ ਵਰਤੋਂ ਦੇ ਲਈ ਇੱਕ ਆਮ ਕੈਰੀਅਰ ਦੇ ਤੌਰ ਤੇ ਹਵਾਈ ਜਹਾਜ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਆਮ ਤੌਰ ਤੇ, ਜੇ ਆਮ ਕੈਰੀਅਰ ਸੰਚਾਲਨ ਤੋਂ ਤੁਹਾਡੀਆਂ ਸਾਲਾਨਾ ਕੁੱਲ ਰਸੀਦਾਂ ਜਹਾਜ਼ ਦੀ ਖਰੀਦ ਕੀਮਤ ਦੇ 20 ਪ੍ਰਤੀਸ਼ਤ ਜਾਂ $50,000, ਜੋ ਵੀ ਘੱਟ ਹੋਵੇ, ਤੋਂ ਵੱਧ ਨਹੀਂ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਹਵਾਈ ਜਹਾਜ਼ ਦੀ ਵਰਤੋਂ ਇੱਕ ਆਮ ਕੈਰੀਅਰ ਦੇ ਤੌਰ ਨਹੀਂ ਕਰ ਰਹੇ ਹੋ।
ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:
- ਓਪਰੇਟਰ ਦੇ FAA ਪ੍ਰਮਾਣੀਕਰਣ ਦੀਆਂ ਕਾਪੀਆਂ।
- FAA ਰਜਿਸਟ੍ਰੇਸ਼ਨ ਦਸਤਾਵੇਜ਼।
- ਓਪਰੇਟਰ ਦੇ ਪ੍ਰਮਾਣਿਤ ਪਾਇਲਟਾਂ ਦੀ ਇੱਕ ਸੂਚੀ।
- ਬੀਮਾ ਪਾਲਿਸੀ ਦੀ ਪੂਰੀ ਕਾਪੀ।
- ਡਿਲੀਵਰੀ ਦੀ ਮਿਤੀ ਤੋਂ ਅਤੇ ਅਗਲੇ 12 ਮਹੀਨਿਆਂ ਲਈ ਸੰਚਾਲਨ ਵਰਤੋਂ ਲਈ ਹਵਾਈ ਜਹਾਜ਼ ਫਲਾਈਟ ਲੌਗ ਦੀ ਪੂਰੀ ਕਾਪੀ। (ਨੋਟ: ਅਸਲ ਫਲਾਈਟ ਲੌਗ ਦੀਆਂ ਕਾਪੀਆਂ ਦੀ ਲੋੜ ਹੈ। ਕੰਪਿਊਟਰ ਪ੍ਰਿੰਟ-ਆਉਟ ਸਵੀਕਾਰ ਨਹੀਂ ਕੀਤੇ ਜਾਂਦੇ।)
- ਇੱਕ ਸੰਖੇਪ ਜੋ ਸੰਚਾਲਨ ਦੇ ਪਹਿਲੇ 12 ਮਹੀਨਿਆਂ ਦੌਰਾਨ ਹਰੇਕ ਉਡਾਣ ਦਾ ਵਰਣਨ ਕਰਦਾ ਹੈ।
- ਹਵਾਈ ਜਹਾਜ਼ ਜਾਂ ਇੰਜਣ ਦੇ ਰੱਖ-ਰਖਾਅ ਦੇ ਲੌਗ ਦੀ ਇੱਕ ਪੂਰੀ ਕਾਪੀ।
- ਵਿਕਰੀ ਇਕਰਾਰਨਾਮੇ ਦੀ ਇੱਕ ਪੂਰੀ ਕਾਪੀ ਜੋ ਹਵਾਈ ਜਹਾਜ਼ ਦੇ ਖਰੀਦ ਮੁੱਲ, ਖਰੀਦ ਦੀ ਮਿਤੀ, ਅਤੇ ਡਿਲਿਵਰੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਕਰਦੀ ਹੈ।
- ਕਿਰਾਏਨਾਮੇ ਸਮਝੌਤੇ ਦੀ ਇੱਕ ਪੂਰੀ ਕਾਪੀ ਜੇਕਰ ਹਵਾਈ ਜਹਾਜ਼ ਨੂੰ ਕਿਰਾਏ ਤੇ ਦਿੱਤਾ ਗਿਆ ਹੈ।
- ਕਿਰਾਏ ਤੇ ਦੇਣ ਵਾਲੇ (ਮਾਲਕ) ਨੂੰ ਕਿਰਾ ਤੇ ਲੈਣ ਵਾਲੇ (ਆਪਰੇਟਰ) ਦੁਆਰਾ ਕੀਤੇ ਗਏ ਸਾਰੇ ਕਿਰਾਏ ਦੇ ਭੁਗਤਾਨ ਦੇ ਬਿੱਲ ਦੀ ਇੱਕ ਕਾਪੀ।
- ਸਾਰੀਆਂ ਚਾਰਟਰ ਉਡਾਣਾਂ ਤੇ ਲਿੱਤੀ ਗਈ ਰਕਮ ਨੂੰ ਦਰਸ਼ਾਉਣ ਵਾਲੇ ਓਪਰੇਟਰ ਦੇ ਗਾਹਕ ਮਾਲੀਆ ਬਿਲਿੰਗ ਦੀਆਂ ਕਾਪੀਆਂ।
ਅੰਤਰਰਾਜੀ ਜਾਂ ਵਿਦੇਸ਼ੀ ਵਪਾਰ
ਜੇਕਰ ਤੁਸੀਂ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਵਰਤੋਂ ਲਈ ਵਹਾਈ ਜਹਾਜ਼ ਖਰੀਦਦੇ ਹੋ, ਤਾਂ ਤੁਹਾਡੀ ਖਰੀਦ ਵਰਤੋਂ ਟੈਕਸ ਦੇ ਅਧੀਨ ਨਹੀਂ ਹੋ ਸਕਦੀ ਹੈ।
ਇਹ ਦਸਤਾਵੇਜ਼ ਬਣਾਉਣ ਲਈ ਕਿ ਵਰਤੋਂ ਟੈਕਸ ਲਾਗੂ ਨਹੀਂ ਹੁੰਦਾ ਹੈ, ਤੁਹਾਨੂੰ ਹੇਠ ਲਿਖਿਆਂ ਦੇ ਸਮਰਥਨ ਵਿੱਚ ਦਸਤਾਵੇਜ਼ ਉਪਲੱਬਧ ਕਰਵਾਣੇ ਹੋਣਗੇ:
- ਤੁਸੀਂ California ਤੋਂ ਬਾਹਰ ਹਵਾਈ ਜਹਾਜ਼ ਦੀ ਡਿਲੀਵਰੀ ਲਿੱਤੀ ਸੀ।
- ਤੁਸੀਂ ਸਭ ਤੋਂ ਪਹਿਲਾਂ California ਤੋਂ ਬਾਹਰ ਹਵਾਈ ਜਹਾਜ਼ ਦੀ ਵਰਤੋਂ ਕੀਤੀ।
- California ਵਿੱਚ ਹਵਾਈ ਜਹਾਜ਼ ਦੇ ਸ਼ੁਰੂਆਤੀ ਪ੍ਰਵੇਸ਼ ਤੋਂ ਤੁਰੰਤ ਬਾਅਦ ਛੇ ਮਹੀਨਿਆਂ ਦੀ ਮਿਆਦ ਦੇ ਦੌਰਾਨ ਹਵਾਈ ਜਹਾਜ਼ ਦੁਆਰਾ ਤਹਿ ਕੀਤੀ ਗਈ ਯਾਤਰਾ ਦਾ ਅੱਧਾ ਜਾਂ ਵੱਧ ਸਮਾਂ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਯਾਤਰਾ ਕੀਤੀ ਵਪਾਰਕ ਉਡਾਣ ਦਾ ਸਮਾਂ ਹੋਣਾ ਚਾਹੀਦਾ ਹੈ। ਸ਼ਬਦ "ਕਮਾਰਸ਼ਿਅਲ" ਵਪਾਰਕ ਵਰਤੋਂ ਤੇ ਲਾਗੂ ਹੁੰਦਾ ਹੈ ਅਤੇ ਇਸ ਵਿੱਚ ਨਿੱਜੀ ਵਰਤੋਂ ਸ਼ਾਮਲ ਨਹੀਂ ਹੈ।
ਤੁਹਾਡੇ ਦਾਅਵੇ ਦਾ ਸਮਰਥਨ ਕਰਨ ਲਈ ਲੋੜੀਂਦੇ ਦਸਤਾਵੇਜ਼:
- ਤੁਹਾਡੇ ਖਰੀਦ ਦੇ ਸਮਝੌਤੇ ਦੀ ਇੱਕ ਕਾਪੀ।
- ਸੂਬੇ ਤੋਂ ਬਾਹਰ ਹਵਾਈ ਜਹਾਜ਼ ਦੀ ਡਿਲੀਵਰੀ ਦੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਕਰਨ ਵਾਲਾਂ ਬਿਆਨ ਜਿਸ ਉੱਤੇ ਵਿਕਰੇਤਾ ਦੁਆਰਾ ਦਸਤਖਤ ਕੀਤੇ ਗਏ ਹੋਣ।
- ਖਰੀਦ ਦੀ ਮਿਤੀ ਤੋਂ ਲੈ ਕੇ ਵਹਾਈ ਜਹਾਜ਼ ਦੇ ਕੈਲੀਫੋਰਨੀਆ ਵਿੱਚ ਆਉਣ ਦੀ ਮਿਤੀ ਤੱਕ ਅਤੇ ਅਗਲੇ ਛੇ ਮਹੀਨਿਆਂ ਦੇ ਫਲਾਈਟ ਲੌਗ। ਲੌਗ ਨੂੰ ਇਹ ਦਰਸ਼ਾਉਣਾ ਚਾਹੀਦਾ ਹੈ ਕਿ ਹਰ ਇੱਕ ਲਗਾਤਾਰ ਫਲਾਈਟ ਐਂਟਰੀ ਲਈ ਯਾਤਰਾ ਅਤੇ ਘੰਟੇ ਅੱਗੇ ਵਧਾਏ ਜਾਂਦੇ ਹਨ।
- ਇੱਕ ਫਲਾਈਟ ਲੌਗ ਸਾਰਾਂਸ਼ ਜੋ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਜੋਂ ਦਾਅਵਾ ਕੀਤੀ ਗਈ ਹਰੇਕ ਉਡਾਣ ਦੇ ਵਪਾਰਕ ਉਦੇਸ਼ ਦਾ ਵਰਣਨ ਕਰਦਾ ਹੈ।
- ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਜੋਂ ਦਾਅਵਾ ਕੀਤੀ ਗਈ ਹਰੇਕ ਉਡਾਣ ਦੇ ਵਪਾਰਕ ਉਦੇਸ਼ ਨੂੰ ਸਮਰਥਨ ਦੇਣ ਲਈ ਦਸਤਾਵੇਜ਼। ਇਸ ਦਸਤਾਵੇਜ਼ ਵਿੱਚ ਮੀਟਿੰਗ ਦੇ ਮਿੰਟ, ਤੀਜੀ ਧਿਰ ਤੋਂ ਦਸਤਖਤ ਕੀਤੇ ਹਲਫ਼ਨਾਮੇ, ਜਾਂ ਕਾਰੋਬਾਰੀ ਯਾਤਰਾਵਾਂ ਦੇ ਸਬੰਧ ਵਿੱਚ ਈਮੇਲ ਪੱਤਰ-ਵਿਹਾਰ ਸ਼ਾਮਲ ਹੋ ਸਕਦੇ ਹਨ, ਪਰ ਇਹ ਇਹਨਾਂ ਤੱਕ ਹੀ ਸੀਮਿਤ ਨਹੀਂ ਹੈ।
- ਛੋਟ ਦੀ ਮਿਆਦ ਦੇ ਦੌਰਾਨ ਵੱਖ-ਵੱਖ ਮਿਤੀਆਂ ਤੇ ਹਵਾਈ ਜਹਾਜ਼ ਦੇ ਕੁੱਲ ਹਵਾਈ ਸਮੇਂ ਦੀ ਪੁਸ਼ਟੀ ਕਰਨ ਲਈ ਰੱਖ-ਰਖਾਓ ਲੌਗ ਅਤੇ ਮੁਰੰਮਤ ਦੇ ਬਿੱਲ ਦੀਆਂ ਕਾਪੀਆਂ।
- ਵਪਾਰਕ ਸੰਪੱਤੀ ਦੇ ਤੌਰ ਤੇ ਹਵਾਈ ਜਹਾਜ਼ ਦੇ ਘਟਦੇ ਮੁੱਲ ਨੂੰ ਦਰਸ਼ਾਉਣ ਵਾਲੀ ਟੈਸਟ ਦੀ ਮਿਆਦ ਲਈ ਤੁਹਾਡੇ ਫੈਡਰਲ ਇਨਕਮ ਟੈਕਸ ਰਿਟਰਨ ਦੀ ਇੱਕ ਕਾਪੀ।
ਖੇਤ ਉਪਕਰਣ
ਜੇਕਰ ਤੁਸੀਂ ਇੱਕ ਅਜਿਹਾ ਹਵਾਈ ਜਹਾਜ਼ ਖਰੀਦਦੇ ਹੋ ਜਿਸਦੀ ਵਰਤੋਂ ਮੁੱਖ ਤੌਰ ਤੇ ਖੇਤੀਬਾੜੀ ਉਤਪਾਦਾਂ (ਇਸਦਾ ਮਤਲਬ, ਫਸਲਾਂ ਦੀ ਸਫਾਈ, ਛਿੜਕਾਅ, ਖਾਦ ਪਾਉਣ, ਜਾਂ ਬੀਜ ਬੀਜਣ ਲਈ ਵਰਤਿਆ ਜਾਂਦਾ ਹੈ) ।
ਅੰਸ਼ਕ ਛੋਟ ਸਿਰਫ਼ ਵਿਕਰੀ ਅਤੇ ਵਰਤੋਂ ਟੈਕਸ ਦੇ ਸੂਬੇ ਦੇ ਆਮ ਅਤੇ ਵਿੱਤੀ ਰਿਕਵਰੀ ਫੰਡ ਦੇ ਹਿੱਸੇ ਤੇ ਲਾਗੂ ਹੁੰਦੀ ਹੈ ਜੋ ਕਿ ਵਰਤਮਾਨ ਵਿੱਚ 5.00 ਪ੍ਰਤੀਸ਼ਤ ਹੈ।
ਕਿਸੇ ਯੋਗ ਖਰੀਦਦਾਰੀ ਲਈ ਟੈਕਸ ਦਰ ਦੀ ਗਣਨਾ ਕਰਨ ਲਈ, ਉਸ ਟੈਕਸ ਦੀ ਦਰ ਤੋਂ 5.00 ਪ੍ਰਤੀਸ਼ਤ ਘਟਾਓ ਜੋ ਆਮ ਤੌਰ ਤੇ ਉਸ ਸਥਾਨ ਤੇ ਲਾਗੂ ਹੋਵੇਗੀ ਜਿੱਥੇ ਹਵਾਈ ਜਹਾਜ਼ ਨੂੰ ਮੁੱਖ ਤੌਰ ਤੇ ਖੜਾ ਕੀਤਾ ਜਾਂਦਾ ਹੈ। ਉਦਾਹਰਨ ਲਈ, ਜੇਕਰ ਮੌਜੂਦਾ ਪ੍ਰਭਾਵੀ ਟੈਕਸ ਦਰ 9 ਪ੍ਰਤੀਸ਼ਤ ਹੈ, ਤਾਂ ਇੱਕ ਯੋਗ ਖਰੀਦ ਲਈ ਟੈਕਸ ਦਰ 4.00 ਪ੍ਰਤੀਸ਼ਤ ਹੋਵੇਗੀ।
ਟਿੱਪਣੀ: ਵਿਕਰੀ ਅਤੇ ਵਰਤੋਂ ਟੈਕਸ ਦੇ ਸੂਬੇ ਦੀ ਦਰ ਦਾ ਹਿੱਸਾ ਬਦਲਣ ਦੇ ਅਧੀਨ ਹੈ। ਇਸ ਉਦਾਹਰਨ ਵਿੱਚ ਵਰਤੀਆਂ ਗਈਆਂ ਦਰਾਂ ਕੇਵਲ ਪ੍ਰਦਰਸ਼ਨਕਾਰੀ ਉਦੇਸ਼ਾਂ ਲਈ ਹਨ। ਤੁਹਾਨੂੰ ਵਿਕਰੀ ਦੇ ਸਮੇਂ ਪ੍ਰਭਾਵੀ ਦਰ ਦੀ ਵਰਤੋਂ ਕਰਨੀ ਚਾਹੀਦੀ ਹੈ। ਮੌਜੂਦਾ ਟੈਕਸ ਦਰਾਂ ਸਾਡੀ ਵੈੱਬਸਾਈਟ ਤੇ ਵੇਖੀਆਂ ਜਾ ਸਕਦੀਆਂ ਹਨ।
ਅੰਸ਼ਕ ਛੋਟ ਨੂੰ ਲਾਗੂ ਕਰਨ ਲਈ ਤਿੰਨ ਲੋੜਾਂ ਨੂੰ ਪੂਰਾ ਕਰਨਾ ਪਵੇਗਾ। ਉਸ ਚੀਜ਼:
- ਨੂੰ ਕਿਸੇ ਯੋਗ ਵਿਅਕਤੀ ਦੁਆਰਾ ਵਰਤੋਂ ਲਈ ਖਰੀਦਿਆ ਜਾਣਾ ਚਾਹੀਦਾ ਹੈ।
- ਦੀ ਵਰਤੋਂ (50 ਪ੍ਰਤੀਸ਼ਤ ਜਾਂ ਜਿਆਦਾ ਸਮੇਂ ਤੱਕ) ਮੁੱਖ ਤੌਰ ਤੇ ਖੇਤੀਬਾੜੀ ਉਤਪਾਦਾਂ ਦੇ ਉਤਪਾਦਨ ਅਤੇ ਵਾਢੀ ਵਿੱਚ ਕੀਤੀ ਜਾਣੀ ਚਾਹੀਦੀ ਹੈ।
- ਨੂੰ ਖੇਤੀ ਉਪਕਰਣ ਅਤੇ ਮਸ਼ੀਨਰੀ ਦੇ ਯੋਗ ਹੋਣਾ ਚਾਹੀਦਾ ਹੈ।
ਜੇਕਰ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਮੰਗ ਪੂਰੀ ਨਹੀਂ ਹੁੰਦੀ ਹੈ, ਤਾਂ ਅੰਸ਼ਕ ਛੋਟ ਲਾਗੂ ਨਹੀਂ ਹੁੰਦੀ ਹੈ।
ਖੇਤੀ ਉਪਕਰਣਾਂ ਅਤੇ ਮਸ਼ੀਨਰੀ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਲਈ, ਨਿਯਮ 1533.1, ਖੇਤੀ ਉਪਕਰਨ ਅਤੇ ਮਸ਼ੀਨਰੀ, ਅਤੇ ਪ੍ਰਕਾਸ਼ਨ 66, ਖੇਤੀਬਾੜੀ ਉਦਯੋਗ ਵੇਖੋ।
ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:
- ਤੁਹਾਡੇ ਖਰੀਦ ਦੇ ਸਮਝੌਤੇ ਦੀ ਇੱਕ ਕਾਪੀ।
- ਅਨੁਸੂਚੀ F, ਖੇਤੀ ਤੋਂ ਲਾਭ ਜਾਂ ਨੁਕਸਾਨ, ਦੇ ਨਾਲ ਤੁਹਾਡੀ ਹਾਲੀਆ ਸੰਘੀ ਜਾਂ ਸੂਬਾ ਆਮਦਨ ਟੈਕਸ ਰਿਟਰਨ ਦੀ ਇੱਕ ਕਾਪੀ।
- ਹਵਾਈ ਜਹਾਜ਼ ਦੀ ਤਸਦੀਕ ਕਰਨ ਵਾਲੀ FAA ਰਜਿਸਟ੍ਰੇਸ਼ਨ ਨੂੰ ਖੇਤੀਬਾੜੀ ਵਰਤੋਂ ਲਈ ਵਰਗੀਕ੍ਰਿਤ ਕੀਤਾ ਗਿਆ ਹੈ।
California ਦੇ ਬਾਹਰ ਵਰਤੋਂ ਕਰਨ ਲਈ ਕੀਤੀ ਗਈ ਖਰੀਦਦਾਰੀ
ਹੋ ਸਕਦਾ ਹੈ ਕਿ ਤੁਹਾਨੂੰ California ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਾ ਪਵੇ ਜੇਕਰ California ਵਿੱਚ ਹਵਾਈ ਜਹਾਜ਼ ਦੀ ਵਰਤੋਂ ਸਿਰਫ ਇਸ ਨੂੰ ਸੂਬੇ ਤੋਂ ਹਟਾਉਣਾ ਹੈ ਅਤੇ ਇਸ ਤੋਂ ਬਾਅਦ ਇਸਦੀ ਵਰਤੋਂ ਸਿਰਫ਼ ਸੂਬੇ ਤੋਂ ਬਾਹਰ ਹੀ ਕੀਤੀ ਜਾਵੇਗੀ।
ਇਹ ਛੋਟ ਸਿਰਫ਼ ਉਸ ਖਰੀਦ ਤੇ ਲਾਗੂ ਹੁੰਦੀ ਹੈ ਜੋ ਵਰਤੋਂ ਟੈਕਸ ਅਧੀਨ ਹੋਵੇਗੀ। ਹਵਾਈ ਜਹਾਜ਼ ਸੂਬੇ ਤੋਂ ਬਾਹਰ ਕੱਢਣ ਤੋਂ ਇਲਾਵਾ ਇਸਦੀ ਕੋਈ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹ ਛੋਟ ਵਿਕਰੀ ਟੈਕਸ ਦੇ ਅਧੀਨ ਕਿਸੇ ਹਵਾਈ ਜਹਾਜ਼ ਦੇ ਡੀਲਰ ਤੋਂ ਖਰੀਦ ਤੇ ਲਾਗੂ ਨਹੀਂ ਹੁੰਦੀ ਹੈ।
ਹਵਾਈ ਜਹਾਜ਼ ਦੀ ਐਮਰਜੈਂਸੀ ਮੁਰੰਮਤ ਵਿੱਚ ਹੋਈ ਦੇਰੀ ਨੂੰ ਹਵਾਈ ਨੂੰ ਸੂਬੇ ਤੋਂ ਬਾਹਰ ਰਵਾਨਗੀ ਜਾਰੀ ਰੱਖਣ ਲਈ ਕਾਰਜਸ਼ੀਲ ਤੌਰ ਤੇ ਜ਼ਰੂਰ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। California ਤੋਂ ਸਾਮਾਨ ਦੀ ਰਵਾਨਗੀ ਦੀ ਪੁਸ਼ਟੀ ਕਰਨ ਲਈ, ਤੁਹਾਨੂੰ ਸਹਾਇਕ ਦਸਤਾਵੇਜ਼ ਜਿਵੇਂ ਕਿ ਫਿਊਲ, ਮੁਰੰਮਤ, ਕਿਸ਼ਤੀ ਬੰਨਣ ਦੀ ਥਾਂ, ਅਤੇ/ਜਾਂ ਖੜੇ ਕਰਨ ਦੀਆਂ ਰਸੀਦਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ, ਅਤੇ ਉਹ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਹਨ ਜਿਸ ਤੋਂ ਇਹ ਪਤਾ ਲਾਗ ਸਕੇ ਹਵਾਈ ਜਹਾਜ਼ ਲਾਗੂ ਟੈਸਟ ਮਿਆਦ ਦੇ ਦੌਰਾਨ ਵਾਪਸ ਨਹੀਂ ਆਇਆ ਹੈ।
ਨਿੱਜੀ ਸੰਪਤੀ ਟੈਕਸ
ਵਿਕਰੀ ਜਾਂ ਵਰਤੋਂ ਟੈਕਸ ਤੋਂ ਇਲਾਵਾ, ਨਿੱਜੀ ਸੰਪਤੀ ਟੈਕਸ ਦਾ ਭੁਗਤਾਨ ਵੀ ਕਰਨਾ ਪੀ ਸਕਦਾ ਹੈ।
ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਸਥਾਨਕ ਕਾਊਂਟੀ ਮੁਲਾਂਕਣਕਰਤਾ ਦੇ ਦਫ਼ਤਰ ਨਾਲ ਸੰਪਰਕ ਕਰੋ।