ਵਾਹਨਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਖਰੀਦ ਲਈ ਟੈਕਸ ਗਾਈਡ
ਸਮੁੰਦਰੀ ਜਹਾਜ਼
ਤੁਹਾਨੂੰ ਵਰਤੋਂ ਟੈਕਸ ਦੇ ਅਧੀਨ ਸਮੁੰਦਰੀ ਜਹਾਜ਼ ਦੀ ਆਪਣੀ ਖਰੀਦ ਦੀ ਸੂਚਨਾ ਦੇਣੀ ਪਵੇਗੀ। ਆਮ ਤੌਰ ਤੇ, ਇਸ ਰੁਬੇ ਵਿੱਚ ਵਰਤੋਂ ਲਈ ਸਮੁੰਦਰੀ ਜਹਾਜ਼ਾਂ ਦੀ ਖਰੀਦ ਤੇ ਵਰਤੋਂ ਟੈਕਸ ਉਦੋਂ ਲਾਗੂ ਹੁੰਦਾ ਹੈ ਜਦੋਂ California ਦੇ ਡੀਲਰ ਨੂੰ ਵਿੱਕਰੀ ਟੈਕਸ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਜਦੋਂ ਸਮੁੰਦਰੀ ਜਹਾਜ਼ ਦੀ ਡਿਲਿਵਰੀ ਸੂਬੇ ਤੋਂ ਬਾਹਰ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਸੂਬੇ ਤੋਂ ਬਾਹਰ ਦੇ ਵਿਕਰੇਤਾਵਾਂ, ਨਿੱਜੀ ਪਾਰਟੀਆਂ, ਜਾਂ California ਦੇ ਡੀਲਰਾਂ ਤੋਂ ਕੀਤੀ ਗਈ ਖਰੀਦਦਾਰੀ ਸ਼ਾਮਲ ਹੈ। ਜਦੋਂ ਤੱਕ ਕੋਈ ਛੋਟ ਜਾਂ ਅਲਹਿਦਗੀ ਲਾਗੂ ਨਾ ਹੋਵੇ, ਤੁਹਾਨੂੰ ਆਪਣੇ ਸਮੁੰਦਰੀ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਤੁਸੀਂ ਆਪਣੀ ਖਰੀਦਦਾਰੀ ਦੀ ਸੂਚਨਾ ਕਿਵੇਂ ਦਿੰਦੇ ਹੋ ਅਤੇ ਆਪਣੇ ਸਮੁੰਦਰੀ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਕਿਵੇਂ ਕਰਦੇ ਹੋ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਮੁੰਦਰੀ ਜਹਾਜ਼ ਇੱਕ "ਦਸਤਾਵੇਜ਼ੀ ਸਮੁੰਦਰੀ ਜਹਾਜ਼" ਹੈ ਜਾਂ "ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼" ਹੈ।
ਦਸਤਾਵੇਜ਼ੀ ਸਮੁੰਦਰੀ ਜਹਾਜ਼
"ਦਸਤਾਵੇਜ਼ਿਤ ਸਮੁੰਦਰੀ ਜਹਾਜ਼" ਸ਼ਬਦ ਦਾ ਅਰਥ ਹੈ ਇੱਕ ਅਜਿਹਾ ਸਮੁੰਦਰੀ ਜਹਾਜ਼ ਜਿਸ ਨੂੰ ਸੰਯੁਕਤ ਰਾਜ ਕੋਸਟ ਗਾਰਡ (United States Coast Guard, USCG) ਨਾਲ ਦਸਤਾਵੇਜ਼ੀ ਤੌਰ ਤੇ ਦਰਜ਼ ਕਰਨਾ ਜ਼ਰੂਰੀ ਹੈ ਅਤੇ ਜਿਸਦੇ ਲਈ USCG ਨੇ ਇੱਕ ਵੈਧ ਸਮੁੰਦਰੀ ਸਰਟੀਫਿਕੇਟ ਜਾਰੀ ਕੀਤਾ ਹੈ। ਇੱਕ ਆਮ ਮਾਮਲੇ ਦੇ ਤੌਰ ਤੇ, ਇੱਕ ਸਮੁੰਦਰੀ ਜਹਾਜ਼ ਨੂੰ USCG ਨਾਲ ਦਸਤਾਵੇਜ਼ੀ ਰੂਪ ਵਿੱਚ ਦਰਜ਼ ਕਰਨ ਦੀ ਲੋੜ ਹੁੰਦੀ ਹੈ ਜੇਕਰ:
- ਇਸਦੀ ਵਰਤੋਂ ਅੰਤਰਰਾਸ਼ਟਰੀ ਪਾਣੀਆਂ (3-ਮੀਲ ਦੀ ਸੀਮਾ ਤੋਂ ਬਾਹਰ) ਵਿੱਚ ਕੀਤੀ ਜਾਵੇਗੀ; ਜਾਂ
- ਸਮੁੰਦਰੀ ਜਹਾਜ਼ ਘੱਟੋ-ਘੱਟ 5 ਨੈੱਟ ਟਨ ਵਿਸਥਾਪਨ (ਆਮ ਤੌਰ ਤੇ 28.5' ਲੰਬਾਈ) ਦਾ ਇੱਕ ਵਪਾਰਕ ਸਮੁੰਦਰੀ ਜਹਾਜ਼ ਹੈ।
ਉਪਰੋਕਤ ਆਕਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਪਾਣੀ ਵਿੱਚ ਤੈਰਦੇ ਸਮੁੰਦਰੀ ਜਹਾਜ਼ਾਂ ਨੂੰ ਮਾਲਕ ਦੇ ਵਿਕਲਪ ਤੇ ਦਸਤਾਵੇਜ਼ੀ ਰੂਪ ਦਿੱਤਾ ਜਾ ਸਕਦਾ ਹੈ।
ਜੇਕਰ ਕਿਸੇ ਦਸਤਾਵੇਜ਼ੀ ਸਮੁੰਦਰੀ ਜਹਾਜ਼ ਦੀ ਖਰੀਦ ਤੇ ਤੁਹਾਡਾ ਵਰਤੋਂ ਟੈਕਸ ਦਾ ਬਕਾਇਆ ਹੈ, ਤਾਂ ਤੁਹਾਨੂੰ ਸਿੱਧਾ CDTFA (ਹੇਠਾਂ ਸਿਰਲੇਖ ਵੇਖੋ, ਦਸਤਾਵੇਜ਼ੀ ਸਮੁੰਦਰੀ ਜਹਾਜ਼ਾਂ ਤੇ ਵਰਤੋਂ ਟੈਕਸ ਦੀ ਸੂਚਨਾ ਪ੍ਰਦਾਨ ਕਰਨਾ) ਨੂੰ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼
ਇੱਕ ਸਮੁੰਦਰੀ ਜਹਾਜ਼ ਜਿਸਨੂੰ USCG ਨੂੰ ਦਸਤਾਵੇਜ਼ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ, ਅਤੇ ਜਿਸ ਕੋਲ USCG ਵੱਲੋਂ ਜਾਰੀ ਕੀਤਾ ਗਿਆ ਇੱਕ ਵੈਧ ਸਮੁੰਦਰੀ ਸਰਟੀਫਿਕੇਟ ਨਹੀਂ ਹੈ, ਇੱਕ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਹੈ। ਆਮ ਤੌਰ ਤੇ, ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ਾਂ ਨੂੰ DMV ਦੇ ਨਾਲ ਰਜਿਸਟਰ ਕਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਡੇ ਤੇ ਕਿਸੇ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਦਾ ਬਕਾਇਆ ਹੈ, ਤਾਂ ਸਮੁੰਦਰੀ ਜਹਾਜ਼ ਨੂੰ ਰਜਿਸਟਰ ਕਰਵਾਉਂਦੇ ਵੇਲੇ ਆਮ ਤੌਰ ਤੇ DMV ਨੂੰ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ (ਹੇਠਾਂ ਸਿਰਲੇਖ ਦੇਖੋ, ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ਾਂ ਦੀ ਖਰੀਦ ਤੇ ਵਰਤੋਂ ਟੈਕਸ ਦੀ ਸੂਚਨਾ ਪ੍ਰਦਾਨ ਕਰਨਾ) ।
ਦਸਤਾਵੇਜ਼ੀ ਸਮੁੰਦਰੀ ਜਹਾਜ਼ਾਂ ਤੇ ਵਰਤੋਂ ਟੈਕਸ ਦੀ ਸੂਚਨਾ ਪ੍ਰਦਾਨ ਕਰਨਾ
ਤੁਹਾਨੂੰ ਇੱਕ ਦਸਤਾਵੇਜ਼ੀ ਸਮੁੰਦਰੀ ਜਹਾਜ਼ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰਨੀ ਹੋਵੇਗੀ ਅਤੇ ਵਰਤੋਂ ਟੈਕਸ ਦਾ ਭੁਗਤਾਨ ਸਿੱਧਾ CDTFA ਨੂੰ ਕਰਨਾ ਪਵੇਗਾ।
ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਅਤੇ ਸੀਮਤ ਐਕਸੈਸ ਫੰਕਸ਼ਨ ਦੇ ਹੇਠ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਇੱਕ ਦਸਤਾਵੇਜ਼ੀ ਸਮੁੰਦਰੀ ਜਹਾਜ਼ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰ ਸਕਦੇ ਜੋ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰ ਸਕਦੇ ਹੋ।
ਤੁਹਾਡਾ ਟੈਕਸ ਭੁਗਤਾਨ ਹੇਠ ਦੱਸੇ ਦੇ ਆਖਰੀ ਦਿਨ ਜਾਂ ਇਸ ਤੋਂ ਪਹਿਲਾਂ ਬਕਾਇਆ ਹੈ:
- ਜਿਸ ਮਹੀਨੇ ਤੁਹਾਨੂੰ CDTFA ਦੁਆਰਾ ਸੰਪਰਕ ਕੀਤਾ ਗਿਆ ਸੀ, ਉਸ ਤੋਂ ਅਗਲੇ ਮਹੀਨੇ ਜਾਂ
- ਜਿਸ ਮਹੀਨੇ ਤੁਸੀਂ ਸਮੁੰਦਰੀ ਜਹਾਜ਼ ਖਰੀਦਿਆ ਸੀ, ਉਸ ਤੋਂ ਬਾਅਦ ਦਾ ਬਾਰ੍ਹਵਾਂ ਮਹੀਨਾ, ਜੋ ਵੀ ਮਿਆਦ ਪਹਿਲਾਂ ਸਮਾਪਤ ਹੋਵੇ।
ਨਿਯਤ ਮਿਤੀ ਲੰਘ ਜਾਣ ਤੋਂ ਬਾਅਦ ਜੁਰਮਾਨਾ ਅਤੇ ਵਿਆਜ ਦੇ ਖਰਚੇ ਲੱਗਣੇ ਸ਼ੁਰੂ ਹੋ ਜਾਣਗੇ।
ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ਾਂ ਤੇ ਵਰਤੋਂ ਟੈਕਸ ਦੀ ਸੂਚਨਾ ਪ੍ਰਦਾਨ ਕਰਨਾ
ਆਮ ਤੌਰ 'ਤੇ, ਜਦੋਂ ਤੁਸੀਂ ਆਪਣੇ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਨੂੰ ਰਜਿਸਟਰ ਕਰਦੇ ਹੋ, ਤਾਂDMV CDTFA ਦੀ ਤਰਫੋਂ ਕੋਈ ਵੀ ਬਕਾਇਆ ਟੈਕਸ ਇਕੱਤਰ ਇਕੱਠਾ ਕਰੇਗਾ।
ਜੇਕਰ ਤੁਸੀਂ ਆਪਣੇ ਗੈਰ-ਦਸਤਾਵੇਜ਼ਿਤ ਜਹਾਜ਼ ਨੂੰ ਰਜਿਸਟਰ ਕੀਤਾ ਹੈ ਅਤੇ ਵਰਤੋਂ ਟੈਕਸ ਦਾ ਭੁਗਤਾਨ ਸਿੱਧਾ DMV ਨੂੰ ਕੀਤਾ ਹੈ, ਤਾਂ ਤੁਹਾਨੂੰ CDTFA ਨਾਲ ਵਰਤੋਂ ਟੈਕਸ ਰਿਟਰਨ ਭਰਨ ਦੀ ਲੋੜ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ DMV ਨਾਲ ਰਜਿਸਟ੍ਰੇਸ਼ਨ ਨੂੰ ਪੂਰਾ ਕੀਤੇ ਬਿਨਾਂ ਇੱਕ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਖਰੀਦਿਆ ਹੈ, ਤੁਹਾਡੀ ਖਰੀਦ ਤੇ ਬਕਾਇਆ ਕਿਸੇ ਵੀ ਵਰਤੋਂ ਟੈਕਸ ਦਾ ਭੁਗਤਾਨ ਸਿੱਧਾ CDTFA ਨੂੰ ਕੀਤਾ ਜਾਣਾ ਚਾਹੀਦਾ ਹੈ। ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਅਤੇ ਸੀਮਤ ਐਕਸੈਸ ਫੰਕਸ਼ਨ ਦੇ ਹੇਠ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਇੱਕ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰ ਸਕਦੇ ਜੋ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰ ਸਕਦੇ ਹੋ।
ਤੁਹਾਡਾ ਟੈਕਸ ਭੁਗਤਾਨ ਖਰੀਦਾਰੀ ਦੇ ਮਹੀਨੇ ਤੋਂ ਅਗਲੇ ਮਹੀਨੇ ਦੇ ਆਖਰੀ ਦਿਨ ਜਾਂ ਉਸ ਤੋਂ ਪਹਿਲਾਂ ਬਕਾਇਆ ਹੈ।
ਨਿਯਤ ਮਿਤੀ ਲੰਘ ਜਾਣ ਤੋਂ ਬਾਅਦ ਜੁਰਮਾਨਾ ਅਤੇ ਵਿਆਜ ਦੇ ਖਰਚੇ ਲੱਗਣੇ ਸ਼ੁਰੂ ਹੋ ਜਾਣਗੇ।
ਵਰਤੋਂ ਟੈਕਸ ਦੀ ਦਰ ਨਿਰਧਾਰਿਤ ਕਰਨਾ
ਵਰਤੋਂ ਟੈਕਸ ਦਰ ਵਿਕਰੀ ਟੈਕਸ ਦਰ ਦੇ ਸਮਾਨ ਹੈ ਅਤੇ ਇਹ ਇਸ ਗੱਲ 'ਤੇ ਆਧਾਰਿਤ ਹੈ ਕਿ ਤੁਸੀਂ ਮੁੱਖ ਤੌਰ ਤੇ ਦਸਤਾਵੇਜ਼ੀ ਸਮੁੰਦਰੀ ਜਹਾਜ਼ ਨੂੰ ਕਿੱਥੇ ਲੰਗਰ ਪਾਉਂਦੇ ਹੋ ਜਾਂ ਖੜੇ ਕਰਦੇ ਹੋ ਜਾਂ ਉਸ ਪਤੇ ਤੇ ਜਿੱਥੇ ਤੁਸੀਂ ਆਪਣਾ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਰਜਿਸਟਰ ਕਰਦੇ ਹੋ।
ਉਦਾਹਰਨ ਲਈ, ਜੇਕਰ ਤੁਸੀਂ Anaheim, California ਵਿੱਚ ਰਹਿੰਦੇ ਹੋ, ਲੇਕਿਨ ਆਪਣੇ ਦਸਤਾਵੇਜ਼ੀ ਸਮੁੰਦਰੀ ਜਹਾਜ਼ ਨੂੰ Long Beach, California ਵਿਖੇ ਲੰਗਰ ਪਾਉਂਦੇ ਹੋ, ਤੁਹਾਨੂੰ Long Beach ਸ਼ਹਿਰ ਵਿੱਚ ਲੱਗਣ ਵਾਲੇ ਦਰ ਦੇ ਮੁਤਾਬਕ ਟੈਕਸ ਦਾ ਭੁਗਤਾਨ ਕਰਨਾ ਪਵੇਗਾ।
ਤੁਸੀਂ ਸਾਡੇ ਵਿਕਰੀ ਅਤੇ ਵਰਤੋਂ ਟੈਕਸ ਦਰ ਲੱਭੋ ਵੈੱਬਪੇਜ਼ ਤੇ ਪਤੇ ਦੇ ਮੁਤਾਬਕ ਵਰਤਮਾਨ ਟੈਕਸ ਦਰ ਦੇਖ ਸਕਦੇ ਹੋ। ਤੁਹਾਨੂੰ ਸਾਡੇ California ਸ਼ਹਿਰ ਅਤੇ ਕਾਉਂਟੀ ਵਿਕਰੀ ਅਤੇ ਵਰਤੋਂ ਟੈਕਸ ਦਰਾਂ ਵੈੱਬਪੇਜ ਤੇ ਮੌਜੂਦਾ ਅਤੇ ਪੁਰਾਣੀਆਂ ਦਰਾਂ ਦੀ ਸੂਚੀ ਵੀ ਮਿਲ ਸਕਦੀ ਹੈ।
ਟੈਕਸ ਦੇ ਤਹਿਤ ਰਕਮ ਨਿਰਧਾਰਿਤ ਕਰਨਾ
ਤੁਹਾਡੇ ਸਮੁੰਦਰੀ ਜਹਾਜ਼ ਦੀ ਕੁੱਲ ਖਰੀਦ ਮੁੱਲ ਟੈਕਸ ਦੇ ਅਧੀਨ ਹੈ। ਕੁੱਲ ਖਰੀਦ ਮੁੱਲ ਵਿੱਚ ਕਿਸੇ ਵੀ ਕਿਸਮ ਦਾ ਭੁਗਤਾਨ ਸ਼ਾਮਲ ਹੈ, ਜਿਵੇਂ ਕਿ ਨਕਦ, ਚੈਕ, ਕਰਜ਼ੇ ਜਾਂ ਕਰਜ਼ੇ ਦਾ ਭੁਗਤਾਨ ਜਾਂ ਅਨੁਮਾਨ, ਅਤੇ ਸਮੁੰਦਰੀ ਜਹਾਜ਼ ਦੇ ਬਦਲੇ ਅਤੇ ਕਿਸੇ ਵੀ ਸੰਪਤੀ ਦਾ ਉਚਿਤ ਬਾਜ਼ਾਰ ਮੁੱਲ ਅਤੇ/ਜਾਂ ਕੀਤਾ ਗਿਆ ਵਪਾਰ, ਬਦਲੀ, ਜਾਂ ਵਟਾਂਦਰਾ।
ਉਦਾਹਰਣ ਲਈ, ਜੇਕਰ ਤੁਸੀਂ $50,000 ਵਿੱਚ ਇੱਕ ਸਮੁੰਦਰੀ ਜਹਾਜ਼ ਖਰੀਦਦੇ ਹੋ ਅਤੇ ਵਿਕਰੇਤਾ ਨੂੰ $30,000 ਦੀ ਕੀਮਤ ਵਾਲਾ ਆਪਣਾ ਮੌਜੂਦਾ ਸਮੁੰਦਰੀ ਜਹਾਜ਼, ਅਤੇ $20,000 ਨਕਦ ਦਿੰਦੇ ਹੋ, ਤਾਂ ਤੁਹਾਨੂੰ ਪੂਰੇ $50,000 ਦੀ ਖਰੀਦ ਕੀਮਤ ਤੇ ਟੈਕਸ ਦਾ ਭੁਗਤਾ ਕਰਨਾ ਪਵੇਗਾ।
ਕਿਸੇ ਹੋਰ ਸੂਬੇ ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਕ੍ਰੈਡਿਟ
ਜੇਕਰ ਤੁਸੀਂ ਆਪਣਾ ਸਮੁੰਦਰੀ ਜਹਾਜ਼ ਖਰੀਦਣ ਵੇਲੇ ਕਿਸੇ ਹੋਰ ਸੂਬੇ ਨੂੰ ਟੈਕਸ ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਉਸ ਸੂਬੇ ਨੂੰ ਪਹਿਲਾਂ ਭੁਗਤਾਨ ਕੀਤੇ ਟੈਕਸ ਲਈ ਕ੍ਰੈਡਿਟ ਦਾ ਦਾਅਵਾ ਕਰਨ ਦੇ ਹੱਕਦਾਰ ਹੋ ਸਕਦੇ ਹੋ।
ਉਦਾਹਰਣ ਲਈ, ਜੇਕਰ ਤੁਸੀਂ ਸਮੁੰਦਰੀ ਜਹਾਜ਼ ਦੀ ਖਰੀਦ ਲਈ ਪਹਿਲਾਂ ਹੀ ਕਿਸੇ ਹੋਰ ਸੂਬੇ ਨੂੰ $1,500 ਵਿਕਰੀ ਜਾਂ ਵਰਤੋਂ ਟੈਕਸ ਦਾ ਭੁਗਤਾਨ ਕੀਤਾ ਸੀ, ਅਤੇ California ਵਰਤੋਂ ਟੈਕਸ ਦਾ ਬਕਾਇਆ $2,000 ਹੈ, ਤਾਂ California ਵੱਲ ਬਕਾਇਆ ਵਰਤੋਂ ਟੈਕਸ $500 ਹੋਵੇਗਾ।
ਡੀਲਰ ਬਨਾਮ ਬ੍ਰੋਕਰ ਤੋਂ ਖਰੀਦਦਾਰੀ
ਆਮ ਤੌਰ ਤੇ, ਜੇਕਰ ਤੁਸੀਂ ਆਪਣੇ ਸਮੁੰਦਰੀ ਜਹਾਜ਼ ਨੂੰ ਕਿਸੇ ਅਜਿਹੇ ਡੀਲਰ ਤੋਂ ਖਰੀਦਦੇ ਹੋ ਜਿਸ ਕੋਲ California ਵਿੱਚ ਵੇਚਣ ਦਾ ਪਰਮਿਟ ਹੈ, ਤਾਂ ਡੀਲਰ CDTFA ਨੂੰ ਵਿਕਰੀ ਟੈਕਸ ਦਾ ਭੁਗਤਾਨ ਕਰਨ ਲਈ ਜਿੰਮੇਵਾਰ ਹੈ, ਜਦੋਂ ਤੱਕ ਕਿ ਡੀਲਰ ਇੱਕ ਬ੍ਰੋਕਰ ਵਜੋਂ ਕੰਮ ਨਹੀਂ ਕਰ ਰਿਹਾ ਹੁੰਦਾ। ਹਾਲਾਂਕਿ, ਜੇਕਰ ਤੁਸੀਂ ਕਿਸੇ ਬ੍ਰੋਕਰ ਰਾਹੀਂ ਆਪਣਾ ਸਮੁੰਦਰੀ ਜਹਾਜ਼ ਖਰੀਦਦੇ ਹੋ, ਤਾਂ ਬ੍ਰੋਕਰ ਨੂੰ CDTFA ਲਈ ਟੈਕਸ ਇਕੱਤਰ ਕਰਨ ਅਤੇ ਉਸਦੀ ਸੂਚਨਾ ਦੇਣ ਦੀ ਲੋੜ ਨਹੀਂ ਹੈ। ਜੇਕਰ ਬ੍ਰੋਕਰ ਵਿਕਰੀ ਜਾਂ ਵਰਤੋਂ ਟੈਕਸ ਲਈ ਕੋਈ ਰਕਮ ਨਹੀਂ ਵਸੂਲਦਾ, ਤਾਂ ਤੁਹਾਨੂੰ CDTFA ਨੂੰ ਇਸਦੀ ਸੂਚਨਾ ਦੇਣ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਹੈ।
ਬ੍ਰੋਕਰ ਉਹ ਵਿਅਕਤੀ ਹੁੰਦਾ ਹੈ ਜੋ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੇ ਵਿੱਚਕਾਰ ਲੈਣ-ਦੇਣ ਦਾ ਪ੍ਰਬੰਧ ਕਰਦਾ ਹੈ, ਅਤੇ ਜਿਸ ਕੋਲ ਸਮੁੰਦਰੀ ਜਹਾਜ਼ ਮਲਕੀਅਤ ਦਾ ਹੱਕ ਖਰੀਦਦਾਰ ਨੂੰ ਟ੍ਰਾਂਸਫ਼ਰ ਕਰਨ ਦੀ ਸਮਰੱਥਾ ਜਾਂ ਅਧਿਕਾਰ ਨਹੀਂ ਹੈ। ਬ੍ਰੋਕਰ ਨੂੰ ਰਿਟੇਲਰ ਨਹੀਂ ਮੰਨਿਆ ਜਾਂਦਾ ਹੈ ਅਤੇ, ਇਸ ਲਈ ਉਹ ਟੈਕਸ ਦੇ ਭੁਗਤਾਨ ਲਈ ਜ਼ਿੰਮੇਵਾਰ ਨਹੀਂ ਹੈ। ਜੇਕਰ ਬ੍ਰੋਕਰ ਟੈਕਸ ਦੀ ਸਹੀ ਰਕਮ ਇਕੱਤਰ ਕਰਦਾ ਹੈ ਅਤੇ CDTFA ਨੂੰ ਟੈਕਸ ਦੀ ਸਹੀ ਰਕਮ ਬਾਰੇ ਸੂਚਿਤ ਕਰਦਾ ਹੈ, ਤਾਂ ਤੁਹਾਡੀ ਕੋਈ ਵਾਧੂ ਦੇਣਦਾਰੀ ਨਹੀਂ ਹੈ। ਹਾਲਾਂਕਿ, ਜੇਕਰ CDTFA ਇਹ ਨਿਰਧਾਰਿਤ ਕਰਦਾ ਹੈ ਕਿ ਟੈਕਸ ਦੀ ਘੱਟ ਰਕਮ ਇਕੱਤਰ ਕੀਤੀ ਗਈ ਸੀ ਅਤੇ ਉਸੇ ਦੀ ਸੂਚਨਾ ਦਿੱਤੀ ਗਈ ਸੀ, ਤਾਂ ਤੁਹਾਡੇ ਕੋਲੋਂ ਵਾਧੂ ਟੈਕਸ ਦਾ ਬਿੱਲ ਲੀਤਾ ਜਾਵੇਗਾ। ਉਦਾਹਰਨ ਲਈ, ਜੇਕਰ ਬ੍ਰੋਕਰ ਗਲਤ ਤਰੀਕੇ ਦੇ ਨਾਲ 8 ਫੀਸਦੀ ਟੈਕਸ ਦਰ ਦੇ ਆਧਾਰ ਤੇ ਟੈਕਸ ਇਕੱਤਰ ਕਰਦਾ ਸੀ ਜੱਦ ਕਿ ਲਾਗੂ ਟੈਕਸ ਦਰ ਅਸਲ ਵਿੱਚ 9 ਫੀਸਦੀ ਹੈ, ਤਾਂ ਤੁਹਾਨੂੰ ਵਾਧੂ ਬਕਾਇਆ ਟੈਕਸ ਦਾ ਇਕ ਬਿੱਲ ਦਿੱਤਾ ਜਾਵੇਗਾ।
ਜੇਕਰ ਬ੍ਰੋਕਰ ਵਿਕਰੀ ਜਾਂ ਵਰਤੋਂ ਟੈਕਸ ਲਈ ਰਕਮ ਇਕੱਤਰ ਕਰਦਾ ਹੈ, ਲੇਕਿਨ CDTFA ਨੂੰ ਇਸਦੀ ਸੂਚਨਾ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਬ੍ਰੋਕਰ ਨੂੰ ਭੁਗਤਾਨ ਕੀਤੀ ਗਈ ਰਕਮ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ ਬਸ਼ਰਤੇ ਤੁਹਾਡੇ ਕੋਲ ਬ੍ਰੋਕਰ ਤੋਂ ਪ੍ਰਾਪਤ ਕੀਤੀ ਗਈ ਇੱਕ ਰਸੀਦ ਹੋਵੇ ਜਿਸ ਵਿੱਚ ਉਸ ਬ੍ਰੋਕਰ ਨੂੰ ਭੁਗਤਾਨ ਕੀਤੇ ਗਏ ਟੈਕਸ ਦੀ ਰਕਮ ਦਰਸ਼ਾਈ ਗਈ ਹੋਵੇ।
ਵਰਤੋਂ ਟੈਕਸ ਤੋਂ ਛੋਟ ਜਾਂ ਣਾ ਦੇਣ ਦਾ ਦਾਅਵਾ ਕਰਨਾ
ਜੇਕਰ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਸਮੁੰਦਰੀ ਜਹਾਜ਼ ਦੀ ਖਰੀਦ ਤੇ ਛੋਟ ਹੈ ਜਾਂ ਉਹ ਟੈਕਸਯੋਗ ਨਹੀਂ ਹੈ, ਤਾਂ ਤੁਹਾਨੂੰ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ CDTFA ਕੋਲ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ।
ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਅਤੇ ਸੀਮਤ ਐਕਸੈਸ ਫੰਕਸ਼ਨ ਦੇ ਹੇਠ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਇੱਕ ਦਸਤਾਵੇਜ਼ੀ ਸਮੁੰਦਰੀ ਜਹਾਜ਼ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰ ਸਕਦੇ ਜੋ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰ ਸਕਦੇ ਹੋ।
ਸਮੁੰਦਰੀ ਜਹਾਜ਼ ਬਹੁਤ ਸਾਰੀਆਂ ਟੈਕਸ ਛੋਟਾਂ ਅਤੇ ਬੇਦਖਲੀ ਦੀ ਟੈਸਟ ਮਿਆਦ 6 ਤੋਂ 12 ਮਹੀਨੇ ਹੈ। ਜੇਕਰ ਲਾਗੂ ਟੈਸਟ ਮਿਆਦ ਤੁਹਾਡੀ ਵਰਤੋਂ ਟੈਕਸ ਦੇ ਭੁਗਤਾਨ ਦੀ ਨਿਯਤ ਮਿਤੀ ਤੋਂ ਪਹਿਲਾਂ ਖਤਮ ਨਹੀਂ ਹੋਈ ਹੈ, ਤਾਂ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਵਰਤਮਾਨ ਵਿੱਚ ਉਪਲੱਬਧ ਦਸਤਾਵੇਜ਼ਾਂ ਦੀਆਂ ਕਾਪੀਆਂ ਜਮ੍ਹਾਂ ਕਰਾਓ। ਤੁਸੀਂ ਆਪਣੇ ਟੈਸਟ ਮਿਆਦ ਸਮਾਪਤ ਹੋਣ ਤੋਂ ਬਾਅਦ ਬਾਕੀ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰ ਸਕਦੇ ਹੋ। (ਤੁਹਾਡੇ ਦਾਅਵੇ ਦੇ ਸਮਰਥਨ ਲਈ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ, ਇਸ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀਆਂ ਛੋਟਾਂ ਅਤੇ ਬੇਦਖਲੀ ਦੇਖੋ।)
ਇੱਕ ਗੈਰ-ਦਸਤਾਵੇਜ਼ੀ ਸਮੁੰਦਰੀ ਜਹਾਜ਼ ਲਈ ਛੋਟ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਵਾਹਨ ਦੇ ਸਮਾਨ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡਾ ਵਾਹਨ ਅਨੁਭਾਗ, ਵਰਤੋਂ ਟੈਕਸ ਤੋਂ ਛੋਟ ਦਾ ਦਾਅਵਾ ਕਰਨਾ ਦੇਖੋ।
California ਵਿੱਚ ਵਰਤੋਂ ਲਈ ਨਹੀਂ ਖਰੀਦੀ ਗਈ
ਜੇਕਰ ਤੁਸੀਂ ਆਪਣਾ ਸਮੁੰਦਰੀ ਜਹਾਜ਼ California ਤੋਂ ਬਾਹਰ ਵਰਤੋਂ ਲਈ ਖਰੀਦਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡੀ ਖਰੀਦ ਵਰਤੋਂ ਟੈਕਸ ਦੇ ਅਧੀਨ ਨਾ ਹੋਵੇ।
ਹਾਲਾਂਕਿ, ਜਦੋਂ California ਤੋਂ ਬਾਹਰ ਖਰੀਦਿਆ ਗਿਆ ਕੋਈ ਸਮੁੰਦਰੀ ਜਹਾਜ਼ , ਪਹਿਲੀ ਵਾਰ ਕਾਰਜਸ਼ੀਲ ਤੌਰ ਤੇ California ਤੋਂ ਬਾਹਰ ਵਾਰ ਵਰਤਿਆ ਜਾਂਦਾ ਹੈ, ਅਤੇ ਇਸਦੀ ਖਰੀਦ ਦੀ ਮਿਤੀ ਤੋਂ 12 ਮਹੀਨਿਆਂ ਦੇ ਅੰਦਰ California ਵਿੱਚ ਲਿਆਇਆ ਜਾਂਦਾ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਸਮੁੰਦਰੀ ਜਹਾਜ਼ California ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ ਅਤੇ ਇਹ ਵਰਤੋਂ ਟੈਕਸ ਦੇ ਅਧੀਨ ਹੈ, ਜੇਕਰ ਹੇਠ ਲਿਖਿਆਂ ਵਿੱਚੋਂ ਕੁਝ ਵੀ ਵਾਪਰਦਾ ਹੈ:
- ਸਮੁੰਦਰੀ ਜਹਾਜ਼ California ਦੇ ਨਿਵਾਸੀ ਦੁਆਰਾ ਖਰੀਦਿਆ ਗਿਆ ਹੈ।
- ਸਮੁੰਦਰੀ ਜਹਾਜ਼ ਮਾਲਕੀ ਦੇ ਪਹਿਲੇ 12 ਮਹੀਨਿਆਂ ਦੌਰਾਨ California ਵਿੱਚ ਸੰਪਤੀ ਟੈਕਸ ਦੇ ਅਧੀਨ ਹੈ।
- ਜੇਕਰ California ਦੇ ਕਿਸੇ ਗੈਰ-ਨਿਵਾਸੀ ਦੁਆਰਾ ਖਰੀਦਿਆ ਗਿਆ ਹੈ, ਤਾਂ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੌਰਾਨ ਅੱਧੇ ਤੋਂ ਵੱਧ ਸਮੇਂ ਲਈ ਸਮੁੰਦਰੀ ਜਹਾਜ਼ ਦੀ ਵਰਤੋਂ California ਵਿੱਚ ਕੀਤੀ ਜਾਂਦੀ ਹੈ ਜਾਂ ਵਾਹਨ ਨੂੰ ਉੱਥੇ ਰੱਖਿਆ ਜਾਂਦਾ ਹੈ।
ਜੇ ਸਮੁੰਦਰੀ ਜਹਾਜ਼ ਖਰੀਦਣ ਦੇ ਪਹਿਲੇ 12 ਮਹੀਨਿਆਂ ਦੇ ਅੰਦਰ California ਵਿੱਚ ਦਾਖਲ ਹੁੰਦਾ ਹੈ, ਤਾਂ ਤੁਸੀਂ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਹੇਠਾਂ ਦਿੱਤੇ ਦਸਤਾਵੇਜ਼ ਮੁਹੱਈਆ ਕਰਵਾ ਕੇ ਇਸ ਧਾਰਨਾ ਨੂੰ ਗਤਲ ਸਾਬਤ ਕਰ ਸਕਦੇ ਹੋ ਕਿ ਸਮੁੰਦਰੀ ਜਹਾਜ਼ California ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ:
- ਤੁਹਾਡੇ ਖਰੀਦ ਦੇ ਸਮਝੌਤੇ ਦੀ ਇੱਕ ਕਾਪੀ।
- ਸੂਬੇ ਤੋਂ ਬਾਹਰ ਸਮੁੰਦਰੀ ਜਹਾਜ਼ ਦੀ ਡਿਲੀਵਰੀ ਦੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਕਰਨ ਵਾਲਾਂ ਬਿਆਨ ਜਿਸ ਉੱਤੇ ਵਿਕਰੇਤਾ ਦੁਆਰਾ ਦਸਤਖਤ ਕੀਤੇ ਗਏ ਹੋਣ।
- ਵਿਕਰੀ ਦੀ ਮਿਤੀ ਅਤੇ ਡਿਲੀਵਰੀ ਦੀ ਮਿਤੀ ਦੇ ਵਿੱਚਕਾਰ ਸਮੁੰਦਰੀ ਜਹਾਜ਼ ਦਾ ਟਿਕਾਣਾ ਅਤੇ ਵਰਤੋਂ ਨੂੰ ਦਰਸ਼ਾਉਣ ਦਸਤਾਵੇਜ਼, ਜੇਕਰ ਵੱਖ ਹੋਣ।
- ਕਿਸੇ ਹੋਰ ਸੂਬੇ ਨੂੰ ਟੈਕਸ ਅਦਾ ਕੀਤੇ ਜਾਣ ਦਾ ਸਬੂਤ।
- ਬੀਮਾ ਪਾਲਿਸੀ ਦੀ ਇੱਕ ਕਾਪੀ ਜੋ ਕਿ ਸਮੁੰਦਰੀ ਜਹਾਜ਼ ਦੀ ਨੇਵੀਗੇਸ਼ਨ ਸੀਮਾਵਾਂ ਨੂੰ ਦਰਸ਼ਾਉਂਦੀ ਹੈ।
- ਕਿਰਾਏ ਦੀ ਰਸੀਦ/ਲੰਗਰ ਪਾਉਣ ਦੀਆਂ ਰਸੀਦਾਂ, ਮੁਰੰਮਤ ਦੇ ਬਿੱਲ, ਰੱਖ-ਰਖਾਅ ਦੀਆਂ ਰਸੀਦਾਂ, ਅਤੇ ਸੂਬੇ ਤੋਂ ਬਾਹਰ ਦੀ ਡਿਲੀਵਰੀ ਦੀ ਮਿਤੀ ਤੋਂ ਅਤੇ ਅਗਲੇ 12 ਮਹੀਨਿਆਂ ਲਈ ਫਿਊਲ ਦੀਆਂ ਰਸੀਦਾਂ। ਇਹਨਾਂ ਦਸਤਾਵੇਜ਼ਾਂ ਵਿੱਚ ਸਮੁੰਦਰੀ ਜਹਾਜ਼ ਦੀ ਪਛਾਣ ਨਾਮ ਜਾਂ ਦਸਤਾਵੇਜ਼ ਨੰਬਰ ਦੁਆਰਾ ਕਰਨੀ ਚਾਹੀਦੀ ਹੈ।
- ਜੇਕਰ ਲਾਗੂ ਹੋਵੇ, ਤਾਂ ਪ੍ਰਵੇਸ਼ ਦੇ ਵਿਦੇਸ਼ੀ ਬੰਦਰਗਾਹ ਦੇ ਦਸਤਾਵੇਜ਼।
- ਸੂਬੇ ਤੋਂ ਬਾਹਰ ਦੀ ਡਿਲੀਵਰੀ ਦੀ ਮਿਤੀ ਤੋਂ ਲੈ ਕੇ ਅਤੇ ਅਗਲੇ 12 ਮਹੀਨਿਆਂ ਲਈ ਸਮੁੰਦਰੀ ਜਹਾਜ਼ ਦੇ ਟਿਕਾਣੇ ਅਤੇ ਵਰਤੋਂ ਬਾਰੇ ਦੱਸਦੇ ਹੋ ਕ੍ਰੈਡਿਟ ਕਾਰਡ/ਬੈਂਕ ਸਟੇਟਮੈਂਟ।
ਨੋਟ
*California ਦੇ ਸੰਵਿਧਾਨ ਦੀ ਧਾਰਾ 3, ਅਨੁਭਾਗ 2 ਦੇ ਅਨੁਸਾਰ, California ਦੀਆਂ ਖੇਤਰੀ ਸੀਮਾਵਾਂ ਇਸ ਸੂਬੇ ਦੇ ਸਭ ਤੋਂ ਬਾਹਰਲੇ ਟਾਪੂਆਂ, ਚੱਟਾਨਾਂ ਅਤੇ ਚੱਟਾਨਾਂ ਤੋਂ ਪਰੇ ਤਿੰਨ ਸਮੁੰਦਰੀ ਮੀਲ ਤੱਕ ਫੈਲੀਆਂ ਹੋਈਆਂ ਹਨ ਅਤੇ ਉਨ੍ਹਾਂ ਟਾਪੂਆਂ ਅਤੇ ਤੱਟਾਂ ਦੇ ਵਿੱਚਕਾਰ ਸਿਰਫ਼ ਪਾਣੀ ਹੈ।
ਇਸ ਤੋਂ ਇਲਾਵਾ, ਖਾਰ ਤੌਰ ਤੇ ਮੁਰੰਮਤ, ਰੀਟਰੋਫਿਟ, ਜਾਂ ਸੋਧ ਦੇ ਉਦੇਸ਼ਾਂ ਲਈ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੇ ਅੰਦਰ ਇਸ ਸੂਬੇ ਵਿੱਚ ਦਾਖਲ ਹੋਏ ਸਮੁੰਦਰੀ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਲਾਗੂ ਨਹੀਂ ਹੁੰਦਾ ਹੈ। ਕਿਸੇ ਵੀ ਸਮੁੰਦਰੀ ਜਹਾਜ਼ ਦੀ ਕੋਈ ਵੀ ਮੁਰੰਮਤ, ਰੀਟਰੋਫਿਟ ਜਾਂ ਸੋਧ ਲਾਇਸੰਸਸ਼ੁਦਾ ਮੁਰੰਮਤ ਸਹੂਲਤ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਇਸ ਲਈ, ਜਦੋਂ ਇੱਕ ਸਮੁੰਦਰੀ ਜਹਾਜ਼ ਜੋ ਕਿ ਲਸੰਸਸ਼ੁਦਾ ਮੁਰੰਮਤ ਸਹੂਲਤ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੁਆਰਾ ਮੁਰੰਮਤ, ਰੀਟਰੋਫਿਟ, ਜਾਂ ਸੋਧ ਦੇ ਉਦੇਸ਼ ਲਈ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੌਰਾਨ California ਵਿੱਚ ਦਾਖਲ ਹੁੰਦਾ ਹੈ, ਉਦੋਂ ਛੋਟ ਲਾਗੂ ਨਹੀਂ ਹੁੰਦੀ।
ਨੋਟ
**ਇਸ ਛੋਟ ਦੇ ਉਦੇਸ਼ਾਂ ਲਈ, ਇੱਕ ਲਾਇਸੰਸਸ਼ੁਦਾ ਮੁਰੰਮਤ ਸਹੂਲਤ ਕੋਲ CDTFA ਦੁਆਰਾ ਜਾਰੀ ਕੀਤਾ ਇੱਕ ਢੁਕਵਾਂ ਪਰਮਿਟ ਹੋਣਾ ਚਾਹੀਦਾ ਹੈ ਅਤੇ ਜੇਕਰ ਸ਼ਹਿਰ, ਕਾਉਂਟੀ, ਜਾਂ ਸ਼ਹਿਰ ਅਤੇ ਕਾਊਂਟੀ ਨੂੰ ਇਸਦੀ ਲੋੜ ਹੋਵੇ ਤਾਂ ਉਸਨੂੰ ਉਸ ਸ਼ਹਿਰ, ਕਾਊਂਟੀ, ਜਾਂ ਸ਼ਹਿਰ ਅਤੇ ਕਾਊਂਟੀ ਦੁਆਰਾ ਵਪਾਰ ਕਰਨ ਲਈ ਲਾਇਸੰਸਸ਼ੁਦਾ ਹੋਣਾ ਚਾਹੀਦਾ ਹੈ।
ਪਰਿਵਾਰਕ ਲੈਣ-ਦੇਣ
ਜੇਕਰ ਤੁਸੀਂ ਆਪਣਾ ਸਮੁੰਦਰੀ ਜਹਾਜ਼ ਕਿਸੇ ਯੋਗ ਪਰਿਵਾਰਕ ਸਦੱਸ ਤੋਂ ਖਰੀਦਦੇ ਹੋ ਜੋ ਸਮੁੰਦਰੀ ਜਹਾਜ਼ ਵੇਚਣ ਦਾ ਕਾਰੋਬਾਰ ਨਹੀਂ ਕਰਦਾ ਹੈ, ਤਾਂ ਤੁਹਾਨੂੰ ਉਸ ਸਮੁੰਦਰੀ ਜਹਾਜ਼ ਦੀ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।
ਇੱਕ ਯੋਗ ਪਰਿਵਾਰਕ ਸਦੱਸ ਵਿੱਚ ਸ਼ਾਮਲ ਹਨ:
- ਮਾਤਾ-ਪਿਤਾ
- ਦਾਦਾ-ਦਾਦੀ / ਨਾਨਾ-ਨਾਨੀ
- ਬੇਟਾ/ ਬੇਟੀ
- ਪੋਤਾ-ਪੋਤੀ / ਦੋਹਤਾ-ਦੋਹਤੀ
- ਪਤੀ-ਪਤਨੀ ਜਾਂ ਰਜਿਸਟਰਡ ਘਰੇਲੂ ਸਾਥੀ (ਜਿਵੇਂ ਕਿ ਪਰਿਵਾਰਕ ਸੰਹਿਤਾ ਅਨੁਭਾਗ 297.5 ਵਿੱਚ ਹਵਾਲਾ ਦਿੱਤਾ ਗਿਆ ਹੈ) ।
- ਭਰਾ ਜਾਂ ਭੈਣ (ਜਿਸਦਾ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ ਜਾਂ ਗੋਦ ਲੀਤਾ ਗਿਆ ਸੀ), ਜੇਕਰ ਵਿਕਰੀ ਉਦੋਂ ਹੁੰਦੀ ਹੈ ਜਦੋਂ ਦੋਵੇਂ ਨਾਬਾਲਗ ਹਨ।
ਜੇਕਰ ਕੋਈ ਜਮਾਂਦਰੂ ਮਾਤਾ ਜਾਂ ਪਿਤਾ ਜਾਂ ਬੱਚਾ ਜਾਂ ਕੋਈ ਕਾਨੂੰਨੀ ਗੋਦ ਲੀਤਾ ਗਿਆ ਇਸ ਵਿੱਚ ਸ਼ਾਮਲ ਨਹੀਂ ਹੈ ਤਾਂ ਇਹ ਛੋਟ ਮਤਰੇਏ ਮਾਤਾ-ਪਿਤਾ ਜਾਂ ਮਤਰੇਏ ਬੱਚਿਆਂ ਤੋਂ ਖਰੀਦਦਾਰੀ ਤੇ ਲਾਗੂ ਨਹੀਂ ਹੈ। ਇਹ ਛੋਟ ਤਲਾਕ ਦੇ ਆਦੇਸ਼ ਤੋਂ ਬਾਅਦ ਸਾਬਕਾ ਪਤੀ-ਪਤਨੀ ਦੇ ਵਿੱਚਕਾਰ ਲੈਣ-ਦੇਣ ਤੇ ਵੀ ਲਾਗੂ ਨਹੀਂ ਹੁੰਦੀ ਹੈ।
ਉਦਾਹਰਣ ਲਈ, ਤੁਹਾਡੇ ਆਪਣੇ ਜੰਮੇ ਜਾਂ ਗੋਦ ਲਏ ਬੱਚੇ ਤੋਂ ਕੋਈ ਵੀ ਖਰੀਦਦਾਰੀ ਇੱਕ ਛੋਟ ਪ੍ਰਾਪਤ ਪਰਿਵਾਰਕ ਲੈਣ-ਦੇਣ ਦੇ ਤੌਰ ਤੇ ਯੋਗ ਹੋਵੇਗੀ; ਹਾਲਾਂਕਿ, ਤੁਹਾਡੇ ਮਤਰੇਏ ਬੱਚੇ ਤੋਂ ਖਰੀਦਦਾਰੀ ਆਮ ਤੌਰ ਤੇ ਇਸਦੇ ਯੋਗ ਨਹੀਂ ਹੋਵੇਗੀ।
ਛੋਟ ਲਈ ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਪਰਿਵਾਰਕ ਸਬੰਧਾਂ ਦਾ ਸਮਰਥਨ ਕਰਨ ਲਈ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਹਨ, ਜਿਵੇਂ ਕਿ ਜਨਮ ਸਰਟੀਫਿਕੇਟ, ਵਿਆਹ ਦਾ ਲਾਇਸੈਂਸ, ਅਤੇ/ਜਾਂ ਗੋਦ ਲੈਣ ਦੇ ਕਾਗਜ਼ਾਤ।
ਵਪਾਰ ਲਈ ਡੂੰਘੇ ਸਾਗਰ ਵਿੱਚ ਮੱਛੀ ਫੜਨਾ
ਜੇਕਰ ਤੁਸੀਂ ਵਪਾਰ ਲਈ ਡੂੰਘੇ ਸਾਗਰ ਵਿੱਚ ਮੱਛੀਆਂ ਫੜਨ ਦੀ ਵਰਤੋਂ ਲਈ ਆਪਣਾ ਸਮੁੰਦਰੀ ਜਹਾਜ਼ ਖਰੀਦਦੇ ਹੋ, ਤਾਂ ਤੁਹਾਡੀ ਖਰੀਦ ਨੂੰ ਵਰਤੋਂ ਟੈਕਸ ਤੋਂ ਛੋਟ ਦਿੱਤੀ ਜਾ ਸਕਦੀ ਹੈ।
ਛੋਟ ਲਈ ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਹੇਠ ਲਿਖਿਆਂ ਦੇ ਸਮਰਥਨ ਵਿੱਚ ਦਸਤਾਵੇਜ਼ ਪ੍ਰਦਾਨ ਕਰਨੇ ਹੋਣਗੇ:
- ਸਮੁੰਦਰੀ ਜਹਾਜ਼ ਦੀ ਪਹਿਲੀ ਕਾਰਜਸ਼ੀਲ ਵਰਤੋਂ ਤੋਂ ਬਾਅਦ, ਅਤੇ ਇਸ ਸਮੁੰਦਰੀ ਜਹਾਜ਼ ਦੀ ਵਰਤੋਂ ਮੁੱਖ ਤੌਰ ਤੇ ਲਗਾਤਾਰ ਪਹਿਲੇ 12 ਮਹੀਨਿਆਂ ਦੌਰਾਨ California ਦੇ ਤਿੰਨ ਮੀਲ ਖੇਤਰੀ ਪਾਣੀਆਂ ਦੇ ਬਾਹਰ ਵਪਾਰ ਲਈ ਡੂੰਘੇ ਸਾਗਰ ਵਿੱਚ ਮੱਛੀਆਂ ਫੜਨ ਲਈ ਕੀਤੀ ਗਈ ਸੀ।
- ਤੁਸੀਂ ਇੱਕ ਵਿਅਕਤੀ ਹੋ ਜੋ ਨਿਯਮਿਤ ਤੌਰ ਤੇ ਵਪਾਰ ਲਈ ਡੂੰਘੇ ਸਾਗਰ ਵਿੱਚ ਮੱਛੀਆਂ ਫੜਨ ਦਾ ਕਾਰੋਬਾਰ ਕਰਦੇ ਹੋ।
ਆਮ ਤੌਰ ਤੇ, ਜੇਕਰ ਵਪਾਰ ਲਈ ਡੂੰਘੇ ਸਾਗਰ ਵਿੱਚ ਮੱਛੀ ਫੜਨ ਦੇ ਕੰਮ ਤੋਂ ਤੁਹਾਡੀ ਕੁੱਲ ਆਮਦਨ $20,000 ਤੋਂ ਘੱਟ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਨਿਯਮਤ ਤੌਰ ਤੇ ਵਪਾਰ ਲਈ ਡੂੰਘੇ ਸਾਗਰ ਵਿੱਚ ਮੱਛੀਆਂ ਫੜਨ ਦਾ ਕੰਮ ਨਹੀਂ ਕਰਦੇ ਹੋ।
ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:
- ਤੁਹਾਡੇ ਖਰੀਦ ਦੇ ਇਕਰਾਰਨਾਮੇ ਦੀ ਇੱਕ ਕਾਪੀ।
- ਫੜੀਆਂ ਗਈਆਂ ਪ੍ਰਜਾਤੀਆਂ ਅਤੇ ਜਿਸ ਸਥਾਨ ਤੇ ਫੜੀਆਂ ਹਨ ਉੱਥੋਂ ਦੀਆਂ 12 ਮਹੀਨਿਆਂ ਦੀ ਵਪਾਰਕ ਮੱਛ ਫੜਨ ਦੀ ਪਛਾਣ ਕਰਦੀਆਂ ਰਸੀਦਾਂ।
- GPS ਰੀਡਿੰਗ ਅਤੇ ਇੰਜਣ ਦੇ ਚੱਲਣ ਦੇ ਘੰਟੇ ਦਰਸ਼ਾਉਂਦਾ ਹੋਇਆ ਸਮੁੰਦਰੀ ਜਹਾਜ਼ ਦਾ ਲੋਗ।
- ਤੁਹਾਡੇ ਲਾਭ ਅਤੇ ਨੁਕਸਾਨ ਦੇ ਸਟੇਟਮੈਂਟ ਦੇ ਨਾਲ ਤੁਹਾਡੀ ਇਨਕਮ ਟੈਕਸ ਰਿਟਰਨ ਦੀ ਇੱਕ ਕਾਪੀ।
- California ਮੱਛੀ ਅਤੇ ਜੰਗਲੀ ਜੀਵ ਵਿਭਾਗ ਫਿਸ਼ਿੰਗ ਲਾਇਸੰਸ ਅਤੇ ਕਿਸ਼ਤੀ ਰਜਿਸਟ੍ਰੇਸ਼ਨ ਦੀਆਂ ਕਾਪੀਆਂ।
- ਜਹਾਜ਼ ਦੀਆਂ ਰੱਸੀਆਂ ਦਰਸ਼ਾਂਉਂਦੇ ਹੋਏ ਪੂਰੇ ਸਮੁੰਦਰੀ ਜਹਾਜ਼ ਦੀਆਂ ਤਸਵੀਰਾਂ।
California ਦੇ ਬਾਹਰ ਵਰਤੋਂ ਕਰਨ ਲਈ ਕੀਤੀ ਗਈ ਖਰੀਦਦਾਰੀ
ਹੋ ਸਕਦਾ ਹੈ ਕਿ ਤੁਹਾਨੂੰ California ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਾ ਪਵੇ ਜੇਕਰ California ਵਿੱਚ ਸਮੁੰਦਰੀ ਜਹਾਜ਼ ਦੀ ਵਰਤੋਂ ਸਿਰਫ ਇਸ ਨੂੰ ਸੂਬੇ ਤੋਂ ਹਟਾਉਣਾ ਹੈ ਅਤੇ ਇਸ ਤੋਂ ਬਾਅਦ ਇਸਦੀ ਵਰਤੋਂ ਸਿਰਫ਼ ਸੂਬੇ ਤੋਂ ਬਾਹਰ ਹੀ ਕੀਤੀ ਜਾਵੇਗੀ।
ਇਹ ਛੋਟ ਸਿਰਫ਼ ਉਸ ਖਰੀਦ ਤੇ ਲਾਗੂ ਹੁੰਦੀ ਹੈ ਜੋ ਵਰਤੋਂ ਟੈਕਸ ਅਧੀਨ ਹੋਵੇਗੀ। ਸਮੁੰਦਰੀ ਜਹਾਜ਼ ਸੂਬੇ ਤੋਂ ਬਾਹਰ ਕੱਢਣ ਤੋਂ ਇਲਾਵਾ ਇਸਦੀ ਕੋਈ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹ ਛੋਟ ਵਿਕਰੀ ਟੈਕਸ ਦੇ ਅਧੀਨ ਕਿਸੇ ਸਮੁੰਦਰੀ ਜਹਾਜ਼ ਦੇ ਡੀਲਰ ਤੋਂ ਖਰੀਦ ਤੇ ਲਾਗੂ ਨਹੀਂ ਹੁੰਦੀ ਹੈ।
ਉਦਾਹਰਣ ਲਈ, ਤੁਸੀਂ San Diego ਵਿੱਚ ਕਿਸੇ ਵਿਅਕਤੀ (ਨਿੱਜੀ ਪਾਰਟੀ) ਤੋਂ ਇੱਕ ਸਮੁੰਦਰੀ ਜਹਾਜ਼ ਖਰੀਦਦੇ ਹੋ ਜਿਸਦੇ ਕੋਲ ਡੀਲਰ ਦਾ ਲਾਇਸੰਸ ਜਾਂ California ਵਿਕਰੇਤਾ ਦਾ ਪਰਮਿਟ ਨਹੀਂ ਹੈ ਅਤੇ ਤੁਰੰਤ Astoria, Oregon ਵਿਖੇ ਆਪਣੀਆਂ ਛੁੱਟੀਆਂ ਮਨਾਉਣ ਲਈ ਰਵਾਨਾ ਹੋ ਜਾਵੇ। ਰਸਤੇ ਵਿੱਚ, ਤੁਸੀਂ Marina Del Rey ਤੇ ਰੁਕਦੇ ਹੋ, ਰਾਤ ਦਾ ਖਾਣਾ ਖਾਂਦੇ ਹੋ, ਅਤੇ ਆਪਣੀ ਕਿਸ਼ਤੀ ਤੇ ਤਸਵੀਰਾਂ ਦੀ ਸਜਾਵਟ ਦਾ ਕੰਮ ਕਰਵਾਉਂਦੇ ਹੋ। ਅਗਲੇ ਦਿਨ ਤੁਸੀਂ Channel Islands ਵਿੱਚ ਮੱਛੀ ਫੜਦੇ ਹੋ। ਬਾਅਦ ਵਿੱਚ, ਤੁਸੀਂ San Francisco ਵਿਖੇ ਰੁਕਦੇ ਹੋ ਅਤੇ ਆਪਣੇ ਦੋਸਤਾਂ ਨੂੰ ਮਿਲਣ ਜਾਂਦੇ ਹੋ, ਅਤੇ ਉਹਨਾਂ ਨੂੰ ਆਪਣੀ ਕਿਸ਼ਤੀ ਤੇ ਸਵਾਰੀ ਲਈ ਲੈ ਜਾਂਦੇ ਹੋ। ਵਰਤੋਂ ਟੈਕਸ ਤੋਂ ਛੋਟ ਲਾਗੂ ਨਹੀਂ ਹੁੰਦੀ ਹੈ ਕਿਉਂਕਿ ਤੁਸੀਂ ਸੂਬੇ ਤੋਂ ਕਿਸ਼ਤੀ ਨੂੰ ਨਹੀਂ ਹਟਾਇਆ ਹੀ ਨਹੀਂ ਸੀ।
ਸਮੁੰਦਰੀ ਜਹਾਜ਼ ਦੀ ਐਮਰਜੈਂਸੀ ਮੁਰੰਮਤ ਵਿੱਚ ਹੋਈ ਦੇਰੀ ਨੂੰ ਸਮੁੰਦਰੀ ਜਹਾਜ਼ ਨੂੰ ਸੂਬੇ ਤੋਂ ਬਾਹਰ ਰਵਾਨਗੀ ਜਾਰੀ ਰੱਖਣ ਲਈ ਕਾਰਜਸ਼ੀਲ ਤੌਰ ਤੇ ਜ਼ਰੂਰ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। California ਤੋਂ ਸਾਮਾਨ ਦੀ ਰਵਾਨਗੀ ਦੀ ਪੁਸ਼ਟੀ ਕਰਨ ਲਈ, ਤੁਹਾਨੂੰ ਸਹਾਇਕ ਦਸਤਾਵੇਜ਼ ਜਿਵੇਂ ਕਿ ਫਿਊਲ, ਮੁਰੰਮਤ, ਕਿਸ਼ਤੀ ਬੰਨਣ ਦੀ ਥਾਂ, ਅਤੇ/ਜਾਂ ਰੁਕਣ ਦੀਆਂ ਰਸੀਦਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ, ਅਤੇ ਉਹ ਦਸਤਾਵੇਜ਼ ਪ੍ਰਦਾਨ ਕਰਨੇ ਚਾਹੀਦੇ ਹਨ ਜਿਸ ਤੋਂ ਇਹ ਪਤਾ ਲਾਗ ਸਕੇ ਸਮੁੰਦਰੀ ਜਹਾਜ਼ ਲਾਗੂ ਟੈਸਟ ਮਿਆਦ ਦੇ ਦੌਰਾਨ ਵਾਪਸ ਨਹੀਂ ਆਇਆ ਹੈ।
ਬੇਅਰਬੋਟ ਚਾਰਟਰ ਅਤੇ ਕਿਰਾਏ
ਜੇਕਰ ਤੁਸੀਂ ਕੋਈ ਸਮੁੰਦਰੀ ਜਹਾਜ਼ ਇਸਦੀ ਵਰਤੋਂ ਨੂੰ ਬੇਅਰਬੋਟ ਚਾਰਟਰ ਅਤੇ ਕਿਰਾਏ ਤੇ ਦੇਣ ਦੇ ਇਰਾਦੇ ਨਾਲ ਹੀ ਖਰੀਦਦੇ ਹੋ, ਤਾਂ ਤੁਸੀਂ ਖਰੀਦ ਮੁੱਲ ਦੀ ਬਜਾਏ ਸਮੁੰਦਰੀ ਜਹਾਜ਼ ਦੇ ਉਚਿਤ ਕਿਰਾਏ ਦੇ ਮੁੱਲ ਤੇ ਅਧਾਰਤ ਟੈਕਸ ਦੀ ਸੂਚਨਾ ਦੇਣ ਦੇ ਯੋਗ ਹੋ ਸਕਦੇ ਹੋ।
30 ਫੁੱਟ ਜਾਂ ਇਸ ਤੋਂ ਵੱਧ ਲੰਬਾਈ ਵਾਲੇ ਜਹਾਜ਼ਾਂ ਨੂੰ ਮੋਬਾਈਲ ਟ੍ਰਾਂਸਪੋਰਟੇਸ਼ਨ ਉਪਕਰਨ (Mobile Transportation Equipment, MTE) ਮੰਨਿਆ ਜਾਂਦਾ ਹੈ। MTE ਦੇ ਮਾਲਿਕ ਹੋਣ ਦੇ ਨਾਤੇ, ਤੁਸੀਂ ਵਰਤੋਂ ਟੈਕਸ ਦੇ ਬਕਾਇਆ ਲਈ ਜ਼ਿੰਮੇਵਾਰ ਹੋ। ਜੇਕਰ ਤੁਸੀਂ ਆਪਣਾ ਸਮੁੰਦਰੀ ਜਹਾਜ਼ ਕਿਰਾਏ ਤੇ ਦੇ ਰਹੇ ਹੋ ਅਤੇ ਇਸ ਨੂੰ MTE ਮੰਨਿਆ ਜਾਂਦਾ ਹੈ, ਤਾਂ ਤੁਹਾਨੂੰ ਖਰੀਦ ਮੁੱਲ ਦੇ ਆਧਾਰ ਤੇ ਟੈਕਸ ਦੀ ਸੂਚਨਾ ਦੇਣੀ ਚਾਹੀਦੀ ਹੈ ਜਦੋਂ ਤੱਕ:
- ਸਮੁੰਦਰੀ ਜਹਾਜ਼ ਦੇ ਖਰੀਦਦਾਰ ਲਈ ਸਮੁੰਦਰੀ ਜਹਾਜ਼ ਦੀ ਵਰਤੋਂ ਸਿਰਫ਼ ਕਿਰਾਏ ਤੇ ਦੇਣ ਤੱਕ ਹੀ ਸੀਮਿਤ ਹੋਵੇਗੀ; ਅਤੇ
- ਤੁਸੀਂ ਨਿਰਪੱਖ ਕਿਰਾਏ ਦੇ ਮੁੱਲ (ਮਤਲਬ ਕਿਰਾਏ ਦੇ ਭੁਗਤਾਨ ਜੋ ਕਿ ਕਿਰਾਏ ਦੁਆਰਾ ਲੋੜੀਂਦੇ ਹਨ) ਦੇ ਅਧਾਰ ਤੇ ਟੈਕਸ ਦੀ ਸੂਚਨਾ ਦੇਣ ਲਈ ਸਮੇਂ ਸਿਰ ਚੋਣ ਕਰਦੇ ਹੋ।
ਇਸਨੂੰ ਕਿਰਾਏ ਤੇ ਦਿੱਤਾ ਹੀ ਸਮਝਿਆ ਜਾਵੇ, ਇਸਲਈ ਤੁਹਾਨੂੰ ਸਮੁੰਦਰੀ ਜਹਾਜ਼ ਦਾ ਕਬਜ਼ਾ ਅਤੇ ਨਿਯੰਤਰਣ ਕਿਰਾਏਦਾਰ ਨੂੰ ਦੇਣਾ ਪਵੇਗਾ। ਜੇਕਰ ਸੁੱਤੀ ਚਾਹੁੰਦੇ ਹੋ ਕਿ ਸਮੁੰਦਰੀ ਜਹਾਜ਼ ਨੂੰ ਚਲਾਉਣ ਲਈ ਕਿਰਾਏਦਾਰ ਤੁਹਾਡੀਆਂ ਸੇਵਾਵਾਂ ਪ੍ਰਾਪਤ ਕਰੇ (ਜਿਵੇਂ ਕਿ ਤੁਸੀਂ ਆਪਣੇ ਗਾਹਕਾਂ ਨੂੰ ਆਪਣੀ ਕਿਸ਼ਤੀ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੇ ਹੋ ਅਤੇ ਇਸ ਦੀ ਬਜਾਏ ਉਹਨਾਂ ਨੂੰ ਆਪਣੇ ਚਾਲਕ ਦਲ ਅਤੇ ਕੈਪਟਨ ਨੂੰ ਨਿਯੁਕਤ ਕਰਨ ਲਈ ਕਹਿੰਦੇ ਹੋ), ਤਾਂ ਇਹ ਲੈਣ-ਦੇਣ ਵਿਕਰੀ ਅਤੇ ਵਰਤੋਂ ਟੈਕਸ ਦੇ ਉਦੇਸ਼ਾਂ ਲਈ ਕਿਰਾਇਆ ਨਹੀਂ ਹੈ ਅਤੇ ਟੈਕਸ ਦਾ ਭੁਗਤਾਨ ਸਮੁੰਦਰੀ ਜਹਾਜ਼ ਦੀ ਖਰੀਦ ਕੀਮਤ ਤੇ ਕੀਤਾ ਜਾਣਾ ਚਾਹੀਦਾ ਹੈ।
ਸਮੇਂ ਸਿਰ ਵਿਚਾਰ ਕਰਨ ਲਈ, ਜੇਕਰ ਤੁਸੀਂ ਖਰੀਦ ਦੇ ਸਮੇਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਸਮੁੰਦਰੀ ਜਹਾਜ਼ ਨੂੰ ਖਰੀਦਿਆ ਹੈ, ਤਾਂ ਸਮੁੰਦਰੀ ਜਹਾਜ਼ ਦੇ ਉਚਿਤ ਕਿਰਾਏ ਦੇ ਮੁੱਲ ਦੇ ਆਧਾਰ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਲਈ ਇੱਕ ਚੋਣ ਕੀਤੀ ਜਾਣੀ ਚਾਹੀਦੀ ਹੈ:
- ਜਾਂ ਤਾਂ ਉਸ ਮਿਆਦ ਲਈ ਵਾਪਸੀ ਦੀ ਨਿਯਤ ਮਿਤੀ ਤੇ ਜਾਂ ਉਸ ਤੋਂ ਪਹਿਲਾਂ, ਜਦੋਂ ਸਮੁੰਦਰੀ ਜਹਾਜ਼ ਪਹਿਲੀ ਵਾਰ ਕਿਰਾਏ ਤੇ ਦਿੱਤਾ ਗਿਆ ਹੈ, ਜਾਂ
- ਜੇਕਰ ਸਮੁੰਦਰੀ ਜਹਾਜ਼ ਸੂਬੇ ਤੋਂ ਬਾਹਰ ਖਰੀਦਿਆ ਗਿਆ ਹੈ, ਤਾਂ ਉਹ ਸੂਚਨਾ ਦੇਣ ਦੀ ਮਿਆਦ ਜਿਸ ਵਿੱਚ ਸਮੁੰਦਰੀ ਜਹਾਜ਼ ਪਹਿਲੀ ਵਾਰ California ਵਿੱਚ ਦਾਖਲ ਹੋਇਆ ਸੀ, ਜੋ ਵੀ ਬਾਅਦ ਵਿੱਚ ਹੋਵੇ।
ਇਸ ਚੋਣ ਨੂੰ ਬਦਲਿਆ ਨਹੀਂ ਜਾ ਸਕਦਾ, ਅਤੇ ਜੇਕਰ ਚੋਣ ਸਮੇਂ ਸਿਰ ਨਹੀਂ ਹੁੰਦਾ, ਤਾਂ ਸਮੁੰਦਰੀ ਜਹਾਜ਼ ਦੇ ਖਰੀਦ ਮੁੱਲ ਤੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਜੇਕਰ ਤੁਸੀਂ ਸਮੁੰਦਰੀ ਜਹਾਜ਼ ਦੇ ਉਚਿਤ ਕਿਰਾਏ ਦੇ ਮੁੱਲ ਦੇ ਆਧਾਰ ਤੇ ਟੈਕਸ ਦਾ ਭੁਗਤਾਨ ਕਰਨ ਦੀ ਚੋਣ ਕਰਦੇ ਹੋ ਅਤੇ ਬਾਅਦ ਵਿੱਚ ਜਹਾਜ਼ ਦੀ ਨਿੱਜੀ ਵਰਤੋਂ ਕਰਦੇ ਹੋ, ਤਾਂ ਟੈਕਸ ਖਰੀਦ ਮੁੱਲ ਤੇ ਆਧਾਰਿਤ ਹੋਵੇਗਾ।
MTE ਦੇ ਕਿਰਾਏ ਬਾਰੇ ਵਧੇਰੀ ਜਾਣਕਾਰੀ ਲਈ, ਨਿਯਮ 1661, ਮੋਬਾਈਲ ਟ੍ਰਾਂਸਪੋਰਟੇਸ਼ਨ ਉਪਕਰਨ ਦੇ ਕਿਰਾਏ ਵੇਖੋ।
30 ਫੁੱਟ ਤੋਂ ਘੱਟ ਲੰਬਾਈ ਵਾਲੇ ਸਮੁੰਦਰੀ ਜਹਾਜ਼ MTE ਨਹੀਂ ਹਨ। ਜੇਕਰ ਤੁਸੀਂ 30 ਫੁੱਟ ਤੋਂ ਘੱਟ ਲੰਬਾਈ ਵਾਲੇ ਸਮੁੰਦਰੀ ਜਹਾਜ਼ ਨੂੰ ਕਿਰਾਏ ਤੇ ਦਿੰਦੇ ਹੋ, ਤਾਂ ਮਾਲਿਕ ਦੇ ਤੌਰ ਤੇ, ਤਾਂ ਤੁਸੀਂ ਕਿਰਾਏਦਾਰ ਦੁਆਰਾ ਕਿਰਾਏ ਦਾ ਭੁਗਤਾਨ ਕੀਤੇ ਜਾਣ ਦੇ ਦੌਰਾਨ ਟੈਕਸ ਇਕੱਠਾ ਕਰਨ, ਕਿਰਾਏਦਾਰ ਨੂੰ ਰਸੀਦ ਪ੍ਰਦਾਨ ਕਰਨਾ, ਅਤੇ ਸਿੱਧੇ CDTFA ਨੂੰ ਟੈਕਸ ਦਾ ਭੁਗਤਾਨ ਕਰਨ ਲਈ ਜਿੰਮੇਵਾਰ ਹੋ। ਟੈਕਸ ਸਿਰਫ਼ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਕਿਰਾਏ ਦੀਆਂ ਰਸੀਦਾਂ ਦੇ ਆਧਾਰ ਤੇ ਬਕਾਇਆ ਨਹੀਂ ਹੈ:
- ਤੁਸੀਂ ਸਮੁੰਦਰੀ ਜਹਾਜ਼ ਖਰੀਦਦੇ ਵੇਲੇ ਵਿਕਰੀ ਟੈਕਸ ਦਾ ਭੁਗਤਾਨ ਕੀਤਾ ਸੀ, ਜਾਂ
- ਤੁਸੀਂ ਖਰੀਦ ਮੁੱਲ ਦੇ ਆਧਾਰ ਤੇ ਸਮੇਂ ਤੇ ਸੂਚਨਾ ਦੇਣ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਲਈ *ਸਮੇਂ ਸਿਰ ਚੋਣ ਕੀਤੀ ਹੈ।
ਇਸ ਤੋਂ ਇਲਾਵਾ, ਸਮੁੰਦਰੀ ਜਹਾਜ਼ ਨੂੰ ਕਾਫ਼ੀ ਹੱਦ ਤੱਕ ਉਸੇ ਰੂਪ ਵਿੱਚ ਕਿਰਾਏ ਤੇ ਦਿੱਤਾ ਜਾਣਾ ਚਾਹੀਦਾ ਹੈ ਜਿਸ ਰੂਪ ਵਿੱਚ ਉਸਨੂੰ ਖਰੀਦਿਆ ਗਿਆ ਸੀ।
*ਸਮੇਂ ਸਿਰ ਵਿਚਾਰ ਕਰਨ ਲਈ, ਖਰੀਦ ਮੁੱਲ ਦੁਆਰਾ ਮਾਪੇ ਗਏ ਵਰਤੋਂ ਟੈਕਸ ਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਸ ਸਮੇਂ ਲਈ ਮਾਲਕ ਦੀ ਵਾਪਸੀ ਦੇ ਨਾਲ ਸਮੇਂ ਸਿਰ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜਿਸ ਦੌਰਾਨ ਸੰਪਤੀ ਨੂੰ ਪਹਿਲੀ ਵਾਰ ਕਿਰਾਏ ਤੇ ਦਿੱਤਾ ਗਿਆ ਸੀ।
ਨਿੱਜੀ ਸੰਪਤੀ ਟੈਕਸ
ਵਿਕਰੀ ਜਾਂ ਵਰਤੋਂ ਟੈਕਸ ਤੋਂ ਇਲਾਵਾ, ਨਿੱਜੀ ਸੰਪਤੀ ਟੈਕਸ ਦਾ ਭੁਗਤਾਨ ਵੀ ਕਰਨਾ ਪੀ ਸਕਦਾ ਹੈ।
ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ ਸਥਾਨਕ ਕਾਊਂਟੀ ਮੁਲਾਂਕਣਕਰਤਾ ਦੇ ਦਫ਼ਤਰ ਨਾਲ ਸੰਪਰਕ ਕਰੋ।