ਵਾਹਨਾਂ, ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੀ ਖਰੀਦ ਲਈ ਟੈਕਸ ਗਾਈਡ
ਵਾਹਨ

ਤੁਹਾਨੂੰ ਵਰਤੋਂ ਟੈਕਸ ਦੇ ਅਧੀਨ ਆਪਣੀ ਵਾਹਨ ਦੀ ਖਰੀਦ ਦੀ ਸੂਚਨਾ ਜਰੂਰ ਦੇਣੀ ਚਾਹੀਦੀ ਹੈ। ਆਮ ਤੌਰ ਤੇ, ਇਸ ਸੂਬੇ ਵਿੱਚ ਵਰਤੋਂ ਲਈ ਵਾਹਨਾਂ ਦੀ ਖਰੀਦ ਤੇ ਵਰਤੋਂ ਟੈਕਸ ਉਦੋਂ ਲਾਗੂ ਹੁੰਦਾ ਹੈ ਜਦੋਂ California ਦੇ ਡੀਲਰ ਨੂੰ ਵਿਕਰੀ ਟੈਕਸ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਜਦੋਂ ਵਾਹਨ ਦੀ ਡਿਲੀਵਰੀ ਸੂਬੇ ਤੋਂ ਬਾਹਰ ਕੀਤੀ ਜਾਂਦੀ ਹੈ, ਇਸ ਵਿੱਚ ਸੂਬੇ ਤੋਂ ਬਾਹਰ ਦੇ ਵਿਕਰੇਤਾਵਾਂ, ਪ੍ਰਾਈਵੇਟ ਪਾਰਟੀਆਂ, ਜਾਂ California ਦੇ ਡੀਲਰਾਂ ਤੋਂ ਕੀਤੀ ਗਈ ਖਰੀਦਦਾਰੀ ਸ਼ਾਮਲ ਹੈ। ਜਦੋਂ ਤੱਕ ਕੋਈ ਛੋਟ ਜਾਂ ਬੇਦਖਲੀ ਲਾਗੂ ਨਹੀਂ ਹੁੰਦੀ, ਤੁਹਾਨੂੰ ਆਪਣੇ ਵਾਹਨ ਦੀ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਆਮ ਤੌਰ ਤੇ, ਜਦੋਂ ਤੁਸੀਂ ਆਪਣੇ ਵਾਹਨ ਨੂੰ ਮੋਟਰ ਵਾਹਨ ਵਿਭਾਗ (Department of Motor Vehicles, DMV) ਦੇ ਨਾਲ ਰਜਿਸਟਰ ਕਰਦੇ ਹੋ ਉਦੋਂ ਤੁਸੀਂ ਵਰਤੋਂ ਟੈਕਸ ਦਾ ਭੁਗਤਾਨ ਕਰੋਗੇ।

ਹਾਲਾਂਕਿ, ਜੇਕਰ ਤੁਸੀਂ ਰਜਿਸਟ੍ਰੇਸ਼ਨ ਪੂਰਾ ਕੀਤੇ ਬਿਨਾਂ ਅਤੇ DMV ਨੂੰ ਵਰਤੋਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਕੋਈ ਵਾਹਨ ਖਰੀਦਿਆ ਹੈ, ਤਾਂ ਤੁਹਾਨੂੰ ਸਿੱਧਾ CDTFA ਨੂੰ ਵਰਤੋਂ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਤੁਸੀਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਅਤੇ ਸੀਮਤ ਐਕਸੈਸ ਫੰਕਸ਼ਨ ਦੇ ਹੇਠ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਇੱਕ ਵਾਹਨ ਦੀ ਖਰੀਦ ਦੀ ਸੂਚਨਾ ਪ੍ਰਦਾਨ ਕਰ ਸਕਦੇ ਜੋ ਅਤੇ ਵਰਤੋਂ ਟੈਕਸ ਦਾ ਭੁਗਤਾਨ ਕਰ ਸਕਦੇ ਹੋ।

ਤੁਹਾਡਾ ਟੈਕਸ ਭੁਗਤਾਨ ਖਰੀਦਾਰੀ ਦੇ ਮਹੀਨੇ ਤੋਂ ਅਗਲੇ ਮਹੀਨੇ ਦੇ ਆਖਰੀ ਦਿਨ ਜਾਂ ਉਸ ਤੋਂ ਪਹਿਲਾਂ ਬਕਾਇਆ ਹੈ।

ਨਿਯਤ ਮਿਤੀ ਲੰਘ ਜਾਣ ਤੋਂ ਬਾਅਦ ਜੁਰਮਾਨਾ ਅਤੇ ਵਿਆਜ ਦੇ ਖਰਚੇ ਲੱਗਣੇ ਸ਼ੁਰੂ ਹੋ ਜਾਣਗੇ।

ਵਰਤੋਂ ਟੈਕਸ ਦੀ ਦਰ ਨਿਰਧਾਰਿਤ ਕਰਨਾ

ਵਰਤੋਂ ਟੈਕਸ ਦੀ ਦਰ ਵਿਕਰੀ ਟੈਕਸ ਦਰ ਦੇ ਬਰਾਬਰ ਹੈ ਅਤੇ ਇਹ ਉਸ ਪਤੇ ਤੇ ਆਧਾਰਿਤ ਹੈ ਜਿੱਥੇ ਤੁਸੀਂ ਆਪਣਾ ਵਾਹਨ ਰਜਿਸਟਰ ਕਰਦੇ ਹੋ।

ਤੁਸੀਂ ਸਾਡੇ ਵਿਕਰੀ ਅਤੇ ਵਰਤੋਂ ਟੈਕਸ ਲੱਭੋ ਵੈੱਬਪੇਜ਼ ਤੇ ਆਪਣੇ ਪਤੇ ਲਈ ਮੌਜੂਦਾ ਟੈਕਸ ਦਰ ਦੇਖ ਸਕਦੇ ਹੋ। ਤੁਹਾਨੂੰ ਸਾਡੇ California ਸ਼ਹਿਰ ਅਤੇ ਕਾਉਂਟੀ ਵਿਕਰੀ ਅਤੇ ਵਰਤੋਂ ਟੈਕਸ ਦਰਾਂ ਵੈੱਬਪੇਜ ਤੇ ਮੌਜੂਦਾ ਅਤੇ ਪੁਰਾਣੀਆਂ ਦਰਾਂ ਦੀ ਸੂਚੀ ਵੀ ਮਿਲ ਸਕਦੀ ਹੈ।

ਟੈਕਸ ਦੇ ਤਹਿਤ ਰਕਮ ਨਿਰਧਾਰਿਤ ਕਰਨਾ

ਤੁਹਾਡੇ ਵਾਹਨ ਦਾ ਕੁੱਲ ਖਰੀਦ ਮੁੱਲ ਟੈਕਸ ਦੇ ਅਧੀਨ ਹੈ। ਕੁੱਲ ਖਰੀਦ ਮੁੱਲ ਵਿੱਚ ਕਿਸੇ ਵੀ ਕਿਸਮ ਦਾ ਭੁਗਤਾਨ ਸ਼ਾਮਲ ਹੈ, ਜਿਵੇਂ ਕਿ ਨਕਦ, ਚੈਕ, ਕਰਜ਼ੇ ਜਾਂ ਕਰਜ਼ੇ ਦਾ ਭੁਗਤਾਨ ਜਾਂ ਅਨੁਮਾਨ, ਅਤੇ ਵਾਹਨ ਦੇ ਬਦਲੇ ਅਤੇ ਕਿਸੇ ਵੀ ਸੰਪਤੀ ਦਾ ਉਚਿਤ ਬਾਜ਼ਾਰ ਮੁੱਲ ਅਤੇ/ਜਾਂ ਕੀਤਾ ਗਿਆ ਵਪਾਰ, ਬਦਲੀ, ਜਾਂ ਵਟਾਂਦਰਾ।

ਉਦਾਹਰਣ #1
ਤੁਸੀਂ ਉਸ ਗੱਡੀ ਲਈ ਮਹੀਨਾਵਾਰ ਭੁਗਤਾਨ ਆਪ ਦਿੰਦੇ ਹੋ ਜਿਸਦਾ ਭੁਗਤਾਨ ਤੁਹਾਡਾ ਦੋਸਤ ਹੁਣ ਨਹੀਂ ਕਰ ਸਕਦਾ ਅਤੇ, ਬਦਲੇ ਵਿੱਚ, ਤੁਹਾਡਾ ਦੋਸਤ ਤੁਹਾਨੂੰ ਆਪਣੀ ਗੱਡੀ ਚਲਾਉਣ ਦਿੰਦਾ ਜਾਂ ਦਿੰਦੀ ਹੈ। ਜਿਸ ਸਮੇਂ ਤੇ ਤੁਹਾਡੇ ਦੋਸਤ ਨੇ ਕਰਜ਼ਾ ਲਿਆ ਸੀ, ਉਸ ਸਮੇਂ ਉਸ ਵੇਲੇ ਕਰਜ਼ੇ ਦੀ ਬਕਾਇਆ ਰਕਮ ਤੇ ਵਤਰੋਂ ਟੈਕਸ ਦੇ ਨਾਲ ਕੋਈ ਵੀ ਨਕਦ ਜਿਸਦਾ ਤੁਸੀਂ ਗੱਡੀ ਲਈ ਭੁਗਤਾਨ ਕੀਤਾ ਹੈ, ਦੇਨਾ ਹੁੰਦਾ ਹੈ। ਤੁਹਾਡੇ ਤੇ ਅਜੇ ਵੀ ਵਰਤੋਂ ਟੈਕਸ ਬਕਾਇਆ ਹੈ ਭਾਵੇਂ ਤੁਸੀਂ ਆਪਣੇ ਦੋਸਤ ਨੂੰ ਸਿੱਧੇ ਤੌਰ ਤੇ ਕੋਈ ਨਕਦ ਭੁਗਤਾਨ ਨਹੀਂ ਕਰਦੇ ਹੋ ਅਤੇ ਸਿਰਫ਼ ਭੁਗਤਾਨ ਨਾ ਕੀਤੇ ਗਏ ਕਰਜ਼ੇ ਦਾ ਹੀ ਅਨੁਮਾਨ ਲਗਾਇਆ ਹੈ।

ਉਦਾਹਰਣ #2
ਤੁਸੀਂ $5,000 ਦਾ ਇੱਕ ਵਾਹਨ ਖਰੀਦਦੇ ਹੋ। ਭੁਗਤਾਨ ਦੇ ਤੌਰ 'ਤੇ, ਤੁਸੀਂ ਵੇਚਣ ਵਾਲੇ ਨੂੰ ਆਪਣੇ ਵਾਹਨ ਦੀ ਮੌਜੂਦਾ ਕੀਮਤ ਜੋ ਕਿ $3,000 ਹੈ ਅਤੇ $2,000 ਨਕਦ ਦਿੰਦੇ ਹੋ। ਤੁਹਾਨੂੰ ਪੂਰੇ $5,000 ਖਰੀਦ ਮੁੱਲ ਤੇ ਵਰਤੋਂ ਟੈਕਸ ਦੇਨਾ ਪਵੇਗਾ।

ਉਦਾਹਰਣ #3
ਤੁਸੀਂ ਕਿਸੇ ਹੋਰ ਵਿਅਕਤੀ ਨਾਲ ਵਾਹਨਾਂ ਦਾ ਵਪਾਰ ਕਰਦੇ ਹੋ। ਇਸ ਵਿੱਚ ਪੈਸੇ ਦਾ ਲੈਣ-ਦੇਣ ਸ਼ਾਮਲ ਨਹੀਂ ਹੈ। ਜਿਸ ਵਾਹਨ ਦਾ ਤੁਸੀਂ ਵਪਾਰ ਕੀਤਾ ਹੈ, ਐਕਸਚੇਂਜ ਦੇ ਸਮੇਂ ਉਸਦਾ ਮੌਜੂਦਾ ਬਾਜ਼ਾਰ ਮੁੱਲ $5,000 ਹੈ, ਜਿਸਨੂੰ ਤੁਹਾਡੇ ਨਵੇਂ ਵਾਹਨ ਲਈ ਤੁਹਾਦਾ ਖਰੀਦ ਮੁੱਲ ਮੰਨਿਆ ਜਾਂਦਾ ਹੈ। ਤੁਹਾਨੂੰ $5,000 ਦੇ ਖਰੀਦ ਮੁੱਲ ਤੇ ਵਰਤੋਂ ਟੈਕਸ ਦੇਣਾ ਹੈ।

ਉਦਾਹਰਣ #4
ਤੁਸੀਂ ਕਿਸੇ ਪ੍ਰਾਈਵੇਟ ਪਾਰਟੀ ਤੋਂ ਵਾਹਨ ਖਰੀਦਦੇ ਹੋ। ਵੇਚਣ ਵਾਲਾ ਜਾਣਦਾ ਹੈ ਕਿ ਤੁਸੀਂ ਇੱਕ ਪੇਂਟਰ ਹੋ ਅਤੇ ਉਹ ਤੁਹਾਡੇ ਕੋਲੋਂ ਆਪਣੇ ਘਰ ਨੂੰ ਪੇਂਟ ਕਰਵਾਉਣ ਦੇ ਬਦਲੇ ਵਿੱਚ ਤੁਹਾਨੂੰ ਗੱਡੀ ਦੀ ਪੇਸ਼ਕਸ਼ ਕਰਦਾ ਹੈ। ਇਸ ਸੇਵਾ ਲਈ ਤੁਸੀਂ ਆਮ ਤੌਰ ਤੇ $5,000 ਵਸੂਲਦੇ ਹੋ। ਇਸਲਈ ਤੁਸੀਂ ਐਕਸਚੇਂਜ ਲਈ ਸਹਿਮਤ ਹੋ ਗਏ ਹੋ। ਤੁਹਾਡੇ ਵੱਲੋਂ ਪ੍ਰਦਾਨ ਕੀਤੀ ਗਈ ਸੇਵਾ ਦੇ $5,000 ਮੁੱਲ ਤੇ ਜੋ ਟੈਕਸ ਹੈ ਉਹ ਤੁਹਾਡੇ ਤੇ ਬਕਾਇਆ ਹੈ।

ਕਿਸੇ ਹੋਰ ਸੂਬੇ ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਕ੍ਰੈਡਿਟ

ਜੇਕਰ ਤੁਸੀਂ ਆਪਣਾ ਵਾਹਨ ਖਰੀਦਣ ਵੇਲੇ ਕਿਸੇ ਹੋਰ ਸੂਬੇ ਨੂੰ ਟੈਕਸ ਦਾ ਭੁਗਤਾਨ ਕੀਤਾ ਹੈ, ਤਾਂ ਤੁਸੀਂ ਉਸ ਸੂਬੇ ਨੂੰ ਪਹਿਲਾਂ ਭੁਗਤਾਨ ਕੀਤੇ ਟੈਕਸ ਲਈ ਕ੍ਰੈਡਿਟ ਦਾ ਦਾਅਵਾ ਕਰਨ ਦੇ ਹੱਕਦਾਰ ਹੋ ਸਕਦੇ ਹੋ।

ਉਦਾਹਰਣ ਲਈ, ਜੇਕਰ ਤੁਸੀਂ ਵਾਹਨ ਦੀ ਖਰੀਦ ਲਈ ਪਹਿਲਾਂ ਹੀ ਕਿਸੇ ਹੋਰ ਸੂਬੇ ਨੂੰ $1,500 ਵਿਕਰੀ ਜਾਂ ਵਰਤੋਂ ਟੈਕਸ ਦਾ ਭੁਗਤਾਨ ਕੀਤਾ ਸੀ, ਅਤੇ California ਵਰਤੋਂ ਟੈਕਸ ਦਾ ਬਕਾਇਆ $2,000 ਹੈ, ਤਾਂ California ਵੱਲ ਬਕਾਇਆ ਵਰਤੋਂ ਟੈਕਸ $500 ਹੋਵੇਗਾ।

DMV ਨੂੰ ਅਦਾ ਕੀਤਾ ਗਿਆ ਗਲਤ ਟੈਕਸ ਮੁੱਲ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲੋਂ DMV ਤੇ ਵਰਤੋਂ ਟੈਕਸ ਦੀ ਗਲਤ ਰਕਮ ਲਈ ਗਈ ਹੈ ਅਤੇ ਤੁਸੀਂ ਗੱਲਤ ਰਕਮ ਦਾ ਹੀ ਭੁਗਤਾਨ ਕਰ ਦਿੱਤਾ ਹੈ, ਤਾਂ ਕਿਰਪਾ ਕਰਕੇ CDTFA ਨਾਲ ਸੰਪਰਕ ਕਰੋ।

ਜੇਕਰ ਗਲਤ ਟੈਕਸ ਦਰ ਲਗਾਈ ਗਈ ਸੀ ਜਾਂ ਟੈਕਸ ਦੀ ਗਣਨਾ ਗਲਤ ਖਰੀਦ ਕੀਮਤ ਤੇ ਕੀਤੀ ਗਈ ਸੀ, ਤਾਂ ਟੈਕਸ ਦੀ ਗਲਤ ਰਕਮ ਇਕੱਤਰ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਵਰਤੋਂ ਟੈਕਸ ਦਾ ਵੱਧ ਭੁਗਤਾਨ ਕੀਤਾ ਹੈ, ਤਾਂ ਤੁਸੀਂ CDTFA ਦੀ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਸੀਮਿਤ ਪਹੁੰਚ ਫੰਕਸ਼ਨ ਦੇ ਹੇਠ DMV/FTB ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਰਿਫੰਡ ਦਾ ਦਾਅਵਾ ਕਰੋ ਦੀ ਚੌਣ ਕਰਕੇ ਰਿਫੰਡ ਲਈ ਦਾਅਵਾ ਫਾਇਲ ਕਰ ਸਕਦੇ ਹੋ। ਜਾਂ, ਤੁਸੀਂ CDTFA-101-DMV, DMV ਨੂੰ ਭੁਗਤਾਨ ਕੀਤੇ ਗਏ ਟੈਕਸ ਲਈ ਰਿਫੰਡ ਦਾ ਦਾਅਵਾ ਕਰੋ ਫਾਰਮ ਭਰ ਸਕਦੇ ਹੋ, ਅਤੇ ਇਸ ਨੂੰ ਫਾਰਮ ਤੇ ਦਿੱਤੇ ਪਤੇ ਤੇ ਡਾਕ ਰਾਹੀਂ ਭੇਜ ਸਕਦੇ ਹੋ।

ਜੇਕਰ ਤੁਸੀਂ ਗਲਤੀ ਨਾਲ DMV ਨੂੰ ਆਪਣੀ ਅਸਲ ਖਰੀਦ ਕੀਮਤ ਤੋਂ ਘੱਟ ਖਰੀਦ ਮੁੱਲ ਦੀ ਸੂਚਨਾ ਦਿੱਤੀ ਹੈ ਅਤੇ ਲੋੜੀਂਦੇ ਵਰਤੋਂ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ, ਤਾਂ CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰਕੇ ਅਤੇ ਸੀਮਤ ਐਕਸੈਸ ਫੰਕਸ਼ਨ ਦੇ ਹੇਠ ਕਿਸੇ ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਵਿਕਲਪ ਦੀ ਚੌਣ ਕਰਕੇ ਵਾਧੂ ਭੁਗਤਾਨ ਕਰੋ।

ਲੀਜ਼ ਬਾਏਆਊਟ (Lease Buyout)

ਜੇ ਤੁਸੀਂ ਕੋਈ ਵਾਹਨ ਖਰੀਦਿਆ ਹੈ ਜੋ ਤੁਸੀਂ ਕਿਰਾਏ ਦੇ ਸਮਝੌਤੇ ਦੇ ਖਤਮ ਹੋਣ (ਲੀਜ਼ ਬਾਏਆਉਟ) ਤੋਂ ਪਹਿਲਾਂ ਹੀ ਖਰੀਦਿਆ ਹੈ, ਤਾਂ ਉਹ ਖਰੀਦ ਟੈਕਸ ਦੇ ਅਧੀਨ ਹੈ।

ਜੇਕਰ ਕੋਈ ਵਾਹਨ ਡੀਲਰ ਤੁਹਾਡੇ ਲਈ ਲੀਜ਼ ਬਾਏਆਉਟ ਦੇ ਪ੍ਰਬੰਧਨ ਵਿੱਚ ਸ਼ਾਮਲ ਨਹੀਂ ਹੈ, ਤਾਂ ਬੈਂਕ ਜਾਂ ਲੀਜ਼ ਦੇਣ ਵਾਲੀ ਕੰਪਨੀ ਲੀਜ਼ ਤੇ ਦਿੱਤੇ ਵਾਹਨ ਦੀ ਵਿਕਰੀ ਤੇ ਟੈਕਸ ਨਹੀਂ ਲੈ ਸਕਦੀ ਜਾਂ ਇਕੱਤਰ ਨਹੀਂ ਕਰ ਸਕਦੀ (ਜੋ ਕਿ, ਲੀਜ਼ ਬਾਏਆਉਟ ਦੀ ਰਕਮ ਹੈ) । ਜੇਕਰ ਅਜਿਹਾ ਹੈ ਤਾਂ, ਜਦੋਂ ਤੁਸੀਂ ਆਪਣੇ ਵਾਹਨ ਨੂੰ ਰਜਿਸਟਰ ਕਰਵਾਓਗੇ ਤਾਂ ਤੁਸੀਂ DMV ਨੂੰ ਵਰਤੋਂ ਟੈਕਸ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੋਗੇ।

ਹਾਲਾਂਕਿ, ਜੇਕਰ ਤੁਸੀਂ ਵਾਹਨ ਨੂੰ ਕਿਸੇ ਤੀਜੀ ਧਿਰ ਨੂੰ ਵੇਚਿਆ ਹੈ ਅਤੇ ਤੁਸੀਂ ਉਸਦੇ ਮਾਲਕ ਤੋਂ ਮਲਕੀਅਤ ਹਾਸਲ ਕਰਨ ਦੀ ਮਿਤੀ ਤੋਂ 10 ਦਿਨਾਂ ਦੇ ਅੰਦਰ ਖਰੀਦਦਾਰ ਨੂੰ ਮਲਕੀਅਤ ਅਤੇ ਰਜਿਸਟ੍ਰੇਸ਼ਨ ਟ੍ਰਾਂਸਫਰ ਕਰ ਦਿੱਤੀ, ਤਾਂ ਲੀਜ਼ ਬਾਏਆਉਟ ਨੂੰ ਮੁੜ-ਵਿਕਰੀ ਲਈ ਇੱਕ ਵਿਕਰੀ ਹੀ ਮੰਨਿਆ ਜਾਂਦਾ ਹੈ ਅਤੇ ਇਹ ਟੈਕਸ ਦੇ ਅਧੀਨ ਨਹੀਂ ਹੈ। ਹਾਲਾਂਕਿ, ਵਰਤੋਂ ਟੈਕਸ ਬਕਾਇਆ ਹੋਵੇਗਾ, ਜੇਕਰ ਤੁਸੀਂ ਵਾਹਨ ਨੂੰ ਕਿਸੇ ਤੀਜੀ ਧਿਰ ਨੂੰ ਦੁਬਾਰਾ ਵੇਚਣ ਤੋਂ ਪਹਿਲਾਂ ਉਸਦੀ ਨਿੱਜੀ ਵਰਤੋਂ ਕਰਦੇ ਹੋ। ਇਸ ਤੋਂ ਇਲਾਵਾ, ਵਰਤੋਂ ਟੈਕਸ ਉਦੋਂ ਵੀ ਬਕਾਇਆ ਹੋਵੇਗਾ, ਜੇਕਰ ਤੁਸੀਂ ਵਾਹਨ ਨੂੰ ਕਿਸੇ ਤੀਜੀ ਧਿਰ ਨੂੰ ਦੁਬਾਰਾ ਵੇਚਣ ਦੀ ਬਜਾਏ ਤੋਹਫ਼ੇ ਵਜੋਂ ਦਿੰਦੇ ਹੋ।

ਵਰਤੋਂ ਟੈਕਸ ਤੋਂ ਛੋਟ ਜਾਂ ਣਾ ਦੇਣ ਦਾ ਦਾਅਵਾ ਕਰਨਾ

ਜੇਕਰ ਤੁਸੀਂ ਦਾਅਵਾ ਕਰਦੇ ਹੋ ਕਿ ਤੁਹਾਡੇ ਵਾਹਨ ਦੀ ਖਰੀਦ ਤੇ ਟੈਕਸ ਦੀ ਛੋਟ ਹੈ ਜਾਂ ਉਹ ਟੈਕਸਯੋਗ ਨਹੀਂ ਹੈ, ਤਾਂ DMV ਤੁਹਾਨੂੰ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਵਾਹਨ ਨੂੰ ਰਜਿਸਟਰ ਕਰਨ ਦੇਣ ਤੋਂ ਪਹਿਲਾਂ CDTFA ਤੋਂ ਵਰਤੋਂ ਟੈਕਸ ਕਲੀਅਰੈਂਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਹਿ ਸਕਦਾ ਹੈ।

ਵਰਤੋਂ ਟੈਕਸ ਕਲੀਅਰੈਂਸ ਸਰਟੀਫਿਕੇਟ (CDTFA-111) ਲਈ ਅਰਜ਼ੀ ਦੇਣ ਲਈ, CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕੋਰ ਅਤੇ ਸੀਮਿਤ ਐਕਸੈਸ ਫੰਕਸ਼ਨ ਦੇ ਹੇਠ DMV/HCD ਨਾਲ ਰਜਿਸਟ੍ਰੇਸ਼ਨ ਲਈ ਵਰਤੋਂ ਟੈਕਸ ਕਲੀਅਰੈਂਸ ਦੀ ਬੇਨਤੀ ਦੀ ਚੌਣ ਕਰੋ। ਜਾਂ ਤੁਸੀਂ CDTFA ਨੂੰ ਫਾਰਮ CDTFA-106, ਵਾਹਨ/ਸਮੁੰਦਰੀ ਜਹਾਜ਼ ਲਈ ਵਰਤੋਂ ਟੈਕਸ ਕਲੀਅਰੈਂਸ ਦੀ ਬੇਨਤੀ, ਜਮ੍ਹਾਂ ਕਰ ਸਕਦੇ ਹੋ। ਤੁਸੀਂ ਆਪਣੇ ਸਥਾਨਕ CDTFA ਖੇਤਰ ਦਫ਼ਤਰ ਜਾਂ Sacramento ਵਿਖੇ ਖਪਤਕਾਰ ਵਰਤੋਂ ਟੈਕਸ ਅਨੁਭਾਗ ਵਿੱਚ ਫਾਰਮ CDTFA 106 ਨੂੰ ਡਾਕ ਰਾਹੀਂ, ਫੈਕਸ ਰਾਹੀਂ ਜਾਂ ਉੱਥੇ ਜਾ ਕੇ ਜਮ੍ਹਾਂ ਕਰ ਸਕਦੇ ਹੋ।

ਆਪਣੇ ਵਰਤੋਂ ਟੈਕਸ ਕਲੀਅਰੈਂਸ ਬੇਨਤੀ ਨੂੰ ਸਿੱਧੇ ਖਪਤਕਾਰ ਵਰਤੋਂ ਟੈਕਸ ਅਨੁਭਾਗ ਵਿੱਚ ਜਮ੍ਹਾਂ ਕਰਾਉਣ ਲਈ, ਕਿਰਪਾ ਕਰਕੇ ਇਸਨੂੰ ਡਾਕ ਰਾਹੀਂ ਹੇਠ ਦਿੱਤੇ ਪੱਤੇ ਤੇ ਭੇਜੋ:

Consumer Use Tax Section, MIC: 37
California Department of Tax & Fee Administration
PO Box 942879
Sacramento, CA 94279-0037

ਕੁਝ ਸਥਿਤੀਆਂ ਵਿੱਚ, ਜਦੋਂ ਤੁਸੀਂ ਆਪਣਾ ਵਾਹਨ ਰਜਿਸਟਰ ਕਰਦੇ ਹੋ ਤਾਂ DMV ਵਰਤੋਂ ਟੈਕਸ ਇਕੱਤਰ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਇਸ ਗੱਲ ਦਾ ਜ਼ਿਕਰ ਕਰਦੇ ਹੋ ਕਿ ਤੁਹਾਡਾ ਵਾਹਨ ਇੱਕ ਤੋਹਫ਼ਾ ਜਾਂ ਇੱਕ ਪਰਿਵਾਰਕ ਲੈਣ-ਦੇਣ ਸੀ। ਸਹਾਇਕ ਦਸਤਾਵੇਜ਼ ਉਪਲੱਬਧ ਕਰਵਾਉਣ ਲਈ CDTFA ਦੁਆਰਾ ਬਾਅਦ ਵਿੱਚ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਵਰਤੋਂ ਟੈਕਸ ਕਲੀਅਰੈਂਸ ਪ੍ਰਾਪਤ ਕਰਨ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਪ੍ਰਕਾਸ਼ਨ 52, ਵਾਹਨ ਅਤੇ ਸਮੁੰਦਰੀ ਜਹਾਜ਼: ਵਰਤੋਂ ਟੈਕਸ ਦੇਖੋ।

ਤੋਹਫ਼ੇ

ਜੇਕਰ ਤੁਹਾਨੂੰ ਕੋਈ ਵਾਹਨ ਤੋਹਫ਼ੇ ਵਜੋਂ ਮਿਲਦਾ ਹੈ, ਤਾਂ ਤੁਹਾਨੂੰ ਵਾਹਨ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਤੋਹਫ਼ੇ ਵਜੋਂ ਯੋਗ ਹੋਣ ਲਈ, ਮਾਲਕ ਨੂੰ ਵਾਹਨ ਪ੍ਰਾਪਤ ਕਰਨ ਵਾਲੇ ਵਿਅਕਤੀ ਤੋਂ ਬਿਨਾਂ ਕਿਸੇ ਭੁਗਤਾਨ ਦੇ, ਵਾਹਨ ਨੂੰ ਮੁਫ਼ਤ ਵਿੱਚ ਦੇਣਾ ਹੋਵੇਗਾ। ਵਾਹਨ ਨੂੰ ਇੱਕ ਤੋਹਫ਼ੇ ਵਜੋਂ ਨਹੀਂ ਮੰਨਿਆ ਜਾਵੇਗਾ ਜੇਕਰ:

  • ਤੁਸੀਂ ਨਕਦੀ ਭੁਗਤਾਨ ਕਰਦੇ ਹੋ, ਸੰਪਤੀ ਦਾ ਲੈਣ-ਦੇਣ ਕਰਦੇ ਹੋ, ਸੇਵਾਵਾਂ ਪ੍ਰਦਾਨ ਕਰਦੇ ਹੋ, ਜਾਂ ਵਾਹਨ ਦੇ ਬਦਲੇ ਵਿੱਚ ਕੋਈ ਦੇਣਦਾਰੀ ਅੱਡਾ ਕਰਨ ਲਈ ਮੰਨਦੇ ਹੋ; ਜਾਂ
  • ਤੁਹਾਡਾ ਰੁਜ਼ਗਾਰਦਾਤਾ ਉਕਤ ਵਾਹਨ ਤੁਹਾਨੂੰ ਮੁਆਵਜ਼ੇ ਦੇ ਰੂਪ ਵਿੱਚ ਦਿੰਦਾ ਹੈ (ਉਦਾਹਰਣ ਲਈ, ਤੁਹਾਨੂੰ ਇੱਕ ਵਾਹਨ ਬੋਨਸ ਵਜੋਂ ਦਿੱਤਾ ਗਿਆ ਸੀ) ।

ਤੁਹਾਡੇ ਛੋਟ ਦੇ ਦਾਅਵੇ ਦਾ ਸਮਰਥਨ ਕਰਨ ਲਈ ਸਾਬਕਾ ਮਾਲਕ ਦਾ ਇੱਕ ਹਸਤਾਖਰ ਕੀਤਾ ਬਿਆਨ ਜਿਸ ਵਿੱਚ ਇਹ ਦਰਸ਼ਾਇਆ ਗਿਆ ਹੋਵੇ ਕਿ ਸੰਪਤੀ ਤੁਹਾਨੂੰ ਤੋਹਫ਼ੇ ਵਜੋਂ ਦਿੱਤੀ ਗਈ ਸੀ ਅਤੇ ਇਸਦੇ ਨਾਲ ਹੀ ਵਾਹਨ ਦੇ ਮਲਕੀਅਤ ਸਰਟੀਫਿਕੇਟ ਦੀ ਇੱਕ ਕਾਪੀ ਲੋੜੀਂਦੀ ਹੈ। ਬਿਆਨ ਵਿੱਚ ਵਾਹਨ ਪਛਾਣ ਨੰਬਰ (Vehicle's Identification Number, VIN) ਜਾਂ ਲਾਇਸੰਸ ਪਲੇਟ ਨੰਬਰ ਸ਼ਾਮਲ ਹੋਣੀ ਚਾਹੀਦੀ ਹੈ।

ਪਰਿਵਾਰਕ ਲੈਣ-ਦੇਣ

ਜੇਕਰ ਤੁਸੀਂ ਆਪਣਾ ਵਾਹਨ ਕਿਸੇ ਯੋਗ ਪਰਿਵਾਰਕ ਸਦੱਸ ਤੋਂ ਖਰੀਦਦੇ ਹੋ ਜੋ ਵਾਹਨ ਵੇਚਣ ਦਾ ਕਾਰੋਬਾਰ ਨਹੀਂ ਕਰਦਾ ਹੈ, ਤਾਂ ਤੁਹਾਨੂੰ ਉਸ ਖਰੀਦ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਇੱਕ ਯੋਗ ਪਰਿਵਾਰਕ ਸਦੱਸ ਵਿੱਚ ਸ਼ਾਮਲ ਹਨ:

  • ਮਾਤਾ-ਪਿਤਾ
  • ਦਾਦਾ-ਦਾਦੀ / ਨਾਨਾ-ਨਾਨੀ
  • ਬੇਟਾ/ ਬੇਟੀ
  • ਪੋਤਾ-ਪੋਤੀ / ਦੋਹਤਾ-ਦੋਹਤੀ
  • ਪਤੀ-ਪਤਨੀ ਜਾਂ ਰਜਿਸਟਰਡ ਘਰੇਲੂ ਸਾਥੀ (ਜਿਵੇਂ ਕਿ ਪਰਿਵਾਰਕ ਸੰਹਿਤਾ ਅਨੁਭਾਗ 297.5 ਵਿੱਚ ਹਵਾਲਾ ਦਿੱਤਾ ਗਿਆ ਹੈ) ।
  • ਭਰਾ ਜਾਂ ਭੈਣ (ਜਿਸਦਾ ਤੁਹਾਡੇ ਨਾਲ ਖੂਨ ਦਾ ਰਿਸ਼ਤਾ ਹੈ ਜਾਂ ਗੋਦ ਲੀਤਾ ਗਿਆ ਸੀ), ਜੇਕਰ ਵਿਕਰੀ ਉਦੋਂ ਹੁੰਦੀ ਹੈ ਜਦੋਂ ਦੋਵੇਂ ਨਾਬਾਲਗ ਹਨ।

ਜੇਕਰ ਕੋਈ ਜਮਾਂਦਰੂ ਮਾਤਾ ਜਾਂ ਪਿਤਾ ਜਾਂ ਬੱਚਾ ਜਾਂ ਕੋਈ ਕਾਨੂੰਨੀ ਗੋਦ ਲੀਤਾ ਗਿਆ ਇਸ ਵਿੱਚ ਸ਼ਾਮਲ ਨਹੀਂ ਹੈ ਤਾਂ ਇਹ ਛੋਟ ਮਤਰੇਏ ਮਾਤਾ-ਪਿਤਾ ਜਾਂ ਮਤਰੇਏ ਬੱਚਿਆਂ ਤੋਂ ਖਰੀਦਦਾਰੀ ਤੇ ਲਾਗੂ ਨਹੀਂ ਹੈ। ਇਹ ਛੋਟ ਤਲਾਕ ਦੇ ਆਦੇਸ਼ ਤੋਂ ਬਾਅਦ ਸਾਬਕਾ ਪਤੀ-ਪਤਨੀ ਦੇ ਵਿੱਚਕਾਰ ਲੈਣ-ਦੇਣ ਤੇ ਵੀ ਲਾਗੂ ਨਹੀਂ ਹੁੰਦੀ ਹੈ।

ਉਦਾਹਰਣ ਲਈ, ਤੁਹਾਡੇ ਆਪਣੇ ਜੰਮੇ ਜਾਂ ਗੋਦ ਲਏ ਬੱਚੇ ਤੋਂ ਕੋਈ ਵੀ ਖਰੀਦਦਾਰੀ ਇੱਕ ਛੋਟ ਪ੍ਰਾਪਤ ਪਰਿਵਾਰਕ ਲੈਣ-ਦੇਣ ਦੇ ਤੌਰ ਤੇ ਯੋਗ ਹੋਵੇਗੀ; ਹਾਲਾਂਕਿ, ਤੁਹਾਡੇ ਮਤਰੇਏ ਬੱਚੇ ਤੋਂ ਖਰੀਦਦਾਰੀ ਆਮ ਤੌਰ ਤੇ ਇਸਦੇ ਯੋਗ ਨਹੀਂ ਹੋਵੇਗੀ।

ਛੋਟ ਲਈ ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਪਰਿਵਾਰਕ ਸਬੰਧਾਂ ਦਾ ਸਮਰਥਨ ਕਰਨ ਲਈ ਦਸਤਾਵੇਜ਼ ਮੁਹੱਈਆ ਕਰਵਾਉਣੇ ਪੈਣਗੇ, ਜਿਵੇਂ ਕਿ ਜਨਮ ਸਰਟੀਫਿਕੇਟ, ਵਿਆਹ ਦਾ ਲਾਇਸੈਂਸ, ਜਾਂ ਗੋਦ ਲੈਣ ਦੇ ਦਸਤਾਵੇਜ਼, ਅਤੇ ਵਾਹਨ ਦੇ ਮਾਲਕੀ ਪ੍ਰਮਾਣ ਪੱਤਰ ਦੀ ਇੱਕ ਕਾਪੀ।

ਅਣਇੱਛਤ ਟ੍ਰਾਂਸਫਰ

ਜੇ ਤੁਹਾਨੂੰ ਮਾਲਕੀ ਦੇ ਅਣਇੱਛਤ ਟ੍ਰਾਂਸਫ਼ਰ ਦੇ ਨਤੀਜੇ ਵਜੋਂ ਇੱਕ ਵਾਹਨ ਮਿਲਿਆ ਹੈ, ਤਾਂ ਤੁਹਾਨੂੰ ਵਾਹਨ ਤੇ ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਅਣਇੱਛਤ ਟ੍ਰਾਂਸਫ਼ਰ ਉਹ ਹੈ ਜਿਸ ਵਿੱਚ ਤੁਸੀਂ ਆਪਣੇ ਨਿਯੰਤਰਣ ਤੋਂ ਬਾਹਰ ਦੀਆਂ ਸਥਿਤੀਆਂ ਕਾਰਨ ਕਿਸੇ ਵਾਹਨ ਨੂੰ ਆਪਣੀ ਮਲਕੀਅਤ ਮੰਨ ਲੈਂਦੇ ਹੋ।

ਉਦਾਹਰਣ ਲਈ, ਤੁਸੀਂ ਅਦਾਲਤ ਦੇ ਆਦੇਸ਼, ਤਲਾਕ ਵਿੱਚ ਸੰਪਤੀ ਦੇ ਨਿਪਟਾਰੇ, ਕਿਸੇ ਸੰਪਤੀ ਤੋਂ ਪ੍ਰਾਪਤ ਵਿਰਾਸਤ, ਜਾਂ ਤੁਹਾਡੇ ਦੁਆਰਾ ਵੇਚੇ ਗਏ ਵਾਹਨ ਤੇ ਕਬਜ਼ਾ ਕਰਨ ਦੇ ਨਤੀਜੇ ਵਜੋਂ ਇੱਕ ਵਾਹਨ ਪ੍ਰਾਪਤ ਕਰਦੇ ਹੋ।

ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:

  • ਅਧਿਕਾਰਤ ਅਦਾਲਤ ਵੱਲੋਂ ਜਾਰੀ ਸੰਪਤੀ ਦੇ ਨਿਪਟਾਰੇ ਦੇ ਦਸਤਾਵੇਜ਼ ਜਾਂ ਮੁੜ ਕਬਜ਼ਾ ਕਰਨ ਦਾ ਸਰਟੀਫਿਕੇਟ। ਦਸਤਾਵੇਜ਼ਾਂ ਵਿੱਚ ਵਾਹਨ ਪਛਾਣ ਨੰਬਰ (Vehicle's Identification Number, VIN) ਜਾਂ ਲਾਇਸੰਸ ਪਲੇਟ ਨੰਬਰ ਸ਼ਾਮਲ ਹੋਣੀ ਚਾਹੀਦੀ ਹੈ।
  • ਵਾਹਨ ਦੇ ਮਲਕੀਅਤ ਦੇ ਸਰਟੀਫਿਕੇਟ ਦੀ ਇੱਕ ਕਾਪੀ।

ਸੈਨਾ ਕਰਮਚਾਰੀ

ਜੇ ਤੁਸੀਂ ਇੱਕ ਕਾਰਜਸ਼ੀਲ ਡਿਊਟੀ ਸੇਵਾ ਸਦੱਸ ਹੋ ਅਤੇ ਇਸ ਸੂਬੇ ਵਿੱਚ ਅਧਿਕਾਰਤ ਤਬਾਦਲੇ ਦੇ ਕਾਰਨ ਤੁਹਾਡਾ ਵਾਹਨ California ਲਿਆਇਆ ਗਿਆ ਹੈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਵਾਹਨ ਤੇ ਟੈਕਸ ਦੀ ਅਦਾਇਗੀ ਨਾ ਕਰਨੀ ਪਵੇ।

ਛੋਟ ਲਈ ਯੋਗਤਾ ਪੂਰੀ ਕਰਨ ਲਈ, ਇਸ ਸੂਬੇ ਵਿੱਚ ਆਉਣ ਲਈ ਆਰਡਰ ਪ੍ਰਾਪਤ ਕਰਨ ਤੋਂ ਪਹਿਲਾਂ ਤੁਹਾਨੂੰ California ਤੋਂ ਬਾਹਰ ਵਾਹਨ ਖਰੀਦਣਾ ਅਤੇ ਉਸਦੀ ਡਿਲੀਵਰੀ ਲੈਣੀ ਹੋਵੇਗੀ। ਜੇਕਰ ਤੁਸੀਂ California ਵਿੱਚ ਵਾਹਨ ਦੀ ਡਿਲੀਵਰੀ ਲੈਂਦੇ ਹੋ ਜਾਂ ਜੇਕਰ ਤੁਸੀਂ ਆਪਣੇ ਅਧਿਕਾਰਤ ਟ੍ਰਾਂਸਫ਼ਰ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਇਸ ਸੂਬੇ ਵਿੱਚ ਵਰਤੋਂ ਲਈ ਵਾਹਨ ਖਰੀਦਦੇ ਹੋ ਤਾਂ ਵਰਤੋਂ ਟੈਕਸ ਲਾਗੂ ਹੋਵੇਗਾ।

ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:

  • ਤੁਹਾਡੇ ਅਧਿਕਾਰਤ ਸੈਨਾ ਟ੍ਰਾਂਸਫਰ ਆਦੇਸ਼।
  • ਤੁਹਾਡੇ ਖਰੀਦ ਦੇ ਇਕਰਾਰਨਾਮੇ ਦੀ ਇੱਕ ਕਾਪੀ।
  • ਵਾਹਨ ਦੇ ਮਲਕੀਅਤ ਦੇ ਸਰਟੀਫਿਕੇਟ ਦੀ ਇੱਕ ਕਾਪੀ।

California ਵਿੱਚ ਵਰਤੋਂ ਲਈ ਨਹੀਂ ਖਰੀਦੀ ਗਈ

ਜੇਕਰ ਤੁਸੀਂ ਆਪਣਾ ਵਾਹਨ California ਤੋਂ ਬਾਹਰ ਵਰਤੋਂ ਲਈ ਖਰੀਦਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡੀ ਖਰੀਦ ਵਰਤੋਂ ਟੈਕਸ ਦੇ ਅਧੀਨ ਨਾ ਹੋਵੇ।

ਹਾਲਾਂਕਿ, ਜਦੋਂ California ਤੋਂ ਬਾਹਰ ਖਰੀਦਿਆ ਗਿਆ ਕੋਈ ਵਾਹਨ, ਪਹਿਲੀ ਵਾਰ ਕਾਰਜਸ਼ੀਲ ਤੌਰ ਤੇ California ਤੋਂ ਬਾਹਰ ਵਾਰ ਵਰਤਿਆ ਜਾਂਦਾ ਹੈ, ਅਤੇ ਇਸਦੀ ਖਰੀਦ ਦੀ ਮਿਤੀ ਤੋਂ 12 ਮਹੀਨਿਆਂ ਦੇ ਅੰਦਰ California ਵਿੱਚ ਲਿਆਇਆ ਜਾਂਦਾ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਵਾਹਨ California ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ ਅਤੇ ਇਹ ਵਰਤੋਂ ਟੈਕਸ ਦੇ ਅਧੀਨ ਹੈ, ਜੇਕਰ ਹੇਠ ਲਿਖਿਆਂ ਵਿੱਚੋਂ ਕੁਝ ਵੀ ਵਾਪਰਦਾ ਹੈ:

  • ਵਾਹਨ California ਦੇ ਨਿਵਾਸੀ ਦੁਆਰਾ ਖਰੀਦਿਆ ਗਿਆ ਹੈ।
  • ਮਲਕੀਅਤ ਪ੍ਰਾਪਤ ਕਰਨ ਦੇ ਪਹਿਲੇ 12 ਮਹੀਨਿਆਂ ਦੇ ਦੌਰਾਨ ਵਾਹਨ California DMV ਰਜਿਸਟ੍ਰੇਸ਼ਨ ਦੇ ਅਧੀਨ ਹੈ।
  • ਜੇਕਰ California ਦੇ ਕਿਸੇ ਗੈਰ-ਨਿਵਾਸੀ ਦੁਆਰਾ ਖਰੀਦਿਆ ਗਿਆ ਹੈ, ਤਾਂ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੌਰਾਨ ਅੱਧੇ ਤੋਂ ਵੱਧ ਸਮੇਂ ਲਈ ਵਾਹਨ ਦੀ ਵਰਤੋਂ California ਵਿੱਚ ਕੀਤੀ ਜਾਂਦੀ ਹੈ ਜਾਂ ਵਾਹਨ ਨੂੰ ਉੱਥੇ ਰੱਖਿਆ ਜਾਂਦਾ ਹੈ।

ਕਾਰਜਸ਼ੀਲ ਤੌਰ ਤੇ ਵਰਤਣ ਦਾ ਮਤਲਬ ਹੈ ਉਹਨਾਂ ਉਦੇਸ਼ਾਂ ਲਈ ਵਾਹਨ ਦੀ ਕਰਨਾ ਜਿਸ ਲਈ ਇਸਨੂੰ ਬਣਾਇਆ ਗਿਆ ਸੀ। ਉਦਾਹਰਨ ਲਈ, ਨਿੱਜੀ ਵਰਤੋਂ ਲਈ ਬਣਾਏ ਗਏ ਵਾਹਨ ਉਦੋਂ ਹੀ ਵਰਤੇ ਜਾਂਦੇ ਹਨ ਜਦੋਂ ਉਹਨਾਂ ਨੂੰ ਸਿਰਫ਼ ਚਲਾਇਆ ਜਾਂਦਾ ਹੈ; ਹਾਲਾਂਕਿ, ਕਿਸੇ ਵਪਾਰਕ ਜਾਂ ਹੋਰ ਵਿਸ਼ੇਸ਼ ਉਦੇਸ਼ (ਉਦਾਹਰਨ ਲਈ, ਆਵਾਜਾਈ ਜਾਂ ਯਾਤਰੀ ਜਾਂ ਸੰਪਤੀ) ਲਈ ਬਣਾਏ ਗਏ ਬੱਸਾਂ ਜਾਂ ਟਰੱਕਾਂ ਵਰਗੇ ਵਾਹਨ ਉਦੋਂ ਤੱਕ ਕਾਰਜਸ਼ੀਲ ਰੂਪ ਵਿੱਚ ਵਰਤੇ ਨਹੀਂ ਜਾਂਦੇ ਜਦੋਂ ਤੱਕ ਉਸ ਉਦੇਸ਼ ਲਈ ਵਰਤੇ ਨਹੀਂ ਜਾਂਦੇ।

ਜੇ ਵਾਹਨ ਖਰੀਦਣ ਦੇ 12 ਮਹੀਨਿਆਂ ਦੇ ਅੰਦਰ California ਵਿੱਚ ਦਾਖਲ ਹੁੰਦਾ ਹੈ, ਤਾਂ ਤੁਸੀਂ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਹੇਠਾਂ ਦਿੱਤੇ ਦਸਤਾਵੇਜ਼ ਮੁਹੱਈਆ ਕਰਵਾ ਕੇ ਇਸ ਧਾਰਨਾ ਨੂੰ ਗਤਲ ਸਾਬਤ ਕਰ ਸਕਦੇ ਹੋ ਕਿ ਵਾਹਨ California ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ:

  • ਤੁਹਾਡੇ ਖਰੀਦ ਦੇ ਇਕਰਾਰਨਾਮੇ ਦੀ ਇੱਕ ਕਾਪੀ।
  • ਸੂਬੇ ਤੋਂ ਬਾਹਰ ਵਾਹਨ ਦੀ ਡਿਲੀਵਰੀ ਦੀ ਮਿਤੀ ਅਤੇ ਸਥਾਨ ਦੀ ਪੁਸ਼ਟੀ ਕਰਨ ਵਾਲਾਂ ਬਿਆਨ ਜਿਸ ਉੱਤੇ ਵਿਕਰੇਤਾ ਦੁਆਰਾ ਦਸਤਖਤ ਕੀਤੇ ਗਏ ਹੋਣ।
  • ਰਾਜ ਤੋਂ ਬਾਹਰ ਦੇ ਉਚਿਤ ਅਧਿਕਾਰ ਦੇ ਨਾਲ ਰਜਿਸਟਰੇਸ਼ਨ ਦਾ ਸਬੂਤ।
  • ਤੁਹਾਡੇ ਵਾਹਨ ਦੇ ਬੀਮਾ ਦਸਤਾਵੇਜ਼ਾਂ ਦੀਆਂ ਕਾਪੀਆਂ ਜਿਸ ਤੋਂ ਬੀਮੇ ਦੀ ਕਵਰੇਜ ਸ਼ੁਰੂ ਹੋਣ ਦੀ ਮਿਤੀ ਦਾ ਪਤਾ ਲਗ ਸਕੇ।
  • ਕਿਸੇ ਹੋਰ ਸੂਬੇ ਨੂੰ ਟੈਕਸ ਅਦਾ ਕੀਤੇ ਜਾਣ ਦਾ ਸਬੂਤ।
  • California ਤੋਂ ਬਾਹਰ ਵਾਹਨ ਦੀ ਵਰਤੋਂ ਅਤੇ ਸਥਾਨ ਨੂੰ ਦਰਸ਼ਾਉਣ ਵਾਲੇ ਦਸਤਾਵੇਜ਼, ਜਿਵੇਂ ਕਿ ਮਾਲਕੀ ਦੇ ਪਹਿਲੇ 12 ਮਹੀਨਿਆਂ ਲਈ ਭੋਜਨ, ਰਿਹਾਇਸ਼ ਜਾਂ ਕੈਂਪਗ੍ਰਾਉਂਡ, ਅਤੇ ਫਿਊਲ ਦੀਆਂ ਰਸੀਦਾਂ।
  • ਕ੍ਰੈਡਿਟ ਕਾਰਡ/ਬੈਂਕ ਸਟੇਟਮੈਂਟਾਂ ਜਾਂ ਸੈਲ ਫ਼ੋਨ ਦੇ ਬਿੱਲ ਜੋ California ਤੋਂ ਬਾਹਰ ਵਾਹਨ ਦੀ ਵਰਤੋਂ ਨੂੰ ਦਰਸ਼ਾਉਂਦੇ ਹਨ।

ਇਸ ਤੋਂ ਇਲਾਵਾ, ਵਾਰੰਟੀ ਜਾਂ ਮੁਰੰਮਤ ਸੇਵਾ ਦੇ ਖਾਸ ਉਦੇਸ਼ ਲਈ ਮਾਲਕੀ ਦੇ ਪਹਿਲੇ 12 ਮਹੀਨਿਆਂ ਦੌਰਾਨ ਸੂਬੇ ਤੋਂ ਬਾਹਰ ਖਰੀਦਿਆ ਗਿਆ ਅਤੇ California ਵਿੱਚ ਲਿਆਏ ਗਏ ਕਿਸੇ ਵਾਹਨ ਲਈ ਇਹ ਅਨੁਮਾਨ ਨਹੀਂ ਲਗਾਇਆ ਜਾਂਦਾ ਹੈ ਕਿ ਉਕਤ ਵਾਹਨ ਨੂੰ California ਵਿੱਚ ਵਰਤਣ ਲਈ ਖਰੀਦਿਆ ਗਿਆ ਹੈ, ਜੇਕਰ ਵਾਹਨ ਨੂੰ ਸੂਬੇ ਵਿੱਚ 30 ਦਿਨਾਂ ਜਾਂ ਇਸ ਤੋਂ ਘੱਟ ਸਮੇਂ ਲਈ ਵਰਤਿਆ ਜਾਂ ਰੱਖਿਆ ਜਾਂਦਾ ਹੈ।

ਜਦੋਂ ਵਾਹਨ ਇਸ ਸੂਬੇ ਵਿੱਚ ਦਾਖਲ ਹੁੰਦਾ ਹੈ ਉਦੋਂ 30-ਦਿਨਾਂ ਦੀ ਮਿਆਦ ਸ਼ੁਰੂ ਹੁੰਦੀ ਹੈ ਜਿਸ ਵਿੱਚ ਵਾਰੰਟੀ ਜਾਂ ਮੁਰੰਮਤ ਦੀ ਸਹੂਲਤ ਤੱਕ ਆਉਣ ਅਤੇ ਜਾਉਣ ਵਾਲੀ ਕੋਈ ਵੀ ਯਾਤਰਾ ਸ਼ਾਮਲ ਹੈ, ਅਤੇ ਇਹ ਮਿਆਦ ਉਦੋਂ ਖਤਮ ਹੁੰਦੀ ਹੈ ਜਦੋਂ ਵਾਹਨ ਨੂੰ ਸੂਬੇ ਤੋਂ ਬਾਹਰ ਕਿਸੇ ਥਾਂ ਤੇ ਵਾਪਸ ਕਰ ਦਿੱਤਾ ਜਾਂਦਾ ਹੈ।

ਅੰਤਰਰਾਜੀ ਜਾਂ ਵਿਦੇਸ਼ੀ ਵਪਾਰ

ਜੇਕਰ ਤੁਸੀਂ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਵਰਤੋਂ ਲਈ ਵਾਹਨ ਖਰੀਦਦੇ ਹੋ, ਤਾਂ ਤੁਹਾਡੀ ਖਰੀਦ ਵਰਤੋਂ ਟੈਕਸ ਦੇ ਅਧੀਨ ਨਹੀਂ ਹੋ ਸਕਦੀ ਹੈ।

ਇਹ ਦਸਤਾਵੇਜ਼ ਬਣਾਉਣ ਲਈ ਕਿ ਵਰਤੋਂ ਟੈਕਸ ਲਾਗੂ ਨਹੀਂ ਹੁੰਦਾ ਹੈ, ਤੁਹਾਨੂੰ ਹੇਠ ਲਿਖਿਆਂ ਦੇ ਸਮਰਥਨ ਵਿੱਚ ਦਸਤਾਵੇਜ਼ ਉਪਲੱਬਧ ਕਰਵਾਣੇ ਹੋਣਗੇ:

  • ਤੁਸੀਂ ਵਾਹਨ ਦੀ ਡਿਲੀਵਰੀ California ਤੋਂ ਬਾਹਰ ਲਿੱਤੀ।
  • ਤੁਸੀਂ ਸਭ ਤੋਂ ਪਹਿਲਾਂ ਵਾਹਨ ਦੀ ਵਰਤੋਂ California ਤੋਂ ਬਾਹਰ ਕੀਤੀ।
  • California ਵਿੱਚ ਵਾਹਨ ਦੇ ਪਹਿਲੀ ਵਾਰ ਆਉਣ ਤੋਂ ਤੁਰੰਤ ਬਾਅਦ ਛੇ ਮਹੀਨਿਆਂ ਦੀ ਮਿਆਦ ਦੇ ਦੌਰਾਨ ਤੁਹਾਡੇ ਵਾਹਨ ਦੁਆਰਾ ਯਾਤਰਾ ਕੀਤੇ ਗਏ ਕੁੱਲ ਮੀਲਾਂ ਵਿੱਚੋਂ ਅੱਧੇ ਜਾਂ ਵੱਧ ਮੀਲ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਵਪਾਰਕ ਮੀਲਾਂ ਦੀ ਯਾਤਰਾ ਦੇ ਤੌਰ ਤੇ ਕੀਤੇ ਹੋਣੇ ਚਾਹੀਦੇ ਹਨ।

ਕਾਰਜਸ਼ੀਲ ਤੌਰ ਤੇ ਵਰਤਣ ਦਾ ਮਤਲਬ ਹੈ ਉਹਨਾਂ ਉਦੇਸ਼ਾਂ ਲਈ ਵਾਹਨ ਦੀ ਕਰਨਾ ਜਿਸ ਲਈ ਇਸਨੂੰ ਬਣਾਇਆ ਗਿਆ ਸੀ। ਵਪਾਰਕ ਟਰੱਕ ਜਾਂ ਟ੍ਰੇਲਰ ਲਈ, ਪਹਿਲੀ ਕਾਰਜ਼ਸ਼ੀਲ ਵਰਤੋਂ ਉਦੋਂ ਹੁੰਦੀ ਹੈ ਜਦੋਂ ਵਾਹਨ ਪਹਿਲੀ ਵਾਰ ਮਾਲ ਢੋਂਦਾ ਹੈ ਜਾਂ ਪਹਿਲੀ ਵਾਰ ਮਾਲ ਦੇ ਕਿਸੇ ਨਿਰਧਾਰਤ ਲੋਡ ਨੂੰ ਚੁੱਕਣ ਲਈ ਭੇਜਿਆ ਜਾਂਦਾ ਹੈ।

ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:

  • ਤੁਹਾਡੇ ਖਰੀਦ ਦੇ ਇਕਰਾਰਨਾਮੇ ਦੀ ਇੱਕ ਕਾਪੀ।
  • ਵਿਕਰੇਤਾ ਦੁਆਰਾ ਦਸਤਖਤ ਕੀਤਾ ਬਿਆਨ ਇਹ ਪੁਸ਼ਟੀ ਕਰਦਾ ਹੈ ਕਿ ਵਾਹਨ ਤੁਹਾਨੂੰ California ਤੋਂ ਬਾਹਰ ਡਿਲੀਵਰ ਕੀਤਾ ਗਿਆ ਸੀ।
  • ਇੱਕ ਲੋਡ ਦੀ ਪੁਸ਼ਟੀ, ਲੇਡਿੰਗ ਦਾ ਬਿੱਲ, ਜਾਂ ਵਾਹਨ ਦੀ ਪੁਸ਼ਟੀ ਕਰਨ ਵਾਲੇ ਹੋਰ ਸਮਾਨ ਦਸਤਾਵੇਜ਼ ਜੋ ਇਹ ਪੁਸ਼ਟੀ ਕਰਦੇ ਹਨ ਕਿ ਵਾਹਨ ਪਹਿਲੀ ਵਾਰ ਕਾਰਜ਼ਸ਼ੀਲ ਤੌਰ ਤੇ California ਤੋਂ ਬਾਹਰ ਵਰਤਿਆ ਗਿਆ ਸੀ।
  • ਸੂਬੇ ਤੋਂ ਬਾਹਰ ਹੋਈ ਡਿਲਿਵਰੀ ਦੀ ਮਿਤੀ ਤੋਂ ਲੈ ਕੇ ਵਾਹਨ ਦੇ ਪਹਿਲੀ ਵਾਰ California ਵਿੱਚ ਦਾਖਲ ਹੋਣ ਤੱਕ ਅਤੇ ਅਗਲੇ ਛੇ ਮਹੀਨਿਆਂ ਤੱਕ ਤੁਹਾਡੇ ਵਾਹਨ ਦੇ ਟਿਕਾਣੇ ਅਤੇ ਵਰਤੋਂ ਅਤੇ ਹਰੇਕ ਲੋਡ ਕਿਥੋਂ ਚੁੱਕਿਆ ਸੀ ਅਤੇ ਕਿੱਥੇ ਜਾਣਾ ਸੀ, ਦੀ ਪੁਸ਼ਟੀ ਕਰਨ ਲਈ ਲੇਡਿੰਗ ਅਤੇ ਡ੍ਰਾਈਵਰ ਲੌਗ ਦੇ ਬਿੱਲ, ਫਿਊਲ ਦੀਆਂ ਰਸੀਦਾਂ, ਅਤੇ ਹੋਰ ਸਮਾਨ ਦਸਤਾਵੇਜ਼।

ਟਿੱਪਣੀ: ਇਹ ਸੁਨਿਸ਼ਚਿਤ ਕਰਨ ਲਈ ਤੁਹਾਡੇ ਕੋਲ ਆਪਣੇ ਛੋਟ ਦੇ ਦਾਅਵੇ ਦੇ ਸਬੂਤ ਵਜੋਂ ਢੁਕਵੇਂ ਦਸਤਾਵੇਜ਼ ਹਨ, ਜਿੰਨਾਂ ਮੋਟਰ ਵਾਹਕਾਂ ਅਤੇ ਡਰਾਈਵਰ, ਜਿੰਨਾਂ ਨੂੰ ਇਲੈਕਟ੍ਰਾਨਿਕ ਲੌਗਿੰਗ ਉਪਕਰਨਾਂ ਦੀ ਵਰਤੋਂ ਕਰਨ ਦੀ ਲੋੜ ਹੈ, ਉਹਨਾਂ ਨੂੰ ਇਹਨਾਂ ਰਿਕਾਰਡਾਂ ਦੀਆਂ ਕਾਪੀਆਂ ਘੱਟੋ-ਘੱਟ ਅੱਠ ਸਾਲਾਂ ਤੱਕ ਰੱਖਣੀਆਂ ਚਾਹੀਦੀਆਂ ਹਨ। CDTFA ਕੋਲ ਇਹ ਨਿਰਧਾਰਿਤ ਕਰਨ ਲਈ ਅੱਠ ਸਾਲ ਤੱਕ ਦਾ ਸਮਾਂ ਹੋਵੇਗਾ ਹੈ ਕਿ ਕੀ ਤੁਹਾਡਾ ਟਰੱਕ ਜਾਂ ਟ੍ਰੇਲਰ ਅਸਲ ਵਿੱਚ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਵਰਤੋਂ ਲਈ ਖਰੀਦਿਆ ਗਿਆ ਸੀ।

ਇਸ ਤੋਂ ਇਲਾਵਾ, ਜੇਕਰ ਤੁਸੀਂ ਰਜਿਸਟ੍ਰੇਸ਼ਨ ਨੂੰ ਪੂਰਾ ਕੀਤੇ ਬਿਨਾਂ ਅਤੇ California ਮੋਟਰ ਵਾਹਨ ਵਿਭਾਗ (Department of Motor Vehicles, DMV) ਨੂੰ ਵਰਤੋਂ ਟੈਕਸ ਦਾ ਭੁਗਤਾਨ ਕੀਤੇ ਬਿਨਾਂ ਟਰੱਕ ਜਾਂ ਟ੍ਰੇਲਰ ਖਰੀਦਿਆ ਹੈ, ਤੁਹਾਨੂੰ ਅਜੇ ਵੀ ਆਪਣੀ ਖਰੀਦਦਾਰੀ ਦੀ ਸੂਚਨਾ CDTFA ਨੂੰ ਦੇਣੀ ਹੋਵੇਗੀ ਅਤੇ CDTFA-401-CUTS, ਵਾਹਨ ਲਈ ਸਮਿਲਿਤ ਸੂਬਾਈ ਅਤੇ ਸਥਾਨਕ ਉਪਭੋਗਤਾ ਵਰਤੋਂ ਟੈਕਸ ਰਿਟਰਨ ਦਾਇਰ ਕਰਨੀ ਹੋਵੇਗੀ। CDTFA ਨਾਲ ਰਜਿਸਟਰ ਕਰਨ ਲਈ ਤੁਹਾਨੂੰ ਛੇ-ਮਹੀਨਿਆਂ ਦੀ ਟੈਸਟ ਮਿਆਦ ਦੇ ਅੰਤ ਤੱਕ ਉਡੀਕ ਕਰਨ ਦੀ ਲੋੜ ਨਹੀਂ ਹੈ। ਅੱਜ ਹੀ ਰਜਿਸਟਰ ਕਰਨ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ ਤੇ ਜਾਓ, ਅਤੇ ਅਸੀਂ ਛੇ-ਮਹੀਨਿਆਂ ਦੇ ਟੈਸਟ ਮਿਆਦ ਦੇ ਅੰਤ ਤੇ ਤੁਹਾਡੇ ਛੋਟ ਦੇ ਦਾਅਵੇ ਦਾ ਸਮਰਥਨ ਕਰਨ ਲਈ ਦਸਤਾਵੇਜ਼ਾਂ ਦੀ ਬੇਨਤੀ ਕਰਨ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ।

ਵਿਸ਼ੇਸ਼ ਤੌਰ ਤੇ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਵਰਤੇ ਜਾਣ ਵਾਲੇ ਟਰੱਕਾਂ ਅਤੇ ਟ੍ਰੇਲਰਾਂ ਲਈ ਵਿਕਰੀ ਅਤੇ ਵਰਤੋਂ ਟੈਕਸ ਛੋਟ ਦੀਆਂ ਜ਼ਰੂਰਤਾਂ

1 ਜਨਵਰੀ, 2020 ਤੋਂ ਸ਼ੁਰੂ, ਕੁਝ ਨਵੇਂ, ਵਰਤੇ ਹੋਏ, ਜਾਂ ਮੁੜ ਨਿਰਮਿਤ ਟਰੱਕਾਂ ਤੇ ਵੀ ਲਾਗੂ ਕਰਨ ਲਈ ਅਸੈਂਬਲੀ ਬਿੱਲ 321 (ਸਾਂਖਿਆਕੀ 2019, ਖੰਡ 226), ਮਾਲ ਅਤੇ ਟੈਕਸੇਸ਼ਨ ਕੋਡ (Revenue and Taxation Code, R&TC) ਧਾਰਾ 6388.5 ਦੁਆਰਾ ਪ੍ਰਦਾਨ ਕੀਤੇ ਗਏ ਟ੍ਰੇਲਰਾਂ ਅਤੇ ਸੈਮੀਟ੍ਰੇਲਰਾਂ ਲਈ ਵਿਕਰੀ ਅਤੇ ਵਰਤੋਂ ਟੈਕਸ ਛੋਟ ਵਿੱਚ ਸੋਧ ਕਰਦਾ ਹੈ। ਇਹ ਛੋਟ California ਦੇ ਨਿਵਾਸੀਆਂ ਅਤੇ California ਦੇ ਗੈਰ-ਨਿਵਾਸੀਆਂ ਦੋਵਾਂ ਨੂੰ ਡਿਲੀਵਰ ਕੀਤੇ ਟਰੱਕਾਂ ਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੂੰ ਇੱਕ ਨਿਰਧਾਰਤ ਸਮੇਂ ਦੇ ਅੰਦਰ ਸੂਬੇ ਤੋਂ ਹਟਾ ਦਿੱਤਾ ਜਾਂਦਾ ਹੈ, ਅਤੇ ਉਸ ਤੋਂ ਬਾਅਦ ਖਾਸ ਤੌਰ ਤੇ ਸੂਬੇ ਤੋਂ ਬਾਹਰ ਜਾਂ ਅੰਤਰਰਾਜੀ ਜਾਂ ਵਿਦੇਸ਼ੀ ਵਪਾਰ ਵਿੱਚ ਵਰਤਿਆ ਜਾਂਦਾ ਹੈ। ਵਿਸਤ੍ਰਿਤ ਵਿਕਰੀ ਅਤੇ ਵਰਤੋਂ ਟੈਕਸ ਛੋਟ 1 ਜਨਵਰੀ, 2020 ਤੋਂ 31 ਦਸੰਬਰ, 2023 ਤੱਕ ਪ੍ਰਭਾਵੀ ਹੈ।

ਰਿਜ਼ਰਵੇਸ਼ਨ ਤੇ ਇੱਕ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੁਆਰਾ ਵਰਤੋਂ ਲਈ ਖਰੀਦਿਆ ਗਿਆ

ਜੇ ਤੁਸੀਂ ਇੱਕ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹੋ ਜੋ ਰਿਜ਼ਰਵੇਸ਼ਨ ਤੇ ਰਹਿੰਦੇ ਹੋ, ਤਾਂ ਤੁਹਾਡੀ ਵਾਹਨ ਦੀ ਖਰੀਦ ਵਰਤੋਂ ਟੈਕਸ ਤੋਂ ਛੋਟ ਦੇ ਤੌਰ ਤੇ ਯੋਗ ਹੋ ਸਕਦੀ ਹੈ।

ਛੋਟ ਲਈ ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਹੇਠ ਲਿਖਿਆਂ ਦੇ ਸਮਰਥਨ ਵਿੱਚ ਦਸਤਾਵੇਜ਼ ਪ੍ਰਦਾਨ ਕਰਨੇ ਹੋਣਗੇ:

  • ਰਿਜ਼ਰਵੇਸ਼ਨ ਤੇ ਮਲਕੀਅਤ ਟ੍ਰਾਂਸਫਰ ਕੀਤੀ ਗਈ।
  • ਤੁਸੀਂ ਰਿਜ਼ਰਵੇਸ਼ਨ ਤੇ ਵਾਹਨ ਦੀ ਡਿਲੀਵਰੀ ਲਈ ਸੀ।
  • ਤੁਸੀਂ ਮਲਕੀਅਤ ਦੇ ਪਹਿਲੇ 12 ਮਹੀਨਿਆਂ ਦੌਰਾਨ ਅੱਧੇ ਤੋਂ ਵੱਧ ਸਮੇਂ ਲਈ ਆਪਣੇ ਵਾਹਨ ਦੀ ਵਰਤੋਂ ਰਿਜ਼ਰਵੇਸ਼ਨ ਦੇ ਤੋਰ ਤੇ ਕੀਤੀ ਹੈ।

ਤੁਹਾਡੇ ਛੋਟ ਦੇ ਦਾਅਵੇ ਦੇ ਸਮਰਥਨ ਲਈ ਲੋੜੀਂਦੇ ਦਸਤਾਵੇਜ਼:

  • ਇੱਕ ਖਰੀਦ ਬਿਲ ਜੋ ਤੁਹਾਡੇ ਦੁਆਰਾ ਵਾਹਨ ਖਰੀਦਣ ਦੀ ਮਿਤੀ ਨੂੰ ਦਰਸ਼ਾਉਂਦਾ ਹੋਵੇ ਅਤੇ ਉਹ ਮਿਤੀ ਅਤੇ ਉਸ ਸਥਾਨ ਨੂੰ ਦਰਸ਼ਾਉਂਦਾ ਹੋਵੇ ਜਦੋਂ ਵਾਹਨ ਤੁਹਾਨੂੰ ਡਿਲੀਵਰ ਕੀਤਾ ਗਿਆ ਸੀ।
  • ਵਾਹਨ ਦੇ ਮਲਕੀਅਤ ਦੇ ਸਰਟੀਫਿਕੇਟ ਦੀ ਇੱਕ ਕਾਪੀ।
  • ਉਹ ਦਸਤਾਵੇਜ਼ ਜਿਸ ਵਿੱਚ ਇਸ ਬਾਰੇ ਦੱਸਿਆ ਗਿਆ ਹੋਵੇ ਕਿ ਤੁਸੀਂ ਰਿਜ਼ਰਵੇਸ਼ਨ ਤੇ ਰਹਿ ਰਹੇ ਇੱਕ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹੋ, ਜਿਵੇਂ ਕਿ ਤੁਹਾਡੀ ਕਬਾਇਲੀ ਪਰਿਸ਼ਦ ਤੋਂ ਰਿਹਾਇਸ਼ ਦਾ ਸਰਟੀਫਿਕੇਟ, ਤੁਹਾਡਾ ਕਬਾਇਲੀ ਆਈਡੀ ਕਾਰਡ, ਜਾਂ ਸੰਯੁਕਤ ਰਾਜ ਤੋਂ ਅਮਰੀਕੀ ਗ੍ਰਹਿ ਵਿਭਾਗ ਤੋਂ ਪੱਤਰ।

ਖੇਤ ਉਪਕਰਣ

ਤੁਸੀਂ ਅੰਸ਼ਿਕ ਟੈਕਸ ਛੋਟ ਦੇ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਕੋਈ ਅਜਿਹਾ ਵਾਹਨ ਖਰੀਦਦੇ ਹੋ ਜਿਸਦੀ ਵਰਤੋਂ ਖਾਸ ਤੌਰ ਤੇ ਖੇਤੀ ਉਤਪਾਦਾਂ ਦੇ ਉਤਪਾਦਨ ਅਤੇ ਕਟਾਈ ਲਈ ਕੀਤੀ ਜਾਵੇਗੀ।

ਅੰਸ਼ਕ ਛੋਟ ਸਿਰਫ਼ ਵਿਕਰੀ ਅਤੇ ਵਰਤੋਂ ਟੈਕਸ ਦੇ ਸੂਬੇ ਦੇ ਆਮ ਅਤੇ ਵਿੱਤੀ ਰਿਕਵਰੀ ਫੰਡ ਦੇ ਹਿੱਸੇ ਤੇ ਲਾਗੂ ਹੁੰਦੀ ਹੈ ਜੋ ਕਿ ਵਰਤਮਾਨ ਵਿੱਚ 5.00 ਪ੍ਰਤੀਸ਼ਤ ਹੈ।

ਕਿਸੇ ਯੋਗ ਖਰੀਦਦਾਰੀ ਲਈ ਟੈਕਸ ਦਰ ਦੀ ਗਣਨਾ ਕਰਨ ਲਈ, ਉਸ ਟੈਕਸ ਦੀ ਦਰ ਤੋਂ 5.00 ਪ੍ਰਤੀਸ਼ਤ ਘਟਾਓ ਜੋ ਆਮ ਤੌਰ ਤੇ ਉਸ ਸਥਾਨ ਤੇ ਲਾਗੂ ਹੋਵੇਗੀ ਜਿੱਥੇ ਵਾਹਨ ਰਜਿਸਟਰ ਕੀਤਾ ਗਿਆ ਹੈ। ਉਦਾਹਰਨ ਲਈ, ਜੇਕਰ ਮੌਜੂਦਾ ਪ੍ਰਭਾਵੀ ਟੈਕਸ ਦਰ 9 ਪ੍ਰਤੀਸ਼ਤ ਹੈ, ਤਾਂ ਇੱਕ ਯੋਗ ਖਰੀਦ ਲਈ ਟੈਕਸ ਦਰ 4.00 ਪ੍ਰਤੀਸ਼ਤ ਹੋਵੇਗੀ।

ਟਿੱਪਣੀ: ਵਿਕਰੀ ਅਤੇ ਵਰਤੋਂ ਟੈਕਸ ਦੇ ਸੂਬੇ ਦੀ ਦਰ ਦਾ ਹਿੱਸਾ ਬਦਲਣ ਦੇ ਅਧੀਨ ਹੈ। ਇਸ ਉਦਾਹਰਨ ਵਿੱਚ ਵਰਤੀਆਂ ਗਈਆਂ ਦਰਾਂ ਕੇਵਲ ਪ੍ਰਦਰਸ਼ਨਕਾਰੀ ਉਦੇਸ਼ਾਂ ਲਈ ਹਨ। ਤੁਹਾਨੂੰ ਵਿਕਰੀ ਦੇ ਸਮੇਂ ਪ੍ਰਭਾਵੀ ਦਰ ਦੀ ਵਰਤੋਂ ਕਰਨੀ ਚਾਹੀਦੀ ਹੈ। ਮੌਜੂਦਾ ਟੈਕਸ ਦਰਾਂ ਸਾਡੀ ਵੈੱਬਸਾਈਟ ਤੇ ਵੇਖੀਆਂ ਜਾ ਸਕਦੀਆਂ ਹਨ।

ਵਾਹਨ ਦੀ ਖਰੀਦ ਤੇ ਅੰਸ਼ਕ ਛੋਟ ਲਾਗੂ ਕਰਨ ਲਈ ਆਮ ਤੌਰ ਤੇ ਤਿੰਨ ਲੋੜਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਵਾਹਨ:

  • ਨੂੰ ਕਿਸੇ ਯੋਗ ਵਿਅਕਤੀ ਦੁਆਰਾ ਵਰਤੋਂ ਲਈ ਖਰੀਦਿਆ ਜਾਣਾ ਚਾਹੀਦਾ ਹੈ।
  • ਦੀ ਵਰਤੋਂ (100 ਪ੍ਰਤੀਸ਼ਤ ਸਮੇਂ) ਖਾਸ ਤੌਰ ਤੇ ਖੇਤੀਬਾੜੀ ਉਤਪਾਦਾਂ ਦੇ ਉਤਪਾਦਨ ਅਤੇ ਵਾਢੀ ਵਿੱਚ ਕੀਤੀ ਜਾਣੀ ਚਾਹੀਦੀ ਹੈ।
  • ਨੂੰ ਖੇਤੀ ਉਪਕਰਣ ਅਤੇ ਮਸ਼ੀਨਰੀ ਦੇ ਯੋਗ ਹੋਣਾ ਚਾਹੀਦਾ ਹੈ। ਕਿਸੇ ਵਾਹਨ ਨੂੰ ਖੇਤੀ ਉਪਕਰਣ ਅਤੇ ਮਸ਼ੀਨਰੀ ਮੰਨੇ ਜਾਂ ਲਈ, ਇਸਨੂੰ California ਵਾਹਨ ਸੰਹਿਤਾ (California Vehicle Code) ਦੇ ਤਹਿਤ ਪਸ਼ੂ-ਪਾਲਣ ਲਈ ਵਤਰੋਂ ਵਜੋਂ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਨਿਯਮ 1533.1 ਲਈ ਅੰਤਿਕਾ A, ਖੇਤ ਉਪਕਰਣ ਅਤੇ ਮਸ਼ੀਨਰੀ, ਉਹਨਾਂ ਵਾਹਨਾਂ ਨੂੰ ਸੂਚੀਬੱਧ ਕਰਦਾ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਖੇਤੀ ਉਪਕਰਣ ਅਤੇ ਮਸ਼ੀਨਰੀ ਮੰਨਿਆ ਜਾਂਦਾ ਹੈ।

ਜੇਕਰ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਮੰਗ ਪੂਰੀ ਨਹੀਂ ਹੁੰਦੀ ਹੈ, ਤਾਂ ਅੰਸ਼ਕ ਛੋਟ ਲਾਗੂ ਨਹੀਂ ਹੁੰਦੀ ਹੈ।

ਆਮ ਤੌਰ ਤੇ, ਸ਼ਬਦ ਪਸ਼ੂ-ਪਾਲਣ ਵਿੱਚ ਉਹ ਵਾਹਨ ਸ਼ਾਮਲ ਨਹੀਂ ਹੁੰਦਾ ਜੋ ਮੁੱਖ ਤੌਰ ਤੇ ਕਿਸੇ ਜਨਤਕ ਸੜਕਾਂ ਜਾਂ ਰਾਜਮਾਰਗ ਤੇ ਲੋਕਾਂ ਜਾਂ ਸੰਪਤੀ ਨੂੰ ਲਿਜਾਣ ਲਈ ਤਿਆਰ ਕੀਤਾ ਗਿਆ ਹੈ, ਜਿਵੇਂ ਕਿ ਇੱਕ ਯਾਤਰੀ ਕਾਰ ਜਾਂ ਟਰੱਕ।

ਤੁਹਾਡੇ ਅੰਸ਼ਕ ਛੋਟ ਦੇ ਦਾਅਵੇ ਦਾ ਸਮਰਥਨ ਕਰਨ ਲਈ ਲੋੜੀਂਦੇ ਦਸਤਾਵੇਜ਼:

  • ਅਨੁਸੂਚੀ F, ਖੇਤੀ ਤੋਂ ਲਾਭ ਜਾਂ ਨੁਕਸਾਨ, ਦੇ ਨਾਲ ਤੁਹਾਡੀ ਹਾਲੀਆ ਸੰਘੀ ਜਾਂ ਸੂਬਾ ਆਮਦਨ ਟੈਕਸ ਰਿਟਰਨ ਦੀ ਇੱਕ ਕਾਪੀ।
  • DMV ਰਜਿਸਟ੍ਰੇਸ਼ਨ ਜਾਂ ਪਛਾਣ ਰਸੀਦ ਤੋਂ ਪਤਾ ਚੱਲਦਾ ਹੈ ਕਿ DMV ਨੇ ਵਾਹਨ ਨੂੰ ਪਸ਼ੂ-ਪਾਲਣ ਦਾ ਉਪਕਰਣ ਮੰਨਿਆ ਹੈ।
  • ਵਿਕਰੀ ਜਾਂ ਖਰੀਦ ਦੇ ਇਕਰਾਰਨਾਮੇ ਦੇ ਬਿੱਲ ਦੀ ਕਾਪੀ।
  • ਵਾਹਨ ਦੇ ਮਲਕੀਅਤ ਦੇ ਸਰਟੀਫਿਕੇਟ ਦੀ ਇੱਕ ਕਾਪੀ।

ਖੇਤੀ ਉਪਕਰਣਾਂ ਅਤੇ ਮਸ਼ੀਨਰੀ ਬਾਰੇ ਵਧੇਰੇ ਵਿਸਤ੍ਰਿਤ ਜਾਣਕਾਰੀ ਲਈ, ਨਿਯਮ 1533.1, ਖੇਤੀ ਉਪਕਰਨ ਅਤੇ ਮਸ਼ੀਨਰੀ, ਅਤੇ ਪ੍ਰਕਾਸ਼ਨ 66, ਖੇਤੀਬਾੜੀ ਉਦਯੋਗ ਵੇਖੋ।

California ਦੇ ਬਾਹਰ ਵਰਤੋਂ ਕਰਨ ਲਈ ਕੀਤੀ ਗਈ ਖਰੀਦਦਾਰੀ

ਹੋ ਸਕਦਾ ਹੈ ਕਿ ਤੁਹਾਨੂੰ California ਵਰਤੋਂ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਾ ਪਵੇ ਜੇਕਰ California ਵਿੱਚ ਵਾਹਨ ਦੀ ਵਰਤੋਂ ਸਿਰਫ਼ ਇਸ ਨੂੰ ਸੂਬੇ ਤੋਂ ਹਟਾਉਣਾ ਹੈ ਅਤੇ ਇਸਤੋਂ ਬਾਅਦ ਇਸਦੀ ਵਰਤੋਂ ਸਿਰਫ਼ ਇਸ ਸੂਬੇ ਤੋਂ ਬਾਹਰ ਹੀ ਕੀਤੀ ਜਾਵੇਗੀ, ਅਤੇ ਤੁਸੀਂ California ਵਿੱਚ ਵਾਹਨ ਨੂੰ DMV ਨਾਲ ਰਜਿਸਟਰ ਨਹੀਂ ਕਰਵਾਉਂਦੇ ਹੋ।

ਇਹ ਛੋਟ ਸਿਰਫ਼ ਉਸ ਖਰੀਦ ਤੇ ਲਾਗੂ ਹੁੰਦੀ ਹੈ ਜੋ ਵਰਤੋਂ ਟੈਕਸ ਅਧੀਨ ਹੋਵੇਗੀ। ਇਹ ਛੋਟ ਵਿਕਰੀ ਟੈਕਸ ਦੇ ਅਧੀਨ ਲਾਇਸੰਸਸ਼ੁਦਾ ਵਾਹਨ ਡੀਲਰ ਤੋਂ ਖਰੀਦ ਤੇ ਲਾਗੂ ਨਹੀਂ ਹੁੰਦੀ ਹੈ।

ਉਦਾਹਰਨ ਲਈ, ਤੁਸੀਂ California ਵਿੱਚ ਕਿਸੇ ਅਜਿਹੇ ਵਿਅਕਤੀ (ਨਿੱਜੀ ਪਾਰਟੀ) ਤੋਂ ਇੱਕ ਵਾਹਨ ਖਰੀਦਦੇ ਹੋ ਜਿਸਦੇ ਕੋਲ ਡੀਲਰ ਦਾ ਲਾਇਸੰਸ ਜਾਂ California ਵਿਕਰੇਤਾ ਪਰਮਿਟ ਨਹੀਂ ਹੈ। ਆਮ ਤੌਰ ਤੇ, ਵਰਤੋਂ ਟੈਕਸ DMV ਦੁਆਰਾ ਵਾਹਨ ਦੇ ਰਜਿਸਟਰ ਹੋਣ ਤੇ ਇਕੱਤਰ ਕੀਤਾ ਜਾਵੇਗਾ। ਹਾਲਾਂਕਿ, ਜੇਕਰ California ਵਿੱਚ ਵਾਹਨ ਦੀ ਵਰਤੋਂ ਸਿਰਫ਼ ਇਸਨੂੰ ਸੂਬੇ ਤੋਂ ਬਾਹਰ ਲਈ ਕੇ ਜਾਣਾ ਹੈ ਤਾਂ ਵਰਤੋਂ ਟੈਕਸ ਦੀ ਲੋੜ ਨਹੀਂ ਹੈ ਅਤੇ ਇਸ ਤੋਂ ਬਾਅਦ ਇਸਦੀ ਵਰਤੋਂ ਸਿਰਫ਼ ਇਸ ਸੂਬੇ ਤੋਂ ਬਾਹਰ ਹੀ ਕੀਤੀ ਜਾਵੇਗੀ। ਇਸ ਸੂਬੇ ਦੇ ਅੰਦਰ ਕਿਸੇ ਇੱਕ ਸਥਾਨ ਤੋਂ ਇਸ ਸੂਬੇ ਤੋਂ ਬਾਹਰ ਕਿਸੇ ਹੋਰ ਸਥਾਨ ਤੇ ਲਗਾਤਾਰ ਯਾਤਰਾ ਲਈ ਕੁਝ ਵਾਹਨਾਂ ਨੂੰ ਲਈ ਕੇ ਜਾਣ ਜਾਂ ਚਲਾਉਂਦੇ ਸਮੇਂ, ਰਜਿਸਟ੍ਰੇਸ਼ਨ ਦੇ ਬਦਲੇ DMV ਦੁਆਰਾ ਇੱਕ-ਯਾਤਰਾ ਪਰਮਿਟ ਜਾਰੀ ਕਰਨਾ ਹੋਹੇਗਾ।

ਹੋਰ ਸੂਬਿਆਂ ਲਈ ਵਰਤੋਂ ਟੈਕਸ ਪੁਸ਼ਟੀ

ਜੇਕਰ ਤੁਸੀਂ California ਤੋਂ ਬਾਹਰ ਚਲੇ ਗਏ ਹੋ, ਅਤੇ ਤੁਹਾਨੂੰ ਆਪਣੇ ਵਾਹਨ ਨੂੰ ਕਿਸੇ ਹੋਰ ਸੂਬੇ ਵਿੱਚ ਰਜਿਸਟਰ ਕਰਵਾਉਣ ਦੀ ਲੋੜ ਹੈ, ਤਾਂ ਤੁਹਾਨੂੰ California ਸੂਬੇ ਨੂੰ ਤੁਹਾਡੇ ਦੁਆਰਾ ਭੁਗਤਾਨ ਕੀਤੇ ਗਏ ਟੈਕਸ ਦੀ ਪੁਸ਼ਟੀ ਕਰਨ ਲਈ ਕਿਹਾ ਜਾ ਸਕਦਾ ਹੈ।

CDTFA ਤੁਹਾਨੂੰ ਤੁਹਾਡੇ ਵਾਹਨ ਤੇ ਪਹਿਲਾਂ ਭੁਗਤਾਨ ਕੀਤੇ ਗਏ ਟੈਕਸ ਦੀ ਪੁਸ਼ਟੀ ਪ੍ਰਦਾਨ ਕਰ ਸਕਦਾ ਹੈ। ਪੁਸ਼ਟੀ ਲਈ ਇੱਕ ਬੇਨਤੀ ਦਰਜ ਕਰਨ ਲਈ, CDTFA ਦੀਆਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰੋ ਅਤੇ ਵਿਕਰੀ ਅਤੇ ਵਤਰੋਂ ਟੈਕਸ ਦੀ ਪੁਸ਼ਟੀ ਕਰੋ ਦੀ ਚੋਣ ਕਰੋ।