ਵਾਹਨਾਂ, ਸਮੁੰਦਰੀ ਜਹਾਜ਼ਾਂ, ਅਤੇ ਹਵਾਈ ਜਹਾਜ਼ਾਂ
ਦੀ ਖਰੀਦ ਲਈ ਟੈਕਸ ਗਾਈਡ ਰਿਟਰਨ ਫਾਈਲ ਕਰੋ

ਤੁਸੀਂ ਉਪਭੋਗਤਾ ਵਰਤੋਂ ਟੈਕਸ ਰਿਟਰਨ 'ਤੇ ਟੈਕਸ ਤੋਂ ਛੋਟ ਜਾਂ ਬੇਦਖਲੀ ਦਾ ਦਾਅਵਾ ਕਰ ਸਕਦੇ ਹੋ। ਛੋਟ ਜਾਂ ਬੇਦਖਲੀ ਲਈ ਦਸਤਾਵੇਜ਼ ਲੋੜੀਂਦਾ ਹੈ ਅਤੇ ਤੁਹਾਨੂੰ ਆਪਣੀ ਫਾਈਲਿੰਗ ਦੇ ਨਾਲ ਇਸਨੂੰ ਜਮ੍ਹਾਂ ਕਰਨਾ ਲਾਜ਼ਮੀ ਹੈ।

ਜੇਕਰ ਤੁਹਾਨੂੰ ਵਾਹਨ, ਸਮੁੰਦਰੀ ਜਹਾਜ਼, ਮੋਬਾਈਲਹੋਮ, ਜਾਂ ਕਮਰਸ਼ਿਅਲ ਕੋਚ ਵਰਤੋਂ ਟੈਕਸ ਕਲੀਅਰੈਂਸ ਦੇ ਸਰਟੀਫਿਕੇਟ (CDTFA-111 ਜਾਂ BT-111) ਦੀ ਲੋੜ ਹੈ ਤਾਂ ਤੁਹਾਨੂੰ ਖਪਤਕਾਰ ਵਰਤੋਂ ਟੈਕਸ ਰਿਟਰਨ ਜਮ੍ਹਾਂ ਨਹੀਂ ਕਰਨੀ ਚਾਹੀਦੀ।

ਜੇਕਰ ਤੁਸੀਂ ਵਰਤੋਂ ਟੈਕਸ ਤੋਂ ਛੋਟ ਲਈ ਯੋਗ ਨਹੀਂ ਹੋ, ਤਾਂ ਟੈਕਸ ਦਾ ਭੁਗਤਾਨ ਕਰਨ ਦੀ ਨਿਯਤ ਮਿਤੀ ਤੋਂ ਬਾਅਦ, ਜਦੋਂ ਤੱਕ ਟੈਕਸ ਦਾ ਪੂਰਾ ਭੁਗਤਾਨ ਨਹੀਂ ਹੋ ਜਾਂਦਾ, ਹਰ ਮਹੀਨੇ ਜਾਂ ਮਹੀਨੇ ਦੇ ਕਿਸੇ ਵੀ ਹਿੱਸੇ ਲਈ ਵਿਆਜ ਜੁੜਦਾ ਰਹਿੰਦਾ ਹੈ। ਜਦੋਂ ਅਸੀਂ ਤੁਹਾਡੇ ਦਾਅਵੇ ਦੀ ਸਮੀਖਿਆ ਕਰਦੇ ਹਾਂ, ਉਦੋਂ ਤੁਸੀਂ ਵਾਧੂ ਵਿਆਜ ਇਕੱਠਾ ਹੋਣ ਤੋਂ ਬਚਣ ਲਈ ਟੈਕਸ ਦਾ ਭੁਗਤਾਨ ਕਰਨ ਦੀ ਚੋਣ ਕਰ ਸਕਦੇ ਹੋ। ਜਦੋਂ ਤੁਹਾਡੇ ਦਾਅਵੇ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੋਵੇ, ਉਦੋਂ ਭਾਵੇਂ ਤੁਸੀਂ ਟੈਕਸ ਦਾ ਭੁਗਤਾਨ ਕਰਨ ਦੀ ਚੋਣ ਕਰੋ ਜਾਂ ਨਾ ਕਰੋ, ਦਾਅਵੇ ਦੀ ਸਮੀਖਿਆ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਜੇਕਰ ਅਸੀਂ ਤੁਹਾਡੇ ਦਾਅਵੇ ਨੂੰ ਮਨਜ਼ੂਰੀ ਦਿੰਦੇ ਹਾਂ, ਤਾਂ ਅਸੀਂ ਕਿਸੇ ਵੀ ਭੁਗਤਾਨ ਕੀਤੇ ਟੈਕਸ ਨੂੰ ਲਾਗੂ ਵਿਆਜ ਦੇ ਨਾਲ ਰਿਫੰਡ ਕਰਾਂਗੇ।

ਖਾਸ ਛੋਟਾਂ ਜਾਂ ਬੇਦਖਲੀਆਂ ਨਾਲ ਸਬੰਧਤ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਛੋਟਾਂ ਅਤੇ ਬੇਦਖਲੀਆਂ: ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼ – ਅਕਸਰ ਪੁੱਛੇ ਜਾਣ ਵਾਲੇ ਸਵਾਲ (FAQs) ਦੀ ਸਮੀਖਿਆ ਕਰੋ।

ਤੁਹਾਡੀ ਰਿਟਰਨ ਔਨਲਾਈਨ ਜਮ੍ਹਾਂ ਕਰਨ ਲਈ

  • ਸਾਡੇ ਆਨਲਾਈਨ ਸੇਵਾਵਾਂ 'ਤੇ ਜਾਓ
  • ਸੀਮਿਤ ਪਹੁੰਚ ਫੰਕਸ਼ਨਸ ਭਾਗ ਲੱਭੋ
  • ਵਾਹਨ, ਸਮੁੰਦਰੀ ਜਹਾਜ਼, ਹਵਾਈ ਜਹਾਜ਼, ਜਾਂ ਮੋਬਾਈਲ ਹੋਮ ਲਈ ਰਿਟਰਨ ਫਾਈਲ ਕਰੋ ਜਾਂ ਛੋਟ ਦਾ ਦਾਅਵਾ ਕਰੋ ਨੂੰ ਚੁਣੋ
  • ਸਬਮਿਸ਼ਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਸਕ੍ਰੀਨ ਤੇ ਦਰਸ਼ਾਏ ਜਾਂ ਰਹੇ ਨਿਰਦੇਸ਼ਾਂ ਦੀ ਪਾਲਣਾ ਕਰੋ।
    ਤੁਹਾਡੀ ਰਿਟਰਨ “ਡ੍ਰਾਫਟ ਸੁਰੱਖਿਅਤ ਕਰੋ” ਵਿਕਲਪ ਚੁਣ ਕੇ ਸੁਰੱਖਿਅਤ ਕੀਤੀ ਜਾ ਸਕਦੀ ਹੈ। ਸਾਨੂੰ ਲੋੜ ਹੈ ਕਿ ਤੁਸੀਂ ਇੱਕ ਈਮੇਲ ਪਤਾ ਦਿਓ। ਫੇਰ ਅਸੀਂ ਤੁਹਾਨੂੰ ਇੱਕ ਪੁਸ਼ਟੀ ਕੋਡ ਦੇਵਾਂਗੇ। ਕਿਰਪਾ ਕਰਕੇ ਪੁਸ਼ਟੀ ਕੋਡ ਨੂੰ ਲਿਖ ਕੇ ਰੱਖੋ। ਡ੍ਰਾਫਟ ਪ੍ਰਾਪਤ ਕਰਨ ਲਈ, CDTFA ਦੀਆਂ ਔਨਲਾਈਨ ਸੇਵਾਵਾਂ 'ਤੇ ਜਾਓ। ਸੀਮਿਤ ਪਹੁੰਚ ਫੰਕਸ਼ਨਸ ਕਾੱਲਮ ਹੇਠ, ਇੱਕ ਸੁਰੱਖਿਅਤ ਕੀਤੀ ਬੇਨਤੀ ਨੂੰ ਲੱਭ ਕੇ ਕੱਢੋ ਅਤੇ ਉਹ ਈਮੇਲ ਪਤਾ, ਜੋ ਤੁਸੀਂ ਦਿੱਤਾ ਸੀ ਅਤੇ ਪੁਸ਼ਟੀ ਕੋਡ, ਜੋ ਤੁਸੀਂ ਪ੍ਰਾਪਤ ਕੀਤਾ ਸੀ, ਦਾਖ਼ਲ ਕਰੋ।

ਜੇਕਰ ਤੁਹਾਡੇ ਸਵਾਲ ਹਨ, ਤਾਂ ਕਿਰਪਾ ਕਰਕੇ 1-800-400-7115 (TTY: 711) 'ਤੇ ਸਾਡੇ ਗਾਹਕ ਸੇਵਾ ਕੇਂਦਰ ਨਾਲ ਸੰਪਰਕ ਕਰੋ। ਗਾਹਕ ਸੇਵਾ ਪ੍ਰਤੀਨਿਧੀ ਰਾਜ ਦੀਆਂ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪ੍ਰਸ਼ਾਂਤ ਸਮਾਂ) ਤੱਕ ਉਪਲਬਧ ਹੁੰਦੇ ਹਨ।